ਰਾਏਕੋਟ
ਗੁਰਭਿੰਦਰ ਗੁਰੀ
25 ਬਲਾਕ ਸੰਮਤੀ ਜੋਨਾਂ ਅਤੇ ਤਿੰਨ ਜਿਲ੍ਹਾ ਪ੍ਰੀਸ਼ਦ ਜੋਨਾ ਲਈ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਦਾ ਕੰਮ ਅੱਜ ਸਵੇਰੇ ਤੋੰ ਹੀ ਜਾਰੀ ਹੈ। ਹੁਣ ਤੱਕ ਬਲਾਕ ਸੰਮਤੀ ਰਾਏਕੋਟ ਦੇ 25 ਜੋਨਾਂ ਵਿੱਚੋਂ ਐਲਾਨੇ ਗਏ 10 ਜੋਨਾਂ ਦੇ ਨਤੀਜਿਆਂ ਵਿੱਚ ਜਿੱਥੇ ਕਾਂਗਰਸ ਨੇ 6 ਸੰਮਤੀ ਜੋਨਾਂ ਤੇ ਜਿੱਤ ਪ੍ਰਾਪਤ ਕੀਤੀ ਹੈ ਉੱਥੇ ਤਿੰਨ ਜੋਨਾ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਇੱਕ ਜੋਨ ਤੋਂ ਆਜ਼ਾਦ ਉਮੀਦਵਾਰ ਜੇਤੂ ਰਿਹਾ ਹੈ। ਇਸ ਤੋਂ ਇਲਾਵਾ ਹਲਕੇ ਤਹਿਤ ਪੈਂਦੇ ਤਿੰਨ ਜਿਲ੍ਹਾ ਪਰਿਸ਼ਦ ਜੋਨ ਸੁਧਾਰ ਪੱਖੋਵਾਲ ਅਤੇ ਬਿੰਜਲ ਜੋਨਾਂ ਵਿੱਚ ਵੀ ਕਾਂਗਰਸ ਦੇ ਉਮੀਦਵਾਰ ਆਪਣੇ ਵਿਰੋਧੀ ਉਮੀਦਵਾਰਾਂ ਤੋਂ ਅੱਗੇ ਚੱਲ ਰਹੇ ਸਨ।ਅਧਿਕਾਰਤ ਤੌਰ ਤੇ ਮਿਲੀ ਜਾਣਕਾਰੀ ਮੁਤਾਬਕ ਹਲਕੇ ਦੇ ਸੰਮਤੀ ਜੋਨ ਅੱਬੂਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੁਖ ਸਿੰਘ ਆਪਣੇ ਵਿਰੋਧੀ ਕਾਂਗਰਸ ਦੇ ਉਮੀਦਵਾਰ ਵਤਨ ਵੀਰ ਸਿੰਘ ਨੂੰ 186 ਵੋਟਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੇ, ਇਸ ਤੋਂ ਇਲਾਵਾ ਹਲਵਾਰਾ ਜੋਨ ਤੋਂ ਕਾਂਗਰਸ ਦੀ ਉਮੀਦਵਾਰ ਕਿਰਨਜੀਤ ਕੌਰ 422 ਵੋਟਾਂ ਦੇ ਫਰਕ ਨਾਲ ਜੇਤੂ ਰਹੀ, ਸੰਮਤੀ ਜੋਨ ਗੋਂਦਵਾਲ ਤੋਂ ਕਾਂਗਰਸ ਦੀ ਉਮੀਦਵਾਰ ਵਰਿੰਦਰ ਪਾਲ ਕੌਰ 299 ਵੋਟਾਂ ਦੇ ਫਰਕ ਨਾਲ ਜੇਤੂ ਰਹੀ, ਸੰਮਤੀ ਜੋਨ ਡਾਂਗੋ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਲਜੀਤ ਕੌਰ ਸਿਰਫ ਦੋ ਵੋਟਾਂ ਦੇ ਫਰਕ ਨਾਲ ਜੇਤੂ ਰਹੇ, ਇਸ ਤੋਂ ਇਲਾਵਾ ਲੋਹਟਬੱਦੀ ਜੋਨ ਤੋਂ ਕੁਲਦੀਪ ਸਿੰਘ ਕਾਂਗਰਸੀ ਉਮੀਦਵਾਰ 179 ਵੋਟਾਂ ਦੇ ਫਰਕ ਨਾਲ ਜੇਤੂ ਰਹੇ, ਜੌਹਲਾਂ ਜੋਨ ਤੋਂ ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਸੱਤ ਵੋਟਾਂ ਦੇ ਫਰਕ ਨਾਲ ਜੇਤੂ ਰਹੇ।
ਜਲਾਲਦੀਵਾਲ ਜੋਨ ਤੋਂ ਕਾਂਗਰਸੀ ਉਮੀਦਵਾਰ ਪ੍ਰਿਤਪਾਲ ਕੌਰ 137 ਵੋਟਾਂ ਨੇ ਫਰਕ ਨਾਲ ਜੇਤੂ ਰਹੇ। ਨੱਥੋਵਾਲ ਜੂਨ ਤੋਂ ਮੱਘਰ ਸਿੰਘ ਕਾਂਗਰਸ ਜੀ ਨੇ ਉਮੀਦਵਾਰ 121 ਵੋਟਾਂ ਨੇ ਫਰਕ ਨਾਲ ਜੇਤੂ ਰਹੇ। ਝੋਰੜਾਂ ਜੋਨ ਤੋਂ ਕਾਂਗਰਸੀ ਉਮੀਦਵਾਰ ਸਿਮਰਨਜੀਤ ਕੌਰ 877 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੇ ਅਤੇ ਕਲਸੀਆਂ ਜੋਨ ਤੋਂ ਆਜ਼ਾਦ ਉਮੀਦਵਾਰ ਹਰਜੀਤ ਸਿੰਘ ਨੇ ਆਪਣੇ ਨੇੜਲੇ ਵਿਰੋਧੀ ਕਾਂਗਰਸ ਦੇ ਉਮੀਦਵਾਰ ਨੂੰ 226 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ। ਸੰਮਤੀ ਜੋਨ ਅਤਿਆਣਾ ਤੋਂ ਆਪ ਉਮੀਦਵਾਰ ਸੁਖਵਿੰਦਰ ਕੌਰ ਨੇ 97 ਵੋਟਾਂ ਦੀ ਲੀਡ ਨਾਲ ਜਿੱਤ ਹਾਸਿਲ ਕੀਤੀ ਜਦਕਿ ਪੱਖੋਵਾਲ ਤੋਂ ਆਪ ਉਮੀਦਵਾਰ ਚੰਦਰ ਕਾਂਤਾ ਟੱਕਰ 432 ਵੋਟਾਂ ਦੇ ਫਰਕ ਨਾਲ ਜੈਤੂ ਰਹੀ। ਜ਼ਿਲਾ ਪਰਿਸ਼ਦ ਜੋਨਾ ਦੀ ਚੱਲ ਰਹੀ ਗਿਣਤੀ ਵਿੱਚ ਖਬਰ ਲਿਖੇ ਜਾਣ ਤੱਕ ਸੁਧਾਰ ਜੋਨ ਤੋਂ ਕਾਂਗਰਸੀ ਉਮੀਦਵਾਰ ਸਤਵੰਤ ਸਿੰਘ 427 ਵੋਟਾਂ ਬਿੰਜਲ ਜੋਨ ਤੋਂ ਕਾਂਗਰਸੀ ਉਮੀਦਵਾਰ ਸੁਖਿੰਦਰ ਸਿੰਘ 66 ਵੋਟਾਂ ਅਤੇ ਪੱਖੋਵਾਲ ਜੋਨ ਤੋਂ ਕਾਂਗਰਸੀ ਉਮੀਦਵਾਰ ਰਾਜਵਿੰਦਰ ਕੌਰ ਬਰਾੜ ਆਪਣੇ ਬਿੰਜਲ ਜੋਨ ਤੋਂ ਕਾਂਗਰਸੀ ਉਮੀਦਵਾਰ ਸੁਖਿੰਦਰ ਸਿੰਘ 66 ਵੋਟਾਂ ਅਤੇ ਪੱਖੋਵਾਲ ਜੋਨ ਤੋਂ ਕਾਂਗਰਸੀ ਉਮੀਦਵਾਰ ਰਾਜਵਿੰਦਰ ਕੌਰ ਬਰਾੜ ਆਪਣੇ ਵਿਰੋਧੀ ਉਮੀਦਵਾਰ ਤੋਂ 1171 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਸਨ।
Leave a Reply