ਕਪੂਰਥਲਾ
(ਜਸਟਿਸ ਨਿਊਜ਼)
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਵੱਲੋਂ ਯੂਥ ਅਗੇਂਸਟ ਡਰੱਗਸ ਮੁਹਿੰਮ ਤਹਿਤ ਸ੍ਰੀ ਹਰਪਾਲ ਸਿੰਘ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਦੀ ਅਗਵਾਈ ਹੇਠ ਨਸ਼ਾ ਤਿਆਗੋ ਹੁਣ ਤਾਂ ਜਾਗੋ ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ ਦਾ ਕੀਤੀ ਗਈ। ਜਾਗਰੂਕਤਾ ਰੈਲੀ ਵਿੱਚ ਸ੍ਰੀ ਸੰਜੇ ਅਗਨੀਹੋਤਰੀ ਐਡੀ.ਸੈਸ਼ਨ ਜੱਜ, ਰਾਣਾ ਕੰਵਰਦੀਪ ਕੋਰ ਚਾਹਲ ਪ੍ਰਿੰਸੀਪਲ ਜੱਜ, ਫੈਮਿਲੀ ਕੋਰਟ, ਸ੍ਰੀਮਤੀ ਰਸ਼ਮੀ ਸ਼ਰਮਾ ਐਡੀ.ਸੈਸ਼ਨ ਜੱਜ, ਸ੍ਰੀ ਗੁਰਮੀਤ ਟਿਵਾਨਾ ਐਡੀ.ਸੈਸ਼ਨ ਜੱਜ ਕਪੂਰਥਲਾ, ਸ੍ਰੀਮਤੀ ਸੁਮਨ ਪਾਠਕ ਸਿਵਲ ਜੱਜ (ਸੀਨੀਅਰ ਡਵੀਜਨ), ਸ੍ਰੀ ਹਿਰਦੇਜੀਤ ਸਿੰਘ ਚੀਫ ਜੂਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਸੁਰੇਸ਼ ਕੁਮਾਰ ਜੇ.ਐਮ.ਆਈ.ਸੀ. ਸ੍ਰੀ ਕਰਨਬੀਰ ਸਿੰਘ ਬਤਰਾ ਜੇ.ਐਮ.ਆਈ.ਸੀ. ਕਪੂਰਥਲਾ ਵਲੋਂ ਉਚੇਚੇ ਤੌਰ ‘ਤੇ ਭਾਗ ਲਿਆ ਗਿਆ। ਰੈਲੀ ਵਿੱਚ ਸ੍ਰੀ ਐਸ.ਐਸ.ਮੱਲੀ ਪ੍ਰਧਾਨ ਬਾਰ ਐਸੋਸੀਏਸ਼ਨ ਕਪੂਰਥਲਾ ਵਲੋਂ ਸਮੂਹ ਬਾਰ ਦੇ ਮੈਂਬਰਾਂ ਸਮੇਤ ਸ਼ਿਰਕਤ ਕੀਤੀ ਗਈ। ਰੈਲੀ ਵਿੱਚ ਸਮੂਹ ਜੂਡੀਸ਼ੀਅਲ ਕਰਮਚਾਰੀਆਂ ਵਲੋਂ ਭਾਗ ਲਿਆ ਗਿਆ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਦੇ ਪੈਰਾ ਲੀਗਲ ਵਲੰਟੀਅਰਸ, ਪੈਨਲ ਐਡਵੋਕੇਟਸ, ਮੀਡੀਏਟਰਸ ਅਤੇ ਸਟਾਫ ਮੈਂਬਰਾਨ ਵਲੋਂ ਭਾਗ ਲਿਆ ਗਿਆ।
ਇਸ ਮੌਕੇ ਸ੍ਰੀ ਹਿਰਦੇਜੀਤ ਸਿੰਘ ਚੀਫ ਜੂਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਆਪਣੇ ਬੱਚਿਆਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਖੇਡਾਂ ਖੇਡਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸਿਕ ਪਿਛੋਕੜ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਗੁਰਾਂ ਪੀਰਾਂ ਵਲੋਂ ਸਾਡੀ ਕੌਮ ਅਤੇ ਦੇਸ਼ ਲਈ ਦਿੱਤੀਆਂ ਕੁਰਬਾਨੀ ਤੋਂ ਨੌਜਵਾਨ ਪੀੜ੍ਹੀ ਸਿੱਖਕੇ ਆਪਣੇ ਰੰਗਲੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਅਪਣਾ ਯੋਗਦਾਨ ਪਾ ਸਕਣ। ਇਸ ਦੌਰਾਨ ਲੋਕਾਂ ਨੂੰ ਆਪ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਹਰ ਕਿਸਮ ਦੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ।ਯੂਥ ਅੰਗੇਸਟ ਡਰਗੱਸ ਮੁਹਿੰਮ ਤਹਿਤ ਸ੍ਰੀ ਹਿਰਦੇਜੀਤ ਸਿੰਘ ਚੀਫ ਜੂਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਵਲੋਂ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਜ਼ਿਲ੍ਹਾ ਸਿੱਖਿਆ ਅਫਸਰ (ਸ), ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ), ਬਲਾਕ ਵਿਕਾਸ ਪੰਚਾਇਤ ਅਫਸਰ ਕਪੂਰਥਲਾ/ਫਗਵਾੜਾ/ਸੁਲਤਾਨਪੁਰ ਲੋਧੀ/ਢਿਲਵਾਂ/ਨਡਾਲਾ, ਟਰੈਫਿਕ ਇੰਚਾਰਜ ਕਪੂਰਥਲਾ, ਜ਼ਿਲ੍ਹਾ ਲੋਕ ਸੰਪਰਕ ਅਫਸਰ, ਨੁਕੜ ਨਾਟਕ ਪੇਸ਼ ਕਰਨ ਵਾਲੀ ਸਮੂਹ ਟੀਮ ਦੇ ਮੈਂਬਰਾਂ, ਜ਼ਿਲ੍ਹਾ ਅਥਾਰਟੀ ਦੇ ਸਟਾਫ ਮੈਂਬਰਾਨ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
Leave a Reply