ਹਰਿਆਣਾ ਖ਼ਬਰਾਂ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਿਸਾਰ ਵਿੱਚ ਤਾਊ ਦੇਵੀ ਲਾਲ ਟਾਊਨ ਪਾਰਕ ਦੇ ਮੁੜ ਨਿਰਮਾਣ ਅਤੇ ਨਵੀਨੀਕਰਣ ਕੰਮ ਦਾ ਕੀਤਾ ਉਦਘਾਟਨ

ਪੰਚਤੱਤਵ ਥੀਮ ‘ਤੇ ਅਧਾਰਿਤ ਟਾਉਨ ਪਾਰਕ ਆਧੁਨਿਕ ਕਲਾ ਅਤੇ ਨਵਾਚਾਰ ਦਾ ਬਿਹਤਰੀਨ ਉਦਾਹਰਣ  ਮੁੱਖ ਮੰਤਰੀ

ਚੰਡੀਗੜ੍ਹ

  (  ਜਸਟਿਸ ਨਿਊਜ਼  )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵੀਰਵਾਰ ਨੂੰ ਹਿਸਾਰ ਦੇ ਪੀਐਲਏ ਖੇਤਰ ਵਿੱਚ ਬਣੇ ਤਾਊ ਦੇਵੀ ਲਾਲ ਟਾਊਨ ਪਾਰਕ ਦੇ ਮੁੜ ਨਿਰਮਾਣ ਅਤੇ ਨਵੀਨੀਕਰਣ ਕੰਮ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨੇ ਪਾਰਕ ਦਾ ਦੌਰਾ ਕਰ ਜਨਸਹੂਲਤਾਂ ਦਾ ਜਾਇਜ਼ਾ ਲਿਆ।

          ਮੁੱਖ ਮੰਤਰੀ ਨੇ ਕਿਹਾ ਕਿ ਟਾਊਨ ਪਾਰਕ ਦਾ ਵਿਕਾਸ ਪੰਚਤੱਤਵ ਥੀਮ ‘ਤੇ ਅਧਾਰਿਤ ਹੈ, ਜੋ ਆਧੁਨਿਕ ਕਲਾ ਅਤੇ ਨਵਾਚਾਰ ਦਾ ਬਿਹਤਰੀਨ ਉਦਾਹਰਣ ਹੈ। ਪਾਰਕ ਦੇ ਵਿਕਾਸ ਦਾ ਉਦੇਸ਼ ਜਨਹਿਤ ਵਿੱਚ ਇੱਕ ਆਧੁਨਿਕ, ਥੀਮ ਅਧਾਰਿਤ ਅਤੇ ਮਨੋਰੰਜਕ ਸਥਾਨ ਉਪਲਬਧ ਕਰਾਉਣਾ ਹੈ। ਪਾਰਕ ਵਿੱਚ ਸਭਿਆਚਾਰਕ ਤੇ ਹੋਰ ਆਯੋਜਨਾਂ ਦੇ ਲਈ ਓਪਨ ਏਅਰ ਥਇਏਟਰ ਦਾ ਨਿਰਮਾਣ ਕੀਤਾ ਗਿਆ ਹੈ। ਨਾਲ ਹੀ ਆਯੂਸ਼, ਜੈਵ ਵਿਵਿਧਤਾ ਅਤੇ ਵਾਤਾਵਰਣ ਸਰੰਖਣ ਦੀ ਦਿਸ਼ਾ ਵਿੱਚ ਔਸ਼ਧੀ ਪੌਧਿਆਂ ਦਾ ਗਾਰਡਨ ਵੀ ਸਥਾਪਿਤ ਕੀਤਾ ਗਿਆ ਹੈ। ਸੂਰਿਆ ਨਮਸਕਾਰ ਪ੍ਰਤਿਮਾ, ਅਦਿੱਖ ਪ੍ਰਤਿਮਾ, ਜਾਗਿੰਗ/ਵਾਕਿੰਗ ਟੈ੍ਰਕ, ਮਿਊਜੀਅਕਲ ਫਾਊਂਟੇਨ ਅਤੇ ਜਲ੍ਹ ਨਿਗਮ, ਬੱਚਿਆਂ ਲਈ ਪਲੇਇੰਗ ਕਾਰਨਰ, ਵਾਟਰ ਲੇਕ, ਝੀਲ ਦੇ ਦ੍ਰਿਸ਼ ਦੇ ਨਾਂਲ ਕੱਚ ਦਾ ਡੇਕ, ਆਊਟਡੋਰ ਜਿਮ, ਸੈਲਾਨੀਆਂ ਲਈ ਪਾਰਕਿੰਗ ਅਤੇ ਫੂਡ ਸਟਾਲ ਪਾਰਕ ਦੀ ਪ੍ਰਮੁੱਖ ਵਿਸ਼ੇਸ਼ਤਾਵਾਂ ਵਿੱਚ ਸ਼ਾਮਿਲ ਹੈ। 12 ਏਕੜ ਖੇਤਰਫਲ ਵਾਲੇ ਪਾਰਕ ਦੇ ਮੁੜ ਨਿਰਮਾਣ ਅਤੇ ਨਵੀਨੀਕਰਣ ਪਰਿਯੋਜਨਾ ‘ਤੇ ਕੁੱਲ 14.72 ਕਰੋੜ ਖਰਚ ਕੀਤੇ ਗਏ ਹਨ। ਇਸ ਤੋਂ ਪਹਿਲਾਂ ਉਦਘਾਟਨ ਪ੍ਰੋਗਰਾਮ ਵਿੱਚ ਪਹੁੰਚਣ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਫੁੱਲ ਮਾਲਾਵਾਂ, ਸ਼ਾਲ ਅਤੇ ਸਮ੍ਰਿਤੀ ਚਿੰਨ੍ਹ ਭੇਂਟ ਕਰ ਸਵਾਗਤ ਕੀਤਾ।

          ਇਸ ਮੌਕੇ ‘ਤੇ ਲੋਕ ਨਿ+ਮਾਣ ਅਤੇ ਜਨਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ, ਹਿਸਾਰ ਦੀ ਵਿਧਾਇਕ ਸ੍ਰੀਮਤੀ ਸਾਵਿਤਰੀ ਜਿੰਦਲ, ਨਲਵਾ ਦੇ ਵਿਧਾਇਕ ਸ੍ਰੀ ਰਣਧੀਰ ਪਨਿਹਾਰ, ਮੇਅਰ ਸ੍ਰੀ ਪ੍ਰਵੀਣ ਪੋਪਲੀ, ਡਿਪਟੀ ਕਮਿਸ਼ਨਰ ਮਹੇਂਦਰ ਪਾਲ ਸਮੇਤ ਹੋਰ ਮਾਣਯੋਗ ਨਾਗਰਿਕ, ਵੱਖ-ਵੱਖ ਵਾਰਡ ਦੇ ਪਾਰਸ਼ਦ ਤੇ ਹੋਰ ਜਨਪ੍ਰਤੀਨਿਧੀ ਮੌਜੂਦ ਸਨ।

ਸੂਬੇ ਵਿੱਚ ਡਾਕਟਰਾਂ ਦੀ ਕਿਸੇ ਵੀ ਤਰ੍ਹਾ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ  ਆਰਤੀ ਸਿੰਘ ਰਾਓ

ਚੰਡੀਗੜ੍ਹ

(ਜਸਟਿਸ ਨਿਊਜ਼   )

ਹਰਿਆਣਾ ਦੀ ਸਿਹਤ ਮੰਤਰੀ ਸ੍ਰੀਮਤੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਸੂਬੇ ਵਿੱਚ ਡਾਕਟਰਾਂ ਦੀ ਕਿਸੇ ਵੀ ਤਰ੍ਹਾ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੂਬੇ ਵਿੱਚ 64 ਦੰਦਾਂ ਦੇ ਡਾਕਟਰਾਂ ਦੀ ਭਰਤੀ ਜਲਦੀ ਕੀਤੀ ਜਾਵੇਗੀ, ਜਿਸ ਦੇ ਲਈ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਆਪਣੀ ਮੰਜੂਰੀ ਪ੍ਰਦਾਨ ਕਰ ਦਿੱਤੀ ਹੈ। ਇਸ ਭਰਤੀ ਨਾਲ ਸੂਬੇ ਵਿੱਚ ਦੰਦਾਂ ਦੀ ਮੈਡੀਕਲ ਸੇਵਾਵਾਂ ਹੋਰ ਵੱਧ ਮਜਬੂਤ ਕੀਤਾ ਜਾ ਸਕੇਗਾ ਅਤੇ ਆਮ ਨਾਗਰਿਕਾਂ ਨੂੰ ਬਿਹਤਰ ਅਤੇ ਸਮੇਂ ‘ਤੇ ਇਲਾਜ ਉਪਲਬਧ ਹੋਵੇਗਾ।

          ਸਿਹਤ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਸੂਬੇ ਦੀ ਪਬਲਿਕ ਹੈਲਥ ਵਿਵਸਥਾ ਨੂੰ ਮਜਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਸਾਰੇ ਸਰਕਾਰੀ ਸਿਹਤ ਅਦਾਰਿਆਂ ਵਿੱਚ ਡਾਕਟਰਾਂ, ਦੰਦਾਂ ਦੇ ਡਾਕਟਰਾਂ ਅਤੇ ਸਹਾਇਕ ਸਟਾਫ ਦੀ ਨਿਯੁਕਤੀ ਦੇ ਨਾਲ-ਨਾਲ ਆਧੁਨਿਕ ਮੈਡੀਕਲ ਸਮੱਗਰੀਆਂ ਅਤੇ ਨਵੀਨਤਮ ਮਸ਼ੀਨਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ।

          ਉੱਧਰ, ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਅੱਗੇ ਦਸਿਆ ਕਿ ਮੁੱਖ ਮੰਤਰੀ ਨੇ ਹਿਸਾਰ ਦੇ ਆਜਾਦ ਨਗਰ ਵਿੱਚ 50 ਬੈਡ ਦਾ ਹਸਪਤਾਲ/ਪੋਲੀਕਲੀਨਿਕ ਦੇ ਨਿਰਮਾਣ ਨੂੰ ਵੀ ਮੰਜੂਰੀ ਦੇ ਦਿੱਤੀ ਹੈ। ਊਨ੍ਹਾਂ ਨੇ ਦਸਿਆ ਕਿ ਜਿੱਥੇ ਵੀ ਜਰੂਰਤ ਹੋਵੇਗੀ ਉੱਥੇ ਨਵੇਂ ਸਿਹਤ ਸੰਸਥਾਨ ਨਿਰਮਾਣਤ ਕੀਤੇ ਜਾਣਗੇ।

          ਸਿਹਤ ਮੰਤਰੀ ਨੇ ਜੋਰ ਦੇ ਕੇ ਕਿਹਾ ਕਿ ਸੂਬਾ ਸਰਕਾਰ ਦਾ ਟੀਚਾ ਗ੍ਰਾਮੀਣ ਅਤੇ ਸ਼ਹਿਰੀ ਦੋਨੋਂ ਖੇਤਰਾਂ ਵਿੱਚ ਨਾਗਰਿਕਾਂ ਨੂੰ ਸਰਲ, ਕਿਫਾਇਤੀ ਅਤੇ ਗੁਣਵੱਤਾਪੂਰਣ ਸਿਹਤ ਸੇਵਾਵਾਂ ਉਪਲਬਧ ਕਰਾਉਣਾ ਹੈ। ਇਹ ਸਾਰੇ ਕਦਮ ਸੂਬੇ ਦੀ ਸਿਹਤ ਸੇਵਾਵਾਂ ਨੂੰ ਹੋਰ ਵੱਧ ਪ੍ਰਭਾਵੀ ਅਤੇ ਜਨ ਹਿਤੇਸ਼ੀ ਬਨਾਉਣ ਦੀ ਦਿਸ਼ਾ ਵਿੱਚ ਸਰਕਾਰ ਦੀ ਦ੍ਰਿਙ ਪ੍ਰਤੀਬੱਧਤਾ ਨੂੰ ਦਰਸ਼ਾਉਂਦੇ ਹਨ।

ਭਾਰਤ ਨੇ ਇੰਟਰਨੇਸ਼ਨਲ ਆਇਡੀਆ ਦੀ 2026 ਲਈ ਪ੍ਰਧਾਨਗੀ ਸੰਭਾਲੀ=21 ਤੋਂ 23 ਜਨਵਰੀ ਤੱਕ ਨਵੀਂ ਦਿੱਲੀ ਵਿੱਚ ਹੋਵੇਗਾ ਭਾਰਤ ਕੌਮਾਂਤਰੀ ਲੋਕਤੰਤਰ ਅਤੇ ਚੌਣ ਪ੍ਰਬੰਧਨ ਸੱਮੇਲਨ (ਆਈਆਈਸੀਡੀਈਐਮ)

ਚੰਡੀਗੜ੍

  ( ਜਸਟਿਸ ਨਿਊਜ਼   )

ਭਾਰਤ ਨੇ ਸਾਲ 2026 ਲਈ ਇੰਟਰਨੇਸ਼ਨਲ ਆਇਡੀਆ ( ਇੰਟਰਨੇਸ਼ਨਲ ਇੰਸਟੀਟਯੂਟ ਫ਼ਾਰ ਡੇਮੋਕੇ੍ਰਸੀ ਐਂਡ ਇਲੇਕਟੋਰਲ ਅਸਿਸਟੇਂਸ ) ਦੇ ਮੈਂਬਜ ਦੇਸ਼ਾਂ ਦੀ ਕਾਉਂਸਿਲ ਦੀ ਇੱਕ ਸਾਲ ਲਈ ਪ੍ਰਧਾਨਗੀ ਸੰਭਾਲ ਲਈ ਹੈ। ਇਸ ਕਾਉਂਸਿਲ ਦੀ ਅਗਵਾਈ ਭਾਰਤ ਦੇ ਮੁੱਖ ਚੌਣ ਕਮੀਸ਼ਨਰ ਸ੍ਰੀ ਗਿਆਨੇਸ਼ ਕੁਮਾਰ ਕਰਨਗੇ।

ਹਰਿਆਣਾ ਦੇ ਮੁੱਖ ਚੌਣ ਅਧਿਕਾਰੀ ਸ੍ਰੀ ਏ. ਸ੍ਰੀਨਿਵਾਸ ਨੇ ਅੱਜ ਇੱਥੇ ਆਪਣੇ ਦਫ਼ਤਰ ਵਿੱਚ ਆਯੋਜਿਤ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਕਿ ਲੋਕਤੰਤਰ ਅਤੇ ਚੌਣ ਪ੍ਰਬੰਧਨ ‘ਤੇ ਕੇਂਦ੍ਰਿਤ ਤਿੰਨ ਦਿਵਸੀ ਭਾਰਤ ਕੌਮਾਂਤਰੀ ਸੰਮੇਲਨ (ਆਈਆਈਸੀਡੀਈਐਮ) ਦਾ ਆਯੋਜਨ 21 ਤੋਂ 23 ਜਨਵਰੀ ਤੱਕ ਭਾਰਤ ਮੰਡਪਮ ਨਵੀਂ ਦਿੱਲੀ ਵਿੱਚ ਕੀਤਾ ਜਾ ਰਿਹਾ ਹੈ। ਇਸ ਸੰਮੋਲਨ ਨੂੰ ਇੰਡੀਆ ਇੰਟਰਨੇਸ਼ਨਲ ਇੰਸਟੀਟਯੂਟ ਆਫ਼ ਡੇਮੋਕ੍ਰੇਸੀ ਐਂਡ ਇਲੇਕਸ਼ਨ ਮੈਨੇਜਮੇਂਟ ਦਾ ਸਹਿਯੋਗ ਪ੍ਰਾਪਤ ਹੋਵੇਗਾ।

ਉਨ੍ਹਾਂ ਨੇ ਦੱਸਿਆ ਕਿ ਇੰਟਰਨੇਸ਼ਨਲ ਆਇਡੀਆ ਦੀ ਸਥਾਪਨਾ ਸਾਲ 1995 ਵਿੱਚ ਹੋਈ ਸੀ ਜਿਸ ਦੇ 35 ਸੰਸਥਾਪਕ ਦੇਸ਼ਾਂ ਵਿੱਚ ਭਾਰਤ ਵੀ ਸ਼ਾਮਲ ਹੈ। ਇਸ ਸੰਸਥਾ ਦਾ ਮੁੱਖ ਦਫ਼ਤਰ ਸਵੀਡਨ ਦੇ ਸਟਾਕਹੋਮ ਸ਼ਹਿਰ ਵਿੱਚ ਸਥਿਤ ਹੈ।

ਸ੍ਰੀ ਏ. ਸ੍ਰੀਨਿਵਾਸ ਨੇ ਦੱਸਿਆ ਕਿ ਸੰਮੇਲਨ ਦਾ ਵਿਸ਼ਾ ਸਮਾਵੇਸ਼ੀ, ਸ਼ਾਂਤੀਪੂਰਨ, ਲਚੀਲੇ ਅਤੇ ਟਿਕਾਊ ਵਿਸ਼ਵ ਲਈ ਲੋਕਤੰਤਰ ਹੈ, ਜੋ ਭਾਰਤ ਦੇ ਪ੍ਰਾਚੀਨ ਦਰਸ਼ਨ ਵਸੁਧੈਵ ਕੁਟੁੰਬਕਮ ਦੇ ਅਨੁਸਾਰ ਹੈ। ਇਹ ਵਿਸ਼ਾ ਭਾਰਤ ਦੇ  ਸਮਾਵੇਸ਼ੀ, ਲਚੀਲੇ ਅਤੇ ਲਗਾਤਾਰ ਵਿਕਾਸ ਦੇ ਦ੍ਰਿਸ਼ਟੀਕੋਣ ਨੂੰ ਦਰਸ਼ਾਉਂਦਾ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਸੰਮੇਲਨ ਲੋਕਤਾਂਤਰਿਕ ਅਤੇ ਚੌਣ ਨਵਾਚਾਰਾਂ ਦੇ ਸਾਂਝਾ ਅਨੁਭਵ, ਸਇ-ਨਿਰਮਾਣ ਅਤੇ ਸਾਮੂਹਿਕ ਕੌਮਾਂਤਰੀ ਅਗਵਾਈ ਨੂੰ ਵਾਧਾ  ਦੇਣ ਦਾ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕਰੇਗਾ। ਸੰਮੇਲਨ ਦੀ ਵਿਸ਼ੇਗਤ ਪ੍ਰਾਥਮਿਕਤਾਵਾਂ ਭਾਰਤ ਦੀ ਅਗਵਾਈ ਦੀ ਪ੍ਰਾਥਮਿਕਤਾਵਾਂ ਨਾਲ ਪ੍ਰੇਰਿਤ ਹੋਣਗੀਆਂ ਜਿਨ੍ਹਾਂ ਨੂੰ ਦੋ ਆਪਸ ਵਿੱਚ ਜੁੜੇ ਥੰਭਾਂ-ਭਵਿੱਖ ਲਈ ਲੋਕਤੰਤਰ ਦੀ ਪੁਨਰਕਲਪਨਾ ਅਤੇ ਸਥਾਈ ਲੋਕਤੰਤਰ ਲਈ ਸੁਤੰਤਰ ਅਤੇ ਪੇਸ਼ੇਵਰ ਚੌਵ ਪ੍ਰਬੰਧਨ ਤਹਿਤ ਰੱਖਿਆ ਗਿਆ ਹੈ।

ਇਸ ਤਿੰਨ ਦਿਵਸੀ ਸੰਮੇਲਨ ਵਿੱਚ ਚੌਣ ਪ੍ਰਬੰਧਨ ਸੰਗਠਨਾਂ ਦੇ ਪ੍ਰਮੁੱਖ, ਚੌਣ ਮਾਹੀਰ, ਪ੍ਰੈਕਟਿਸ਼ਨਰ ਅਤੇ ਸਿੱਖਿਆਵਿਦ ਚੌਣ ਪ੍ਰਬੰਧਨ ਦੇ ਵੱਖ ਵੱਖ ਮਹੱਤਵਪੂਰਨ ਪਹਿਲਕਦਮਿਆਂ ‘ਤੇ ਚਰਚਾ ਕਰਨਗੇ। ਇਨ੍ਹਾਂ ਵਿੱਚ ਕਾਨੂੰਨੀ ਢਾਂਚਾ, ਵੋਟਰ ਰਜਿਸਟ੍ਰੇਸ਼ਨ, ਰਾਜਨੀਤਿਕ ਸਹਿਭਾਗਿਤਾ, ਚੌਣ ਪ੍ਰਚਾਰ , ਵੋਟਿੰਗ ਅਤੇ ਵੋਟ ਗਿਣਤੀ ਜਿਹੇ ਵਿਸ਼ੇ ਸ਼ਾਮਲ ਹਨ। ਇਸ ਤੋਂ ਇਲਾਵਾ ਆਰਟਿਫਿਸ਼ਿਅਲ ਇੰਟੇਲਿਜੇਂਸ, ਗਲਤ ਸੂਚਨਾ, ਜੋਖਿਮ ਪ੍ਰਬੰਧਨ, ਸਥਿਰਤਾ ਅਤੇ ਲੋਕਤਾਂਤਰਿਕ ਸਮਾਵੇਸ਼ਨ ਜਿਹੇ ਉਭਰਦੇ ਮੁੱਦਿਆਂ ‘ਤੇ ਵੀ ਵਿਚਾਰ-ਸਾਂਝਾ ਕੀਤਾ ਜਾਵੇਗਾ।

ਸੰਮੇਲਨ ਵਿੱਚ ਵਿਸ਼ਵ ਦੇ 40 ਤੋਂ ਵੱਧ ਚੌਣ ਪ੍ਰਬੰਧਨ ਸੰਗਠਨਾਂ ਅਤੇ ਭਾਰਤ ਵਿੱਚ ਆਪਣੇ ਮਿਸ਼ਨਾਂ ਰਾਹੀਂ 30 ਤੋਂ ਵੱਧ ਦੇਸ਼ਾਂ ਦੇ ਪ੍ਰਤੀਨਿਧੀ ਹਿੱਸਾ ਲੈਣਗੇ। ਇਸ ਵਿੱਚ ਲਗਭਗ 500 ਰਾਸ਼ਟਰੀ ਅਤੇ ਕੌਮਾਂਤਰੀ ਪ੍ਰਤੀਨਿਧੀ ਸ਼ਾਮਲ ਹੋਣਗੇ ਜਿਨ੍ਹਾਂ ਵਿੱਚ ਚੌਣ ਪ੍ਰਬੰਧਨ ਸੰਗਠਨ ਦੇ ਪ੍ਰਧਾਨ ਅਤੇ ਸੀਨੀਅਰ ਅਧਿਕਾਰੀ, ਚੌਣ ਮਾਹੀਰ, ਪ੍ਰਤੀਸ਼ਠਿਤ ਯੂਨਿਵਰਸਿਟੀਆਂ ਅਤੇ ਸੰਸਥਾਨਾਂ ਦੇ ਸਿੱਖਿਆਵਿਦ ਸ਼ਾਮਲ ਹਨ।

ਸ੍ਰੀ ਏ. ਸ੍ਰੀਨਿਵਾਸ ਨੇ ਦੱਸਿਆ ਕਿ ਸੰਮੇਲਨ ਦੌਰਾਨ 35 ਤੋਂ ਵੱਧ ਸ਼ੈਸ਼ਨ ਆਯੋਜਿਤ ਕੀਤੇ ਜਾਣਗੇ। ਸਾਰੇ ਰਾਜ ਅਤੇ ਕੇਂਦਰਸ਼ਾਸਿਤ ਸੂਬਿਆਂ ਦੇ ਮੁੱਖ ਚੌਣ ਅਧਿਕਾਰਿਆਂ ਨੂੰ ਵੱਖ ਵੱਖ ਵਿਸ਼ਿਆਂ ‘ਤੇ ਚਰਚਾ ਦੀ ਜਿੰਮੇਦਾਰੀ ਸੌਂਪੀ ਗਈ ਹੈ, ਜਿਨ੍ਹਾਂ ਦੇ ਨਿਸ਼ਕਰਸ਼ ਅਤੇ ਅਨੁਭਵ ਕੌਮਾਂਤਰੀ ਮੰਚ ‘ਤੇ ਪੇਸ਼ ਕੀਤੇ ਜਾਣਗੇ। ਹਰਿਆਣਾ ਵੱਲੋਂ ਆਪਣੀ ਪੇਸ਼ਗੀ 22 ਜਨਵਰੀ 2026 ਨੂੰ ਸ਼ਾਮ 4 ਵਜੇ ਭਾਰਤ ਮੰਡਪਮ ਦੇ ਐਮਆਰ-7 ਸਭਾਗਾਰ ਵਿੱਚ ਦਿੱਤੀ ਜਾਵੇਗੀ।

ਉਨ੍ਹਾਂ ਨੇ ਦੱਸਿਆ ਕਿ ਭਾਰਤ ਚੌਣ ਕਮੀਸ਼ਨ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਹਰਿਆਣਾ ਦੀ ਅਗਵਾਈ ਮੁੱਖ ਚੌਣ ਅਧਿਕਾਰੀ ਸਮੇਤ ਹੋਰ ਅਧਿਕਾਰੀ ਕਰਨਗੇ। ਇਸ ਦੇ ਨਾਲ ਹੀ ਮਹਾਰਿਸ਼ੀ ਦਯਾਨੰਦ ਯੂਨਿਵਰਸਿਟੀ, ਰੋਹਤੱਕ ਦੇ ਪ੍ਰਬੰਧਨ ਫੈਕਲਟੀ ਦੀ ਪ੍ਰੇਫ਼ੈਸਰ ਡਾ. ਨਿਧੀ, ਆਈਆਈਟੀ ਦਿੱਲੀ ਦੇ ਪ੍ਰੇਫ਼ੈਸਰ ਡਾ. ਸੁਬੋਧ ਵਿਸ਼ਣੁ ਸ਼ਮਰਾ, ਵਿਧੀ ਮਾਹੀਰ ਅਤੇ ਮੀਡੀਆ ਪ੍ਰਤੀਨਿਧੀ ਵੀ ਹਰਿਆਣਾ ਦੇ ਪ੍ਰਤੀਨਿਧੀਮੰਡਲ ਵਿੱਚ ਸ਼ਾਮਲ ਹੋਣਗੇ।

ਵੋਟਰ ਲਿਸਟ ਦੇ ਵਿਸ਼ੇਸ਼ ਸੰਖੇਪ ਪੁਨਰੀਖਣ ਦੇ ਸਬੰਧ ਵਿੱਚ ਪੁੱਛੇ ਗਏ ਸੁਆਲ ਦੇ ਉਤਰ ਵਿੱਚ ਸ੍ਰੀ ਏ. ਸ੍ਰੀਨਿਵਾਸ ਨੇ ਦੱਸਿਆ ਕਿ ਭਾਰਤ ਚੌਣ ਕਮੀਸ਼ਨ ਵੱਲੋਂ ਜਾਰੀ ਨਿਰਦੇਸ਼ ਅਨੁਸਾਰ ਹਰਿਆਣਾ ਵਿੱਚ ਵੋਟਰ ਲਿਸਟ ਦੇ ਵਿਸ਼ੇਸ਼ ਸਘਨ ਪੁਨਰ ਨਿਰੀਖਣ ਨੂੰ ਲੈ ਕੇ ਪਹਿਲਾਂ ਤਿਆਰਿਆਂ ਕੀਤੀ ਜਾ ਰਹੀ ਹੈ। ਮਾਰਚ-ਅਪ੍ਰੈਲ ਵਿੱਚ ਕਮੀਸ਼ਨ ਵੱਲੋਂ ਇਸ ਨੂੰ ਪੂਰੀ ਕਰਨ ਦੇ ਆਦੇਸ਼ ਜਾਰੀ ਕੀਤੇ ਜਾ ਸਕਦੇ ਹਨ। ਬੂਥ ਲੇਵਲ ਅਧਿਕਾਰੀ ਪਰਿਵਾਰ ਦੇ ਮੈਂਬਰਾਂ ਨਾਲ ਮੈਪਿੰਗ ਦਾ ਕੰਮ ਕਰ ਰਹੇ ਹਨ ਜਿਸ ਵਿੱਚ ਹੁਣ ਤੱਕ 58.18 ਫੀਸਦੀ ਪ੍ਰਗਤੀ ਹੋ ਚੁੱਕੀ ਹੈ।

ਉਨ੍ਹਾਂ ਨੇ ਦੱਸਿਆ ਕਿ ਸਾਲ 2025 ਵਿੱਚ ਹਰਿਆਣਾ ਵਿੱਚ ਰਜਿਸਟਰਡ ਵੋਟਰਾਂ ਦੀ ਗਿਣਤੀ 2,07,47,275 ਸੀ ਜਿਨ੍ਹਾਂ ਵਿੱਚੋਂ 1,20,70,496 ਵੋਟਰਾਂ ਦੀ  ਮੈਪਿੰਗ ਪੂਰੀ ਕੀਤੀ ਜਾ ਚੁੱਕੀ ਹੈ। ਇਸ ਕੰਮ  ਵਿੱਚ 20,629 ਬੀਐਲਓ ਘਰ-ਘਰ ਜਾ ਕੇ ਸਰਗਰਮ ਰੂਪ ਨਾਲ ਕੰਮ ਕਰ ਰਹੇ ਹਨ। ਪਹਿਲੇ ਪੜਾਅ ਵਿੱਚ ਫਰੀਦਾਬਾਦ, ਪੰਚਕੂਲਾ ਅਤੇ ਗੁਰੂਗ੍ਰਾਮ ਜ਼ਿਲ੍ਹਿਆਂ ਦੇ ਬੀਐਲਓ ਲਈ ਜਲਦ ਹੀ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ।

ਇਸ ਮੌਕੇ ‘ਤੇ ਸਾਂਝਾ ਮੁੱਖ ਚੌਣ ਅਧਿਕਾਰੀ ਸ੍ਰੀ ਅਪੂਰਵ, ਸ੍ਰੀ ਰਾਜਕੁਮਾਰ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜ਼ੂਦ ਰਹੇ।

ਕਿਸਾਨ ਦੀ ਸੋਚ ਹੀ ਸੂਬੇ ਦੀ ਨੀਤੀ ਤੈਅ ਕਰਦੀ ਹੈ, ਖੇਤੀਬਾੜੀ ਬਜਟ ਵਿੱਚ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਕਮੀ  ਮੁੱਖ ਮੰਤਰੀ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪ੍ਰੀ-ਬਜਟ ਕੰਸਲਟੇਂਸ਼ਨ ਮੀਟਿੰਗ ਵਿੱਚ ਖੇਤੀਬਾੜੀ ਮਾਹਰਾਂ, ਐਫਪੀਓ ਅਤੇ ਪ੍ਰਗਤੀਸ਼ੀਲ ਕਿਸਾਨਾਂ ਨਾਲ ਕੀਤਾ ਸੰਵਾਦ

ਚੰਡੀਗੜ੍ਹ

 (  ਜਸਟਿਸ ਨਿਊਜ਼  )

ਹਰਿਆਣਾ ਦੇ ਸਮੂਚੀ ਖੇਤੀਬਾੜੀ ਵਿਕਾਸ, ਕਿਸਾਨਾਂ ਦੀ ਆਮਦਨ ਵਧਾਉਣ ਅਤੇ ਖੇਤੀਬਾੜੀ ਅਤੇ ਸਬੰਧਿਤ ਖੇਤਰਾਂ ਨੂੰ ਹੋਰ ਵੱਧ ਮਜਬੂਤ ਬਨਾਉਣ ਦੇ ਉਦੇਸ਼ ਨਾਲ ਵੀਰਵਾਰ ਨੂੰ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਵਿੱਚ ਖੇਤੀਬਾੜੀ ਅਤੇ ਸਬੰਧਿਤ ਖੇਤਰਾਂ ‘ਤੇ ਪ੍ਰੀ-ਬਜਟ ਕੰਸਲਟੇਂਸ਼ਨ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਦੀ ਅਗਵਾਈ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕੀਤੀ। ਮੀਟਿੰਗ ਵਿੱਚ ਮੁੱਖ ਮੰਤਰੀ ਨੇ ਖੇਤੀਬਾੜ ਮਾਹਰਾਂ, ਪ੍ਰਗਤੀਸ਼ੀਲ ਕਿਸਾਨਾਂ, ਕਿਸਾਨ ਉਤਪਾਦਕ ਸੰਗਠਨਾਂ (ਐਫਪੀਓ), ਪਸ਼ੂਪਾਲਣ, ਬਾਗਬਾਨੀ, ਮੱਛੀ ਪਾਲਣ ਅਤੇ ਗ੍ਰਾਮੀਣ ਅਰਥਵਿਵਸਥਾ ਨਾਲਜੁੜੇ ਹਿੱਤਧਾਰਕਾਂ ਨਾਲ ਅਗਾਮੀ ਬਜਟ 2026-27 ਦੇ ਲਈ ਸੁਝਾਅ ਲਏ।

          ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਸਮਸਿਸਆਵਾਂ ਅਤੇ ਜਰੂਰਤਾਂ ਨੂੰ ਕੇਂਦਰ ਵਿੱਚ ਰੱਖ ਕੇ ਪ੍ਰਭਾਵੀ ਨੀਤੀਆਂ ਤਿਆਰ ਕਰ ਰਹੀ ਹੈ ਅਤੇ ਖੇਤੀਬਾੜੀ ਖੇਤਰ ਨੂੰ ਬਜਟ ਵਿੱਚ ਸਰਵੋਚ ਪ੍ਰਾਥਮਿਕਤਾ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਨੂੰ ਜਿੰਦਾ ਬਣਾਏ ਰੱਖਣ ਵਿੱਚ ਖੇਤੀਬਾੜੀ ਖੇਤਰ ਦੀ ਭੁਮਿਕਾ ਬਹੁਤ ਮਹਤੱਵਪੂਰਣ ਹੈ। ਅਸਲੀ ਭਾਰਤ ਪਿੰਡਾਂ ਵਿੱਚ ਵੱਸਦਾ ਹੈ ਅਤੇ ਹਰਿਆਣਾ ਦੀ ਪਹਿਚਾਣ ਦੁੱਧ-ਦਹੀ, ਮਿਹਨਤਕਸ਼ ਕਿਸਾਨਾਂ ਅਤੇ ਮਜਬੂਤ ਗ੍ਰਾਮੀਣ ਅਰਥਵਿਵਸਥਾ ਨਾਲ ਜੁੜੀ ਹੋਈ ਹੈ, ਇਸ ਲਈ ਹਰਿਆਣਾਂ ਦੇ ਅਗਾਮੀ ਬਜਟ ਵਿੱਚ ਖੇਤੀਬਾੜੀ ਅਤੇ ਸਬੰਧਿਤ ਖੇਤਰਾਂ ਲਈ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ।

ਪਿਛਲੇ ਬਜਟ ਵਿੱਚ ਕਿਸਾਨਾਂ ਦੇ 99 ਸੁਝਾਅ ਸ਼ਾਮਿਲ ਕੀਤੇ

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਮੀਟਿੰਗ ਉਨ੍ਹਾਂ ਦੇ ਲਈ ਭਾਵਨਾਤਮਕ ਰੂਪ ਨਾਲ ਵੀ ਵਿਸ਼ੇਸ਼ ਹੈ, ਕਿਉਂਕਿ ਊਹ ਖੁਦ ਕਿਸਾਨ ਦੇ ਬੇਟੇ ਹਨ ਅਤੇ ਖੇਤੀਬਾੜ. ਦੀ ਮੁਸ਼ਕਲਾਂ ਨੂੰ ਨਜ਼ਦੀਕ ਤੋਂ ਸਮਝਦੇ ਹਨ। ਊਨ੍ਹਾਂ ਨੇ ਕਿਹਾ ਕਿ ਅੰਨਦਾਤਾ ਕਿਸਾਨ ਸਿਰਫ ਉਨੱਤ ਉਤਪਾਦਨ ਤੱਕ ਸੀਮਤ ਨਹੀਂ ਹੈ, ਸਗੋ ਸਾਡੇ ਸਭਿਆਚਾਰ, ਰਿਵਾਇਤ ਅਤੇ ਸਭਿਅਤਾ ਦਾ ਸੰਵਾਹਕ ਵੀ ਹਨ।

          ਮੁੱਖ ਮੰਤਰੀ ਨੇ ਪਿਛਲੀ ਪ੍ਰੀ-ਬਜਟ ਕੰਸਲਟੇਂਸ਼ਨ ਮੀਟਿੰਗ ਦਾ ਵਰਨਣ ਕਰਦੇ ਹੋਏ ਕਿਹਾ ਕਿ 9 ਜਨਵਰੀ, 2025 ਨੂੰ ਆਯੋਜਿਤ ਮੀਟਿੰਗ ਵਿੱਚ ਕਿਸਾਨਾਂ ਅਤੇ ਮਾਹਰਾਂ ਵੱਲੋਂ 161 ਬਹੁਮੁੱਲੇ ਸੁਝਾਅ ਦਿੱਤੇ ਗਏ ਸਨ, ਜਿਨ੍ਹਾਂ ਵਿੱਚੋਂ 99 ਮਹਤੱਵਪੂਰਣ ਸੁਝਾਆਂ ਨੂੰ ਬਜਟ 2025-26 ਵਿੱਚ ਸ਼ਾਮਿਲ ਕੀਤਾ ਗਿਆ ਹੈ। ਇੰਨ੍ਹਾਂ ਸੁਝਾਆਂ ਦੇ ਆਧਾਰ ‘ਤੇ ਸਰਕਾਰ ਨੇ ਖੇਤੀਬਾੜੀ ਖੇਤਰ ਵਿੱਚ ਕਈ ਇਤਿਹਾਸਕ ਅਤੇ ਵਿਵਹਾਰਕ ਫੈਸਲੇ ਕੀਤੇ।

ਨਕਲੀ ਬੀਜ ਰੋਕਥਾਮ ਦੇ ਲਈ ਸਰਕਾਰ ਨੇ ਬਣਾਇਆ ਕਾਨੂੰਨ

          ਮੁੱਖ ਮੰਤਰੀ ਨੇ ਕਿਹਾ ਕਿ ਨਕਲੀ ਬੀਜ ਦੀ ਰੋਕਥਾਮ ਲਈ ਸਖਤ ਕਾਨੂੰਨ ਬਨਾਉਣ ਦੀ ਦਿਸ਼ਾ ਵਿੱਚ ਕਦਮ ਚੁੱਕੇ ਗਏ ਹਨ। ਮੋਰਨੀ ਖੇਤਰ ਲਈ ਵਿਸ਼ੇਸ਼ ਖੇਤੀਬਾੜੀ ਅਤੇ ਬਾਗਬਾਨੀ ਕੰਮ ਯੋਜਨਾ ਤਿਆਰ ਕੀਤੀ ਗਈ, ਕੁਦਰਤੀ ਖੇਤੀ ਨੂੰ ਪ੍ਰੋਤਸਾਹਨ ਦੇਣ ਲਈ ਯੋਜਨਾਂਵਾਂ ਨੂੰ ਹੋਰ ਮਜਬੂਤ ਕੀਤਾ ਗਿਆ ਅਤੇ ਮੇਰਾ ਪਾਣੀ-ਮੇਰੀ ਵਿਰਾਸਤ ਯੋਜਨਾ ਤਹਿਤ ਗ੍ਰਾਂਟ ਰਕਮ ਵਧਾਈ ਗਈ, ਜਿਸ ਨਾਲ ਜਲ੍ਹ ਸਰੰਖਣ ਅਤੇ ਫਸਲ ਵਿਵਿਧੀਕਰਣ ਨੂੰ ਪ੍ਰੋਤਸਾਹਨ ਮਿਲਿਆ।

          ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੇ ਸੁਝਾਆਂ ਦੇ ਅਨੁਰੂਪ ਸਾਰੀ ਮੰਡੀਆਂ ਦੇ ਨਵੀਨੀਕਰਣ, ਸਾਰੀ ਫਸਲਾਂ ਲਈ ਗੇਟ ਪਾਸ ਪ੍ਰਣਾਲੀ ਲਾਗੂ ਕਰਨ, ਹਰੇਕ ਜਿਲ੍ਹਾ ਵਿੱਚ ਬੀਜ ਜਾਂਚ ਲੈਬਸ ਦੀ ਸਥਾਪਨਾ, ਨਵੇਂ ਐਕਸੀਲੈਂਸ ਸੈਟਰਾਂ ਦਾ ਨਿਰਮਾਣ, ਸਾਰੇ ਜਿਲ੍ਹਿਆਂ ਵਿੱਚ ਬਾਗਬਾਨੀ ਮਿਸ਼ਨ ਦਾ ਵਿਸਤਾਰ ਵਰਗੇ ਮਹਤੱਵਪੂਰਣ ਫੈਸਲੇ ਕੀਤੇ ਗਏ।

          ਇਸ ਤੋਂ ਇਲਾਵਾ ਪਸ਼ੂਧਨ ਬੀਮਾ ਯੋਜਨਾ ਦੇ ਦਾਇਰੇ ਦਾ ਵਿਸਤਾਰ, ਚਿੱਟੀ ਝੀਂਗਾ ਉਤਪਾਦਨ ਦੀ ਲਾਗਤ ਘੱਟ ਕਰਨ ਲਈ ਸੋਲਰ ਤਕਨੀਕ ਦੀ ਵਰਤੋ, ਮੁੱਖ ਮੰਤਰੀ ਦੁੱਧ ਉਤਪਾਦਕ ਪ੍ਰੋਤਸਾਹਨ ਯੋਜਨਾ, ਦੁੱਧ ਸੰਗ੍ਰਹਿ ਕੇਂਦਰਾਂ ਦੀ ਸਥਾਪਨਾ, ਹਰ-ਹਿੱਤ ਸਟੋਰ ਅਤੇ ਨਵੇਂ ਵੀਟਾ ਬੂਥ ਸਥਾਪਿਤ ਕਰਨ ਵਰਗੀ ਯੋਜਨਾਵਾਂ ਨੂੰ ਵੀ ਪ੍ਰਭਾਵੀ ਰੂਪ ਨਾਲ ਲਾਗੂ ਕੀਤਾ ਗਿਆ, ਜਿਸ ਨਾਲ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਗ੍ਰਾਮੀਣ ਅਰਥਵਿਵਸਥਾ ਨੂੰ ਮਜਬੂਤ ਕਰਨ ਵਿੱਚ ਮਦਦ ਮਿਲੀ।

ਨਵੀਂ ਤਕਨੀਕ ਅਤੇ ਖੋਜ ਨਾਲ ਹੀ ਖੇਤੀਬਾੜੀ ਦਾ ਭਵਿੱਖ ਸੁਰੱਖਿਅਤ

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਖੇਤੀਬਾੜੀ ਵਿਗਿਆਨਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਖੇਤੀਬਾੜੀ ਖੇਤਰ ਵਿੱਚ ਨਵੀਂ ਤਕਨੀਕਾਂ ਦੀ ਵਰਤੋ ਨੂੰ ਪ੍ਰੋਤਸਾਹਨ ਦੇਣਾ ਸਮੇਂ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਵਿਗਿਆਨਕ ਅਜਿਹੀ ਤਕਨੀਕਾਂ ‘ਤੇ ਖੋਜ ਕਰਨ, ਜਿਸ ਨਾਲ ਕਿਸਾਨਾਂ ਨੁੰ ਘੱਟ ਲਾਗਤ ਵਿੱਚ ਵੱਧ ਲਾਭ ਪ੍ਰਾਪਤ ਹੋ ਸਕੇ ਅਤੇ ਕਿਸਾਨ ਬਦਲਦੇ ਸਮੇਂ ਦੇ ਨਾਲ ਅੱਗੇ ਵੱਧ ਸਕਣ।

          ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦਾ ਨੌਜੁਆਨ ਨਵੀਂ ਤਕਨੀਕ ਦੇ ਨਾਲ ਖੇਤੀ ਕਰਨਾ ਚਾਹੁੰਦਾ ਹੈ, ਇਸ ਲਈ ਖੇਤੀਬਾੜੀ ਖੋਜ ਨੂੰ ਨੌਜੁਆਨਾਂ ਦੀ ਉਮੀਦਾਂ ਅਨੁਰੂਪ ਦਿਸ਼ਾ ਦੇਣਾ ਜਰੂਰੀ ਹੈ। ਉਨ੍ਹਾਂ ਨੇ ਵਿਸ਼ਵੀਕਰਣ ਦੇ ਦੌਰ ਵਿੱਚ ਕੌਮਾਂਤਰੀ ਪੱਧਰ ‘ਤੇ ਪ੍ਰਚਲਿਤ ਆਧੁਨਿਕ ਖੇਤੀਬਾੜੀ ਤਕਨੀਕਾਂ ਨੂੰ ਹਰਿਆਣਾ ਦੀ ਖੇਤੀਬਾੜੀ ਵਿਵਸਥਾ ਵਿੱਚ ਅਪਨਾਉਣ ਲਈ ਠੋਸ ਅਤੇ ਵਿਵਹਾਰਕ ਯੋਜਨਾਵਾਂ ਤਿਆਰ ਕਰਨ ‘ਤੇ ਜੋਰ ਦਿੱਤਾ।

ਖੇਤੀਬਾੜੀ ਅਤੇ ਸਬੰਧਿਤ ਖੇਤਰਾਂ ਲਈ ਬਜਟ ਵਿੱਚ ਸੀ 9200 ਕਰੋੜ ਰੁਪਏ ਦਾ ਪ੍ਰਾਵਧਾਨ

          ਮੁੱਖ ਮੰਤਰੀ ਨੇ ਦਸਿਆ ਕਿ ਸਾਲ 2025-26 ਵਿੱਚ ਖੇਤੀਬਾੜੀ ਅਤੇ ਸਬੰਧਿਤ ਵਿਭਾਗਾਂ ਲਈ 9,296 ਕਰੋੜ 68 ਲੱਖ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਸੀ। ਊਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਨੀਤੀ ਅਤੇ ਨੀਅਤ ਦੀ ਸਫਲਤਾ ਤਾਂਹੀ ਮੰਨੀ ਜਾਵੇਗੀ, ਜਦੋਂ ਯੋਨਾਵਾਂ ਦਾ ਲਾਭ ਸਿੱਧੇ ਕਿਸਾਨਾਂ ਤੱਕ ਪਹੁੰਚੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ ਪ੍ਰਾਪਤ ਸੁਝਾਅ ਹੋਰ ਵੀ ਵੱਧ ਵਿਵਹਾਰਕ , ਗੁਣਵੱਤਾਪੂਰਣ ਅਤੇ ਦੂਰਦਰਸ਼ੀ ਹੈ। ਉਨ੍ਹਾਂ ਨੇ ਸਾਰੇ ਸੁਝਾਆਂ ਨੂੰ ਗੰਭੀਰਤਾ ਨਾਲ ਸੁਨਣ ਅਤੇ ਉਨ੍ਹਾਂ ਨੂੰ ਬਜਟ ਪ੍ਰਾਵਧਾਨਾਂ ਵਿੱਚ ਸ਼ਾਮਿਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਖੇਤੀਬਾੜੀ ਖੇਤਰ ਦੇ ਵਿਕਾਸ ਲਈ ਬਜਟ ਵਿੱਚ ਕਿਸੇ ਵੀ ਤਰ੍ਹਾ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

          ਮੁੱਖ ਮੰਤਰੀ ਨੇ ਕਿਸਾਨਾਂ ਅਤੇ ਹਿੱਤਧਾਰਕਾਂ ਨੂੰ ਅਪੀਲ ਕੀਤੀ ਕਿ ਉਹ ਅਗਾਮੀ 8 ਤੋਂ 10 ਦਿਨਾਂ ਦੇ ਅੰਦਰ ਆਪਣੇ ਹੋਰ ਸੁਝਾਅ ਸਰਕਾਰ ਦੇ ਚੈਟਬਾਟ ਰਾਹੀਂ ਸਾਂਝਾ ਕਰਨ। ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਵਿਧਾਨਸਭਾ ਵਿੱਚ ਬਜਟ 2026-27 ਪੇਸ਼ ਕਰਣਗੇ, ਤਾਂ ਜਿਨ੍ਹਾਂ ਹਿੱਤਧਾਰਕਾਂ ਦੇ ਸੁਝਾਅ ਬਜਟ ਵਿੱਚ ਸ਼ਾਮਿਲ ਕੀਤੇ ਜਾਣਗੇ, ਉਨ੍ਹਾਂ ਨੂੰ ਬਜਟ ਭਾਸ਼ਣ ਸੁਨਣ ਲਈ ਵਿਸ਼ੇਸ਼ ਸੱਦਾ ਭੇਜਿਆ ਜਾਵੇਗਾ, ਤਾਂ ਜੋ ਉਹ ਖੁਦ ਇਸ ਪ੍ਰਕ੍ਰਿਆ ਦੇ ਗਵਾਹ ਬਣ ਸਕਣ।

          ਇਸ ਮੌਕੇ ‘ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ, ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ, ਵਿਧਾਇਕ ਸ੍ਰੀਮਤੀ ਸਾਵਿਤਰੀ ਜਿੰਦਲ, ਵਿਧਾਇਕ ਸ੍ਰੀ ਰਣਧੀਰ ਪਨਿਹਾਰ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ, ਖੇਤੀਬਾੜੀ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਪੰਕਜ ਅਗਰਵਾਲ, ਪਸ਼ੂਪਾਲਣ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਵਿਜੈ ਦਹੀਆ, ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਰਾਜਨਰਾਇਣ ਕੌਸ਼ਿਕ, ਮੁੱਖ ਮੰਤਰੀ ਦੇ ਓਐਸਡੀ ਡਾ. ਰਾਜ ਨਹਿਰੂ, ਸ੍ਰੀ ਵੀਰੇਂਦਰ ਬੜਖਾਲਸਾ, ਮੇਅਰ ਪਰਵੀਨ ਪੋਪਲੀ ਸਮੇਤ ਹੋਰ ਵਿਭਾਗ ਦੇ ਅਧਿਕਾਰੀ ਅਤੇ ਪ੍ਰਗਤੀਸ਼ੀਲ ਕਿਸਾਨ ਮੌਜੂਦ ਸਨ।

ਹਰਿਆਣਾ ਵਿੱਚ ਆਧੁਨਿਥ ਕਿੱਨੂ ਜੂਸ ਪ੍ਰੋਸੇਸਿੰਗ ਪਲਾਂਟ ਦੀ ਸਥਾਪਨਾ ਹੋਵੇਗੀ-ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ

ਚੰਡੀਗੜ੍ਹ

,( ਜਸਟਿਸ ਨਿਊਜ਼   )

ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਨਿਰਦੇਸ਼ਾਂ ਅਨੁਸਾਰ ਹਰਿਆਣਾ ਏਗ੍ਰੋ ਇੰਡਸਟ੍ਰੀਜ ਕਾਰਪੋਰੇਸ਼ਨ ਅਤੇ ਹਰਿਆਣਾ ਡੇਅਰੀ ਵਿਕਾਸ ਸਹਿਕਾਰੀ ਸੰਘ ( ਵੀਟਾ ) ਮਿਲ ਕੇ ਸਿਰਸਾ ਜ਼ਿਲ੍ਹੇ ਵਿੱਚ ਇੱਕ ਆਧੁਨਿਕ ਕਿੱਨੂ ਜੂਸ ਪ੍ਰੋਸੇਸਿੰਗ ਪਲਾਂਟ ਦੀ ਸਥਾਪਨਾ ਕਰਨਗੇ।

ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਇਹ ਪਲਾਂਟ ਪਬਲਿਕ-ਪ੍ਰਾਇਵੇਟ ਪਾਰਟਨਰਸ਼ਿਪ ਮਾਡਲ ਤਹਿਤ ਸਥਾਪਿਤ ਕੀਤਾ ਜਾਵੇਗਾ, ਜਿਸ ਦੀ ਸਾਲਾਨਾਂ ਪ੍ਰੋਸੈਸਿੰਗ ਸਮਰਥਾ ਲਗਭਗ 22,000 ਮੀਟ੍ਰਿਕ ਟਨ ਹੋਵੇਗੀ। ਇਸ ਪਲਾਂਟ ਵਿੱਚ ਕਿੱਨੂ ਦੇ ਨਾਲ-ਨਾਲ ਅਮਰੂਦ, ਅਨਾਰ ਸਮੇਤ ਹੋਰ ਫਲਾਂ ਦਾ ਵੀ ਪ੍ਰੋਸੈਸ ਕੀਤਾ ਜਾਵੇਗਾ ਜਿਨ੍ਹਾਂ ਨੂੰ ਵੀਟਾ ਬ੍ਰਾਂਡ ਤਹਿਤ ਪੈਕ ਅਤੇ ਮਾਰਕੀਟ ਕੀਤਾ ਜਾਵੇਗਾ।

ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਤਿਆਰ ਉਤਪਾਦਾਂ ਦਾ ਬਿਯੌਰਾ ਹਰ-ਹਿਤ ਅਤੇ ਵੀਟਾ ਸਟੋਰਸ ਰਾਹੀਂ ਨਾਲ ਕੀਤਾ ਜਾਵੇਗਾ ਜਿਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਾਂ ਦਾ ਬੇਹਤਰ ਮੁੱਲ ਮਿਲੇਗਾ ਅਤੇ ਬਾਗਵਾਨੀ ਖੇਤਰ ਨੂੰ ਮਜਬੂਤ ਮਿਲੇਗੀ। ਇਹ ਪਰਿਯੋਜਨਾ ਵਿਸ਼ੇਸ਼ ਤੌਰ ਨਾਲ ਕਿੱਨੂ ਉਤਪਾਦਕ ਕਿਸਾਨਾਂ ਲਈ ਲਾਭਕਾਰੀ ਸਿੱਧ ਹੋਵੇਗੀ ਅਤੇ ਫਲਾਂ ਦੀ ਬਰਬਾਦੀ ਨੂੰ ਘੱਟ ਕਰਨ ਵਿੱਚ ਮਦਦਗਾਰ ਹੋਵੇਗੀ।

ਉਨ੍ਹਾਂ ਨੇ ਦੱਸਿਆ ਕਿ ਮੌਜ਼ੂਦਾ ਵਿੱਚ ਹਰ-ਹਿਤ ਯੋਜਨਾ ਤਹਿਤ ਹਰ ਸਾਲ ਲਗਭਗ 200 ਤੋਂ 250 ਸਟੋਰ ਸਥਾਪਿਤ ਕੀਤੇ ਜਾ ਰਹੇ ਹਨ। ਭਵਿੱਖ ਵਿੱਚ ਇਸ ਨੇਟਵਰਕ ਦਾ ਵਿਸਥਾਰ ਕਰਦੇ ਹੋਏ ਹਰ ਸਾਲ 500 ਤੋਂ 600 ਸਟੋਰ ਸਥਾਪਿਤ ਕਰਨ ਦਾ ਟੀਚਾ ਤੈਅ ਕੀਤਾ ਗਿਆ ਹੈ।

ਖੇਤੀਬਾੜੀ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਆਧੁਨਿਕ ਖੇਤੀਬਾੜੀ ਅਵਸਰੰਚਨਾ, ਖੁਰਾਕ ਪ੍ਰੋਸੈਸ ਇਕਾਇਆਂ ਅਤੇ ਸਸ਼ਕਤ ਮਾਰਕੀਟ ਵਿਵਸਥਾ ਰਾਹੀਂ ਕਿਸਾਨਾਂ ਦੀ ਆਮਦਣ ਵਧਾਉਣ ਲਈ ਲਗਾਤਾਰ ਯਤਨਸ਼ੀਲ ਹੈ।

ਹਰਿਆਣਾ ਸਰਕਾਰ ਨੇ ਵਿਭਾਗਾਂ ਨੂੰ ਹਰਿਆਣਾ ਨਾਲੇਜ਼ ਕਾਰਪੋਰੇਸ਼ਨ ਲਿਮਿਟੇਡ ਪੋਰਟਲ ਤੇ ਗਰੁਪ-ਡੀ ਦੇ ਖਾਲੀ ਅਹੁਦਿਆਂ ਦਾ ਬਿਯੌਰਾ ਅਪਲੋਡ ਕਰਨ ਦਾ ਨਿਰਦੇਸ਼ ਦਿੱਤਾ

ਚੰਡੀਗੜ੍ਹ

  (ਜਸਟਿਸ ਨਿਊਜ਼    )

ਹਰਿਆਣਾ ਸਰਕਾਰ ਨੇ ਸਾਰੇ ਵਿਭਾਗ ਦੇ ਮੁੱਖਿਆਂ ਨੂੰ ਗਰੁਪ-ਡੀ ਕਰਮਚਾਰਿਆਂ ਦੇ ਸਹੀ ਢੰਗ ਨਾਲ ਸਮਾਯੋਜਨ ਅਤੇ ਪੋਸਟਿੰਗ ਦੀ ਸਹੂਲਤ ਲਈ ਹਰਿਆਣਾ ਨਾਲੇਜ਼ ਕਾਰਪੋਰੇਸ਼ਨ ਲਿਮਿਟੇਡ ਪੋਰਟਲ ‘ਤੇ ਗਰੁਪ-ਡੀ ਦੇ ਖਾਲੀ ਅਸਾਮਿਆਂ ਦਾ ਬਿਯੌਰਾ ਤੁਰੰਤ ਅਪਲੋਡ ਕਰਨ ਦਾ ਨਿਰਦੇਸ਼ ਦਿੱਤਾ ਹੈ।

ਮੁੱਖ ਸਕੱਤਰ ਦਫ਼ਤਰ ਵੱਲੋਂ ਜਾਰੀ ਇੱਕ ਪੱਤਰ ਵਿੱਚ ਵਿਭਾਗਾਂ ਨੂੰ ਇੱਕ ਹਫ਼ਤੇ ਦੇ ਅੰਦਰ ਹਰਿਆਣਾ ਨਾਲੇਜ਼ ਕਾਰਪੋਰੇਸ਼ਨ ਲਿਮਿਟੇਡ ਪੋਰਟਲ ਰਿਕਵਿਜਿਸ਼ਨ ਪੋਰਟਲ ‘ਤੇ ਖਾਲੀ ਅਸਾਮਿਆਂ ਦੀ ਜਾਣਕਾਰੀ ਅਪਲੋਡ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸ ਕਦਮ ਦਾ ਉਦੇਸ਼ ਇਹ ਯਕੀਨੀ ਕਰਨਾ ਹੈ ਕਿ ਜਿਨ੍ਹਾਂ ਗਰੁਪ-ਡੀ ਕਰਮਚਾਰਿਆਂ ਨੇ ਹੁਣ ਤੱਕ ਜੁਆਇਨ ਨਹੀਂ ਕੀਤਾ ਹੈ, ਉਨ੍ਹਾਂ ਨੂੰ ਪੋਰਟਲ ‘ਤੇ ਪਹਿਲਾਂ ਤੋਂ ਜਮਾ ਕੀਤੀ ਗਈ ਉਨ੍ਹਾਂ ਦੀ ਪੋਸਟ ਪ੍ਰਾਥਮਿਕਤਾਵਾਂ ਅਨੁਸਾਰ ਬਿਨਾ ਕਿਸੇ ਪਰੇਸ਼ਾਨੀ ਦੇ ਸਮਾਯੋਜਿਤ ਜਾਂ ਦੁਬਾਰਾ ਪੋਸਟ ਕੀਤਾ ਜਾ ਸਕੇ।

ਸਰਕਾਰ ਨੇ ਅੱਗੇ ਨਿਰਦੇਸ਼ ਦਿੱਤਾ ਹੈ ਕਿ ਵਿਭਾਗਾਂ ਨੂੰ ਸਮਰਥ ਅਥਾਰਿਟੀ ਵੱਲੋਂ ਵਿਧੀਵਤ ਵੈਰੀਫਿਕੇਸ਼ਨ ਇੱਕ ਸਰਟੀਫਿਕੇਟ ਵੀ ਅਪਲੋਡ ਕਰਨਾ ਹੋਵੇਗਾ, ਜੋ ਹਰਿਆਣਾ ਨਾਲੇਜ਼ ਕਾਰਪੋਰੇਸ਼ਨ ਲਿਮਿਟੇਡ ਪੋਰਟਲ ‘ਤੇ ਅਪਲੋਡ ਕੀਤੇ ਗਏ ਗਰੁਪ-ਡੀ ਖਾਲੀ ਅਹੁਦਿਆਂ ਨਾਲ ਸਬੰਧਿਤ ਡੇਟਾ ਦੀ ਸਟੀਕਤਾ ਅਤੇ ਸਹੀ ਹੋਣ ਨੂੰ ਪ੍ਰਮਾਣਿਤ ਕਰਦਾ ਹੋਵੇ। ਨਵੇਂ ਰਿਕਮੈਂਡਿਡ ਗਰੁਪ-ਡੀ ਕਰਮਚਾਰਿਆਂ ਦੀ ਪੋਸਟਿੰਗ ਸਬੰਧਿਤ ਵਿਭਾਗਾਂ ਵੱਲੋਂ ਪ੍ਰਦਾਨ ਕੀਤੀ ਗਈ ਪ੍ਰਮਾਣਿਤ ਜਾਣਕਾਰੀ ਅਨੁਸਾਰ ਹੀ ਕੀਤੀ ਜਾਵੇਗੀ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin