ਖੰਨਾ, ਲੁਧਿਆਣਾ
:(ਜਸਟਿਸ ਨਿਊਜ਼)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਸੁਰੱਖਿਅਤ ਢੰਗ ਨਾਲ ਬਿਨ੍ਹਾਂ ਕਿਸੇ ਪਾਵਰ ਕੱਟ ਤੋਂ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਵਿਕਾਸ ਪ੍ਰੋਜੈਕਟਾਂ ਲਈ ਕਰੋੜਾਂ ਰੁਪਏ ਦੇ ਫੰਡ ਜਾਰੀ ਕੀਤੇ ਜਾ ਰਹੇ ਹਨ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ, ਵਿਧਾਨ ਸਭਾ ਹਲਕਾ ਖੰਨਾ ਤੋਂ ਵਿਧਾਇਕ ਅਤੇ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਕਿਰਤ, ਪ੍ਰਾਹੁਣਚਾਰੀ ਅਤੇ ਪੇਂਡੂ ਵਿਕਾਸ ਤੇ ਪੰਚਾਇਤਾਂ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਖੰਨਾ ਵਿਖੇ ਕਰੀਬ 41.84 ਲੱਖ ਰੁਪਏ ਦੀ ਲਾਗਤ ਦੇ ਨਾਲ ਤਿਆਰ ਹੋਏ ਨਵੇਂ 11 ਕੇ.ਵੀ ਫੀਡਰ ਦਾ ਉਦਘਾਟਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਚੇਅਰਮੈਨ ਮਾਰਕੀਟ ਕਮੇਟੀ ਖੰਨਾ ਜਗਤਾਰ ਸਿੰਘ ਗਿੱਲ ਰਤਨਹੇੜੀ, ਜ਼ਿਲ੍ਹਾ ਪ੍ਰੀਸ਼ਦ ਅਤੇ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਮੈਂਬਰ ਮਾਸਟਰ ਅਵਤਾਰ ਸਿੰਘ ਦੈਹਿੜੂ, ਪੀ.ਐਸ.ਪੀ.ਸੀ.ਐਲ ਖੰਨਾ ਦੇ ਐਸ.ਈ ਸ੍ਰੀ ਸੁਖਜੀਤ ਸਿੰਘ, ਸੀਨੀਅਰ ਐਕਸੀਅਨ ਸ੍ਰੀ ਅਮਨ ਗੁਪਤਾ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ 66 ਕੇ.ਵੀ ਸਬ-ਸਟੇਸ਼ਨ ਖੰਨਾ ਵਿਖੇ ਨਵਾਂ 11 ਕੇ.ਵੀ ਮਾਡਲ ਟਾਊਨ ਫੀਡਰ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਪ ਮੰਡਲ ਦਫਤਰ ਸਿਟੀ-1 ਖੰਨਾ ਅਧੀਨ ਮੰਡਲ ਦਫਤਰ ਖੰਨਾ ਅਧੀਨ ਚਲਦੇ 11 ਕੇ.ਵੀ ਦਾਣਾ ਮੰਡੀ ਫੀਡਰ (ਸ਼੍ਰੇਣੀ-1) ਨੂੰ ਅੰਡਰ ਲੋਡ ਕਰਨ ਲਈ ਕਰੀਬ 41.84 ਲੱਖ ਰੁਪਏ ਦੀ ਲਾਗਤ ਦੇ ਨਾਲ ਨਵਾਂ 11 ਕੇ.ਵੀ ਮਾਡਲ ਟਾਊਨ ਫੀਡਰ (ਸ਼੍ਰੇਣੀ-1) ਦਾ ਆਗਾਜ਼ ਕੀਤਾ ਗਿਆ। ਇਸ ਨਵੇਂ 11 ਕੇ.ਵੀ ਮਾਡਲ ਟਾਊਨ ਫੀਡਰ ਦੇ ਚਾਲੂ ਹੋਣ ਨਾਲ ਪਹਿਲਾਂ ਚੱਲਦੇ 11 ਕੇ.ਵੀ ਦਾਣਾ ਮੰਡੀ ਫੀਡਰ ‘ਤੇ ਲੋਡ ਅੱਧਾ ਰਹਿ ਜਾਵੇਗਾ ਜਿਸ ਨਾਲ ਇਹ ਦੋਨੋਂ ਫੀਡਰਾਂ ਤੇ ਚੱਲਦੇ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦੇਣ ਵਿੱਚ ਹੋਰ ਦਰੁੱਸਤੀ ਹੋਵੇਗੀ। ਉਨ੍ਹਾਂ ਦੱਸਿਆ ਕਿ ਮਾਡਲ ਟਾਊਨ, ਗੁਰੂ ਨਾਨਕ ਨਗਰ ਮੁਹੱਲਾ, ਦਾਣਾ ਮੰਡੀ ਬਰਾਂਚ, ਗਿੱਲ ਕਲੋਨੀ, ਡੀ.ਐਮ ਮਿੱਲ, ਡਿਸਪੋਜਲ ਰੋਡ, ਸੀ.ਆਈ.ਏ ਸਟਾਫ, ਵਿਨੋਦ ਨਗਰ, ਬਾਜੀਗਰ ਬਸਤੀ, ਆੜੂਆਂ ਦਾ ਬਾਗ, 9 ਨੰਬਰ ਸਕੂਲ, ਪੂਰਨ ਚਾਹ ਵਾਲੀ ਗਲੀ ਇਲਾਕੇ ਦੇ ਲੋਕਾਂ ਦੀ ਬਿਜਲੀ ਨੂੰ ਲੈ ਕੇ ਵੱਡੀ ਸਮੱਸਿਆ ਦੂਰ ਹੋ ਜਾਵੇਗੀ ਅਤੇ ਇਸ ਏਰੀਏ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਹੁਤ ਵੱਡਾ ਲਾਭ ਮਿਲੇਗਾ।
ਮੰਤਰੀ ਸੌਂਦ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹਲਕਾ ਖੰਨਾ ਵਿਖੇ ਬਿਜਲੀ ਨੈਟਵਰਕਿੰਗ ਦੀ ਨੁਹਾਰ ਬਦਲੀ ਜਾਵੇਗੀ ਜਿਸ ਵਿੱਚ ਕੇਬਲਿੰਗ ਨੂੰ ਮੂਲ ਰੂਪ ਵਿੱਚ ਸੁਧਾਰਿਆ ਜਾਵੇਗਾ, ਨਵੇਂ ਟਰਾਂਸਫਰਮਰ ਲਗਾਏ ਜਾਣਗੇ, ਓਵਰਲੋਡ ਟਰਾਂਸਫਾਰਮਰਾਂ ਨੂੰ ਅੰਡਰਲੋਡ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਆਪਣੇ ਆਲੇ-ਦੁਆਲੇ ਕਿਤੇ ਵੀ ਲਟਕਦੀਆਂ ਤਾਰਾਂ ਦਿਖਾਈ ਨਹੀਂ ਦੇਣਗੀਆਂ। ਇਸ ਤੋਂ ਇਲਾਵਾ ਹੋਰ ਵੀ ਮਹੱਤਵਪੂਰਨ ਕੰਮ ਜਿਸ ਨਾਲ ਲੋਕਾਂ ਨੂੰ ਨਿਰਵਿਘਨ ਤੇ ਸੁਰੱਖਿਅਤ ਰੂਪ ਨਾਲ ਬਿਜਲੀ ਮੁਹੱਈਆ ਹੋਵੇ ਨੂੰ ਪਹਿਲ ਦੇ ਆਧਾਰ ‘ਤੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਵਿਭਾਗੀ ਅਧਿਕਾਰੀਆਂ ਦੀ ਮੱਦਦ ਨਾਲ ਉਹ ਖੁਦ ਇਹਨਾਂ ਕੰਮਾਂ ਦੀ ਅਗਵਾਈ ਕਰਨਗੇ ਅਤੇ ਆਉਣ ਵਾਲੇ ਗਰਮੀਆਂ ਦੇ ਸੀਜਨ ਤੋਂ ਪਹਿਲਾਂ-ਪਹਿਲਾਂ ਸਾਰੇ ਪ੍ਰੋਜੈਕਟ ਨੂੰ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇਗਾਇਸ ਮੌਕੇ ਪੀ.ਐਸ.ਪੀ.ਸੀ.ਐਲ ਖੰਨਾ ਦੇ ਐਸ.ਡੀ.ਓ ਸ੍ਰੀ ਅੰਕੁਸ਼, ਕੌਸਲਰ ਸੁਖਮਨਜੀਤ ਸਿੰਘ ਬਡਗੁੱਜਰ, ਪੀ.ਏ ਮਹੇਸ਼ ਕੁਮਾਰ, ਕੁਲਵੰਤ ਸਿੰਘ ਮਹਿਮੀ, ਪੁਨੀਤ ਖੱਟਰ, ਅਮਰਿੰਦਰ ਸਿੰਘ ਚਾਹਲ, ਅਵਤਾਰ ਸਿੰਘ ਮਾਨ, ਦਰਸ਼ਨ ਸਿੰਘ, ਹਵਾ ਸਿੰਘ, ਮਨਜੀਤ ਸਿੰਘ ਫੌਜੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਸ਼ਮੂਲੀਅਤ ਕੀਤੀ।
Leave a Reply