ਰਣਜੀਤ ਸਿੰਘ ਮਸੌਣ
ਰਾਘਵ ਅਰੋੜਾ
ਅੰਮ੍ਰਿਤਸਰ,
ਅੰਮ੍ਰਿਤਸਰ (ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਅੰਮ੍ਰਿਤਸਰ ਕੈਂਪਸ, ਖ਼ਾਸਾ ਰੋਡ) ਵਿੱਚ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਕੇਂਦਰ ਸਰਕਾਰ ਦੀ ਮਹੱਤਵਪੂਰਨ ਯੁਵਾ ਆਪਦਾ ਮਿੱਤਰ ਸਕੀਮ ਤਹਿਤ ਅੰਮ੍ਰਿਤਸਰ ਵਿੱਚ ਨਵੇਂ ਟ੍ਰੇਨਿੰਗ ਬੈਚ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਟ੍ਰੇਨਿੰਗ ਵਿੱਚ ਰਾਸ਼ਟਰੀ ਸੇਵਾ ਯੋਜਨਾ (ਐਨ.ਐੱਸ.ਐੱਸ.) ਅਤੇ ਨੇਹਰੂ ਯੁਵਾ ਕੇਂਦਰ ਸੰਗਠਨ (ਐਨ.ਵਾਈ.ਕੇ.ਐੱਸ.) ਨਾਲ ਸਬੰਧਿਤ ਵਲੰਟੀਅਰ ਭਾਗ ਲੈ ਰਹੇ ਹਨ। 24 ਜਨਵਰੀ ਤੋਂ 30 ਜਨਵਰੀ ਤੱਕ ਚੱਲ ਰਹੀ ਇਸ ਟ੍ਰੇਨਿੰਗ ਲਈ ਕੁੱਲ 300 ਵਲੰਟੀਅਰਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਹੈ।
ਟ੍ਰੇਨਿੰਗ ਦੌਰਾਨ ਵਲੰਟੀਅਰਾਂ ਨੂੰ ਭੂਚਾਲ, ਹੜ੍ਹ, ਅੱਗ ਅਤੇ ਸੜਕ ਹਾਦਸਿਆਂ ਵਰਗੀਆਂ ਵੱਖ-ਵੱਖ ਐਮਰਜੈਂਸੀ ਸਥਿਤੀਆਂ ਦੌਰਾਨ ਰਾਹਤ ਅਤੇ ਬਚਾਵ ਕਾਰਜਾਂ ਬਾਰੇ ਪ੍ਰਯੋਗਿਕ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸਦੇ ਨਾਲ ਹੀ ਰੈਸਕਿਊ ਤਕਨੀਕਾਂ, ਪ੍ਰਾਥਮਿਕ ਚਿਕਿਤਸਾ ਅਤੇ ਸੁਰੱਖਿਆ ਉਪਾਅ ਸੰਬੰਧੀ ਮੈਦਾਨੀ ਟ੍ਰੇਨਿੰਗ ਵੀ ਕਰਵਾਈ ਜਾ ਰਹੀ ਹੈ।
ਪ੍ਰੋਗਰਾਮ ਦੇ ਕੋਰਸ ਕੋਆਰਡੀਨੇਟਰ ਅੰਕੁਰ ਸ਼ਰਮਾ ਨੇ ਦੱਸਿਆ ਕਿ ਨੌਜ਼ਵਾਨਾਂ ਨੂੰ ਵਿਗਿਆਨਕ ਅਤੇ ਪ੍ਰਯੋਗਿਕ ਢੰਗ ਨਾਲ ਪ੍ਰਸ਼ਿਕਸ਼ਿਤ ਕੀਤਾ ਜਾ ਰਿਹਾ ਹੈ, ਤਾਂ ਜੋ ਉਹ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਅਤੇ ਪ੍ਰਭਾਵਸ਼ਾਲੀ ਸੇਵਾ ਦੇ ਸਕਣ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਸਰਗਰਮ ਭਾਗੀਦਾਰੀ ਹੀ ਇਸ ਯੋਜਨਾ ਦੀ ਕਾਮਯਾਬੀ ਦਾ ਮੁੱਖ ਆਧਾਰ ਹੈ।ਇਸ ਟ੍ਰੇਨਿੰਗ ਦੌਰਾਨ ਮੈਗਸੀਪਾ ਦੇ ਤਜ਼ਰਬੇਕਾਰ ਇੰਸਟ੍ਰਕਟਰ ਸ਼ੁਭਮ ਵਰਮਾ, ਨਵਕੀਰਤ ਸਿੰਘ, ਕਰਨਲ ਦਲਬੀਰ ਸਿੰਘ ਅੰਕੁਰ ਸ਼ਰਮਾ, ਨਿਕਿਤਾ ਸਿੰਗਲਾ, ਸੁਨੀਲ ਕੁਮਾਰ, ਯੋਗੇਸ਼, ਸਲੋਨੀ ਸ਼ਰਮਾ, ਸ਼ਾਈਨਾ ਆਦਿ ਵੱਲੋਂ ਵਲੰਟੀਅਰਾਂ ਨੂੰ ਮੌਕਾ-ਅਧਾਰਿਤ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਅਧਿਕਾਰੀਆਂ ਅਨੁਸਾਰ, ਇਹ ਟ੍ਰੇਨਿੰਗ ਐਮਰਜੈਂਸੀ ਸਥਿਤੀਆਂ ਦੌਰਾਨ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ।
Leave a Reply