ਹਰਿਆਣਾ ਖ਼ਬਰਾਂ

ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਝੱਜਰ ਸਥਿਤ ਬਾਗਵਾਨੀ ਰਿਸਰਚ ਕੇਂਦਰ ਰਈਆ ਦਾ ਦੌਰਾ ਕੀਤਾ

ਖੇਤੀਬਾੜੀ ਮੰਤਰੀ ਨੇ ਬਾਗਵਾਨੀ ਮਾਹਿਰਾਂ ਨੂੰ ਖੇਤਰ ਦੀ ਮੰਗ ਅਨੁਸਾਰ ਨਵੀਂ ਸਬਜਿਆਂ ਅਤੇ ਫਲਾਂ ਦੀ ਕਿਸਮ ਤਿਆਰ ਕਰਨ ਦੇ ਨਿਰਦੇਸ਼ ਦਿੱਤੇ

ਬਾਗਵਾਨੀ ਨਾਲ ਕਿਸਾਨਾਂ ਦੀ ਆਮਦਣ ਕਈ ਗੁਣਾ ਵਧੇਗੀ-ਖੇਤੀਬਾੜੀ ਮੰਤਰੀ

ਚੰਡੀਗੜ੍ਹ

  ( ਜਸਟਿਸ ਨਿਊਜ਼ )

ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਮਹਾਰਾਣਾ ਪ੍ਰਤਾਪ ਬਾਗਵਾਨੀ ਯੂਨੀਵਰਸਿਟੀ ਤਹਿਤ ਝੱਜਰ ਦੇ ਰਈਆ ਸਥਿਤ ਬਾਗਵਾਨੀ ਰਿਸਰਚ ਕੇਂਦਰ ਦਾ ਦੌਰਾ ਕੀਤਾ। ਨਾਲ ਹੀ ਉਨ੍ਹਾਂ ਨੇ ਕਿਸਾਨਾਂ ਦੀ ਭਲਾਈ ਲਈ ਕੇਂਦਰ ਵਿੱਚ ਚਲ ਰਹੀ ਗਤੀਵਿਧੀਆਂ ਦੀ ਜਾਣਕਾਰੀ ਲਈ। ਇਸ ਮੌਕੇ ‘ਤੇ ਬੋਲਦੇ ਹੋਏ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਨੀਤੀ ਲਗਾਤਾਰ ਕਿਸਾਨਾਂ ਦੀ ਆਮਦਣ ਵਧਾਉਣ ਦੀ ਰਹੀ ਹੈ। ਰਈਆ ਕੇਂਦਰ ਵਿੱਚ ਪਹੁੰਚਣ ‘ਤੇ ਗ੍ਰਾਮ ਪੰਚਾਇਤ ਨੇ ਸਰਪੰਚ ਦੀ ਅਗਵਾਈ ਵਿੱਚ ਮੰਤਰੀ ਦਾ ਪਗੜੀ ਬਨ੍ਹੰ ਕੇ ਸੁਆਗਤ ਕੀਤਾ।

ਉਨ੍ਹਾਂ ਨੇ ਕਿਹਾ ਕਿ ਸਾਬਕਾ ਖੇਤੀਬਾੜੀ ਮੰਤਰੀ ਸ੍ਰੀ ਓਮ ਪ੍ਰਕਾਸ਼ ਧਨਖੜ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਨੀਤੀਆਂ ਨੂੰ ਅੱਗੇ ਵਧਾਉਂਦੇ ਹੋਏ  ਇਸ ਖੇਤਰ ਨੂੰ ਬਾਗਵਾਨੀ ਕੇਂਦਰ ਰਈਆ ਅਤੇ ਮੁਨੀਮਪੁਰ ਵਿੱਚ ਬੀਜ ਅਤੇ ਫੂਲ ਕੇਂਦਰ ਬਣਾ ਕੇ ਖੇਤਰ ਦੇ ਕਿਸਾਨਾਂ ਨੂੰ ਵੱਡੀ ਸੌਗਾਤ ਦਿੱਤੀ ਸੀ। ਪੀਢੀ ਦਰ ਪੀਢੀ ਜੋਤ ਘਟਦੀ ਰਾ ਰਹੀ ਹੈ, ਅਜਿਹੇ ਵਿੱਚ ਪਰੰਪਰਾਗਤ ਖੇਤੀ ਦੀ ਥਾਂ ਕਿਸਾਨਾਂ ਨੂੰ ਬਾਗਵਾਨੀ ਦੀ ਖੇਤੀ ਕਰ ਆਪਣੀ ਆਮਦਣ ਵਧਾਉਣੀ ਹੋਵੇਗੀ। ਇਹ ਕੇਂਦਰ ਕਿਸਾਨਾਂ ਲਈ ਵੱਡੇ ਲਾਭਕਾਰੀ ਸਾਬਿਤ ਹੋਣਗੇ।

ਡਾ. ਧਰਮਪਾਲ ਚੌਧਰੀ, ਨਿਦੇਸ਼ਕ ਰਿਸਰਚ ਨੇ ਯੂਨਿਵਰਸਿਟੀ ਦੇ ਵਾਇਸ ਚਾਂਸਲਰ ਡਾ. ਸੁਰੇਸ਼ ਕੁਮਾਰ ਮਲਹੋਤਰਾ ਦੀ ਅਗਵਾਈ ਹੇਠ ਕੇਂਦਰ ਵਿੱਚ ਕੀਤੇ ਜਾ ਰਹੇ ਸ਼ੋਧ ਕੰਮਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕੇਂਦਰ ਵਿੱਚ ਜੀਰਾ, ਅਜਵਾਇਨ, ਸੌਂਫ਼ ਜਿਹੇ ਬੀਜ ਮਸਾਲਾ ਫਸਲਾਂ ਅਤੇ ਅੰਜੀਰ, ਕਮਲਮ ਜਿਹੇ ਨਵੇਂ ਫਲਾਂ ਅਤੇ ਮਸਾਲਿਆਂ ਦੀ ਖੇਤੀ ਸ਼ੁਰੂ ਕੀਤੀ ਗਈ ਹੈ, ਜੋ ਇਸ ਖੇਤਰ ਲਈ ਨਵੀਂਆਂ ਹਨ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਭਿਵਾਨੀ ਦਾ ਉਦਾਹਰਨ ਦਿੰਦੇ ਹੋਏ ਕਿਹਾ ਕਿ ਇਸ ਖੇਤਰ ਵਿੱਚ ਖਜੂਰ ਦੀ ਖੇਤੀ ਸ਼ੁਰੂ ਕੀਤੀ ਜਾਵੇ, ਜਿਸ ਨਾਲ ਕਿਸਾਨਾਂ ਨੂੰ ਲਾਭ ਹੋ ਸਕੇ।

                                                                                                                                                                                                     ਉਪ-ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਕੀਤਾ 39ਵੇਂ ਸੂਰਜਕੁੰਡ ਕੌਮਾਂਤਰੀ ਸਵੈ-ਨਿਰਭਰ ਸ਼ਿਲਪ ਮੇਲੇ ਦਾ ਉਦਘਾਟਨ

ਲੋਕਲ ਟੂ ਗਲੋਬਲ ਅਤੇ ਸਵੈ-ਨਿਰਭਰ ਭਾਰਤ ਦੀ ਪਛਾਣ ਨੂੰ ਸਾਕਾਰ ਕਰਨ ਦਾ ਸਸ਼ਕਤ ਮੰਚ ਹੈ ਸੂਰਜਕੁੰਡ ਸ਼ਿਲਪ ਮੇਲਾ-ਮੁੱਖ ਮੰਤਰੀ

ਚੰਡੀਗੜ੍ਹ

( ਜਸਟਿਸ ਨਿਊਜ਼ )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ 39ਵੇਂ ਸੂਰਜਕੁੰਡ ਕੌਮਾਂਤਰੀ ਸਵੈ-ਨਿਰਭਰ ਸ਼ਿਲਪ ਮੇਲਾ ਭਾਰਤ ਦੀ ਮਜਬੂਤ ਸਾਂਸਕ੍ਰਿਤਿਕ ਵਿਰਾਸਤ ਨੂੰ ਸਵੈ-ਨਿਰਭਰਤਾ ਦੀ ਭਾਵਨਾ ਨਾਲ ਜੋੜ ਰਿਹਾ ਹੈ। ਇਹ ਮੇਲਾ ਵੋਕਲ ਫਾਰ ਲੋਕਲ ਅਭਿਆਨ ਨੂੰ ਸਸ਼ਕਤ ਆਧਾਰ ਪ੍ਰਦਾਨ ਕਰਦੇ ਹੋਏ ਸਥਾਨਕ ਸ਼ਿਲਪ, ਕਲਾ ਅਤੇ ਕਾਰੀਗਰਾਂ ਨੂੰ ਗਲੋਬਲ ਮੰਚ ‘ਤੇ ਪਛਾਣ ਦਿਲਵਾਉਣ ਦਾ ਪ੍ਰਭਾਵੀ ਮੀਡੀਅਮ ਬਣ ਰਿਹਾ ਹੈ। ਇਸ ਸਾਲ ਲੋਕਲ ਟੂ ਗਲੋਬਲ ਅਤੇ ਸਵੈ-ਨਿਰਭਰ ਭਾਰਤ ਦੀ ਪਛਾਣ ਥੀਮ ‘ਤੇ ਅਧਾਰਿਤ ਇਹ ਮੇਲਾ ਪ੍ਰਧਾਨ ਮੰਰਤੀ ਸ੍ਰੀ ਨਰੇਂਦਰ ਮੋਦੀ ਦੇ ਉਸ ਵਿਜਨ ਨੂੰ ਧਰਾਤਲ ‘ਤੇ ਉਤਾਰਨ ਦਾ ਯਤਨ ਹੈ ਜਿਸ ਵਿੱਚ ਹਰ ਕਾਰੀਗਰ ਦੇ ਹੁਨਰ ਨੂੰ ਸਨਮਾਨ ਅਤੇ ਬਾਜਾਰ ਦੋਵੇਂ ਮਿਲੇ।

ਮੁੱਖ ਮੰਤਰੀ ਸ਼ਨਿਵਾਰ ਨੂੰ ਉਪ-ਰਾਸ਼ਟਰਪਤੀ ਸ੍ਰੀ ਸੀ.ਪੀ.ਰਾਧਾਕ੍ਰਿਸ਼ਨਨ ਵੱਲੋਂ ਫਰੀਦਾਬਾਦ ਵਿੱਚ 39ਵੇਂ ਸੂਰਜਕੁੰਡ ਕੌਮਾਂਤਰੀ ਸਵੈ-ਨਿਰਭਰ ਸ਼ਿਲਪ ਮੇਲੇ ਦੇ ਉਦਘਾਟਨ ਕਰਨ ਉਪਰੰਤ ਮੌਜ਼ੂਦ  ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਕੇਂਦਰੀ ਰਾਜ ਮੰਤਰੀ ਸ੍ਰੀ ਕ੍ਰਿਸ਼ਣ ਪਾਲ ਗੁੱਜਰ, ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ, ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ, ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ, ਭਾਜਪਾ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਕੌਸ਼ਿਕ ਵੀ ਮੌਜ਼ੂਦ ਸਨ।

ਸ੍ਰੀ ਨਾਇਬ ਸਿੰਘ ਸੈਣੀ ਨੇ ਉਪ-ਰਾਸ਼ਟਰਪਤੀ ਸ੍ਰੀ ਸੀ.ਪੀ.ਰਾਧਾਕ੍ਰਿਸ਼ਨਨ ਦਾ ਵਿਸ਼ੇਸ਼ ਤੌਰ ਨਾਲ ਸੁਆਗਤ ਕਰਦੇ ਹੋਏ ਕਿਹਾ ਕਿ ਇਸ ਮੇਲੇ ਵਿੱਚ ਆਉਣ ਨਾਲ ਦੇਸ਼-ਵਿਦੇਸ਼ ਦੇ ਦਸਤਕਾਰਾਂ ਨੂੰ ਨਵੀਂ ਪ੍ਰੇਰਣਾ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਅਸੀ ਕਲਾ ਅਤੇ ਸ਼ਿਲਪ ਦੇ ਉਸ ਮਹਾਕੁੰਭ ਦੇ ਗਵਾਹ ਬਣਨ ਜਾ ਰਹੇ ਹਾਂ,ਜਿਸ ਦੀ ਨਾ ਸਿਰਫ਼ ਭਾਰਤ ਵਿੱਚ ਸਗੋਂ ਪੂਰੀ ਦੁਨਿਆ ਵਿੱਚ ਵਿਸ਼ੇਸ਼ ਪਛਾਣ ਹੈ।

ਮੁੱਖ ਮੰਤਰੀ ਨੇ ਵਿਦੇਸ਼ੀ ਮਹਿਮਾਨਾਂ ਦਾ ਹਰਿਆਣਾ ਦੀ ਧਰਤੀ ‘ਤੇ ਸੁਆਗਤ ਕਰਦੇ ਹੋਏ ਕਿਹਾ ਕਿ ਸੂਰਜਕੁੰਡ ਸ਼ਿਲਪ ਮੇਲਾ ਸਾਡੀ ਪ੍ਰਾਚੀਨਤਾ ਅਤੇ ਆਧੁਨਿਕਤਾ ਦਾ ਸੰਗਮ ਹੈ। ਅੱਜ ਅਸੀ ਇੱਥੇ ਉਸ ਪਰੰਪਰਾ ਨੂੰ ਅੱਗੇ ਵਧਾ ਰਹੇ ਹਾਂ ਜੋ ਪਿਛਲੇ 38 ਸਾਲਾਂ ਤੋਂ ਭਾਰਤੀ ਲੋਕ ਕਲਾ ਅਤੇ ਸਭਿਆਚਾਰ ਨੂੰ ਜਿੰਦਾ ਰੱਖੇ ਹੋਏ ਹੈ।

ਉਨ੍ਹਾਂ ਨੇ ਕਿਹਾ ਕਿ ਸਵੈ-ਨਿਰਭਰ ਦਾ ਅਰਥ ਸਿਰਫ਼ ਆਰਥਿਕ ਸੁਤੰਤਰਤਾ ਨਹੀਂ ਹੈ। ਇਸ ਵਿੱਚ ਆਪਣੀ ਸੰਸਕ੍ਰਿਤੀ ‘ਤੇ ਮਾਣ ਕਰਨਾ, ਆਪਣੀ ਵਿਰਾਸਤ ਨੂੰ ਸਾਂਭ ਕੇ ਰਖਣਾ ਅਤੇ ਉਸ ਨੂੰ  ਦੁਨਿਆ ਦੇ ਸਾਹਮਣੇ ਸ਼ਾਨ ਨਾਲ ਪੇਸ਼ ਕਰਨਾ ਵੀ ਸ਼ਾਮਲ ਹੈ। ਸੂਰਜਕੁੰਡ ਮੇਲਾ ਇਸੇ ਸਵੈ-ਨਿਰਭਰਤਾ ਦਾ ਜੀਂਦਾ-ਜਾਗਦਾ ਉਦਾਹਰਨ ਹੈ। ਇੱਥੇ ਮਿੱਟੀ ਦੇ ਬਰਤਨਾਂ ਤੋਂ ਲੈ ਕੇ ਹੱਥ ਨਾਲ ਬਣੇ ਹੋਏ ਕਪੜੇ ਤੱਕ, ਹਰ ਇੱਕ ਚੀਜ ਵਿੱਚ ਭਾਰਤ ਦੀ ਆਤਮਾ ਵਸਦੀ ਹੈ। ਇਸ ਮੇਲੇ ਦੇ ਅਸਲੀ ਨਾਇਕ ਸਾਡੇ ਦਸਤਕਾਰ ਹਨ।

ਸ਼ਿਲਪਕਾਰਾਂ ਦੀ ਕਲਾ ਨਾਲ ਦਿਖੀ ਅਤੁੱਲ ਭਾਰਤ ਦੀ ਝਲਕ

ਮੁੱਖ ਮੰਤਰੀ ਨੇ ਕਿਹਾ ਕਿ ਇਸ ਵਾਰ ਵੀ ਦੇਸ਼ ਦੇ ਹਰ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਸ਼ਿਲਪਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਆਏ ਹਨ। ਭਾਵੇਂ ਉਹ ਪੂਰਵ ਭਾਰਤ ਦੀ ਬਾਂਸ ਦੀ ਕਾਰੀਗਰੀ ਹੋਵੇ, ਦੱਖਣ ਦੀ ਸਿਲਕ ਸਾੜਿਆਂ ਹੋਵੇ, ਪੱਛਮ ਦੀ ਰੰਗ-ਬਿਰੰਗੀ ਕਢਾਈ ਹੋਵੇ ਜਾਂ ਉਤਰ ਭਾਰਤ ਦੀ ਲਕੜੀ ਦੀ ਨੱਕਾਸ਼ੀ ਹੋਵੇ, ਪੂਰਾ ਅਤੁੱਲ ਭਾਰਤ ਅੱਜ ਇੱਥੇ ਸੂਰਜਕੁੰਡ ਵਿੱਚ ਸਿਮਟ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਸਹਿਯੋਗੀ ਅਤੇ ਭਾਗੀਦਾਰ ਰਾਜ ਵੱਜੋਂ ਉਤਰ ਪ੍ਰਦੇਸ਼ ਅਤੇ ਮੇਘਾਲਯ ਦੀ ਵਿਸ਼ੇਸ਼ ਮੌਜ਼ੂਦਗੀ ਹੈ। ਨਾਲ ਹੀ ਕੌਮਾਂਤਰੀ ਪਟਲ ‘ਤੇ ਮਿੱਤਰ ਦੇਸ਼ ਮਿਸ਼ਰ ਦੀ ਭਾਗੀਦਾਰੀ ਇਸ ਮੇਲੇ ਨੂੰ ਸਹੀ ਮਾਇਨੇ ਵਿੱਚ ਕੌਮਾਂਤਰੀ ਬਣਾਉਂਦੀ ਹੈ, ਜੋ ਦੇਸ਼ਾਂ ਵਿੱਚਕਾਰ ਦੀਆਂ ਦੂਰਿਆਂ ਨੂੰ ਮਿਟਾਉਂਦਾ ਹੈ ਅਤੇ ਦਿਲਾਂ ਨੂੰ ਜੋੜਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਸੈਰ-ਸਪਾਟਾ ਨੂੰ ਵਧਾਉਣ ਦੇਣ ਲਈ ਲਗਾਤਾਰ ਯਤਨ ਕਰ ਰਹੀ ਹੈ। ਸੈਰ-ਸਪਾਟਾ ਵਿਕਾਸ ਦਾ ਇੱਕ ਅਜਿਹਾ ਇੰਜਨ ਹੈ ਜੋ ਰੁਜਗਾਰ  ਦੇ ਸਭ ਤੋਂ ਵੱਧ ਮੌਕੇ ਪੈਦਾ ਕਰਦਾ ਹੈ। ਸੂਰਜਕੁੰਡ ਮੇਲਾ ਇਸ ਦਾ ਪ੍ਰਤੱਖ ਪ੍ਰਮਾਣ ਹੈ। ਜਦੋਂ ਇੱਥੇ ਆਏ ਸੈਲਾਨੀ ਕੋਈ ਵਸਤੂ ਖਰੀਦਦੇ ਹਨ, ਤਾਂ ਉਹ ਸਿਰਫ਼ ਇੱਕ ਉਤਪਾਦ ਨਹੀਂ ਖਰੀਦਤੇ, ਸਗੋਂ ਇੱਕ ਦਸਤਕਾਰ ਦੀ ਕਲਾ ਦਾ ਸਨਮਾਨ ਕਰਦੇ ਹਨ ਅਤੇ ਵੋਕਲ ਫਾਰ ਲੋਕਲ ਦੇ ਮੰਤਰ ਨੂੰ ਸਾਬਿਤ ਕਰਦੇ ਹਨ।

ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਸੂਬੇ ਵਿੱਚ ਦਸਤਕਾਰੀ ਨੂੰ ਵਾਧਾ ਦੇਣ ਲਈ ਇਸੇ ਤਰ੍ਹਾਂ ਦੇ ਮੰਚ ਪ੍ਰਦਾਨ ਕੀਤੇ ਜਾਂਦੇ ਹਨ। ਇਸ ਸ਼ਿਲਪ ਮੇਲੇ ਦੇ ਇਲਾਵਾ ਜ਼ਿਲ੍ਹਾ ਪੱਧਰ ‘ਤੇ ਸਰਸ  ਮੇਲੇ ਲਗਾਏ ਜਾਂਦੇ ਹਨ, ਜਿਸ ਵਿੱਚ ਸ਼ਿਲਪਕਾਰਾਂ ਅਤੇ ਬੁਨਕਰਾਂ ਨੂੰ ਆਪਣੀ ਸ਼ਿਲਪਾਂ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ। ਹਰ ਸਾਲ ਕੌਮਾਂਤਰੀ ਸਰਸਵਤੀ ਮਹੋਤਸਵ ਅਤੇ ਕੁਰੂਕਸ਼ੇਤਰ ਵਿੱਚ ਵੀ ਹਰ ਸਾਲ ਕੌਮਾਂਤਰੀ ਗੀਤਾ ਮਹੋਤਸਵ ਦੇ ਮੌਕੇ ‘ਤੇ ਵੀ ਸ਼ਾਨਦਾਰ ਸਰਸ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਵਿੱਚ ਦੇਸ਼ਭਰ ਦੇ ਦਸਤਕਾਰ ਸ਼ਾਮਲ ਹੁੰਦੇ ਹਨ। ਸ਼zzੀ ਵਿਸ਼ਵਕਰਮਾ ਕੌਸ਼ਲ ਵਿਕਾਸ ਯੂਨਿਵਰਸਿਟੀ ਵਿੱਚ ਵੀ ਪਰੰਪਰਾਗਤ ਸ਼ਿਲਪਾਂ ਵਿੱਚ ਸਿਖਲਾਈ ਦਿੱਤੀ ਜਾਂਦੀ ਹੈ।

ਦਸਤਕਾਰੀ ਕਲਾ ਨੂੰ ਹੋਰ ਵੱਧ ਨਿਖਾਰਨ ਲਈ ਆਧੁਨਿਕ ਤਕਨੀਕ ਦਾ ਕਰਨ ਪ੍ਰਯੋਗ

ਮੁੱਖ ਮੰਤਰੀ ਨੇ ਦਸਤਕਾਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੀ ਕਲਾ ਨੂੰ ਹੋਰ ਵੱਧ ਨਿਖਾਰਨ ਲਈ ਆਧੁਨਿਕ ਤਕਨੀਕ ਦਾ ਵੀ ਪ੍ਰਯੋਗ ਕਰਨ। ਇਹ ਆਧੁਨਿਕ ਤਕਨੀਕ ਦਾ ਹੀ ਕਮਾਲ ਹੈ ਕਿ ਦੂਰ-ਦਰਾਜ ਵਿੱਚ ਬੈਠਾ ਇੱਕ ਸ਼ਿਲਪੀ ਅੱਜ ਆਨਲਾਇਨ ਬਿਕਰੀ ਪਲੇਟਫਾਰਮ ਨਾਲ ਆਪਣੇ ਉਤਪਾਦਾਂ ਨੂੰ ਦੁਨਿਆ ਦੇ ਕਿਸੇ ਵੀ ਕੋਨੇ ਵਿੱਚ ਬੇਚ ਸਕਦਾ ਹੈ।

39ਵੇਂ ਸੂਰਜਕੁੰਡ ਕੌਮਾਂਤਰੀ ਸਵੈ-ਨਿਰਭਰ ਸ਼ਿਲਪ ਮੇਲੇ ਵਿੱਚ 50 ਤੋਂ ਵੱਧ ਦੇਸ਼ਾਂ ਦੇ 700 ਤੋਂ ਜਿਆਦਾ ਵਿਦੇਸ਼ੀ ਪ੍ਰਤੀਨਿਧੀ ਅਤੇ ਡੇਲੀਗੇਟਸ ਲੈ ਰਹੇ ਹਿੱਸਾ-ਡਾ. ਅਰਵਿੰਦ ਸ਼ਰਮਾ

ਹਰਿਆਣਾ ਦੇ ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦਾ ਵਿਸ਼ਾ ਹੈ ਕਿ 39ਵਾਂ ਸੂਰਜਕੁੰਡ ਕੌਮਾਂਤਰੀ ਸਵੈ-ਨਿਰਭਰ ਸ਼ਿਲਪ ਮੇਲਾ ਲਗਾਤਾਰ ਨਵੀਂ ਉਂਚਾਇਆਂ ਨੂੰ ਛੋਹ ਰਿਹਾ ਹੈ। ਉਨ੍ਹਾਂ ਨੇ  ਦੱਸਿਆ ਕਿ ਸਾਲ 1987 ਤੋਂ ਸ਼ੁਰੂ ਹੋਇਆ ਇਹ ਮੇਲਾ ਅੱਜ ਦੇਸ਼-ਵਿਦੇਸ਼ ਵਿੱਚ ਭਾਰਤੀ ਸਾਂਸਕ੍ਰਿਤੀ ਵਿਰਾਸਤ, ਸ਼ਿਲਪ ਅਤੇ ਕਲਾ ਦੀ ਇੱਕ ਸਸ਼ਕਤ ਪਛਾਣ ਬਣ ਚੁੱਕਾ ਹੈ। ਸੂਰਜਕੁੰਡ ਮੇਲਾ ਲੋਕਲ ਟੂ ਗਲੋਬਲ ਵਿਜਨ ਦਾ ਸਸ਼ਕਤ ਮੰਚ ਬਣ ਕੇ ਸਵਦੇਸ਼ੀ ਉਤਪਾਦਾਂ ਨੂੰ ਕੌਮਾਂਤਰੀ ਬਾਜਾਰ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦ ਮੋਦੀ ਦੇ ਵਿਕਸਿਤ ਭਾਰਤ ਦੇ ਸੰਕਲਪ ਵਿੱਚ ਹਰਿਆਣਾ ਦਾ ਵਿਸ਼ੇਸ਼ ਯੋਗਦਾਨ ਯਕੀਨੀ ਕਰਨ ਲਈ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਲਗਾਤਾਰ ਇਸੇ ਦਿਸ਼ਾ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਜਿੱਥੇ 44 ਦੇਸ਼ਾਂ ਨੇ ਮੇਲੇ ਵਿੱਚ ਭਾਗੀਦਾਰੀ ਕੀਤੀ ਸੀ, ਉੱਥੇ ਹੀ ਇਸ ਸਾਲ 50 ਤੋਂ ਵੱਧ ਦੇਸ਼ਾਂ ਦੇ 700 ਤੋਂ ਜਿਆਦਾ ਵਿਦੇਸ਼ੀ ਪ੍ਰਤੀਨਿਧੀਆਂ ਅਤੇ ਡੇਲੀਗੇਟਸ ਹਿੱਸਾ ਲੈ ਰਹੇ ਹਨ। ਇਹ ਮੇਲਾ ਕਲਾਕਾਰਾਂ ਅਤੇ ਦਸਤਕਾਰਾਂ ਨੂੰ ਨਾ ਸਿਰਫ ਆਪਣੀ ਕਲਾ ਪ੍ਰਦਰਸ਼ਿਤ ਕਰਨ ਦਾ ਮੰਚ ਦਿੰਦਾ ਹੈ ਸਗੋਂ ਉਨ੍ਹਾਂ ਨੂੰ ਵੱਧ ਮਾਲਿਆ ਅਰਜਿਤ ਕਰਨ ਅਤੇ ਕੌਮਾਂਤਰੀ ਪਛਾਣ ਬਨਾਉਣ ਦਾ ਮੌਕਾ ਵੀ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਵਿੱਚ ਇਤਿਹਾਸਕ ਅਤੇ ਪੁਰਾਤੱਤਵਿਕ ਵਿਰਾਸਤ ਹੈ, ਜਿਸ ਵਿੱਚ 7000 ਸਾਲ ਪੁਰਾਣੀ ਸਭਿਅਤਾ ਵਾਲੀ ਰਾਖੀਗਢੀ ਦੁਨਿਆਵੀ ਪੱਧਰ ‘ਤੇ ਸੂਬੇ ਦੀ ਪਛਾਣ ਨੂੰ ਮਜਬੂਤ ਕਰਦੀ ਹੈ।

ਇਸ ਮੌਕੇ ‘ਤੇ ਵਿਧਾਇਕ ਸ੍ਰੀ ਦਿਨੇਸ਼ ਅਦਲਖਾ, ਸ੍ਰੀ ਸਤੀਸ਼ ਫਾਗਨਾ, ਸ੍ਰੀ ਤੇਜਪਾਲ ਤੰਵਰ, ਸ੍ਰੀ ਮੂਲਚੰਦ ਸ਼ਰਮਾ, ਸ੍ਰੀ ਰਣਧੀਰ ਪਣਿਹਾਰ, ਸ੍ਰੀਮਤੀ ਕ੍ਰਿਸ਼ਣਾ ਗਹਿਲੋਤ, ਵਿਰਾਸਤ ਅਤੇ ਸੈਰ-ਸਪਾਟਾ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ, ਨਿਦੇਸ਼ਕ ਸ੍ਰੀ ਪਾਰਥ ਗੁਪਤਾ, ਸ੍ਰੀ ਆਯੁਸ਼ ਸਿਨਹਾ ਸਮੇਤ ਹੋਰ ਸੀਨੀਅਰ ਅਧਿਕਾਰੀ ਅਤੇ ਮਾਣਯੋਗ ਮਹਿਮਾਨ ਮੌਜ਼ੂਦ ਰਹੇ।

ਸੂਰਜਕੁੰਡ ਵਿੱਚ 39ਵੇਂ ਸੂਰਜਕੁੰਡ ਕੌਮਾਂਤਰੀ ਸਵੈਨਿਰਭਰ ਸ਼ਿਲਪ ਮੇਲੇ ਦਾ ਸ਼ਾਨਦਾਰ ਆਗਾਜ=ਮੁੱਖ ਮਹਿਮਾਨ ਉਪਰਾਸ਼ਟਰਪਤੀ ਸ੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਕੀਤਾ ਮੇਲੇ ਦਾ ਉਦਘਾਟਨ

ਚੰਡੀਗੜ੍ਹ

( ਜਸਟਿਸ ਨਿਊਜ਼  )

ਹਰਿਆਣਾ ਦੇ ਸੂਰਜਕੁੰਡ ਵਿੱਚ ਸ਼ਨਿਵਾਰ ਨੂੰ 39ਵੇਂ ਸੂਰਜਕੁੰਡ ਕੌਮਾਂਤਰੀ ਸਵੈ-ਨਿਰਭਰ ਸ਼ਿਲਪ ਮੇਲਾ-2026 ਦਾ ਸ਼ਾਨਦਾਰ ਆਗਾਜ ਹੋਇਆ, ਜੋ 15 ਫਰਵਰੀ ਤੱਕ ਚਲੇਗਾ। ਭਾਰਤ ਦੇ ਉਪਰਾਸ਼ਟਰੀ ਸ੍ਰੀ ਸੀ.ਪੀ.ਰਾਧਾਕ੍ਰਿਸ਼ਨਨ ਨੇ ਬਤੌਰ ਮੁੱਖ ਮਹਿਮਾਨ ਮੇਲੇ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਕੇਂਦਰੀ ਸਹਿਕਾਰਤਾ ਰਾਜ ਮੰਤਰੀ ਕ੍ਰਿਸ਼ਣ ਪਾਲ ਗੁੱਜਰ, ਮੇਲੇ ਵਿੱਚ ਸਹਿਯੋਗੀ ਦੇਸ਼ ਮਿਸ਼ਰ ਦੇ ਪ੍ਰਤੀਨਿਧੀ, ਹਰਿਆਣਾ ਦੇ ਮਾਲਿਆ ਅਤੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ, ਹਰਿਆਣਾ ਦੇ ਖੁਰਾਕ ਅਤੇ ਸਿਵਲ ਸਪਲਾਈ ਰਾਜ ਮੰਤਰੀ ਰਾਜੇਸ਼ ਨਾਗਰ, ਖੇਡ ਰਾਜ ਮੰਤਰੀ ਗੌਰਵ ਗੌਤਮ ਮੌਜ਼ੂਦ ਰਹੇ।

ਮੇਲੇ ਦੇ ਸ਼ੁਭਾਰੰਭ ਮੌਕੇ ‘ਤੇ ਉਪਰਾਸ਼ਟਰਪਤੀ ਸ੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਮੇਲਾ ਕਾਂਪਲੈਕਸ ਵਿੱਚ ਹਰਿਆਣਾ ਦੇ ਆਪਣਾ ਘਰ ਪਵੇਲਿਅਨ ਦਾ ਦੌਰਾ ਕੀਤਾ, ਜਿੱਥੇ ਹਰਿਆਣਵੀ ਪਗੜੀ ਪਹਿਨਾ ਕੇ ਉਨ੍ਹਾਂ ਦਾ ਪਾਰੰਪਰਿਕ ਸੁਆਗਤ -ਸਤਕਾਰ ਕੀਤਾ ਗਿਆ। ਉਪਰਾਸ਼ਟਰਪਤੀ ਨੇ ਮੇਲੇ ਦੇ ਥੀਮ ਸਟੇਟ ਮੇਘਾਲਯ ਦੇ ਸਟਾਲਾਂ ਦਾ ਨਿਰੀਖਣ ਕਰਦੇ ਹੋਏ ਦਸਤਕਾਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਹੁਨਰ ਦੀ ਸਲਾਂਘਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਮੇਲੇ ਵਿੱਚ ਸਹਿਭਾਗੀ ਵੱਖ ਵੱਖ ਦੇਸ਼ਾਂ ਅਤੇ ਰਾਜਿਆਂ ਦੀ ਸਾਂਸਕ੍ਰਿਤਿਕ ਵਿਧਾਵਾਂ ਦਾ ਨਿਰੀਖਣ ਕਰ ਕਲਾਕਾਰਾਂ ਅਤੇ ਦਸਤਕਾਰਾਂ ਦਾ ਉਤਸਾਹ ਵਧਾਇਆ।

ਮੇਲੇ ਗ੍ਰਾਂਉਂਡ ਦੀ ਮੁੱਖ ਚੌਪਾਲ ਦੇ ਮੰਚ ਤੋਂ ਉਪਰਾਸ਼ਟਰਪਤੀ ਸ੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਦੀਪ ਜਲਾ ਕੇ ਪ੍ਰੋਗਰਾਮ ਦਾ ਸ਼ੁਭਾਰੰਭ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨੇ ਮੇਲੇ ਵਿੱਚ ਆਉਣ ਵਾਲਿਆਂ ਦੀ ਸਹੂਲਤ ਲਈ ਮੇਲਾ ਸਾਥੀ ਐਪ ਦਾ ਸ਼ੁਭਾਰੰਭ ਵੀ ਕੀਤਾ। ਇਸ ਮੌਕੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਵੱਲੋਂ ਉਨ੍ਹਾਂ ਨੂੰ ਪੰਜਜਨ ਸ਼ੰਖ ਅਤੇ ਮਹਾਭਾਰਤ ਦੇ ਨਜਾਰੇ ਨੂੰ ਦਰਸ਼ਾਉਂਦੀ ਹੋਈ ਇੱਕ ਪੇਂਟਿੰਗ ਭੇਂਟ ਕੀਤੀ ਗਈ।

ਵਸੁਧੈਵ ਕੁਟੁੰਬਕਮ ਦੇ ਸ਼ਾਸ਼ਵਤ ਭਾਰਤੀ ਦਰਸ਼ਨ ਨੂੰ ਸਾਕਾਰ ਕਰਦਾ ਸੂਰਜਕੁੰਡ ਸ਼ਿਲਪ ਮੇਲਾ-ਉਪਰਾਸ਼ਟਰਪਤੀ

ਉਦਘਾਟਨ ਕਰਨ ਤੋਂ ਬਾਅਦ ਉਪਰਾਸ਼ਟਰਪਤੀ ਸ੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੂਰਜਕੁੰਡ ਕੌਮਾਂਤਰੀ  ਸ਼ਿਲਪ ਮੇਲਾ ਸਾਲਾਂ ਤੋਂ ਭਾਰਤ ਦੀ ਸਾਂਸਕ੍ਰਿਤਿਕ ਆਤਮਾ, ਕਲਾਤਮਕ ਅਤੇ ਸਭਿਆਗਤ ਲਗਾਤਾਰ ਜੀਵੰਤ ਪ੍ਰਤੀਕ ਰਿਹਾ ਹੈ। ਇਹ ਉਤਸਵ ਵਸੁਧੈਵ ਕੁਟੁੰਬਕਮ ਦੇ ਸ਼ਾਸ਼ਵਤ ਭਾਰਤੀ ਦਰਸ਼ਨ ਨੂੰ ਸਾਕਾਰ ਕਰਦਾ ਹੈ। ਇਹ ਮੇਲਾ  ਨਿਰਮਾਣ ਕਰਨ ਵਾਲੇ ਹੱਥਾਂ, ਨਵਾਚਾਰ ਨਾਲ ਭਰੇ ਦਿਮਾਗ ਅਤੇ ਸਾਡੀ ਪਛਾਣ ਕਰਾਊਣ ਵਾਲੀ ਪਰੰਪਰਾਵਾਂ ਨੂੰ ਇੱਕ ਸਾਂਝਾ ਮੰਚ ‘ਤੇ ਇੱਕਠਾ ਕਰਦਾ ਹੈ। ਪਿਛਲੇ ਲਗਭਗ ਚਾਰ ਸਾਲਾਂ ਤੋਂ ਇਹ ਆਯੋਜਨ ਸਾਡੇ ਕਾਰੀਗਰਾਂ, ਬੁਨਕਰਾਂ, ਮੂਰਤੀਕਾਰਾਂ, ਚਿੱਤਰਕਾਰਾਂ ਅਤੇ ਲੋਕ ਕਲਾਕਾਰਾਂ ਨੂੰ ਵੈਸ਼ਵਿਕ ਪਛਾਣ ਦਿਲਾ ਰਿਹਾ ਹੈ ਜਿਨ੍ਹਾਂ ਵਿੱਚੋਂ ਕਈ ਪੀਢੀਆਂ ਤੋਂ ਚਲੀ ਆ ਰਹੀ ਕਲਾਵਾਂ ਨੂੰ ਜਿੰਦਾ ਰੱਖੇ ਹੋਏ ਹਨ।

ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਨਾਲ ਸਸ਼ਕਤ ਹੋ ਰਹੀ ਕਾਰੀਗਰ ਕੰਯੂਨਿਟੀ

ਉਪਰਾਸ਼ਟਰਪਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਭਾਰਤ ਦੀ ਮਜਬੂਤ ਸਾਂਸਕ੍ਰਿਤਿਕ ਵਿਰਾਸਤ ਅਤੇ ਪਾਰੰਪਰਿਕ ਦਸਤਕਾਰੀ ਖੇਤਰ ਨੂੰ ਰਾਸ਼ਟਰੀ ਪੁਨਰਜਾਗਰਨ ਦੇ ਕੇਂਦਰ ਵਿੱਚ ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਵਿਸ਼ਵਕਰਮਾ ਕੌਸ਼ਲ ਸਨਮਾਨ ਯੋਜਨਾ ਜਿਹੇ ਪਰਿਵਰਤਨਕਾਰੀ ਯਤਨਾਂ ਨੇ ਕਾਰੀਗਰਾਂ ਅਤੇ ਦਸਤਕਾਰਾਂ ਨੂੰ ਹੁਨਰ ਵਿਕਾਸ, ਵਿਤੀ ਸਹਾਇਤਾ ਅਤੇ ਬਾਜਾਰ ਨਾਲ ਜੁੜਾਵ ਪ੍ਰਦਾਨ ਕਰ ਪੂਰੇ ਇਕੋਸਿਸਟਮ ਨੂੰ ਸਸ਼ਕਤ ਬਣਾਇਆ ਹੈ।

ਉਪਰਾਸ਼ਟਰਪਤੀ ਨੇ ਇਸ ਸਾਲ ਦੇ ਸਹਿਭਾਗੀ ਰਾਜ ਉਤਰ ਪ੍ਰਦੇਸ਼ ਅਤੇ ਮੇਘਾਲਯ ਦਾ ਜਿਕਰ ਕਰਦੇ ਹੋਏ ਕਿਹਾ ਕਿ ਇਹ ਇੱਕ ਭਾਰਤ, ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਸਸ਼ਕਤ ਤੌਰ ਨਾਲ ਅਭਿਵਿਅਕਤ ਕਰਦੇ ਹਨ, ਜਿੱਥੇ ਵਿਵਿਧਤਾ ਸਾਡੀ ਸਭ ਤੋਂ ਵੱਡੀ ਸ਼ਕਤੀ ਹੈ। ਨਾਲ ਹੀ ਭਾਗੀਦਾਰ ਦੇਸ਼ ਮਿਸ਼ਰ ਦਾ ਸੁਆਗਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮਿਸ਼ਰ ਦੀ ਪ੍ਰਾਚੀਨ ਸਭਿਆਤਾ, ਸਾਂਸਕ੍ਰਿਤਿਕ ਗਹਿਰਾਈ ਅਤੇ ਕਲਾਤਮਕ ਪਰੰਪਰਾਵਾਂ ਭਾਰਤ ਦੀ ਇਤਿਹਾਸਕ ਯਾਤਰਾ ਨਾਲ ਢੰਗੇ ਪੱਧਰ ‘ਤੇ ਮੇਲ ਖਾਂਦੀ ਹੈ।

ਸਾਂਸਕ੍ਰਿਤਿਕ ਵਿਰਾਸਤ ਨਾਲ ਨਾਲ ਵਿਅਵਸਾਇਕ ਸਫਲਤਾ ਦਾ ਸਸ਼ਕਤ ਉਦਾਹਰਨ ਹੈ ਸੂਰਜਕੁੰਡ ਮੇਲਾ

ਉਪਰਾਸ਼ਟਰਪਤੀ ਨੇ ਕਿਹਾ ਕਿ ਵੱਡੇ ਪੈਮਾਨੇ ‘ਤੇ ਉਤਪਾਦਨ ਦੇ ਇਸ ਯੁਗ ਵਿੱਚ ਸੂਰਜਕੁੰਡ ਮੇਲਾ ਸਾਨੂੰ ਹੱਥ ਨਾਲ ਬਣੀ ਵਸਤਾਂ, ਮਨੁੱਖੀ ਛੋਹ ਅਤੇ ਪ੍ਰਾਮਾਣਿਕ ਸ਼ਿਲਪ ਦੇ ਅਮੁੱਲ ਮਹੱਤਵ ਦੀ ਯਾਦ ਦਿਲਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਲਗਭਗ 15 ਲੱਖ ਲੋਕਾਂ ਨੇ ਮੇਲੇ ਦਾ ਦੌਰਾ ਕੀਤਾ, ਜੋ ਇਹ ਦਰਸ਼ਾਉਂਦਾ ਹੈ ਕਿ ਇਹ ਮੇਲਾ ਆਮਜਨ ਨਾਲ ਗਹਿਰਾਈ ਨਾਲ ਜੁੜਿਆ ਹੋਇਆ ਹੈ। ਉਪਰਾਸ਼ਟਰਪਤੀ ਨੇ ਇਸ ਦੌਰਾਨ ਕਾਰੀਗਰਾਂ, ਆਯੋਜਕਾਂ ਅਤੇ ਦਰਸ਼ਕਾਂ ਨਾਲ ਇਸ ਵਿਰਾਸਤ ਨੂੰ ਸਮਝਣ, ਅਪਨਾਉਣ ਅਤੇ ਅੱਗੇ ਵਧਾਉਣ ਦੀ ਅਪੀਲ ਵੀ ਕੀਤੀ।

ਪ੍ਰੋਗਰਾਮ ਵਿੱਚ ਬੱਲਭਗਢ ਤੋਂ ਵਿਧਾਇਕ ਅਤੇ ਸਾਬਕਾ ਮੰਤਰੀ ਮੂਲਚੰਦ ਸ਼ਰਮਾ, ਬੜਖਲ ਤੋਂ ਵਿਧਾਇਕ ਧਨੇਸ਼ ਅਦਲਖਾ, ਫਰੀਦਾਬਾਦ ਐਨਆਈਟੀ ਤੋਂ ਵਿਧਾਇਕ ਸਤੀਸ਼ ਫਾਗਨਾ, ਸੋਹਨਾ ਤੋਂ ਵਿਧਾਇਕ ਤੇਜਪਾਲ ਤੰਵਰ, ਰਾਈ ਤੋਂ ਵਿਧਾਇਕ ਕ੍ਰਿਸ਼ਣਾ ਗਹਿਲਾਵਤ, ਨਲਵਾ ਤੋਂ ਵਿਧਾਇਕ ਰਣਧੀਰ ਪਨਿਹਾਰ, ਫਰੀਦਾਬਾਦ ਦੀ ਮੇਅਰ ਪ੍ਰਵੀਣ ਜੋਸ਼ੀ, ਮੋਹਨ ਲਾਲ ਕੌਸ਼ਿਕ, ਭਾਰਤ ਸਰਕਾਰ ਦੇ ਸੈਰ-ਸਪਾਟਾ ਮੰਤਰਾਲੇ ਦੇ ਸਕੱਤਰ ਡਾ. ਸ੍ਰੀਵਤਸ ਕ੍ਰਿਸ਼ਣਾ, ਵਿਰਾਸਤ ਅਤੇ ਸੈਰ-ਸਪਾਟਾ ਵਿਭਾਗ ਹਰਿਆਣਾ  ਦੇ ਕਮੀਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ, ਨਿਦੇਸ਼ਕ ਸ੍ਰੀ ਪਾਰਥ ਗੁਪਤਾ ਦੀ ਮਾਣਭਰੀ ਮੌਜ਼ੂਦਗੀ ਰਹੀ।

ਸੂਰਜਕੁੰਡ ਕੌਮਾਂਤਰੀ ਸ਼ਿਲਪ ਮੇਲੇ ਨੂੰ ਮਿਲੇਗਾ ਡਿਜਿਟਲ ਵਿਸਥਾਰ, ਹੁਣ ਸਾਲ ਭਰ ਆਨਲਾਇਨ ਬਿਕਣਗੇ ਦਸਤਕਾਰੀ ਉਤਪਾਦ-ਡਾ. ਸ੍ਰੀਵਤਸ ਕ੍ਰਿਸ਼ਣ

ਚੰਡੀਗੜ੍ਹ

  (ਜਸਟਿਸ ਨਿਊਜ਼  )

ਭਾਰਤ ਸਰਕਾਰ ਦੇ ਸੈਰ-ਸਪਾਟੇ ਮੰਤਰਾਲੇ ਦੇ ਸਕੱਤਰ ਡਾ. ਸ੍ਰੀਵਤਸ ਕ੍ਰਿਸ਼ਣ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਵਿਜਨ ਦੇ ਅਨੁਸਾਰ ਦਸਤਕਾਰਾਂ ਦੇ ਹੁਨਰ ਨੂੰ ਵੈਸ਼ਵਿਕ ਪੱਧਰ ‘ਤੇ ਲੈ ਜਾਉਣ ਲਈ ਸੂਰਜਕੁੰਡ ਮੇਲੇ ਦਾ ਇੱਕ ਆਨਲਾਇਨ ਪਲੇਟਫਾਰਮ ਤਿਆਰ ਕੀਤਾ ਜਾਵੇਗਾ। ਇਸ ਰਾਹੀਂ ਕਾਰੀਗਰ ਹੁਣ ਸਿਰਫ ਮੇਲੇ ਦੌਰਾਨ ਹੀ ਨਹੀਂ ਸਗੋਂ ਪੂਰੇ ਸਾਲ ਆਪਣਾ ਹਸਤਨਿਰਮਿਤ ਸਾਮਾਨ ਦੁਨਿਆਭਰ ਵਿੱਚ ਵੇਚ ਸਕਣਗੇ।

ਸੈਰ-ਸਪਾਟੇ ਮੰਤਰਾਲੇ ਦੇ ਸਕੱਤਰ ਡਾ. ਸ੍ਰੀਵਤਸ ਕ੍ਰਿਸ਼ਣ ਸ਼ਨਿਵਾਰ ਨੂੰ ਸੂਰਜਕੁੰਡ ਮੇਲਾ ਕਾਂਪਲੈਕਸ ਦੇ ਕਨਵੇਂਸ਼ਨ ਹਾਲ ਵਿੱਚ ਆਯੋਜਿਤ ਇੱਕ ਕਾਂਫ੍ਰੈਂਸ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਨਿਦੇਸ਼ਕ ਪਾਰਥ ਗੁਪਤਾ, ਸੂਚਨਾ ਜਨਸੰਪਰਕ ਅਤੇ ਭਾਸ਼ਾ ਵਿਭਾਗ ਦੀ ਵਧੀਕ ਨਿਦੇਸ਼ਕ ਵਰਸ਼ਾ ਖਾਂਗਵਾਲ ਮੌਜ਼ੂਦ ਰਹੇ।

ਸੂਰਜਕੁੰਡ ਮੇਲਾ ਪਾਰੰਪਰਿਕ ਸ਼ਿਲਪਕਾਰਾਂ ਲਈ ਗਲੋਬਲ ਲਾਂਚਪੈਡ

ਉਨ੍ਹਾਂ ਨੇ ਕਿਹਾ ਕਿ ਸੂਰਜਕੁੰਡ ਮੇਲਾ ਸਿਰਫ ਇੱਕ ਆਯੋਜਨ ਨਹੀਂ ਸਗੋਂ ਸਾਡੇ ਪਾਰੰਪਰਿਕ ਦਸਤਕਾਰਾਂ ਲਈ ਇੱਕ ਗਲੋਬਲ ਲਾਂਚਪੈਡ ਹੈ। ਆਨਲਾਇਨ ਪਲੇਟਫਾਰਮ ਦੇ ਆਉਣ ਨਾਲ ਸਾਡੇ ਗ੍ਰਾਮੀਣ ਕਾਰੀਗਰਾਂ ਦੀ ਪਹੁੰਚ ਸਿੱਧੇ ਕੌਮਾਂਤਰੀ ਬਾਜਾਰ ਤੱਕ ਹੋਵੇਗੀ। ਮੁੱਖ ਮੰਤਰੀ ਨਾਇਬ ਸਿੰੰਘ ਸੈਣੀ ਦੇ ਨਿਰਦੇਸ਼ ਅਨੁਸਾਰ ਮੇਲਾ ਅਥਾਰਿਟੀ ਦਾ ਟੀਚਾ ਮੇਲੇ ਨੂੰ ਪੂਰੀ ਤਰ੍ਹਾਂ ਸਵੈ-ਨਿਰਭਰ ਬਨਾਉਣਾ ਅਤੇ ਸਿਰਫ ਦਸਤਕਾਰੀ ਉਤਪਾਦਾਂ ਨੂੰ ਹੀ ਵਧਾਵਾ ਦੇਣਾ ਹੈ।

ਮੇਲੇ ਦੀ ਮਿਆਦ ਨੂੰ ਦੋ ਹਫ਼ਤੇ ਤੋਂ ਵਧਾ ਕੇ ਚਾਰ ਹਫ਼ਤੇ ਕਰਨ ਦਾ ਵਿਚਾਰ

ਡਾ. ਸ੍ਰੀਵਤਸ ਕ੍ਰਿਸ਼ਣ ਨੇ ਕਿਹਾ ਕਿ ਸ਼ਿਲਪਕਾਰਾਂ ਅਤੇ ਸੈਲਾਨਿਆਂ ਦੇ ਉਤਸਾਹ ਨੂੰ ਵੇਖਦੇ ਹੋਏ ਮੇਲੇ ਦੀ ਮਿਆਦ ਨੂੰ ਦੋ ਹਫ਼ਤੇ ਤੋਂ ਵਧਾ ਕੇ ਚਾਰ ਹਫ਼ਤੇ ਕਰਨ ਦਾ ਵਿਚਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕੇਂਦਰੀ ਸੈਰ-ਸਪਾਟਾ ਮੰਤਰੀ ਦੇ ਨਿਰਦੇਸ਼ ਅਨੁਸਾਰ ਰਾਸ਼ਟਰੀ ਪੁਰਸਕਾਰ ਵਿਜੇਤਾ ਸ਼ਿਲਪਕਾਰਾਂ ਨੂੰ ਮੇਲੇ ਵਿੱਚ ਵਿਸ਼ੇਸ਼ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੇ ਹੁਨਰ ਨੂੰ ਕੌਮਾਂਤਰੀ ਪੱਧਰ ‘ਤੇ ਪਹੁੰਚਾਇਆ ਜਾ ਸਕੇ।

ਬੁਨਿਆਦੀ ਢਾਂਚੇ ਤੇ ਵਿਸ਼ੇਸ਼ ਧਿਆਨ-ਡਾ. ਅਮਿਤ ਅਗਰਵਾਲ

ਕਮੀਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ ਨੇ ਇੱਕ ਸੁਆਲ ਦੇ ਜਵਾਬ ਵਿੱਚ ਕਿਹਾ ਕਿ ਇਸ ਸਾਲ ਮੇਲੇ ਦੇ ਬੁਨਿਆਦੀ ਢਾਂਚੇ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਕੱਚੀ ਹਟਾਂ ਨੂੰ ਪੱਕਾ ਕੀਤਾ ਗਿਆ ਹੈ ਅਤੇ ਸੁਰੱਖਿਆ ਦੇ ਲਿਹਾਜ ਨਾਲ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਥੀਮ ਰਾਜ ਅਤੇ ਥੀਮ ਦੇਸ਼ ਦੇ ਚੌਣ ਦੀ ਪ੍ਰਕਿਰਿਆ ਜੁਲਾਈ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਜਿਸ ਨੂੰ ਰੋਟੇਸ਼ਨ ਦੇ ਅਧਾਰ ‘ਤੇ ਤੈਅ ਕੀਤਾ ਜਾਂਦਾ ਹੈ।

ਉਨ੍ਹਾਂ ਨੇ ਕਿਹਾ ਕਿ ਸੈਲਾਨੀ ਮੇਲੇ ਦੀ ਟਿਕਟ ਕਾਉਂਟਰ ਦੇ ਨਾਲ ਨਾਲ ਆਨਲਾਇਨ ਵੀ ਖਰੀਦ ਸਕਣਗੇ। ਡੀਐਮਆਰਸੀ ਵੱਲੋਂ ਆਨਲਾਇਨ ਟਿਕਟ ਦੀ ਵਿਕਰੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮੇਲੇ ਦੇ ਸਮਾਪਨ ਤੋਂ ਬਾਅਦ ਇੱਕ ਸਮੀਖਿਆ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਭਵਿੱਖ ਵਿੱਖ ਕਮੀਆਂ ਨੂੰ ਦੂਰ ਕਰ ਇਸ ਨੂੰ ਹੋਰ ਬੇਹਤਰ ਬਣਾਇਆ ਜਾ ਸਕੇ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin