ਪ੍ਰੀ-ਬਜਟ ਕੰਸਲਟੇਂਸ਼ਨ ਪ੍ਰਕ੍ਰਿਆ ਲੋਕਤੰਤਰ ਦਾ ਇੱਕ ਮਹਤੱਵਪੂਰਣ ਅਤੇ ਮਜਬੂਤ ਸਰੋਤ – ਮੁੱਖ ਮੰਤਰੀ
ਜਨਭਾਗੀਦਾਰੀ ਨਾਲ ਬਣੇਗਾ ਹਰਿਆਣਾ ਦਾ ਬਜਟ – ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਕੁਰੂਕਸ਼ੇਤਰ ਵਿੱਚ ਵੱਖ-ਵੱਖ ਸੰਗਠਨਾਂ ਦੇ ਨਾਲ ਪ੍ਰੀ-ਬਜਟ ਕੰਸਲਟੇਂਸ਼ਨ ਮੀਟਿੰਗ ਆਯੋਜਿਤ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵੀਰਵਾਰ ਨੂੰ ਕੁਰੂਕਸ਼ੇਤਰ ਵਿੱਚ ਵੱਖ-ਵੱਖ ਸੰਗਠਨਾਂ ਦੇ ਨਾਲ ਆਯੋਜਿਤ ਪ੍ਰੀ-ਬਜਟ ਕੰਸਲਟੇਂਸ਼ਨ ਮੀਟਿੰਗ ਨੂੰ ਸੰਬੋਧਿਤ ਕੀਤਾ। ਇਸ ਮੌਕੇ ‘ਤੇ ਉਦਮਤਾ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਵੀ ਵਿਸ਼ੇਸ਼ ਰੂਪ ਨਾਲ ਮੌਜੂਦ ਰਹੇ। ਮੀਟਿੰਗ ਵਿੱਚ ਸਮਾਜ ਦੇ ਵੱਖ-ਵੱਖ ਖੇਤਰਾਂ ਦਾ ਪ੍ਰਤੀਨਿਧੀਤਵ ਕਰਨ ਵਾਲੇ ਪ੍ਰਮੁੱਖ ਸੰਗਠਨਾਂ ਦੇ ਅਧਿਕਾਰੀ ਮੌਜੂਦ ਰਹੇ। ਮੀਟਿੰਗ ਵਿੱਚ ਭਾਰਤੀ ਕਿਸਾਨ ਸੰਘ, ਭਾਰਤੀ ਮਜਦੂਰ ਸੰਘ, ਸਵਦੇਸ਼ੀ ਜਾਗਰਣ ਮੰਚ, ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਜਿਲ੍ਹਾ ਭਾਰਤੀ, ਵਕੀਲ ਪਰਿਸ਼ਦ, ਵਿਸ਼ਵ ਹਿੰਦੂ ਪਰਿਸ਼ਦ, ਕ੍ਰੀੜਾ ਭਾਰਤੀ ਸਮੇਤ ਹੋਰ ਪ੍ਰਮੁੱਖ ਸੰਗਠਨਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ ਅਤੇ ਆਪਣੇ-ਆਪਣੇ ਖੇਤਰਾਂ ਨਾਲ ਸਬੰਧਿਤ ਬਜਟ ਨਾਲ ਜੁੜੇ ਮਹਤੱਵਪੂਰਣ ਸੁਝਾਅ ਸਰਕਾਰ ਦੇ ਸਾਹਮਣੇ ਪੇਸ਼ ਕੀਤੇ।
ਹਰ ਵਰਗ ਦੀ ਸਹਿਭਾਗਤਾ ਨਾਲ ਬਣੇਗਾ ਸੰਤੁਲਿਤ ਬਜਟ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਕਿਸੇ ਇੱਕ ਸਰਕਾਰ ਜਾਂ ਕਿਸੇ ਚੋਣਾਵੀ ਏਜੰਡੇ ਦਾ ਬਜਟ ਨਹੀ ਹੈ, ਸਗੋ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹਰਿਆਣਾ ਦੇ 2 ਕਰੋੜ 80 ਲੱਖ ਨਾਗਰਿਕਾਂ ਦਾ ਬਜਟ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਹਰ ਵਰਗ ਦੀ ਸਹਿਭਾਗਤਾ ਯਕੀਨੀ ਕਰਦੇ ਹੋਹੇ ਅਜਿਹਾ ਬਜਟ ਤਿਆਰ ਕਰਨਾ ਹੈ, ਜੋ ਸੂਬੇ ਦੇ ਸਮੂਚੇ ਅਤੇ ਸੰਤੁਲਿਤ ਵਿਕਾਸ ਨੂੰ ਗਤੀ ਪ੍ਰਦਾਨ ਕਰੇ।
ਮੁੱਖ ਮੰਤਰੀ ਨੇ ਪ੍ਰੀ-ਬਜਟ ਕੰਸਲਟੇਂਸ਼ਨ ਪ੍ਰਕ੍ਰਿਆ ਨੂੰ ਲੋਕਤੰਤਰ ਦਾ ਇੱਕ ਮਹਤੱਵਪੂਰਣ ਅਤੇ ਮਜਬੂਤ ਸਰੋਤ ਦੱਸਦੇ ਹੋਏ ਕਿਹਾ ਕਿ ਕਿਸਾਨਾਂ, ਮਜਦੁਰਾਂ, ਨੌਜੁਆਨਾਂ, ਵਕੀਲਾਂ, ਸਿਖਿਆ, ਖੇਡ ਅਤੇ ਸਮਾਜਿਕ ਸੰਗਠਨਾਂ ਤੋਂ ਪ੍ਰਾਪਤ ਸੁਝਾਆਂ ‘ਤੇ ਸਰਕਾਰ ਗੰਭੀਰਤਾ ਨਾਲ ਵਿਚਾਰ ਕਰੇਗੀ। ਊਨ੍ਹਾਂ ਨੇ ਭਰੋਸਾ ਵਿਅਕਤ ਕੀਤਾ ਕਿ ਜਨਭਾਗੀਦਾਰੀ ਨਾਲ ਤਿਆਰ ਇਹ ਬਜਟ ਹਰਿਆਣਾ ਨੂੰ ਆਤਮਨਿਰਭਰ, ਮਜਬੂਤ ਅਤੇ ਵਿਕਸਿਤ ਰਾਜ ਬਨਾਉਣ ਦੀ ਦਿਸ਼ਾ ਵਿੱਚ ਮਹਤੱਵਪੂਰਣ ਭੁਮਿਕਾ ਨਿਭਾਏਗਾ।
ਸ੍ਰੀ ਨਾਇਬ ਸਿੰਘ ਸੈਣੀ ਨੇ ਮੀਟਿੰਗ ਵਿੱਚ ਮੌਜੂਦ ਸਾਰੇ ਸੰਗਠਨਾਂ ਦੇ ਪ੍ਰਤੀਨਿਧੀਆਂ ਨੂੰ ਭਰੋਸਾ ਦਿੱਤਾ ਕਿ ਪ੍ਰੀ-ਬਜਟ ਕੰਸਲਟੇਂਸ਼ਨ ਦੌਰਾਨ ਪ੍ਰਾਪਤ ਹਰੇਕ ਵਿਵਹਾਰਕ ਅਤੇ ਜਨਹਿਤ ਨਾਲ ਜੁੜੇ ਸੁਝਾਅ ਨੂੰ ਪ੍ਰਾਥਮਿਕਤਾ ਦੇ ਆਧਾਰ ‘ਤੇ ਵਿਚਾਰ ਵਿੱਚ ਲਿਆ ਜਾਵੇਗਾ ਅਤੇ ਉਨ੍ਹਾਂ ਨੂੰ ਅਗਾਮੀ ਬਜਟ ਵਿਚ ਜਰੂਰ ਸ਼ਾਮਿਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਟੀਚਾ ਅਜਿਹਾ ਦੂਰਦਰਸ਼ੀ, ਸੰਤੁਲਿਤ ਅਤੇ ਜਨ-ਉਮੀਦਾਂ ‘ਤੇ ਅਧਾਰਿਤ ਬਜਟ ਪੇਸ਼ ਕਰਨਾ ਹੈ, ਜਿਸ ਦਾ ਪ੍ਰਭਾਵ ਸਿਰਫ ਕਾਗਜ਼ਾਂ ਤੱਕ ਸੀਮਤ ਨਾ ਰਹੇ, ਸਗੋ ਆਉਣ ਵਾਲੇ ਸਾਲਾਂ ਵਿੱਚ ਜਮੀਨੀ ਪੱਧਰ ‘ਤੇ ਵੀ ਸਪਸ਼ਟ ਰੂਪ ਨਾਲ ਦਿਖਾਈ ਦਵੇ।
ਪ੍ਰੀ-ਬਜਟ ਸੁਝਾਆਂ ‘ਤੇ ਹੋਈ ਠੋਸ ਕਾਰਵਾਈ, ਐਕਸ਼ਨ-ਟੇਕਨ ਰਿਪੋਰਅ ਪੇਸ਼
ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਦੀ ਓਐਸਡੀ ਹਿਨਾ ਬਿੰਦਲਿਸ਼ ਨੇ ਪ੍ਰੀ-ਬਜਟ ਕੰਸਲਟੇਂਸ਼ਨ ਨਾਲ ਸਬੰਧਿਤ ਐਕਸ਼ਨ-ਟੇਕਨ ਰਿਪੋਰਟ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦਸਿਆ ਕਿ ਪਹਿਲਾਂ ਵਿੱਚ ਪ੍ਰਾਪਤ ਸੁਝਾਆਂ ਨੂੰ ਸਰਕਾਰ ਵੱਲੋਂ ਗੰਭੀਰਤਾ ਨਾਲ ਲੈਂਦੇ ਹੋਏ ਪਿਛਲੇ ਬਜਟਾਂ ਵਿੱਚ ਸ਼ਾਮਿਲ ਕੀਤਾ ਗਿਆ ਸੀ, ਜਿਨ੍ਹਾਂ ਦਾ ਸਕਾਰਾਤਮਕ ਪ੍ਰਭਾਵ ਜਮੀਨੀ ਪੱਧਰ ‘ਤੇ ਦੇਖਣ ਨੁੰ ਮਿਲ ਰਿਹਾ ਹੈ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਬਜਟ ਨਾਲ ਸਬੰਧਿਤ ਕੁੱਲ 11 ਕੰਸਲਟੇਂਸ਼ਨ ਮੀਟਿੰਗਾਂ ਆਯੋਜਿਤ ਕੀਤੀਆਂ ਗਈ ਸਨ, ਜਿਨ੍ਹਾਂ ਵਿੱਚ ਵੱਖ-ਵੱਖ ਹਿੱਤਧਾਰਕਾਂ ਤੋਂ ਮਹਤੱਵਪੂਰਣ ਸੁਝਾਅ ਪ੍ਰਾਪਤ ਹੋਏ। ਇੰਨਾਂ ਮੀਟਿੰਗਾਂ ਦੌਰਾਨ ਮਹਿਲਾ ਵਰਗ, ਉਦਯੋਗ ਅਤੇ ਸਿਹਤ ਖੇਤਰ, ਵੱਖ-ਵੱਖ ਵਿਭਾਗਾਂ, ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ, ਸਿਖਿਆ, ਸਕਿਲ ਵਿਕਾਸ ਅਤੇ ਸਕਿਲਿੰਗ, ਆਬਕਾਰੀ ਵਿਭਾਗ ਅਤੇ ਇਨਕਿਯੂਬੇਸ਼ਨ ਸੈਂਟਰ ਨਾਲ ਜੁੜੇ ਅਹਿਮ ਸੁਝਾਅ ਪ੍ਰਾਪਤ ਹੋਏ, ਜਿਨ੍ਹਾਂ ਨੂੰ ਬਜਟ ਵਿੱਚ ਸ਼ਾਮਿਲ ਕੀਤਾ ਅਿਗਾ। ਉਨ੍ਹਾਂ ਨੇ ਕਿਹਾ ਕਿ ਰਾਜ ਵਿੱਚ ਇਨਕਿਯੂਬੇਸ਼ਨ ਸੈਂਟਰ ਸਥਾਪਿਤ ਕੀਤੇ ਜਾ ਰਹੇ ਹਨ, ਸਟਾਰਟ-ਅੱਪ ਨਾਲ ਸਬੰਧਿਤ ਕਈ ਸੁਝਾਆਂ ਨੂੰ ਪਹਿਲਾਂ ਹੀ ਲਾਗੂ ਕੀਤਾ ਜਾ ਚੁੱਕਾ ਹੈ ਅਤੇ ਰੁਜ਼ਗਾਰ ਸ੍ਰਿਜਨ ਨਾਲ ਜੁੜੇ ਪ੍ਰਸਤਾਵਾਂ ‘ਤੇ ਕੰਮ ਪ੍ਰਗਤੀ ‘ਤੇ ਹੈ।
ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਉੱਚੇਰੀ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਨੀਤ ਗਰਗ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ, ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਜੇਂਦਰ ਕੁਮਾਰ, ਯੁਵਾ ਸਸ਼ਕਤੀਕਰਣ ਅਤੇ ਉਦਮਤਾ ਵਿਪਾਗ ਦੇ ਪ੍ਰਧਾਨ ਸਕੱਤਰ ਸ੍ਰੀ ਰਾਜੀਵ ਰੰਜਨ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਪੰਕਜ ਅਗਰਵਾਲ, ਖੇਤ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਵਿਜੈ ਸਿੰਘ ਦਹੀਆ, ਉਦਯੋਗ ਅਤੇ ਵਪਾਰ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ, ਉੱਪ ਪ੍ਰਧਾਨ ਸਕੱਤਰ ਸ੍ਰੀ ਸਸ਼ਪਾਲ, ਮੁੱਖ ਮੰਤਰੀ ਦੇ ਓਐਸਡੀ ਡਾ. ਰਾਜ ਨਹਿਰੂ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੋਜੂਦ ਰਹੇ।
ਓਲੰਪਿਕ ਵਿੱਚ ਤਗਮੇ ਜਿੱਤਣ ਲਈ ਖਿਡਾਰਿਆਂ ਨੂੰ ਉਪਲਬਧ ਕਰਵਾਇਆ ਜਾ ਰਿਹਾ ਹੈ ਉੱਚ ਪੱਧਰੀ ਇੰਫ੍ਰਾਸਟ੍ਰਕਚਰ-ਨਾਇਬ ਸਿੰਘ ਸੈਣੀ
ਮੁੱਖ ਮੰਤਰੀ ਨੇ ਕੁਰੂਕਸ਼ੇਤਰ ਯੂਨਿਵਰਸਿਟੀ ਵਿੱਚ 5.50 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ ਸਿੰਥੇਟਿਕ ਹਾਕੀ ਖੇਡ ਮੈਦਾਲ ਦਾ ਕੀਤਾ ਉਦਘਾਟਨ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਓਲੰਪਿਕ ਵਿੱਚ ਤਗਮੇ ਜਿੱਤਣ ਲਈ ਸੂਬੇ ਦੇ ਖਿਡਾਰਿਆਂ ਨੂੰ ਉੱਚ ਪੱਧਰੀ ਇੰਫ੍ਰਾਸਟ੍ਰਕਚਰ ਹਰਿਆਣਾ ਸਰਕਾਰ ਵੱਲੋਂ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸੂਬੇ ਵਿੱਚ ਛਿਪੀ ਖੇਡ ਪ੍ਰਤੀਭਾਗਿਆਂ ਨੂੰ ਨਿਖਾਰਨ ਲਈ ਸਰਕਾਰ ਵੱਲੋਂ ਖੇਡ ਨਰਸਰਿਆਂ ਨਾਲ ਨਾਲ ਹੋਰ ਖੇਡ ਕੇਂਦਰ ਵੀ ਬਣਾਏ ਗਏ ਹਨ। ਸਰਕਾਰ ਨੇ ਖਿਡਾਰਿਆਂ ਨੂੰ ਉੱਚ ਪੱਧਰੀ ਸਹੂਲਤਾਂ ਮੁਹੱਈਆ ਕਰਵਾਈਆਂ ਹਨ ਜਿਸ ਦੇ ਚਲਦੇ ਖਿਡਾਰੀ ਦੇਸ਼ ਲਈ ਸਭ ਤੋਂ ਵੱਧ ਮੇਡਲ ਜਿੱਤ ਕੇ ਲਿਆ ਰਹੇ ਹਨ।
ਮੁੱਖ ਮੰਤਰੀ ਵੀਰਵੀਰ ਨੂੰ ਕੁਰੂਕਸ਼ੇਤਰ ਯੂਨਿਵਰਸਿਟੀ ਦੇ ਖੇਡ ਕਾਂਪਲੈਕਸ ਵਿੱਚ ਯੂਨਿਵਰਸਿਟੀ ਪ੍ਰਸ਼ਾਸਨ ਵੱਲੋਂ ਆਯੋਜਿਤ ਪ੍ਰੋਗਰਾਮ ਵਿੱਚ ਖਿਡਾਰਿਆਂ ਨਾਲ ਗੱਲਬਾਤ ਕਰ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲੇ, ਭਾਰਤ ਸਰਕਾਰ ਦੀ ਖੇਡੋ ਇੰਡੀਆ ਯੋਜਨਾ ਤਹਿਤ ਤਕਰੀਬਨ 5 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਸਿੰਥੇਟਿਕ ਹਾਕੀ ਮੈਦਾਨ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਖੇਡੋ ਇੰਡੀਆ ਯੋਜਨਾ ਤਹਿਤ 8 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਆਲ ਵੇਦਰ ਸਵਿਮਿੰਗ ਪੂਲ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਿਆ। ਉਦਘਾਟਨ ਤੋਂ ਬਾਅਦ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਖੁਦ ਹਾਕੀ ਸਟਿਕ ਥਾਮੀ ਅਤੇ ਨਵੇਂ ਸਿੰਥੇਟਿਕ ਟ੍ਰੈਕ ‘ਤੇ ਜੋਰਦਾਰ ਸਟ੍ਰੋਕ ਲਗਾ ਕੇ ਮੈਦਾਨ ਦਾ ਨਿਰੀਖਣ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਸਿੰਥੇਟਿਕ ਹਾਕੀ ਖੇਡ ਮੈਦਾਨ ਤੋਂ ਹੁਣ ਉਭਰਦੇ ਹੋਏ ਹਾਕੀ ਖਿਡਾਰਿਆਂ ਨੂੰ ਆਪਣੇ ਹੁਨਰ ਨੂੰ ਨਿਖਾਰਨ ਲਈ ਵਿਸ਼ਵ ਪੱਧਰੀ ਸਹੂਲਤਾਂ ਪ੍ਰਾਪਤ ਹੋਣਗੀਆਂ। ਮੁੱਖ ਮੰਤਰੀ ਨੇ ਖਿਡਾਰਿਆਂ ਦਾ ਹੌਂਸਲਾ ਵਧਾਉਂਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਖੇਡਾਂ ਨੂੰ ਵਧਾਵਾ ਦੇਣ ਅਤੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਲਈ ਵਚਨਬੱਧ ਹੈ। ਮੁੱਖ ਮੰਤਰੀ ਨੇ ਯੂਨਿਵਰਸਿਟੀ ਦੇ ਅਧਿਕਾਰਿਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਰਤ ਸਰਕਾਰ ਦੀ ਖੇਡੋ ਇੰਡੀਆ ਯੋਜਨਾ ਨਾਲ ਰਾਜ ਦੇ ਖਿਡਾਰੀ ਓਲੰਪਿਕ ਅਤੇ ਕੌਮਾਂਤਰੀ ਮੰਚਾਂ ‘ਤੇ ਹੋਰ ਵੱਧ ਤਗਮੇ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕਰਨਗੇ।
ਕੁਰੂਕਸ਼ੇਤਰ ਯੂਨਿਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. ਸੋਮਨਾਥ ਸੱਚਦੇਵਾ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਸੁਆਗਤ ਕਰਦੇ ਹੋਏ ਭਾਰਤ ਸਰਕਾਰ ਦੀ ਖੇਡੋ ਇੰਡੀਆ ਯੋਜਨਾ ਤਹਿਤ ਬਣਾਏ ਗਏ ਸਿੰਥੇਟਿਕ ਹਾਕੀ ਏਸਟ੍ਰੋਟ੍ਰਫ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਾਰਤ ਸਰਕਾਰ ਦੇ ਖੇਡ ਮੰਤਰਾਲੇ ਵੱਲੋਂ 10 ਕਰੋੜ ਰੁਪਏ ਦਾ ਬਜਟ ਮੁਹੱਈਆ ਕਰਵਾਇਆ ਗਿਆ ਸੀ। ਇਸ ਬਜਨ ਨਾਲ 5.50 ਕਰੋੜ ਰੁਪਏ ਹਾਕੀ ਖੇਡ ਮੈਦਾਨ ‘ਤੇ ਖਰਚ ਕੀਤੇ ਗਏ ਹਨ ਅਤੇ 4.50 ਕਰੋੋੜ ਰੁਪਏ ਦੀ ਲਾਗਤ ਨਾਲ ਮਲਟੀਪਰਪਜ ਇੰਡੋਰ ਖੇਡ ਹਾਲ ਦਾ ਨਿਰਮਾਣ ਕੀਤਾ ਜਾਵੇਗਾ।
ਇਸ ਮੌਕੇ ‘ਤੇ ਡਿਪਟੀ ਕਮੀਸ਼ਨਰ ਸ੍ਰੀ ਵਿਸ਼ਰਾਮ ਕੁਮਾਰ ਮੀਣਾ ਸਮੇਤ ਹੋਰ ਵੀ ਲੋਕ ਮੌਜ਼ੂਦ ਸਨ।
ਹਰਿਆਣਾ ਨੂੰ ਖੇਡ, ਯੁਵਾ ਸ਼ਕਤੀ ਅਤੇ ਨਵਾਚਾਰ ਦਾ ਕੇਂਦਰ ਬਨਾਉਣ ਦਾ ਰਾਜ ਸਰਕਾਰ ਦਾ ਹੈ ਸੰਕਲਪ-ਮੁੱਖ ਮੰੰਤਰੀ ਨਾਇਬ ਸਿੰਘ ਸੈਣੀ
ਖੇਡ, ਕ੍ਰਇਏਟਿਵਿਟੀ ਅਤੇ ਸਟਾਰਟਅਪ ਦੀ ਤਾਕਤ ਨਾਲ ਲਿਖਿਆ ਜਾਵੇਗਾ ਬਜਟ 2026-27
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵੀਰਵੀਰ ਨੂੰ ਕੁਰੂਕਸ਼ੇਤਰ ਯੂਨਿਵਰਸਿਟੀ ਦੇ ਕਾਂਪਲੈਕਸ ਵਿੱਚ ਖਿਡਾਰਿਆਂ, ਯੁਵਾ ਕੰਟੇਂਟ ਕ੍ਰਇਏਟਰਸ, ਸਕਿਲ ਉਦਮਿਆਂ ਅਤੇ ਸਟਾਰਟ-ਅਪ ਨਾਲ ਜੁੜੇ ਯੁਵਾਵਾਂ ਨਾਲ ਆਯੋਜਿਤ ਪ੍ਰੀ-ਬਜਟ ਕੰਸਲਟੇਂਟ ਮੀਟਿੰਗ ਵਿੱਚ ਗੱਲਬਾਤ ਕੀਤੀ। ਉਨ੍ਹਾਂ ਨੇ ਨਵੇਸਾਲ ਅਤੇ ਆਗਾਮੀ ਬਸੰਤ ਪੰਚਮੀ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਮੀਟਿੰਗ ਹਰਿਆਣਾ ਦੇ ਭਵਿੱਖ ਨੂੰ ਗਢਣ ਦੀ ਇੱਕ ਸਾਂਝਾ ਪ੍ਰਕਿਰਿਆ ਹੈ ਜਿਸ ਵਿੱਚ ਯੁਵਾਵਾਂ ਦੀ ਮੁੱਖ ਭੂਮਿਕਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੀ ਪਛਾਣ ਦੇਸ਼-ਵਿਦੇਸ਼ ਵਿੱਚ ਬਨਾਉਣ ਵਿੱਚ ਯੁਵਾਵਾਂ ਅਤੇ ਖਿਡਾਰਿਆਂ ਦਾ ਅਤੁਲਨੀਅ ਯੋਗਦਾਨ ਰਿਹਾ ਹੈ। ਓਲੰਪਿਕ, ਵਿਸ਼ਵ ਚੈਂਪਿਅਨਸ਼ਿਪ, ਏਸ਼ਿਆਈ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਹਰਿਆਣਾ ਦੇ ਖਿਡਾਰਿਆਂ ਨੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਾਜ ਨੂੰ ਖੇਡਾਂ ਦਾ ਪਾਵਰ ਹਾਉਸ ਸਿੱਧ ਕੀਤਾ ਹੈ। ਸ਼ੈਫਾਲੀ ਵਰਮਾ, ਨੀਰਜ ਚੋਪੜਾ, ਨੀਰਜ ਗੋਇਤ, ਰਾਨੀ ਰਾਮਪਾਲ ਅਤੇ ਫੋਗਾਟ ਭੈਣਾਂ ਦਾ ਜਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਮੁਕਾਮ ਯੁਵਾਵਾਂ ਦੀ ਸੰਕਲਪ ਸ਼ਕਤੀ, ਅਨੁਸ਼ਾਸਨ ਅਤੇ ਕਠੋਰ ਮਿਹਨਤ ਦਾ ਨਤੀਜਾ ਹੈ।
ਇਸ ਮੌਕੇ ‘ਤੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ, ਕੁਰੂਕਸ਼ੇਤਰ ਯੂਨਿਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. ਸੋਮਨਾਥ ਸੱਚਦੇਵਾ ਅਤੇ ਹਰਿਆਣਾ ਖੇਡ ਯੂਨਿਵਰਸਿਟੀ ਦੇ ਵਾਇਸ ਚਾਂਸਲਰ ਸ੍ਰੀ ਅਸ਼ੋਕ ਕੁਮਾਰ ਮੌਜ਼ੂਦ ਰਹੇ।
ਖੇਡ ਤੱਕ ਸੀਮਤ ਨਹੀਂ, ਹਰ ਖੇਤਰ ਵਿੱਚ ਅੱਗੇ ਵੱਧ ਰਿਹਾ ਹਰਿਆਣਾ ਦਾ ਯੁਵਾ
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦਾ ਹਰਿਆਣਾ ਦਾ ਯੁਵਾ ਸਿਰਫ਼ ਖੇਡਾਂ ਤੱਕ ਸੀਮਤ ਨਹੀਂ ਹੈ ਸਗੋਂ ਸਟਾਰਟ-ਅਪ, ਨਵਾਚਾ, ਡਿਜ਼ਿਟਲ ਕੰਟੇਂਟ ਕ੍ਰਇਏਸ਼ਨ, ਸਕਿਲ ਡੇਵਲਪਮੇਂਟ, ਸਿੱਖਿਆ ਅਤੇ ਆਧੁਨਿਕ ਤਕਨੀਕ ਦੇ ਖੇਤਰਾਂ ਵਿੱਚ ਵੀ ਨਵੀਂ ਪਛਾਣ ਬਣਾ ਰਿਹਾ ਹੈ। ਡਿਜ਼ਿਟਲ ਕੰਟੇਂਟ ਕ੍ਰਇਏਟਰਸ ਦੀ ਭੂਮਿਕਾ ‘ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਅੱਜ ਦਾ ਕੰਟੇਂਟ ਸਮਾਜ ਨੂੰ ਦਿਸ਼ਾ ਦੇਣ ਦਾ ਸਸ਼ਕਤ ਮੀਡੀਅਮ ਹੈ। ਕੰਟੇਂਟ ਸਿਰਫ਼ ਵਾਇਰਲ ਨਾ ਹੋਵੇ, ਸਗੋਂ ਸਰਗਰਮ, ਮੁੱਲ ਅਧਾਰਿਤ ਅਤੇ ਰਾਸ਼ਟਰ ਅਤੇ ਸਮਾਜ ਨੂੰ ਦਿਸ਼ਾ ਦੇਣ ਵਾਲਾ ਹੋਣਾ ਚਾਹੀਦਾ ਹੈ।
ਪ੍ਰੀ-ਬਜਟ ਕੰਸਲਟੇਸ਼ਨ ਨਾਲ ਨੀਤੀ ਨਿਰਮਾਣ ਤੱਕ ਪਹੁੰਚ ਰਹੀ ਯੁਵਾਵਾਂ ਦੀ ਆਵਾਜ
ਮੁੱਖ ਮੰਤਰੀ ਨੇ ਦੱਸਿਆ ਕਿ ਖੇਡ, ਯੁਵਾ ਸਸ਼ਕਤੀਕਰਨ ਅਤੇ ਉਦਮਿਤਾ ਵਿਭਾਗ ਲਈ ਸਾਲ 2025-26 ਦੇ ਬਜਟ ਵਿੱਚ 1,961 ਕਰੋੜ 79 ਲੱਖ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਸੀ ਜਿਸ ਵਿੱਚ ਹੁਣ ਤੱਕ 1,096 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਗਤ ਸਾਲ ਕੁਰੂਕਸ਼ੇਤਰ ਵਿੱਚ ਆਯੋਜਿਤ ਪ੍ਰੀ-ਬਜਟ ਮੀਟਿੰਗ ਵਿੱਚ ਪ੍ਰਾਪਤ 73 ਸੁਝਾਵਾਂ ਵਿੱਚੋਂ 32 ਸੁਝਾਵਾਂ ਨੂੰ ਬਜਟ 2025-26 ਵਿੱਚ ਸ਼ਾਮਲ ਕੀਤਾ ਗਿਆ, ਜੋ ਯੁਵਾਵਾਂ ਦੀ ਭਾਗੀਦਾਰੀ ਦਾ ਸਸ਼ਕਤ ਪ੍ਰਮਾਣ ਹੈ।
ਮਿਸ਼ਨ ਓਲੰਪਿਕ 2036 ਤੋਂ ਲੈ ਕੇ ਸਕਿਲ ਸੇਂਟਰ ਤੱਕ-ਯੁਵਾਵਾਂ ਦੇ ਸੁਝਾਵਾਂ ‘ਤੇ ਫੈਸਲੇ
ਮੁੱਖ ਮੰਤਰੀ ਨੇ ਦੱਸਿਆ ਕਿ ਮਿਸ਼ਨ ਓਲੰਪਿਕ 2036 ਵਿਜੈਭਵ ਯੋਜਨਾ, ਖਿਡਾਰਿਆਂ ਲਈ 20 ਲੱਖ ਰੁਪਏ ਤੱਕ ਦਾ ਮੇਡੀਕਲ ਬੀਮਾ ਕਵਰ, ਨਵੀਂ ਖੇਡ ਨਰਸਰਿਆਂ ਦੀ ਸਥਾਪਨਾ, ਸਕੋਲਰਸ਼ਿਪ ਵਿੱਚ ਵਾਧਾ, ਖੇਡ ਸਟੇਡਿਅਮਾਂ ਦੀ ਜੀ.ਆਈ.ਐਸ. ਮੈਪਿੰਗ, ਪੀ.ਪੀ.ਪੀ.ਮੋਡ ‘ਤੇ ਕੇਂਦਰ, ਆਧੁਨਿਕ ਆਈ.ਟੀ.ਆਈ, ਕੌਸ਼ਲ ਕੇਂਦਰ ਅਤੇ ਕਰਿਅਰ ਕਾਉਂਸਲਿੰਗ ਜਿਹੀ ਕਈ ਪਹਿਲਕਦਮਿਆਂ ਯੁਵਾਵਾਂ ਦੇ ਸੁਝਾਵਾਂ ਦਾ ਹੀ ਨਤੀਜਾ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ 11 ਸਾਲਾਂ ਵਿੱਚ 16 ਹਜ਼ਾਰ ਤੋਂ ਵੱਧ ਤਗਮਾ ਵਿਜੇਤਾ ਖਿਡਾਰਿਆਂ ਨੂੰ 683 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਗਏ ਹਨ ਅਤੇ 231 ਖਿਡਾਰਿਆਂ ਨੂੰ ਸਰਕਾਰੀ ਨੌਕਰਿਆਂ ਪ੍ਰਦਾਨ ਕੀਤੀ ਗਈਆਂ ਹਨ।
ਸ਼ੋਧ, ਉੱਚ ਸਿੱਖਿਆ ਅਤੇ ਭਵਿੱਖ ਦੀ ਅਰਥਵਿਵਸਥਾ ‘ਤੇ ਫੋਕਸ
ਮੁੱਖ ਮੰਤਰੀ ਨੇ ਕਿਹਾ ਕਿ ਹਾਈ ਸਿੱਖਿਆ ਅਤੇ ਸ਼ੋਧ ਨੂੰ ਸਸ਼ਕਤ ਬਨਾਉਣ ਲਈ 20 ਕਰੋੜ ਰੁਪਏ ਦਾ ਹਰਿਆਣਾ ਰਾਜ ਰਿਸਰਚ ਭੰਡਾਰ ਬਣਾਇਆ ਗਿਆ ਹੈ। ਇਸ ਦੇ ਨਾਲ ਨਾਲ ਹਰੇਕ ਜ਼ਿਲ੍ਹੇ ਵਿੱਚ ਮਾਡਲ ਸੰਸਕ੍ਰਿਤੀ ਕਾਲੇਜ ਵਿਕਸਿਤ ਕੀਤੇ ਜਾ ਰਹੇ ਹਨ, ਜਿੱਥੇ ਰਾਸ਼ਟਰੀ ਸਿੱਖਿਆ ਨੀਤੀ ਦੇ ਸਾਰੇ ਪ੍ਰਾਵਧਾਨ ਸਾਲ 2026-27 ਤੱਕ ਲਾਗੂ ਕੀਤੇ ਜਾਣਗੇ।
ਏਆਈ, ਗ੍ਰੀਨ ਟੇਕ ਅਤੇ ਬਾਇਓਟੇਕ ਲਈ ਡਿਪਾਰਟਮੈਂਟ ਆਫ ਫਿਯੂਚਰ
ਮੁੱਖ ਮੰਤਰੀ ਨੇ ਦਸਿਆ ਕਿ ਭਵਿੱਖ ਦੀ ਅਰਥਵਿਵਸਥਾ ਦੀ ਜਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਗਸਤ 2025 ਵਿੱਚ ਡਿਪਾਰਟਮੈਂਟ ਆਫ ਫਿਯੂਚਰ ਦੀ ਸਥਾਪਨਾ ਕੀਤੀ ਗਈ ਹੈ। ਹਰਿਆਣਾ ਏਆਈ ਮਿਸ਼ਨ ਦੇ ਤਹਿਤ ਗੁਰੂਗ੍ਰਾਮ ਅਤੇ ਪੰਚਕੂਲਾ ਵਿੱਚ ਏਆਈ ਹੱਬ ਸਥਾਪਿਤ ਕੀਤੇ ਜਾਣਗੇ, ਜਿਸ ਦੇ ਲਈ ਵਿਸ਼ਵ ਬੈਂਕ ਵੱਲੋਂ 474 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਭਰੋਸਾ ਦਿੱਤਾ ਗਿਆ ਹੈ।
ਅੱਜ ਦੇ ਸੁਝਾਅ ਬਨਣਗੇ ਕੱਲ ਦਾ ਬਜਟ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੀਟਿੰਗ ਵਿੱਚ ਪ੍ਰਾਪਤ ਸਾਰੇ ਸੁਝਾਆਂ ਨੂੰ ਗੰਭੀਰਤਾ ਅਤੇ ਪ੍ਰਾਥਮਿਕਤਾ ਦੇ ਨਾਲ ਬਜਟ 2026-27 ਵਿੱਚ ਸ਼ਾਮਿਲ ਕੀਤਾ ਜਾਵੇਗਾ। ਊਨ੍ਹਾਂ ਨੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ ਅਗਲੇ 8 ਤੋਂ 10 ਦਿਨਾਂ ਵਿੱਚ ਆਪਣੇ ਵੱਧ ਸੁਝਾਅ ਸਰਕਾਰ ਦੇ ਚੈਟਬਾਟ ਰਾਹੀਂ ਭੇਜਣ। ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਹਿੱਤਧਾਰਕਾਂ ਦੇ ਸੁਝਾਅ ਬਜਟ ਵਿੱਚ ਸ਼ਾਮਿਲ ਕੀਤੇ ਜਾਣਗੇ, ਉਨ੍ਹਾਂ ਨੂੰ ਵਿਧਾਨਸਭਾ ਵਿੱਚ ਬਜਟ ਭਾਸ਼ਨ ਸੁਨਣ ਲਈ ਵਿਸ਼ੇਸ਼ ਸੱਦਾ ਭੈਜਿਆ ਜਾਵੇਗਾ, ਤਾਂ ਜੋ ਉਹ ਇਸ ਪ੍ਰਕ੍ਰਿਆ ਦੇ ਸਿੱਧੇ ਗਵਾਹ ਬਣ ਸਕਣ।
ਨੌਜੁਆਨਾਂ ਦੀ ਨੀਤੀਆਂ ਵਿੱਚ ਭਾਗੀਦਾਰੀ, ਸੁਝਾਆਂ ‘ਤੇ ਅਧਾਰਿਤ ਫੈਸਲੇ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਨੌਜੁਆਨਾਂ ਦੇ ਸਹਿਯੋਗ ਨਾਲ ਨੌਜੁਆਨਾਂ ਨੀਤੀਆਂ ‘ਤੇ ਲਗਾਤਾਰ ਕੰਮ ਕਰ ਰਹੀ ਹੈ। ਊਨ੍ਹਂਾਂ ਨੇ ਦਸਿਆ ਕਿ ਨੌਜੁਆਨਾਂ ਲਈ ਇਨਕਿਯੂਬੇਸ਼ਨ ਸੈਂਟਰ ਸਥਾਪਿਤ ਕੀਤੇ ਗਏ ਹਨ, ਤਾਂ ਜੋ ਨਵਾਚਾਰ ਅਤੇ ਸਟਾਰਟਅੱਪ ਨੁੰ ਸਹੀ ਮਾਰਗਦਰਸ਼ਨ ਮਿਲ ਸਕੇ। ਸਰਕਾਰ ਦਾ ਟੀਚਾ ਹੈ ਕਿ ਨੌਜੁਆਨਾ ਰੁਜ਼ਗਾਰ ਖੋਜਣ ਵਾਲੇ ਨਹੀ, ਸਗੋ ਰੁਜ਼ਗਾਰ ਦੇਣ ਵਾਲੇ ਬਨਣ। ਊਨ੍ਹਾਂ ਨੇ ਦਸਿਆ ਕਿ ਜਾਪਾਨ ਸਮੇਤ ਕਈ ਦੇਸ਼ਾਂ ਦੇ ਨਿਵੇਸ਼ਕਾਂ ਨੇ ਹਰਿਆਣਾ ਵਿੱਚ ਦਿਲਚਸਪੀ ਦਿਖਾਹੀ ਹੈ ਅਤੇ ਸੂਬਾ ਸਰਕਾਰ ਨੇ ਨਾਲ ਐਮਓਯੂ ‘ਤੇ ਦਸਤਖਤ ਕੀਤੇ ਹਨ।
ਪਲੇਸਮੈਂਟ ਲਈ ਉਦਯੋਗ-ਸਿਖਿਆ ਤਾਲਮੇਲ ਮਜਬੂਤ
ਮੁੱਖ ਮੰਤਰੀ ਨੇ ਕਿਹਾ ਕਿ ਨੌਜੁਆਨਾ ਨੂੰ ਬਿਹਤਰ ਰੁਜ਼ਗਾਰ ਉਪਲਬਧ ਕਰਾਉਣ ਲਈ ਉਦਯੋਗਾਂ ਅਤੇ ਵਿਦਿਅਕ ਅਦਾਰਿਟਾ ਦੇ ਵਿੱਚ ਤਾਲਮੇਲ ਵਧਾਇਆ ਜਾ ਰਿਹਾ ਹੈ। ਇਸ ਦੇ ਲਈ ਵੱਖ-ਵੱਖ ਕੰਪਨੀਆਂ ਨਾਲ ਐਮਓਯੂ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦਾ ਨੌਜੁਆਨਾ ਇੱਕ ਵਿਚਾਰ ‘ਤੇ ਕੰਮ ਕਰਦਾ ਹੈ ਅਤੇ ਉਸ ਨੂੰ ਮੁਕਾਮ ਤੱਕ ਪਹੁੰਚਾਉਣ ਦੀ ਹਿੰਮਤ ਰੱਖਦਾ ਹੈ। ਕਈ ਨੌਜੁਆਨਾਂ ਨੇ ਸੀਮਤ ਸਰੋਤਾਂ ਵਿੱਚ ਆਪਣੇ ਆਈਡਿਆ ਨੂੰ ਅੱਗੇ ਵਧਾਇਆ ਅਤੇ ਅੱਜ ਉਹੀ ਆਈਡਿਆ ਵੱਡੇ ਉਦਯੋਗਾਂ ਵਿੱਚ ਬਦਲ ਚੁੱਕੇ ਹਨ। ਸਰਕਾਰ ਅਜਿਹੇ ਨੌਜੁਆਨਾਂ ਦੇ ਨਾਲ ਹਰ ਕਦਮ ‘ਤੇ ਖੜੀ ਹੈ।
2000 ਕਰੋੜ ਰੁਪਏ ਦਾ ਫੰਡ ਆਫ ਫੰਡਸ, ਖੇਤੀਬਾੜ. ਅਤੇ ਮਹਿਲਾ ਉਦਮੀਆਂ ‘ਤੇ ਫੋਕਸ
ਉਨ੍ਹਾਂ ਨੇ ਕਿਹਾ ਕਿ ਸਟਾਰਟਅੱਪ ਨੂੰ ਪ੍ਰੋਤਸਾਹਨ ਦੇਣ ਲਈ 2000 ਕਰੋੜ ਰੁਪਏ ਦਾ ਫੰਡ ਆਫ ਫੰਡਸ ਗਠਨ ਕੀਤਾ ਗਿਆ ਹੈ। ਇਸ ਦੇ ਨਾਲ-ਨਾਲ ਖੇਤੀਬਾੜੀ, ਐਫਪੀਓ, ਕੁਦਰਤੀ ਖੇਤੀ, ਮਹਿਲਾ ਉਦਮਤਾ ਅਤੇ ਜਨਪ੍ਰਤੀਨਿਧੀਆਂ ਤੋਂ ਸੁਝਾਅ ਲੈ ਕੇ ਨੀਤੀਆਂ ਬਣਾਈਆਂ ਜਾ ਰਹੀਆਂ ਹਨ। ਸਾਂਸਦਾਂ ਅਤੇ ਵਿਧਾਇਕਾਂ ਤੋਂ ਵੀ ਬਜਟ ਲਈ ਸੁਝਾਅ ਲਏ ਗਏ ਹਨ।
ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਇਹ ਬਜਟ ਸਰਕਾਰ ਜਾਂ ਕਿਸੇ ਚੋਣ ਦਾ ਨਹੀਂ, ਸਗੋ 2 ਕਰੋੜ 80 ਲੱਖ ਹਰਿਆਣਾਵਾਸੀਆਂ ਦਾ ਬਜਟ ਹੈ। ਇਸੀ ਭਾਵਨਾ ਦੇ ਨਾਲ ਪ੍ਰੀ-ਬਜਟ ਕੰਸਲਟੇਂਸ਼ਨ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਗਈ ਹੈ, ਤਾਂ ਜੋ ਹਰ ਵਰਗ ਦੀ ਭਾਗੀਦਾਰੀ ਯਕੀਨੀ ਹੋ ਸਕੇ।
ਪ੍ਰਧਾਨ ਮੰਤਰੀ ਮੋਦੀ ਦੇ ਵਿਕਸਿਤ ਭਾਰਤ ਸੰਕਲਪ ਦੇ ਨਾਲ ਹਰਿਆਣਾ ਵੀ ਅਗਰਸਰ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਂਰਤ ਦੇ ਸੰਕਲਪ ਦੇ ਅਨੁਰੂਪ ਹਰਿਆਣਾ ਤੇਜੀ ਨਾਲ ਅੱਗੇ ਵੱਧ ਰਿਹਾ ਹੈ। ਸੜਕ, ਰੇਲਵੇ, ਹਵਾਈ ਸੇਵਾਵਾਂ ਅਤੇ ਕਨੈਕਟੀਵਿਟੀ ਵਿੱਚ ਵਿਲੱਖਣ ਬਦਲਾਅ ਹੋਇਆ ਹੈ। ਭਾਰਤ ਅੱਜ ਦੁਨੀਆ ਦੀ ਚੌਥੀ ਸੱਭ ਤੋਂ ਵੱਡੀ ਅਰਥਵਿਵਸਥਾ ਬਣ ਚੁੱਕਾ ਹੈ ਅਤੇ ਤੀਜੀ ਵੱਧ ਸ਼ਕਤੀ ਬਨਣ ਦੇ ਵੱਲ ਵੱਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਤਮਨਿਰਭਰਤਾ ਅਤੇ ਵੋਕਲ ਫਾਰ ਲੋਕਲ ਨੂੰ ਅਪਣਾ ਕੇ ਕੋਈ ਵੀ ਸ਼ਕਤੀ ਭਾਰਤ ਨੂੰ ਅੱਗੇ ਵੱਧਣ ਤੋਂ ਨਹੀਂ ਰੋਕ ਸਕਦੀ। ਹਰਿਆਣਾ ਦਾ ਨੌਜੁਆਨ ਇਸ ਬਦਲਾਅ ਦਾ ਸੱਭ ਤੋਂ ਮਜਬੂਤ ਆਧਾਰ ਹੈ।
ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ, ਯੁਵਾ ਸਸ਼ਕਤੀਕਰਣ ਅਤੇ ਉਦਮਤਾ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਰਾਜੀਵ ਰੰਜਨ, ਖੇਡ ਵਿਭਾਂਗ ਦੇ ਪ੍ਰਧਾਨ ਸਕੱਤਰ ਸ੍ਰੀ ਵਿਜੈ ਸਿੰਘ ਦਹੀਆ, ਮੁੱਖ ਮੰਤਰੀ ਦੇ ਉੱਪ ਪ੍ਰਧਾਨ ਸਕੱਤਰ ਸ੍ਰੀ ਯੱਸ਼ਪਾਲ, ਉੱਚੇਰੀ ਸਿਖਿਆ ਵਿਭਾਗ ਦੇ ਮਹਾਨਿਦੇਸ਼ਕ ਅਤੇ ਸਕੱਤਰ ਸ੍ਰੀ ਐਸ ਨਰਾਇਣ, ਖੇਡ ਵਿਭਾਗ ਦੇ ਨਿਦੇਸ਼ਕ ਅਤੇ ਵਿਸ਼ੇਸ਼ ਸਕੱਤਰ ਸ੍ਰੀ ਪਾਰਥ ਗੁਪਤਾ, ਮੁੱਖ ਮੰਤਰੀ ਦੇ ਓਐਸਡੀ ਡਾ. ਰਾਜ ਨਹਿਰੂ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।
ਪੀਐਨਬੀ ਵਿੱਚ ਕਰਮਚਾਰਿਆਂ ਦੇ ਕਰਜਾ ਖਾਤਿਆਂ ਦਾ ਹੋਵੇਗਾ ਮਿਲਾਨ=ਹਰਿਆਣਾ ਸਰਕਾਰ ਨੇ ਦਿੱਤੇ ਨੋਡਲ ਅਧਿਕਾਰੀ ਨਾਮਿਤ ਕਰਨ ਦੇ ਨਿਰਦੇਸ਼
ਚੰਡੀਗੜ੍ਹ
( ਜਸਟਿਸ ਨਿਊਜ਼ )
-ਹਰਿਆਣਾ ਸਰਕਾਰ ਨੇ ਉਨ੍ਹਾਂ ਕਰਮਚਾਰਿਆਂ ਦੇ ਕਰਜਾ ਖਾਤਿਆਂ ਦੇ ਮਿਲਾਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਜਿਨ੍ਹਾਂ ਨੇ ਪੰਜਾਬ ਨੇਸ਼ਨਲ ਬੈਂਕ ਤੋਂ ਕਰਜਾ ਲਿਆ ਹੈ ਜਾਂ ਜਿਨ੍ਹਾਂ ਦੇ ਕਰਜਾ ਖਾਤਾ ਕਰਜਾ ਪੋਰਟਫੋਲਿਯੋ ਦੇ ਟ੍ਰਾਂਸਫਰ ਤੋਂ ਬਾਅਦ ਪੀਐਨਬੀ ਨੂੰ ਟ੍ਰਾਂਸਫਰ ਕੀਤੇ ਗਏ ਹਨ।
ਵਿਤ ਵਿਭਾਗ ਵੱਲੋਂ ਇਸ ਸਬੰਧ ਵਿੱਚ ਇੱਕ ਪੱਤਰ ਜਾਰੀ ਕੀਤਾ ਗਿਆ ਹੈ।
ਇਸ ਪ੍ਰਕਿਰਿਆ ਦੀ ਨਿਗਰਾਨੀ ਅਤੇ ਤਾਲਮੇਲ ਯਕੀਨੀ ਕਰਨ ਲਈ ਸਾਰੇ ਵਿਭਾਗਾਂ ਜਾਂ ਦਫ਼ਤਰਾਂ ਨੂੰ ਮੁੱਖ ਦਫ਼ਤਰ ਪੱਧਰ ‘ਤੇ ਨੋਡਲ ਅਧਿਕਾਰੀ ਨਾਮਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਨੋਡਲ ਅਧਿਕਾਰੀ ਆਪਣੇ ਵਿਭਾਗ ਜਾਂ ਦਫਤਰ ਦੇ ਸਾਰੇ ਕਰਜਾਧਾਰਕ ਕਰਮਚਾਰਿਆਂ ਦੇ ਕਰਜਾ ਖਾਤਿਆਂ ਦੇ ਮਿਲਾਨ ਦੀ ਪ੍ਰਕਿਰਿਆ ਦੀ ਦੇਖਰੇਖ ਕਰੇਗਾ।
ਇਸ ਤੋਂ ਇਲਾਵਾ ਹਰੇਕ ਵਿਭਾਗ/ ਦਫਤਰ ਨੂੰ ਜ਼ਿਲ੍ਹਾ ਪੱਧਰ ‘ਤੇ ਵੀ ਨੋਡਲ ਅਧਿਕਾਰੀ ਨਾਮਿਤ ਕਰਨ ਨੂੰ ਕਿਹਾ ਗਿਆ ਹੈ। ਇਹ ਅਧਿਕਾਰੀ ਵੱਖ ਵੱਖ ਜ਼ਿਲ੍ਹਿਆਂ ਵਿੱਚ ਕਰਜਾ ਖਾਤਿਆਂ ਦੇ ਮਿਲਾਨ ਦੇ ਨਾਲ ਨਾਲ ਹੋਰ ਸੰਗਠਨਾਂ ਵਿੱਚ ਪ੍ਰਤੀਨਿਯੁਕਤੀ ‘ਤੇ ਕੰਮ ਕਰ ਰਹੇ ਕਰਜਾਧਾਰਕ ਕਰਮਚਾਰਿਆਂ ਦੇ ਕਰਜਾ ਮਾਮਲਿਆਂ ਦੇ ਮਿਲਾਨ ਦਾ ਵੀ ਤਾਲਮੇਲ ਕਰਨਗੇ।
ਸਰਕਾਰ ਨੇ ਨਿਰਦੇਸ਼ ਦਿੱਤੇ ਹੈ ਕਿ ਨਾਮਿਤ ਨੋਡਲ ਅਧਿਕਾਰੀ ਦੇ ਨਾਮ ਅਤੇ ਸੰਪਰਕ ਬਿਯੌਰਾ 27 ਜਨਵਰੀ ਤੱਕ ਵਿਤ ਵਿਭਾਗ ਨੂੰ ਈ-ਮੇਲ ਆਈਡੀ ਮਠ.ਦਿੀਗਖ”ਪਠ.ਜ;।ਫਰਠ ‘ਤੇ ਭੇਜੇ ਜਾਣ ਤਾਂ ਜੋ ਕਰਜਾ ਖਾਤਿਆਂ ਦੇ ਮਿਲਾਨ ਦੀ ਪ੍ਰਕਿਰਿਆ ਵਿੱਚ ਕਿਸੇ ਤਰ੍ਹਾਂ ਦੀ ਦੇਰੀ ਨਾਲ ਹੋਵੇ।
Leave a Reply