ਨੈੱਟ ਮੀਟਰਿੰਗ ਅਤੇ ਸੋਲਰ ਪਾਵਰ ਸ਼ੇਅਰਿੰਗ ਲਈ ਸੀਸੀਏ ਪੰਜਾਬ ਟੈਲੀਕੌਮ ਸਰਕਲ ਨੇ ਸੀਪੀਡੀਐੱਲ ਚੰਡੀਗੜ੍ਹ ਨਾਲ ਸਮਝੌਤਾ ਪੱਤਰ ‘ਤੇ ਹਸਤਾਖਰ ਕੀਤੇ

ਚੰਡੀਗੜ੍ਹ,

(  ਜਸਟਿਸ ਨਿਊਜ਼ )

ਸੀਸੀਏ ਪੰਜਾਬ ਟੈਲੀਕੌਮ ਸਰਕਲ, ਚੰਡੀਗੜ੍ਹ ਨੇ ਨੈੱਟ ਮੀਟਰਿੰਗ ਅਤੇ ਸੋਲਰ ਪਾਵਰ ਸ਼ੇਅਰਿੰਗ ਲਈ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਿਟੇਡ (ਸੀਪੀਡੀਐੱਲ) ਨਾਲ ਸਮਝੌਤਾ ਪੱਤਰ ‘ਤੇ ਹਸਤਾਖਰ ਕੀਤੇਸੰਚਾਰ ਮੰਤਰਾਲੇ ਦੇ ਦੂਰਸੰਚਾਰ ਵਿਭਾਗ ਦੇ ਅਧੀਨ ਸੰਚਾਰ ਲੇਖਾ ਕੰਟਰੋਲਰ (ਸੀਸੀਏ) ਪੰਜਾਬ ਟੈਲੀਕੌਮ ਸਰਕਲ ਦਾ ਦਫਤਰ, ਜਿਸ ਦਾ ਮੁੱਖ ਦਫਤਰ ਚੰਡੀਗੜ੍ਹ ਵਿਖੇ ਸਥਿਤ ਹੈ, ਪੰਜਾਬ ਰਾਜ ਲਈ ਨੋਡਲ ਦਫਤਰ ਵਜੋਂ ਕੰਮ ਕਰਦਾ ਹ

ਅਖੁੱਟ ਊਰਜਾ ਦੀ ਵਰਤੋਂ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪਹਿਲਕਦਮੀ ਦੇ ਤਹਿਤ,  ਸੀਸੀਏ ਪੰਜਾਬ ਦੇ ਦਫ਼ਤਰ ਨੇ ਅੱਜ ਚੰਡੀਗੜ੍ਹ ਵਿਖੇ, ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਿਟੇਡ (ਸੀਪੀਡੀਐੱਲ) ਨਾਲ ਨੈੱਟ ਮੀਟਰਿੰਗ ਨਾਲ ਸੂਰਜੀ ਊਰਜਾ ਦੀ ਵੰਡ ਲਈ ਇੱਕ ਸਮਝੌਤਾ ਪੱਤਰ (ਐੱਮਓਯੂ) ‘ਤੇ ਹਸਤਾਖਰ ਕੀਤੇ।ਇਸ ਮੌਕੇ ‘ਤੇ ਬੋਲਦਿਆਂ, ਪੰਜਾਬ ਦੇ ਸੰਚਾਰ ਲੇਖਾ ਕੰਟਰੋਲਰ ਸ਼੍ਰੀ ਵੀ.ਐੱਨ. ਟੰਡਨ ਨੇ ਦੱਸਿਆ ਕਿ ਸੀ.ਸੀ.ਏ. ਦਫ਼ਤਰ ਜਲਦੀ ਹੀ 50 ਕਿਲੋਵਾਟ ਸਮਰੱਥਾ ਵਾਲਾ ਸੋਲਰ ਪਾਵਰ ਪਲਾਂਟ ਸਥਾਪਿਤ ਕਰਨ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਲਾਂਟ ਤੋਂ ਪੈਦਾ ਹੋਣ ਵਾਲੀ ਅਣਵਰਤੀ ਸੂਰਜੀ ਊਰਜਾ ਨੂੰ ਨੈੱਟ ਮੀਟਰਿੰਗ ਰਾਹੀਂ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਿਟੇਡ ਨੂੰ ਸਪਲਾਈ ਕੀਤਾ ਜਾਵੇਗਾ। ਇਹ ਪਹਿਲਕਦਮੀ ਨਾ ਸਿਰਫ਼ ਦਫ਼ਤਰ ਦੇ ਮਹੀਨਾਵਾਰ ਬਿਜਲੀ ਖਰਚ ਨੂੰ ਘਟਾਉਣ ਵਿੱਚ ਮਦਦ ਕਰੇਗੀ ਬਲਕਿ ਵਾਧੂ ਸੂਰਜੀ ਊਰਜਾ ਦੀ ਵਿਕਰੀ ਰਾਹੀਂ ਦਫ਼ਤਰ ਲਈ ਵਾਧੂ ਮਾਲੀਆ ਵੀ ਪੈਦਾ ਕਰੇਗੀ। ਇਸ ਦੇ ਨਾਲ ਹੀ, ਇਹ ਯਤਨ ਵਾਤਾਵਰਣ ਸੁਰੱਖਿਆ ਦੀ ਦਿਸ਼ਾ ਵਿੱਚ ਇੱਕ ਸਕਾਰਾਤਮਕ ਯੋਗਦਾਨ ਸਾਬਿਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਇਹ ਸਮਝੌਤਾ ਪੱਤਰ ਸਮਾਰੋਹ ਇੱਕ ਮਹੱਤਵਪੂਰਨ ਕਦਮ ਹੈ, ਜੋ ਕਿ ਅਖੁੱਟ ਊਰਜਾ ਅਤੇ ਵਾਤਾਵਰਣ ਸਥਿਰਤਾ ਨੂੰ ਉਤਸ਼ਾਹਿਤ ਕਰਨ ਦੇ ਭਾਰਤ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਦਾ ਹੈ।

ਇਸ ਮੌਕੇ ‘ਤੇ ਡਾ. ਮਨਦੀਪ ਸਿੰਘ, ਸੰਯੁਕਤ ਕੰਟਰੋਲਰ, ਨੇ ਇਸ ਪਹਿਲਕਦਮੀ ਦੀ ਮਹੱਤਤਾ ‘ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਸੀਸੀਏ ਪੰਜਾਬ, ਚੰਡੀਗੜ੍ਹ ਦਾ ਦਫ਼ਤਰ ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ ਅਧੀਨ ਉਨ੍ਹਾਂ ਸ਼ੁਰੂਆਤੀ ਸੀਸੀਏ ਦਫ਼ਤਰਾਂ ਵਿੱਚੋਂ ਇੱਕ ਹੈ, ਜਿਸ ਨੇ ਅਜਿਹੀ ਪਹਿਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ  ਗ੍ਰੀਨ ਐਨਰਜੀ ਅਤੇ ਟਿਕਾਊ ਵਿਕਾਸ ਨੂੰ ਅਪਣਾਉਣ ਪ੍ਰਤੀ ਵਿਭਾਗ ਦੀ ਵਚਨਬੱਧਤਾ ਨੂੰ ਸਪਸ਼ਟ ਤੌਰ ‘ਤੇ ਦਰਸਾਉਂਦੀ ਹੈ।ਇਸ ਮੌਕੇ ‘ਤੇ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਿਟੇਡ ਦੇ ਡਾਇਰੈਕਟਰ, ਸ਼੍ਰੀ ਅਰੁਣ ਕੁਮਾਰ ਵਰਮਾ ਨੇ ਸੀਸੀਏ ਪੰਜਾਬ ਨੂੰ ਇਸ ਪਹਿਲਕਦਮੀ ਲਈ ਵਧਾਈ ਦਿੱਤੀ ਅਤੇ ਇਸ ਪ੍ਰੋਜੈਕਟ ਵਿੱਚ ਪੂਰਾ ਸਹਿਯੋਗ ਅਤੇ ਸਮਰਥਨ ਦੇਣ ਦਾ ਭਰੋਸਾ ਦਿੱਤਾ।

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin