ਲੁਧਿਆਣਾ
( ਜਸਟਿਸ ਨਿਊਜ਼)
ਸ੍ਰੀ ਮੁਕਤੇਸ਼ਵਰ ਨਿਸ਼ਕਾਮ ਸੇਵਾ ਸੁਸਾਇਟੀ ਦੇ ਵੱਲੋਂ ਮਹੀਨਾਵਾਰ 78 ਬੀਬੀਆਂ ਨੂੰ ਰਾਸ਼ਨ ਦਿੱਤਾ ਗਿਆ, ਇਸ ਮੌਕੇ ‘ਤੇ ਇਲਾਕੇ ਦੇ ਕੌਂਸਲਰ ਕਪਿਲ ਕੁਮਾਰ ਸੋਨੂੰ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਉਹਨਾਂ ਸੰਸਥਾ ਦੇ ਕਾਰਜ ਦੀਆ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਜਦੋਂ ਭੱਜਦੌੜ ਦੀ ਜ਼ਿੰਦਗੀ ‘ਚ ਹਰ ਆਪਣੇ ਆਪ ‘ਚ ਰੁੱਝਿਆ ਹੋਇਆ ਹੈ, ਉੱਥੇ ਸ੍ਰੀ ਮੁਕਤੇਸ਼ਵਰ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਜ਼ਰੂਰਤਮੰਦਾਂ ਦੀ ਮਦਦ ਕਰਨਾ ਬਹੁਤ ਵੱਡਾ ਪ੍ਰੇਰਨਾਦਾਇਕ ਕਾਰਜ ਹੈ। ਉਹਨਾਂ ਕਿਹਾ ਕਿ ਜ਼ਰੂਰਤਮੰਦ ਦੀ ਸੇਵਾ ਕਰਨ ਅੱਜ ਦੇ ਸਮੇਂ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ, ਸਾਨੂੰ ਚਾਹੀਦਾ ਹੈ ਕਿ ਸਾਡੇ ਆਲੇ-ਦੁਆਲੇ ਕੋਈ ਜ਼ਰੂਰਤਮੰਦ ਪਰਿਵਾਰ ਹੈ ਤਾਂ ਅਸੀਂ ਉਸ ਦੀ ਮਦਦ ਜ਼ਰੂਰ ਕਰੀਏ। ਉਨ੍ਹਾਂ ਕਿਹਾ ਉਹਨਾਂ ਵੱਲੋਂ ਵੀ ਆਪਣੇ ਸਹਿਯੋਗੀ ਦੋਸਤਾਂ ਨਾਲ ਮਿਲ ਕੇ ਮੈਂ ਲੁਧਿਆਣਾ ਭਲਾਈ ਮੰਚ ਰਾਹੀਂ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ, ਜੋ ਸਕੂਨ ਮਾਨਵਤਾ ਦੀ ਸੇਵਾ ਕਰਕੇ ਮਿਲਦਾ ਹੈ ਉਹ ਹੋਰ ਕਿਤੇ ਨਹੀਂ ਮਿਲਦਾ।
ਉਸ ਮੌਕੇ ਬੋਲਦਿਆਂ ਸੰਸਥਾ ਦੇ ਕੈਸ਼ੀਅਰ ਦੀਪਕ ਆਨੰਦ ਨੇ ਬੋਲਦੇ ਦੱਸਿਆ ਕਿ ਸਾਡੀ ਸੁਸਾਇਟੀ ਮੈਡੀਕਲ ਕੈਂਪ ਬੱਚਿਆਂ ਦੀ ਪੜ੍ਹਾਈ, ਖੇਡਾਂ ਲਈ ਜਿੱਥੇ ਮਦਦਗਾਰ ਰਹਿੰਦੀ ਹੈ ਉਥੇ ਮਹੀਨਾਵਾਰ ਰਾਸ਼ਨ ਦੀ ਸੇਵਾ ਚਲਦੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ 21 ਜਰੂਰਤਮੰਦ ਅੰਗਹੀਣਾਂ ਨੂੰ ਸੁਸਾਇਟੀ ਦੇ ਵੱਲੋਂ ਸਾਈਕਲ ਦਿੱਤੇ ਜਾਣਗੇ। ਉਹਨਾਂ ਦੱਸਿਆ ਕਿ ਹਰ ਮਹੀਨੇ ਬੀਬੀਆ ਦੀ ਗਿਣਤੀ ਵੱਧ ਰਹੀ ਹੈ, ਅੱਜ ਵੀ ਤਿੰਨ ਨਵੀਆਂ ਬੀਬੀਆਂ ਨੂੰ ਸੁਸਾਇਟੀ ਦੇ ਵੱਲੋਂ ਆਈ ਕਾਰਡ ਦਿੱਤੇ ਗਏ ਜਿਹੜੇ ਕਿ ਅਗਲੇ ਮਹੀਨੇ ਤੋਂ ਇਹਨਾਂ ਤਿੰਨ ਬੀਬੀਆਂ ਦਾ ਵੀ ਰਾਸ਼ਨ ਸ਼ੁਰੂ ਹੋ ਜਾਵੇਗਾ ਪਹਿਲਾਂ ਸਾਡੇ ਕੋਲ 78 ਬੀਬੀਆਂ ਸਨ ਹੁਣ ਤਿੰਨ ਹੋਰ ਜੋੜ ਲਈਆਂ ਅਸੀਂ ਹੁਣ 81 ਬੀਬੀਆਂ ਹੋ ਗਈਆਂ ਹਨ। ਇਸ ਮੌਕੇ ਤੇ ਸੁਸਾਇਟੀ ਦੇ ਚੇਅਰਮੈਨ ਨੀਲਕਮਲ ਸ਼ਰਮਾ, ਜਨਰਲ ਸਕੱਤਰ ਰਜੇਸ਼ ਬਿੰਦਰਾ, ਸੈਕਟਰੀ ਦਲਜੀਤ ਕੁਮਾਰ, ਮੀਡੀਆ ਸਲਾਹ ਕਰ ਜੈ ਵਰਮਾ, ਜਸਪਾਲ ਸਿੰਘ ਸੋਨੂੰ, ਰਕੇਸ਼ ਸ਼ਰਮਾ, ਰਜਨੀਸ਼ ਸ਼ਰਮਾ, ਕਮਲ ਚੀਨਾ, ਯਸ਼ਵਰਧਨ ਸ਼ਰਮਾ, ਅਜੇ ਰਤਨ, ਪ੍ਰਿੰਸ ਸਿੰਘ, ਪਰਮਜੀਤ ਸਿੰਘ ਪੰਮਾ, ਦੀਪਕ ਅਰੋੜਾ, ਰਵੀ ਡੋਗਰਾ ਆਦਿ ਸੁਸਾਇਟੀ ਦੇ ਮੈਂਬਰ ਹਾਜ਼ਰ ਸਨ।
Leave a Reply