ਰਾਖੀਗੜ੍ਹੀ ਨੂੰ ਵਿਸ਼ਵ ਪਹਿਚਾਣ ਦਿਵਾਉਣ ਲਈ ਕੇਂਦਰੀ ਬਜਟ ਵਿੱਚ 500 ਕਰੋੜ ਦਾ ਪ੍ਰਾਵਧਾਨ – ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਰਤ ਦੀ ਪ੍ਰਚੀਣ ਅਤੇ ਗੌਰਵਸ਼ਾਲੀ ਸਭਿਅਤਾ ਦਾ ਗਵਾਹ ਰਾਖੀਗੜ੍ਹੀ ਨੂੰ ਦੇਸ਼ ਦੇ ਇੱਕ ਪ੍ਰਤਿਸ਼ਠਤ ਵਿਸ਼ਵ ਪਹਿਚਾਣ ਵਾਲੇ ਸਥਾਨ ਵਜੋ ਵਿਕਸਿਤ ਕਰਨ ਲਈ ਕੇਂਦਰ ਸਰਕਾਰ ਵੱਲੋਂ ਕੇਂਦਰੀ ਬਜਟ ਵਿੱਚ 500 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਹੈ। ਸੂਬਾ ਸਰਕਾਰ ਵੀ ਰਾਖੀਗੜ੍ਹੀ ਦੇ ਇਤਿਹਾਸਕ, ਸਭਿਆਚਾਰਕ ਅਤੇ ਸੈਰ-ਸਪਾਟਾ ਮਹਤੱਵ ਨੂੰ ਸਮਝਦੇ ਹੋਏ ਇਸ ਨੂੰ ਕੌਮੀ ਅਤੇ ਕੌਮਾਂਤਰੀ ਸੈਰ-ਸਪਾਟਾ ਨਕਸ਼ੇ ‘ਤੇ ਪ੍ਰਮੁੱਖ ਸਥਾਨ ਦਿਵਾਉਣ ਲਈ ਲਗਾਤਾਰ ਠੋਸ ਕਦਮ ਚੁੱਕ ਰਹੀ ਹੈ।
ਮੁੱਖ ਮੰਤਰੀ ਅੱਜ ਭਾਰਤ ਦੀ ਪ੍ਰਾਚੀਣ ਸਭਿਅਤਾ ਦੀ ਧਰੋਹਰ ਪਵਿੱਤਰ ਭੂਮੀ ਰਾਖੀਗੜ੍ਹੀ ਵਿੱਚ ਆਯੋਜਿਤ ਦੂਜੇ ਰਾਜ ਪੱਧਰੀ ਰਾਖੀਗੜ੍ਹੀ ਮਹੋਤਸਵ ਦੇ ਮੌਕੇ ‘ਤੇ ਮੌਜੂਦ ਜਨਤਾ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਹੜੱਪਾ ਗਿਆਨ ਕੇਂਦਰ ਦਾ ਵੀ ਉਦਘਾਟਨ ਕੀਤਾ। ਮਹੋਤਸਵ ਵਿੱਚ ਕ੍ਰਾਫਟ ਮੇਲਾ, ਵਿਰਾਸਤ ਦੌੜ, ਵਰਕਸ਼ਾਪ, ਪ੍ਰਦਰਸ਼ਨੀ, ਸਭਿਆਚਾਰਕ ਪ੍ਰੋਗਰਮਾਮ, ਪੇਂਡੂ ਖੇਡ-ਕੂਦ, ਪ੍ਰਸ਼ਨੋਤਰੀ ਤੇ ਰੰਗੋਲੀ ਅਤੇ ਫੋਟੋਗ੍ਰਾਫੀ ਮੁਕਾਬਲਿਆਂ ਦਾ ਆਯੋਜਨ ਹੋ ਰਿਹਾ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਖੁਦ ਵੀ ਮਹੋਤਸਵ ਵਿੱਚ ਸ਼ੁਰੂ ਹੋਈ ਵੱਖ-ਵੱਖ ਗਤੀਵਿਧੀਆਂ ਦਾ ਅਵਲੋਕਨ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ, ਕੈਬਨਿਟ ਮੰਤਰੀ ਸ੍ਰੀ ਰਣਬੀਰ ਗੰਗਵਾ, ਵਿਧਾਇਕ ਸ੍ਰੀ ਵਿਨੋਦ ਭਿਆਨ ਵੀ ਮੌਜੂਦ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਰਾਖੀਗੜ੍ਹੀ ਪੰਚਾਇਤ ਵੱਲੋਂ ਪੇਸ਼ ਕੀਤੀ ਗਈ ਸਾਰੀ 13 ਮੰਗਾਂ ਨੁੰ ਸਬੰਧਿਤ ਵਿਭਾਗਾਂ ਨੂੰ ਭੇਜ ਕੇ ਜਲਦੀ ਪੂਰਾ ਕਰਵਾਇਆ ਜਾਵੇਗਾ।। ਇਸੀ ਤਰ੍ਹਾ ਰਾਖੀ ਸ਼ਾਹਪੁਰ ਪੰਚਾਇਤ ਵੱਲੋਂ ਰੱਖੀ ਗਈ ਪੰਜ ਮੰਗਾਂ ਨੂੰ ਵੀ ਸਬੰਧਿਤ ਵਿਭਾਗਾਂ ਨੂੰ ਭੇਜ ਕੇ ਪੂਰਾ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਰਾਖੀਗੜ੍ਹੀ ਅਤੇ ਰਾਖੀ ਸ਼ਾਹਪੁਰ ਪਿੰਡਾਂ ਨੂੰ 21-21 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ।
ਉਨ੍ਹਾਂ ਨੇ ਕਿਹਾ ਕਿ ਰਾਖੀਗੜ੍ਹੀ ਨੂੰ ਇਤਿਹਾਸਕ ਵਿਰਾਸਤ ਵਜੋ ਵਿਸ਼ੇਸ਼ ਪਹਿਚਾਣ ਪ੍ਰਾਪਤ ਹੈ। ਇਹ ਉਹੀ ਭੂਮੀ ਹੈ, ਜਿੱਥੇ ਹਜਾਰਾਂ ਸਾਲ ਪਹਿਲਾਂ ਵਿਸ਼ਵ ਦੀ ਪੁਰਾਣੀ ਸਭਿਅਤਾਵਾਂ ਵਿੱਚੋਂ ਇੱਕ ਹੜਂਪਾ ਸਭਿਅਤਾ ਵਧੀ-ਫੂਲੀ ਸੀ। ਇੱਥੇ ਹੋਈ ਖੁਦਾਈਆਂ ਤੋਂ ਪ੍ਰਾਪਤ ਅਵਸ਼ੇਸ਼ ਇਹ ਪ੍ਰਮਾਣਤ ਕਰਦੇ ਹਨ ਕਿ ਉਸ ਸਮੇਂ ਵਿੱਚ ਰਾਖੀਗੜ੍ਹੀ ਇੱਕ ਵੱਡਾ ਉਦਯੋਗਿਕ ਅਤੇ ਵਪਾਰਕ ਕੇਂਦਰ ਸੀ, ਜਿੱਥੇ ਸੁਵਿਵਸਥਿਤ ਨਗਰ ਨਿਯੋਜਨ, ਸਵੱਛਤਾ ਵਿਵਸਥਾ ਅਤੇ ਜਲ੍ਹ ਪ੍ਰਬੰਧਨ ਦੀ ਵਿਲੱਖਣ ਵਿਵਸਥਾ ਸੀ। ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਿੰਧੂ-ਸਰਸਵਤੀ ਸਭਿਅਤਾ ਦਾ ਇਹ ਮਹਾਨ ਕੇਂਦਰ ਅੱਜ ਪੂਰੇ ਵਿਸ਼ਵ ਨੂੰ ਇਹ ਸੰਦੇਸ਼ ਦਿੰਦਾ ਹੈ ਕਿ ਭਾਰਤ ਦੀ ਜੜ੍ਹਾਂ ਕਿੰਨੀਆਂ ਡੁੰਘੀਆਂ, ਵਿਗਿਆਨਕ ਅਤੇ ਖੁਸ਼ਹਾਲ ਰਹੀ ਹੈ। ਵਿਸ਼ਵ ਦੀ ਸੱਭ ਤੋਂ ਵੱਡੀ ਅਤੇ ਵਿਕਸਿਤ ਪੁਰਾਣੀ ਨਗਰ ਸਭਿਅਤਾ ਦਾ ਮਹਤੱਵਪੂਰਣ ਕੇਂਦਰ ਹਰਿਆਣਾ ਵਿੱਚ ਸਥਿਤ ਹੋਣਾ ਸੂਬਾਵਾਸੀਆਂ ਲਈ ਮਾਣ ਦਾ ਵਿਸ਼ਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਅੱਜ ਆਪਣੀ ਸਭਿਆਚਾਰਕ ਵਿਰਾਸਤ ‘ਤੇ ਮਾਣ ਕਰਦੇ ਹੋਏ ਆਤਮਵਿਸ਼ਵਾਸ ਦੇ ਨਾਲ ਅੱਗੇ ਵੱਧ ਰਿਹਾ ਹੈ। ਕਾਸ਼ੀ ਵਿਸ਼ਵਨਾਥ ਧਾਮ, ਮਹਾਕਾਲ ਲੋਕ, ਅਯੋਧਿਆ ਵਿੱਚ ਸ਼੍ਰੀਰਾਮ ਜਨਮਭੂਮੀ ਮੰਦਿਰ ਅਤੇ ਰਾਖੀਗੜ੍ਹੀ ਵਰਗੀ ਪੁਰਾਤੱਤਵਿਕ ਸਥਾਨ ਭਾਰਤ ਦੀ ਗੌਰਵਸ਼ਾਲੀ ਪਰੰਪਰਾ ਦੇ ਪ੍ਰਤੀਕ ਹਨ। ਇਹ ਨਵਾਂ ਭਾਰਤ ਹੈ, ਜੋ ਆਪਣੇ ਅਤੀਤ ਤੋਂ ਪੇ੍ਰਰਣਾ ਲੈ ਕੇ ਉਜਵਲ ਭਵਿੱਖ ਦਾ ਨਿਰਮਾਣ ਕਰ ਰਿਹਾ ਹੈ।
ਸੂਬਾ ਸਰਕਾਰ ਰਾਖੀਗੜ੍ਹੀ ਨੂੰ ਕੌਮਾਂਤਰੀ ਸੈਰ-ਸਪਾਟਾ ਅਤੇ ਖੋਜ ਕੇਂਦਰ ਵਜੋ ਵਿਕਸਿਤ ਕਰਨ ਲਈ ਪ੍ਰਤੀਬੱਧ
ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਰਾਖੀਗੜ੍ਹੀ ਨੂੰ ਕੌਮਾਂਤਰੀ ਸੈਰ-ਸਪਾਟਾ ਅਤੇ ਖੋਜ ਕੇਂਦਰ ਵਜੋ ਵਿਕਸਿਤ ਕਰਨ ਲਈ ਪ੍ਰਤੀਬੱਧ ਹੈ। ਇੱਥੇ ਵਿਸ਼ਵਪੱਧਰੀ ਪੁਰਾਤੱਤਵ ਮਿਊਜ਼ੀਅਮ, ਖੋਜ ਸੰਸਥਾਨ, ਸੈਲਾਨੀ ਸਹੂਲਤਾਂ ਅਤੇ ਆਧੁਨਿਕ ਬੁਨਿਆਦੀ ਢਾਂਚਾ ਦਾ ਵਿਕਾਸ ਕੀਤਾ ਜਾ ਰਿਹਾ ਹੈ। ਇਸ ਦਾ ਉਦੇਸ਼ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਭਾਰਤ ਦੀ ਪੁਰਾਣੀ ਸਭਿਅਤਾ ਨਾਲ ਰੁਬਰੂ ਕਰਾਉਣਾ ਅਤੇ ਹਰਿਆਣਾ ਦੀ ਖੁਸ਼ਹਾਲ ਵਿਰਾਸਤ ਦਾ ਤਜਰਬਾ ਕਰਾਉਣਾ ਹੈ, ਜਿਸ ਨਾਲ ਸਕਾਨਕ ਨੌਜੁਆਨਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਮਿਲਣ ਅਤੇ ਖੇਤਰੀ ਅਰਥਵਿਵਸਥਾ ਨੂੰ ਗਤੀ ਮਿਲੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਰਾਖੀਗੜ੍ਹੀ ਦੀ ਖੁਦਾਈ ਨਾਲ ਇਹ ਵੀ ਸਪਸ਼ਟ ਹੁੰਦਾ ਹੈ ਕਿ ਪੁਰਾਣੇ ਸਮਾਜ ਵਿੱਚ ਮਹਿਲਾਵਾਂ ਨੂੰ ਸਨਮਾਨ ਅਤੇ ਸਮਾਨ ਮੌਕਾ ਪ੍ਰਾਪਤ ਸੀ। ਅੱਜ ਹਰਿਆਣਾ ਦੀ ਕੁੜੀਆਂ ਉਸੀ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਖੇਡ, ਸਿਖਿਆ, ਵਿਗਿਆਨ, ਪ੍ਰਸਾਸ਼ਨ ਅਤੇ ਸੇਨਾ ਵਿੱਚ ਦੇਸ਼ ਦਾ ਨਾਮ ਰੋਸ਼ਨ ਕਰ ਰਹੀ ਹੈ। ਸੂਬਾ ਸਰਕਾਰ ਮਹਿਲਾ ਸਸ਼ਕਤੀਕਰਣ ਨੂੰ ਸਰਵੋਚ ਪ੍ਰਾਥਮਿਕਤਾ ਦਿੰਦੇ ਹੋਏ ਸਿਖਿਆ, ਸੁਰੱਖਿਆ ਅਤੇ ਆਤਮਨਿਰਭਰਤਾ ਨਾਲ ਜੁੜੀ ਅਨੈਕ ਸੌਜਨਾਵਾਂ ਲਾਗੂ ਕਰ ਰਹੀ ਹੈ।
ਰਾਖੀਗੜ੍ਹੀ ਨੂੰ ਯੂਨੇਸਕੋ ਦੀ ਵਿਸ਼ਵ ਧਰੋਹਰ ਸੂਚੀ ਵਿੱਚ ਸ਼ਾਮਿਲ ਕਰਨ ਦੇ ਯਤਨ ਜਾਰੀ
ਉਨ੍ਹਾਂ ਨੇ ਦਸਿਆ ਕਿ ਭਾਰਤੀ ਪੁਰਾਤੱਤਵ ਸਰਵੇਖਣ ਅਨੁਸਾਰ ਹਰਿਆਣਾ ਵਿੱਚ ਲਗਭਗ 100 ਅਜਿਹੇ ਸਥਾਨ ਹਨ, ਜੋ ਇਤਹਾਸਕ ਅਤੇ ਪੁਰਾਤੱਤਵਿਕ ਮਹਤੱਵ ਰੱਖਦੇ ਹਨ। ਇੰਨ੍ਹਾਂ ਵਿੱਚ ਰੋਹਤਕ ਦਾ ਫਰਮਾਣਾ, ਭਿਵਾਨੀ ਦਾ ਮਿਤਾਥਲ, ਕੈਥਲ ਦਾ ਬਾਲੂ ਅਤੇ ਫਤਿਹਾਬਾਦ ਦਾ ਬਨਾਵਾਲੀ ਪ੍ਰਮੁੱਖ ਹਨ। ਰਾਖੀਗੜ੍ਹੀ ਸਮੇਤ ਇੰਨ੍ਹਾਂ ਸਾਰੇ ਸਥਾਨਾਂ ਦੇ ਸਰੰਖਣ ਅਤੇ ਵਿਕਾਸ ਲਈ ਵਿਸ਼ੇਸ਼ ਪਰਿਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਰਾਖੀਗੜ੍ਹੀ ਨੂੰ ਯੂਨੇਸਕੋ ਦੀ ਵਿਸ਼ਵ ਧਰੋਹਰ ਲਿਸਟ ਵਿੱਚ ਸ਼ਾਮਿਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇੱਥੇ 22 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਆਧੁਨਿਕ ਮਿਊਜ਼ੀਅਮ ਦਾ ਨਿਰਮਾਣ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਨੁੰਹ ਦੀ ਪੁਰਾਣੀ ਤਹਿਸੀਲ ਬਿਲਡਿੰਗ, ਲੋਹਾਰੂ ਦਾ ਕਿਲਾ ਅਤੇ ਤਾਵੜੂ ਦੇ ਮਕਬਰਾ ਪਰਿਸਰ ਨੂੰ ਰਾਜ ਸਰੰਖਤ ਸਮਾਰਕ ਐਲਾਨ ਕੀਤਾ ਗਿਆ ਹੈ। ਪੰਚਕੂਲਾ ਦੇ ਸੈਕਟਰ-5 ਵਿੱਚ ਅੱਤਆਧੁਨਿਕ ਪੁਰਾਤੱਤਵਿਕ ਮਿਊਜ਼ੀਅਮ ਅਤੇ ਅਗਰੋਹਾ ਸਥਾਨ ਦਾ ਵੀ ਵਿਕਾਸ ਕੀਤਾ ਜਾ ਰਿਹਾ ਹੈ।
7,000 ਸਾਲ ਪੁਰਾਣੀ ਰਾਖੀਗੜ੍ਹੀ ਸਭਿਅਤਾ ਨੇ ਵਿਸ਼ਵ ਨੂੰ ਆਧੁਨਿਕ ਨਗਰ ਵਿਵਸਥਾ ਦਾ ਦਿਖਾਇਆ ਮਾਰਗ- ਡਾ. ਅਰਵਿੰਦ ਸ਼ਰਮਾ
ਹਰਿਆਣਾ ਦੇ ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਅੱਜ ਰਾਖੀਗੜ੍ਹੀ ਵਿੱਚ ਇੱਕ ਇਤਿਹਾਸਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ, ਜਿਸ ਵਿੱਚ ਦੇ ਦੇ ਕੌਨੇ-ਕੌਨੇ ਤੋਂ ਕਲਾਕਾਰ ਹਿੱਸਾ ਲੈਣ ਲਈ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਕਿ ਲਗਭਗ 7,000 ਸਾਲ ਪੁਰਾਣੀ ਰਾਖੀਗੜ੍ਹੀ ਸਭਿਅਤਾ ਨੈ ਵਿਸ਼ਵ ਨੂੰ ਆਧੁਨਿਕ ਨਗਰ ਵਿਵਸਥਾ ਦਾ ਮਾਰਗ ਦਿਖਾਇਆ ਹੈ। ਉ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਸੂਬਾ ਸਰਕਾਰ ਨੈ ਕਿਸਾਨਾਂ ਦੇ ਹਿੱਤ ਵਿੱਚ ਇਤਿਹਾਸਕ ਫੈਸਲੇ ਲੈਂਦੇ ਹੋਏ ਗੰਨ੍ਹੇ ਦਾ ਸੱਭ ਤੋਂ ਵੱਧ 415 ਰੁਪਏ ਪ੍ਰਤੀ ਕੁਇੰਟਲ ਦਾ ਭਾਅ ਨਿਰਧਾਰਿਤ ਕੀਤਾ ਹੈ। ਉਨ੍ਹਾਂ ਨੇ ਦਸਿਆ ਕਿ ਅੱਜ ਵੀਰ ਬਾਲ ਦਿਵਸ ਮੌਕੇ ‘ਤੇ ਵੀਰ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ ਤਾਂ ਜੋ ਆਉਣ ਵਾਲੀ ਪੀੜ੍ਹੀਆਂ ਨੂੰ ਉਨ੍ਹਾਂ ਦੇ ਬਲਿਦਾਨ ਤੋਂ ਪੇ੍ਰਰਣਾ ਮਿਲ ਸਕੇ।
ਮੁੱਖ ਮੰਤਰੀ ਦੀ ਅਗਵਾਈ ਹੇਠ ਹਰਿਆਣਾਂ ਲਗਾਤਾਰ ਪ੍ਰਗਤੀ ਦੇ ਰਾਹ ‘ਤੇ ਅਗਰਸਰ – ਰਣਬੀਰ ਗੰਗਵਾ
ਇਸ ਤੋਂ ਪਹਿਲਾਂ ਹਰਿਆਣਾ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਖੇਤਰ ਦੀ ਸਾਲਾਂ ਪੁਰਾਣੀ ਹਾਂਸੀ ਨੂੰ ਜਿਲ੍ਹਾ ਬਣਾਏ ਜਾਣ ਦੀ ਮੰਗ ਨੂੰ ਪੂਰਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਹਰਿਆਣਾ ਲਗਾਤਾਰ ਪ੍ਰਗਤੀ ਦੇ ਰਾਹ ‘ਤੇ ਵੱਧ ਰਿਹਾ ਹੈ। ਸ੍ਰੀ ਗੰਗਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਵਿਜ਼ਨ ਦੇਸ਼ ਨੂੰ ਸਾਲ 2047 ਤੱਕ ਵਿਕਸਿਤ ਰਾਸ਼ਟਰ ਬਨਾਉਣ ਦਾ ਹੈ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਇਹ ਟੀਚਾ ਸਮੇਂ ਤੋਂ ਪਹਿਲਾਂ ਹੀ ਪ੍ਰਾਪਤ ਕਰ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅੱਜ ਸੂਬਾ ਅਤੇ ਦੇਸ਼ ਵਿੱਚ ਵਿਕਾਸ ਦੀ ਗਤੀ ਲਗਾਤਾਰ ਤੇਜੀ ਨਾਲ ਅੱਗੇ ਵੱਧ ਰਹੀ ਹੈ।
ਹੜੱਪਾ ਸਮੇਂ ਦੇ ਭਾਰਤੀ ਸਭਿਆਚਾਰ ਦੀ ਵਿਰਾਸਤਦਾ ਇਤਿਹਾਸ ਇੰਟਰਨੈਸ਼ਨਲ ਮੈਪ ‘ਤੇ ਆਇਆ – ਡਾ ਅਮਿਤ ਅਗਰਵਾਲ
ਵਿਰਾਸਤ ਅਤੇ ਸੈਰ-ਸਪਾਟਾ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ ਨੇ ਆਪਣੇ ਸਵਾਗਤ ਭਾਸ਼ਨ ਵਿੱਚ ਮੁੱਖ ਮੰਤਰੀ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਭਾਗ ਦੇ ਵਿਜਨ ਅਤੇ ਰਾਖੀਗੜ੍ਹੀ ਦੇ ਮਹਤੱਵ ਨੂੰ ਦਸਿਆ। ਉਨ੍ਹਾਂ ਨੇ ਕਿਹਾ ਕਿ ਰਾਖੀਗੜ੍ਹੀ ਸਿਰਫ ਪੁਰਾਤੱਤਵਿਕ ਸਥਾਨ ਨਹੀਂ, ਸਗੋ ਭਾਰਤ ਦੀ ਪ੍ਰਾਚੀਣ ਸਭਿਆਤਾ ਦਾ ਜਿੰਦਾ ਗਵਾਹ ਹੈ। ਇਹ 6000 ਵਰਗ ਤੋਂ ਵੀ ਵੱਧ ਪੁਰਾਣੀ ਉਨੱਤ ਨਗਰ ਯੋਜਨਾ, ਸਵਾਜਿਕ ਸੰਗਠਨ ਅਤੇ ਸਭਿਆਚਾਰਕ ਖੁਸ਼ਹਾਲੀ ਨੂੰ ਪ੍ਰਦਰਸ਼ਿਤ ਕਰਦਾ ਹੈ।
ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਵਿਰਾਸਤ ਸੰਪਦਾਵਾਂ ਦੇ ਸਰੰਖਣ ਅਤੇ ਸੰਵਰਧਨ ਲਈ ਪ੍ਰਤੀਬੱਧ ਹੈ। ਰਾਖੀਗੜ੍ਹੀ ਮਹੋਤਸਵ ਦੇ ਮਹਤੱਵ ਨੂੰ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਮਹੋਤਸਵ ਰਾਹੀਂ ਸਰਕਾਰ ਦਾ ਉਦੇਸ਼ ਨਾ ਸਿਰਫ ਇਸ ਸਥਾਨ ਦੇ ਪੁਰਾਤੱਤਵ ਮਹਤੱਵ ਨੁੰ ਉਜਾਗਰ ਕਰਨਾ ਹੈ, ਸਗੋ ਸਭਿਆਚਾਰਕ ਪੇਸ਼ਗੀਆਂ, ਪ੍ਰਦਰਸ਼ਨ, ਵਿਦਿਅਕ ਸੰਵਾਦ ਅਤੇ ਸਮਾਜਿਕ ਸਹਿਭਾਗਤਾ ਰਾਹੀਂ ਵਿਰਾਸਤ ਨੂੰ ਜਨ-ਜਨ ਤੱਕ ਪਹੁੰਚਾਉਣਾ ਹੈ।
ਪ੍ਰੋਗਰਾਮ ਵਿੱਚ ਵਿਧਾਇਕ ਸ੍ਰੀ ਰਣਧੀਰ ਪਨਿਹਾਰ, ਵਿਰਾਸਤ ਅਤੇ ਸੈਰ-ਸਪਾਟਾ ਵਿਭਾਗ ਦੇ ਨਿਦੇਸ਼ਕ ਡਾ. ਅਮਿਤ ਖੱਤਰੀ, ਹਡੱਪਾ ਗਿਆਨ ਕੇਂਦਰ ਦੇ ਨਿਦੇਸ਼ਕ ਪ੍ਰੋਫੈਸਰ ਬਸੰਤ ਸ਼ਿੰਦੇ, ਸਾਬਕਾ ਮੰਤਰੀ ਅਨੂਪ ਧਾਨਕ, ਸਾਬਕਾ ਸਾਂਸਦ ਜਨਰਲ ਡੀਪੀ ਵੱਤਸ, ਸੋਨੂ ਸਿਹਾਗ, ਪ੍ਰਵੀਣ ਪੋਪਲੀ, ਸੁਰੇਂਦਰ ਪੁਨਿਆ, ਜਵਾਹਰ ਸੈਣੀ, ਅਸ਼ੋਕ ਸੈਣੀ ਸਮੇਤ ਹੋਰ ਮਾਣਯੋਗ ਵੀ ਮੌਜੂਦ ਰਹੇ।
217 ਸਕੰਲਪਾਂ ਵਿੱਚੋਂ 54 ਪੂਰੇ, ਲਾਡੋ ਲਕਛਮੀ ਯੋਜਨਾ ਨਾਲ ਮਹਿਲਾਵਾਂ ਦੇ ਸਸ਼ਕਤੀਕਰਣ ਨੂੰ ਮਿਲੀ ਨਵੀਂ ਦਿਸ਼ਾ – ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਚੋਣ ਦੌਰਾਨ ਜਨਤਾ ਤੋਂ ਕੀਤੇ ਗਏ 217 ਸੰਕਲਪਾਂ ਵਿੱਚੋਂ ਹੁਣ ਤੱਕ 54 ਸੰਕਲਪਾਂ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਇੰਨ੍ਹਾਂ ਵਿੱਚ ਮਹਿਲਾਵਾਂ ਦੇ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਇੱਕ ਮਹਤੱਵਪੂਰਣ ਸੰਕਲਪ ਲਾਡੋ ਲਕਛਮੀ ਯੋਜਨਾ ਵੀ ਸ਼ਾਮਿਲ ਹੈ, ਜੋ ਸੂਬੇ ਦੀ ਮਹਿਲਾਵਾਂ ਨੂੰ ਆਰਥਕ ਰੂਪ ਨਾਲ ਮਜਬੂਤ ਬਨਾਉਣ ਦੀ ਦਿਸ਼ਾ ਵਿੱਚ ਮੀਲ ਦਾ ਪੱਧਰ ਸਾਬਤ ਹੋ ਰਿਹਾ ਹੈ।
ਮੁੱਖ ਮੰਤਰੀ ਅੱਜ ਭਾਰਤ ਦੀ ਪ੍ਰਾਚੀਣ ਸਭਿਅਤਾ ਦੀ ਗੌਰਵਸ਼ਾਲੀ ਧਰੋਹਰ ਪਵਿੱਤਰ ਭੁਮੀ ਰਾਖੀਗੜ੍ਹੀ ਵਿੱਚ ਆਯੋਜਿਤ ਦੂਜੇ ਰਾਜ ਪੱਧਰੀ ਰਾਖੀਗੜ੍ਹੀ ਮਹੋਤਸਵ ਦੇ ਮੌਕੇ ‘ਤੇ ਮੌਜੂਦ ਜਨਸਮੂਹ ਨੁੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਚੋਣਾਵੀ ਵਾਅਦਿਆਂ ਨੂੰ ਜਮੀਨੀ ਪੱਧਰ ‘ਤੇ ਉਤਾਰਣ ਲਈ ਲਗਾਤਾਰ ਕੰਮ ਕਰ ਰਹੀ ਹੈ।
ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਮੌਜੂਦ ਮਹਿਲਾਵਾਂ ਤੋਂ ਲਾਡੋ ਲਕਛਮੀ ਯੋਜਨਾਂ ਦਾ ਵੱਧ ਤੋਂ ਵੱਧ ਲਾਭ ਚੁੱਕਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਜੋ ਮਹਿਲਾਵਾਂ ਹੁਣ ਤੱਕ ਇਸ ਯੋਜਨਾ ਨਾਲ ਨਹੀਂ ਜੁੜੀਆਂ ਹਨ, ਉਹ ਜਲਦੀ ਆਪਣਾ ਰਜਿਸਟ੍ਰੇਸ਼ਣ ਕਰਵਾਉਣ। ਉਨ੍ਹਾਂ ਨੇ ਦਸਿਆ ਕਿ ਰਜਿਸਟ੍ਰੇਸ਼ਣ ਅਤੇ ਤਸਦੀਕ ਦੀ ਪ੍ਰਕ੍ਰਿਆ ਪੂਰੀ ਹੋਣ ਦੇ ਬਾਅਦ ਯੋਗ ਮਹਿਲਾਵਾਂ ਨੂੰ 2100 ਰੁਪਏ ਦੀ ਆਰਥਕ ਸਹਾਇਤਾ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪ੍ਰਦਾਨ ਕੀਤੀ ਜਾ ਰਹੀ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਜਾਣਕਾਰੀ ਦਿੱਤੀ ਕਿ ਯੋਜਨਾ ਤਹਿਤ ਹੁਣ ਤੱਕ ਲਾਭਕਾਰਾਂ ਦੇ ਖਾਤਿਆਂ ਵਿੱਚ ਦੋ ਕਿਸਤਾਂ ਪਾਈਆਂ ਜਾ ਚੁੱਕੀਆਂ ਹਨ ਅਤੇ ਲਗਭਗ 10 ਲੱਖ ਮਹਿਲਾਵਾਂ ਨੇ ਆਪਣਾ ਰਜਿਸਟ੍ਰੇਸ਼ਣ ਕਰਵਾ ਲਿਆ ਹੈ।
ਜਦੋਂ ਜੀਂਦ ਦੇ ਪਿੰਡ ਇੰਟਲ ਵਿੱਚ ਅਚਾਨਕ ਰੁਕੇ ਮੁੱਖ ਮੰਤਰੀ
ਗ੍ਰਾਮੀਣਾਂ ਨਾਲ ਕੀਤੀ ਖੇਤੀਬਾੜੀ ਅਤੇ ਸਥਾਨਕ ਸਮਸਿਆਵਾਂ ‘ਤੇ ਚਰਚਾ, ਬਜੁਰਗਾਂ ਦਾ ਹਾਲਚਾਲ ਜਾਣਿਆ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਰਾਖੀਗੜ੍ਹੀ ਜਾਂਦੇ ਸਮੇਂ ਅਚਾਨਕ ਜੀਂਦ ਜਿਲ੍ਹਾ ਦੇ ਪਿੰਡ ਇੰਟਲ ਵਿੱਚ ਰੁਕੇ ਅਤੇ ਗ੍ਰਾਮੀਣਾਂ ਨਾਲ ਸਿੱਧੇ ਸੰਵਾਦ ਕੀਤਾ। ਮੁੱਖ ਮੰਤਰੀ ਦਾ ਅਚਾਨਕ ਪਿੰਡ ਵਿੱਚ ਰੁਕਣਾ ਗ੍ਰਾਮੀਣਾਂ ਦੇ ਲਈ ਸੁਖਦ ਤਜਰਬਾ ਬਣਿਆ। ਪਿੰਡ ਵਿੱਚ ਮੁੱਖ ਮੰਤਰੀ ਨੇ ਮੌਜੂਦ ਗ੍ਰਾਮੀਣਾਂ ਤੋਂ ਖੇਤੀਬਾੜੀ ਸਮੇਤ ਸਥਾਨਕ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ ਅਤੇ ਬਜੁਰਗਾਂ ਦਾ ਹਾਲਚਾਲ ਜਾਣਿਆ।
ਇਸ ਦੌਰਾਨ ਮੁੱਖ ਮੰਤਰੀ ਨੇ ਹੁੱਕਾ ਗੁੜਗੜਾਉਂਦੇ ਗ੍ਰਾਮੀਣਾਂ ਦੇ ਵਿੱਚ ਕੁੱਝ ਸਮੇਂ ਬਿਤਾਇਆ। ਉਨ੍ਹਾਂ ਨੇ ਗ੍ਰਾਮੀਣ ਜੀਵਨ ਦੀ ਸਾਦਗੀ ਅਤੇ ਆਪਸੀ ਭਾਈਚਾਰੇ ਦੀ ਭਾਵਨਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪਿੰਡਾਂ ਦੀ ਇਹੀ ਆਤਮਾ ਹਰਿਆਣਾ ਦੀ ਅਸਲੀ ਤਾਕਤ ਹੈ।
ਗ੍ਰਾਮੀਣਾਂ ਨੇ ਮੁੱਖ ਮੰਤਰੀ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਖੇਤਰ ਦੀ ਕੁੱਝ ਸਥਾਨਕ ਸਮਸਿਆਵਾਂ ਦਾ ਸੰਖੇਪ ਵਿੱਚ ਵਰਨਣ ਕੀਤਾ, ਜਿਨ੍ਹਾਂ ਨੂੰ ਮੁੱਖ ਮੰਤਰੀ ਨੇ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਨੂੰ ਸਹੀ ਕਾਰਵਾਈ ਦਾ ਭਰੋਸਾ ਵੀ ਦਿੱਤਾ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਦੇ ਸਮੂਚੇ ਵਿਕਾਸ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਜਿਮੇਵਾਰ ਅਤੇ ਜਵਾਬਦੇਹ ਸਾਸ਼ਨ ਵਿੱਚ ਭਲਾਈਕਾਰੀ ਯੋਜਨਾਂਵਾਂ ਦੇ ਪ੍ਰਭਾਵੀ ਲਾਗੂ ਕਰਨ ਅਤੇ ਜਨ ਸਮਸਿਆਵਾਂ ਦੇ ਸਮੇਂ ‘ਤੇ ਹੱਲ ਲਈ ਨਾਗਰਿਕਾਂ ਨਾਲ ਸਿੱਧਾ ਸੰਵਾਦ ਜਰੂਰੀ ਹੈ।
ਹਰਿਆਣਾ ਵਿੱਚ ਬਾਰ ਕੌਂਸਲ ਚੋਣਾ ਦੀ ਤਿਆਰੀਆਂ ਤੇਜ-ਅਗਾਮੀ 17-18 ਮਾਰਚ, 2026 ਨੂੰ ਹੋਵੇਗਾ ਚੋਣ
ਚੰਡੀਗੜ੍ਹ
( ਜਸਟਿਸ ਨਿਊਜ਼ )
ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਚੋਣ ਮਾਰਚ-2026 ਵਿੱਚ ਆਯੋਜਿਤ ਕੀਤੇ ਜਾਣਗੇ। ਚੰਡੀਗੜ੍ਹ ਵਿੱਚ ਚੋਣ 17 ਮਾਰਚ, 2026 ਨੂੰ ਹੋਵੇਗਾ, ਜਦੋਂ ਕਿ ਹਰਿਆਣਾ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਜਿਲ੍ਹਾ ਪੱਧਰ ‘ਤੇ ਚੋਣ 18 ਮਾਰਚ, 2026 ਨੂੰ ਸਪੰਨ ਹੋਣਗੇ।
ਨਿਆਂ ਪ੍ਰਸਾਸ਼ਨ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਰਾਜਭਰ ਵਿੱਚ ਚੋਣਾਂ ਦੇ ਸੁਚਾਰੂ ਸੰਚਾਲਨ ਲਈ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਜਰੂਰੀ ਪ੍ਰਸਾਸ਼ਨਿਕ ਅਤੇ ਲਾਜਿਸਟਿਕ ਵਿਵਸਥਾਵਾਂ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਬਾਰ ਕੌਂਸਲ ਦੇ ਰਿਟਰਨਿੰਗ ਆਫਿਸਰ ਨੇ ਚੋਣ ਪ੍ਰਕ੍ਰਿਆ ਦੀ ਨਿਗਰਾਨੀ ਅਤੇ ਸੰਚਾਲਨ ਤਹਿਤ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਤੈਨਾਤੀ ਦੀ ਅਪੀਲ ਕੀਤੀ ਹੈ। ਇਸ ਦੇ ਲਈ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸਮੇਂਬੱਧ ਤੈਨਾਤੀ ਅਤੇ ਤਾਲਮੇਲ ਯਕੀਨੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਜਾਣਗੇ।
ਬਾਰ ਕੌਂਸਲ ਦੇ ਚੋਣ ਐਡਵੋਕੇਟਸ ਐਕਟ, 1961 ਦੇ ਪ੍ਰਾਵਧਾਨਾਂ ਦੇ ਤਹਿਤ ਹਰੇਕ ਪੰਜ ਸਾਲ ਵਿੱਚ ਆਯੋਜਿਤ ਕੀਤੇ ਜਾਂਦੇ ਹਨ। ਮੌਜੂਦਾ ਚੋਣ ਪ੍ਰਕ੍ਰਿਆ ਨੂੰ ਭਾਰਤ ਦੇ ਸੁਪਰੀਮ ਕੋਰਟ ਦੇ 3 ਦਸੰਬਰ, 2025 ਦੇ ਆਦੇਸ਼ ਦਾ ਪਾਲਣ ਵਿੱਚ ਜਲਦੀ ਪੂਰਾ ਕੀਤਾ ਜਾ ਰਿਹਾ ਹੈ, ਤਾਂ ਜੋ ਲੀਗਲ ਪੇਸ਼ੇ ਨੂੰ ਨਿਯਮਤ ਕਜਨ ਵਾਲੀ ਇਸ ਵੈਧਾਨਿਕ ਸੰਸਥਾ ਵਿੱਚ ਲੋਕਤਾਂਤਰਿਕ ਸ਼ਾਸਨ ਦੀ ਨਿਰੰਤਰਤਾ ਯਕੀਨੀ ਕੀਤੀ ਜਾ ਸਕੇ।
ਰਾਜ ਪ੍ਰਸਾਸ਼ਨ ਨੇ ਨਿਰਧਾਰਿਤ ਪ੍ਰੋਗਰਾਮ ਅਤੇ ਪ੍ਰਕ੍ਰਿਆਵਾਂ ਦੇ ਸਖਤ ਪਾਲਣ ‘ਤੇ ਜੋਰ ਦਿੰਦੇ ਹੋਏ ਪਾਰਦਰਸ਼ੀ ਅਤੇ ਸੁਵਿਵਸਥਿਤ ਚੋਣ ਪ੍ਰਕ੍ਰਿਆ ਯਕੀਨੀ ਕਰਨ ਦੀ ਗੱਲ ਕਹੀ ਹੈ। ਸਾਰੇ ਡਿਪਟੀ ਕਮਿਸ਼ਨਰਾਂ ਨੂੰ ਚੋਣ ਪ੍ਰੋਗਰਾਮ ਦੀ ਸਮੇਂ ‘ਤੇ ਤਿਆਰੀ, ਵੋਟਰ ਸੂਚੀਆਂ ਦਾ ਸੰਕਲਨ, ਉਪਯੁਕਤ ਚੋਣ ਕੇਂਦਰਾਂ ਦੀ ਪਹਿਚਾਣ ਅਤੇ ਜਰੂਰੀ ਬੁਨਿਆਦੀ ਢਾਂਚੇ ਅਤੇ ਸਮੱਗਰੀ ਦੀ ਵਿਵਸਥਾ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸੁਰੱਖਿਆ ਪ੍ਰਬੰਧਾਂ, ਵੋਟਰ ਸਹੂਲਤਾਂ ਉਪਾਆਂ ਅਤੇ ਚੋਣ ਪ੍ਰਕ੍ਰਿਆ ਦੀ ਰਿਅਲ-ਟਾਇਮ ਨਿਗਰਾਨੀ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ, ਤਾਂ ਜੋ ਕਿਸੇ ਵੀ ਚਨੌਤੀ ਦਾ ਤੁਰੰਤ ਹੱਲ ਕੀਤਾ ਜਾ ਸਕੇ। ਪ੍ਰਸਾਸ਼ਨ ਨੇ ਰਿਟਰਨਿੰਗ ਆਫਿਸਰ ਨੂੰ ਪੂਰਾ ਸਹਿਯੋਗ ਪ੍ਰਦਾਨ ਕਰਨ ਅਤੇ ਹਰੇਕ ਯੋਗ ਐਡਵੋਕੇਟ ਨੂੰ ਅਨੁਕੂਲ ਮਾਹੌਲ ਵਿੱਚ ਆਪਣੇ ਵੋਟ ਅਧਿਕਾਰ ਦੀ ਵਰਤੋ ਯਕੀਨੀ ਕਰਨ ਦੀ ਪ੍ਰਤੀਬੱਧਤਾ ਦੋਹਰਾਈ ਹੈ।
ਡਾ. ਸੁਮਿਤਾ ਮਿਸ਼ਰਾ ਨੇ ਕਿਹਾ ਕਿ ਹਰਿਆਣਾ ਸਰਕਾਰ ਇਸ ਜਿਮੇਵਾਰੀ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਚੋਣ ਸੰਚਾਲਨ ਦੇ ਉੱਚਤਮ ਮਾਨਕਾਂ ਨੂੰ ਬਣਾਏ ਰੱਖਣ ਲਈ ਪੂਰੀ ਤਰ੍ਹਾ ਪ੍ਰਤੀਬੱਧ ਹੈ। ਉਨ੍ਹਾ ਨੇ ਕਿਹਾ ਕਿ ਸੂਬਾ ਸਰਕਾਰ ਦੀ ਬਿਹਤਰੀਨ ਪ੍ਰਸਾਸ਼ਨਿਕ ਸਮਰੱਥਾ ਅਤੇ ਵੱਖ-ਵੱਖ ਚੋਣਾਵੀ ਪ੍ਰਕ੍ਰਿਆਵਾਂ ਦੇ ਆਯੋਜਨ ਦਾ ਤਜਰਬਾ ਬਾਰ ਕੌਂਸਲ ਚੋਣਾ ਦਾ ਕੁਸ਼ਲਤਾ, ਪਾਰਦਰਸ਼ਿਤਾ ਅਤੇ ਨਿਰਪੱਖਤਾ ਦਾ ਆਦਰਸ਼ ਬਨਾਉਣ ਵਿੱਚ ਸਹਾਇਕ ਹੋਵੇਗਾ।
ਸੀਆਈਐਸਐਫ ਨੇ ਨੇਪਾਲ ਆਰਮਡ ਪੁਲਿਸ ਫੋਰਸ ਦ ਅਧਿਕਾਰੀਆਂ ਲਈ ਅਧਿਐਨ ਪ੍ਰੋਗਰਾਮ ਆਯੋਜਿਤ ਕੀਤਾੇ
ਚੰਡੀਗੜ੍ਹ
( ਜਸਟਿਸ ਨਿਊਜ਼ )
ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀਆਈਐਸਐਫ) ਨੈ ਪਿਛਲੇ ਦਿਨਾਂ ਨੇਪਾਲ ਆਰਮਡ ਪੁਲਿਸ ਫੋਰਸ (ਏਪੀਐਫ) ਦੇ 19 ਅਧਿਕਾਰੀਆਂ ਲਈ ਇੱਕ ਅਧਿਐਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਨੇਪਾਲ ਆਰਮਡ ਪੁਲਿਸ ਫੋਰਸ, ਨੇਪਾਲ ਸੰਘੀ ਲੋਕਤਾਂਤਰਿਕ ਗਣਰਾਜ ਦਾ ਇਕਲੌਤਾ ਨੀਮ-ਫੌਜੀ ਫੋਰਸ ਹੈ, ਜਿਸ ਨੂੰ ਅੰਦੂਰਣੀ ਸੁਰੱਖਿਆ, ਵੀਆਈਪੀ ਸੁਰੱਖਿਆ ਅਤੇ ਮਹਤੱਵਪੂਰਣ ਪ੍ਰਤਿਸ਼ਠਾਨਾਂ ਦੀ ਸੁਰੱਖਿਆ ਦੀ ਜਿਮੇਵਾਰੀ ਸੌਂਪੀ ਗਈ ਹੈ।
ਇਹ ਸੰਵਾਦ ਪ੍ਰੋਗਰਾਮ ਸੀਆਈਐਸਐਫ ਮੁੱਖ ਦਫਤਰ, ਨਵੀਂ ਦਿੱਲੀ ਦੇ ਸਮੇਲਨ ਰੂਮ ਵਿੱਚ ਆਯੋਜਿਤ ਕੀਤਾ ਗਿਆ, ਜਿਸ ਦੀ ਅਗਵਾਈ ਸ੍ਰੀ ਵਿਜੈ ਪ੍ਰਕਾਸ਼, ਵਧੀਕ ਮਹਾਨਿਦੇਸ਼ਕ (ਮੁੱਖ ਦਫਤਰ) ਨੇ ਕੀਤੀ। ਆਪਣੇ ਸੰਬੋਧਨ ਵਿੱਚ ਸ੍ਰੀ ਵਿਨੈ ਕਾਜਲਾ, ਡਿਪਟੀ ਇੰਸਪੈਕਟਰ ਜਨਰਲ (ਸਿਖਲਾਈ) ਨੇ ਅਧਿਕਾਰੀਆਂ ਨੂੰ ਦੇਸ਼ ਦੀ ਮਹਤੱਵਪੂਰਣ ਸਪੰਤੀਆਂ ਦੀ ਸੁਰੱਖਿਅਤ ਸੁਰੱਖਿਆ ਯਕੀਨੀ ਕਰਨ ਕਰਨ ਵਿੱਚ ਸੀਆਈਐਸਐਫ ਦੀ ਭੁਕਿਮਾ, ਜਿਮੇਵਾਰੀਆਂ ਅਤੇ ਕਾਰਜਪ੍ਰਣਾਲੀ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ।
ਵਧੀਕ ਮਹਾਨਿਦੇਸ਼ਕ ਨੇ ਦਸਿਆ ਕਿ ਸੀਆਈਐਸਐਫ ਇਹ ਵਿਸ਼ੇਸ਼ ਸੁਝਾਅ ਸੇਵਾ ਨਿਜੀ, ਸਰਕਾਰੀਅਤੇ ਨੀਮ -ਸਰਕਾਰੀ ਅਦਾਰਿਆਂ ਨੂੰ ਨਾ ਬਰਾਬਰ ਫੀਸ ‘ਤੇ ਪ੍ਰਦਾਨ ਕਰਦਾ ਹੈ, ਜਿਸ ਦਾ ਉਦੇਸ਼ ਮਹਤੱਵਪੂਰਣ ਪ੍ਰਤਿਸ਼ਠਾਨਾ ਦੀ ਸੁਰੱਖਿਆ ਵਿਵਸਥਾ ਨੂੰ ਮਜਬੂਤ ਕਰਨਾ ਹੈ।
ਇਹ ਸਿਖਲਾਈ ਪ੍ਰੋਗਰਾਮ ਪੁਲਿਸ ਖੋਜ ਅਤੇ ਵਿਕਾਸ ਬਿਊਰੋ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਕ੍ਰਮ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਦਾ ਉਦੇਸ਼ ਗੁਆਂਢੀ ਦੇਸ਼ ਦੇ ਨਾਲ ਪੇਸ਼ੇਵਰ ਸਹਿਯੋਗ ਅਤੇ ਦੋਪੱਖੀ ਸਬੰਧਾਂ ਨੂੰ ਹੋਰ ਮਜਬੂਤ ਕਰਨਾ ਹੈ।
ਹਰਿਆਣਾ ਰਾਜ ਰਾਸ਼ਟਰੀ ਸਿਖਿਆ ਨੀਤੀ-2020 ਲਾਗੂ ਕਰਨ ਐਕਸੀਲੈਂਸ ਪੁਰਸਕਾਰ -2025 ਸਮਾਰੋਹ 29 ਦਸੰਬਰ ਨੂੰ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਵਿੱਚ ਰਾਸ਼ਟਰੀ ਸਿਖਿਆ ਨੀਤੀ-2020 (ਐਨਈਬੀ-2020) ਦੇ ਪ੍ਰਭਾਵੀ ਲਾਗੂ ਕਰਨ ਨੁੰ ਪ੍ਰੋਤਸਾਹਿਤ ਕਰਨ ਅਤੇ ਐਕਸੀਲੈਂਸ ਪ੍ਰਦਰਸ਼ਨ ਕਰਨ ਵਾਲੇ ਅਦਾਰਿਆਂ ਨੂੰ ਸਨਮਾਨਿਤ ਕਰਨ ਦੇ ਉਦੇਸ਼ ਨਾਲ ਹਰਿਆਣਾ ਰਾਜ ਰਾਸ਼ਟਰੀ ਸਿਖਿਆ ਨੀਤੀ-2020 ਲਾਗੂ ਕਰਨ ਐਕਸੀਲੈਂਸ ਪੁਰਸਕਾਰ-2025 ਦਾ ਆਯੋਜਨ 29 ਦਸੰਬਰ, 2025 ਨੁੰ ਕੀਤਾ ਜਾਵੇਗਾ। ਇਹ ਸਨਮਾਨ ਸਮਾਰੋਹ ਗੋਲਡਨ ਜੈਯੰਤੀ ਭਵਨ, ਸੈਕਟਰ-3 ਪੰਚਕੂਲਾ ਵਿੱਚ ਆਯੋਜਿਤ ਹੋਵੇਗਾ।
ਇੱਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਮਾਰੋਹ ਦੀ ਅਗਵਾਈ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਕਰਣਗੇ। ਇਸ ਮੌਕੇ ‘ਤੇ ਹਰਿਆਣਾ ਦੀ ਸਾਰੀ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰਾਂ ਨੂੰ ਸੱਦਾ ਦਿੱਤਾ ਗਿਆ ਹੈ, ਜੋ ਰਾਜ ਵਿੱਚ ਉੱਚ ਸਿਖਿਆ ਦੇ ਖੇਤਰ ਵਿੱਚ ਐਨਈਬੀ-2020 ਦੇ ਸਫਲ ਲਾਗੂ ਕਰਨ ਨਾਲ ਜੁੜੇ ਤਜਰਬਿਆਂ ਅਤੇ ਉਪਲਬਧੀਆਂ ਨੂੰ ਸਾਂਝਾ ਕਰਣਗੇ।
ਉਨ੍ਹਾਂ ਨੇ ਦਸਿਆ ਕਿ ਇਸ ਪ੍ਰੋਗਰਾਮ ਦਾ ਉਦੇਸ਼ ਰਾਜ ਵਿੱਚ ਸਿਖਿਆ ਦੀ ਗੁਣਵੱਤਾ ਵਿੱਚ ਸੁਧਾਰ, ਨਵਾਚਾਰ ਨੂੰ ਪ੍ਰੋਤਸਾਹਨ ਦੇਣਾ ਅਤੇ ਨੀਤੀ ਦੇ ਵੱਖ-ਵੱਖ ਪ੍ਰਾਵਧਾਨਾਂ -ਜਿਵੇਂ ਸਮੂਚੀ ਸਿਖਿਆ, ਸਕਿਲ ਵਿਕਾਸ, ਬਹੁਵਿਸ਼ਾ ਦ੍ਰਿਸ਼ਟੀਕੋਣ ਅਤੇ ਡਿਜੀਟਲ ਸਿਖਿਆ-ਦੇ ਪ੍ਰਭਾਵੀ ਪਾਲਣ ਨੂੰ ਰੇਖਾਂਕਿਤ ਕਰਨਾ ਹੈ। ਸਮਾਰੋਹ ਦੌਰਾਨ ਵਧੀਆ ਕੰਮ ਕਰਨ ਵਾਲੇ ਵਿਦਿਅਕ ਅਦਾਰਿਆਂ ਅਤੇ ਯੂਨੀਵਰਸਿਟੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਸ ਨਾਲ ਸਿਖਿਆ ਸੁਧਾਰਾਂ ਨੂੰ ਹੋਰ ਗਤੀ ਮਿਲਣ ਦੀ ਉਮੀਦ ਹੈ।
Leave a Reply