ਰਣਜੀਤ ਸਿੰਘ ਮਸੌਣ
ਅੰਮ੍ਰਿਤਸਰ
ਛੋਟੇ ਸਾਹਿਬਜ਼ਾਦਿਆਂ ਅਤੇ ਸ਼ਹੀਦਾਂ ਦੀ ਧਰਤੀ ਸ੍ਰੀ ਫ਼ਤਹਿਗੜ੍ਹ ਸਾਹਿਬ, ਜਿਸ ਦਾ ਇਤਿਹਾਸ ਦੇ ਸੁਨਹਿਰੀ ਅੱਖਰਾਂ ਵਿੱਚ ਨਾਮ ਲਿਖਿਆਂ ਹੋਇਆ ਹੈ।
ਜਿੱਥੇ ਸ਼ਹੀਦੀ ਜੋੜ ਮੇਲੇ ਤੇ “ਆਓ ਦਸਤਾਰਾਂ ਸਜਾਈਏ” ਮੁਹਿੰਮ ਤਹਿਤ ਦਸਤਾਰ ਸਿਖ਼ਲਾਈ ਕੈਂਪ ਅਤੇ ਦਸਤਾਰਾਂ ਦੇ ਲੰਗਰ ਲਗਾਏ ਜਾਂਦੇ ਹਨ। ਜਿਸ ਵਿੱਚ ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਧਰਤੀ ਤੇ ਸ਼ਹੀਦੀ ਪੰਦਰਵਾੜੇ ਦਿਨਾਂ ਵਿੱਚ ਆਉਣ ਵਾਲੇ ਨੌਜ਼ਵਾਨਾਂ ਨੂੰ ਦਸਤਾਰਾਂ ਆਪਣੇ ਕੋਲੋਂ ਦਿੱਤੀਆਂ ਜਾਂਦੀਆਂ ਹਨ। ਇਸ ਸ਼ਹੀਦੀ ਦਿਹਾੜੇ ਮੌਕੇ ਮੋਹਾਲੀ ਦੇ ਸਾਹਿਬਜ਼ਾਦਾ ਗਨ ਹਾਊਸ ਦੇ ਮਾਲਕ ਇੱਕਬਾਲ ਸਿੰਘ ਸੰਧੂ ਵੱਲੋਂ ਗੁਰਦੁਆਰਾ ਠੰਢਾ ਬੁਰਜ ਸਾਹਿਬ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਲਗਾਏ ਜਾ ਰਹੇ ਦਸਤਾਰ ਸਿਖ਼ਲਾਈ ਕੈਂਪ ਲਈ ਵੱਖ-ਵੱਖ ਰੰਗਾਂ ਦੇ 31 ਥਾਨ ਸੇਵਾ ਵਿੱਚ ਦਿੱਤੇ ਗਏ ਹਨ।
ਇਸ ਮੌਕੇ ਸੰਧੂ ਨੇ ਦੱਸਿਆਂ ਕਿ ਸਾਨੂੰ ਸਿੱਖ ਇਤਿਹਾਸ ਦੱਸਦਾ ਹੈ ਕਿ “ਸਿਰ ਜਾਏ ਤਾ ਜਾਇ ਪਰ ਮੇਰਾ ਸਿੱਖੀ ਸਿਦਕ ਨਾ ਜਾਇ” ਤਹਿਤ ਆਪਣੇ ਸਿੱਖੀ ਬਚਾਉਣ ਲਈ ਸਾਹਿਬਜ਼ਾਦਿਆਂ ਨੇ ਹਕੂਮਤਾਂ ਕੋਲੋਂ ਹਾਰ ਨਹੀਂ ਮੰਨੀ ਅਤੇ ਆਪਣਾ ਵਿਰਸਾ ਗੁਰੂ ਦੀ ਬਖਸ਼ਿਸ਼ ਦਸਤਾਰ ਦਾ ਸਤਿਕਾਰ ਕੀਤਾ ਹੈ। ਉਸੇ ਰਸਤੇ ਤੇ ਚੱਲਦੇ ਸਾਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ਿਸ਼ ਕਰਨ ਲਈ ਗੁਰੂ ਸਾਹਿਬ ਵੱਲੋਂ ਭੇਂਟ ਕੀਤੀ ਗਈ ਦਸਤਾਰ ਆਪਣੇ ਸਿਰ ਤੇ ਸਜਾਉਣੀ ਚਾਹੀਦੀ ਹੈ। ਜਿਸ ਤਹਿਤ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵੱਲੋਂ ਚਲਾਈ ਗਈ ਮੁਹਿੰਮ ਜਿਸ ਵਿੱਚ ਹੋਲਾ ਮਹੱਲਾਂ ਸ੍ਰੀ ਅਨੰਦਪੁਰ ਸਾਹਿਬ, ਵਿਸਾਖੀ ਮੌਕੇ ਦਮਦਮਾ ਸਾਹਿਬ ਸ਼ਹੀਦੀ ਹਫ਼ਤਿਆਂ ਦੌਰਾਨ ਸ੍ਰੀ ਫ਼ਤਿਹਗੜ੍ਹ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਹੋਰ ਗੁਰੂ ਘਰਾਂ ਵਿੱਚ ਵੀ ਦਸਤਾਰ ਸਿਖਲਾਈ ਕੈਂਪ ਲਗਾਏ ਜਾਂਦੇ ਹਨ। ਜਿਸ ਵਿੱਚ ਆਈਆਂ ਸੰਗਤਾਂ ਦੀਆਂ ਸੁੰਦਰ ਦਸਤਾਰਾਂ ਵੇਖ ਕੇ ਲੋੜਵੰਦਾਂ ਨੂੰ ਦਸਤਾਰ ਸੇਵਾ ਵੱਜੋਂ ਦਿੱਤੀ ਜਾਂਦੀ ਹੈ।
ਇਸ ਮੌਕੇ ਗੱਲਬਾਤ ਦੌਰਾਨ ਇਕਬਾਲ ਸਿੰਘ ਸੰਧੂ ਨੇ ਕਿਹਾ ਕਿ ਸ੍ਰੀ ਫ਼ਤਿਹਗੜ੍ਹ ਸਾਹਿਬ ਨਤਮਸਤਕ ਹੋਣ ਵਾਲੇ ਨੌਜ਼ਵਾਨ ਆਪਣੇ ਸਿਰਾਂ ਉੱਤੇ ਦਸਤਾਰ ਸਿਖ਼ਲਾਈ ਕੈਂਪ ਵੱਲੋਂ ਦਸਤਾਰ ਬੰਨ ਕੇ ਸਿੱਖੀ ਸਰੂਪ ਵਾਲੇ ਬਣਨ।
Leave a Reply