ਪ੍ਰੋਜੈਕਟ ਜੀਵਨਜੋਤ 2.0 ਤਹਿਤ ਲੁਧਿਆਣਾ ਵਿੱਚ ਵਿਸ਼ੇਸ਼ ਮੁਹਿੰਮ,14 ਭੀਖ ਮੰਗਦੇ ਬੱਚਿਆਂ ਨੂੰ ਰੈਸਕਿਊ ਕੀਤਾ

ਲੁਧਿਆਣਾ
(ਜਸਟਿਸ ਨਿਊਜ਼)
ਜਿਲ੍ਹਾ ਲੁਧਿਆਣਾ ਵਿੱਚ ਬੱਚਿਆਂ ਦੇ ਭੀਖ ਮੰਗਣ ਅਤੇ ਸ਼ੋਸ਼ਣ ਨੂੰ ਰੋਕਣ ਦੇ ਉਦੇਸ਼ ਨਾਲ ਪ੍ਰੋਜੈਕਟ ਜੀਵਨਜੋਤ 2.0 ਤਹਿਤ ਜਿਲ੍ਹਾ ਪ੍ਰਸਾਸ਼ਨ, ਲੁਧਿਆਣਾ ਵੱਲੋ ਸ਼ਨੀਵਾਰ ਨੂੰ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਵਿਸ਼ੇਸ਼ ਮੁਹਿੰਮ ਤਹਿਤ ਜਿਲ੍ਹਾ ਪ੍ਰੋਗਰਾਮ ਅਫਸਰ, ਲੁਧਿਆਣਾ ਦੀ ਅਗਵਾਈ ਹੇਠ ਅਤੇ ਜਿਲ੍ਹਾ ਟਾਸਕ ਫੋਰਸ, ਲੁਧਿਆਣਾ ਦੇ ਸਹਿਯੋਗ ਨਾਲ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ 14 ਬੱਚਿਆਂ ਨੂੰ ਭੀਖ ਮੰਗਦੇ ਹੋਏ ਰੈਸਕਿਊ ਕੀਤਾ ਗਿਆ। ਲੁਧਿਆਣਾ ਸ਼ਹਿਰ ਦੇ ਉਸ ਖੇਤਰ ਵਿੱਚ ਚੈਕਿੰਗ ਕੀਤੀ ਗਈ ਜਿਥੇ ਇਹਨਾਂ ਭੀਖ ਮੰਗਦੇ ਬੱਚਿਆਂ ਦੀ ਸੰਭਾਵਨਾ ਸੀ। ਇਹਨਾਂ ਸਥਾਨਾਂ ਵਿੱਚ ਚੌੜਾ ਬਜਾਰ, ਰੇਲਵੇ ਸਟੇਸ਼ਨ, ਸ਼ੀਤਲਾ ਮਾਤਾ ਮੰਦਰ, ਜੀ.ਐਮ.ਡੀ. ਮਾਲ, ਦੁਰਗਾ ਮਾਤਾ ਮੰਦਰ, ਪੈਵੇਲੀਅਨ ਚੌਕ, ਜਲੰਧਰ ਬਾਈਪਾਸ, ਘੰਟਾ ਘਰ ਚੌਂਕ, ਸਿਵਲ ਲਾਈਨਜ਼, ਡੰਡੀ ਸਵਾਮੀ ਮੰਦਰ, ਫੁਹਾਰਾ ਚੌਕ, ਸਰਾਭਾ ਨਗਰ, ਸਰਾਭਾ ਮਾਰਕੀਟ, ਕਾਲਜ ਰੋਡ, ਮਿੱਤਲ ਰੋਡ, ਰੋਜ ਗਾਰਡਨ ਰੋਡ, ਕਿਚਲੂ ਨਗਰ, ਮਾਇਆ ਨਗਰ, ਕ੍ਰਿਸ਼ਨਾ ਨਗਰ, ਗਿੱਲ ਚੌਂਕ, ਜੀ.ਐਨ.ਈ. ਕਾਲਜ, ਗਿੱਲ ਰੋਡ, ਕ੍ਰਿਸ਼ਨਾਂ ਮੰਦਰ, ਦੋਰਾਹਾ, ਫੁੱਲਾਂਵਾਲ ਚੌਂਕ, ਹੀਰੋ ਬੇਕਰੀ ਚੌਂਕ, ਅਰੋੜਾ ਪੈਲੇਸ, ਵਿਸ਼ਵਕਰਮਾ ਚੌਂਕ ਅਤੇ ਬੱਸ ਸਟੈਂਡ ਸ਼ਾਮਲ ਹਨ। ਇਸ ਮੁਹਿੰਮ ਦਾ ਮੁੱਖ ਮਕਸਦ ਬੱਚਿਆਂ ਨੂੰ ਭੀਖ ਮੰਗਣ ਦੀ ਪ੍ਰਥਾ ਤੋਂ ਬਚਾਉਣਾ ਹੈ ਅਤੇ ਉਹਨਾਂ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਦੇ ਹੋਏ ਉਹਨਾਂ ਦੇ ਸੁਨਹਿਰੀ ਭਵਿੱਖ ਨੂੰ ਯਕੀਨੀ ਬਣਾਉਣਾ ਹੈ ।
ਦੱਸਣਯੋਗ ਹੈ ਕਿ ਪ੍ਰੋਜੈਕਟ ਜੀਵਨਜੋਤ 2.0 ਪੰਜਾਬ ਸਰਕਾਰ ਦੀ ਇਕ ਮਹੱਤਵਪੂਰਨ ਅਤੇ ਲੋਕ ਹਿਤੈਸ਼ੀ ਪਹਿਲ ਹੈ, ਜਿਸਦੀ ਅਗਵਾਈ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋ ਕੀਤੀ ਗਈ ਹੈ। ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਬੱਚਿਆਂ ਨੂੰ ਭੀਖ ਮੰਗਣ ਅਤੇ ਹਰ ਕਿਸਮ ਦੇ ਸ਼ੋਸ਼ਣ ਤੋਂ ਬਚਾਅ ਕੇ ਉਹਨਾਂ ਨੂੰ ਸੁਰੱਖਿਅਤ ਵਾਤਾਵਰਨ ਪ੍ਰਦਾਨ ਕਰਨਾ ਹੈ ਅਤੇ ਉਹਨਾਂ ਦੇ ਭਵਿੱਖ ਨੂੰ ਸਵਾਰਨਾ ਹੈ। ਇਸ ਚੈਕਿੰਗ ਦੌਰਾਨ 14 ਬੱਚਿਆਂ ਨੂੰ ਭੀਖ ਮੰਗਦੇ ਪਾਇਆ ਗਿਆ ਅਤੇ ਟੀਮ ਵੱਲੋ ਤੁਰੰਤ ਐਕਸ਼ਨ ਲੈਂਦੇ ਹੋਏ ਸੁਰੱਖਿਅਤ ਤਰੀਕੇ ਨਾਲ ਰੈਸਕਿਊ ਕੀਤਾ ਗਿਆ। ਇਸ ਉਪਰੰਤ ਬੱਚਿਆਂ ਦੀ ਕਾਊਂਸਲਿੰਗ ਕੀਤੀ ਗਈ ਅਤੇ ਉਹਨਾਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਉਚਿੱਤ ਦੇਖਭਾਲ ਅਤੇ ਸੁਰੱਖਿਆ ਲਈ ਅਗਲੇ ਲੋੜੀਦੇ ਕਦਮ ਚੁੱਕੇ ਗਏ।
ਸ੍ਰੀ ਗੁਰਮੀਤ ਸਿੰਘ ਜਿਲ੍ਹਾ ਪ੍ਰੋਗਰਾਮ ਅਫਸਰ ਲੁਧਿਆਣਾ ਵੱਲੋਂ ਦੱਸਿਆ ਗਿਆ ਕਿ ਪ੍ਰੋਜੈਕਟ ਜੀਵਨਜੋਤ 2.0 ਦੇ ਅਧੀਨ ਅਜਿਹੀਆਂ ਚੈਕਿੰਗਾਂ ਅਤੇ ਜਾਗਰੂਕਤਾ ਮੁਹਿੰਮਾਂ ਅੱਗੇ ਵੀ ਨਿਰੰਤਰ ਜ਼ਾਰੀ ਰਹਿਣਗੀਆਂ। ਜਿਲ੍ਹਾ ਪ੍ਰਸ਼ਾਸ਼ਨ, ਲੁਧਿਆਣਾ ਦੇ ਸਹਿਯੋਗ ਨਾਲ ਜਿਲ੍ਹਾ ਲੁਧਿਆਣਾ ਨੂੰ ਬਾਲ ਭਿਖਿਆ ਮੁਕਤ ਕੀਤਾ ਜਾਵੇਗਾ ਅਤੇ ਨਾਲ ਹੀ ਉਹਨਾਂ ਵੱਲੋ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇ ਕਿਸੇ ਵੀ ਸਥਾਨ ‘ਤੇ ਬੱਚਿਆਂ ਨੂੰ ਭੀਖ ਮੰਗਦੇ ਹੋਏ ਜਾਂ ਕਿਸੇ ਹੋਰ ਤਰ੍ਹਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹੋਏ ਵੇਖਦੇ ਹੋ ਤਾਂ ਤੁਰੰਤ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ ਸੂਚਿਤ ਕੀਤਾ ਜਾਵੇ। ਇਸ ਬਾਬਤ ਲੁਧਿਆਣਾ ਜਿਲ੍ਹੇ ਦੀ ਆਮ ਜਨਤਾ ਇਹਨਾਂ ਨੰਬਰਾਂ ‘ਤੇ 1098 (ਚਾਈਲਡ ਹੈਲਪਲਾਈਨ), 9646801323 ਅਤੇ 9319267958 ਤੁਰੰਤ ਕਾਲ ਕਰਕੇ ਸੂਚਿਤ ਕਰੇ। ਇਸ ਚੈਕਿੰਗ ਦੌਰਾਨ ਸ੍ਰੀਮਤੀ ਰਸ਼ਮੀ ਜਿਲ੍ਹਾ ਬਾਲ ਸੁਰੱਖਿਆ ਅਫਸਰ, ਲੁਧਿਆਣਾ ਅਤੇ ਉਹਨਾ ਦੀ ਟੀਮ ਵਿੱਚ ਸ਼੍ਰੀ ਹਰਮਿੰਦਰ ਸਿੰਘ (ਸਿੱਖਿਆ ਵਿਭਾਗ), ਸ੍ਰੀ ਰਾਮ ਸਿਮਰਨ ਅਤੇ ਉਹਨਾਂ ਦੀ ਟੀਮ (ਪੁਲਿਸ ਵਿਭਾਗ) ਦਾ ਵਿਸ਼ੇਸ਼ ਯੋਗਦਾਨ ਹੈ।

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin