ਅੱਜ ਦੇ ਮਾਨਸਿਕ ਤਣਾਅ ਅਤੇ ਚਿੰਤਾ ਗ੍ਰਸਤ ਮਾਹੋਲ ਵਿੱਚ ਜਿੱਥੇ ਰਿਸ਼ਤੇ ਉਮੀਦਾਂ ਦੇ ਭਾਰ ਹੇਠ ਦਬ ਰਹੇ ਹਨ, ਉੱਥੇ ਭਗਵਦ ਗੀਤਾ ਅਤੇ ਗੁਰੂ ਗ੍ਰੰਥ ਸਾਹਿਬ ਮਨੁੱਖੀ ਜੀਵਨ, ਮਨੋਵਿਿਗਆਨ ਅਤੇ ਰਿਸ਼ਤਿਆਂ ਲਈ ਗਹਿਰਾ, ਵਿਹਾਰਕ ਮਾਰਗ ਦਰਸ਼ਨ ਦਿੰਦੇ ਹਨ। ਪੱਛਮੀ ਦੇਸ਼ਾਂ ਵਿੱਚ ਲਾਈਫ-ਕੋਚਿੰਗ, ਪ੍ਰੀਵਾਰਕ ਮਸ਼ਵਰਾ ਕੇਂਦਰ ਅਤੇ ਲੀਡਰਸ਼ਿਪ ਟ੍ਰੇਨਿੰਗ ਦੇ ਕੇਂਦਰ ਗੀਤਾ ਦੇ ਸੰਦੇਸ਼ ਤੋਂ ਪ੍ਰੇਰਣਾ ਲੈਂਦੇ ਹਨ, ਜਦ ਕਿ ਪੰਜਾਬੀ ਭਾਈਚਾਰਾ ਦੇਸ਼ ਅਤੇ ਵਿਦੇਸ਼ ਵਿੱਚ ਜਿਥੇ ਵੀ ਰਹੇ ਉਥੇ ਆਪਣੀ ਖੁਸ਼ੀ/ਗਮੀ ਅਤੇ ਜਨਮ ਤੋਂ ਲੇਕੇ ਮੋਤ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਆਪਣੇ ਜੀਵਨ ਦੀ ਅਗਵਾਈ ਲੈਦੇਂ ਹਨ।
ਭਾਰਤ ਅਤੇ ਪੰਜਾਬ — ਆਤਮਿਕ ਵਿਰਾਸਤ ਦੀ ਧਰਤੀ
ਭਾਰਤ ਦੀ ਧਰਤੀ ਉੱਤੇ ਜਨਮ ਲੈਣਾ ਅਤੇ ਵਿਸ਼ੇਸ਼ ਕਰਕੇ ਪੰਜਾਬ ਦੀ ਧਰਤੀ ਤੇ ਇਹ ਆਪਣੇ ਆਪ ਵਿੱਚ ਪਿਛਲੇ ਚੰਗੇ ਕੀਤੇ ਕਰਮਾਂ ਦੀ ਨਿਸ਼ਾਨੀ ਹੈ।ਇਹ ਗੱਲ ਮੇਰੇ ਵੱਲੋਂ ਸੁਭਾਵਿਕ ਹੀ ਨਹੀ ਕਹੀ ਜਾ ਰਹੀ ਬਲਕਿ ਇਹ ਸ਼ਬਦ ਉਸ ਵਿਦੇਸ਼ ਦੀ ਧਰਤੀ ਤੋਂ ਆਏ ਉਸ ਵਿਅਕਤੀ ਦੇ ਹਨ ਜਿਸ ਨੇ ਇਸ ਧਰਤੀ ਤੇ ਆਕੇ ਇਥੋਂ ਦੇ ਸਭਿਆਚਾਰ,ਰੀਤੀ ਰਿਵਾਜ ਅਤੇ ਧਰਮ ਬਾਰੇ ਪੜਣ ਦੀ ਕੋਸ਼ਿਸ਼ ਕੀਤੀ।ਉਸ ਦਾ ਕਹਿਣਾ ਸੀ ਕਿ ਜੇਕਰ ਸਾਰੀ ਦੁਨੀਆਂ ਇਥੋਂ ਦੇ ਧਾਰਮਿਕ ਗ੍ਰੰਥ ਭਗਵਤ ਗੀਤਾ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਦੇ ਨਾਲ ਨਾਲ ਸਿਰਫ ਇਹਨਾਂ ਧਾਰਮਿਕ ਗ੍ਰੰਥਾਂ ਨੂੰ ਸਿਰਫ਼ ਮੱਥਾ ਟੇਕਣ ਤੱਕ ਸੀਮਤ ਨਾ ਰਹਿਣ , ਸਗੋਂ ਜੀਵਨ ਜਾਚ ਸਿੱਖਣ ਦਾ ਸਾਧਨ ਮੰਂਨ ਕੇ ਇਸ ਤੇ ਅਮਲ ਕਰਨ ਤਾਂ ਸਮਾਜ ਵਿੱਚ ਸ਼ਾਤੀ ਅਤੇ ਭਾਈਚਾਰਕ ਸਾਝ ਬਣ ਸਕਦੀ ਹੈ।ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ—ਨਾਮ, ਸੇਵਾ ਅਤੇ ਸਿਮਰਨ—ਮਨੁੱਖ ਨੂੰ ਅੰਦਰੋਂ ਸਾਫ਼ ਕਰਕੇ ਸਮਾਜ ਨਾਲ ਸੰਤੁਲਿਤ ਜੋੜਦੀ ਹੈ।
ਦੁਖ ਦੀ ਗੱਲ ਇਹ ਹੈ ਕਿ ਅਸੀਂ ਅਕਸਰ ਇਹਨਾਂ ਧਾਰਮਿਕ ਗ੍ਰੰਥਾਂ ਨੂੰ ਰਸਮ ਤੱਕ ਸੀਮਤ ਕਰ ਲੈਂਦੇ ਹਾਂ। ਜਦਕਿ ਗੀਤਾ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੋਵੇਂ ਅਮਲ ਉੱਤੇ ਜ਼ੋਰ ਦਿੰਦੇ ਹਨ—ਆਤਮ-ਜਾਗਰੂਕਤਾ, ਨਿਰਵੈਰ,ਫਰਜ ਅਤੇ ਦਇਆ ਕਰਨ ਦੀ ਸਲਾਹ ਦਿੰਦੀ ਹੈ।
ਭਗਵਤ ਗੀਤਾ ਕਹਿੰਦੀ ਹੈ: ਕਰਮ ਕਰ, ਫਲ ਦੀ ਉਮੀਦ ਨਾ ਕਰ ਫਲ ਦੀ ਉਮੀਦ ਮੇਰੇ ਤੇ ਛੱਡ ਇਸੇ ਤਰਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹਾਉਮੇ ਤਿਆਗ ਕੇ ਨਾਮ ਵਿੱਚ ਲੀਨ ਅਤੇ ਮਨੁੱਖਤਾ ਦਾ ਸੁਨੇਹਾ ਦਿੰਦੀ ਹੈ।
ਜਿਵੇਂ ਬਹੁਤ ਰਿਸ਼ੀ ਮੁਨੀ ਜਾਂ ਜੀਵਨ ਜਾਚ ਸਿਖਾਉਣ ਵਾਲੇ ਕੋਚ ਅਤੇ ਕਥਾ ਵਾਚਕ ਭਗਵਤ ਗੀਤਾ ਨੂੰ ਪੜ੍ਹਨ ਅਤੇ ਉਸ ਤੇ ਅਮਲ ਕਰਨ ਲਈ ਪ੍ਰਰੇਤਿ ਕਰਦੇ ਹਨ।ਕਈਆਂ ਨੂੰ ਲੱਗਦਾ ਕਿ ਭਗਵਤ ਗੀਤਾ ਵਿੱਚ ਮੁੱਖ ਤੋਰ ਤੇ ਭਗਵਾਨ ਕ੍ਰਿਸ਼ਨ ਅਰਜਨ ਨੂੰ ਯੁੱਧ ਕਰਨ ਲਈ ਪ੍ਰਰੇਤਿ ਜਾਂ ਉਤਸ਼ਾਹਿਤ ਕਰ ਰਹੇ ਹਨ ਜਦੋਂ ਕਿ ਯੁੱਧ ਦਾ ਇਸ ਨਾਲ ਕੋਈ ਸਬੰਧ ਨਹੀਂ ਅਸਲੀਅਤ ਹੈ ਕਿ ਕੁਰਕੇਸ਼ਤਰ ਦੇ ਯੁੱਧ ਮੈਦਾਨ ਵਿੱਚ ਭਗਵਾਨ ਕ੍ਰਿਸ਼ਨ ਵੱਲੋਂ ਬੋਲੇ ਗਏ ਸ਼ਬਦ ਨਾਂ ਕੇਵਲ ਅਰਜਨ ਲਈ ਹਨ ਅਸਲ ਵਿੱਚ ਇਹ ਹਰ ਵਿਅਕਤੀ ਲਈ ਜੀਵਨ ਜਿਉਣ ਦੀ ਕਲਾ ਹੈ।
ਇਸ ਕਲਾ ਦੀ ਨੀਂਹ ਤਿੰਨ ਹਾਉਮੇ ਰਹਿਤ ਪੱਖਾਂ ‘ਤੇ ਟਿਕੀ ਹੋਈ ਹੈ।ਪਹਿਲਾ—ਆਪਣੇ ਆਪ ਦੀ ਸਮਝ, ਦੂਜਾ ਆਲੇ–ਦੁਆਲੇ ਦੀ ਦੁਨੀਆ ਦੀ ਪਹਿਚਾਣ ਅਤੇ ਤੀਸਰਾਾਂ ਨਾਲ ਸੰਤੁਲਿਤ ਲੈਣ–ਦੇਣ।ਦੇਖਣ ਵਿੱਚ ਬੇਸ਼ਕ ਇੰਝ ਲੱਗਦਾ ਕਿ ਅਰਜਨ ਹਾਉਮੇ ਨਾਲ ਗ੍ਰਸਤ ਹੈ ਅਰਜਨ ਦੇ ਸ਼ਬਦਾਂ ਨੂੰ ਸੁਣ ਕੇ ਲੱਗਦਾ ਕਿ ਜਿਵੇਂ ਉਹ ਆਪਣੇ ਆਪ ਨੂੰ ਜੈਤੂ ਸਮਝਦਾ ਹੋਇਆ ਮਹਿਸੂਸ ਕਰਦਾ ਕਿ ਉਹ ਨਹੀ ਚਾਹੁੰਦਾ ਕਿ ਉਸ ਦੇ ਭਾਈ,ਰਿਸ਼ਤੇਦਾਰ ਉਸ ਹੱਥੋਂ ਮਾਰੇ ਜਾਣ।
ਆਪਣੇ ਅੰਦਰ ਝਾਤ ਮਾਰਨਾ
ਭਗਵਤ ਗੀਤਾ ਸਾਨੂੰ ਸਭ ਤੋਂ ਪਹਿਲਾਂ ਆਪਣੇ ਅੰਦਰ ਵੱਲ ਦੇਖਣ ਦੀ ਸਿੱਖਿਆ ਦਿੰਦੀ ਹੈ। ਅਸੀਂ ਅਕਸਰ ਆਪਣੀ ਪਛਾਣ ਬਾਰੇ ਗਲਤ ਧਾਰਣਾਵਾਂ ਪਾਲ ਲੈਂਦੇ ਹਾਂ—ਕਦੇ ਆਪਣੇ ਆਪ ਨੂੰ ਘੱਟ ਸਮਝਦੇ ਹਾਂ, ਕਦੇ ਵਧਾ–ਚੜ੍ਹਾ ਕੇ। ਇਹ ਨਾ-ਸਮਝ ਹੀ ਵਿਅਕਤੀ ਵਿੱਚ ਹਾਉਮੇਂ,ਈਰਖਾ ਅਤੇ ਨਾ-ਸਮਝ ਪੈਦਾ ਕਰਦੀ ਹੈ।ਪਰ ਜਦੋਂ ਮਨੁੱਖ ਆਪਣੇ ਅੰਦਰ ਨੂੰ ਸਮਝ ਲੈਂਦਾ ਹੈ, ਤਾਂ ਦੁੱਖ ਘੱਟ ਹੋਣ ਲੱਗਦਾ ਹੈ ਅਤੇ ਜੀਵਨ ਵਿੱਚ ਪਾਰਦਸ਼ਤਾ ਆਉਂਦੀ ਹੈ।
ਲੈਣ–ਦੇਣ ਦੀ ਸੰਸਕ੍ਰਿਤੀ
ਰਿਸ਼ਤੇ ਤਦ ਹੀ ਮਜ਼ਬੂਤ ਰਹਿੰਦੇ ਹਨ ਜਦੋਂ ਉਨ੍ਹਾਂ ਵਿੱਚ ਸੰਤੁਲਿਤ ਲੈਣ–ਦੇਣ ਹੁੰਦਾ ਹੈ। ਗੀਤਾ ਅਨੁਸਾਰ, ਜਦੋਂ ਅਸੀਂ ਸਿਰਫ਼ ਲੈਣਾ ਹੀ ਚਾਹੀਏ ਅਤੇ ਦੇਣ ਲਈ ਤਿਆਰ ਨਾ ਹੋਈਏ, ਤਾਂ ਰਿਸ਼ਤੇ ਟੁੱਟਣ ਲੱਗਦੇ ਹਨ। ਭਗਵਤ ਗੀਤਾ ਵਿੱਚ ਭਗਵਾਨ ਕ੍ਰਿਸ਼ਨ ਅਦਾਨ ਪ੍ਰਦਾਨ ਦੀ ਪ੍ਰਕਿਰਆ ਦੀ ਗੱਲ ਕਰਦੇ ਹਨ।ਜਿਵੇਂ ਦੁਰਯੋਧਨ ਪੰਜ ਪਿੰਡ ਵੀ ਦੇਣ ਨੂੰ ਤਿਆਰ ਨਹੀ ਜਦੋਂ ਕਿ ਅਦਾਨ ਪ੍ਰਦਾਨ ਤੋਂ ਬਿੰਨਾ ਕੁਝ ਵੀ ਸੰਭਵ ਨਹੀ।
ਉਮੀਦਾਂ ਦਾ ਸੰਤੁਲਨ
ਜੀਵਨ ਸ਼ੈਲੀ ਕੋਚ ਦਾ ਕਹਿਣਾ ਕਿ ਜਿਆਦਾਤਰ ਰਿਸ਼ਤਿਆਂ ਦੇ ਟੱਟਣ ਦਾ ਕਾਰਣ ਅਣ-ਹਕੀਕੀ ਉਮੀਦਾਂ ਹੁੰਦੀਆਂ।ਇਸੇ ਕਾਰਣ ਭਗਵਤ ਗੀਤਾ ਸਾਨੂੰ ਸਿੱਖਿਆ ਦਿੰਦੀ ਕਿ ਦੂਜਿਆਂ ਤੋਂ ਉਹੀ ਉਮੀਦ ਰੱਖੋ ਜੋ ਉਹ ਪੂਰਾ ਕਰ ਸਕਣ।ਜਦੋਂ ਅਸੀ ਆਪਣੀ ਖੁਸ਼ੀ ਨੂੰ ਦੂਜਿਆਂ ਦੇ ਵਿਹਾਰ ਨਾਲ ਜੋੜਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਮਨ ਗੁਲਾਮ ਬਣ ਜਾਦਾਂ ਜਿਸ ਕਾਰਣ ਰਿਸ਼ਤੇ ਟੁੱਟਣ ਲੱਗਦੇ।
“ਉਮੀਦਾਂ ਘਟਾਓ, ਸੰਚਾਰ ਵਧਾਓ।”(ਜੀਵਨ ਸ਼ੈਲੀ ਕੋਚ)
ਭਗਵਤ ਗੀਤਾ ਦਾ ਯੱਗ ਦਾ ਸਿਧਾਂਤ ਅਸਲ ਵਿੱਚ ਰਿਸ਼ਤਿਆਂ ਵਿੱਚ ਲੇਣ-ਦੇਣ ਦੀ ਪ੍ਰਕਿਰਆ ਤੇ ਖੜਾ ਹੈ ਜਦੋਂ ਕੋਈ ਮਨੁੱਖ ਸਿਰਫ ਲੇਣਾ ਹੀ ਚਾਹੁੰਦਾ ਦੇਣ ਤੋਂ ਡਰਦਾ ਹੈ ਤਾਂ ਰਿਸ਼ਤਾ ਟੁੱਟਣ ਲੱਗਦਾ। ਗੀਤਾ ਮਨੁੱਖ ਨੂੰ ਸਿਖਾਉਂਦੀ ਹੈ ਕਿ ਹਰ ਸਥਿਤੀ ‘ਤੇ ਤੁਰੰਤ ਪ੍ਰਤੀਕਿਿਰਆ ਨਾ ਕਰੋ, ਸਗੋਂ ਸੋਚ–ਸਮਝ ਕੇ ਪ੍ਰਤੀਸਾਦ ਦਿਓ। ਮਨੋਵਿਿਗਆਨ ਵਿੱਚ ਇਸਨੂੰ ਓਮੋਟਿੋਨੳਲ ੍ਰੲਗੁਲੳਟਿੋਨ ਕਿਹਾ ਜਾਂਦਾ ਹੈ। ਜਿਹੜਾ ਮਨੁੱਖ ਆਪਣੇ ਜਜ਼ਬਾਤਾਂ ‘ਤੇ ਕਾਬੂ ਪਾ ਲੈਂਦਾ ਹੈ, ਉਹੀ ਅਸਲ ਅਰਥਾਂ ਵਿੱਚ ਮਜ਼ਬੂਤ ਹੁੰਦਾ ਹੈ।
ਆਧੁਨਿਕ ਮਨੋਵਿਿਗਆਨ ਸਮੇਂ ਵਿੱਚ ਜਦੋਂ ਮਾਨਸਿਕ ਤਣਾਅ ਅਤੇ ਚਿੰਤਾ ਦੀ ਗੱਲ ਹੁੰਦੀ ਤਾਂ ਜੀਵਨ ਸ਼ੈਲੀ ਕੋਚ ਵੀ ਆਪੂ ਜਾਗਰੂਕਤਾ,ਭਾਵਨਾਤਮਕ ਸਾਝ ਅਤੇ ਮਾਨਸਿਕ ਸਫਾਈ ਦੀਆਂ ਗੱਲਾਂ ਕਰਦੇ ਹਨ ਜੋ ਸਦੀਆਂ ਪਹਿਲਾਂ ਭਗਵਤ ਗੀਤਾ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਕਹਿ ਦਿੱਤੀਆਂ।ਇਸ ਲਈ ਹਮੇਸ਼ਾ ਤੁਰੰਤ ਜਵਾਬ ਜਾਂ ਕੋਈ ਐਕਸ਼ਨ ਲੈਣ ਦੀ ਥਾਂ ਤੇ ਸੋਚ ਸਮਝ ਕੇ ਦੂਜੇ ਦੇ ਮਨ ਨੂੰ ਪੜ੍ਹ ਕੇ ਜਵਾਬ ਦੇਣਾ
ਜੀਵਨ ਸੋਖਾਲਾ ਅਤੇ ਸ਼ਾਤ ਉਦੋਂ ਹੀ ਹੋ ਸਕਦਾ ਜਦੋਂ ਅਸੀ ਆਪਣੇ ਅੰਦਰ ਝਾਤ ਮਾਰਦੇ ਹੋਏ ਹਕੀਕਤ ਨੂੰ ਸਵੀਕਾਰ ਕਰਦੇ ਹਾਂ।ਰਿਸ਼ਤਿਆਂ ਵਿੱਚ ਸੰਤੁਲਨ ਰੱਖਦੇ ਹੋਏ ਹੀ ਅੰਦਰੁਨੀ ਸ਼ਾਤ ਕਾਇਮ ਰੱਖੀ ਜਾ ਸਕਦੀ ਹੈ।
ਦੂਜਿਆਂ ਦੀ ਮਨੋਦਸ਼ਾ ਨੂੰ ਸਮਝਣਾ
ਹਰ ਵਿਅਕਤੀ ਆਪਣੇ ਅੰਦਰਲੇ ਡਰ,ਅੰਦਰਲੀਆਂ ਇਛਾਵਾਂ ਕਾਰਣ ਅਸਰੱਿਖਅਤ ਮਹਿਸੂਸ ਕਰਦਾ ਜੀਵਨ ਸ਼ੈਲੀ ਕੋਚ ਅਤੇ ਭਗਵਤ ਗੀਤਾ ਸਾਨੂੰ ਸਿਖਾਉਂਦੀ ਹੈ ਕਿ ਇਹਨਾਂ ਨਾਲ ਕਿਵੇਂ ਲੜਨਾ ਹੈ।ਜਦੋਂ ਅਸੀਂ ਦੂਜਿਆਂ ਦੇ ਵਿਹਾਰ ਨੂੰ ਉਨਾਂ ਦੇ ਮਨ ਦੀ ਅਵਸਥਾ ਨਾਲ ਜੋੜ ਕੇ ਦੇਖਦੇ ਹਾਂ ਤਾਂ ਸਾਡੇ ਅੰਦਰ ਗੁੱਸਾ ਘਟ ਜਾਦਾਂ ਅਤੇ ਸਿਆਣਪ ਵੱਧ ਜਾਦੀ ਹੈ।
ਆਲੇ–ਦੁਆਲੇ ਦੀ ਹਕੀਕਤ
ਭਗਵਤ ਗੀਤਾ ਵਿੱਚ ਭਗਵਾਨ ਕ੍ਰਿਸ਼ਨ ਦੇ ਬੋਲ ਸਾਨੂੰ ਦੱਸਦੇ ਹਨ ਕਿ ਸਮਾਜ ਵਿੱਚ ਰਹਿੰਦੇ ਹੋਏ ਸਾਨੂੰ ਲੱਗਦਾ ਕਿ ਸਾਡੇ ਕੋਲ ਬਹੁਤ ਸਾਰੀਆਂ ਤਾਕਤਾਂ ਜਿਸ ਦਾ ਸਾਨੂੰ ਹਮੇਸ਼ਾ ਗੁਮਾਨ ਜਾਂ ਹੰਕਾਰ ਹੁੰਦਾਂ ਜਿਵੇਂ ਦੋਲਤ,ਪੁਜੀਸ਼ਨ.ਸਮਾਜ ਵਿੱਚ ਪ੍ਰਸਿੱਧੀ ਅਤੇ ਗਿਆਨ ਜਿੰਨਾ ਤੇ ਸਾਡਾ ਕੋਈ ਕੰਟਰੋਲ ਨਹੀਂ।ਜਿਸ ਕਾਰਣ ਅਸੀ ਇਨਾਂ ਤੋਂ ਬਹੁਤ ਉਮੀਦਾਂ ਲਾ ਲੈਦੇਂ ਹਾਂ ਜਦੋਂ ਇਹ ਉਮੀਦਾਂ ਪੂਰੀਆਂ ਨਹੀ ਹੁੰਦੀਆਂ ਤਾਂ ਨਿਰਾਸ਼ਾ ਜਨਮ ਲੈਂਦੀ ।ਇਸ ਕਾਰਣ ਭਗਵਾਨ ਕ੍ਰਿਸ਼ਨ ਅਰਜਨ ਦੇ ਰਾਂਹੀ ਸਾਰੀ ਸ੍ਰਿਸ਼ਟੀ ਨੂੰ ਇਹਨਾਂ ਦਾ ਹੰਕਾਰ ਨਾ ਕਰਣ ਲਈ ਪ੍ਰਰੇਤਿ ਕਰਦੇ ਹਨ।
ਕੁਰਕੇਸ਼ਤਰ ਵਿੱਚ ਕੋਰਵਾਂ ਅਤੇ ਪਾਡਵਾਂ ਦਰਮਿਆਨ ਹੋਇਆ ਯੁੱਧ ਸਿਰਫ ਦੋ ਪ੍ਰੀਵਾਰਾਂ ਦਾ ਸਿਰਫ ਇਤਿਹਾਸਕ ਯੁੱਧ ਨਹੀ ਸਗੋਂ ਅਸੀਂ ਦੇਖ ਸਕਦੇ ਹਾਂ ਕਿ ਇਹ ਯੁੱਧ ਅੱਜ ਵੀ ਸਾਡੇ ਮਨ ਅੰਦਰ ਜਾਂ ਸਾਡੇ ਪ੍ਰੀਵਾਰਾਂ ਵਿੱਚ ਚਲਦਾ ਸਘਰੰਸ਼ ਹੈ-ਜਿਸ ਵਿੱਚ ਲਾਲਚ,ਡਰ,ਗੁੱਸਾ ਅਤੇ ਅਹੰਕਾਰ ਸ਼ਾਮਲ ਹੈ।ਕ੍ਰਿਸ਼ਨ ਕੇਵਲ ਅਰਜਨ ਦੀ ਜਿੱਤ ਦਾ ਕਾਰਣ ਨਹੀ ਬਣਦੇ ਸਗੋਂ ਉਸ ਦਾ ਮਨ ਵੀ ਮਜਬੂਤ ਕਰਨ ਦੇ ਨਾਲ ਉਸ ਦੇ ਅਹੰਕਾਰ ਨੂੰ ਵੀ ਖਤਮ ਕਰਦੇ।ਜਦੋਂ ਅਸੀ ਇਸ ਦੇ ਵਿਸਥਾਰ ਨਾਲ ਦੇਖਦੇ ਹਾਂ ਤਾਂ ਦੇਖਦੇ ਹਾਂ ਕਿ ਇਹ ਗੀਤਾ ਦੀ ਸਿੱਖਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਮਿਲਦੀ ਹੈ।
“ ਮਨ ਜੀਤੈ ਜਗੁ ਜੀਤੁ। ਭਾਵ ਜੋ ਮਨ ਨੂੰ ਜਿੱਤ ਲੈਂਦਾਂ ਹੈ ਉਹ ਸੰਸਾਰ ਵਿੱਚ ਸੰਤੁਲਨ ਬਣਾ ਕੇ ਸੰਸ਼ਾਰ ਨੂੰ ਵੀ ਜਿੱਤ ਲੈਦਾਂ।
ਦੋਵੇਂ ਗ੍ਰੰਥ ਹਾਉਮੇ ਤੋਂ ਮੁਕਤੀ ਦਿਵਾਉਣ ਦੇ ਨਾਲ ਰਿਸ਼ਤਿਆਂ ਦੀ ਨੀਂਹ ਨੂੰ ਮਜਬੂਤ ਕਰਦੇ ਅਤੇ ਦੋਵੇਂ ਗ੍ਰੰਥ ਹਾਉਮੇਂ ਨੂੰ ਦੁੱਖਾਂ ਦੀ ਜੜ ਮੰਨਦੇ ਹਨ।
ਭਗਵਦ ਗੀਤਾ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਨੁੱਖ ਨੂੰ ਸਫ਼ਲ ਹੀ ਨਹੀਂ, ਉਸ ਦੇ ਆਤਮ-ਵਿਸ਼ਵਾਸ ਅਤੇ ਖੁਸ਼ਹਾਲ ਬਣਾਉਂਦੇ ਹਨ। ਇਹ ਗ੍ਰੰਥ ਰਸਮਾਂ ਨਹੀਂ, ਰਾਹ ਹਨ—ਰਿਸ਼ਤਿਆਂ ਦੀ ਸੂਝ, ਮਨ ਦੀ ਸਫਾਈ,ਮਨ ਦੀ ਜਿੱਤ ਅਤੇ ਜੀਵਨ ਦੀ ਕਲਾ। ਅੱਜ ਜੇ ਅਸੀਂ ਇਨ੍ਹਾਂ ਦੀ ਸਿੱਖਿਆ ਨੂੰ ਅਮਲ ਵਿੱਚ ਲਿਆਈਏ, ਤਾਂ ਨਿੱਜੀ ਜੀਵਨ ਤੋਂ ਲੈ ਕੇ ਸਮਾਜ ਤੱਕ ਬਦਲਾਅ ਸੰਭਵ ਹੈ।
ਲੇਖਕ
ਡਾ ਸੰਦੀਪ ਘੰਡ
ਐਡਵੋਕੇਟ/ਲਾਈਫ ਕੋਚ
ਮਾਨਸਾ-9815139576
Leave a Reply