ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ
ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਮਾਣਯੋਗ ਡੀਜੀਪੀ ਗੋਰਵ ਵੱਲੋਂ ਨਸ਼ਾ ਮਾਫ਼ੀਆ ਨੂੰ ਜੜ ਤੋਂ ਖ਼ਤਮ ਕਰਨ ਸਬੰਧੀ ਦਿੱਤੀਆਂ ਗਈਆਂ ਸਖ਼ਤ ਹਦਾਇਤਾਂ ਦੀ ਪਾਲਣਾ ਕਰਦਿਆਂ ਸੰਦੀਪ ਗੋਇਲ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ, ਬਾਰਡਰ ਰੇਂਜ ਅਤੇ ਸੁਹੇਲ ਮੀਰ ਸੀਨੀਅਰ ਕਪਤਾਨ ਪੁਲਿਸ ਅੰਮ੍ਰਿਤਸਰ ਦਿਹਾਤੀ ਦੀ ਅਗਵਾਈ ਹੇਠ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਨਸ਼ਾ ਤਸ਼ਕਰੀ ਖਿਲਾਫ਼ ਇੱਕ ਵੱਡੀ, ਨਿਰਣਾਇਕ ਅਤੇ ਸੁਚੱਜੀ ਕਾਰਵਾਈ ਕਰਦਿਆਂ ਨਸ਼ਾ ਤਸ਼ਕਰੀ ਗਿਰੋਹ ਦਾ ਪਰਦਾਫ਼ਾਸ਼ ਕੀਤਾ ਗਿਆ ਹੈ।
ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਅਜੁਲ ਅਰੋੜਾ ਪੁੱਤਰ ਅਨਿਲ ਅਰੋੜਾ ਵਾਸੀ ਬਾਗ ਰਾਮਾ ਆਨੰਦ, ਗਲੀ ਨੰਬਰ 3, ਸਟਾਰ ਬੁਟੀਕ, ਘੀ ਮੰਡੀ, ਅੰਮ੍ਰਿਤਸਰ, ਦਿਲਪ੍ਰੀਤ ਕੌਰ ਪਤਨੀ ਸੁਖਜੀਤ ਸਿੰਘ ਵਾਸੀ ਬਾਬਾ ਦਰਸ਼ਨ ਸਿੰਘ ਐਵੀਨਿਊ ਅੰਮ੍ਰਿਤਸਰ, ਪ੍ਰਥਮ ਸ਼ਰਮਾ ਪੁੱਤਰ ਰਾਜੀਵ ਕੁਮਾਰ, ਵਾਸੀ ਪਿੰਡ ਮਾਹਲ ਅੰਮ੍ਰਿਤਸਰ ਹਨ।
ਸਪੈਸ਼ਲ ਸੈੱਲ ਅੰਮ੍ਰਿਤਸਰ ਦਿਹਾਤੀ ਦੀ ਟੀਮ ਵੱਲੋਂ ਪਹਿਲਾਂ ਅਜੁਲ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਸਬੰਧੀ ਥਾਣਾ ਲੋਪੋਕੇ ਵਿਖੇ ਮੁਕੱਦਮਾਂ ਨੰਬਰ 08 ਮਿਤੀ 6.01.2026 ਜੁਰਮ 21(ਸੀ), 25, 29, 61, 85 ਐਨ.ਡੀ.ਪੀ.ਐਸ. ਐਕਟ ਅਤੇ 25(8), 54, 59 ਅਸਲਾ ਐਕਟ ਤਹਿਤ ਦਰਜ ਕੀਤਾ ਗਿਆ। ਗ੍ਰਿਫ਼ਤਾਰ ਦੋਸ਼ੀ ਦੀ ਤਲਾਸ਼ੀ ਦੌਰਾਨ ਉਸ ਕੋਲੋਂ 4 ਕਿੱਲੋ 863 ਗ੍ਰਾਮ ਹੈਰੋਇਨ, 2 ਪਿਸਟਲ 9 ਐਮ.ਐਮ ਅਤੇ 10 ਜਿੰਦਾ ਰੌਂਦ ਬਰਾਮਦ ਹੋਏ।
ਅਜੁਲ ਅਰੋੜਾ ਦੀ ਡੂੰਘੀ ਪੁੱਛਗਿੱਛ ਦੌਰਾਨ ਉਸ ਵੱਲੋਂ ਆਪਣੇ ਹੋਰ ਸਾਥੀਆਂ ਸਬੰਧੀ ਜਾਣਕਾਰੀਆਂ ਦਿੱਤੀਆਂ ਗਈਆਂ, ਜਿਸ ਦੇ ਆਧਾਰ ’ਤੇ ਪੁਲਿਸ ਵੱਲੋਂ ਦਿਲਪ੍ਰੀਤ ਕੌਰ ਅਤੇ ਪ੍ਰਥਮ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਕਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਉਪਰੰਤ ਕੀਤੀ ਗਈ ਅਗਲੀ ਕਾਰਵਾਈ ਦੌਰਾਨ 2 ਪਿਸਟਲ, 1 ਪੰਪ ਐਕਸ਼ਨ ਰਾਈਫ਼ਲ ਅਤੇ 45 ਜ਼ਿੰਦਾ ਕਾਰਤੂਸ (12 ਬੋਰ), 01 ਸਪ੍ਰਿੰਗਫ਼ੀਲਡ ਰਾਈਫ਼ਲ ਅਤੇ 25 ਜ਼ਿੰਦਾ ਰੌਂਦ, ਅਤੇ 4 ਜ਼ਿੰਦਾ ਰੌਂਦ (.30 ਬੋਰ) ਬਰਾਮਦ ਕੀਤੇ ਗਏ।
ਤਫ਼ਤੀਸ਼ ਦੌਰਾਨ ਗ੍ਰਿਫ਼ਤਾਰ ਦੋਸ਼ੀਆਂ ਦੀ ਪੁੱਛਗਿੱਛ ਦੇ ਆਧਾਰ ’ਤੇ ਹੇਠ ਲਿਖੇ ਵਿਅਕਤੀਆਂ ਨੂੰ ਵੀ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ:-
1. ਅਭਿਰਾਜ ਸਿੰਘ ਉਰਫ਼ ਅੱਭੀ ਮਾਹਲ ਪੁੱਤਰ ਸੁਖਜੀਤ ਸਿੰਘ, ਵਾਸੀ ਬਾਬਾ ਦਰਸ਼ਨ ਸਿੰਘ ਐਵੇਨਿਊ, ਘੰਣੂਪੁਰ, ਕਾਲੇ, ਛੇਹਰਟਾ, ਅੰਮ੍ਰਿਤਸਰ
2. ਨੰਦਨੀ ਸ਼ਰਮਾ ਪੁੱਤਰੀ ਰਾਜੀਵ ਕੁਮਾਰ, ਵਾਸੀ ਜੱਟਾਂ ਦੇ ਗੁਰਦੁਆਰੇ ਨੇੜੇ, ਪਿੰਡ ਮਾਹਲ।
3. ਸਤਬੀਰ ਸਿੰਘ ਉਰਫ਼ ਸੱਤਾ ਨੌਸ਼ਹਿਰਾ (ਫਰਾਰ ਦੋਸ਼ੀ) ਹਨ।
ਕੁੱਲ ਬਰਾਮਦਗੀ:-
ਹੈਰੋਇਨ:- 4 ਕਿੱਲੋ 863 ਗ੍ਰਾਮ
ਪਿਸਟਲ:- 4 (2 ਪਿਸਟਲ 9 ਐਮ.ਐਮ ਅਤੇ 0
2 PX5 ਪਿਸਟਲ)
ਰਾਈਫ਼ਲਾਂ:- 2 (1 ਪੰਪ ਐਕਸ਼ਨ ਰਾਈਫ਼ਲ (12 ਬੋਰ) ਅਤੇ 1 ਸਪ੍ਰਿੰਗਫ਼ੀਲਡ ਰਾਈਫ਼ਲ)
ਜਿੰਦਾ ਰੌਂਦ:- 84 (10 ਜ਼ਿੰਦਾ ਰੌਂਦ 9 ਐਮ.ਐਮ, 45 ਜ਼ਿੰਦਾ ਰੌਂਦ (12 ਬੋਰ), 25 ਜ਼ਿੰਦਾ ਰੌਂਦ ਸਪ੍ਰਿੰਗਫ਼ੀਲਡ ਰਾਈਫ਼ਲ ਅਤੇ 4 ਜ਼ਿੰਦਾ ਰੌਂਦ .30 ਬੋਰ)
ਇੱਕ ਆਈ-20 ਅਤੇ ਇੱਕ ਹੌਂਡਾ ਸਿਟੀ ਗੱਡੀਆਂ ਬ੍ਰਾਮਦ ਕੀਤੀਆਂ ਗਈਆਂ ਹਨ।
1. ਉਕਤ ਸਤਬੀਰ ਸਿੰਘ ਉਰਫ਼ ਸੱਤਾ ਨੌਸ਼ਹਿਰਾ ਖਿਲਾਫ਼ ਵੱਖ-ਵੱਖ ਧਰਾਵਾ ਹੇਠ 19 ਮੁਕੱਦਮੇਂ ਦਰਜ ਹਨ।
2. ਅਭਿਰਾਜ ਸਿੰਘ ਉਰਫ਼ ਅੱਭੀ ਖਿਲਫ ਵੱਖ-ਵੱਖ ਧਰਾਵਾ ਹੇਠ 15 ਮੁਕੱਦਮੇਂ ਦਰਜ ਹਨ।
ਉਕਤ ਗ੍ਰਿਫ਼ਤਾਰ ਦੋਸ਼ੀ ਪ੍ਰਥਮ ਸ਼ਰਮਾ ਖਿਲਾਫ਼ ਦਰਜ ਮੁਕੱਦਮੇ:-
1. ਮੁਕੱਦਮਾ ਨੰ. 166/25 ਜੁਰਮ 21-ਬੀ/27-ਏ/29/62/85 ਐਨ.ਡੀ.ਪੀ.ਐਸ. ਐਕਟ ਥਾਣਾ ਛੇਹਰਟਾ, ਅੰਮ੍ਰਿਤਸਰ ।
ਉਹਨਾਂ ਦੱਸਿਆ ਕਿ ਨਾਮਜ਼ਦ ਅਤੇ ਹੋਰ ਸੰਭਾਵਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਮਾਮਲੇ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ ਅਤੇ ਜਾਂਚ ਦੌਰਾਨ ਜਿਹੜਾ ਵੀ ਵਿਅਕਤੀ ਨਸ਼ਾ ਤਸ਼ਕਰੀ ਨਾਲ ਜੁੜਿਆ ਪਾਇਆ ਗਿਆ, ਉਸ ਇਲਾਫ਼ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Leave a Reply