ਲੁਧਿਆਣਾ
(ਜਸਟਿਸ ਨਿਊਜ)
ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (NDMA) ਅਤੇ ਪੰਜਾਬ ਰਾਜ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (SDMA) ਦੇ ਸਹਿਯੋਗ ਨਾਲ ਲੁਧਿਆਣਾ ਵਿੱਚ ‘ਯੁਵਾ ਆਪਦਾ ਮਿੱਤਰ’ ਸਕੀਮ ਤਹਿਤ 7 ਰੋਜ਼ਾ ਸਿਖਲਾਈ ਕੈਂਪ ਸ਼ੁਰੂ ਕੀਤਾ ਗਿਆ ਹੈ। ਇਸ ਸਿਖਲਾਈ ਦਾ ਮੁੱਖ ਮਨੋਰਥ ਕਿਸੇ ਵੀ ਕੁਦਰਤੀ ਜਾਂ ਮਨੁੱਖੀ ਆਫ਼ਤ ਦੇ ਸਮੇਂ ਤੁਰੰਤ ਸਹਾਇਤਾ ਪ੍ਰਦਾਨ ਕਰਨ ਲਈ ਨੌਜਵਾਨਾਂ ਨੂੰ ਤਿਆਰ ਕਰਨਾ ਹੈ।
ਇਸ ਸਿਖਲਾਈ ਕੈਂਪ ਦਾ ਆਯੋਜਨ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (MGSIPA), ਪੰਜਾਬ ਸਰਕਾਰ ਵੱਲੋਂ ਪ੍ਰੋ. ਡਾ. ਜੋਗ ਸਿੰਘ ਭਾਟੀਆ (ਸੀਨੀਅਰ ਸਲਾਹਕਾਰ, MGSIPA ਅਤੇ ਕੋਰਸ ਡਾਇਰੈਕਟਰ) ਦੀ ਨਿਗਰਾਨੀ ਹੇਠ ਕੀਤਾ ਜਾ ਰਿਹਾ ਹੈ। ਇਸ ਕੈਂਪ ਵਿੱਚ ਕੁੱਲ 500 ਵਲੰਟੀਅਰ ਹਿੱਸਾ ਲੈ ਰਹੇ ਹਨ, ਜਿਨ੍ਹਾਂ ਵਿੱਚ 250 NSS ਅਤੇ 250 NYKS ਦੇ ਨੌਜਵਾਨ ਸ਼ਾਮਲ ਹਨ।
ਸਿਖਲਾਈ ਦੇ ਪਹਿਲੇ ਦਿਨ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਮੁਕੰਮਲ ਕੀਤੀ ਗਈ। ਇਸ ਤੋਂ ਬਾਅਦ, MGSIPA ਦੀ ਇੰਸਟ੍ਰਕਟਰ ਟੀਮ—ਜਿਸ ਵਿੱਚ ਹਰਕੀਰਤ ਸਿੰਘ ਅਰੋੜਾ (ਕੋਰਸ ਕੋਆਰਡੀਨੇਟਰ), ਮਨਦੀਪ ਕੁਮਾਰ, ਰਣਜੀਤ ਸਿੰਘ ਭਾਟੀਆ, ਕੋਮਲ, ਦੀਨਾਕਸ਼ੀ, ਮਨਜੀਤ ਕੌਰ, ਦਵਿੰਦਰ ਕੌਰ, ਪੂਜਾ, ਜੌਹਨਸਨ ਅਤੇ ਸੁਖਚੈਨ ਸਿੰਘ ਸ਼ਾਮਲ ਸਨ—ਨੇ ਵਲੰਟੀਅਰਾਂ ਨੂੰ ਆਫ਼ਤ ਪ੍ਰਬੰਧਨ ਦੀਆਂ ਮੁਢਲੀਆਂ ਗੱਲਾਂ (Basics of Disaster Management) ਬਾਰੇ ਜਾਣਕਾਰੀ ਦਿੱਤੀ। ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਨੌਜਵਾਨਾਂ ਨੂੰ ਬਚਾਅ ਕਾਰਜਾਂ ਅਤੇ ਮੁੱਢਲੀ ਸਹਾਇਤਾ ਦੀ ਸਖ਼ਤ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਉਹ ਮੁਸੀਬਤ ਦੇ ਸਮੇਂ ਲੋਕਾਂ ਦੀ ਜਾਨ ਬਚਾ ਸਕਣ।
Leave a Reply