ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ
ਜਗਜੀਤ ਸਿੰਘ ਵਾਲੀਆ ਡੀਸੀਪੀ ਸਿਟੀ ਅੰਮ੍ਰਿਤਸਰ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਇਹ ਮੁਕੱਦਮਾਂ ਬਿਮਲਪ੍ਰੀਤ ਸਿੰਘ ਪੁੱਤਰ ਹਰੀ ਸਿੰਘ ਵਾਸੀ ਨਿਊ ਅਜ਼ਾਦ ਨਗਰ ਅੰਮ੍ਰਿਤਸਰ ਦੇ ਬਿਆਨ ਤੇ ਦਰਜ ਰਜਿਸਟਰ ਹੋਇਆ ਕਿ ਮਿਤੀ 11.10.2025 ਨੂੰ ਮਨਿੰਦਰਪਾਲ ਸਿੰਘ ਉਰਫ਼ ਸ਼ਾਲਾ ਪੁੱਤਰ ਦਵਿੰਦਰ ਸਿੰਘ ਵਾਸੀ ਨਿਊ ਕੋਟ ਆਤਮਾ ਰਾਮ, ਅੰਮ੍ਰਿਤਸਰ ਨੇ ਉਸ ਤੇ ਨਿਊ ਅਜ਼ਾਦ ਨਗਰ ਵਿਖੇ ਜਾਨੋਂ ਮਾਰ ਦੇਣ ਦੀ ਨਿਅਤ ਨਾਲ ਉਸ ਪਰ 5 ਰਾਊਂਡ ਫਾਇਰ ਕੀਤੇ ਸਨ। ਜਿੰਨਾਂ ਵਿੱਚੋਂ ਇੱਕ ਫਾਇਰ ਉਸਦੀ ਸੱਜੀ ਲੱਤ ਤੇ ਲੱਗਾ ਅਤੇ ਇੱਕ ਫਾਇਰ ਉਸਦੇ ਨਾਲ ਖੜੇ ਹੇਅਰ ਡਰੇਸ ਦਾ ਕੰਮ ਕਰਨ ਵਾਲੇ ਇਸਦੇ ਦੋਸਤ ਡਬਲੂ ਵਾਸੀ ਪ੍ਰਤਾਪ ਐਵੀਨਿਊ, ਅੰਮ੍ਰਿਤਸਰ ਦੇ ਖੱਬੇ ਪੱਟ ਤੇ ਲੱਗੀ। ਜਦੋਂ ਇਹ ਇੱਕ ਦਰਜੀ ਦੀ ਦੁਕਾਨ ਦੇ ਕਪੜੇ ਟਰਾਈ ਕਰਨ ਲਈ ਗਏ ਸਨ।
ਗੋਲੀਆਂ ਚਲਾਉਂਣ ਵਾਲਾ ਦੋਸ਼ੀ ਮਨਿੰਦਰਪਾਲ ਸਿੰਘ ਉਰਫ਼ ਸ਼ਾਲਾ ਮੌਕੇ ਤੋਂ ਪਿਸਟਲ ਸਮੇਤ ਆਪਣੀ ਐਕਟਿਵਾ ਤੇ ਸਵਾਰ ਹੋ ਕੇ ਭੱਜ ਗਿਆ। ਜਿਸ ਤੇ ਮੁਕੱਦਮਾਂ ਨੰਬਰ 267 ਮਿਤੀ 11-11-2025 ਜ਼ੁਰਮ 109 ਬੀ.ਐਨ.ਐਸ, 25/27 ਅਸਲ੍ਹਾ ਐਕਟ ਥਾਣਾ ਬੀ-ਡਵੀਜ਼ਨ, ਅੰਮ੍ਰਿਤਸਰ ਦਰਜ਼ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ।
ਮੁਕੱਦਮੇਂ ਦੀ ਸੰਵੇਦਨਸ਼ੀਲਤਾਂ ਨੂੰ ਦੇਖਦੇ ਹੋਏ, ਕਮਿਸ਼ਨਰ ਪੁਲਿਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ ਤੇ ਜਗਜੀਤ ਸਿੰਘ ਵਾਲੀਆਂ ਡੀ.ਸੀ.ਪੀ ਸਿਟੀ ਅੰਮ੍ਰਿਤਸਰ ਅਤੇ ਜਸਰੂਪ ਕੌਰ ਬਾਠ, ਏ.ਡੀ.ਸੀ.ਪੀ ਸਿਟੀ-3 ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਅਨੁਭਵ ਜੈਨ ਏ.ਸੀ.ਪੀ ਈਸਟ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਬਲਜਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਬੀ-ਡਵੀਜ਼ਨ ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਵੱਲੋਂ ਮੁਸ਼ਤੈਦੀ ਨਾਲ ਮੁਕੱਦਮੇਂ ਦੀ ਜਾਂਚ ਹਰ ਪਹਿਲੂ ਤੋਂ ਕਰਨ ਤੇ ਵਾਰਦਾਤ ਕਰਨ ਵਾਲੇ ਮੁੱਖ ਦੋਸ਼ੀ ਮਨਿੰਦਰਪਾਲ ਸਿੰਘ ਉਰਫ ਸ਼ਾਲਾ ਪੁੱਤਰ ਦਵਿੰਦਰ ਸਿੰਘ ਵਾਸੀ ਗਲੀ ਨੰਬਰ 2, ਨਿਊ ਕੋਟ ਆਤਮਾ ਰਾਮ ਸੁਲਤਾਨਵਿੰਡ ਰੋਡ ਅੰਮ੍ਰਿਤਸਰ, (ਉਮਰ 27 ਸਾਲ) ਨੂੰ ਮਿਤੀ 3-01-2026 ਨੂੰ ਡੇਰਾ ਬਾਬਾ ਨਾਨਕ ਜਿਲ੍ਹਾ ਗੁਰਦਾਸਪੁਰ ਦੇ ਖੇਤਰ ਤੋਂ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ।ਜਾਂਚ ਦੌਰਾਨ ਇਹ ਸਾਹਮਣੇਂ ਆਇਆ ਕਿ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੁਲਜ਼ਮ ਮਨਿੰਦਰਪਾਲ ਸਿੰਘ ਉਰਫ਼ ਸ਼ਾਲਾ ਯੂ.ਪੀ, ਬਿਹਾਰ ਅਤੇ ਹੋਰ ਸਟੇਟਾ ਵਿੱਚੋਂ ਹੁੰਦਾ ਹੋਇਆ ਨੇਪਾਲ ਅਤੇ ਭੁਟਾਨ ਭੱਜ ਗਿਆ ਸੀ।
ਵਜ੍ਹਾਂ ਰੰਜਿਸ਼ ਇਹ ਹੈ ਕਿ ਮੁਦੱਈ ਮੁਕੱਦਮਾਂ ਬਿਮਲਪ੍ਰੀਤ ਸਿੰਘ ਅਤੇ ਮੁਲਜ਼ਮ ਮਨਿੰਦਰਪਾਲ ਸਿੰਘ ਉਰਫ ਸ਼ਾਲਾ ਪਹਿਲਾਂ ਇੱਕ ਦੂਸਰੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਤੇ ਦੋਸਤ ਸਨ। ਇਹਨਾਂ ਦੋਨਾਂ ਦੀ ਆਪਸ ਵਿੱਚ ਕਿਸੇ ਗੱਲ ਤੋਂ ਤੱਕਰਾਰਬਾਜ਼ੀ ਹੋਣ ਕਾਰਨ ਮੁਲਜ਼ਮ ਮਨਿੰਦਰਪਾਲ ਸਿੰਘ ਉਰਫ ਸ਼ਾਲਾ, ਇਸਦੇ ਨਾਲ ਰੰਜ਼ਿਸ਼ਬਾਜ਼ੀ ਰੱਖਦਾ ਸੀ। ਜਿਸ ਕਾਰਨ ਮਨਿੰਦਰਪਾਲ ਸਿੰਘ ਉਰਫ਼ ਸ਼ਾਲਾ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ।
ਗ੍ਰਿਫ਼ਤਾਰ ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਗ੍ਰਿਫ਼ਤਾਰ ਮੁਲਜ਼ਮ ਖਿਲਾਫ਼ ਪਹਿਲਾਂ ਵੀ ਤਿੰਨ ਮੁਕੱਦਮੇਂ ਦਰਜ਼ ਹਨ।
Leave a Reply