ਰਣਜੀਤ ਸਿੰਘ ਮਸੌਣ
ਰਾਘਵ ਅਰੋੜਾ
ਅੰਮ੍ਰਿਤਸਰ,
ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰਾ ਪੰਜਾਬ, ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਸ੍ਰ. ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਵਿਧਾਨ ਸਭਾ ਹਲਕਾ ਅਜਨਾਲਾ ‘ਚ ਪਾਰਟੀ ਵਲੰਟੀਅਰਾਂ ਤੇ ਸਮਰਥਕਾਂ ਚ ਅਗਾਮੀ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵਲੰਟੀਅਰਜ਼ ‘ਚ ਨਵੇਂ ਖ਼ੂਨ ਦਾ ਸੰਚਾਰ ਕਰਨ ਲਈ ਉਤਸ਼ਾਹਜਨਕ ਥਾਪੜਾ ਦੇਣ ਤੇ ਰੁੱਸਿਆਂ ਨੂੰ ਮਨਾਉਣ ਲਈ ਅੱਜ ਤੋਂ ਬਕਾਇਦਾ ਰਸਮੀ ਤੌਰ ਤੇ ਸਰਹੱਦੀ ਪਿੰਡ ਬਿਕਰਾਊਰ ਤੋਂ ਟੀ ਵਿੱਦ ਵਲੰਟੀਅਰ ( ਚਾਹ ਦੇ ਕੱਪ ਤੇ ਚਰਚਾ) ਸਾਲ ਭਰ ਚੱਲਣ ਵਾਲੀ ਮੁਹਿੰਮ ਦਾ ਅਗਾਜ਼ ਕੀਤਾ। ਜਦੋਂ ਕਿ ਪਿੰਡ ਬਿਕਰਾਊਰ ਤੋਂ ਬਾਅਦ ਪਿੰਡ ਬਰਲਾਸ, ਸੈਦਪੁਰ ਖੁਰਦ, ਸ਼ਾਲੀਵਾਲ, ਸੇਖ ਭੱਟੀ ਜੱਟਾਂ ਵਾਲੀ ਤੇ ਸੇਖ ਭੱਟੀ ਮਜ਼ਬੀਆਂ ਵਾਲੀ ਆਦਿ ਸਰਹੱਦੀ ਪਿੰਡਾਂ ‘ਚ ਵਲੰਟੀਅਰਜ਼ ਦੀਆਂ ਆਪ ਮੁਹਾਰੇ ਹੋਈਆਂ ਭਰਵੀਆਂ ਸਿੱਧਾ ਸੰਵਾਦ ਚਾਹ ਦੇ ਕੱਪ ਤੇ ਮੀਟਿੰਗਾਂ ‘ਚ ਸ਼ਮੂਲੀਅਤ ਕੀਤੀ। ਸੰਵਾਦ ਮੀਟਿੰਗਾਂ ਦੌਰਾਨ ਵਲੰਟੀਅਰਾਂ ਸਮੇਤ ਇਹਨਾਂ ਸਰਹੱਦੀ ਪਿੰਡਾਂ ਦੇ ਪੰਚਾਂ, ਸਰਪੰਚਾਂ, ਮੋਹਤਬਰਾਂ ਤੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਕਰਦਿਆਂ ਪ੍ਰਸ਼ਾਸ਼ਨ ਕੋਲੋ ਹੱਲ ਕਰਵਾਈਆਂ ਤੇ ਵਿਕਾਸ ਕਾਰਜਾਂ ਲਈ ਹੋਰ ਖੁੱਲ੍ਹੇ ਗੱਫ਼ੇ ਜਾਰੀ ਕਰਨ ਦਾ ਵਿਸ਼ਵਾਸ ਦਿਵਾਇਆ।
ਸੰਵਾਦ ਮੀਟਿੰਗਾਂ ‘ਚ ਵਿਚਾਰ ਚਰਚਾ ਦੌਰਾਨ ਵਿਧਾਇਕ ਧਾਲੀਵਾਲ ਨੇ ਐਲਾਨ ਕੀਤਾ ਕਿ ਸਾਬਕਾ ਸਰਕਾਰਾਂ ਵੱਲੋਂ ਇਸ ਪਿਛੜੇ ਤੇ ਸਰਹੱਦੀ ਖੇਤਰ ਨੂੰ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਉਚੇਰੀ ਸਿੱਖਿਆ ਤੋਂ ਕੋਰੇ (ਅਨਪੜ੍ਹ) ਰੱਖਣ ਲਈ ਰਚੀ ਹੋਈ ਇੱਕ ਗਿਣੀ ਮਿਥੀ ਸਾਜ਼ਿਸ਼ ਦੀ ਜੜ੍ਹ ਪੁੱਟਣ ਲਈ ਪਿੰਡ ਬਿਕਰਾਊਰ ਵਿਖੇ ਉਚੇਰੀ ਸਿੱਖਿਆ ਲਈ ਮੰਜ਼ੂਰ ਕਰਵਾਏ ਗਏ ਸਰਕਾਰੀ ਕਾਲਜ ਦੇ ਨਿਰਮਾਣ ਨੂੰ 15 ਕਰੋੜ ਰੁਪਏ ਦੀ ਲਾਗਤ ਨਾਲ ਨੈਪੜੇ ਚਾੜ੍ਹਨ ਲਈ ਬਕਾਇਦਾ ਸਰਕਾਰੀ ਤੌਰ ਤੇ ਟੈਂਡਰ ਜਾਰੀ ਹੋ ਗਏ ਹਨ, ਜਦੋਂ ਕਿ ਕਾਲਜ ਦੇ ਨਵ ਨਿਰਮਾਣ ਲਈ ਨੀਂਹ ਪੱਥਰ ਰੱਖਣ ਦੀ ਰਸਮ ਅਦਾਇਗੀ ਕਰਨ ਲਈ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਕੋਲੋ ਸਮਾਂ ਮੰਗ ਲਿਆ ਗਿਆ ਹੈ। ਜਿਸਦੇ ਮੱਦੇਨਜ਼ਰ ਮੁੱਖ ਮੰਤਰੀ ਸ. ਮਾਨ ਜਲਦੀ ਕਾਲਜ ਦਾ ਨੀਂਹ ਪੱਥਰ ਰੱਖਣਗੇ। ਉਹਨਾਂ ਨੂੰ ਵਲੰਟੀਅਰਜ਼ ਨੂੰ ਇਹ ਅਗਾਮੀ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀ ਜਿੱਤ ਲਈ ਇਹ ਵੀ ਮੰਤਰ ਦਿੱਤਾ ਕਿ ਆਪਣੇ ਆਪਣੇ ਪਿੰਡਾਂ ਦੇ ਲੋਕਾਂ ਦੇ ਦੁੱਖ ਸੁੱਖ ‘ਚ ਭਾਈਵਾਲ ਬਣਨ ਤੋਂ ਇਲਾਵਾ ਕਤਾਰ ‘ਚ ਖੜ੍ਹੇ ਆਖਰੀ ਲਾਭਪਾਤਰ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਸਰਕਾਰੀ ਸਕੀਮਾਂ ਦਾ ਲਾਭ ਪੁਚਾਉਣ ਲਈ ਅੱਗੇ ਆਇਆ ਜਾਵੇ। ਵਿਕਾਸ ਕਾਰਜਾਂ ਤੇ ਖ਼ੁਦ ਪਹਿਰੇਦਾਰੀ ਕਰਦਿਆਂ ਪਾਰਦਰਸ਼ਤਾ ਤੇ ਗੁਣਵੱਤਾ ਨੂੰ ਬਹਾਲ ਰੱਖਣ ਲਈ ਸੰਬਧਿਤ ਵਿਭਾਗਾਂ ਤੇ ਠੇਕੇਦਾਰਾਂ ਨਾਲ ਵੀ ਰਾਬਤਾ ਰੱਖਿਆ ਜਾਵੇ। ਵਿਧਾਇਕ ਧਾਲੀਵਾਲ ਨੇ ਦਾਅਵਾ ਕੀਤਾ ਕਿ ਕਾਂਗਰਸ, ਅਕਾਲੀ, ਭਾਜਪਾ ਤੇ ਹੋਰ ਵਿਰੋਧੀ ਧਿਰਾਂ ਨੂੰ ਜ਼ਿਮਨੀ ਚੋਣਾਂ ਸਮੇਤ ਲੋਕਲ ਬਾਡੀਜ਼ ਤੇ ਪੰਚਾਇਤੀ ਚੋਣਾਂ ‘ਚ ਵੋਟਰਾਂ ਵੱਲੋਂ ਨਕਾਰੇ ਜਾਣ ਦੇ ਨਤੀਜ਼ੇ ਵੱਜੋਂ ਅਗਾਮੀ ਵਿਧਾਨ ਸਭਾ ਚੋਣਾਂ ‘ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਮੁੜ ਸਰਕਾਰ ਬਣਨ ਲਈ ਕੰਧ ਤੇ ਸਾਫ਼ ਲਿਖਿਆ ਪੜ੍ਹਿਆ ਜਾ ਸਕਦਾ ਹੈ।
Leave a Reply