ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਲੁੱਟ-ਖੋਹ ਗਿਰੋਹ ਦਾ ਪਰਦਾਫਾਸ਼, 17 ਮੋਬਾਇਲ, 4 ਮੋਟਰਸਾਇਕਲ, 1 ਬਿਨਾ ਨੰਬਰੀ ਟੀ.ਵੀ.ਐਸ ਜੁਪਿਟਰ ਸਕੂਟਰੀ ਬਿਨਾਂ ਨੰਬਰੀ , ਖਿਡੌਣਾ ਪਿਸਟਲ ਸਮੇਤ 5 ਦੋਸ਼ੀ ਕਾਬੂ

 

ਲੁਧਿਆਣਾ
( ਜਸਟਿਸ ਨਿਊਜ਼  )
–ਮਾਨਯੋਗ ਸ੍ਰੀ ਸਵਪਨ ਸ਼ਰਮਾ IPS ਕਮਿਸ਼ਨਰ ਪੁਲਿਸ ਲੁਧਿਆਣਾ ਅਤੇ ਸ੍ਰੀ ਰੁਪਿੰਦਰ ਸਿੰਘ IPS ਡਿਪਟੀ ਕਮਿਸ਼ਨਰ ਪੁਲਿਸ, ਸਿਟੀ ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ ਹੇਠ ਲੁੱਟਾਂ ਖੋਹਾਂ ਕਰਨ ਵਾਲਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 17 ਮੋਬਾਇਲ, 4 ਮੋਟਰਸਾਇਕਲ,1 ਬਿਨਾ ਨੰਬਰੀ ਟੀ.ਵੀ.ਐਸ ਜੁਪਿਟਰ ਸਕੂਟਰੀ ਬਿਨਾਂ ਨੰਬਰੀ, ਖਿਡੌਣਾ ਪਿਸਟਲ ਸਮੇਤ 5 ਦੋਸ਼ੀ ਕਾਬੂ ਕੀਤੇ।ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸ਼੍ਰੀ ਸਮੀਰ ਵਰਮਾ ਪੀ.ਪੀ.ਐਸ/ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-1 ਲੁਧਿਆਣਾ ਅਤੇ ਸ੍ਰੀ ਕਿੱਕਰ ਸਿੰਘ ਪੀ.ਪੀ.ਐਸ/ਸਹਾਇਕ ਕਮਿਸ਼ਨਰ ਪੁਲਿਸ ਉੱਤਰੀ ਲੁਧਿਆਣਾ ਜੀ ਨੇ ਦੱਸਿਆ ਕਿ ਇੰਸਪੈਕਟਰ ਹਰਸ਼ਵੀਰ ਸਿੰਘ ਮੁੱਖ ਅਫਸਰ ਥਾਣਾ ਸਲੇਮ ਟਾਬਰੀ ਲੁਧਿਆਣਾ ਦੀ ਅਗਵਾਈ ਹੇਠ ਸ.ਥ: ਜਿੰਦਰ ਲਾਲ ਇੰਚਾਰਜ ਚੌਕੀ ਐਲਡੀਕੋ ਅਤੇ ਸ.ਥ: ਹਰਮੇਸ਼ ਲਾਲ ਪੁਲਿਸ ਪਾਰਟੀ ਸਮੇਤ ਮੈਟਰੋ ਕੱਟ ਭੱਟੀਆਂ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕੀ ਜਸਵੀਰ ਉਰਫ ਸ਼ੀਰਾ ਪੁੱਤਰ ਲੇਟ ਰਾਮ ਲੁਭਾਇਆ, ਸੋਮਨਾਥ ਉਰਫ ਬੱਬੂ ਪੁੱਤਰ ਰੇਸ਼ਮ ਲਾਲ, ਮਨਪ੍ਰੀਤ ਸਿੰਘ ਉਰਫ ਮਣਕੀ ਪੁੱਤਰ ਬਨਾਰਸੀ ਦਾਸ ਅਤੇ ਪ੍ਰਿਥਵੀ ਰਾਜ ਉਰਫ ਪ੍ਰਿਥੀ ਪੁੱਤਰ ਜੈਲਾ ਸਿੰਘ ਵਾਸੀਆਨ ਲੁਧਿਆਣਾ ਖਿਡੋਣਾ ਪਿਸਤੋਲ ਅਤੇ ਦਾਤ ਨੋਕ ਤੇ ਲੁੱਟਾ ਖੌਹਾਂ ਕਰਦੇ ਹਨ, ਜੋ ਮੋਬਾਇਲ ਖੋਹ ਕੀਤੇ ਹਨ ਉਹ ਪ੍ਰਿਥਵੀ ਰਾਜ ਉਰਫ ਪ੍ਰਿਥੀ ਨੂੰ ਵੇਚਦੇ ਹਨ।
ਜਿਸਤੇ ਸ.ਥ: ਜਿੰਦਰ ਲਾਲ ਇੰਚਾਰਜ ਚੌਕੀ ਐਲਡੀਕੋ ਅਤੇ ਸ.ਥ: ਹਰਮੇਸ਼ ਲਾਲ ਵੱਲੋ ਥਾਣਾ ਸਲੇਮ ਟਾਬਰੀ ਲੁਧਿਆਣਾ ਵਿੱਚ ਮੁਕੱਦਮਾ ਨੰਬਰ 222 ਮਿਤੀ 28-12-25 ਅ/ਧ 304, 303(2), 3(5) BNS ਤਹਿਤ ਦਰਜ ਰਜਿਸਟਰ ਕਰਕੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨਾ ਦੋਸ਼ੀਆਂ ਪਾਸੋਂ 17 ਵੱਖ-ਵੱਖ ਮਾਰਕਿਆਂ ਦੇ ਟੱਚ ਸਕਰੀਨ ਮੋਬਾਇਲ ਫੋਨ, 4 ਬਿਨਾ ਨੰਬਰੀ ਹੀਰੋ ਸਪਲੈਂਡਰ ਮੋਟਰਸਾਇਕਲ, 1 ਬਿਨਾ ਨੰਬਰੀ ਟੀ.ਵੀ.ਐਸ ਜੁਪਿਟਰ ਸਕੂਟਰੀ ਬਿਨਾਂ ਨੰਬਰੀ, 1 ਖਿਡੌਣਾ ਪਿਸਟਲ ਅਤੇ 2 ਲੋਹੇ ਦੇ ਦਾਤ ਬਰਾਮਦ ਕੀਤੇ ਗਏ ਹਨ। ਗ੍ਰਿਫਤਾਰ ਕੀਤੇ ਦੋਸ਼ੀਆਂ ਵਿੱਚ ਜਸਵੀਰ ਉਰਫ਼ ਸ਼ੀਰਾ, ਸੋਮ ਨਾਥ ਉਰਫ਼ ਬੱਬੂ, ਮਨਪ੍ਰੀਤ ਸਿੰਘ ਉਰਫ਼ ਮਣਕੀ, ਪ੍ਰਿਥਵੀ ਰਾਜ ਉਰਫ਼ ਪ੍ਰਿਥੀ ਅਤੇ ਜੈ ਪ੍ਰਕਾਸ ਮਿਸਰਾ ਸ਼ਾਮਲ ਹਨ, ਜਿਨ੍ਹਾਂ ਨੇ ਖੋਹ ਕੀਤੇ ਮੋਬਾਇਲ ਪ੍ਰਿਥਵੀ ਰਾਜ ਉਰਫ਼ ਪ੍ਰਿਥੀ ਮੋਬਾਇਲ ਦੁਕਾਨਦਾਰ ਨੂੰ ਵੇਚਣ ਦੀ ਗੱਲ ਕਬੂਲੀ ਹੈ। ਉਕਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਤੋਂ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਦੌਰਾਨ ਹੋਰ ਵਾਰਦਾਤਾਂ ਅਤੇ ਸਾਥੀਆਂ ਬਾਰੇ ਪੁੱਛਗਿੱਛ ਜਾਰੀ ਹੈ।ਦੋਸ਼ੀ ਜਸਵੀਰ ਉਰਫ ਸ਼ੀਰਾ ਦੇ ਖਿਲਾਫ ਪਹਿਲਾਂ ਤਿੰਨ ਮੁਕੱਦਮੇ, ਦੋਸ਼ੀ ਸੋਮਨਾਥ ਉਰਫ ਬੱਬੂ ਦੇ ਖਿਲਾਫ ਇਕ ਮੁਕੱਦਮਾ ਅਤੇ ਜੈ ਪ੍ਰਕਾਸ਼ ਮਿਸ਼ਰਾ ਦੇ ਖਿਲਾਫ ਚਾਰ ਮੁਕੱਦਮੇ ਦਰਜ ਹਨ।

Leave a Reply

Your email address will not be published.


*


betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin