ਚਾਰ ਸਾਹਿਬਜ਼ਾਦੇ, ਮਾਤਾ ਗੁਜਰ ਕੌਰ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਸਮਾਗਮ

ਲੁਧਿਆਣਾ–
ਅਜ ਮਿਨੀ ਰੋਜ਼ ਗਾਰਡਨ ਵਿਚ ਚਾਰ ਸਾਹਿਬਜ਼ਾਦੇ, ਮਾਤਾ ਗੁਜਰ ਕੌਰ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਕੀਤਾ ਗਿਆ।
ਸੁਰਜੀਤ ਸਿੰਘ ਸਚਦੇਵਾ ਨੇ ਅਰਦਾਸ ਕੀਤੀ।
ਸਿੰਗਰ ਸੇਵਾ ਰਾਮ ਨੇ ਕਵਿਤਾ ਦਾ ਗਾਇਣ ਕੀਤਾ:
ਠੰਡਾ ਬੁਰਜ, ਸਰਦ ਹਵਾਵਾਂ ਸੁਣ ਚੜਦਾ ਤਾਪ ਖਿਆਲਾਂ ਨੂੰ
ਅੱਖ ਭਰ ਆਉਂਦੀ ਚੇਤੇ ਕਰ ਕੇ ਮਾਂ ਗੁਜਰੀ ਦੇ ਲਾਲਾਂ ਨੂੰ।
ਹਰਭਜਨ ਸਿੰਘ ਪੰਛੀ  ਨੇ  ਇਤਿਹਾਸ ਬਾਬਤ ਦੱਸਿਆ :
ਚਮਕੌਰ ਦੀ ਕੱਚੀ ਗੜੀ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਜੁਝਾਰ ਸਿੰਘ ਜੀ 40 ਲੱਖ ਫੌਜ ਨਾਲ ਲੜਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ਸਨ। ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਦਾ  ਗੌਰਵਸ਼ਾਲੀ ਇਤਿਹਾਸ  ਦੱਸਿਆ।ਦੋਵੇਂ ਛੋਟੇ ਸਾਹਿਬਜ਼ਾਦਿਆਂ ਅਤੇ ਦਾਦੀ ਮਾਂ–ਮਾਤਾ ਗੁਜਰੀ ਜੀ ਨੂੰ 23  ਦਸੰਬਰ 1704 ਨੂੰ ਗ੍ਰਿਫ਼ਤਾਰ ਕਰ ਕੇ ਸਰਹਿੰਦ ਦੇ ਕਿਲੇ ਦੇ ਇਕ ਬੁਰਜ ਜਿਸ ਨੂੰ ਠੰਡਾ ਬੁਰਜ ਕਿਹਾ ਜਾਂਦਾ ਹੈ ਵਿੱਚ ਨਜ਼ਰਬੰਦ ਕਰ ਦਿਤਾ ਗਿਆ।ਗੁਰੂ ਘਰ ਦੇ ਇੱਕ ਸ਼ਰਧਾਲੂ, ਬਾਬਾ ਮੋਤੀ ਰਾਮ ਮਹਿਰਾ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ, ਰਾਤ ਵੇਲੇ ਬੜੇ ਨਾਟਕੀ ਢੰਗ ਨਾਲ ਠੰਢੇ ਬੁਰਜ ਵਿੱਚ ਦਾਖ਼ਲ ਹੋ ਕੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਇਆ। ਬਾਬਾ ਮੋਤੀ ਮਹਿਰਾ ਦਾ ਇਹ ਕਾਰਨਾਮਾ, ਸਿੱਖ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ।
ਮਨੋਜ ਭੰਡਾਰੀ : ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ |
ਸਮਾਗਮ ਵਿੱਚ ਗਰਮ ਦੁੱਧ ਦਾ ਲੰਗਰ ਲਗਾਇਆ ਗਿਆ।ਮਨੋਜ ਭੰਡਾਰੀ ਨੇ ਦਸਿਆ  ਗ਼ਰਮ ਦੁੱਧ ਦਾ ਲੰਗਰ 31 ਦਸੰਬਰ ਤਕ ਚਲਦਾ ਰਹੇਗਾ।
ਇਸ ਸਮਾਗਮ ਵਿਚ ਸੇਵਾ ਰਾਮ, ਹਰਭਜਨ ਸਿੰਘ  ਪੰਛੀ,ਜਸਬੀਰ ਸਿੰਘ ,ਪਰਮਿੰਦਰ ਸਿੰਘ ਕਾਕਾ,ਮਨੋਜ ਭੰਡਾਰੀ,ਓਮ ਪ੍ਰਕਾਸ਼ ,ਦਲਜੀਤ ਸਿੰਘ ਚੌਹਾਨ,ਰਾਜੂ ਜੀ, ਕੋਸ਼ਾਧਿਸ਼ਕ ਬਾਬੂ ਬਿਮਲ ਕੁਮਾਰ, ਪਰਮਜੀਤ ਸਿੰਘ ਪਮਾ,ਸੁਰਿੰਦਰ ਲਾਂਬਾ,ਤਲਵਾਰ ਜੀ, ਸੁਰਜੀਤ ਸਿੰਘ ਸਚਦੇਵਾ ਤੋਂ ਇਲਾਵਾ ਕਈ ਪਤਵੰਤੇ ਸੱਜਣ ਮੌਜੂਦ ਸਨ ।

Leave a Reply

Your email address will not be published.


*