ਭਾਰਤੀ ਖੇਤੀਬਾੜੀ ਵਿਚ ਮਿੱਟੀ ਦੀ ਸਿਹਤ ਅਤੇ ਟਿਕਾਉ ਫਸਲ ਉਤਪਾਦਕਤਾ ਲਈ ਏਕੀਕ੍ਰਿਤ ਪੋਸ਼ਕ ਤੱਤ ਪ੍ਰਬੰਧਨ ਇੱਕ ਹਰੇ-ਭਰੇ ਭਵਿੱਖ ਦਾ ਨਿਰਮਾਣ: ਭਾਰਤ ਦੀ ਖੁਰਾਕ ਸੁਰੱਖਿਆ ਦੇ ਲਈ ਏਕੀਕ੍ਰਿਤ ਪੋਸ਼ਕ ਤੱਤ ਪ੍ਰਬੰਧਨ ਦੀ ਜ਼ਰੂਰਤ

  • ਡਾ. ਕੰਚੇਤੀ ਮ੍ਰਿਣਾਲਿਨੀ

ਦਹਾਕਿਆਂ ਤੋਂ ਭਾਰਤੀ ਖੇਤੀਬਾੜੀ ਦੀ ਕਹਾਣੀ ਜ਼ਬਰਦਸਤ ਵਿਕਾਸ ਦੀ ਰਹੀ ਹੈ। ਲੇਕਿਨ ਇਹ ਤਰੱਕੀ ਸਾਡੇ ਸਭ ਤੋਂ ਅਨਮੋਲ
ਸੰਸਾਧਨ- ਮਿੱਟੀ- ਦੀ ਕੀਮਤ ’ਤੇ ਹੋਈ ਹੈ। ਅੱਜ ਜਦ ਅਸੀਂ ਵੱਧਦੀ ਆਬਾਦੀ ਅਤੇ ਬਦਲਦੇ ਮੌਸਮ ਦੀ ਦੋਹਰੀ ਚੁਣੌਤੀਆਂ ਨਾਲ ਜੂਝ ਰਹੇ
ਹਾਂ, ਤਾਂ ਰਸਾਇਣਕ ਖਾਦਾਂ ਨੂੰ ਲੈ ਕੇ ‘ਜ਼ਿਆਦਾ ਹੀ ਬਿਹਤਰ ਹੈ’ ਵਾਲਾ ਦ੍ਰਿਸ਼ਟੀਕੋਣ ਕੰਮ ਨਹੀਂ ਆ ਰਿਹਾ ਹੈ। ਆਪਣੀ ਦੀਰਘਕਾਲੀ ਖੁਰਾਕ ਸੁਰੱਖਿਆ ਨੂੰ ਯਕੀਨੀ
ਬਣਾਉਣ ਲਈ, ਭਾਰਤ ਨੂੰ ਏਕੀਕ੍ਰਿਤ ਪੋਸ਼ਕ ਤੱਤ ਪ੍ਰਬੰਧਨ (ਆਈਐੱਨਐੱਮ) ਦੀ ਦਿਸ਼ਾ ਵਿੱਚ ਅੱਗੇ ਵਧਣਾ ਹੋਵੇਗਾ। ਏਕੀਕ੍ਰਿਤ ਪੋਸ਼ਕ ਤੱਤ ਪ੍ਰਬੰਧਨ ਇੱਕ ਅਜਿਹੀ
ਸਮੁੱਚੀ ਰਣਨੀਤੀ ਹੈ, ਜੋ ਸਾਡੀ ਜ਼ਮੀਨ ਦੀ ਖਾਦ ਵਾਪਸ ਲਿਆਉਣ ਲਈ ਆਧੁਨਿਕ ਵਿਗਿਆਨ ਨੂੰ ਰਵਾਇਤੀ ਗਿਆਨ ਦੇ ਨਾਲ ਜੋੜਦੀ ਹੈ।
ਪੈਰਾਂ ਹੇਠਾਂ ਸੰਕਟ
ਛੋਟੇ ਅਤੇ ਸੀਮਾਂਤ ਜੋਤਾਂ ਅਤੇ ਨਾਈਟ੍ਰੋਜਨ ਅਧਾਰਿਤ ਰਸਾਇਣਕ ਖਾਦਾਂ ’ਤੇ ਬਹੁਤ ਜ਼ਿਆਦਾ ਨਿਰਭਰਤਾ ਭਾਰਤੀ ਖੇਤੀਬਾੜੀ ਦੀ ਪਛਾਣ ਰਹੀ ਹੈ। ਵਰ੍ਹਿਆਂ ਤੱਕ
ਅਸੰਤੁਲਿਤ ਵਰਤੋਂ ਅਤੇ ਲਗਾਤਾਰ ਇੱਕ ਹੀ ਫਸਲ ਉਗਾਉਣ ਨਾਲ ਮਿੱਟੀ ਦਾ ਕਾਫੀ ਨੁਕਸਾਨ ਹੋਇਆ ਹੈ। ਹੁਣ ਅਸੀਂ ‘ਵੱਖ-ਵੱਖ ਪੋਸ਼ਕ ਤੱਤਾਂ ਦੀ ਕਮੀ’ ਦੀ
ਸਮੱਸਿਆ ਨਾਲ ਦੋ-ਚਾਰ ਹਾਂ ਅਤੇ ਇਸ ਦੀ ਵਜ੍ਹਾ ਨਾਲ ਮਿੱਟੀ ਵਿੱਚ ਗੰਧਕ (ਸਲਫਰ), ਜਸਤਾ (ਜਿੰਕ) ਅਤੇ ਬੋਰੋਨ ਜਿਹੇ ਸੈਕੰਡਰੀ ਅਤੇ ਸੂਖਮ ਪੋਸ਼ਕ ਤੱਤਾਂ ਦੀ
ਬਹੁਤ ਜ਼ਿਆਦਾ ਘਾਟ ਹੋ ਗਈ ਹੈ।
ਜਦ ਮਿੱਟੀ ਦੀ ਸਿਹਤ ਖਰਾਬ ਹੁੰਦੀ ਹੈ, ਤਾਂ ‘ਕਾਰਕ ਉਤਪਾਦਕਤਾ’ ਵੀ ਘੱਟ ਹੋ ਜਾਂਦੀ ਹੈ- ਮਤਲਬ ਇਹ ਕਿ ਕਿਸਾਨਾਂ ਨੂੰ ਪੂਰਬ ਵਿੱਚ ਖਾਦਾਂ ਦੀ ਘੱਟ ਵਰਤੋਂ ਨਾਲ
ਹਾਸਲ ਹੋਣ ਵਾਲੀ ਪੈਦਾਵਾਰ ਦੇ ਬਰਾਬਰ ਉਪਜ ਪਾਉਣ ਲਈ ਜ਼ਿਆਦਾ ਖਾਦ ਪਾਉਣਾ ਪੈਂਦਾ ਹੈ। ਖਾਦਾਂ ਦੀ ਵਰਤੋਂ ਦਾ ਇਹ ਚੱਕਰ ਉਤਪਾਦਨ ਦੀ ਲਾਗਤ
ਵਧਾ ਦਿੰਦਾ ਹੈ ਅਤੇ ਭਾਰਤ ਦੀ ਜਲਵਾਯੂ ਵਿੱਚ ਬੇਹੱਦ ਆਮ ਹੁੰਦੇ ਜਾ ਰਹੇ ਅਨਿਯਮਿਤ ਵਰਖਾ ਅਤੇ ਸੋਕੇ ਦੀ ਸਥਿਤੀ ਵਿੱਚ ਫਸਲਾਂ ਨੂੰ ਹੋਰ ਜ਼ਿਆਦਾ ਨਾਜ਼ੁਕ
ਬਣਾ ਦਿੰਦਾ ਹੈ।

ਏਕੀਕ੍ਰਿਤ ਪੋਸ਼ਕ ਤੱਤ ਪ੍ਰਬੰਧਨ ਕੀ ਹੈ?
ਆਈਐੱਨਐੱਮ ਦਾ ਮਤਲਬ ਆਧੁਨਿਕ ਖਾਦਾਂ ਦੀ ਵਰਤੋਂ ਨੂੰ ਤਿਆਗਣਾ ਨਹੀਂ, ਸਗੋਂ ਜੈਵਿਕ ਅਤੇ ਜੀਵ ਵਿਗਿਆਨ ਸਬੰਧੀ ਸਰੋਤਾਂ ਦੇ ਨਾਲ ਮਿਲਾ ਕੇ ਉਨ੍ਹਾਂ ਦਾ
ਜ਼ਿਆਦਾ ਸਮਝਦਾਰੀ ਨਾਲ ਇਸਤੇਮਾਲ ਕਰਨਾ ਹੈ। ਇਹ ਮਿੱਟੀ ਦੇ ਲਈ ਇੱਕ ਸੰਤੁਲਿਤ ਅਹਾਰ ਵਰਗਾ ਹੈ, ਜਿਸ ਵਿੱਚ ਸ਼ਾਮਲ ਹੁੰਦੇ ਹਨ:
• ਰਸਾਇਣਕ ਖਾਦ: ਮਿੱਟੀ ਦੀ ਅਸਲ ਜ਼ਰੂਰਤਾਂ ਦੇ ਅਧਾਰ ’ਤੇ ਸਹੀ ਮਾਤਰਾ ਵਿੱਚ ਵਰਤੋਂ ਕੀਤੀਆਂ ਜਾਂਦੀਆਂ ਹਨ।
• ਜੈਵਿਕ ਖਾਦ: ਖੇਤ ਦੀ ਖਾਦ (ਐੱਫਵਾਈਐੱਮ), ਕੰਪੋਸਟ, ਵਰਮੀਕੰਪੋਸਟ ਅਤੇ ਹਰੀ ਖਾਦ ਦੀ ਵਰਤੋਂ ਕਰਨਾ।
• ਜੈਵਿਕ ਖਾਦ (ਬਾਇਓ-ਫਰਟੀਲਾਈਜ਼ਰ): ਨਾਈਟ੍ਰੋਜਨ ਦੀ ਮਾਤਰਾ ਨੂੰ ਕੁਦਰਤੀ ਰੂਪ ਨਾਲ ਸਹੀ ਕਰਨ ਅਤੇ ਫਾਸਫੋਰਸ ਨੂੰ ਘੁਲਣਸ਼ੀਲ ਬਣਾਉਣ ਲਈ
ਰਾਈਜੋਬਿਯਮ, ਏਜੋਟੋਬੈਕਟਰ ਅਤੇ ਮਾਈਕ੍ਰੋਇਜਾ ਜਿਹੇ ਲਾਭਦਾਇਕ ਕੀਟਾਣੂਆਂ ਦੀ ਵਰਤੋਂ ਕਰਨਾ।
• ਫਸਲਾਂ ਦੇ ਅਵਸ਼ੇਸ਼: ਉਗਾਏ ਗਏ ਪਦਾਰਥਾਂ ਨੂੰ ਰੀਸਾਈਕਲਿੰਗ ਕਰਕੇ ਵਾਪਸ ਧਰਤੀ ਵਿੱਚ ਮਿਲਾ ਦੇਣਾ।
ਮਿੱਟੀ ਦੀ ਸਿਹਤ ਦੇ ਅਧਾਰ
ਆਈਐੱਨਐੱਮ ਦੇ ਪ੍ਰਭਾਵਸ਼ਾਲੀ ਹੋਣ ਦੀ ਵਜ੍ਹਾ ਨੂੰ ਸਮਝਣ ਦੇ ਲਈ ਸਾਨੂੰ ਮਿੱਟੀ ਦੀ ਸਿਹਤ ਦੇ ਤਿੰਨ ਮੁੱਖ ਅਧਾਰਾਂ- ਭੌਤਿਕ, ਰਸਾਇਣਕ ਅਤੇ ਜੈਵਿਕ- ਨੂੰ ਦੇਖਣਾ
ਹੋਵੇਗਾ।
1. ਭੌਤਿਕ: ਆਈਐੱਨਐੱਸ ਮਿੱਟੀ ਦੀ ਬਣਾਵਟ ਅਤੇ ਪਾਣੀ ਰੋਕਣ ਦੀ ਸਮਰੱਥਾ ਨੂੰ ਬਿਹਤਰ ਬਣਾਉਂਦਾ ਹੈ। ਮੀਂਹ ’ਤੇ ਨਿਰਭਰ ਖੇਤੀਬਾੜੀ ਵਾਲੇ ਇਲਾਕਿਆਂ
ਦੇ ਕਿਸਾਨਾਂ ਦੇ ਲਈ, ਇਸ ਦਾ ਮਤਲਬ ਇਹ ਹੈ ਕਿ ਮਿੱਟੀ ਸਪੰਜ ਦੀ ਤਰ੍ਹਾਂ ਕੰਮ ਕਰਦੀ ਹੈ ਅਤੇ ਸੋਕੇ ਦੇ ਸਮੇਂ ਵਿੱਚ ਜ਼ਿਆਦਾ ਸਮੇਂ ਤੱਕ ਨਮੀ ਬਣਾ ਕੇ
ਰੱਖਦੀ ਹੈ।

  1. ਰਸਾਇਣਕ: ਇਹ ਪੀਐੱਚ ਦੇ ਪੱਧਰ ਨੂੰ ਸੰਤੁਲਿਤ ਕਰਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਵੱਡਾ ਅਤੇ ਸੂਖਮ ਪੋਸ਼ਕ ਤੱਤ ਮਿੱਟੀ ਵਿੱਚ ਅਟਕੇ
    ਰਹਿਣ ਜਾਂ ਵਹਿ ਜਾਣ ਦੀ ਬਜਾਏ ਅਸਲ ਵਿੱਚ ਪੌਦਿਆਂ ਦੀ ਜੜ੍ਹਾਂ ਨੂੰ ਮਿਲਣ।
  2. ਜੈਵਿਕ: ਸ਼ਾਇਦ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਆਈਐੱਨਐੱਮ ਸੂਖਮ ਜੀਵਾਂ ਦੀ ਵਿਭਿੰਨਤਾ ਅਤੇ ਕੇਂਚੂਆਂ ਦੀ ਅਬਾਦੀ ਨੂੰ ਵਧਾਉਂਦਾ ਹੈ। ਇਹ ਛੋਟੇ
    ਇੰਜੀਨੀਅਰ ਪੋਸ਼ਕ ਤੱਤਾਂ ਦੇ ਚੱਕ੍ਰਣ ਅਤੇ ਚੌਲ-ਕਣਕ ਜਾਂ ਗੰਨੇ ਬੈਲਟ ਜਿਹੀਆਂ ਗਹਿਣ ਪ੍ਰਣਾਲੀਆਂ ਵਿੱਚ ਉਤਪਾਦਕਤਾ ਨੂੰ ਬਣਾਏ ਰੱਖਣ ਦੇ ਲਈ
    ਬੇਹੱਦ ਜ਼ਰੂਰੀ ਹੁੰਦੇ ਹਨ।

ਭਾਰਤੀ ਕਿਸਾਨਾਂ ਦੇ ਲਈ ਸ਼ਾਨਦਾਰ ਕਾਰਜ ਪ੍ਰਣਾਲੀ
ਆਈਐੱਨਐੱਮ ਨੂੰ ਲੈਬ ਤੋਂ ਖੇਤ ਤੱਕ ਲੈ ਜਾਣ ਦੇ ਲਈ ਵਿਵਹਾਰਿਕ ਅਤੇ ਥਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਖਾਸ ਰਣਨੀਤੀਆਂ ਦੀ ਜ਼ਰੂਰਤ ਹੈ। ਸੋਇਲ ਹੈਲਥ
ਕਾਰਡ ਯੋਜਨਾ ਜਿਹੀ ਰਾਸ਼ਟਰੀ ਪਹਿਲ ਪਹਿਲਾਂ ਤੋਂ ਹੀ ਅਨੁਮਾਨ ਦੀ ਬਜਾਏ ਮਿੱਟੀ ਦੀ ਅਸਲੀ ਜਾਂਚ ਦੇ ਅਧਾਰ ’ਤੇ ਖਾਦਾਂ ਦੀ ਵਰਤੋਂ ਦੀ ਸਲਾਹ ਦੇ ਕੇ ਇੱਕ
ਰਾਸਤਾ ਦੱਸ ਰਹੀ ਹੈ।
ਪ੍ਰਬੰਧਨ ਦੇ ਮੁੱਖ ਤਰੀਕਿਆਂ ਵਿੱਚ ਫਸਲ ਦੇ ਵਿਕਾਸ ਦੇ ਅਹਿਮ ਪੜਾਅ ਦੇ ਹਿਸਾਬ ਨਾਲ ਨਾਈਟ੍ਰੋਜਨ ਨੂੰ ਵੰਡ ਕੇ ਪਾਉਣ ਅਤੇ ਨੀਮ-ਕੋਟੇਡ ਯੂਰੀਆ ਜਿਹੇ ਹੌਲੀ-
ਹੌਲੀ ਛੱਡ ਜਾਣ ਵਾਲੇ ਵਿਕਲਪ ਦਾ ਇਸਤੇਮਾਲ ਸ਼ਾਮਲ ਹੈ। ਚੌਲ ਵਿੱਚ ਪੱਤੀਆਂ ਦੇ ਰੰਗ ਦੀ ਸਾਰਣੀ (ਐੱਲਸੀਸੀ) ਜਿਹੇ ਅਸਾਨ ਅਤੇ ਘੱਟ ਲਾਗਤ ਵਾਲੇ ਤਰੀਕੇ
ਕਿਸਾਨਾਂ ਨੂੰ ਇਹ ਤੈਅ ਕਰਨ ਵਿੱਚ ਮਦਦ ਕਰਦੇ ਹਨ ਕਿ ਯੂਰੀਆ ਕਦੋਂ ਪਾਉਣਾ ਹੈ। ਇਸ ਨਾਲ ਬਰਬਾਦੀ ਅਤੇ ਵਾਤਾਵਰਣ ਵਿੱਚ ਮਾੜਾ ਪ੍ਰਭਾਵ ਘੱਟ ਹੁੰਦਾ ਹੈ।
ਇਸ ਤੋਂ ਇਲਾਵਾ, ਫਸਲ ਪ੍ਰਣਾਲੀ ਵਿੱਚ ਫਲੀਆਂ ਨੂੰ ਸ਼ਾਮਲ ਕਰਨ ਨਾਲ ਨਾਈਟ੍ਰੋਜਨ ਸਥਿਰੀਕਰਣ ਸੁਭਾਵਿਕ ਤੌਰ ‘ਤੇ ਵੱਧ ਸਕਦਾ ਹੈ, ਜਿਸ ਨਾਲ ਪੂਰੀ ਪ੍ਰਣਾਲੀ
ਦੀ ਉਤਪਾਦਕਤਾ ਨੂੰ ਲਾਭ ਹੁੰਦਾ ਹੈ।
ਖੇਤਰੀ ਪੱਧਰ ’ਤੇ ਪ੍ਰਭਾਵ ਅਤੇ ਆਰਥਿਕ ਲਾਭ
ਆਈਐੱਨਐੱਮ ਦੀ ਅਹਿਮੀਅਤ ਖੇਤ ਦੇ ਪੱਧਰ ’ਤੇ ਸਭ ਤੋਂ ਜ਼ਿਆਦਾ ਦਿਖਾਈ ਦਿੰਦੀ ਹੈ। ਦੇਸ਼ ਭਰ ਵਿੱਚ ਕੀਤੇ ਗਏ ਦੀਰਘਕਾਲੀ ਖੇਤਰੀ ਪੱਧਰ ਦੇ ਪ੍ਰਯੋਗਾਂ ਤੋਂ
ਪਤਾ ਚਲਦਾ ਹੈ ਕਿ ਖਾਦਾਂ ਅਤੇ ਜੈਵਿਕ ਪਦਾਰਥਾਂ ਦਾ ਤਾਲਮੇਲ ਇਸਤੇਮਾਲ ਰਸਾਇਣਕ ਖਾਦਾਂ ਦੀ ਤੁਲਨਾ ਵਿੱਚ ਜ਼ਿਆਦਾ ਪੈਦਾਵਾਰ ਦਿੰਦਾ ਹੈ।
ਆਮ ਕਿਸਾਨਾਂ ਨੂੰ ਹੋਣ ਵਾਲੇ ਲਾਭ ਸਪਸ਼ਟ ਹਨ:
• ਘੱਟ ਲਾਗਤ: ਮਹਿੰਗੇ ਰਸਾਇਣਕਾਂ ਦੀ ਜਗ੍ਹਾ ਖੇਤ ਵਿੱਚ ਮਿਲਣ ਵਾਲੇ ਜੈਵਿਕ ਸੰਸਾਧਨਾਂ ਦੀ ਵਰਤੋਂ ਕਰਨ ਨਾਲ ਬਾਹਰੀ ਚੀਜ਼ਾਂ ਦੀ ਜ਼ਰੂਰਤ ਘੱਟ ਹੋ ਜਾਂਦੀ
ਹੈ।

• ਮਜ਼ਬੂਤੀ: ਜੜ੍ਹਾਂ ਦੇ ਬਿਹਤਰ ਵਾਧੇ ਅਤੇ ਮਿੱਟੀ ਦੀ ਚੰਗੀ ਗੁਣਵੱਤਾ ਫਸਲਾਂ ਨੂੰ “ ਜਲਵਾਯੂ ਦੀ ਦ੍ਰਿਸ਼ਟੀ ਨਾਲ ਵਧੇਰੇ ਮਜ਼ਬੂਤ” ਬਣਾਉਂਦੀ ਹੈ, ਜਿਸ ਨਾਲ
ਉਹ ਸੁਕੇ ਦੀ ਵਜ੍ਹਾ ਉਪਜੇ ਬੋਝ ਨੂੰ ਝੱਲ ਪਾਉਂਦੀਆਂ ਹਨ।
• ਗੁਣਵੱਤਾ: ਜਸਤਾ (ਜਿੰਕ) ਅਤੇ ਆਇਰਨ ਤੱਤ ਜਿਹੇ ਸੂਖਮ ਪੋਸ਼ਕ ਤੱਤਾਂ ਨੂੰ ਸ਼ਾਮਲ ਕਰਨ ਨਾਲ ਫਸਲ ਦੀ ਪੈਦਾਵਾਰ ਅਤੇ ਉਪਜ ਦੀ ਗੁਣਵੱਤਾ, ਦੋਹਾਂ
ਵਿੱਚ ਸਪਸ਼ਟ ਸੁਧਾਰ ਹੁੰਦਾ ਹੈ।
ਅੱਗੇ ਵਧਣ ਦੀ ਇੱਕ ਸਥਾਈ ਰਾਹ
ਖੇਤ ਵਿਸ਼ੇਸ਼ ਤੋਂ ਪਰੇ, ਆਈਐੱਨਐੱਮ ਵਾਤਾਵਰਨਿਕ ਸਥਿਰਤਾ ਨਾਲ ਸਬੰਧਿਤ ਭਾਰਤ ਦੀ ਰਾਸ਼ਟਰੀ ਪ੍ਰਾਥਮਿਕਤਾਵਾਂ ਦੇ ਅਨੁਸਾਰ ਹੈ। ਲੀਚਿੰਗ ਅਤੇ ਇਵੈਪੋਰੇਸ਼ਨ
ਦੀ ਪ੍ਰਕਿਰਿਆ ਦੇ ਜ਼ਰੀਏ ਪੋਸ਼ਕ ਤੱਤਾਂ ਦੀ ਹਾਨੀ ਨੂੰ ਘਟ ਕਰਕੇ, ਇਹ ਤਰੀਕਾ ਵਾਤਾਵਰਣਿਕ ਪ੍ਰਦੂਸ਼ਣ ਅਤੇ ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ਨੂੰ ਘਟ ਕਰਦਾ ਹੈ।
ਜਦ ਅਸੀਂ ਭਾਰਤੀ ਖੇਤੀਬਾੜੀ ਦੇ ਭਵਿੱਖ ਵੱਲ ਦੇਖਦੇ ਹਾਂ, ਇਹ ਸਾਫ ਹੋ ਜਾਂਦਾ ਹੈ ਕਿ ਅਸੀਂ ਆਪਣੀ ਮਿੱਟੀ ਦਾ ਅਨਿਸ਼ਚਿਤ ਕਾਲ ਤੱਕ ‘ਦੋਹਨ’ ਕਦੇ ਨਹੀਂ ਕਰ
ਸਕਦੇ। ਏਕੀਕ੍ਰਿਤ ਪੋਸ਼ਕ ਤੱਤ ਪ੍ਰਬੰਧਨ ਵੱਡੇ ਪੈਮਾਨੇ ’ਤੇ ਅਪਣਾਏ ਜਾਣ ਯੋਗ ਅਤੇ ਕਿਸਾਨਾਂ ’ਤੇ ਕੇਂਦ੍ਰਿਤ ਇੱਕ ਅਜਿਹਾ ਰਸਤਾ ਹੈ, ਜੋ ਸਾਡੀ ਖੇਤੀ ਦੀਆਂ
ਪ੍ਰਣਾਲੀਆਂ ਦਾ ਆਉਣ ਵਾਲੀਆਂ ਪੀੜ੍ਹੀਆਂ ਤੱਕ ਪ੍ਰਾਸੰਗਿਕ ਬਣੇ ਰਹਿਣਾ ਯਕੀਨੀ ਕਰਦਾ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੀ ਮਿੱਟੀ ਨੂੰ ਸਿਰਫ ਧੂੜ
ਭਰ ਨਾ ਸਮਝੀਏ, ਸਗੋਂ ਇੱਕ ਅਜਿਹੀ ਜੀਵੰਤ ਪ੍ਰਣਾਲੀ ਸਮਝੀਏ ਜਿਸ ਨੂੰ ਦੇਸ਼ ਦੇ ਲੋਕਾਂ ਦਾ ਪੇਟ ਭਰਨ ਦੇ ਲਈ ਸੰਤੁਲਿਤ ਅਤੇ ਟਿਕਾਉ ਪੋਸ਼ਣ ਦੀ ਜ਼ਰੂਰਤ ਹੈ।

(ਲੇਖਿਕਾ ਆਈਸੀਏਆਰ-ਇੰਡੀਅਨ ਇੰਸਟੀਟਿਊਟ ਆਫ਼ ਪਲਸੇਸ ਰਿਸਰਚ, ਕਾਨਪੁਰ, ਉੱਤਰ ਪ੍ਰਦੇਸ਼ ਵਿੱਚ ਵਿਗਿਆਨਿਕ ਹਨ)

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin