ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਾਈਕਵਾਡੋਂ ਖੇਡਾਂ 

ਨਵੀਂ ਦਿੱਲੀ
(ਮਨਪ੍ਰੀਤ ਸਿੰਘ ਖਾਲਸਾ)
13 ਆਸਾ ਵੈਲਫੇਅਰ ਟਰੱਸਟ ਸੰਤ ਬਾਬਾ ਪੁਪਿੰਦਰ ਸਿੰਘ ਜੀ ਯੂ.ਕੇ. ਵਲੋਂ ਬੱਚਿਆਂ ਦਾ ਤਾਈਕਵਾਡੋਂ ਖੇਡਾਂ ਦਾ ਡੈਮੋ ਸੈਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵੱਖ ਵੱਖ ਉਮਰ ਦੇ ਬੱਚਿਆਂ ਨੇ “ਤਾਈਕਵਾਂਡੋ” ਮਾਰਸ਼ਲ ਆਰਟ ਨੂੰ ਬੜੇ ਹੀ ਸੋਹਣੇ ਢੰਗ ਨਾਲ ਪੇਸ਼ ਕੀਤਾ । ਪ੍ਰਬੰਧਕਾਂ ਵਲੋਂ ਕਰਵਾਏ ਗਏ ਪ੍ਰੋਗਰਾਮ ਵਿੱਚ 13 ਆਸਾ ਵੈਲਫੇਅਰ ਟਰਸਟ ਦੇ ਪ੍ਰਧਾਨ ਇੰਦਰਜੀਤ ਸਿੰਘ ਵਿਕਾਸਪੁਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੇ ਨਾਲ ਰਾਜਿੰਦਰ ਸਿੰਘ ਸ਼ਾਨ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ । ਦੋਨਾਂ ਮਹਿਮਾਨਾਂ ਨੇ 13 ਆਸਾ ਵੈਲਫੇਅਰ ਟਰੱਸਟ ਦੇ ਬਣੇ ਮੈਡਲ ਜਿਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ ਸੀ,
ਬੱਚਿਆਂ ਦੀ ਹੌਂਸਲਾ ਅਫ਼ਜਾਈ ਲਈ ਸਨਮਾਨ ਵਜੋਂ ਦਿੱਤੇ ਗਏ। ਇਸ ਮੌਕੇ ਇੰਦਰਜੀਤ ਸਿੰਘ ਵਿਕਾਸਪੁਰੀ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਬੱਚਿਆਂ ਦਾ ਰੂਝਾਨ ਮੋਬਾਈਲ ਫੋਨਾਂ ਵਿੱਚ ਜ਼ਿਆਦਾ ਹੈ ਅਤੇ ਖੇਡਾਂ ਤੇ ਸਰੀਰਕ ਤੰਦਰੁਸਤੀ ਵਲ ਘੱਟ ਜਿਸ ਨੂੰ ਦੇਖਦਿਆਂ ਇਹ ਸਮਾਰੋਹ ਆਯੋਜਕ ਹਰਿੰਦਰ ਸਿੰਘ ਹੈਰੀ, ਕੋਚ ਦੀਪਕ ਵਰਮਾ ਇੰਟਰਨੈਸ਼ਨਲ ਅਤੇ ਜਸਬੀਰ ਸਿੰਘ ਸੀਨੀਅਰ ਕੋਚ ਦੀ ਕੋਚਿੰਗ ਦੇ ਚਲਦਿਆਂ ਮੁਮਕਿਨ ਹੋ ਸਕਿਆ। ਇੰਦਰਜੀਤ ਸਿੰਘ ਨੇ ਬੱਚਿਆਂ ਨੂੰ ਤਾਈਕਵਾਡੋਂ ਸਿੱਖਣ ਲਈ ਮਾਂ ਪਿਓ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਦਾ ਰੂਝਾਨ ਮੋਬਾਈਲ ਫੋਨ ਤੋਂ ਹਟਾਉਣ ਲਈ ਮਾਂ ਪਿਓ ਦਾ ਅਗੇ ਆਉਣਾ ਜ਼ਰੂਰੀ ਹੈ ਤਾਂ ਹੀ ਬੱਚੇ ਖੇਡਾਂ ਵਿਚ ਦਿਲਚਸਪੀ ਰੱਖਣਗੇ ਅਤੇ ਤੰਦਰੁਸਤ ਰਹਿਣਗੇ। ਰਾਜਿੰਦਰ ਸਿੰਘ ਸ਼ਾਨ ਨੇ ਹਰਮਿੰਦਰ ਸਿੰਘ ਰੈਰੀ ਦੀ ਇਸ ਸਮਾਰੋਹ ਦੇ ਆਯੋਜਨ ਲਈ ਕੀਤੇ ਗਏ ਪਹਿਲ ਦੀ ਪ੍ਰਸੰਸਾ ਕੀਤੀ ਅਤੇ ਬੱਚਿਆਂ ਵਲੋਂ ਕੀਤੇ ਗਏ ਤਾਈਕਵਾਡੋਂ ਖੇਡ ਦੀ ਪ੍ਰਸੰਸਾ ਕੀਤੀ । ਉਨ੍ਹਾਂ ਬੱਚਿਆਂ ਦੇ ਸ਼ਰੀਰਕ ਵਿਕਾਸ ਲਈ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਦਿਲਚਸਪੀ ਰੱਖਣ ਦੀ ਗੱਲ ਕੀਤੀ ਅਤੇ ਕਿਹਾ ਕਿ ਬੱਚਿਆਂ ਦਾ ਤੰਦਰੁਸਤ ਰਹਿਣਾ ਚਾਹੀਦਾ ਹੈ ਨਾਂ ਕਿ ਮੋਟੇ ਮੋਟੇ ਚਸ਼ਮੇ ਲਗਣੇ ਚਾਹੀਦੇ ਹਨ ਮੋਬਾਇਲ ਦੇਖ ਕੇ। ਇਹ ਆਯੋਜਨ ਐਚ.ਐਸ ਫੈਸ਼ਨ ਸਟੂਡੀਓ ਪਟੇਲ ਨਗਰ, ਨਵੀਂ ਦਿੱਲੀ ਵਿਖੇ ਕਰਵਾਇਆ ਗਿਆ ਸੀ ।

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin