ਆਫ਼ਤ ਪ੍ਰਬੰਧਨ ਸਬੰਧੀ ਜਾਗਰੂਕਤਾ ਤੇ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ

ਮੋਗਾ

(  ਮਨਪ੍ਰੀਤ ਸਿੰਘ/ ਗੁਰਜੀਤ ਸੰਧੂ )

ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਮੋਗਾ ਵੱਲੋਂ ਮੋਗਾ ਦੇ ਲਾਈਨ ਵਿਭਾਗਾਂ ਲਈ ਆਫਤ ਪ੍ਰਬੰਧਨ ਸਬੰਧੀ ਜਾਗਰੂਕਤਾ ਤੇ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ।ਇਸ ਜਾਗਰੂਕਤਾ ਪ੍ਰੋਗਰਾਮ ਦੌਰਾਨ ਆਫ਼ਤ ਪ੍ਰਬੰਧਨ ਦੇ ਬੁਨਿਆਦੀ ਸਿਧਾਂਤ, ਅੱਗ ਸੁਰੱਖਿਆ, ਭੂਚਾਲ ਸੁਰੱਖਿਆ ਅਤੇ ਸੀ.ਪੀ.ਆਰ. ਸਬੰਧੀ ਵਿਸ਼ਿਆਂ ’ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।  ਇਸ ਜਾਗਰੂਕਤਾ ਪ੍ਰੋਗਰਾਮ-ਕਮ-ਟ੍ਰੇਨਿੰਗ ਪ੍ਰੋਗਰਾਮ ਵਿੱਚ ਜ਼ਿਲ੍ਹਾ ਆਫਤ ਪ੍ਰਬੰਧਨ ਅਥਾਰਟੀ ਮੋਗਾ ਦੇ ਨੁਮਾਇੰਦੇ ਰਾਮ ਚੰਦਰ ਨੇ ਹਾਜਰੀਨ ਨੂੰ ਆਫਤ ਦੌਰਾਨ ਆਪਣੀਆਂ ਭੂਮਿਕਾਵਾਂ, ਜਿੰਮੇਵਾਰੀਆਂ ਅਤੇ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਪ੍ਰਭਾਵਸ਼ਾਲੀ ਯੋਜਨਾਬੰਦੀ ਤੇ ਅਗਾਊਂ ਤਿਆਰੀ ਨਾਲ ਇਹਨਾਂ ਕੁਦਰਤੀ ਆਫਤਾਂ ਤੇ ਹੋਰ ਆਪਦਾਵਾਂ ਵਿੱਚ ਜਾਨੀ ਮਾਲੀ ਨੁਕਸਾਨ ਨੂੰ ਬਹੁਤ ਹੱਦ ਤੱਕ ਘਟਾਇਆ ਜਾ ਸਕਦਾ ਹੈ।   ਫਾਇਰ ਅਫ਼ਸਰ ਮੋਗਾ ਸ਼੍ਰੀ ਅਰਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਅੱਗ ਤੋਂ ਬਚਾਅ ਦੇ ਉਪਾਅ ਅਤੇ ਅੱਗ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਪ੍ਰਯੋਗਿਕ ਅਭਿਆਸ ਵੀ ਕਰਵਾਇਆ ਗਿਆ।

ਡਾ. ਸਿਮਰਨਜੀਤ ਧਾਲ਼ੀਵਾਲ ਸਿਹਤ ਵਿਭਾਗ, ਮੋਗਾ ਵੱਲੋਂ ਮੁੱਢਲੀ ਸਹਾਇਤਾ ਅਤੇ ਸੀ ਪੀ ਆਰ ਬਾਰੇ ਵਿਸਥਾਰ ਨਾਲ ਸਮਝਾਇਆ ਅਤੇ ਜੀਵਨ ਬਚਾਉਣ ਵਾਲੀਆਂ ਤਕਨੀਕਾਂ ਦੀ ਪ੍ਰਯੋਗਿਕ ਜਾਣਕਾਰੀ ਦਿੱਤੀ   ਇਸ ਕਾਰਜਕ੍ਰਮ ਦਾ ਮੁੱਖ ਉਦੇਸ਼ ਕਰਮਚਾਰੀਆਂ ਨੂੰ ਭੂਚਾਲ, ਅੱਗ ਅਤੇ ਜੈਵਿਕ ਆਫ਼ਤਾਂ ਵਰਗੀਆਂ ਐਮਰਜੈਂਸੀ ਸਥਿਤੀਆਂ ਦੌਰਾਨ ਕੀ ਕਰਨਾ ਹੈ, ਇਸ ਬਾਰੇ ਜਾਗਰੂਕ ਕਰਨਾ ਸੀ ।ਭਾਗੀਦਾਰਾਂ ਨੂੰ ਸੀ ਪੀ ਆਰ ਅਤੇ ਡ੍ਰੌਪ, ਕਵਰ ਐਂਡ ਹੋਲਡ ਡ੍ਰਿੱਲ ਦੀ ਪ੍ਰਯੋਗਿਕ ਡੈਮੋ ਵੀ ਕਰਵਾਇਆ ਗਿਆ। ਇਸ ਸੈਸ਼ਨ ਦੌਰਾਨ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਨੂੰ ਸੁਰੱਖਿਅਤ ਢੰਗ ਨਾਲ ਚਲਾਉਣ, ਸੜਕ ਸੁਰੱਖਿਆ ਅਤੇ ਰਸਾਇਣਿਕ, ਜੈਵਿਕ, ਰੇਡੀਏਸ਼ਨ, ਪਰਮਾਣੂ ਖ਼ਤਰਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ।

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin