ਕਪੂਰਥਲਾ,
(ਜਸਟਿਸ ਨਿਊਜ਼)
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਵਲੋਂ ਸ੍ਰੀ ਹਿਰਦੇਜੀਤ ਸਿੰਘ, ਚੀਫ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਦੀ ਅਗਵਾਈ ਹੇਠ ਯੂਥ ਅੰਗੇਸਟ ਡਰਗੱਸ ਮੁਹਿੰਮ ਤਹਿਤ ਮਾਤਾ ਭਦਰਕਾਲੀ ਮੰਦਿਰ ਸ਼ੇਖੂਪੁਰ, ਹਨੂਮਾਨ ਮੰਦਿਰ ਫਗਵਾੜਾ, ਹਨੂਮਾਨ ਮੰਦਿਰ ਨੇੜੇ ਕੋਤਵਾਲੀ ਕਪੂਰਥਲਾ, ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ, ਡੀ.ਸੀ ਚੌਂਕ ਕਪੂਰਥਲਾ, ਪੀਰ ਚੌਧਰੀ ਕਪੂਰਥਲਾ, ਸ੍ਰੀ ਸਤਨਰਾਇਣ ਮੰਦਿਰ ਕਪੂਰਥਲਾ, ਗੁਰੂਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ, ਗੁਰੂਦੁਆਰਾ ਬੇਬੇ ਨਾਨਕੀ ਸੁਲਤਾਨਪੁਰ ਲੋਧੀ, ਪੰਚ ਮੰਦਿਰ ਕਪੂਰਥਲਾ, ਸ਼ਿਵ ਮੰਦਿਰ ਕਹਚਿਰੀ ਕਪੂਰਥਲਾ, ਸਿਵਲ ਹਸਪਤਾਲ ਅਤੇ ਨਸ਼ਾ ਛਡਾਓ, ਕੇਂਦਰ ਕਪੂਰਥਲਾ, ਬੱਸ ਸਟੈਂਡ, ਲੇਬਰ ਚੌਂਕ, ਰਮਨੀਕ ਚੌਂਕ, ਸ਼ਹੀਦ ਭਗਤ ਸਿੰਘ ਚੌਂਕ, ਅਰਬਨ ਸਟੇਟ ਅਤੇ ਰੇਲਵੇ ਸਟੇਸ਼ਨ ਅਤੇ ਹੋਰ ਵੱਖ-ਵੱਖ ਸਥਾਨਾਂ ਵਿਖੇ ਸੈਮੀਨਾਰ ਤੇ ਨੁੱਕੜ ਨਾਟਕ ਕਰਵਾਏ ਗਏ ।
ਸੈਮੀਨਾਰ ਅਤੇ ਨੁੱਕੜ ਨਾਟਕ ਦੌਰਾਨ ਹਾਜਰ ਜਨਤਾ ਨੂੰ ਜਾਣਕਾਰੀ ਦਿੰਦਿਆਂ ਬੁਲਾਰਿਆਂ ਵਲੋਂ ਦੱਸਿਆ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਆਪਣੇ ਬੱਚਿਆਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਖੇਡਾਂ ਖੇਡਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸਿਕ ਪਿਛੋਕੜ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਗੁਰੂ ਪੀਰਾਂ ਵਲੋਂ ਸਾਡੀ ਕੌਮ ਅਤੇ ਦੇਸ਼ ਲਈ ਦਿੱਤੀਆਂ ਕੁਰਬਾਨੀ ਤੋਂ ਨੌਜਵਾਨ ਪੀੜ੍ਹੀ ਸਿੱਖਕੇ ਆਪਣੇ ਰੰਗਲੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਅਪਣਾ ਯੋਗਦਾਨ ਪਾ ਸਕਣ।ਇਸ ਮੌਕੇ ਟਰੈਫਿਕ ਇੰਚਾਰਜ ਦਰਸ਼ਨ ਸਿੰਘ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ। ਸੈਮੀਨਾਰਾਂ ਦੌਰਾਨ ਗੁਲਸ਼ਨ ਲਾਲ, ਲਕਸ਼ਮੀ, ਪਵਨ ਕਾਲੀਆ, ਹਰਮਨਦੀਪ ਸਿੰਘ, ਸੀਮਾ ਸੇਠੀ, ਮੋਹਿੰਦਰ ਕੌਰ, ਸੁੱਖਨਿੰਦਰ ਸਿੰਘ ਅਤੇ ਨੁੱਕੜ ਨਾਟਕ ਟੀਮ ਦੇ ਮੈਂਬਰ ਕੁਨਾਲ ਸ਼ਰਮਾ, ਇੰਚਾਰਜ, ਪੂਜਾ, ਬੀਆ, ਜਗਨੂਰ ਸਿੰਘ, ਸ੍ਰੀ ਅਮਨ ਗਾਂਧੀ, ਸਰਬਜੀਤ ਸਿੰਘ, ਮਨਜੀਤ ਸਿੰਘ, ਗੁਰਮੇਲ ਸਿੰਘ ਵਲੋਂ ਭਾਗ ਲਿਆ ਗਿਆ। ਇਨ੍ਹਾਂ ਪ੍ਰੋਗਰਾਮਾਂ ਦੌਰਾਨ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰਚਾਰ ਸਮਗਰੀ ਵੀ ਵੰਡੀ ਗਈ।
Leave a Reply