ਲੁਧਿਆਣਾ
(ਜਸਟਿਸ ਨਿਊਜ਼ )
ਮਾਨਯੋਗ ਸ੍ਰੀ ਸਵਪਨ ਸ਼ਰਮਾ IPS / ਕਮਿਸ਼ਨਰ ਪੁਲਿਸ ਲੁਧਿਆਣਾ
ਅਤੇ ਸ੍ਰੀ ਰੁਪਿੰਦਰ IPS/ ਡਿਪਟੀ ਕਮਿਸ਼ਨਰ ਪੁਲਿਸ ਸਿਟੀ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੁਧਿਆਣਾ ਸ਼ਹਿਰ ਨੂੰ ਕ੍ਰਾਈਮ ਮੁਕਤ ਰੱਖਦੇ ਹੋਏ ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਦੋਸਤ ਦਾ ਕਤਲ ਕਰਕੇ ਲਾਸ਼ ਦੇ ਟੋਟੇ ਡਰੰਮ ਵਿੱਚ ਸੁੱਟਣ ਵਾਲੇ ਪਤੀ-ਪਤਨੀ ਕੁੱਝ ਘੰਟਿਆਂ ਵਿੱਚ ਕਾਬੂ ਕੀਤੇ।ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸ੍ਰੀ ਸਮੀਰ ਵਰਮਾ PPS/ ਏ.ਡੀ.ਸੀ.ਪੀ.-1 ਅਤੇ ਸ੍ਰੀ ਕਿੱਕਰ ਸਿੰਘ PPS /ਏ.ਸੀ.ਪੀ. ਉੱਤਰੀ ਲੁਧਿਆਣਾ ਜੀ ਨੇ ਦੱਸਿਆ ਕਿ ਇੰਸਪੈਕਟਰ ਹਰਸ਼ਵੀਰ ਸਿੰਘ ਮੁੱਖ ਅਫਸਰ ਥਾਣਾ ਸਲੇਮ ਟਾਬਰੀ ਲੁਧਿਆਣਾ ਦੀ ਪੁਲਿਸ ਪਾਰਟੀ ASI ਪ੍ਰੇਮ ਚੰਦ ਨੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਮਿਤੀ 06-01-2026 ਨੂੰ ਘਰੋਂ ਲਾਪਤਾ ਦਵਿੰਦਰ ਕੁਮਾਰ ਪੁੱਤਰ ਸੰਤ ਰਾਮ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦੇ ਮਾਮਲੇ ਵਿੱਚ ਕੁੱਝ ਹੀ ਘੰਟਿਆਂ ਵਿੱਚ ਦੋਸ਼ੀ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਤੇ ਉਸ ਦੀ ਪਤਨੀ ਕੁਲਦੀਪ ਕੌਰ ਨੂੰ ਟਰੇਸ ਕਰਕੇ ਕਾਬੂ ਕਰ ਲਿਆ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਪੁਰਾਣੀ ਰੰਜਿਸ਼ ਕਾਰਨ ਦੋਸ਼ੀ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਨੇ ਨਸ਼ੇ ਦੀ ਹਾਲਤ ਵਿੱਚ ਦੋਸਤ ਦਵਿੰਦਰ ਕੁਮਾਰ ਦਾ ਆਰੀ ਨਾਲ ਕਤਲ ਕਰਕੇ ਉਸ ਦੀ ਲਾਸ਼ ਦੇ ਟੋਟੇ ਕਰ ਦਿੱਤੇ ਅਤੇ ਪਤਨੀ ਕੁਲਦੀਪ ਕੌਰ ਦੀ ਮਦਦ ਨਾਲ ਸਰੀਰ ਦੇ ਹਿੱਸੇ ਬੋਰੇ/ਕੰਬਲ ਵਿੱਚ ਅਤੇ ਸਿਰ ਵਾਲਾ ਭਾਗ ਪਲਾਸਟਿਕ ਡਰੰਮ ਵਿੱਚ ਪਾ ਕੇ ਗੁਰੂ ਹਰਿਰਾਏ ਨਗਰ ਤੇ ਭਾਰਤੀ ਕਲੋਨੀ ਰੋਡ ਨੇੜੇ ਸੁੱਟ ਦਿੱਤੇ। ਕੱਟੀ-ਵੱਡੀ ਲਾਸ਼ ਸਿਵਲ ਹਸਪਤਾਲ ਲੁਧਿਆਣਾ ਜਮਾਂ ਕਰਵਾ ਦਿੱਤੀ ਗਈ ਹੈ ਅਤੇ ਪੁਲਿਸ ਨੇ ਦੋਸ਼ੀ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਤੇ ਉਸ ਦੀ ਪਤਨੀ ਕੁਲਦੀਪ ਕੌਰ ਨੂੰ ਵਾਰਦਾਤ ਵਿੱਚ ਵਰਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਵਾਰਦਾਤ ਵਿੱਚ ਵਰਤੇ ਹਥਿਆਰ ਬ੍ਰਾਮਦ ਕਰਵਾਏ ਗਏ।
Leave a Reply