ਭਗਤ ਸਿੰਘ ਹੁਣ ਸੰਧੂ ਹੋਇਆ’ ਕਾਵਿ- ਸੰਗ੍ਰਹਿ ਲੋਕ ਅਰਪਣ

ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਖੇ ਲੇਖਕ ਡਾ. ਨਿਸ਼ਾਨ ਸਿੰਘ ਰਾਠੌਰ ਦੀ ਪੰਜਵੀਂ ਪੁਸਤਕ ‘ਭਗਤ ਸਿੰਘ ਹੁਣ ਸੰਧੂ ਹੋਇਆ’ (ਕਾਵਿ- ਸੰਗ੍ਰਹਿ) ਦਾ ਲੋਕ ਅਰਪਣ ਹੋਇਆ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ, ਡੀਨ ਕਲਾ ਤੇ ਭਾਸ਼ਾਵਾਂ ਅਤੇ ਹਿੰਦੀ ਵਿਭਾਗ ਦੇ ਮੁਖੀ ਪ੍ਰਫ਼ੈਸਰ ਡਾ. ਪੁਸ਼ਪਾ ਰਾਣੀ, ਪੰਜਾਬੀ ਵਿਭਾਗ ਵਿਖੇ ਸਹਾਇਕ ਪ੍ਰੋਫ਼ੈਸਰ ਡਾ. ਗੁਰਪ੍ਰੀਤ ਸਿੰਘ ਸਾਹੂਵਾਲਾ, ਸਹਾਇਕ ਪ੍ਰਫ਼ੈਸਰ ਡਾ. ਦਵਿੰਦਰ ਬੀਬੀਪੁਰੀਆ ਅਤੇ ਪੰਜਾਬੀ ਵਿਭਾਗ ਦੇ ਖੋਜਾਰਥੀਆਂ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਵਿਚ ਇਸ ਕਾਵਿ- ਸੰਗ੍ਰਹਿ ਨੂੰ ਲੋਕ ਅਰਪਣ ਕੀਤਾ ਗਿਆ। ਪੰਜਾਬੀ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਇਸ ਪੁਸਤਕ ਦੀ ਸਾਹਿਤ ਜਗਤ ਵਿਚ ਆਮਦ ਨੂੰ ਖੁਸ਼ਆਮਦੀਦ ਕਿਹਾ ਅਤੇ ਲੇਖਕ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਡਾ. ਨਿਸ਼ਾਨ ਸਿੰਘ ਰਾਠੌਰ ਇਸੇ ਵਿਭਾਗ ਦੇ ਵਿਦਿਆਰਥੀ ਰਹੇ ਹਨ। ਉਹ ਇਸ ਵੇਲੇ ਭਾਰਤੀ ਫ਼ੌਜ ਵਿਚ ਦੇਸ਼ ਸੇਵਾ ਕਰਨ ਦੇ ਨਾਲ- ਨਾਲ ਸਾਹਿਤ ਸੇਵਾ ਵੀ ਬਾਖ਼ੂਬੀ ਕਰ ਰਹੇ ਹਨ। ਉਨ੍ਹਾਂ ਦੇ ਲੇਖ ਅਕਸਰ ਹੀ ਪੰਜਾਬੀ ਦੇ ਨਾਮਵਰ ਅਖ਼ਬਾਰਾਂ, ਸਾਹਿਤਕ ਰਸਾਲਿਆਂ ਵਿਚ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ। ਉਹ ਹਰਿਆਣੇ ਅੰਦਰ ਪੰਜਾਬੀ ਜ਼ੁਬਾਨ ਨੂੰ ਆਉਂਦੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਆਵਾਜ਼ ਉਠਾਉਂਦੇ ਰਹਿੰਦੇ ਹਨ। ਇਹ ਪੁਸਤਕ ਵੀ ਪੰਜਾਬੀਆਂ ਨੂੰ ਜਗਾਉਣ ਦਾ ਉਪਰਾਲਾ ਕਹੀ ਜਾ ਸਕਦੀ ਹੈ।

ਇਸ ਮੌਕੇ ਡੀਨ ਕਲਾ ਤੇ ਭਾਸ਼ਾਵਾਂ ਅਤੇ ਹਿੰਦੀ ਵਿਭਾਗ ਦੇ ਮੁਖੀ ਪ੍ਰਫ਼ੈਸਰ ਡਾ. ਪੁਸ਼ਪਾ ਰਾਣੀ ਨੇ ਲੇਖਕ ਨੂੰ ਵਧਾਈ ਦਿੰਦਿਆਂ ਕਿਹਾ ਕਿ ਫ਼ੌਜ ਜਿਹੀ ਸਖ਼ਤ ਅਨੁਸ਼ਾਸ਼ਨ ਵਾਲੀ ਸੰਸਥਾ ਵਿਚ ਰਹਿ ਕੇ ਕੋਮਲ ਸੰਵੇਦਨਾ ਵਾਲੀ ਸ਼ਾਇਰੀ ਦੀ ਸਿਰਜਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਇਹ ਬਹੁਤ ਅਚੰਭੇ ਵਾਲੀ ਗੱਲ ਹੈ ਕਿ ਕੋਈ ਫ਼ੌਜੀ ਗੋਲੀ ਚਲਾਉਣ ਦੇ ਨਾਲ- ਨਾਲ ਕਲਮ ਵੀ ਚਲਾਉਂਦਾ ਹੈ। ਉਨ੍ਹਾਂ ਕਿਹਾ ਕਿ ਫ਼ੌਜ ਵਿਚ ਰਹਿੰਦਿਆਂ ਸਮਾਜਕ ਤਾਣੇ- ਬਾਣੇ ਤੇ ਅੱਖ ਰੱਖਣਾ ਵਾਕਈ ਕਾਬਿਲੇ- ਤਾਰੀਫ਼ ਕਾਰਜ ਹੈ। ਇਸ ਲਈ ਲੇਖਕ ਡਾ. ਨਿਸ਼ਾਨ ਸਿੰਘ ਰਾਠੌਰ ਵਧਾਈ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਫ਼ੌਜੀ ਜੀਵਨ ਦਾ ਅਨੁਭਵ ਲੇਖਕ ਦੀਆਂ ਰਚਨਾਵਾਂ ਤੋਂ ਪੜ੍ਹਿਆ ਜਾ ਸਕਦਾ ਹੈ।

ਪੰਜਾਬੀ ਵਿਭਾਗ ਵਿਖੇ ਸਹਾਇਕ ਪ੍ਰਫ਼ੈਸਰ ਡਾ. ਗੁਰਪ੍ਰੀਤ ਸਿੰਘ ਸਾਹੂਵਾਲਾ ਨੇ ਕਿਹਾ ਕਿ ਡਾ. ਨਿਸ਼ਾਨ ਸਿੰਘ ਰਾਠੌਰ ਦੀ ਕਵਿਤਾ ਮਨੁੱਖ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦੀ ਹੈ, ਮਨੁੱਖ ਨੂੰ ਮੋਹ- ਮੁਹਬੱਤ ਅਤੇ ਸੱਚੇ ਇਸ਼ਕ ਦਾ ਪਾਠ ਪੜ੍ਹਾਉਂਦੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪੂਰਨ ਆਸ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਪੁਸਤਕ ਇਕੱਲੇ ਹਰਿਆਣੇ ਦੀ ਹੀ ਨਹੀਂ ਬਲਕਿ ਮੁੱਖਧਾਰਾ ਦੇ ਪੰਜਾਬੀ ਸਾਹਿਤ ਜਗਤ ਵਿਚ ਮੀਲ ਦਾ ਪੱਥਰ ਸਾਬਿਤ ਹੋਵੇਗੀ।

ਪੰਜਾਬੀ ਵਿਭਾਗ ਵਿਖੇ ਸਹਾਇਕ ਪ੍ਰਫ਼ੈਸਰ ਡਾ. ਦਵਿੰਦਰ ਬੀਬੀਪੁਰੀਆ ਨੇ ਕਿਹਾ ਕਿ ਨਿਸ਼ਾਨ ਸਿੰਘ ਰਾਠੌਰ ਦੀ ਸਿਰਜਣਾ ਨੇ ਅਜੋਕੇ ਮਨੁੱਖ ਨੂੰ ਇਖ਼ਲਾਕੀ ਕਦਰਾਂ- ਕੀਮਤਾਂ ਦੇ ਅਹਿਸਾਸ ਬਾਰੇ ਦੁਬਾਰਾ ਜੀਵੰਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਆਪਣੇ ਸੂਰਬੀਰ ਯੋਧਿਆਂ ਨੂੰ ਜਾਤਾਂ- ਗੋਤਾਂ ਦੇ ਬੰਧਨ ਵਿਚ ਬੰਨ੍ਹ ਲਿਆ ਹੈ ਅਤੇ ਉਨ੍ਹਾਂ ਬਹਾਦਰ ਯੋਧਿਆਂ ਦੀ ਕੁਰਬਾਨੀ ਅਤੇ ਯੋਗਦਾਨ ਨੂੰ ਛੋਟਾ ਕਰਕੇ ਰੱਖ ਦਿੱਤਾ ਹੈ।

ਭਗਤ ਸਿੰਘ ਹੁਣ ਸੰਧੂ ਹੋਇਆ / ਊਧਮ ਸਿੰਘ ਕੰਬੋਜ

ਸੂਰਬੀਰਾਂ ਨੂੰ ਵੰਡੀ ਜਾਵਣ / ਲੋਕ ਇੱਥੇ ਹਰ ਰੋਜ। (ਪੰਨਾ- 13)

ਡਾ. ਦਵਿੰਦਰ ਬੀਬੀਪੁਰੀਆ ਨੇ ਕਿਹਾ ਕਿ ਨਿਸ਼ਾਨ ਸਿੰਘ ਰਾਠੌਰ ਦੀ ਕਵਿਤਾ ਮਨੁੱਖ ਨੂੰ ਜਗਾਉਣ ਦਾ ਕੰਮ ਕਰਦੀ ਦਿਖਾਈ ਦਿੰਦੀ ਹੈ ਕਿ ਸੂਰਬੀਰ ਕਿਸੇ ਇਕ ਜਾਤ- ਗੋਤ ਜਾਂ ਫਿਰਕੇ ਦੇ ਨਹੀਂ ਹੁੰਦੇ ਬਲਕਿ ਸਮੁੱਚੀ ਮਨੁੱਖਤਾ ਦੇ ਹੁੰਦੇ ਹਨ।

ਇਸ ਮੌਕੇ ਪੰਜਾਬੀ ਵਿਭਾਗ ਵਿਖੇ ਅਧਿਆਪਕ, ਖੋਜਾਰਥੀ ਅਤੇ ਵਿਦਿਆਥੀ ਹਾਜ਼ਰ ਸਨ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin