ਰਣਜੀਤ ਸਿੰਘ ਮਸੌਣ
ਰਾਘਵ ਅਰੋੜਾ
ਅੰਮ੍ਰਿਤਸਰ
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਡੀ.ਜੀ.ਪੀ. ਪੰਜਾਬ ਗੋਰਵ ਯਾਦਵ ਦੀਆਂ ਹਦਾਇਤਾਂ ਅਨੁਸਾਰ ਸੁਹੇਲ ਮੀਰ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਅਤੇ ਯਾਦਵਿੰਦਰ ਸਿੰਘ ਡੀ.ਐਸ.ਪੀ ਅਟਾਰੀ ਦੀ ਅਗਵਾਈ ਹੇਠ ਥਾਣਾ ਘਰਿੰਡਾ ਅਤੇ ਥਾਣਾ ਕੰਬੋਅ ਵੱਲੋ ਵੱਡੀ ਸਫਲਤਾ ਹਾਸਿਲ ਕਰਦਿਆ 985 ਗ੍ਰਾਮ ਆਈਸ ਡਰੱਗ (ਮੇਥਾਮਫੇਟਾਮਾਈਨ) ਅਤੇ 2 ਪਿਸਟਲ 32 ਬੋਰ ਸਮੇਤ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਥਾਣਾ ਘਰਿੰਡਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮਨਜਿੰਦਰ ਸਿੰਘ ਉਰਫ਼ ਤੋਤੀ ਵਾਸੀ ਪਿੰਡ ਭੰਡਿਆਰ ਨਸ਼ੀਲੇ ਪਦਾਰਥ ਵੇਚਣ ਦਾ ਧੰਦਾ ਕਰਦਾ ਹੈ। ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਘਰਿੰਡਾ ਦੇ ਸਬ-ਇੰਸਪੈਕਟਰ ਕੁਲਵੰਤ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਨੇ ਉਕਤ ਮਨਜਿੰਦਰ ਸਿੰਘ ਉਰਫ਼ ਤੋਤੀ ਨੂੰ ਢੋਡੀਵਿੰਡ ਮੋੜ ਤੋਂ 985 ਗ੍ਰਾਮ ਆਈਸ ਡਰੱਗ (ਮੇਥਾਮਫੇਟਾਮਾਈਨ) ਸਮੇਤ ਕਾਬੂ ਕਰ ਲਿਆ ਗਿਆ। ਜਿਸ ਸਬੰਧੀ ਉਕਤ ਦੋਸ਼ੀ ਖਿਲਾਫ਼ ਥਾਣਾ ਘਰਿੰਡਾ ਵਿਖੇ ਮੁਕੱਦਮਾ ਨੰ. 422 ਮਿਤੀ 30.12.2025 ਜੁਰਮ 22-ਸੀ/61/85 ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਥਾਣਾ ਕੰਬੋਅ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਜਸਕੀਰਤ ਸਿੰਘ ਉਰਫ਼ ਲਾਲਾ ਵਾਸੀ ਬੱਲ ਖ਼ੁਰਦ ਪਾਸ ਨਜਾਇਜ਼ ਅਸਲਾ ਹੈ। ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਕੰਬੋਅ ਪੁਲਿਸ ਵੱਲੋਂ ਉਕਤ ਜਸਕੀਰਤ ਸਿੰਘ ਉਰਫ਼ ਲਾਲਾ ਦੇ ਘਰ ਰੇਡ ਕੀਤਾ। ਜਿਸ ਦੌਰਾਨ ਉਸ ਪਾਸੋਂ 2 ਪਿਸਟਲ 32 ਬੋਰ ਸਮੇਤ 2 ਮੈਗਜ਼ੀਨ ਅਤੇ 2 ਰੌਦ ਜ਼ਿੰਦਾ ਬਰਾਮਦ ਹੋਏ। ਜਿਸ ਸਬੰਧੀ ਉਕਤ ਦੋਸ਼ੀ ਖਿਲਾਫ ਥਾਣਾ ਕੰਬੋਅ ਵਿਖੇ ਮੁਕੱਦਮਾ ਨੰ. 252 ਮਿਤੀ 30-12-2025 ਜੁਰਮ 25-54-59 ਅਸਲਾ ਐਕਟ ਤਹਿਤ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ।ਉਕਤ ਗ੍ਰਿਫ਼ਤਾਰ ਦੋਸ਼ੀਆ ਦੇ ਫਾਰਵਰਡ ਅਤੇ ਬੈਕਵਰਡ ਲਿੰਕਾ ਨੂੰ ਚੰਗੀ ਤਰ੍ਹਾ ਖੰਘਾਲਿਆ ਜਾ ਰਿਹਾ ਹੈ ਅਤੇ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇਂ ਆਵੇਗੀ, ਉਸ ਖਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਗ੍ਰਿਫਤਾਰ ਦੋਸ਼ੀ:-
1. ਮਨਜਿੰਦਰ ਸਿੰਘ ਉਰਫ ਤੋਤੀ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਭੰਡਿਆਰ ਥਾਣਾ ਘਰਿੰਡਾ ਜਿਲ੍ਹਾ ਅੰਮ੍ਰਿਤਸਰ
2. ਜਸਕੀਰਤ ਸਿੰਘ ਉਰਫ ਲਾਲਾ ਪੁੱਤਰ ਹਰਨੇਕ ਸਿੰਘ ਵਾਸੀ ਬੱਲ ਖੁਰਦ
ਕੁੱਲ ਰਿਕਵਰੀ:-
1. 985 ਗ੍ਰਾਮ ਆਈਸ ਡਰੱਗ (ਮੇਥਾਮਫੇਟਾਮਾਈਨ)
2. 02 ਪਿਸਟਲ 32 ਬੋਰ
3. 02 ਮੈਗਜੀਨ
4. 02 ਜਿੰਦਾ ਰੌਂਦ
Leave a Reply