ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ,
ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਹਦਾਇਤਾਂ ਪਰ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਏਰੀਆ ਵਿੱਚ ਲੁੱਟਾ/ਖੋਹਾਂ ਕਰਨ ਅਤੇ ਸੰਗੀਨ ਜੁਰਮਾਂ ਵਿੱਚ ਲੋੜੀਂਦੇ ਅਪਰਾਧੀਆ ਖਿਲਾਫ਼ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਹਰਮਿੰਦਰ ਸਿੰਘ ਸੰਧੂ ਏ.ਸੀ.ਪੀ ਡਿਟੈਕਟਿਵ ਅੰਮ੍ਰਿਤਸਰ ਅਤੇ ਸਿਰੀਵਨੇਵਾ ਏ.ਡੀ.ਸੀ.ਪੀ ਸਿਟੀ-2 ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਲਖਵਿੰਦਰ ਸਿੰਘ ਕਲੇਰ ਏ.ਸੀ.ਪੀ ਨੌਰਥ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਪ੍ਰੀਤ ਸਿੰਘ ਮੁੱਖ ਅਫ਼ਸਰ ਥਾਣਾ ਸਿਵਲ ਲਾਈਨ ਅੰਮ੍ਰਿਤਸਰ ਦੀ ਅਗਵਾਈ ਹੇਠ ਐਸ.ਆਈ ਦਿਲਬਾਗ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਲੁੱਟ ਖੋਹ ਕਰਨ ਵਾਲਾ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਇਹ ਮੁਕੱਦਮਾਂ ਮੁਦੱਈ ਮੱਖਣ ਸਿੰਘ ਵਾਸੀ ਪਿੰਡ ਵੜੈਚ ਥਾਣਾ ਕਾਹਨੁੰਵਾਨਲ ਜਿਲਾ ਗੁਰਦਾਸਪੁਰ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਉਸਦੀ ਲੜਕੀ ਪ੍ਰਭਜੋਤ ਕੌਰ ਅਤੇ ਜਵਾਈ ਮਨਦੀਪ ਸਿੰਘ ਸਾਡੇ ਪਿੰਡ ਵੜੈਚ ਆਏ ਤੇ ਕਹਿਣ ਲੱਗੇ ਕਿ ਅਸੀਂ ਅਪਣੇ ਲੜਕੇ ਦਾਨਵੀਰ ਸਿੰਘ ਦੀ ਲੋਹੜੀ ਆਪਣੇ ਪਿੰਡ ਜੇਠੂਵਾਲ ਮਨਾਉਣੀ ਹੈ, ਤੁਸੀ ਸਾਰਾ ਪਰਿਵਾਰ ਲੋਹਰੀ ਦੇ ਫੰਕਸ਼ਨ ਵਿੱਚ ਸ਼ਾਮਿਲ ਹੋਣ ਲਈ ਸਾਡੇ ਪਿੰਡ ਜੇਠੂਵਾਲ ਆਉਣਾ ਤੇ ਆਪਣੇ ਬੱਚੇ ਦਾਨਵੀਰ ਸਿੰਘ ਨੂੰ ਸਾਡੇ ਪਾਸ ਛੱਡ ਕੇ ਕਹਿਣ ਲੱਗੇ ਕਿ ਅਸੀਂ ਦਾਨਵੀਰ ਸਿੰਘ ਨੂੰ ਸੋਮਵਾਰ ਆਪਣੇ ਨਾਲ ਲੈ ਜਾਵਾਗੇ ਤੇ ਹੁਣ ਅਸੀਂ ਦੋਵੇ ਘੁੰਮਣ ਫਿਰਨ ਜਾ ਰਹੇ ਹਾਂ। ਜੋ ਮਿਤੀ 12-01-2026 ਨੂੰ ਮੁਦੱਈ ਨੂੰ ਇਤਲਾਹ ਮਿਲੀ ਕਿ ਉਹਨਾਂ ਦੀ ਲੜਕੀ ਪ੍ਰਭਜੋਤ ਕੌਰ ਲਾਸ਼ ਹੋਟਲ ਫੇਅਰਵੇ ਕੋਰਟ ਰੋਡ, ਅੰਮ੍ਰਿਤਸਰ ਦੇ ਕਮਰਾ ਨੰਬਰ 112 ਵਿੱਚ ਮਿਲੀ ਹੈ। ਜਿਸਤੇ ਥਾਣਾ ਸਿਵਲ ਲਾਈਨ ਵੱਲੋਂ ਤੁਰੰਤ ਮੁਕੱਦਮਾਂ ਦਰਜ ਰਜਿਸਟਰ ਕਰਕੇ ਕਾਰਵਾਈ ਅਮਲ ਵਿਚ ਲਿਆਂਦੀ ਗਈ।
ਪੁਲਿਸ ਪਾਰਟੀ ਵੱਲੋਂ ਮੁਕੱਦਮੇਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਮੁਕੱਦਮੇ ਦੇ ਮੁਲਜ਼ਮ ਮਨਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਜੇਠੂਵਾਲ, ਜ਼ਿਲਾਂ ਅੰਮ੍ਰਿਤਸਰ ਦਿਹਾਤੀ ਹਾਲ ਵਾਸੀ ਐਸਟ੍ਰੇਲੀਆ (ਮ੍ਰਿਤਕਾਂ ਪ੍ਰਭਜੋਤ ਕੌਰ ਦਾ ਪਤੀ) ਨੂੰ ਮਿਤੀ 19-01-2026 ਨੂੰ ਜ਼ਿਲਾ ਗੰਗਾਨਗਰ, ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਵਾਰਦਾਤ ਸਮੇਂ ਵਰਤਿਆ ਗਿਆ ਛੁਰਾ ਬ੍ਰਾਮਦ ਕੀਤਾ ਗਿਆ। ਮੁਲਜ਼ਮ ਨੂੰ ਸ਼ਾਤਿਰ ਹੋਣ ਕਰਕੇ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਕਿਸੇ ਅਣਦਸੀ ਜਗ੍ਹਾ ਤੇ ਭੱਜ ਗਿਆ ਸੀ, ਪੁਲਿਸ ਵੱਲੋਂ ਬੜੀ ਸਖ਼ਤ ਮਿਹਨਤ ਕਰਕੇ ਮੁਲਜ਼ਮ ਨੂੰ ਕਾਬੂ ਕਰਕੇ ਮੁਕੱਦਮਾਂ ਟਰੇਸ ਕੀਤਾ ਗਿਆ।
Leave a Reply