ਹਮ ਰਾਖਤ ਪਾਤਸ਼ਾਹੀ ਦਾਵਾ ਵਲੋਂ ਸਿੱਖ ਪੰਥ ਦੇ ਲਹੂ ਭਿੱਜੇ ਇਤਿਹਾਸ ਨੂੰ ਸੰਗਤਾਂ ਤਕ ਪਹੁੰਚਾਣ ਲਈ ਨਗਰ ਕੀਰਤਨ ਵਿਚ ਨੌਜੁਆਨਾਂ ਨੇ ਵੰਡੀਆਂ ਫ੍ਰੀ ਕਿਤਾਬਾਂ 

ਨਵੀਂ ਦਿੱਲੀ
(ਮਨਪ੍ਰੀਤ ਸਿੰਘ ਖਾਲਸਾ):
– ਦਸਮ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਕਮੇਟੀ ਵਲੋਂ ਸਜਾਏ ਗਏ ਨਗਰ ਕੀਰਤਨ ਵਿਚ ਨੌਜੁਆਨਾਂ ਨੇ ਬਹੁਤ ਸੋਹਣਾ ਉਪਰਾਲਾ ਕਰਦਿਆਂ ਜੱਥੇਬੰਦੀ “ਹਮ ਰਾਖਤ ਪਾਤਸ਼ਾਹੀ ਦਾਵਾ ਪੰਥ ਅਵੱਲ” ਪ੍ਰਚਾਰ ਸੇਵਾ ਰਾਹੀਂ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਲਈ ਨਗਰ ਕੀਰਤਨ ਵਿਚ ਕਿਤਾਬਾਂ ਦੇ ਨਾਲ ਵੱਖ ਵੱਖ ਮੁਦਿਆਂ ਦੇ ਪੰਪਲੇਟ ਵੰਡ ਕੇ ਆਪਣਾ ਦਸਵੰਧ ਲੇਖੇ ਲਗਾਇਆ । ਉਨ੍ਹਾਂ ਵਲੋਂ ਨਗਰ ਕੀਰਤਨ ਵਿਚ ਲਗਾਏ ਗਏ ਟਰੱਕ ਉਪਰ ਲਗਾਈ ਗਈ ਸੰਤ ਭਿੰਡਰਾਂਵਾਲਿਆਂ ਅਤੇ ਭਾਈ ਸੁਖਦੇਵ ਸਿੰਘ ਬੱਬਰ ਦੀ ਵਡ ਆਕਾਰੀ ਫੋਟੋ ਅਤੇ ਚਲ ਰਹੀਆਂ ਜੋਸ਼ੀਲੀ ਢਾਡੀ ਦੀਆਂ ਵਾਰਾਂ ਸੰਗਤਾਂ ਦਾ ਧਿਆਨ ਆਪਣੇ ਵਲ ਖਿੱਚ ਰਹੀ ਸੀ । ਇਸ ਬਾਰੇ ਜਾਣਕਾਰੀ ਦੇਂਦਿਆ ਭਾਈ ਦੀਪ ਸਿੰਘ ਨੇ ਦਸਿਆ ਕਿ ਆਪਣੇ ਲਹੂ ਭਿੱਜੇ ਇਤਿਹਾਸ ਨਾਲ ਜੋੜਨਾ ਬਹੁਤ ਜਰੂਰੀ ਹੈ
ਜਿਸ ਨਾਲ ਉਨ੍ਹਾਂ ਨੂੰ ਪਹਿਲੇ ਗੁਰੂ ਸਾਹਿਬਾਨ ਤੋਂ ਲੈ ਕੇ ਦਸਮ ਪਾਤਸ਼ਾਹ ਜੀ ਦੇ ਗੁਰ ਇਤਿਹਾਸ ਦੇ ਨਾਲ ਸਿੰਘ, ਸਿੰਘਣੀਆਂ, ਭੁਜੰਗੀਆਂ ਵਲੋਂ ਦਿਤੀਆਂ ਗਈਆਂ ਸ਼ਹਾਦਤਾਂ, ਗੰਗੂ ਵਰਗਿਆਂ ਦਾ ਸਿੱਖਾਂ ਨਾਲ ਦਗਾ ਕਮਾਉਣਾ, ਮੁਗਲ ਹਕੂਮਤ ਉਪਰੰਤ ਹਿੰਦੁਸਤਾਨ ਦੀ ਆਜ਼ਾਦੀ ਲਈ ਸਿੱਖਾਂ ਦੀਆਂ ਕੁਰਬਾਣੀਆਂ ਉਪਰੰਤ ਸਰਕਾਰਾਂ ਵਲੋਂ ਸਿੱਖਾਂ ਨਾਲ ਕੀਤੇ ਗਏ ਵਿਸ਼ਾਘਾਤ ਨੂੰ ਸਿੱਖ ਪਨੀਰੀ ਨੂੰ ਦਸਣਾ ਬਹੁਤ ਜਰੂਰੀ ਹੈ ਇਸ ਲਈ ਅਸੀਂ ਕੇਸ, ਦਾਸਤਾਨ ਏ ਸ਼ਹਾਦਤ (ਗੁਰੂ ਤੇਗ ਬਹਾਦਰ ਸਾਹਿਬ ਜੀ) , ਸਾਕਾ ਚਮਕੌਰ (ਵੱਡੇ ਸਾਹਿਬਜਾਦਿਆਂ ਦੀ ਸ਼ਹੀਦੀ), ਗੁਰਮੁੱਖੀ ਲਿਪੀ ਬੋਧ (ਬਾਲ ਉਪਦੇਸ਼), ਨਸ਼ੇ ਮਨੁੱਖਤਾ ਦੇ ਦੁਸ਼ਮਣ, ਸਾਕਾ ਸਰਹਿੰਦ (ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ), ਧਰਤ ਅਨੰਦਪੁਰ ਦੀ ਵਰਗੀਆਂ ਕਿਤਾਬਾਂ ਫ੍ਰੀ ਵੰਡੀਆਂ ਹਨ । ਉਨ੍ਹਾਂ ਦਸਿਆ ਅੱਜ ਮੌਜੂਦਾ ਦੌਰ ਵਿਚ ਅਸੀਂ ਕੀਮਤੀ ਗਹਿਣੇ, ਕੱਪੜੇ, ਫ਼ਰਨੀਚਰ ਖ਼ਰੀਦਣ ਲਈ ਲੱਖਾਂ ਰੁਪਏ ਖ਼ਰਚ ਕਰਦੇ ਹਾਂ, ਵਿਆਹ-ਸ਼ਾਦੀ, ਸਮਾਗਮਾਂ, ਪਾਰਟੀਆਂ ‘ਤੇ ਖ਼ਰਚ ਵੀਂ ਲੱਖਾਂ ਰੁਪਏ ਖਰਚ ਕਰ ਦੇਂਦੇ ਹਾਂ ਫਿਰ ਵੀ ਸਾਡੀ ਨੌਜਵਾਨ ਪੀੜ੍ਹੀ ਸਿੱਖੀ ਤੋਂ ਦੂਰ ਹੋ ਕੇ ਨਸ਼ਿਆਂ ਅਤੇ ਪਤਿਤਪੁਣੇ ਦੀ ਦਲਦਲ ਵਿਚ ਫਸਦੀ ਜਾ ਰਹੀ ਹੈ, ਸਾਡੀਆਂ ਬੱਚੀਆਂ ਦਾ ਫੋਕੇ ਵਿਖਾਵੇ, ਫ਼ੈਸ਼ਨ ਪ੍ਰਸਤੀ ਅਤੇ ਗੈਰ-ਸਿੱਖ ਲੜਕਿਆਂ ਵੱਲ ਧਿਆਨ ਜਾ ਰਿਹਾ ਹੈ। ਕਿਉਕਿ ਅਸੀਂ ਆਪਣੇ ਬੱਚਿਆਂ ਨੂੰ ਗੁਰ-ਇਤਿਹਾਸ, ਸਿੱਖ-ਇਤਿਹਾਸ, ਗੁਰਮਤਿ ਸਿਧਾਂਤ, ਸਿੱਖ ਮਾਣ ਮਰਿਆਦਾ ਨਾਲ ਸੰਬੰਧਿਤ ਸਾਹਿਤ/ਪੁਸਤਕਾਂ ਖ਼ਰੀਦ ਕੇ ਦੇਣ ਅਤੇ ਪੜ੍ਹਾਉਣ ਵਿਚ ਦਿਲਚਸਪੀ ਨਹੀਂ ਦਿਖਾਂਦੇ ਹਾਂ  ਜਾ ਫਿਰ ਇਸ ਕੰਮ ਲਈ ਸਿੱਖ ਸਮਾਜ ਕੋਲ ਪੈਸਾ, ਸਮਾਂ, ਊਰਜਾ ਅਤੇ ਇੱਛਾ ਸ਼ਕਤੀ ਨਹੀਂ ਹੈ । ਉਨ੍ਹਾਂ ਕਿਹਾ ਜ਼ੇਕਰ ਸਮਾਂ ਰਹਿੰਦੇ ਅਸੀਂ ਨਹੀਂ ਚੇਤੇ ਤਾਂ ਜ਼ਰਾ ਸੋਚੋ, ਸਾਡਾ ਭਵਿੱਖ ਕੀ ਹੋਵੇਗਾ..??

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin