ਫਰੀਦਕੋਟ
( ਜਸਟਿਸ ਨਿਊਜ਼ )
ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ (ਪੀ. ਐੱਸ. ਐੱਮ. ਐੱਸ.ਯੂ.) ਦੀ ਇਕ ਅਹਿਮ ਆਨਲਾਈਨ ਮੀਟਿੰਗ ਸੂਬਾ ਪ੍ਰਧਾਨ ਪੰਜਾਬ ਗੁਰਨਾਮ ਸਿੰਘ ਵਿਰਕ ਅਤੇ ਸੂਬਾ ਜਨਰਲ ਸਕੱਤਰ ਪੰਜਾਬ ਤਰਸੇਮ ਭੱਠਲ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਮੁਲਾਜ਼ਮ ਮੰਗਾਂ ਨੂੰ ਲੈ ਕੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਸਬੰਧੀ ਕਈ ਅਹਿਮ ਅਤੇ ਦੂਰਗਾਮੀ ਫ਼ੈਸਲੇ ਲਏ ਗਏ। ਜਾਣਕਾਰੀ ਦਿੰਦਿਆਂ ਬਿਕਰਮਜੀਤ ਸਿੰਘ ਢਿੱਲੋਂ – ਜ਼ਿਲ੍ਹਾ ਪ੍ਰਧਾਨ, ਪੀ.ਐੱਸ. ਐੱਮ. ਐੱਸ. ਯੂ ਇਕਾਈ ਫਰੀਦਕੋਟ ਨੇ ਦੱਸਿਆ ਕਿ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ 27 ਜਨਵਰੀ ਤੋਂ 4 ਫਰਵਰੀ 2026 ਤੱਕ ਜ਼ਿਲ੍ਹਾ ਲੀਡਰਸ਼ਿਪ ਵਲੋਂ ਆਪਣੇ-ਆਪਣੇ ਜ਼ਿਲਿਆਂ ਦੇ ਸਮੂਹ ਐੱਮ. ਐੱਲ. ਏਜ਼ ਅਤੇ ਐਮ.ਪੀਜ਼ ਨੂੰ ਵਿਆਪਕ ਰੋਸ ਦੇ ਚੇਤਾਵਨੀ ਪੱਤਰ ਸਮੇਤ ਮੰਗ ਪੱਤਰ ਸੌਂਪੇ ਜਾਣਗੇ। ਇਸ ਦੇ ਨਾਲ-ਨਾਲ ਸੂਬਾ ਲੀਡਰਸ਼ਿਪ ਵਲੋਂ ਹਰ ਰਾਜਨੀਤਿਕ ਪਾਰਟੀ ਦੇ ਸੂਬਾਈ ਪ੍ਰਧਾਨਾਂ ਅਤੇ ਪੰਜਾਬ ਸਰਕਾਰ ਨੂੰ ਵੀ ਚੇਤਾਵਨੀ ਪੱਤਰ ਜਾਰੀ ਕੀਤਾ ਜਾਵੇਗਾ।
ਮਿਤੀ 5 ਅਤੇ 6 ਫਰਵਰੀ 2026 ਨੂੰ ਜ਼ਿਲ੍ਹਾ ਪੱਧਰ ‘ਤੇ ਹਰ ਵਿਭਾਗ ਦੇ ਕਲੈਰੀਕਲ ਕਰਮਚਾਰੀ ਕਾਲੇ ਬਿੱਲੇ ਲਗਾ ਕੇ ਪੰਜਾਬ ਸਰਕਾਰ ਵਿਰੁੱਧ ਆਪਣੇ ਰੋਸ ਦਾ ਇਜ਼ਹਾਰ ਕਰਨਗੇ ਅਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ। ਇਸ ਤੋਂ ਇਲਾਵਾ 7 ਫਰਵਰੀ ਨੂੰ ਜਲੰਧਰ ਵਿਖੇ ਸੂਬਾ ਪੱਧਰੀ ਮੀਟਿੰਗ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਵਿੱਚ ਅਗਲੇ ਸੰਘਰਸ਼ੀ ਐਕਸ਼ਨ ਪ੍ਰੋਗਰਾਮ ਤੈਅ ਕੀਤੇ ਜਾਣਗੇ। ਇਸ ਮੀਟਿੰਗ ਦੌਰਾਨ ਪੰਜਾਬ ਸਰਕਾਰ ਵਲੋਂ ਕੀਤੀ ਗਈ ਵਾਅਦਾ ਖ਼ਿਲਾਫ਼ੀ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤੇ ਭਰੋਸਿਆਂ ਨੂੰ ਪੂਰਾ ਨਾ ਕਰਨ ਸਬੰਧੀ ਤੱਥਾਂ ਨੂੰ ਦਰਸਾਉਂਦਾ ਸਾਲ 2026-ਮੁਲਾਜ਼ਮਾਂ ਦੇ ਰੋਸ ਵਰ੍ਹੇ ਦਾ ਕੈਲੰਡਰ ਤਿਆਰ ਕਰ ਕੇ ਰਿਲੀਜ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਥੇਬੰਦੀ ਵਲੋਂ 9 ਮਾਰਚ ਨੂੰ ਆਪਣੇ ਇਤਿਹਾਸਿਕ ਦਿਹਾੜੇ ਨੂੰ ਵੱਡੇ ਪੱਧਰ ‘ਤੇ ਜਲੰਧਰ ਵਿਖੇ ਮਨਾਉਣ ਦਾ ਫ਼ੈਸਲਾ ਵੀ ਕੀਤਾ ਗਿਆ ਹੈ।ਸੂਬਾ ਕਮੇਟੀ ਦੇ ਫੈਸਲੇ ਮੁਤਾਬਕ ਵਿਆਪਕ ਰੋਸ ਚੇਤਾਵਨੀ ਪੱਤਰ ਬੀਤੇ ਦਿਨ ਨੂੰ ਹਲਕਾ ਕੋਟਕਪੂਰਾ ਦੇ ਐਮਐਲਏ ਮਾਨਯੋਗ ਸਪੀਕਰ ਸ਼੍ਰੀ ਕੁਲਤਾਰ ਸਿੰਘ ਸੰਧਵਾਂ ਜੀ ਨੂੰ ਦਿੱਤਾ ਗਿਆ। ਇਸ ਮੌਕੇ ਸੂਬਾ ਪ੍ਰਧਾਨ PSMSU ਸ੍ਰੀ ਗੁਰਨਾਮ ਸਿੰਘ ਵਿਰਕ , ਸ਼੍ਰੀ ਬਿਕਰਮਜੀਤ ਸਿੰਘ ਢਿੱਲੋਂ ਜ਼ਿਲਾ ਪ੍ਰਧਾਨ PSMSU, ਸ਼੍ਰੀ ਬਖਸ਼ੀਸ਼ ਸਿੰਘ ਜਰਨਲ ਸਕੱਤਰ PSMSU, ਸ਼੍ਰੀ ਮਨਦੀਪ ਸਿੰਘ ਗਿੱਲ ਪ੍ਰਧਾਨ ਡਰੇਨੇਜ ਡਿਪਾਰਟਮੈਂਟ, ਸ਼੍ਰੀ ਸੇਵਕ ਸਿੰਘ ਪ੍ਰਧਾਨ ਡੀਸੀ ਆਫਿਸ , ਜਸਵਿੰਦਰ ਸਿੰਘ ਘੋਲੀਆ ਪ੍ਰਧਾਨ ਐਗਰੀਕਲਚਰ ਡਿਪਾਰਮੈਂਟ, ਸ਼੍ਰੀ ਰਜਵੰਤ ਸਿੰਘ ਗਿੱਲ, ਕਮਿਸ਼ਨਰ ਆਫੀਸ, ਗੁਰਪ੍ਰੀਤ ਸਿੰਘ ਡਰੇਨੇਜ ਡਿਪਾਰਟਮੈਂਟ, ਰਵੀ ਇੰਦਰ ਸਿੰਘ ਘਾਲੀ, ਸੀਨੀਅਰ ਮੀਤ ਪ੍ਰਧਾਨ PSMSU, ਸਰਬਜੀਤ ਸਿੰਘ ਵਿੱਤ ਸਕੱਤਰ PSMSU ਹਾਜ਼ਰ ਸਨ।
Leave a Reply