ਲੁਧਿਆਣਾ
( ਵਿਜੇ ਭਾਂਬਰੀ )
–ਵਰਧਮਾਨ ਸਪੈਸ਼ਲ ਸਟੀਲਜ਼ ਨੇ ਸਰਕਾਰੀ ਮਲਟੀਪਰਪਜ਼ ਸਕੂਲ ਲੁਧਿਆਣਾ ਵਿਖੇ ਇੱਕ ਈ ਕਲਾਸਰੂਮ ਵਿਕਸਤ ਕੀਤਾ ਜਿਸਦਾ ਉਦਘਾਟਨ ਨਗਰ ਨਿਗਮ ਲੁਧਿਆਣਾ ਦੇ ਮੇਅਰ ਇੰਦਰਜੀਤ ਕੌਰ ਨੇ ਜ਼ੋਨਲ ਕਮਿਸ਼ਨਰ ਨਗਰ ਨਿਗਮ, ਡੀ.ਈ.ਓ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਕੀਤਾ। ਸਕੂਲ ਪ੍ਰਬੰਧਨ ਨੇ ਵਰਧਮਾਨ ਸਟੀਲਜ਼ ਦੇ ਚੇਅਰਮੈਨ ਸ਼੍ਰੀ ਸਚਿਤ ਜੈਨ ਅਤੇ ਕਾਰਜਕਾਰੀ ਨਿਰਦੇਸ਼ਕ ਸ਼੍ਰੀਮਤੀ ਸੌਮਿਆ ਜੈਨ ਦਾ ਬੱਚਿਆਂ ਦੇ ਉੱਜਵਲ ਭਵਿੱਖ ਲਈ ਸਕੂਲ ਦਾ ਸਮਰਥਨ ਕਰਨ ਲਈ ਧੰਨਵਾਦ ਕੀਤਾ।
ਵਰਧਮਾਨ ਸਟੀਲਜ਼ ਦੇ ਸੀ.ਐਸ.ਆਰ ਮੁਖੀ ਸ੍ਰੀ ਅਮਿਤ ਧਵਨ ਨੇ ਸਾਂਝਾ ਕੀਤਾ ਕਿ ਵਰਧਮਾਨ ਆਪਣੀ ਕੰਪਨੀ ਦੇ ਚੇਅਰਮੈਨ ਸ੍ਰੀ ਸਚਿਤ ਜੈਨ ਅਤੇ ਕਾਰਜਕਾਰੀ ਨਿਰਦੇਸ਼ਕ ਸ੍ਰੀਮਤੀ ਸੌਮਿਆ ਜੈਨ ਦੀ ਅਗਵਾਈ ਹੇਠ ਸਿੱਖਿਆ ਦੇ ਪ੍ਰਚਾਰ ਲਈ ਵਚਨਬੱਧ ਹੈ। ਇਹ ਵਰਧਮਾਨ ਸਟੀਲਜ਼ ਦੁਆਰਾ ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਬਣਾਇਆ ਗਿਆ 7ਵਾਂ ਈ ਕਲਾਸਰੂਮ ਹੈ।
Leave a Reply