ਹਰਿਆਣਾ ਖ਼ਬਰਾਂ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਾਦਗੀ ਨਾਲ ਮਨਾਇਆ ਜਨਮਦਿਨ=ਗਾਂ ਸੇਵਾ ਕੀਤੀ ਅਤੇ ਬਜੁਰਗਾਂ ਦਾ ਲਿਆ ਆਸ਼ੀਰਵਾਦ

ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਮੇਤ ਵੱਡੇ ਨੇਤਾਵਾਂ ਨੇ ਜਨਮਦਿਨ ਦੀ ਦਿੱਤੀ ਸ਼ੁਭਕਾਮਨਾਵਾਂ

ਚੰਡੀਗੜ੍ਹ

( ਜਸਟਿਸ ਨਿਊਜ਼  )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਆਪਣਾ 56ਵਾਂ ਜਨਮਦਿਨ ਬਹੁਤ ਸਾਦਗੀ ਅਤੇ ਸਮਾਜਿਕ ਸਰੋਕਾਰਾਂ ਦੇ ਨਾਲ ਮਨਾਇਆ। ਆਪਣੇ ਜਨਮਦਿਨ ਦੀ ਸ਼ੁਰੂਆਤ ਉਨ੍ਹਾਂ ਨੇ ਪੰਚਕੂਲਾ ਦੇ ਸ਼ਿਸ਼ੂ ਗ੍ਰਹਿ ਵਿੱਚ ਬੱਚਿਆਂ ਨਾਲ ਮਿਲ ਕੇ ਕੀਤੀ। ਉਨ੍ਹਾਂ ਨੇ ਉੱਥੇ ਛੋਟੇ ਬੱਚਿਆਂ ਨੂੰ ਮਿਠਾਈਆਂ ਵੰਡ ਕੇ ਆਪਣੇ ਜਨਮ ਦਿਨ ਮਨਾਇਆ ਅਤੇ ਇਸ ਦੇ ਬਾਅਦ ਬਜੁਰਗ ਆਸ਼ਰਮ ਵਿੱਚ ਬਜੁਰਗਾਂ ਦਾ ਆਸ਼ੀਰਵਾਦ ਲਿਆ।

          ਇਸ ਦੇ ਬਾਅਦ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਪੰਚਕੂਲਾ ਜਿਲ੍ਹਾ ਦੇ ਪਿੰਡ ਸਮਰਾਲ (ਭੋਜ ਨੇਤਾ) ਪਹੁੰਚੇ ਅਤੇ ਗ੍ਰਾਮੀਣਾਂ ਦੇ ਵਿੱਚ ਬੈਠ ਕੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਪ੍ਰਸਿੰਧ ਪ੍ਰੋਗਰਾਮ ਮਨ ਕੀ ਬਾਤ ਸੁਣਿਆ।

          ਬਾਅਦ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੇਣੀ ਆਪਣੀ ਪਤਨੀ ਸ੍ਰੀਮਤੀ ਸੁਮਨ ਸੈਣੀ ਦੇ ਨਾਲ ਪੰਚਕੂਲਾ ਸਥਿਤ ਸ਼੍ਰੀ ਮਾਤਾ ਮਨਸਾ ਦੇਵੀ ਮੰਦਿਰ ਪਰਿਸਰ ਦੀ ਗਾਂਸ਼ਾਲਾ ਵਿੱਚ ਪਹੁੰਚੇ। ਉਨ੍ਹਾਂ ਨੇ ਉੱਥੇ ਗਾਂਵਾਂ ਨੂੰ ਚਾਰਾ ਖਿਲਾਇਆ ਅਤੇ ਵਿਧੀਵਤ ਪੂਜਾ-ਅਰਚਣਾ ਕਰ ਸੂਬੇ ਦੀ ਸੁੱਖ-ਖੁਸ਼ਹਾਲੀ ਅਤੇ ਜਨਭਲਾਈ ਦੀ ਕਾਮਨਾ ਕੀਤੀ।

          ਮੁੱਖ ਮੰਤਰੀ ਨੇ ਜਨਮਦਿਨ ਦੇ ਮੌਕੇ ‘ਤੇ ਦੇਸ਼ ਦੇ ਸਿਖਰ ਅਗਵਾਈ ਸਮੇਤ ਅਨੇਕ ਮਾਣਯੋਗ ਵਿਅਕਤੀਆਂ ਨੇ ਸ਼ੁਭਕਾਮਨਾਵਾਂ ਦਿੱਤੀਆਂ। ਭਾਰਤ ਦੀ ਰਾਸ਼ਟਰਪਤੀ ਮਹਾਮਹਿਮ ਸ੍ਰੀਮਤੀ ਦਰੋਪਦੀ ਮੁਰਮੂ ਨੇ ਫੋਨ ਕਰ ਉਨ੍ਹਾਂ ਨੁੰ ਜਨਮਦਿਨ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸਿਹਤਮੰਦ ਅਤੇ ਲੰਬੀ ਉਰਮ ਦੀ ਕਾਮਨਾ ਕੀਤੀ। ਇਹ ਸ਼ੁਭਕਾਮਨਾਵਾਂ ਮੁੱਖ ਮੰਤਰੀ ਦੇ ਪ੍ਰਤੀ ਉਨ੍ਹਾਂ ਦੇ ਸਨਮਾਨ ਅਤੇ ਪਿਆਰ ਨੂੰ ਦਰਸ਼ਾਉਂਦੀ ਹੈ।

          ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵੀ ਸਪੈਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਮੁੱਖ ਮੰਤਰੀ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੂੰ ਜਨਸੇਵਾ ਦੇ ਪ੍ਰਤੀ ਸਮਰਪਿਤ ਅਤੇ ਊਰਜਾਵਾਨ ਨੇਤਾ ਦਸਿਆ। ਉਨ੍ਹਾਂ ਨੇ ਲਿਖਿਆ ਕਿ ਸ੍ਰੀ ਨਾਇਬ ਸਿੰਘ ਸੈਣੀ ਦਾ ਜਮੀਨੀ ਤਜਰਬਾ ਹਰਿਆਣਾ ਦੇ ਪਰਿਵਾਰਾਂ ਲਈ ਬਹੁਤ ਭਲਾਈਕਾਰੀ ਸਾਬਤ ਹੋ ਰਿਹਾ ਹੈ ਅਤੇ ਉਨ੍ਹਾਂ ਦੀ ਅਗਵਾਈ ਹੇਠ ਸੂਬਾ ਲਗਾਤਾਰ ਵਿਕਾਸ ਦੇ ਪੱਥ ‘ਤੇ ਵੱਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ਼ਵਰ ਤੋਂ ਉਨ੍ਹਾਂ ਦੇ ਉੱਤਮ ਸਿਹਤ ਅਤੇ ਖੁਸ਼ਹਾਲ ਜੀਵਨ ਦੀ ਪ੍ਰਾਰਥਨਾ ਕੀਤੀ।

          ਕੇਂਦਰੀ ਵਪਾਰ ਅਤੇ ਉਦਯੋਗ ਮੰਤਰੀ ਸ੍ਰੀ ਪੀਯੂਸ਼ ਗੋਇਲ ਨੇ ਵੀ ਮੁੱਖ ਮੰਤਰੀ ਨੂੰ ਜਨਮਦਿਨ ਦੀ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਆਪਣੇ ਸੰਦੇਸ਼ ਵਿੱਚ ਜਨਸੇਵਾ, ਸੁਸਾਸ਼ਨ ਅਤੇ ਸੂਬੇ ਦੇ ਸਮੂਚੇ ਵਿਕਾਸ ਪ੍ਰਤੀ ਸ੍ਰੀ ਸੈਣੀ ਦੇ ਸਮਰਪਣ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਦੇ ਚੰਗੇ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ।

          ਕੇਂਦਰੀ ਆਵਾਸਨ ਅਤੇ ਸ਼ਹਿਰੀ ਕਾਰਜ ਮੰਤਰੀ ਸ੍ਰੀ ਮਨੋਹਰ ਲਾਲ ਨੇ ਵੀ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਜਨਮਦਿਨ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਕੇ ਕਿਹਾ ਹਰਿਆਣਾ ਦੇ ਨੌਨ-ਸਟਾਪ ਅਤੇ ਯਸ਼ੱਸਵੀ ਮੁੱਖ ਮੰਤਰੀ ਪ੍ਰਿਯ ਨਾਇਬ ਸੈਣੀ ਜੀ, ਤੁਹਾਨੂੰ ਜਨਮਦਿਨ ਦੀ ਵਧਾਈ ਅਤੇ ਸ਼ੁਭਕਾਮਨਾਵਾਂ।

          ਆਪਣੇ ਕੁਸ਼ਲ ਅਗਵਾਈ ਹੇਠ ਹਰਿਆਣਾ ਲਗਾਤਾਰ ਵਿਕਾਸ ਅਤੇ ਪ੍ਰਗਤੀ ਦੇ ਪੱਥ ‘ਤੇ ਗਤੀਮਾਨ ਰਹੇ ਅਤੇ ਤੁਸੀਂ ਸੂਬੇ ਨੂੰ ਨਿਤ ਨਵੀਂ ਉਚਾਈਆਂ ‘ਤੇ ਲੈ ਕੇ ਜਾਣ।

          ਇਸ਼ਵਰ ਤੋਂ ਤੁਹਾਡੇ ਉੱਤ ਸਿਹਤ, ਲੰਬੀ ਉਮਰ ਅਤੇ ਵਧੀਆ ਜੀਵਨ ਦੀ ਕਾਮਨਾ ਕਰਦਾ ਹਾਂ।

          ਉਕਤ ਵੱਲੀ ਸਖਸ਼ੀਅਤਾਂ ਤੋਂ ਇਲਾਵਾ ਸੂਬੇਭਰ ਤੋਂ ਜਨਪ੍ਰਤੀਨਿਧੀਆਂ, ਸਮਾਜਿਕ ਸੰਗਠਨਾਂ, ਪਾਰਟੀ ਕਾਰਜਕਰਤਾਵਾਂ ਅਤੇ ਆਮ ਨਾਗਰਿਕਾਂ ਦੇ ਦਿਨਭਰ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਜਨਮਦਿਨ ਦੀ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਲੋਕਾਂ ਨੇ ਭਰੋਸਾ ਜਤਾਇਆ ਕਿ ਉਨ੍ਹਾਂ ਦੀ ਅਗਵਾਈ ਹੇਠ ਹਰਿਆਣਾ ਵਿਕਾਸ, ਸੁਸਾਸ਼ਨ ਅਤੇ ਜਨਭਲਾਈ ਲਈ ਆਯਾਮ ਸਥਾਪਿਤ ਕਰਦਾ ਰਹੇਗਾ।

ਸ੍ਰੀ ਨਾਇਬ ਸਿੰਘ ਸੈਣੀ ਨੇ ਸਕੇਤੜੀ ਦੀ ਪਹਾੜੀ ‘ਤੇ ਸਥਿਤ ਪ੍ਰਾਚੀਣ ਸ਼ਿਵ ਮੰਦਿਰ ਦੇ ਕੱਚੇ ਰਸਤਿਆਂ ਦੇ ਮਜਬੂਤੀਕਰਣ ਤੇ ਨਵੀਨੀਕਰਣ ਲਈ 20 ਲੱਖ ਰੁਪਏ ਦੇਣਾ ਦਾ ਕੀਤਾ ਐਲਾਨ

ਚੰਡੀਗੜ੍ਹ

(  ਜਸਟਿਸ ਨਿਊਜ਼ )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਆਪਣੇ ਜਨਮ ਦਿਨ ਦੇ ਮੌਕੇ ‘ਤੇ ਗਾਂ ਮਾਤਾ ਦੀ ਸੇਵਾ ਦੇ ਪਵਿੱਤਰ ਸੰਕਲਪ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਅਹਿਮ ਕਦਮ ਚੁੱਕਦੇ ਹੋਏ ਮਾਤਾ ਮਨਸਾ ਦੇਵੀ ਗੌਧਾਮ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਜਿਲ੍ਹਾ ਦੀ 14 ਗਾਂਸ਼ਾਲਾਵਾਂ ਲਈ 1 ਕਰੋੜ 22 ਲੱਖ 46 ਹਜਾਰ ਰੁਪਏ ਦੀ ਚਾਰਾ ਗ੍ਰਾਂਟ ਰਕਮ ਦੇ ਚੈਕ ਵੰਡੇ। ਇਸ ਮੌਕੇ ‘ਤੇ ਉਨ੍ਹਾਂ ਨੇ ਸਕੇਤੜੀ ਦੀ ਪਹਾੜੀ ‘ਤੇ ਸਥਿਤ ਪ੍ਰਾਚੀਣ ਸ਼ਿਵ ਮੰਦਿਰ ਦੇ ਕੱਚੇ ਰਸਤੇ ਦੇ ਮਜਬੂਤੀਕਰਣ ਤੇ ਨਵੀਨੀਕਰਣ ਲਈ 20 ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਵੀ ਕੀਤਾ।

          ਇਸ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਆਪਣੀ ਧਰਮਪਤਨੀ ਸ੍ਰੀਮਤੀ ਸੁਮਨ ਸੈਣੀ ਸਮੇਤ ਮਾਤਾ ਮਨਸਾ ਦੇਵੀ ਗੌਧਾਮ ਵਿੱਚ ਗਾਂ ਸੇਵਾ ਕੀਤੀ ਅਤੇ ਚਾਰਾ ਅਤੇ ਗੁੜ ਖਿਲਾ ਕੇ ਗਾਂ ਮਾਤਾ ਦਾ ਆਸ਼ੀਰਵਾਦ ਲਿਆ। ਇਸ ਮੌਕੇ ‘ਤੇ ਉਨ੍ਹਾਂ ਨੇ ਗਾਂ ਪੂਜਨ ਵੀ ਕੀਤਾ।

          ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਗਾਂ ਆਦਿਕਾਲ ਤੋਂ ਹੀ ਪੂਜਨੀਕ ਰਹੀ ਹੈ ਅਤੇ ਗਾਂ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ। ਪੁਰਾਣੀ ਕਥਾਵਾਂ ਅਨੁਸਾਰ, ਗਾਂ ਵਿੱਚ ਸਾਰੀਆਂ ਦੇਵੀ-ਦੇਵਤੇ ਨਿਵਾਸ ਕਰਦੇ ਹਨ। ਗਾਂ ਦੇ ਇਸੀ ਮਹਤੱਵ ਨੂੰ ਦੇਖਦੇ ਹੋਏ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਵੱਲੋਂ ਗਾਂਸ਼ਾਲਾਵਾਂ ਦੀ ਸਥਾਪਨਾ ‘ਤੇ ਜੋਰ ਦਿੱਤਾ ਗਿਆ ਹੈ। ਮੌਜੂਦਾ ਸਰਕਾਰ ਨੇ ਵੀ ਗਾਂਸ਼ਾਲਾਵਾਂ ਦੇ ਵਿਕਾਸ, ਗਾਂਵੰਸ਼ ਸਰੰਖਣ ਅਤੇ ਕੁਦਰਤੀ ਖੇਤੀਬਾੜੀ ਨੂੰ ਪ੍ਰੋਤਸਾਹਿਤ ਕਰਨ ਦੀ ਦਿਸ਼ਾ ਵਿੱਚ ਮਹਤੱਵਪੂਰਣ ਕਦਮ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ 11 ਸਾਲਾਂ ਵਿੱਚ ਰਜਿਸਟਰਜਡ ਗਾਂਸ਼ਾਲਾਵਾਂ ਨੁੰ ਚਾਰੇ ਲਈ 270 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ। ਅੱਜ ਦੀ ਰਕਮ ਨੂੰ ਮਿਲਾ ਕੇ ਹੁਣ ਤੱਕ 360 ਕਰੋੜ ਰੁਪਏ ਦੀ ਚਾਰਾ ਗ੍ਰਾਂਟ ਰਕਮ ਦਿੱਤੀ ਜਾ ਚੁੱਕੀ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਸਾਲ 2014-15 ਵਿੱਚ ਹਰਿਆਣਾਂ ਗਾਂਸੇਵਾ ਆਯੋਗ ਲਈ ਸਿਰਫ 2 ਕਰੋੜ ਰੁਪਏ ਦਾ ਬਜਟ ਸੀ। ਅਸੀਂ ਜਨਸੇਵਾ ਦੀ ਜਿਮੇਵਾਰੀ ਸੰਭਾਲਦੇ ਹੀ ਬਜਟ ਨੂੰ ਵਧਾਉਣਾ ਸ਼ੁਰੂ ਕੀਤਾ ਅਤੇ ਚਾਲੂ ਵਿੱਤ ਸਾਲ ਵਿੱਚ ਕੁੱਲ ਬਜਟ 595 ਕਰੋੜ ਰੁਪਏ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 2014 ਤੱਕ ਹਰਿਆਣਾ ਵਿੱਚ 215 ਰਜਿਸਟਰਡ ਗਾਂਸ਼ਾਲਾਵਾਂ ਵਿੱਚ ਸਿਰਫ 1 ਲੱਖ 75 ਹਜਾਰ ਗਾਂਵੰਸ਼ ਸਨ ਜਦੋਂ ਕਿ ਮੌਜੂਦ ਵਿੱਚ ਸੂਬੇ ਵਿੱਚ 686 ਰਜਿਸਟਰਡ ਗਾਂਸ਼ਾਲਾਵਾਂ ਹਨ, ਜਿਨ੍ਹਾਂ ਵਿੱਚ ਲਗਭਗ 4 ਲੱਖ ਬੇਸਹਾਰਾ ਗਾਂਵੰਸ਼ ਦਾ ਪਾਲਣ-ਪੋਸ਼ਣ ਹੋ ਰਿਹਾ ਹੈ। 330 ਗਾਂਸ਼ਾਲਾਵਾਂ ਵਿੱਚ ਸੋਲਰ ਊਰਜਾ ਪਲਾਂਟ ਲਗਾਏ ਗਏ ਹਨ ਅਤੇ ਬਾਕੀ ਬਚੀ ਗਾਂਸ਼ਾਲਾਵਾਂ ਵਿੱਚ ਵੀ ਸੋਲਰ ਪਲਾਂਟ ਲਗਾਉਣ ਦਾ ਕੰਮ ਜਲਦੀ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਗਾਂਸ਼ਾਲਾਵਾਂ ਵਿੱਚ 2 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਉਪਲਬਧ ਕਰਵਾਈ ਜਾ ਰਹੀ ਹੈ। ਪਹਿਲਾਂ ਗਾਂਸ਼ਾਲਾਵਾਂ ਤੋਂ ਜਮੀਨ ਦੀ ਰਜਿਸਟਰੀ ‘ਤੇ 1 ਫੀਸਦੀ ਫੀਸ ਲਈ ਜਾਂਦੀ ਸੀ, ਪਰ ਹੁਣ ਨਵੀਂ ਗਾਂਸ਼ਾਲਾਵਾਂ ਨੂੰ ਜਮੀਨ ਦੀ ਰਜਿਸਟਰੀ ‘ਤੇ ਕੋਈ ਵੀ ਸਟਾਂਪ ਡਿਊਟੀ ਨਹੀਂ ਦੇਣੀ ਪੈਂਦੀ।

          ਮੁੱਖ ਮੰਤਰੀ ਨੇ ਕਿਹਾ ਕਿ ਗਾਂਸ਼ਾਲਾਵਾਂ ਵਿੱਚ ਗਾਂਵੰਸ਼ ਦੇ ਸਿਹਤ ਦੀ ਜਾਂਚ ਲਈ ਪਸ਼ੂ ਡਾਕਟਰਾਂ ਦੀ ਵਿਵਸਥਾ ਨਾ ਹੋਣ ਦੇ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮੌਜੂਦਾ ਸਰਕਾਰ ਨੇ ਇਸ ਸਮਸਿਆ ਦਾ ਵੀ ਹੱਲ ਕੀਤਾ ਹੈ। ਉਨ੍ਹਾਂ ਨੇ ਪਿਛਲੇ ਸਾਲ 5 ਅਗਸਤ, 2024 ਨੂੰ ਐਲਾਨ ਕੀਤਾ ਸੀ ਕਿ ਤਿੰਨ ਹਜਾਰ ਤੋਂ ਵੱਧ ਗਾਂਵੰਸ਼ ਵਾਲੀ ਗਾਂਸ਼ਾਲਾਵਾਂ ਵਿੱਚ ਹਫਤੇ ਵਿੱਚ ਇੱਕ ਦਿਨ ਪਸ਼ੂ ਡਾਕਟਰ ਡਿਊਟੀ ਕਰੇਗਾ। ਤਿੰਨ ਹਜਾਰ ਤੋਂ ਘੱਟ ਗਾਂਵਾਂ ਵਾਲੀ ਗਾਂਸ਼ਾਲਾਵਾਂ ਵਿੱਚ ਹਫਤੇ ਵਿੱਚ ਇੱਕ ਦਿਨ ਵੀਐਲਡੀਏ ਡਿਊਟੀ ਕਰੇਗਾ। ਇਸ ਐਲਾਨ ਨੁੰ ਲਾਗੂ ਕਰ ਦਿੱਤਾ ਗਿਆ ਹੈ। ਨਾਲ ਹੀ ਮੋਬਾਇਲ ਪਸ਼ੂ ਡਿਸਪੇਂਸਰੀ ਦੀ ਸੇਵਾਵਾਂ ਵੀ ਗਾਂਸ਼ਾਲਾਵਾਂ ਦੇ ਲਈ ਉਪਲਬਧ ਕਰਾਈਆਂ ਜਾ ਰਹੀਆਂ ਹਨ।

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਨੂੰ ਬੇਸਹਾਰਾ ਗਾਂਵੰਸ਼ ਤੋਂ ਮੁਕਤ ਕਰਨਾ ਸਰਕਾਰ ਦੀ ਪ੍ਰਾਥਮਿਕਤਾ ਹੈ। ਇਸ ਦੇ ਲਈ ਪਿੰਡ ਨੈਨ, ਜਿਲ੍ਹਾ ਪਾਣੀਪਤ ਵਿੱਚ ਅਤੇ ਪਿੰਡ ਢੰਡੂਰ, ਜਿਲ੍ਹਾ ਹਿਸਾਰ ਵਿੱਚ ਦੋ ਗਾਂ ਅਭਿਆਰਣਾਂ ਦੀ ਸਥਾਪਨਾ ਕੀਤੀ ਗਈ ਹੈ। ਇੰਨ੍ਹਾਂ ਵਿੱਚ ਸ਼ੈਡ, ਪਾਣੀ, ਚਾਰੇ ਦੀ ਵਿਵਸਥਾ ਵੀ ਕੀਤੀ ਗਈ ਹੈ। ਇਸ ਦੇ ਲਈ 8 ਕਰੋੜ ਰੁਪਏ ਦੀ ਰਕਮ ਪਹਿਲਾਂ ਜਾਰੀ ਕੀਤੀ ਜਾ ਚੁੱਕੀ ਹੈ। ਇਸ ਵਿੱਚ ਲਗਭਗ 5 ਹਜਾਰ ਬੇਸਹਾਰਾ ਗਾਂਵੰਸ਼ ਨੂੰ ਸ਼ੈਲਟਰ ਦਿੱਤਾ ਜਾ ਚੁੱਕਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬੇਸਹਾਰਾ ਗਾਂਵੰਸ਼ ਦੇ ਮੁੜ-ਵਸੇਬੇ ਲਈ 200 ਗਾਂਸ਼ਾਲਾਵਾਂ ਨੂੰ ਸ਼ੈਡ ਬਨਾਉਣ ਲਈ 10 ਲੱਖ ਰੁਪਏ ਪ੍ਰਤੀ ਗਾਂਸ਼ਾਲਾ ਗ੍ਰਾਂਟ ਦੇਣ ਦੀ ਉਨ੍ਹਾਂ ਦਾ ਐਲਾਨ ਅਨੁਰੂਪ 51 ਗਾਂਸ਼ਾਲਾਵਾਂ ਵਿੱਚ ਸ਼ੈਡ ਬਣਾਏ ਜਾ ਚੁੱਕੇ ਹਨ।

          ਮੁੱਖ ਮੰਤਰੀ ਨੇ ਕਿਹਾ ਕਿ ਗਾਂ ਮਾਤਾ ਨੂੰ ਪਹਿਲਾਂ ਵਗਾ ਸਨਮਾਨ ਦਿਵਾਉਣ ਲਈ ਦੇਸੀ ਨਸਲ ਦੀ ਗਾਂਵਾਂ ਦੇ ਸਰੰਖਣ ਅਤੇ ਸੰਵਰਧਨ ਲਈ ਵੀ ਕਾਰਗਰ ਕਦਮ ਚੁੱਕਣੇ ਹੋਣਗੇ। ਇਸ ਦਿਸ਼ਾ ਵਿੱਚ ਕਦਮ ਚੁੱਕਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੈ ਦੇਸੀ ਨਸਲ ਦੀ ਗਾਂਵਾਂ ਦੇ ਸਰੰਖਣ ਅਤੇ ਸੰਵਰਧਨ ਲਈ ਰਾਸ਼ਟਰੀ ਗੋਕੁਲ ਮਿਸ਼ਨ ਲਾਗੂ ਕੀਤਾ ਹੈ। ਦੇਸੀ ਨਸਲ ਦੀ ਹਰਿਆਣਾ, ਸਾਹੀਵਾਲ ਤੇ ਬੇਲਾਹੀ ਗਾਂਵਾਂ ਦੇ ਗਾਂ ਪਾਲਕਾਂ ਨੂੰ ਦੁੱਧ ਉਤਪਾਦਨ ਦੀ ਸਮਰੱਥਾ ਅਨੁਸਾਰ 5 ਹਜਾਰ ਤੋਂ 20 ਹਜਾਰ ਰੁਪਏ ਤੱਕ ਪ੍ਰੋਤਸਾਹਨ ਰਕਮ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਗਾਂਸ਼ਾਲਾਵਾਂ ਵਿੱਚ ਆਸ਼ਰਿਤ ਗਾਂਵੰਸ਼ ਦੀ ਨਸਲ ਸੁਧਾਰ ਲਈ ਵੀ ਯਤਨ ਕੀਤੇ ਜਾ ਰਹੇ ਹਨ।

          ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਗਾਂਸ਼ਾਲਾਵਾਂ ਨੂੰ ਆਤਮਨਿਰਭਰ ਬਨਾਉਣ ਲਈ ਵਿਆਪਕ ਯਤਨ ਕੀਤੇ ਜਾ ਰਹੇ ਹਨ। ਗਾਂਸ਼ਾਲਾਵਾਂ ਗਾਂ ਦੇ ਗੋਬਰ ਅਤੇ ਗਾਂਮੂਤਰ ਤੋਂ ਕੁਦਰਤੀ ਫਿਨਾਇਲ, ਫਾਸਫੇਟ ਨਾਲ ਭਰਪੂਰ ਜੈਵਿਕ ਖਾਦ, ਗੋਬਰ ਦੇ ਭਾਂਡੇ, ਗੋਬਰ ਤੋਂ ਕੁਦਰਤੀ ਪੇਂਟ, ਗਮਲਾ, ਦੀਵਾ, ਧੂਫ, ਸਾਬਣ ਅਤੇ ਹੋਰ ਉਤਪਾਦ ਬਣਾ ਰਹੀ ਹੈ। ਪੰਚਗਵਯ ਅਧਾਰਿਤ ਉਤਪਾਦਾਂ ‘ਤੇ ਖੋਜ ਅਤੇ ਵਿਕਾਸ ਲਈ ਹਰਿਆਣਾ ਗਾਂਵੰਸ਼ ਖੋਜ ਕੇਂਦਰੀ ਸੁਖਦਰਸ਼ਨਪੁਰ, ਪੰਚਕੂਲਾ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਗਾਂਮਾਤਾ ਦੀ ਸੁਰੱਖਿਆ ਦੇ ਲਈ ਇੱਕ ਸਖਤ ਕਾਨੂੰਨ ਹਰਿਆਣਾ ਗਾਂ-ਵੰਸ਼ ਸਰੰਖਣ ਤੇ ਗਾਂ ਸੰਵਰਧਨ ਐਕਟ-2015 ਲਾਗੂ ਕੀਤਾ ਗਿਆ ਹੈ। ਇਸ ਕਾਨੂੰਨ ਵਿੱਚ ਗਾਂ ਹਤਿਆ ਕਰਨ ਵਾਲੇ ਵਿਅਕਤੀ ਨੁੰ 10 ਸਾਲ ਤੱਕ ਦੀ ਜੇਲ੍ਹ ਦਾ ਪ੍ਰਾਵਧਾਨ ਕੀਤਾ ਗਿਆ ਹੈ।

          ਇਸ ਮੌਕੇ ‘ਤੇ ਹਰਿਆਣਾ ਗਾਂ ਸੇਵਾ ਆਯੋਗ ਦੇ ਚੇਅਰਮੈਨ ਸ੍ਰੀ ਸ਼ਰਵਣ ਕੁਮਾਰ ਗਰਗ, ਕਾਲਕਾ ਦੀ ਵਿਧਾਇਕ ਸ੍ਰੀਮਤੀ ਸ਼ਕਤੀ ਰਾਣੀ ਸ਼ਰਮਾ, ਵਿਧਾਨਸਭਾ ਦੇ ਸਾਬਕਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਵਿਜੈ ਸਿੰਘ ਦਹੀਆ, ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਸ੍ਰੀ ਕੇ ਮਕਰੰਦ ਪਾਂਡੂਰੰਗ, ਮੁੱਖ ਮੰਤਰੀ ਦੇ ਓਐਸਡੀ ਸ੍ਰੀ ਬੀਬੀ ਭਾਰਤੀ, ਮੁੱਖ ਮੰਤਰੀ ਦੇ ਮੀਡੀਆ ਸਕੱਤਰ ਸ੍ਰੀ ਪ੍ਰਵੀਣ ਅੱਤਰੇ, ਮਾਤਾ ਮਨਸਾ ਦੇਵੀ ਗਾਂਧਾਮ ਦੇ ਟਰਸਟੀ ਸ੍ਰੀ ਦੀਪਕ ਬੰਸਲ, ਗਾਂਸ਼ਾਲਾਵਾਂ ਦੇ ਪ੍ਰਤੀਨਿਧੀ ਅਤੇ ਗਾਂ ਭਗਤ ਮੌਜੂਦ ਰਹੇ।

ਮੁੱਖ ਮੰਤਰੀ ਨੇ ਸੁਣਿਆ ਮਨ ਕੀ ਬਾਤ ਪ੍ਰੋਗਰਾਮ=ਮਨ ਦੀ ਬਾਤ ਪ੍ਰੋਗਰਾਮ ਪ੍ਰਧਾਨ ਮੰਤਰੀ ਅਤੇ ਆਮ ਜਨਤਾ ਦੇ ਵਿੱਚ ਸੰਵਾਦ ਦਾ ਇੱਕ ਮਜਬੂਤ ਸਰੋਤ

ਚੰਡੀਗੜ੍ਹ

(  ਜਸਟਿਸ ਨਿਊਜ਼ )

ਹਰਿਆਣਾ ਦੇ ਮੁੱਖ ਮੰਤਰੀਪ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਪੰਚਕੂਲਾ ਜਿਲ੍ਹਾ ਦੇ ਪਿੰਡ ਸਸਰਾਲ (ਭੋਜ ਨੇਤਾ) ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਪ੍ਰਸਿੱਦ ਰੇਡਿਓ ਪ੍ਰੋਗਰਾਮ ਮਨ ਕੀ ਬਾਤ ਦੇ 130ਵੇਂ ਏਪੀਸੋਡ ਨੂੰ ਸੁਣਿਆ। ਇਸ ਮੌਕੇ ‘ਤੇ ਸਥਾਨਕ ਵਿਧਾਇਕ ਸ੍ਰੀਮਤੀ ਸ਼ਕਤੀ ਰਾਣੀ ਸ਼ਰਮਾ ਵੀ ਮੌਜੂਦ ਰਹੀ। ਪ੍ਰੋਗਰਾਮ ਨੂੰ ਸੁਨਣ ਦੇ ਲਈ ਵੱਡੀ ਗਿਣਤੀ ਵਿੱਚ ਸਥਾਨਕ ਨਾਗਰਿਕ ਅਤੇ ਕਾਰਜਕਰਤਾ ਵੀ ਇੱਕਠਾ ਹੋਏ।

          ਪ੍ਰੋਗਰਾਮ ਦੇ ਬਾਅਦ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਨ ਕੀ ਬਾਦ ਪ੍ਰਧਾਨ ਮੰਤਰੀ ਅਤੇ ਆਮ ਜਨਤਾ ਦੇ ਵਿੱਚ ਸੰਵਾਦ ਦਾ ਇੱਕ ਮਜਬੂਤ ਸਰੋਤ ਹੈ। ਇਸ ਪ੍ਰੋਗਰਾਮ ਦੇ ਜਰਇਏ ਪੂਰੇ ਦੇਸ਼ ਵਿੱਚ ਹੋ ਰਹੇ ਸਕਾਰਾਤਮਕ ਯਤਨਾਂ, ਸਮਾਜਿਕ ਨਵਾਚਾਰਾਂ ਅਤੇ ਜਨਭਾਗੀਦਾਰੀ ਦੀ ਪੇ੍ਰਰਕ ਕਹਾਣੀਆਂ ਨੂੰ ਸਾਹਮਣੇ ਲਿਆਇਆ ਜਾਂਦਾ ਹੈ, ਜੋ ਸਮਾਜ ਵਿੱਚ ਸਕਰਾਦਤਮਕ ਊਰਜਾ ਦਾ ਸੰਚਾਰ ਕਰਦੀ ਹੈ।

          ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਇਹ ਪ੍ਰੋਗਰਾਮ ਵਿਸ਼ੇਸ਼ ਰੂਪ ਨਾਲ ਨੌਜੁਆਨਾਂ ਨੂੰ ਨਵਾਚਾਰ, ਆਤਮਨਿਰਭਰਤਾ ਅਤੇ ਰਾਸ਼ਟਰ ਨਿਰਮਾਣ ਲਈ ਪੇ੍ਰਰਿਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਮਨ ਕੀ ਬਾਤ ਨਾ ਸਿਰਫ ਵਿਚਾਰਾਂ ਨੂੰ ਦਿਸ਼ਾ ਦਿੰਦੀ ਹੈ, ਸਗੋ ਦੇਸ਼ਵਾਸੀਆਂ ਨੂੰ ਵਿਕਾਸ, ਸੇਵਾ ਅਤੇ ਜਿਮੇਵਾਰੀ ਦੀ ਭਾਵਨਾ ਦੇ ਨਾਲ ਅੱਗੇ ਵੱਧਣ ਦਾ ਸੰਦੇਸ਼ ਵੀ ਦਿੰਦੀ ਹੈ।

ਹਰ ਉਮਰ ਦੇ ਉਥਾਨ ਨੂੰ ਸੰਕਲਪਿਤ ਮੁੱਖ ਮੰਤਰੀ ਸੈਣੀ  ਡਾ. ਅਰਵਿੰਦ ਸ਼ਰਮਾ=ਸੂਬੇ ਦੀ ਜਨਤਾ ਦੇ ਹਿੱਤਾਂ ਨੂੰ ਸਮਰਪਿਤ ਹਨ ਮੁੱਖ ਮੰਤਰੀ ਸੈਣੀ

ਚੰਡੀਗੜ੍ਹ,

(  ਜਸਟਿਸ ਨਿਊਜ਼ )

ਹਰਿਆਣਾ ਦੇ ਸਹਿਕਾਰਤਾ, ਜੇਲ੍ਹ, ਚੋਣ, ਵਿਰਾਸਤ ਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਆਮ ਜਨਤਾ ਦੇ ਹਿੱਤਾਂ ਨੂੰ ਸਮਰਪਿਤ ਹਨ, ਜੋ ਹਰ ਉਮਰ ਦੇ ਉਥਾਨ ਨੂੰ ਸਮਰਪਿਤ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਕਾਰਗੁਜਾਰੀ ਅਤੇ ਮਿਹਨਤੀ ਵਿਹਾਰ ਨਾਲ ਸੂਬੇ ਦੇ ਪੌਨੇ ਤਿੰਨ ਕਰੋੜ ਨਾਗਰਿਕਾਂ ਦਾ ਮਨ ਜਿੱਤਿਆ ਹੈ, ਇਹੀ ਕਾਰਨ ਹੈ ਕਿ ਅੱਜ ਸੂਬੇ ਦੇ ਕੌਨੇ-ਕੌਨੇ ਵਿੱਚ ਆਮਜਨਤਾ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕਰ ਰਹੀ ਹੈ।

          ਸਹਿਕਾਰਤਾ ਮੰਤਰੀ ਨੇ ਅੱਜ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਜਨਮਦਿਨ ‘ਤੇ ਗੋਹਾਨਾ (ਸੋਨੀਪਤ) ਭਾਜਪਾ ਦਫਤਰ ਵਿੱਚ ਹਵਨ ਯੱਗ ਵਿੱਚ ਆਹੂਦੀ ਪਾਈ ਤੇ ਕਾਰਜਕਰਤਾਵਾਂ ਨਾਲ ਕੇਕ ਕੱਟਿਆ। ਇਸ ਦੇ ਬਾਅਦ ਨਵੀਂ ਸਬਜੀ ਮੰਡੀ ਪਰਿਸਰ ਵਿੱਚ ਆਯੋਜਿਤ ਮਹਾਯੱਗ ਅਤੇ ਭੰਡਾਰੇ ਵਿੱਚ ਸ਼ਿਰਕਤ ਕਰਦੇ ਹੋਏ ਪੂਰਨ ਆਹੂਤੀ ਪਾਈ ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਉੱਤਮ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ।

          ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਅੱਜ ਸੂਬੇ ਦੀ 36 ਬਿਰਾਦਰੀ, ਹਰ ਵਰਗ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਜਨਮਦਿਨ ਨੂੰ ਧੁਮਧਾਮ ਨਾਲ ਮਨਾ ਰਿਹਾ ਹੈ। ਭਾਜਪਾ ਦੀ ਸੱਭਕਾ ਸਾਥ-ਸੱਭਕਾ ਵਿਕਾਸ ਵਿਚਾਰ ਨੁੰ ਸੂਬੇ ਵਿੱਚ ਮਜਬੂਤੀ ਨਾਲ ਅੱਗੇ ਵੱਧਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਿਨ-ਰਾਤ ਆਮਜਨਤਾ ਦੀ ਸਮਸਿਆਵਾਂ ਨੂੰ ਹੱਲ ਕਰ ਰਹੇ ਹਨ। ਸੰਤ ਕਬੀਰ ਕੁਟੀਰ ਦੇ 24 ਘੰਟੇ ਖੁੱਲੇ ਦਰਵਾਜੇ ਉਨ੍ਹਾਂ ਦੀ ਜਨਭਾਵਨਾਵਾਂ ਦੇ ਪ੍ਰਤੀ ਡੁੰਘੀ ਆਸਥਾ ਅਤੇ ਜਿਮੇਵਾਰੀ ਨੂੰ ਦਰਸ਼ਾਉਂਦੀ ਹੈ।

          ਉਨ੍ਹਾਂ ਨੇ ਕਿਹਾ ਕਿ ਵਿਧਾਨਸਭਾ ਚੋਣ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ 217 ਸੰਕਲਪ ਲਏ ਗਏ, ਜਿਸ ਵਿੱਚੋਂ 56 ਸੰਕਲਪ ਪੂਰੇ ਕੀਤੇ ਜਾ ਚੁੱਕੇ ਹਨ ਅਤੇ ਕਾਫੀ ਸੰਕਲਪਾਂ ‘ਤੇ ਤੇਜੀ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੈ ਕਿਹਾ ਕਿ ਗਰੀਬ, ਵਾਂਝੇ, ਜਰੂਰਤਮੰਦ ਦੇ ਉਥਾਨ ਦੀ ਗੱਲ ਹੋਵੇ ਜਾਂ  ਲਾਡੋ, ਭੈਣਾ ਨੂੰ ਪੰਡਿਤ ਦੀਨ ਦਿਆਲ ਉਪਾਧਿਆਏ ਲਾਡੋ ਲੱਛਮੀ ਯੋਜਨਾ ਰਾਹੀਂ ਆਰਥਕ ਸਰੰਖਣ ਦੇਣਾ, ਇਸ ਦੇ ਲਈ ਮੁੱਖ ਮੰਤਰੀ ਨੇ ਆਪਣੇ ਕੀਤੇ ਵਾਅਦੇ ਨੂੰ ਜਿਮੇਵਾਰੀ ਨਾਲ ਨਿਭਾਇਆ ਹੈ।

          ਡਾ. ਅਰਵਿੰਦ ਸ਼ਰਮਾ ਨੇ ਗੋਹਾਨਾ ਭਾਜਪਾ ਦਫਤਰ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਦੇ 130ਵੇਂ ਏਪੀਸੋਡ ਨੁੰ ਕਾਰਜਕਰਤਾਵਾਂ ਨਾਲ ਸੁਣਿਆ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਪ੍ਰੋਗਰਾਮ ਰਾਹੀਂ ਹਰ ਵਰਗ ਦੇ ਉਥਾਨ ਲਈ ਯਤਨਸ਼ਨ ਰਹਿੰਦੇ ਹਨ। ਸਾਲ 2025 ਵਿੱਚ ਦੇਸ਼ ਨੂੰ ਵਿਕਸਿਤ ਭਾਰਤ ਬਨਾਉਣ ਦੇ ਸੰਕਲਪ ਦੇ ਨਾਲ-ਨਾਲ ਸਵਦੇਸ਼ੀ ਮੁਹਿੰਮ ਨੂੰ ਪ੍ਰੋਤਸਾਹਨ ਦੇਣ ਦਾ ਕੰਮ ਕੀਤਾ। ਦੇਸ਼ ਨੂੰ ਆਰਥਕ ਮੋਰਚੇ ‘ਤੇ ਮਜਬੂਤ ਕਰਨ ਦੇ ਨਾਲ-ਨਾਲ ਨੌਜੁਆਨਾਂ ਵਿੱਚ ਆਤਮਵਿਸ਼ਵਾਸ ਭਰਨ ਦਾ ਕੰਮ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲ ੋਂ ਕੀਤਾ ਜਾ ਰਿਹਾ ਹੈ। ਮਨ ਕੀ ਬਾਦ ਪ੍ਰੋਗਰਾਮ ਰਾਹੀਂ ਸਾਨੂੰ ਨੌਜੁਆਨਾਂ ਦੇ ਨਾਲ ਜੁੜ ਕੇ ਉਨ੍ਹਾਂ ਨੂੰ ਅੱਗੇ ਵਧਾਉਣ ਤੇ ਉਨ੍ਹਾਂ ਨੂੰ ਪੇ੍ਰਰਿਤ ਕਰਨ ‘ਤੇ ਜੋਰ ਦੇਣਾ ਚਾਹੀਦਾ ਹੈ, ਤਾਂ ਜੋ ਸਮਾਜ ਅਤੇ ਦੇਸ਼ ਅੱਗੇ ਵੱਧ ਸਕੇ।

ਉਦਯੋਗ ਨੀਤੀ ਦੇ ਚਲਦੇ ਹਰਿਆਣਾ ਵੀ ਵਿਕਸਿਤ ਭਾਰਤ ਵਿੱਚ ਨਿਭਾਏਗਾ ਅਹਿਮ ਭੂਮਿਕਾ  ਰਾਓ ਨਰਬੀਰ ਸਿੰਘ

ਚੰਡੀਗੜ੍ਹ

  ( ਜਸਟਿਸ ਨਿਊਜ਼  )

ਹਰਿਆਣਾ ਦੇ ਉਦਯੋਗ ਅਤੇ ਵਪਾਰ ਤੇ ਜੰਗਲਾਤ ਅਤੇ ਵਾਤਾਵਰਣ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਵਗਾਈ ਵਾਲੀ ਸਰਕਾਰ ਸਮੂਚੇ ਹਰਿਆਣਾ ਦੇ ਨਾਲ-ਨਾਲ ਦੱਖਣ ਹਰਿਆਣਾ ਦੇ ਵਿਕਾਸ ਨੂੰ ਲੈ ਕੇ ਸੰਕਲਪਿਤ ਹੈ। ਮੌਜੂਦਾ ਸਰਕਾਰ ਬਿਨ੍ਹਾ ਭੇਦਭਾਵ ਦੇ ਸੱਭਕਾ ਸਾਥ-ਸੱਭਕਾ ਵਿਕਾਸ ਤਹਿਤ ਅੰਤੋਂਦੇਯ ਦੀ ਭਾਵਨਾ ਨਾਲ ਲਾਇਨ ਵਿੱਚ ਆਖੀਰੀ ਵਿਅਕਤੀ ਤੱਕ ਯੋਜਨਾਵਾਂ ਦਾ ਲਾਭ ਪਹੁੰਚਾਉਣ ਦਾ ਕੰਮ ਕਰ ਰਹੀ ਹੈ।

          ਮੰਤਰੀ ਅੱਜ ਰਿਵਾੜੀ ਦੇ ਬਾਵਲ ਦੇ ਪਿੰਡ ਆਸਲਵਾਸ ਵਿੱਚ 1008 ਮਹੰਤ ਆਜਾਦ ਨਾਥ ਯੋਗੀ ਜੀ ਦੀ 26ਵੀਂ ਬਰਸੀ ‘ਤੇ ਸ਼ਿਵ ਮੰਦਿਰ ਵਿੱਚ ਆਯੋਜਿਤ ਧਾਰਮਿਕ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਹਨ।

          ਉਨ੍ਹਾਂ ਨੇ ਕਿਹਾ ਕਿ ਅੱਜ ਸੂਬੇ ਦੇ ਨੌਜੁਆਨਾਂ ਨੁੰ ਬਿਨ੍ਹਾ ਖਰਚੀ ਅਤੇ ਪਰਚੀ ਦੇ ਯੋਗਤਾ ਆਧਾਰ ‘ਤੇ ਸਰਕਾਰੀ ਨੌਕਰੀਆਂ ਮਿਲ ਰਹੀਆਂ ਹਨ। ਅੱਜ ਸੂਬੇ ਵਿੱਚ ਏਮਸ, ਯੂਨੀਵਰਸਿਟੀ ਅਤੇ ਵੱਡੇ-ਵੱਡੇ ਕਾਲਜ ਸਥਾਪਿਤ ਕੀਤੇ ਜਾ ਰਹੇ ਹਨ। ਇਸੀ ਦੇ ਨਾਲ ਨੈਸ਼ਨਲ ਹਾਈਵੇ ਸਮੇਤ ਪਿੰਡਾਂ ਅਤੇ ਸ਼ਹਿਰਾਂ ਦੀ ਸੜਕਾਂ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾਕਿ ਸੂਬਾ ਸਰਕਾਰ ਪਿੰਡਾਂ ਵਿੱਚ ਵੀ ਸ਼ਹਿਰਾਂ ਦੀ ਤਰਜ ‘ਤੇ ਵਿਕਾਸ ਕੰਮ ਕਰਵਾ ਕੇ ਗ੍ਰਾਮੀਣਾਂ ਨੂੰ ਸਹੂਲਤਾਂ ਦੇਣ ਦਾ ਕੰਮ ਕਰ ਰਹੀ ਹੈ।

          ਵਪਾਰ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵਿਕਸਿਤ ਭਾਰਤ-2047 ਦਾ ਵਿਜਨ ਦਿੱਤਾ ਹੈ। ਇਹ ਵਿਜਨ ਸਾਰੇ ਵਰਗਾਂ ਕਿਸਾਨ, ਮਜਦੂਰ ਤੇ ਉਦਯੋਗ ਆਦਿ ਦੇ ਯਤਨਾਂ ਨਾਲ ਪੂਰਾ ਹੋਵੇਗਾ। ਉੱਥੇ ਹੀ ਇਸ ਵਿਜਨ ਨੂੰ ਪੂਰਾ ਕਰਨ ਵਿੱਚ ਉਦਯੋਗਿਕ ਕ੍ਰਾਂਤੀ ਦਾ ਵੀ ਮਹਤੱਵਪੂਰਣ ਯੋਗਦਾਨ ਰਹੇਗਾ। ਵਿਸ਼ਵ ਵਿੱਚ ਜਿਨੇ ਵੀ ਵਿਕਸਿਤ ਰਾਸ਼ਟਰ ਹੈ ਉਨ੍ਹਾਂ ਨੂੰ ਵਿਕਸਿਤ ਬਨਾਉਣ ਵਿੱਚ ਉਦਯੋਗਾਂ ਅਤੇ ਤਕਨਾਲੋਜੀ ਦੀ ਬਹੁਤ ਵੱਡੀ ਭਾਗੀਦਾਰੀ ਰਹੀ ਹੈ।

          ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ ਉਦਯੋਗਾਂ ਲਈ ਬਿਹਤਰੀਨ ਯੋਜਨਾਵਾਂ ਹੋਣ ਦੇ ਚਲਦੇ ਤੇ੧ੀ ਨਾਲ ਵੱਡੇ -ਵੱਡੇ ਉਦਯੋਗ ਸਥਾਪਿਤ ਕੀਤੇ ਜਾ ਰਹੇ ਹਨ। ਉਦਯੋਗਾਂ ਦੀ ਨੀਤੀਆਂ ਦੇ ਚਲਦੇ ਹਰਿਆਣਾ ਵੀ ਦੇਸ਼ ਨੂੰ ਵਿਕਸਿਤ ਰਾਸ਼ਟਰ ਬਨਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਇਸ ਮੌਕੇ ‘ਤੇ ਗ੍ਰਾਮੀਣਾ ਵੱਲੋਂ ਰੱਖੀ ਗਈ ਮੰਗਾਂ ਨੂੰ ਵੀ ਪੂਰਾ ਕਰਵਾਉਣ ਦਾ ਭਰੋਸਾ ਦਿੱਤਾ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin