ਪਿੰਡ ਨੂੰ ਸਵੱਛ ਅਤੇ ਨਿਰਮਲ ਬਨਾਉਣ ਪਿੰਡ ਪੰਚਾਇਤਾਂ – ਸਿੰਚਾਈ ਮੰਤਰੀ ਸ਼ਰੁਤੀ ਚੌਧਰੀ
ਭਿਵਾਨੀ ਵਿੱਚ ਮਾਈਨਿੰਗ ਫੰਡ ਨਾਲ 42 ਪਿੰਡਾਂ ਨੁੰ ਸਵੱਛਤਾ ਦੇ ਲਈ ਟਰੈਕਟਰ-ਟ੍ਰਾਲੀ ਅਤੇ ਟੈਂਕਰ ਕੀਤੇ ਭੇਂਟ
ਪੰਚਾਇਤ ਭਵਨ ਪਰਿਸਰ ਵਿੱਚ ਆਯੋਜਿਤ ਕੀਤਾ ਗਿਆ ਟਰੈਕਟਰ ਟ੍ਰਾਲੀ ਅਤੇ ਟੈਂਕਰ ਵੰਡ ਪ੍ਰੋਗਰਾਮ
ਚੰਡੀਗੜ੍ਹ
( ਜਸਟਿਸ ਨਿਊਜ਼ )
ਭਿਵਾਨੀ ਦੇ ਪੰਚਾਇਤ ਭਵਨ ਵਿੱਚ ਮੀਨਿੰਗ ਫੰਡ ਨਾਲ ਜਿਲ੍ਹਾ ਦੇ ਵੱਖ-ਵੱਖ ਪਿੰਡਾਂ ਨੂੰ ਟਰੈਕਟਰ-ਟ੍ਰਾਲੀ ਅਤੇ ਪਾਣੀ ਦੇ ਟੈਂਕਰ ਵੰਡ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਮਹਿਲਾ ਅਤੇ ਬਾਲ ਵਿਕਾਸ ਅਤੇ ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸੁਸ੍ਰੀ ਸ਼ਰੂਤੀ ਚੌਧਰੀ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦੀ ਅਗਵਾਈ ਭਿਵਾਨੀ-ਮਹੇਂਦਰਗੜ੍ਹ ਲੋਕਸਭਾ ਖੇਤਰ ਤੋਂ ਸਾਂਸਦ ਚੌਧਰੀ ਧਰਮਬੀਰ ਸਿੰਘ ਨੇ ਕੀਤੀ।
ਪ੍ਰੋਗਰਾਮ ਵਿੱਚ ਸਿੰਚਾਈ ਮੰਤਰੀ ਸੁਸ੍ਰੀ ਸ਼ਰੂਤੀ ਚੌਧਰੀ ਅਤੇ ਸਾਂਸਦ ਸ੍ਰੀ ਧਰਮਬੀਰ ਸਿੰਘ ਨੇ ਆਪਣਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਪਿੰਡ ਪੰਚਾਇਤ ਪ੍ਰਤੀਨਿਧੀਆਂ ਦੀ ਜਿਮੇਵਾਰੀ ਬਣਦੀ ਹੈ ਕਿ ਉਹ ਪਿੰਡ ਨੂੰ ਸਾਫ ਅਤੇ ਨਿਰਮਲ ਬਨਾਉਣ। ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਕੰਮ ਦੇ ਲਈ ਹਰ ਸੰਭਵ ਸਹਾਇਤਾ ਰਕਮ ਦਿੱਤੀ ਜਾ ਰਹੀ ਹੈ। ਪਿੰਡ ਦਾ ਸਮੂਚਾ ਵਿਕਾਸ ਪਿੰਡ ਪੰਚਾਇਤ ਦੇ ਪ੍ਰਤੀਨਿਧੀਆਂ ‘ਤੇ ਨਿਰਭਰ ਹੁੰਦਾ ਹੈ। ਪ੍ਰੋਗਰਾਮ ਵਿੱਚ ਜਿਲ੍ਹਾ ਦੇ ਵੱਖ-ਵੱਖ 42 ਪਿੰਡਾਂ ਨੂੰ ਕਰੀਬ ਦੋ ਕਰੋੜ 84 ਲੱਖ ਰੁਪਏ ਦੀ ਲਾਗਤ ਨਾਲ ਟਰੈਕਟਰ-ਟ੍ਰਾਲੀ ਅਤੇ ਟੈਂਕਰ ਵੰਡੇ ਗਏ। ਸੁਸ੍ਰੀ ਸ਼ਰੂਤੀ ਚੌਧਰੀ ਨੇ ਖੁਦ ਟਰੈਕਟਰ ਚਲਾ ਕੇ ਮਿਹਨਤਕਸ਼ ਹੋਣ ਦਾ ਸੰਦੇਸ਼ ਦਿੱਤਾ।
ਸਿੰਚਾਈ ਮੇੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪਿੰਡਾਂ ਦੇ ਸਮੂਚੇ ਵਿਕਾਸ ਲਈ ਪ੍ਰਤੀਬੱਧ ਹੈ। ਪਿੰਡਾਂ ਦੇ ਵਿਕਾਸ ਵਿੱਚ ਸਰਕਾਰ ਦੇ ਨਾਲ-ਨਾਲ ਪੰਚਾਇਤ ਪ੍ਰਤੀਨਿਧੀਆਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਉੱਥੇ ਹੀ ਦੂਜੇ ਪਾਸੇ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਮਨਰੇਗਾ ਦੇ ਨਾਮ ‘ਤੇ ਖਾਨਾਪੂਰਤੀ ਹੁੰਦੀ ਸੀ, ਪਰ ਹੁਣ ਵੀਬੀ ਜੀ ਰਾਮ ਜੀ ਯੋਜਨਾਂ ਨਾਲ ਜਰੁਰਤਮੰਦ ਮਜਦੂਰਾਂ ਨੂੰ ਹੋਰ ਵੱਧ ਰੁਜ਼ਗਾਰ ਮਿਲੇਗਾ, ਜਿਸ ਨਾਲ ਉਨ੍ਹਾਂ ਦੇ ਪਰਿਵਾਰ ਵਿੱਚ ਖੁਸ਼ਹਾਲੀ ਆਵੇਗੀ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਦੇਸ਼ ਅਤੇ ਸੂਬੇ ਦੇ ਸਮੂਚੇ ਵਿਕਾਸ ਵਿੱਚ ਲੱਗੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹਰਿਆਣਾ ਸੂਬਾ ਹੋਰ ਵੱਧ ਪ੍ਰਗਤੀ ਕਰੇਗਾ।
ਸਿੰਚਾਈ ਅਤੇ ਜਲ੍ਹ ਸੰਸਾਧਨ ਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼ਰੂਤੀ ਚੌਧਰੀ ਨੇ ਭਿਵਾਨੀ ਵਿੱਚ ਮਹਾਰਿਸ਼ੀ ਵਾਲਮਿਕੀ ਦੇ ਤੀਜੇ ਮੂਰਤੀ ਸਥਾਪਨਾ ਦਿਵਸ ਵਿਚਾਰ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼ਰੂਤੀ ਚੌਧਰੀ ਨੇ ਕਿਹਾ ਕਿ ਸੰਤ-ਮਹਾਤਮਾ ਸਾਡੇ ਦੇਸ਼ ਦੀ ਪਹਿਚਾਣ ਹਨ, ਜਿਨ੍ਹਾਂ ਨੇ ਸਮੇਂ-ਸਮੇਂ ‘ਤੇ ਸਮਾਜਿਕ ਬੁਰਾਈਆਂ ਨੂੰ ਮਿਟਾਉਣ ਦਾ ਸੰਦੇਸ਼ ਦਿੱਤਾ ਹੈ, ਉਨ੍ਹਾਂ ਵਿੱਚ ਭਗਵਾਨ ਮਹਾਰਿਸ਼ੀ ਵਾਲਮਿਕੀ ਦਾ ਨਾਮ ਪ੍ਰਮੁੱਖਤਾ ਨਾਲ ਲਿਆ ਜਾਂਦਾ ਹੈ, ਜਿਨ੍ਹਾਂ ਨੇ ਰਮਾਇਣ ਦੀ ਰਚਨਾਂ ਕੀਤੀ, ਜੋ ਹਮੇਸ਼ਾ ਸਦੀਵੀ ਰਹੇਗੀ। ਊਨ੍ਹਾਂ ਨੇ ਕਿਹਾ ਕਿ ਸਾਨੂੰ ਉਨ੍ਹਾਂ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਧਾਰਣ ਕਰਨਾ ਚਾਹੀਦਾ ਹੈ।
ਸੁਸ੍ਰੀ ਸ਼ਰੂਤੀ ਚੌਧਰੀ ਅੱਜ ਭਿਵਾਨੀ ਵਿੱਚ ਹਰਿਆਣਾ ਸਕੂਲ ਸਿਖਿਆ ਬੋਰਡ ਪਰਿਸਰ ਵਿੱਚ ਲਵ-ਕੁਸ਼ ਸੇਨਾ ਕਮੇਟੀ ਦੇ ਸਰਪ੍ਰਸਤੀ ਹੇਠ ਮਹਾਰਿਸ਼ੀ ਵਾਲਮਿਕੀ ਦੇ ਤੀਜੇ ਮੂਰਤੀ ਸਥਾਪਨਾ ਦਿਵਸ ਵਿਚਾਰ ਪ੍ਰੋਗਰਾਮ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੀ ਸੀ। ਉਨ੍ਹਾਂ ਨੇ ਮਹਾਰਿਸ਼ੀ ਵਾਲਮਿਕੀ ਦੀ ਪ੍ਰਤਿਮਾ ‘ਤੇ ਪੁਸ਼ਪਾਂਜਲੀ ਅਰਪਿਤ ਕਰ ਨਮਨ ਕੀਤਾ। ਉਨ੍ਹਾਂ ਨੈ ਕਿਹਾ ਕਿ ਭਾਰਤ ਦੀ ਧਰਤੀ ਧਨ ਹੈ, ਜਿੱਥੇ ਮਹਾਰਿਸ਼ੀ ਵਾਲਮਿਕੀ ਦੀ ਰਚਨਾਵਾਂ ਸਾਨੂੰ ਮਿਲੀਆਂ ਹਨ, ਉਨ੍ਹਾਂ ਦੀ ਰਚਨਾਵਾਂ ਸਾਡਾ ਮਾਰਗਦਰਸ਼ਨ ਦਾ ਕੰਮ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਸੰਤ-ਮਹਾਤਮਾਵਾਂ ਦੀ ਬਾਣੀ ਦਾ ਪ੍ਰਭਾਵ ਹਮੇਸ਼ਾ-ਹਮੇਸ਼ਾ ਲਈ ਬਣਿਆ ਰਹਿੰਦਾ ਹੈ।
Leave a Reply