ਸ੍ਰੀ ਮੁਕਤਸਰ ਸਾਹਿਬ
(ਜਸਵਿੰਦਰ ਪਾਲ ਸ਼ਰਮਾ)
ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਜਸਪਾਲ ਮੌਂਗਾ ਜੀ, ਉੱਪ ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਜਿੰਦਰ ਸੋਨੀ ਜੀ, ਡਾਇਟ ਪ੍ਰਿੰਸੀਪਲ ਸ੍ਰੀ ਸੰਜੀਵ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਅਕਾਦਮਿਕ ਸਹਾਇਤਾ ਗਰੁੱਪ ਦੇ ਡੀਆਰਸੀ ਸ. ਗੁਰਮੇਲ ਸਿੰਘ ਸਾਗੂ ਦੀ ਅਗਵਾਈ ਹੇਠ ਮਿਸ਼ਨ ਸਮਰੱਥ 4.0 ਦੇ ਤਹਿਤ ਜ਼ਿਲ੍ਹੇ ਦੇ ਅਧਿਆਪਕਾਂ ਦੀ ਬਲਾਕ ਪੱਧਰੀ ਦੋ ਰੋਜਾ ਸੈਮੀਨਾਰ ਦੇ ਪਹਿਲੇ ਬੈਚ ਨੂੰ ਸਿਖਲਾਈ ਦਿੱਤੀ ਗਈ ।
ਜਸਵਿੰਦਰ ਪਾਲ ਸ਼ਰਮਾ ਨਾਲ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਡੀਆਰਸੀ ਸਰਦਾਰ ਗੁਰਮੇਲ ਸਿੰਘ ‘ਸਾਗੂ’ ਜੀ ਨੇ ਦੱਸਿਆ ਕਿ ਪਹਿਲੇ ਬੈਚ ਤਹਿਤ ਬਲਾਕ ਮੁਕਤਸਰ ਇੱਕ ਦੇ ਅਧਿਆਪਕਾਂ ਦੇ ਸੈਮੀਨਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਸ੍ਰੀ ਮੁਕਤਸਰ ਸਾਹਿਬ ਵਿਖੇ ਬੀਆਰਸੀ ਸ. ਵਰਿੰਦਰਜੀਤ ਸਿੰਘ ਬਿੱਟਾ ਜੀ , ਸ੍ਰੀ ਰਾਹੁਲ ਕੁਮਾਰ ਗੋਇਲ ਜੀ ਅਤੇ ਸ. ਦਵਿੰਦਰ ਸਿੰਘ ਜੀ ਦੁਆਰਾ ਲਗਾਏ ਜਾ ਰਹੇ ਹਨ। ਬਲਾਕ ਮੁਕਤਸਰ ਦੋ ਦੇ ਅਧਿਆਪਕਾਂ ਦੇ ਪਹਿਲੇ ਬੈਚ ਦੇ ਸੈਮੀਨਾਰ ਪੀਐਮਸ਼੍ਰੀ ਸਕੰਸਸਸ ਸ੍ਰੀ ਮੁਕਤਸਰ ਸਾਹਿਬ ਵਿਖੇ ਬੀਆਰਸੀ ਸ. ਮਨਪ੍ਰੀਤ ਸਿੰਘ ਬੇਦੀ, ਸ. ਰੁਪਿੰਦਰ ਸਿੰਘ ਅਤੇ ਸ. ਜਗਤਾਰ ਸਿੰਘ ਜੀ ਦੁਆਰਾ ਲਗਾਏ ਜਾ ਰਹੇ ਹਨ। ਇਸੇ ਤਰ੍ਹਾਂ ਗਿੱਦੜਬਾਹਾ ਇੱਕ ਦੇ ਸੈਮੀਨਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਗਿੱਦੜਬਾਹਾ ਵਿਖੇ ਬੀਆਰਸੀ ਸ੍ਰੀ ਕਮਲਜੀਤ ਸਿੰਘ, ਸ. ਜਗਸੀਰ ਸਿੰਘ, ਸ੍ਰੀ ਰਜਿੰਦਰ ਮੋਹਨ , ਸ੍ਰੀ ਅਜੇ ਗਰੋਵਰ ਜੀ, ਸ. ਜਗਜੀਤ ਸਿੰਘ ਅਤੇ ਸ. ਮਹਿਮਾ ਸਿੰਘ ਜੀ ਦੁਆਰਾ ਲਗਾਏ ਜਾ ਰਹੇ ਹਨ।
ਸਾਗੂ ਸਾਹਿਬ ਨੇ ਦੱਸਿਆ ਕਿ ਬਲਾਕ ਮੁਕਤਸਰ ਇੱਕ ਅਤੇ ਬਲਾਕ ਮੁਕਤਸਰ ਦੋ ਦੇ ਚੱਲ ਰਹੇ ਸੈਮੀਨਾਰਾਂ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਜਸਪਾਲ ਮੌਂਗਾ ਜੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਜਿੰਦਰ ਸੋਨੀ ਜੀ ਦੁਆਰਾ ਸ਼ਮੂਲੀਅਤ ਕੀਤੀ ਗਈ । ਇਸ ਦੌਰਾਨ ਉਹਨਾਂ ਵੱਲੋਂ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਪ੍ਰੋਜੈਕਟ ਦੀ ਮਹੱਤਤਾ ਬਾਰੇ ਦੱਸਦੇ ਹੋਏ ਕਿਹਾ ਕਿ ਇਹ ਪ੍ਰੋਜੈਕਟ ਲੋ ਲਰਨਿੰਗ ਲੈਵਲ ਵਾਲੇ ਬੱਚਿਆਂ ਦੀ ਸਮੱਸਿਆ ਤੇ ਕੇਂਦਰਿਤ ਹੈ ਅਤੇ ਅਧਿਆਪਕਾਂ ਨੂੰ ਸਲਾਹ ਦਿੱਤੀ ਗਈ ਪੂਰੇ ਮਨ ਨਾਲ ਤੇ ਜੋਸ਼ ਨਾਲ ਇਸ ਪ੍ਰੋਜੈਕਟ ਨੂੰ ਚਲਾਇਆ ਜਾਵੇ ਤਾਂ ਜੋ ਵਿਭਾਗੀ ਟੀਚਾ ਪੂਰਾ ਕੀਤਾ ਜਾ ਸਕੇ ਅਤੇ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਸਾਗੂ ਸਾਹਿਬ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਦੇ ਛੇ ਬਲਾਕਾਂ ਵਿੱਚ, ਸੱਤ ਬੈਚਾ ਅਧੀਨ ਅਧਿਆਪਕਾਂ ਦੇ ਸੈਮੀਨਾਰ ਲਾਏ ਜਾ ਰਹੇ ਹਨ ਜੋ ਕਿ 7 ਫਰਵਰੀ ਤੱਕ ਚੱਲਣਗੇ।
Leave a Reply