ਚੰਡੀਗੜ੍ਹ
( ਜਸਟਿਸ ਨਿਊਜ਼ )
ਰਾਸ਼ਟਰੀ ਵੋਟਰ ਦਿਵਸ 2026 ਦੇ ਮੌਕੇ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਦੇ ਅਧੀਨ MY Bharat ਚੰਡੀਗੜ੍ਹ, ਵੱਲੋਂ ਪੰਜਾਬ ਯੂਨੀਵਰਸਿਟੀ ਦੀ ਐੱਨਐੱਸਐੱਸ ਇਕਾਈ ਦੇ ਸਹਿਯੋਗ ਨਾਲ ਰਾਜ-ਪੱਧਰੀ ਵੋਟਰ ਜਾਗਰੂਕਤਾ ਪਦਯਾਤਰਾ ਦਾ ਆਯੋਜਨ ਕੀਤਾ ਗਿਆ।ਪ੍ਰੋਗਰਾਮ ਵਿੱਚ 756 ਨੌਜਵਾਨ ਵੋਟਰਾਂ ਨੇ ਸਰਗਰਮੀ ਨਾਲ ਹਿੱਸਾ ਲਿਆ ਅਤੇ ਵੋਟਰ ਸਹੁੰ, ਸਹੁੰ ਚੱਕਰ ਅਤੇ ਨਵੇਂ ਵੋਟਰਾਂ ਨੂੰ ਬੈਜ ਪ੍ਰਦਾਨ ਕਰਕੇ ਸਨਮਾਨਿਤ ਕੀਤੇ ਜਾਣ ਵਰਗੀਆਂ ਗਤੀਵਿਧੀਆਂ ਰਾਹੀਂ ਲੋਕਤੰਤਰੀ ਮੁੱਲਾਂ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਲੋਕਤੰਤਰ ਦੀ ਪ੍ਰਤੀਕਾਤਮਕ ਮਸ਼ਾਲ (ਬੈਟਨ) ਦਾ ਤਬਾਦਲਾ ਨੌਜਵਾਨਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕਰਦਾ ਹੈ।ਪ੍ਰੋਗਰਾਮ ਦੀਆਂ ਮੁੱਖ ਝਲਕੀਆਂ ਵਿੱਚ 2.5 ਕਿਲੋਮੀਟਰ ਦੀ ਜੀਵੰਤ ਪਦਯਾਤਰਾ, ਰੰਗੋਲੀ ਗਤੀਵਿਧੀਆਂ ਅਤੇ ਪਦਯਾਤਰਾ ਵਿੱਚ ਹਿੱਸਾ ਨਾ ਲੈਣ ਵਾਲੇ ਪ੍ਰਤੀਭਾਗੀਆਂ ਲਈ ਯੋਗ ਅਤੇ ਜ਼ੁੰਬਾ ਸੈਸ਼ਨ ਸ਼ਾਮਲ ਰਹੇ, ਜਿਨ੍ਹਾਂ ਨੇ ਨੌਜਵਾਨਾਂ ਦੇ ਉਤਸ਼ਾਹ ਅਤੇ ਸਰਗਰਮ ਸਹਿਭਾਗਿਤਾ ਨੂੰ ਦਰਸਾਇਆ।
ਇਸ ਪ੍ਰੋਗਰਾਮ ਦੀ ਅਗਵਾਈ ਪੰਜਾਬ ਯੂਨੀਵਰਸਿਟੀ ਦੀ ਮਾਣਯੋਗ ਵਾਈਸ ਚਾਂਸਲਰ, ਪ੍ਰੋਫੈਸਰ (ਡਾ.) ਰੇਣੂ ਵਿੱਗ ਨੇ ਕੀਤੀ, ਅਤੇ ਨਾਲ ਹੀ ਪੰਜਾਬ ਯੂਨੀਵਰਸਿਟੀ ਦੇ ਰਜਿਸਟਰਾਰ, ਪ੍ਰੋਫੈਸਰ ਵਾਈ. ਪੀ. ਵਰਮਾ ਨੇ ਇਸ ਮੌਕੇ ਦੀ ਸ਼ੋਭਾ ਵਧਾਈ।ਪ੍ਰੋਗਰਾਮ ਦਾ ਸਫਲ ਤਾਲਮੇਲ ਸ਼੍ਰੀ ਵਿਨੈ ਕੁਮਾਰ, ਜ਼ਿਲ੍ਹਾ ਯੁਵਾ ਅਧਿਕਾਰੀ, MY Bharat ਚੰਡੀਗੜ੍ਹ ‘ਤੇ ਡਾ. ਪਰਵੀਨ ਗੋਇਲ, ਐੱਨਐੱਸਐੱਸ ਪ੍ਰੋਗਰਾਮ ਕੋਆਰਡੀਨੇਟਰ, ਪੰਜਾਬ ਯੂਨੀਵਰਸਿਟੀ ਵੱਲੋਂ ਕੀਤਾ ਗਿਆ। ਇਸ ਮੌਕੇ ‘ਤੇ MY Bharat ਵਲੰਟੀਅਰ ਅਤੇ ਉਤਸ਼ਾਹੀ ਪ੍ਰਤੀਭਾਗੀਆਂ ਦਾ ਸਰਗਰਮ ਸਹਿਯੋਗ ਪ੍ਰਸ਼ੰਸਾਯੋਗ ਰਿਹਾ।ਇਹ ਆਯੋਜਨ ਪਹਿਲੀ ਵਾਰ ਵੋਟਰਾਂ ਨੂੰ ਸਸ਼ਕਤ ਬਣਾਉਣ ਅਤੇ ਇਹ ਸੰਦੇਸ਼ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਰਿਹਾ ਕਿ “ਹਰ ਵੋਟ ਮਾਇਨੇ ਰੱਖਦਾ ਹੈ।”
Leave a Reply