ਹਰਿਆਣਾ ਖ਼ਬਰਾਂ

ਹਰਿਆਣਾ ਵਿੱਚ ਪਲਾਸਟਿਕ ਪੋਲੀਥੀਨ ‘ਤੇ ਸਖਤ ਕਾਰਵਾਈ ਦੀ ਤਿਆਰੀ  ਇੱਕ ਮਹੀਨੇ ਵਿੱਚ ਬਣੇਗੀ ਵਿਸ਼ੇਸ਼ ਕਾਰਜ ਯੋਜਨਾ  ਵਾਤਾਵਰਣ ਮੰਤਰੀ ਰਾਓ ਨਰਬੀਰ ਸਿੰਘ

ਚੰਡੀਗੜ੍ਹ

( ਜਸਟਿਸ ਨਿਊਜ਼   )

ਹਰਿਆਣਾ ਦੇ ਵਾਤਾਵਰਣ ਮੰਤਰੀ ਸ੍ਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਪਲਾਸਟਿਕ ਪੋਲੀਥੀਨ ਦਾ ਮੈਨੁਫੈਕਚਰਿੰਗ ਅਤੇ ਵਰਤੋ ਸਾਲ 2013 ਤੋਂ ਪ੍ਰਤੀਬੰਧਿਤ ਹੈ, ਇਸ ਦੇ ਬਾਵਜੂਦ ਇਸ ਦਾ ਇਸਤੇਮਾਲ ਪ੍ਰਦੂਸ਼ਣ ਦੀ ਵੱਡੀ ਸਮਸਿਆ ਦਾ ਕਾਰਨ ਬਣ ਰਿਹਾ ਹੈ। ਉਨ੍ਹਾਂ ਨੇ ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪੋਲੀਥੀਨ ਦੇ ਨੁਕਸਾਨ ਦੇ ਬਾਰੇ ਵਿੱਚ ਆਮਜਨਤਾ ਨੂੰ ਜਾਗਰੁਕ ਕਰਨ ਲਈ ਵਿਆਪਕ ਪੱਧਰ ‘ਤੇ ਵਿਸ਼ੇਸ਼ ਮੁਹਿੰਮ ਚਲਾਈ ਜਾਵੇ। ਇਸ ਮੁਹਿੰਮ ਵਿੱਚ ਜਨ ਸਿਹਤ ਇੰਜੀਨੀਅਰਿੰਗ ਵਿਭਾਗ, ਸਿੰਚਾਈ ਅਤੇ ਜਲ੍ਹ ਸੰਸਾਧਨ, ਉਦਯੋਗ ਅਤੇ ਵਪਾਰ ਅਤੇ ਸ਼ਹਿਰੀ ਸਥਾਨਕ ਵਿਭਾਗ ਦੀ ਵੀ ਸਰਗਰਮ ਭਾਗੀਦਾਰੀ ਯਕੀਨੀ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਮੁਹਿੰਮ ਦੀ ਸ਼ੁਰੂਆਤ ਸ਼ਹਿਰਾਂ ਤੋਂ ਕੀਤੀ ਜਾਵੇ ਅਤੇ ਇਸ ਦੇ ਲਈ ਇੱਕ ਵਿਸਤਾਰ ਕਾਰਜਯੋਜਨਾ ਇੱਕ ਮਹੀਨੇ ਦੇ ਅੰਦਰ ਤਿਆਰ ਕਰ ਪੇਸ਼ ਕੀਤੀ ਜਾਵੇ।

          ਰਾਓ ਨਰਬੀਰ ਸਿੰਘ ਅੱਜ ਇੱਥੇ ਆਪਣੇ ਦਫਤਰ ਵਿੱਚ ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਰਜਪ੍ਰਣਾਲੀ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿੱਚ ਬੋਰਡ ਦੇ ਚੇਅਰਮੈਨ ਸ੍ਰੀ ਵਿਨੀਤ ਗਰਗ ਸਮੇਤ ਸਬੰਧਿਤ ਵਿਭਾਗਾਂ ਦੇ ਵਧੀਕ ਮੁੱਖ ਸਕੱਤਰ ਅਤੇ ਨਾਮਜਦ ਨੋਡਲ ਅਧਿਕਾਰੀ ਮੌਜੂਦ ਰਹੇ।

          ਵਾਤਾਵਰਣ ਮੰਤਰੀ ਨੇ ਕਿਹਾ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਖੇਤਰੀ ਅਧਿਕਾਰੀ ਉਦਯੋਗਾਂ ਦਾ ਨਿਜੀ ਨਿਰੀਖਣ ਜਰੂਰ ਕਰਨ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਉਦਯੋਗ ਲਗਾਉਣ ਜਾ ਐਨਓਸੀ ਲਈ ਆਨਲਾਹਿਨ ਪੋਰਟਲ ‘ਤੇ ਬਿਨੈ ਆਉਣ ‘ਤੇ ਖੇਤਰੀ ਅਧਿਕਾਰੀ ਸਾਰੇ ਇਤਰਾਜਾਂ ਇੱਕ ਹੀ ਵਾਰ ਵਿੱਚ ਦਰਜ ਕਰਨ। ਵਾਰ-ਵਾਰ ਵੱਖ-ਵੱਖ ਇਤਰਾਜਾਂ ਲਗਾਉਣ ਨਾਲ ਉਦਯੋਗ ਲਗਾਉਣ ਵਾਲਿਆਂ ਨੁੰ ਗੈਰ-ਜਰੂਰੀ ਰੂਪ ਨਾਲ ਪਰੇਸ਼ਾਨ ਹੋਣਾ ਪੈਂਦਾ ਹੈ ਅਤੇ ਉਨ੍ਹਾਂ ਨੁੰ ਕਈ ਵਾਰ ਬੋਰਡ ਦੇ ਚੱਕਰ ਲਗਾਉਣੇ ਪੈਂਦੇ ਹਨ। ਅਜਿਹੀ ਸਥਿਤੀ ਨੂੰ ਹਰ ਹਾਲ ਵਿੱਚ ਰੋਕਿਆ ਜਾਵੇ।

          ਮੀਟਿੰਗ ਵਿੱਚ ਮੰਤਰੀ ਨੂੰ ਜਾਣੁ ਕਰਾਇਆ ਕਿ ਹਰਿਆਣਾ ਵਿੱਚ ਯਮੁਨਾ ਨਦੀ ਵਿੱਚ ਕੁੱਲ 11 ਮੁੱਖ ਡ੍ਰੇਨ ਮਿਲਦੀ ਹਨ ਜਿਨ੍ਹਾਂ ਰਾਹੀਂ ਉਦਯੋਗਾਂ ਦਾ ਦੂਸ਼ਿਤ ਪਾਣੀ ਪਹੁੰਚਦਾ ਹੈ। ਇਸ ‘ਤੇ ਚਿੰਤਾ ਵਿਅਕਤ ਕਰਦੇ ਹੋਏ ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਸੀਈਟੀਪੀ ਅਤੇ ਐਸਟੀਪੀ ਨਾਲ ਜੁੜੇ ਕੰਮਾਂ ਵਿੱਚ ਤੇਜੀ ਲਿਆਈ ਜਾਵੇ। ਰਿਵਾੜੀ, ਬਾਵਲ ਅਤੇ ਧਾਰੂਹੇੜਾ ਦੇ ਐਸਟੀਪੀ ‘ਤੇ ਵਿਸ਼ੇਸ਼ ਧਿਆਨ ਦੇਣ ਦੇ ਵੀ ਨਿਰਦੇਸ਼ ਦਿੱਤੇ ਗਏ।

          ਉਨ੍ਹਾਂ ਨੇ ਕਿਹਾ ਕਿ ਸਮਾਨੀ ਬੈਰਾਜ ਦੇ ਨੇੜੇ ਲਗਭਗ 25-26 ਪਿੰਡਾਂ ਵਿੱਚ ਜਲਭਰਾਵ ਦੀ ਸਥਿਤੀ ਬਣੀ ਰਹਿੰਦੀ ਹੈ। ਸਿੰਚਾਈ ਵਿਭਾਗ ਪਾਇਪਲਾਇਨ ਰਾਹੀਂ ਇਸ ਪਾਣੀ ਦੀ ਨਿਕਾਸੀ ਕਰ ਇਸ ਨੂੰ ਰਾਜਸਥਾਨ ਦੇ ਵੱਲ ਵੱਗਣ ਵਾਲੀ ਨਦੀ ਤੱਕ ਪਹੁੰਚਾਉਣ ਦੀ ਯੋਜਨਾ ਤਿਆਰ ਕਰਨ ਅਤੇ ਇਸ ਪਾਣੀ ਨੂੰ ਓਪਚਾਰਿਤ ਕਰ ਖੇਤੀਬਾੜੀ ਵਿੱਚ ਮੁੜ ਵਰਤੋ ਕੀਤੀ ਜਾਵੇ। ਇਸ ਨਾਲ ਖੋਲ ਅਤੇ ਬਾਵਲ ਬਲਾਕ ਦੇ ਕਿਸਾਨਾਂ ਨੂੰ ਵੱਡਾ ਲਾਭ ਮਿਲੇਗਾ ਅਤੇ ਨਹਿਰੀ ਪਾਣੀ ਦੀ ਕਮੀ ਵੀ ਕਾਫੀ ਹੱਦ ਤੱਕ ਪੂਰ ਹੋਵੇਗੀ।

          ਸ੍ਰੀ ਰਾਓ ਨਰਬੀਰ ਸਿੰਘ ਨੇ ਸਪਸ਼ਟ ਕਿਹਾ  ਿਰੇਡ, ਆਰੇਂਜ ਅਤੇ ਗ੍ਰੀਨ ਕੈਟੇਗਰੀ ਦੇ ਉਦਯੋਗਾਂ ਦੇ ਲਾਇਸੈਂਸ ਨਵੀਨੀਕਰਣ ਤੋਂ ਪਹਿਲਾਂ ਖੇਤਰੀ ਅਧਿਕਾਰੀਆਂ ਵੱਲੋਂ ਸਾਇਟ ‘ਤੇ ਜਾ ਕੇ ਨਿਜੀ ਨਿਰੀਖਣ ਕੀਤਾ ਜਾਣਾ ਚਾਹੀਦਾ ਹੈ। ਸਿਰਫ ਦਫਤਰ ਵਿੱਚ ਬੈਠ ਕੇ ਦਲਾਲੀ ਰਾਹੀ ਖਾਨਾਪੂਰਤੀ ਕਿਸੇ ਵੀ ਸਥਿਤੀ ਵਿੱਚ ਬਰਦਾਸ਼ਤ ਨਹੀਂ ਹੋਵੇਗੀ।

          ਮੀਟਿੰਗ ਦੌਰਾਨ ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਸ੍ਰੀ ਯੋਗੇਸ਼ ਕੁਮਾਰ ਨੇ ਮੰਤਰੀ ਨੂੰ ਭਰੋਸਾ ਦਿੱਤਾ ਕਿ ਊਹ ਅਗਲੇ ਹਫਤੇ ਵਿੱਚ ਪਾਣੀਪਤ, ਸੋਨੀਪਤ, ਝੱਜਰ ਅਤੇ ਗੁਰੂਗ੍ਰਾਮ ਸਥਿਤ ਐਸਟੀਪੀ ਦਾ ਖੁਦ ਨਿਰੀਖਣ ਕਰਣਗੇ ਅਤੇ ਸਬੰਧਿਤ ਖੇਤਰੀ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਵੀ ਕਰਣਗੇ।

ਜਨ ਸ਼ਿਕਾਇਤਾਂ ਦੇ ਤੁਰੰਤ ਹੱਲ ਲਈ ਸਰਕਾਰ ਪ੍ਰਤੀਬੱਧ ਖੇਤੀਬਾੜੀ ਮੰਤਰੀ=ਜਿਲ੍ਹਾ ਲੋਕ ਸੰਪਰਕ ਕਮੇਅੀ ਦੀ ਮੀਟਿੰਗ ਵਿੱਚ 14 ਵਿੱਚੋਂ 6 ਸ਼ਿਕਾਇਤਾਂ ਦਾ ਹੋਇਆ ਮੌਕੇ ‘ਤੇ ਹੱਲ

ਚੰਡੀਗੜ੍ਹ

  (  ਜਸਟਿਸ ਨਿਊਜ਼  )

ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਮੌਜੂਦਾ ਸਰਕਾਰ ਜਨਤਾ ਦੀ ਸਮਸਿਆਵਾਂ ਦਾ ਗੰਭੀਰਤਾ ਨਾਲ ਸੁਨਣ ਅਤੇ ਹੱਲ ਕਰਨ ਨੂੰ ਲੈ ਕੇ ਪ੍ਰਤੀਬੱਧ ਹਨ। ਹਰੇਕ ਮਹੀਨੇ ਗ੍ਰੀਵੇਂਸ ਕਮੇਟੀ ਦੀ ਮੀਟਿੰਗ ਆਯੋਜਿਤ ਕੀਤੀ ਜਾਂਦੀ ਹੈ ਜਿਸ ਵਿੱਚ ਜਨ ਸਮਸਿਆਵਾਂ ‘ਤੇ ਸੁਣਵਾਈ ਕੀਤੀ ਜਾਂਦੀ ਹੈ। ਹਰੇਕ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਆਮ ਜਨਤਾ ਦੇ ਪ੍ਰਤੀ ਜਿਮੇਵਾਰ ਹਨ ਅਤੇ ਉਨ੍ਹਾਂ ਨੂੰ ਸਰਕਾਰ ਦੀ ਮੰਸ਼ਾ ਅਨੁਸਾਰ ਲੋਕਾਂ ਦੀ ਭਲਾਈ ਲਈ ਕੰਮ ਕਰਨੇ ਹਨ।

          ਖੇਤੀਬਾੜੀ ਮੰਤਰੀ ਅੱਜ ਚਰਖੀ ਦਾਦਰੀ ਵਿੱਚ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਕਮੇਟੀ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

          ਇਸ ਮੀਟਿੰਗ ਵਿੱਚ ਚਰਖੀ ਦਾਦਰੀ ਜਿਲ੍ਹਾ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਤੋਂ ਆਏ ਨਾਗਰਿਕਾਂ ਦੀ ਕੁੱਲ 14 ਸ਼ਿਕਾਇਤਾਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ 6 ਮਾਮਲਿਆਂ ਦਾ ਹੱਲ ਮੀਟਿੰਗ ਦੌਰਾਨ ਹੀ ਕਰ ਦਿੱਤਾ ਗਿਆ, ਜਦੋਂ ਕਿ ਬਾਕੀ ਸ਼ਿਕਾਇਤਾਂ ਨੂੰ ਅਗਲੀ ਸੁਣਵਾਈ ਲਈ ਰੱਖਿਆ ਗਿਆ ਹੈ।

          ਮੀਟਿੰਗ ਦੇ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਅਪਧਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਸ਼ਿਕਾਇਤਾਂ ਦੀ ਜਾਂਚ ਵਿੱਚ ਪਾਰਦਰਸ਼ਿਤਾ ਬਣਾਏ ਰੱਖਣ ਅਤੇ ਸੰਤੋਸ਼ਜਨਕ ਹੋਣ। ਸਰਕਾਰ ਦੀ ਜਨਭਲਾਈਕਾਰੀ ਯੋਜਨਾਵਾਂ ਤਾਂਹੀ ਸਾਰਥਕ ਹੁੰਦੀਆਂ ਹਨ ਜਦੋਂ ਉਨ੍ਹਾਂ ਦਾ ਲਾਭ ਸਿੱਧੇ ਆਖੀਰੀ ਲਾਇਨ ਵਿੱਚ ਖੜ੍ਹੇ ਆਮ ਨਾਗਰਿਕ ਤੱਕ ਪਹੁੰਚੇ। ਇਸੀ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਵਿਭਾਗ ਸ਼ਿਕਾਇਤਾਂ ਅਤੇ ਸਮਸਿਆਵਾਂ ਨੂੰ ਸਮੇਂਬੱਧ ਹੱਲ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

          ਸ੍ਰੀ ਰਾਣਾ ਨੇ ਕਿਹਾ ਕਿ ਸ਼ਕਾਇਤ ਕਮੇਟੀ ਦੀ ਮੀਟਿੰਗਾਂ ਸਰਕਾਰ ਅਤੇ ਨਾਗਰਿਕਾਂ ਦੇ ਵਿੱਚ ਸੁਗਮ ਸੰਵਾਦ ਦਾ ਸਰੋਤ ਹੈ, ਆਮ ਜਨਤਾ ਆਪਣੀ ਗੱਲ ਸਿੱਧੇ ਸ਼ਾਸਨ-ਪ੍ਰਸਾਸ਼ਨ ਤੱਕ ਪਹੁੰਚਿਆ ਸਕਦੇ ਹਨ।

ਐਚਟੇਟ ਪ੍ਰੀਖਿਆ ਤਹਿਤ 4 ਜਨਵਰੀ ਤੱਕ ਬਿਨੈ ਕਰਨਾ ਯਕੀਨੀ ਕਰਨ ਉਮੀਦਵਾਰ=ਸਪੈਸ਼ਲ ਮੀਡੀਆ ‘ਤੇ ਫੈਲੀ ਗੁਮਰਾਹ ਕਰਨ ਵਾਲੀ ਖਬਰਾਂ ਤੋਂ ਬਨਾਉਣ ਦੂਰੀ

ਪ੍ਰੀਖਿਆ ਸਬੰਧੀ ਕਿਸੇ ਵੀ ਜਾਣਕਾਰੀ ਤਹਿਤ ਬੋਰਡ ਦੀ ਅਧਿਕਾਰਕ ਵੈਬਸਾਇਟ ‘ਤੇ ਵਿਜਟ ਕਰਦੇ ਰਹਿਣ ਉਮੀਦਵਾਰ

ਚੰਡੀਗੜ੍ਹ

  (ਜਸਟਿਸ ਨਿਊਜ਼  )

ਹਰਿਆਣਾ ਸਕੂਲ ਸਿਖਿਆ ਬੋਰਡ ਭਿਵਾਨੀ ਵੱਲੋਂ ਸੰਚਾਲਿਤ ਕਰਵਾਏ ਜਾਣ ਵਾਲੀ ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ (ਐਚਟੇਟ)-2025 ਦਾ ਬਿਨ੍ਹਾਂ ਰੁਕਾਵਟ ਸੰਚਾਲਨ ਕਰਨ, ਭਰੋਸੇਯੋਗ ਤੇ ਪਵਿੱਤਰਾ ਬਰਕਰਾਰ ਰੱਖਣ ਲਈ ਸਿਖਿਆ ਬੋਰਡ ਵੱਲੋਂ ਅਭੂਤਪੂਰਵ ਪ੍ਰਬੰਧ ਕੀਤੇ ਜਾ ਰਹੇ ਹਨ।

          ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਬੋਰਡ ਬੁਲਾਰੇ ਨੇ ਦਸਿਆ ਕਿ ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ-2025 (ਐਚਟੇਟ) ਲੇਵਲ-1, 2 ਤੇ 3 ਤਹਿਤ ਬਿਨੈ 24 ਦਸੰਬਰ, 2025 ਤੋਂ ਲਾਇਵ ਕਰ ਦਿੱਤੇ ਗਏ ਹਨ। ਇਛੁੱਕ ਊਮੀਦਵਾਰ ਬੋਰਡ ਦੀ ਅਥੋਰਾਇਜਡ ਵੈਬਸਾਇਟ ਮਮਮ।ਲਤਕੀ।ਰਗਪ।ਜਅ ‘ਤੇ ਦਿੱਤੇ ਗਏ ਲਿੰਕ ਰਾਹੀਂ ਮਹਤੱਵਪੂਰਣ ਨਿਰਦੇਸ਼ਾਂ ਨੂੰ ਧਿਆਨ ਨਾਲ ਪੜ੍ਹ ਕੇ /ਸਮਝਕੇ 04 ਜਨਵਰੀ, 2026 (ਰਾਤ 12:00 ਵਜੇ) ਤੱਕ ਆਨਲਾਇਨ ਬਿਨੈ ਕਰਨਾ ਯਕੀਨੀ ਕਰਨ। ਆਨਲਾਇਨ ਬਿਨੈ ਤੇ ਪ੍ਰੀਖਿਆ ਫੀਸ ਦੇ ਸਫਲਤਾਪੂਰਵਕ ਜਮ੍ਹਾ ਕਰਨ ਦੇ ਬਾਅਦ ਉਮੀਦਵਾਰ ਕੰਫਰਮੇਸ਼ਨ ਪੇਜ ਦਾ ਪ੍ਰਿੰਟ ਲੈਣਾ ਯਕੀਨੀ ਕਰ ਲੈਣ। ਉਨ੍ਹਾਂ ਨੇ ਅੱਗੇ ਦਸਿਆ ਕਿ ਉਮੀਦਵਾਰ ਆਪਣੇ ਵੰਡ, ਫੋਟੋ, ਦਸਤਖਤ, ਅੰਗੂਠੇ ਦਾ ਨਿਸ਼ਾਨ, ਲੇਲਵ ਵਿਸ਼ਾ ਦਾ ਚੋਣ (ਲੇਵਲ 2 ਤੇ 3), ਜਾਤੀ ਵਰਗ, ਦਿਵਆਂਗ ਸ਼੍ਰੇਣੀ ਤੇ ਗ੍ਰਹਿ ਰਾਜ ਵਿੱਚ 4 ਤੇ 5 ਜਨਵਰੀ, 2026 ਨੂੰ ਆਨਲਾਇਨ ਸੋਧ ਕਰ ਸਕਦੇ ਹਨ।

          ਉਨ੍ਹਾਂ ਨੇ ਉਮੀਦਵਾਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸੋਸ਼ਲ ਮੀਡੀਆ ‘ਤੇ ਫੈਲੀ ਹੋਈ ਕਿਸੇ ਵੀ ਤਰ੍ਹਾ ਦੀ ਗੁਮਰਾਹ ਖਬਰਾਂ/ਗਲਤ ਪ੍ਰਚਾਰ ‘ਤੇ ਧਿਆਨ ਨਾ ਅਤੇ ਸਮੇਂ ਰਹਿੰਦੇ ਪ੍ਰੀਖਿਆ ਤਹਿਤ ਬਿਨੈ ਕਰਨਾ ਯਕੀਨੀ ਕਰਨ। ਕਿਸੇ ਵੀ ਤਰ੍ਹਾ ਦੀ ਗੁਮਰਾਹ ਖਬਰਾਂ ਨੂੰ ਜੇਕਰ ਕਿਸੇ ਊਮੀਦਵਾਰ ਦੇ ਜਾਣਕਾਰੀ ਵਿੱਚ ਆਉਂਦੀ ਹੈ ਤਾਂ ਬੋਰਡ ਦੀ ਵੈਬਸਾਇਟ ‘ਤੇ ਦਿੱਤੇ ਗਏ ਟੈਲੀਫੋਨ ਨੰਬਰਾਂ ‘ਤੇ ਹਰਿਆਣਾ ਸਕੂਲ ਸਿਖਿਆ ਬੋਰਡ ਭਿਵਾਨੀ ਨੁੰ ਤੁਰੰਤ ਸੂਚਿਤ ਕਰਨ, ਸੂਚਨਾ ਦੇਣ ਵਾਲੇ ਉਮੀਦਵਾਰਾਂ ਦੇ ਨਾਮ ਗੁਪਤ ਰੱਖੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਉਮੀਦਵਾਰ ਨਵੀਨਤਮ ਅਪਡੇਟ ਲਈ ਬੋਰਡ ਦੀ ਅਧਿਕਾਰਕ ਵੈਬਸਾਇਟ ਦਾ ਨਿਯਮਤ ਤੌਰ ‘ਤੇ ਅਵਲੋਕਨ ਕਰਦੇ ਰਹਿਣ, ਤਾਂ ਜੋ ਉਹ ਕਿਸੇ ਵੀ ਮਹਤੱਵਪੂਰਣ ਤੇ ਗੈਰ-ਜਰੂਰੀ ਜਾਣਕਾਰੀ/ਸੂਚਨਾ ਤੋਂ ਵਾਂਝਾ ਨਾ ਰਹਿ ਜਾਵੇ।

          ਬੋਰਡ ਬੁਲਾਰੇ ਨੇ ਦਸਿਆ ਕਿ ਪ੍ਰੀਖਿਆ ਦੇ ਸਫਲ ਤੇ ਪਾਰਦਰਸ਼ੀ ਸੰਚਾਲਨ ਤਹਿਤ ਪੂਰੇ ਸੂਬੇ ਵਿੱਚ ਪ੍ਰੀਖਿਆ ਕੇਂਦਰਾਂ ਦੀ ਸਖਤ ਨਿਗਰਾਨੀ ਤਹਿਤ ਬੋਰਡ ਵੱਲੋਂ ਪ੍ਰਭਾਵੀ ਫਲਾਇੰਗ ਸਕੁਆਡ ਦਾ ਗਠਨ ਕੀਤਾ ਜਾਵੇਗਾ। ਪ੍ਰੀਖਿਆਵਾਂ ਦੀ ਪਲ-ਪਲ ਦੀ ਮਾਰਕਟਿੰਗ ਕਰਨ ਦੇ ਉਦੇਸ਼ ਨਾਲ ਭਿਵਾਨੀ ਬੋਰਡ ਮੁੱਖ ਦਫਤਰ ‘ਤੇ ਇੱਕ ਆਧੁਨਿਕ ਏ ਆਈ ਤਕਨੀਕ ਨਾਲ ਲੈਸ ਹਾਈਟੈਕ ਕਮਾਂਡ ਐਂਡ ਕੰਟਰੋਲ ਸੈਂਟਰ ਬਣਾਇਆ ਜਾਵੇਗਾ। ਪ੍ਰੀਖਿਆ ਕੇਂਦਰਾਂ ‘ਤੇ ਕਿਸੇ ਵੀ ਬਾਹਰੀ ਦਖਲਅੰਦਾਜੀ ਨੂੰ ਰੋਕਣ ਲਈ ਕਾਫੀ ਗਿਣਤੀ ਵਿੱਚ ਪੁਲਿਸ ਫੋਰਸ ਪ੍ਰੀਖਿਆ ਸ਼ੁਰੂ ਹੋਣ ਤੋਂ ਕਾਫੀ ਸਮੇਂ ਪਹਿਲਾਂ ਪ੍ਰੀਖਿਆ ਕੇਂਦਰਾਂ ਦੇ ਬਾਹਰ ਤੈਨਾਤ ਰਹੇਗੀ।

Leave a Reply

Your email address will not be published.


*


betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin