ਭ੍ਰਿਸ਼ਟਾਚਾਰ ਨਾਲ ਖਾਧੀ ਗਈ ਰਕਮ ਅਤੇ ਨਸ਼ਿਆਂ ਨਾਲ ਕਮਾਈ ਗਈ ਰਕਮ ਦਾ ਹਿਸਾਬ ਕੌਣ ਰੱਖੇਗਾ?

ਭ੍ਰਿਸ਼ਟਾਚਾਰ ਨਾਲ ਖਾਧੀ ਗਈ ਰਕਮ ਅਤੇ ਨਸ਼ਿਆਂ ਨਾਲ ਕਮਾਈ ਗਈ ਰਕਮ ਦਾ ਹਿਸਾਬ ਕੌਣ ਰੱਖੇਗਾ?

ਬੀਤੇ ਸਮੇਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਨੋਟਬੰਦੀ ਕਰਕੇ ਦੇਸ਼ ਵਿਚੋਂ ਜਿਸ ਕਰੰਸੀ ਦੀ ਗਿਣਤੀ ਕੀਤੀ ਸੀ ਭਾਵੇਂ ਉਸ ਦੇ ਹਰਜ਼ਾਨੇ ਵਿੱਚ ਕਈ ਮੌਤਾਂ ਦਾ ਖਮਿਆਜ਼ਾ ਵੀ ਭੁਗਤਨਾ ਪਿਆ ਸੀ। ਪਰ ਭਾਰਤੀ ਕਰੰਸੀ ਦਾ ਅਸਲ ਸੱਚ ਸਾਹਮਣੇ ਨਹੀਂ ਸੀ ਆ ਸਕਿਆ ਕਿ ਚਿੱਟਾ ਧੰਨ ਕਿੰਨਾ ਹੈ ਅਤੇ ਕਾਲਾ ਕਿੰਨਾ ਹੈ ? ਜਦਕਿ ਸਰਕਾਰ ਦਾ ਕਹਿਣਾ ਸੀ ਕਿ ਸਾਰਾ ਧੰਨ ਬਦਲ ਦਿੱਤਾ ਗਿਆ ਹੈ। ਪਰ ਪੁਰਾਣੇ ਨੋਟ ਤਾਂ ਬਾਅਦ ਵਿਚ ਹੀ ਕਈ ਦਿਨ ਬਾਹਰ ਨਿਕਲਦੇ ਰਹੇ ਹਨ। ਹੁਣ ਇਸੇ ਹੀ ਕਰੰਸੀ ਦਾ ਕਮਾਲ ਨਿੱਤ ਦਿਨ ਕੱੁਝ ਇਸ ਕਦਰ ਸਾਹਮਣੇ ਆ ਰਿਹਾ ਹੈ ਕਿ ਜਿੰਨਾ ਪੈਸਾ ਭ੍ਰਿਸ਼ਟਾਚਾਰੀ ਖਾ ਕੇ ਡਕਾਰ ਵੀ ਨਹੀਂ ਲੈ ਰਹੇ ੳੇੁਹ ਤਾਂ ਇੱਕ ਚਾਰਟਡ ਅਕਾਊਟੈਂਟ ਦੇ ਵਾਸਤੇ ਲਿੱਖ ਕੇ ਸਮਝਾਉਣਾ ਵੀ ਬਹੁਤ ਔਖਾ ਹੈ। ਇਸ ਤੋਂ ਉਲਟ ਜਿੰਨਾ ਨਸ਼ਾ ਨਿੱਤ ਦਿਨ ਫੜਿਆ ਜਾ ਰਿਹਾ ਹੈ ਅਗਰ ਉਸ ਦੀ ਕੀਮਤ ਨੂੰ ਅਖਬਾਰਾਂ ਵਿਚ ਤਾਂ ਪੜ੍ਹਿਆ ਜਾ ਸਕਦਾ ਹੈ। ਜਦਕਿ ਉਹਨਾਂ ਨੂੰ ਵੀ ਆਂਕਣਾ ਬਹੁਤ ਮੁਸ਼ਕਿਲ ਹੈ। ਅੱਜ ਪੰਜ ਸਾਲਾਂ ਦੇ ਵਕਫੇ ਦੌਰਾਨ ਕੀਤੀਆਂ ਗਈਆਂ ਧਾਂਧਲੀਆਂ ਦੀ ਤਹਿਤ ਸਾਧੂ-ਤੇ ਸੰਗਤ ਦੀ ਮਿਲੀ ਭੁਗਤ ਨੇ ਅਤੇ ਹੁਣ ਜਦੋਂ ਭਾਰਤ-ਭੂਸ਼ਨ ਆਸ਼ੂ ਤੇ ਇਲਜ਼ਾਮ ਲੱਗੇ ਹਨ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਕਿ ਇੰਨੇ ਵੱਡੇ ਪੈਸੇ ਦਾ ਗਬਨ ਹੋਇਆ ਹੋਵੇਗਾ। ਕਿਉਂਕਿ ਜਦ ਹਾਲ ਹੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਿਹਤ ਮੰਤਰੀ ਆਪਣੇ 53 ਦਿਨਾਂ ਦੇ ਕਾਰਜ-ਕਾਲ ਦੌਰਾਨ 1 ਕਰੋੜ 18 ਲੱਖ ਦੀ ਕਮਿਸ਼ਨ ਮੰਗ ਸਕਦਾ ਹੈ ਤਾਂ ਫਿਰ ਪੰਜ ਸਾਲ ਵਿੱਚ ਇਹਨਾਂ ਦੋ ਮੰਤਰੀਆਂ ਵਲੋਂ ਕਰੋੜਾਂ ਦੀ ਕੀਤੀ ਗਈ ਧਾਂਧਲੀ ਤਾਂ ਉਸ ਦੇ ਬਰਾਬਰ ਕੱੁਝ ਵੀ ਨਹੀਂ । ਭਾਵੇਂ ਕਿ ਸਿਹਤ ਮੰਤਰੀ ਫੜਿਆ ਗਿਆ ਹੈ ਅਤੇ ਅੱਜ ਜੇਲ੍ਹ ਵਿੱਚ ਹੈ । ਹੁਣ ਜਦੋਂ ਕਿ ਕੇਂਦਰੀ ਜਾਂਚ ਏਜੰਸੀ ਈ.ਡੀ. ਆਪਣੀ ਕਾਰਵਾਈ ਕਰਨ ਵਿਚ ਪੂਰੇ ਜੋਬਨ ਤੇ ਹੈ ਅਤੇ ਉਸ ਨੇ ਅਕਾਲੀ ਦਲ ਦਾ ਹੋਣਹਾਰ ਯੂਥ ਆਗੂ ਬਿਕਰਮ ਸਿੰਘ ਮਜੀਠੀਆ ਵੀ ਜੇਲ੍ਹ ਵਿੱਚ ਦੇ ਦਿੱਤਾ ਹੈ ਅਤੇ ਦਿੱਲੀ ਦਾ ਸਿਹਤ ਮੰਤਰੀ ਸਤਿੰਦਰ ਜੈਨ ਵੀ ਈ.ਡੀ.ਦੀ ਹਿਰਾਸਤ ਵਿਚ ਹੈ। ਆਉਣ ਵਾਲੇ ਦਿਨਾਂ ਵਿੱਚ ਈ.ਡੀ.ਦਾ ਸ਼ਿਕੰਜਾ ਕਿੰਨ੍ਹਾ ਕਿੰਨ੍ਹਾ ਦੇ ਦੁਆਲੇ ਕੱਸਿਆ ਜਾਵੇਗਾ ਇਸ ਦਾ ਤਾਂ ਪਤਾ ਨਹੀਂ ਪਰ ਹਾਲੇ ਤੱਕ ਉਹਨਾਂ ਸਰਕਾਰਾਂ ਦਾ ਮੁੱਖੀ ਈ.ਡੀ. ਦੇ ਅੜਿੱਕੇ ਨਹੀਂ ਆਇਆ ਜਿੰਨ੍ਹਾ ਦੀ ਦੇਖ-ਰੇਖ ਹੇਠ ਇਹ ਸਭ ਕੱੁਝ ਹੁੰਦਾ ਆਇਆ ਹੈ।

ਹੁਣ ਗੱਲ ਕਰੀਏ ਪੈਸੇ ਦੀ ਜੋ ਕਿ ਕਾਲਾ-ਚਿੱਟਾ ਹੋਣ ਵਜੋਂ ਚਿੱਟੀ ਵਰਦੀ ਵਾਲੇ ਮੰਤਰੀਆਂ ਦੇ ਮੱਥੇ ਤੇ ਕਲੰਕ ਤਾਂ ਲਗਾ ਰਿਹਾ ਹੈ ਪਰ ਉਹਨਾਂ ਤੇ ਅਸਰ ਕੋਈ ਨਹੀਂ ? ਜਦ ਕਿ ਇਹ ਵੀ ਪ੍ਰਤੱਖ ਸਚਾਈ ਸਾਹਮਣੇ ਹੈ ਇਸ ਸਮੇਂ ਦੁਨੀਆਂ ਦੇ ਹਰ ਇੱਕ ਕਲੇਸ਼ ਦੀ ਮੂਲ਼ ਜੜ੍ਹ ਪੈਸਾ ਹੈ ਅਤੇ ਇਸ ਦੇ ਪਿੱਛੇ ਜੋ ਕਤਲੋਗਾਰਤ ਮਚੀ ਹੋਈ ਹੈ ਅਤੇ ਜੋ ਜੋੜਣ ਦੀ ਮਨਸ਼ਾ ਪਾਲੀ ਹੋਈ ਹੈ ਜਾਪਦਾ ਤਾਂ ਇੰਝ ਹੈ ਕਿ ਇਸ ਦੀ ਕੋਈ ਸੀਮਾ ਨਹੀਂ। ਕਈ -ਕਈ ਕਰੋੜਾਂ ਦੀਆਂ ਧਾਂਧਲੀਆਂ ਹੋਣੀਆਂ ਤੇ ਉਸ ਪੈਸੇ ਨੂੰ ਸੰਭਾਲਣਾ ਅਤੇ ਅਜਿਹੀਆਂ ਤਿਜੌਰੀਆਂ ਵਿਚ ਰੱਖਣਾ ਕਿ ਜਿਸ ਦੀ ਬਰਾਮਦਗੀ ਹੀ ਨਾ ਹੋ ਸਕੇ ਬਹੁਤ ਹੀ ਹੈਰਾਨੀਜਨਕ ਤੱਥ ਹੈ। ਭਾਵੇਂ ਕਿ ਇੱਕ ਚਲਨ ਇਹ ਵੀ ਮਸ਼ਹੂਰ ਹੈ ਕਿ ‘ਰਿਸ਼ਵਤ ਲੈਂਦੇ ਫੜ੍ਹੇ ਜਾਓ ਤੇ ਰਿਸ਼ਵਤ ਦੇ ਕੇ ਛੁੱਟ ਜਾਓ’ ਪਰ ਫੜ੍ਹੇ ਜਾਣਾ ਕੇਸਾਂ ਦਾ ਚਲਨਾ, ਜੇਲ੍ਹ ਜਾਨਾ ਅਤੇ ਫਿਰ ਬਾ-ਇੱਜਤ ਬਰੀ ਹੋ ਜਾਣਾ ਤੇ ਪੈਸੇ ਦਾ ਗਾਇਬ ਹੋ ਜਾਣਾ ਜਾਂ ਫਿਰ ਇਹ ਕਹਿ ਲਵੋ ਕਿ ਕਿੰਨ੍ਹਾਂ-ਕਿੰਨ੍ਹਾਂ ਦੀਆਂ ਤਿਜੌਰੀਆਂ ਵਿਚ ਜਾਣਾ ਜਾਂ ਫਿਰ ਜੇਬਾਂ ਵਿਚ ਜਾਣਾ ਅਤੇ ਇਸ ਤੋਂ ਵੀ ਉੱਤੇ ਦਾ ਚਲਨ ਕਿ ਵਿਦੇਸ਼ਾਂ ਵਿੱਚ ਜਮ੍ਹਾ ਹੋਣ ਤੋਂ ਇਲਾਵਾ ਕੱੁਝ ਇਸ ਤਰੀਕੇ ਨਾਲ ਜਾਦੂ ਦਾ ਖੇਡ ਖੇਡਣਾ ਕਿ ਪੈਸਾ ਵਾਕਿਆ ਹੀ ਛੂ-ਮੰਤਰ ਤਾਂ ਫਿਰ ਲਾਹਨਤ ਹੈ ਅਜਿਹੀ ਕਾਰਵਾਈ ਦੇ ਜਿਸ ਨੂੰ ਇੱਕ ਖਾਸ ਰੰਜਿਸ਼ ਦੇ ਨਜ਼ਰੀਏ ਨਾਲ ਹੋਂਦ ਵਿਚ ਲਿਆਂਦਾ ਜਾ ਰਿਹਾ ਹੈ।

ਹਾਲ ਹੀ ਵਿੱਚ ਜਿੰਨੇ ਵੀ ਫਰਾਡ ਹੋੇਏ ਹਨ ਅਤੇ ਜਿੰਨਾ ਵੀ ਸਰਕਾਰਾਂ ਨੂੰ ਚੂਨਾ ਲਗਾਇਆ ਹੈ ਆਖਿਰ ਉਹ ਪੈਸਾ ਹੈ ਤਾਂ ਜਨਤਾ ਦਾ ਹੀ ਨਾ। ਜਨਤਾ ਵੱਲੋਂ ਟੈਕਸ ਨਾਲ ਇਕੱਠਾ ਕੀਤਾ ਗਿਆ ਪੈਸਾ ਨੇਤਾਵਾਂ ਦੀ ਜੇਬ ਵਿੱਚ ਜਾਣ ਦਾ ਹਾਰਦਿਕ ਅਫਸੋਸ ਤਾਂ ਹੈ ਹੀ ਇਸ ਤੋਂ ਉਤੇ ਦੀ ਕਿੰਨੀ ਬਸ਼ਰਮੀ ਦੀ ਹੱਦ ਹੈ ਕਿ ਕਰਜ਼ੇ ਦਾ ਪੈਸਾ ਜੋ ਕਿ ਸਹੀ ਮਾਅਨਿਆਂ ਵਿਚ ਵਿਕਾਸ ਤੇ ਲੱਗਣ ਦੀ ਬਜਾਏ ਇਹਨਾਂ ਦੇ ਕੂੜ ਮਨਸੂਬਿਆਂ ਤੇ ਲੱਗ ਗਿਆ ਹੈ ਅਤੇ ਪੰਜਾਬ ਇਸ ਸਮੇਂ ਤਿੰਨ ਲੱਖ ਕਰੋੜ ਦਾ ਕਰਜ਼ਾਈਂ ਹੋ ਗਿਆ ਹੈ। ਜਦਕਿ ਹਾਲ ਹੀ ਵਿਚ ਭਗਵੰਤ ਮਾਨ ਨੇ ਆਪਣੀ ਸਰਕਾਰ ਦੇ ਤਿੰਨ ਮਹੀੇਨੇ ਦੇ ਕਾਰਜਕਾਲ ਦੌਰਾਨ 9 ਹਜ਼ਾਰ ਕਰੋੜ ਦਾ ਕਰਜ਼ਾ ਹਾਸਲ ਕੀਤਾ ਹੈ ਇਸ ਦੀਆਂ ਵੀ ਚਰਚਾਵਾਂ ਜੋਰਾਂ ਤੇ ਹਨ ਅਤੇ ਇਸ ਵਿਚ ਭਗਵੰਤ ਮਾਨ ਦੀ ਸਿਆਣਪ ਤੇ ਇਮਾਨਦਾਰੀ ਨੂੰ ਦਾਤ ਦੇਈਏ ਕਿ ਜਿਸਨੇ ਕਰਜ਼ੇ ਦੇ ਪੈਸਿਆਂ ਵਿਚ 1 ਕਰੋੜ 18 ਲੱਖ ਦਾ ਚੂਨਾ ਲੱਗਣ ਤੋਂ ਬਚਾਅ ਕਰ ਲਿਆ ਹੈ। ਅੱਜ ਪੰਜਾਬ ਦੀਆਂ ਸਰਕਾਰੀ ਜ਼ਮੀਨਾਂ ਬਹੁਤ ਸਾਰੀਆਂ ਪਿਛਲੀਆਂ ਸਰਕਾਰਾਂ ਨੇ ਵੇਚ ਦਿੱਤੀਆ ਹਨ ਜਾਂ ਫਿਰ ਪਟੇ ਤੇ ਦੇ ਦਿੱਤੀਆਂ ਹਨ । ਅੱਜ ਵੀ ਅਰਬਾਂ ਰੁਪਿਆਂ ਦੀਆਂ ਜ਼ਮੀਨਾਂ ਬੇਕਾਰ ਪਈਆਂ ਹਨ ਅਤੇ ਜਿਨ੍ਹਾਂ ਵਿਚੋਂ ਘੁਮਾਰ ਮੰਡੀ ਲੁਧਿਆਣਾ ਵਿਚ ਬਣਿਆਂ ਇੰਪਰੂਵਮੈਂਟ ਟਰੱਸਟ ਦਾ ਕੰਪਲੈਕਸ ਜੋ ਕਿ ਖੰਡਰ ਹੋ ਰਿਹਾ ਹੈ ਅਤੇ ਉਸ ਦੇ ਸਾਹਮਣੇ ਹੀ ਇੱਕ ਬਗੈਰ ਛੱੱਤ ਤੋਂ ਖੱੁਲ਼੍ਹੀ ਚੌਪਾਟੀ ਲੱਖਾਂ ਰੁਪਏ ਮਹੀਨਾ ਦੀ ਕਮਾਈ ਕਰ ਰਹੀ ਹੈ।

ਅੱਜ ਅਰਬਾਂ ਰੁਪਏ ਸਰਕਾਰ ਦੇ ਲੁੱਟੇ ਜਾ ਰਹੇ ਹਨ ਅਤੇ ਲੁਟਾਏ ਜਾ ਰਹੇ ਹਨ ਦੂਜੇ ਪਾਸੇ ਉੇੱਤਰ ਪ੍ਰਦੇਸ਼ ਵਰਗੇ ਰਾਜਾਂ ਵਿਚ ਸਰਕਾਰੀ ਨੁਕਸਾਨ ਦੀ ਭਰਪਾਈ ਤੇ ਵਸੂਲੀ ਬਲਡੋਜ਼ਰ ਦੇ ਪੀਲੇ ਪੰਜੇ ਨਾਲ ਕਰਨੀ ਜਾਰੀ ਹੈ। ਪਰ ਪੰਜਾਬ ਵਿੱਚ ਸਰਕਾਰ ਨੂੰ ਲੱਗੇ ਲੱਖਾਂ ਕਰੋੜਾਂ ਦੀ ਭਰਪਾਈ ਪ੍ਰਤੀ ਨਾ ਤਾਂ ਕੋਈ ਸਖਤ ਕਾਨੂੰਨ ਹੈ ਅਤੇ ਨਾ ਹੀ ਕੋਈ ਅਜਿਹਾ ਫੈਸਲਾ ਕਿ ਜਿਸ ਨਾਲ ਹਰ ਇੱਕ ਉਸ ਕਾਰਜ ਦਾ ਜੁੰਮੇਵਾਰ ਉਸ ਨੂੰ ਠਹਿਰਾਇਆ ਜਾਵੇ ਜਿਸ ਦੀ ਰਹਿਨੁਮਾਈ ਵਿੱਚ ਇਹ ਨੁਕਸਾਨ ਹੋਇਆ ਹੋਵੇ। ਹਰ ਮਾਮਲੇ ਵਿੱਚ ਕੋਰਟ-ਕੋਰਟ ਕਰਦਿਆਂ ਕੱੁਝ ਅਜਿਹਾ ਕਾਲੇ ਰੰਗ ਦਾ ਕੋਟ, ਉਹਨਾਂ ਨਿਸ਼ਾਨਾ ਤੇ ਲੰਮਾ ਸਮਾਂ ਭੁੱਗਤੀ ਜਾਂਦੀ ਕਚਹਿਰੀ ਵਿੱਚ ਪਤਾ ਨਹੀਂ ਚਿੱਟੇ-ਕਾਲੇ ਤੇ ਹੋਰ ਰੰਗਾਂ ਦੇ ਕਿੰਨੇ ਕੋਟ ਕਰ ਦਿੰਦੀ ਹੈ ਕਿ ਜਿਸ ਸਦਕਾ ਉਹਨਾਂ ਕੇਸਾਂ ਦਾ ਤਾਂ ਰੰਗ ਹੀ ਬਲਦ ਜਾਂਦਾ ਹੈ ਜਾਂ ਫਿਰ ੳੇੇੁਹਨਾਂ ਤੇ ਕਾਲੇ ਰੰਗਾਂ ਦੀ ਅਜਿਹੀ ਪਰਤ ਚਾੜ੍ਹ ਦਿੱਤੀ ਜਾਂਦੀ ਹੈ ਕਿ ਜਿਸ ਨਾਲ ਇਹਨਾਂ ਕੇਸਾਂ ਦੇ ਨਾਮੋ-ਨਿਸ਼ਾਨ ਹੀ ਮਿੱਟ ਜਾਂਦੇ ਹਨ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਆਖਿਰ ਇਹਨਾਂ ਕੇਸਾਂ ਵਿਚ ਅਜਿਹਾ ਕੀ ਕੱੁਝ ਕੀਤਾ ਜਾਵੇ ਕਿ ਧਾਂਧਲੀ ਰਾਹੀਂ ਕੀਤੀ ਗਈ ਕਮਾਈ ਦਾ ਇੱਕ-ਇੱਕ ਪੈਸਾ ਜਨਤਕ ਤੌਰ ਤੇ ਸਾਹਮਣੇ ਆਵੇ ਤੇ ਉਸ ਦੀ ਵਸੂਲੀ ਲਈ ਇਹਨਾਂ ਨੇਤਾਵਾਂ ਤੇ ਅਫਸਰਾਂ ਦੇ ਮਹਿਲਾਂ ਦੀ ਇੱਕ-ਇੱਕ ਇੱਟ ਪੁੱਟ ਕੇ ਕੱਢਿਆ ਜਾਵੇ।

-ਬਲਵੀਰ ਸਿੰਘ ਸਿੱਧੂ

Leave a Reply

Your email address will not be published.


*