ਵੀਰ ਬਾਲ ਦਿਵਸ’:  ਸਾਹਿਬਜ਼ਾਦਿਆਂ ਦੀ ਲੀਗੇਸੀ ਹਿੰਦੁਸਤਾਨ ਦੇ ਹਰ ਕੋਨੇ ਪਹੁੰਚ ਰਹੀ ਹੈ।

ਜੇਕਰ ‘ਬਾਲ’ ਸ਼ਬਦ ਨਾਲ ਸਾਹਿਬਜ਼ਾਦਿਆਂ ਦੇ ਮਾਣ–ਸਤਿਕਾਰ ’ਚ ਫ਼ਰਕ ਪੈਂਦਾ ਹੈ, ਤਾਂ ਫਿਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਅੱਜ ਵੀ ‘ਬਾਲਾ ਪ੍ਰੀਤਮ’ ਹਨ। ਸ੍ਰੀ ਦਸਮੇਸ਼ ਪਿਤਾ ਦੀ ਬਾਲ ਅਵਸਥਾ ਨੂੰ ਚਿਤਰਣ ਸਮੇਂ ‘ਬਾਲਾ ਪ੍ਰੀਤਮ’ ਅਤੇ ‘ਬਾਲ ਗੋਬਿੰਦ ਰਾਏ’ ਲਿਖਿਆ ਜਾਂਦਾ ਹੈ।ਸਾਹਿਬਜ਼ਾਦਿਆਂ ਪ੍ਰਤੀ ਇਤਿਹਾਸਕ ਪ੍ਰਮਾਣਾਂ ਦੀ ਗੱਲ ਕਰੀਏ ਤਾਂ ‘ਕਥਾ ਗੁਰੂ ਕੇ ਸੁਤਨ ਕੀ’ ਵਿੱਚ ਭਾਈ ਦਨਾ ਸਿੰਘ “ਬਾਲ ਬੁਲਾਇ ਲਏ ਜਬ ਹੀ ਤਬ ਆਨ ਅਦਾਲਤ ਬੀਚ ਪਠਾਏ” ਲਿਖ ਕੇ ਸਾਹਿਬਜ਼ਾਦਿਆਂ ਲਈ ‘ਬਾਲ’ ਸ਼ਬਦ ਦਾ ਹੀ ਪ੍ਰਯੋਗ ਕਰਦੇ ਹਨ। ਸਤਿਗੁਰਾਂ ਦੇ ‘ਬਾਲਾ ਸਾਹਿਬ’ ਦੇ ਨਾਮ ’ਤੇ ਭਾਰਤ ਅਤੇ ਪਾਕਿਸਤਾਨ ਵਿੱਚ ਕਈ ਗੁਰਦੁਆਰੇ ਮੌਜੂਦ ਹਨ।ਭਾਈ ਗੁਰਦਾਸ ਜੀ ਗੁਰੂ ਨਾਨਕ ਦੇਵ ਜੀ ਦਾ ਬਿਰਤਾਂਤ ਸਿਰਜਣ ਸਮੇਂ “ਆਖਣ ਸਿਧ ਸੁਣ ਬਾਲਿਆ ਅਪਣਾ ਨਾਂ ਤੁਮ ਦੇਹੁ ਬਤਾਈ॥” ਰਾਹੀਂ ਸਿੱਧਾਂ–ਜੋਗੀਆਂ ਵੱਲੋਂ ਗੁਰੂ ਨਾਨਕ ਦੇਵ ਜੀ ਨੂੰ ‘ਬਾਲਾ’ ਕਹਿ ਕੇ ਸੰਬੋਧਨ ਕਰਨ ਦੇ ਪ੍ਰਮਾਣ ਦਿੰਦੇ ਹਨ। ਜਨਮਸਾਖੀ ਵਿੱਚ ਵੀ “ਸਿੱਧ ਪੁਛਣ ਸੁਣ ਬਾਲਿਆ ਕੌਣ ਸ਼ਕਤਿ ਤੁਹਿ ਏਥੇ ਲਿਆਈ” ਮਿਲਦਾ ਹੈ।ਇੱਥੇ ਹੀ ਬੱਸ ਨਹੀਂ, ਗੁਰੂ ਨਾਨਕ ਦੇਵ ਜੀ ਖ਼ੁਦ ਵੀ ਆਪਣੀ ਬਾਣੀ ਵਿੱਚ ਸਿੱਧਾਂ ਵੱਲੋਂ ਆਪ ਜੀ ਨੂੰ ‘ਬਾਲਾ’ ਕਹਿ ਕੇ ਸੰਬੋਧਿਤ ਕਰਨ ਨੂੰ ਪ੍ਰਵਾਨ ਕਰਦੇ ਹਨ। ਮਿਸਾਲ ਵਜੋਂ, ਸਿੱਧ ਗੋਸ਼ਟੀ ਵਿੱਚ “ਕਹ ਬੈਸਹੁ ਕਹ ਰਹੀਐ ਬਾਲੇ ਕਹ ਆਵਹੁ ਕਹ ਜਾਹੋ॥” ਅਤੇ “ਬੋਲੈ ਨਾਨਕੁ ਸੁਣਹੁ ਤੁਮ ਬਾਲੇ॥” ਨੂੰ ਦੇਖਿਆ ਜਾ ਸਕਦਾ ਹੈ।
ਇਸ ਲਈ ‘ਬਾਲ’ ਸ਼ਬਦ ਸਾਹਿਬਜ਼ਾਦਿਆਂ ਦੇ ਸਤਿਕਾਰ ਜਾਂ ਮਹਾਨਤਾ ਵਿੱਚ ਕੋਈ ਕਮੀ ਜਾਂ ਘਾਟ ਨਹੀਂ ਲਿਆਉਂਦਾ, ਬਲਕਿ ਉਨ੍ਹਾਂ ਦੀ ਮਾਸੂਮ ਉਮਰ ਦੀ ਬਾਲ ਅਵਸਥਾ ਵਿੱਚ ਦਿੱਤੀ ਗਈ ਲਾਸਾਨੀ ਸ਼ਹਾਦਤ ਨੂੰ ਹੋਰ ਉਭਾਰਦਾ ਹੈ। “ਸਾਹਿਬਜ਼ਾਦੇ ਬਾਬੇ ਸਨ, ਬਾਲ ਨਹੀਂ” ਵਾਲੀ ਦਲੀਲ ਵੀ ਤਰਕਸੰਗਤ ਨਹੀਂ ਹੈ, ਕਿਉਂਕਿ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਬਾਲ ਅਵਸਥਾ ਵਿੱਚ ਹੀ ਹੋਈਆਂ ਹਨ।

‘ਬਾਲ’ ਕਹਿ ਕੇ ਸਾਹਿਬਜ਼ਾਦਿਆਂ ਨੂੰ ਆਮ ਬੱਚਿਆਂ ਦੀ ਸ਼੍ਰੇਣੀ ਵਿੱਚ ਲਿਆਉਣਾ ਕਿਵੇਂ ਹੋ ਸਕਦਾ ਹੈ? ਕੀ ਕਿਸੇ ਆਮ ਸਧਾਰਨ ਬੱਚੇ ਦਾ ਦੇਸ਼ ਪੱਧਰ ’ਤੇ ਕੋਈ ਦਿਹਾੜਾ ਮਨਾਇਆ ਜਾਂਦਾ ਹੈ?ਯਾਦ ਕਰਾਵਾਂ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਰਾਸ਼ਟਰੀ ਪੱਧਰ ’ਤੇ ਮਨਾਉਣ ਸਬੰਧੀ ਸਿੱਖ ਪੰਥ ਵੱਲੋਂ ਕੀਤੀ ਗਈ ਚਿਰੋਕਣੀ ਅਤੇ ਪੁਰਜ਼ੋਰ ਮੰਗ ਦੇ ਚਲਦਿਆਂ, ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ 17 ਜਨਵਰੀ 2018 ਨੂੰ ਦਿੱਲੀ ਦੇ ਵਿਗਿਆਨ ਭਵਨ ਵਿੱਚ ਕਰਵਾਏ ਗਏ ਕੌਮੀ ਸੈਮੀਨਾਰ ਦੌਰਾਨ, ਜਿਸ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਬੀਬੀ ਸਿਮਰਤੀ ਇਰਾਨੀ ਖ਼ਾਸ ਮਹਿਮਾਨ ਸਨ, ਖੁੱਲ੍ਹ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਦੇਸ਼ ਪੱਧਰ ’ਤੇ ‘ਬਾਲ ਦਿਵਸ’ ਵਜੋਂ ਮਨਾਉਣ ਦੀ ਵਕਾਲਤ ਕੀਤੀ ਗਈ ਸੀ।ਇਸ ਸੈਮੀਨਾਰ ਵਿੱਚ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਅਕਾਲੀ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਵੀ.ਸੀ. ਡਾ. ਜਸਪਾਲ ਸਿੰਘ ਅਤੇ ਕੌਮੀ ਘਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਸਮੇਤ ਕਈ ਅਕਾਲੀ ਆਗੂ ਵੀ ਮੌਜ਼ੂਦ ਸਨ।
ਹਰ ਸਾਲ 14 ਨਵੰਬਰ ਨੂੰ ਪੰਡਿਤ ਜਵਾਹਰ ਲਾਲ ਨੇਹਰੂ ਦੇ ਜਨਮ ਦਿਨ ਨੂੰ ‘ਬਾਲ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਸ ਦੇ ਸੰਦਰਭ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਕਰਦਿਆਂ ਹਰ ਸਾਲ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ। ਇਹ ਪਹਿਲੀ ਵਾਰ ਸੀ ਕਿ ਭਾਰਤੀ ਰਾਸ਼ਟਰ ਨੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਰਾਸ਼ਟਰੀ ਸਨਮਾਨ ਦੇ ਕੇ ਦੇਸ਼ ਪੱਧਰ ’ਤੇ ਸਵੀਕਾਰਿਆ।
ਜਿੱਥੋਂ ਤੱਕ ਪੰਥਕ ਪ੍ਰਵਾਨਗੀ ਦਾ ਸਵਾਲ ਹੈ, 9 ਜਨਵਰੀ 2022 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ ’ਤੇ ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਇਸ ਐਲਾਨ ਬਾਰੇ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਮੌਜੂਦ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉੱਥੇ ਗੁਰਪੁਰਬ ਮਨਾ ਰਹੀਆਂ ਸਿੱਖ ਸੰਗਤਾਂ ਨੂੰ ਜਾਣੂ ਕਰਵਾਇਆ, ਜਿਸ ’ਤੇ ਜੈਕਾਰਿਆਂ ਦੀ ਗੂੰਜ ਨਾਲ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਸਮੂਹਿਕ ਪ੍ਰਵਾਨਗੀ ਦਿੱਤੀ ਗਈ।
ਗੁਰਮਤਿ ਵਿਚਾਰਧਾਰਾ ਜਿੱਥੇ ਸਾਂਝੀਵਾਲਤਾ ਨੂੰ ਪ੍ਰਣਾਈ ਹੋਈ ਹੈ, ਉੱਥੇ ਹੀ ਜਬਰ–ਜ਼ੁਲਮ ਦਾ ਟਾਕਰਾ ਸਬਰ ਨਾਲ ਕਰਨ ਪ੍ਰਤੀ ਵੀ ਮਨੁੱਖ ਨੂੰ ਸੇਧ ਦਿੰਦੀ ਆਈ ਹੈ। ਧਰਮ ਦੇ ਨੇਕ ਸਿਧਾਂਤ ਤੋਂ ਭਟਕਣ ਦੀ ਬਜਾਏ ਮੌਤ ਨੂੰ ਤਰਜੀਹ ਦੇਣ ਵਾਲੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਅਤੇ ਆਦਰਸ਼ ਲੱਖਾਂ ਲੋਕਾਂ ਨੂੰ ਬਲ ਬਖ਼ਸ਼ਦੇ ਹਨ। ਉਹ ਕਦੇ ਵੀ ਬੇਇਨਸਾਫ਼ੀ ਅੱਗੇ ਨਹੀਂ ਝੁਕੇ। ਸਾਹਿਬਜ਼ਾਦਿਆਂ ਦੀ ਬਹਾਦਰੀ ਦੀ ਇਸ ਗਾਥਾ ਅਤੇ ਸਿੱਖਾਂ ਦੀ ਦੇਸ਼ ਅਤੇ ਸਮਾਜ ਪ੍ਰਤੀ ਵੱਡੀ ਭੂਮਿਕਾ ਨੂੰ ਦੇਸ਼ ਦੇ ਕੋਨੇ ਕੋਨੇ ਤੋਂ ਇਲਾਵਾ ਦੁਨੀਆ ਦੇ ਹਰ ਮੁਲਕ ਅਤੇ ਹਰ ਧਰਮ ਦੇ ਲੋਕਾਂ ਤੱਕ ਪਹੁੰਚਾਉਣ ਦੀ ਲੋੜ ਨੂੰ ਮਹਿਸੂਸ ਕਰਦਿਆਂ ਪ੍ਰਧਾਨ ਮੰਤਰੀ ਵੱਲੋਂ ਉਠਾਇਆ ਗਿਆ ਇਹ ਕਦਮ ਕੇਵਲ ਫ਼ਰਜ਼ ਸਮਝ ਕੇ ਹੀ ਨਹੀਂ ਸਗੋਂ ਸਿੱਖੀ ਪਿਆਰ ਨਾਲ ਪ੍ਰੇਰਿਤ ਹੈ। ਇਹ ਰਾਜਨੀਤੀ ਨਹੀਂ, ਸ਼ਹਾਦਤ ਨੂੰ ਨਮਨ ਹੈ।
ਸਿਆਸੀ ਖੇਤਰ ’ਚ ਇਹ ਸਾਡੇ ਲਈ ਇਕ ਵਿਡੰਬਣਾ ਹੈ ਕਿ ਜੋ ਸਾਡਾ ਵਿਰੋਧੀ ਹੈ ਉਹ ਕੁਝ ਵੀ ਚੰਗਾ ਕਿਵੇਂ ਕਰਦਾ ਹੈ, ਨੁਕਸ ਕੱਢਣਾ ਸਾਡਾ ਸੁਭਾਅ ਹੈ ਫਿਰ ’ਵੀਰ ਬਾਲ ਦਿਵਸ’ ’ਤੇ ਹੀ ਕਿਉਂ ਨਹੀਂ? ’ਵੀਰ ਬਾਲ ਦਿਵਸ’ ਦੇ ਨਾਮ ਬਦਲਣ ’ਤੇ ਵਿਚਾਰ ਹੋ ਸਕਦਾ ਹੈ, ਪਰ ਅਕਾਲੀ–ਭਾਜਪਾ ਗੱਠਜੋੜ ਟੁੱਟਣ ਤੋਂ ਬਾਅਦ ਅੱਜ ਜੋ ਮੰਗ ਉਠਵਾਈ ਜਾ ਰਹੀ ਹੈ, ਉਸ ਪਿੱਛੇ ਸਿਆਸੀ ਮੰਤਵ ਕਾਰਜਸ਼ੀਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਕੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ‘ਵੀਰ ਬਾਲ ਦਿਵਸ’ ਨੂੰ ਲੈ ਕੇ ਪੰਜਾਬ ਦੇ ਸੰਸਦ ਮੈਂਬਰਾਂ ਨੂੰ ਪੱਤਰ ਲਿਖਣਾ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਲੀਡਰਸ਼ਿਪ ਦੇ ਨਿਕਾਰਾ ਹੋ ਚੁੱਕੇ ਹੋਣ ਦਾ ਸਬੂਤ ਨਹੀਂ ਦਿੰਦਾ?  ਹੈਰਾਨੀ ਦੀ ਗੱਲ ਹੈ ਕਿ ਸਿਆਸੀ ਦਬਾਅ ਹੇਠ ਮਰਿਆਦਾ ਦੀਆਂ ਧੱਜੀਆਂ ਉਡਾ ਕੇ ਪੰਥਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਿਆਂ ‘ਜਥੇਦਾਰੀ’ ’ਤੇ ਕਾਬਜ਼ ਹੋਏ ਵਿਅਕਤੀ ਵੱਲੋਂ ਹੀ ਅੱਜ ਸਿੱਖ ਭਾਵਨਾਵਾਂ ਦੀ ਦੁਹਾਈ ਦਿੱਤੀ ਜਾ ਰਹੀ ਹੈ।
ਇੱਕ ਸਮਾਂ ਸੀ ਜਦੋਂ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਲੀਡਰਸ਼ਿਪ ਇੰਨੀ ਮਜ਼ਬੂਤ ਸੀ ਕਿ ਉਸ ਦੇ ਇੱਕ ਇਸ਼ਾਰੇ ’ਤੇ ਸਰਕਾਰਾਂ ਹਿੱਲ ਜਾਂਦੀਆਂ ਸਨ, ਪਰ ਅੱਜ ਹਾਲਾਤ ਇਹ ਹਨ ਕਿ ਜਥੇਦਾਰ ਨੂੰ ਅਕਾਲੀਆਂ ਦੇ ਸਿਆਸੀ ਮੰਤਵ ਦੀ ਪੂਰਤੀ ਲਈ ਵੀ ਪੰਜਾਬ ਦੇ ਸੰਸਦ ਮੈਂਬਰਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਮੈਂ ਤਾਂ ਕਹਾਂਗਾ ਕਿ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਆਪਣੀ ਰਾਜਨੀਤਿਕ ਨਾਕਾਮੀ ਨੂੰ ਛੁਪਾਉਣ ਲਈ ‘ਵੀਰ ਬਾਲ ਦਿਵਸ’ ਨੂੰ ਵਿਵਾਦਿਤ ਅਤੇ ਪੰਥਕ ਮੁੱਦਾ ਨਹੀਂ ਬਣਾਉਣਾ ਚਾਹੀਦਾ ਅਤੇ ਸਿਆਸੀ ਮਕਸਦਾਂ ਲਈ ਪੰਥ ਨੂੰ ਭੁਲੇਖੇ ਵਿੱਚ ਨਹੀਂ ਪਾਉਣਾ ਚਾਹੀਦਾ।ਭਾਵੇਂ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦਾ ਸਨਮਾਨ ਪਹਿਲਾਂ ਵੀ ਸੀ, ਹੁਣ ਵੀ ਹੈ ਅਤੇ ਅੱਗੇ ਵੀ ਰਹੇਗਾ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਤਿੰਨ ਸਦੀਆਂ ਦੌਰਾਨ ਕਿਸੇ ਵੀ ਹਕੂਮਤ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਰਾਸ਼ਟਰੀ ਪੱਧਰ ’ਤੇ ਸਜਦਾ ਕਰਨ ਲਈ ਕੁਝ ਨਹੀਂ ਕੀਤਾ।ਪ੍ਰਧਾਨ ਮੰਤਰੀ ਮੋਦੀ ਨੇ ਸਤਿਗੁਰਾਂ ਦੇ ਲਾਲਾਂ ਦੀ ਯਾਦ ਵਿੱਚ ਇਸ ਦਿਹਾੜੇ ਨੂੰ ਰਾਸ਼ਟਰ ਨੂੰ ਸਮਰਪਿਤ ਕਰਦਿਆਂ ਹਿੰਦੁਸਤਾਨ ਦੇ ਲੋਕਾਂ ਨੂੰ ਜਗਾਇਆ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਅਤੇ ਸ਼ਹਾਦਤਾਂ ਨੂੰ ਯਾਦ ਰੱਖਣ ਦਾ ਸੁਨੇਹਾ ਦਿੱਤਾ। ਹੁਣ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਰਕਾਰੀ ਤੌਰ ’ਤੇ ਸਮਾਗਮ ਮਨਾਏ ਜਾ ਰਹੇ ਹਨ। ਸਕੂਲਾਂ, ਕਾਲਜਾਂ, ਐਨ.ਸੀ.ਸੀ., ਐਨ.ਐੱਸ.ਐੱਸ. ਅਤੇ ਸਭਿਆਚਾਰਕ ਸੰਸਥਾਵਾਂ ਵਿੱਚ ਵਿਸ਼ੇਸ਼ ਪ੍ਰੋਗਰਾਮ ਕਰਵਾ ਕੇ ਬੱਚਿਆਂ ਨੂੰ ਸ਼ਹਾਦਤ, ਧਰਮ, ਸੱਚ ਅਤੇ ਰਾਸ਼ਟਰ ਪ੍ਰਤੀ ਫ਼ਰਜ਼ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਆਪਣੇ–ਆਪਣੇ ਹਲਕਿਆਂ ਵਿੱਚ ਵੀਰ ਬਾਲ ਦਿਵਸ ਮਨਾਉਣ ਸਬੰਧੀ ਪ੍ਰਭਾਵਸ਼ਾਲੀ ਸਮਾਗਮ ਕਰਨ ਦਾ ਸੱਦਾ ਦਿੱਤਾ, ਜਿਸ ਨੂੰ ਲੈ ਕੇ ਕਈ ਸੰਸਦ ਮੈਂਬਰ ਇਸ ਨੂੰ ਸੰਜੀਦਗੀ ਨਾਲ ਲੈਂਦਿਆਂ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸਮਾਗਮ ਕਰ ਰਹੇ ਹਨ।
ਕੇਂਦਰ ਸਰਕਾਰ ਵੱਲੋਂ ਵੀਰ ਬਾਲ ਦਿਵਸ ਰਾਹੀਂ ਸਿੱਖ ਇਤਿਹਾਸ ਦੇ ਇਸ ਮਹਾਨ ਸ਼ਹੀਦੀ ਅਧਿਆਇ ਨੂੰ ਪਾਠਕ੍ਰਮ ਅਤੇ ਰਾਸ਼ਟਰੀ ਚੇਤਨਾ ਦਾ ਹਿੱਸਾ ਬਣਾ ਕੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਕੇਵਲ ਸਿੱਖ ਧਰਮ ਹੀ ਨਹੀਂ, ਸਗੋਂ ਭਾਰਤ ਦੀ ਆਤਮਿਕ ਵਿਰਾਸਤ ਵਜੋਂ ਪੇਸ਼ ਕੀਤਾ ਗਿਆ ਹੈ।
ਪ੍ਰਤੀਕਾਤਮਿਕ ਨਹੀਂ, ਸਗੋਂ ਸੰਵੇਦਨਸ਼ੀਲ ਪਹੁੰਚ ਅਪਣਾ ਕੇ ਨਵੀਂ ਪੀੜ੍ਹੀ ਨੂੰ ਧਰਮ ਦੀ ਆਜ਼ਾਦੀ, ਅਨਿਆਏ ਵਿਰੁੱਧ ਖੜ੍ਹੇ ਹੋਣ ਅਤੇ ਦੇਸ਼-ਭਗਤੀ ਦੀ ਪ੍ਰੇਰਣਾ ਦੇਣ ਦਾ ਇਹ ਉਪਰਾਲਾ ਗੰਭੀਰ, ਸ਼ਰਧਾਪੂਰਵਕ ਅਤੇ ਸਿੱਖ ਮਰਿਆਦਾ ਅਨੁਸਾਰ ਹੈ, ਜਿਸ ਨਾਲ ਸਿੱਖ ਸਮਾਜ ਵਿੱਚ ਵਿਸ਼ਵਾਸ ਮਜ਼ਬੂਤ ਹੋਇਆ ਹੈ।
ਮੇਰਾ ਵਿਸ਼ਵਾਸ ਹੈ ਕਿ ਦੇਰੀ ਨਾਲ ਸਹੀ, ਪਰ ਭਾਰਤ ਸਰਕਾਰ ਦਾ ਇਹ ਕਦਮ ਇਤਿਹਾਸਕ ਨਿਆਂ ਵੱਲ ਇੱਕ ਢੁਕਵਾਂ ਉਪਰਾਲਾ ਹੈ। ਸਿੱਖ ਇਤਿਹਾਸ ਨੂੰ ਰਾਸ਼ਟਰੀ ਗੌਰਵ ਨਾਲ ਜੋੜਦਿਆਂ ਵੀਰ ਬਾਲ ਦਿਵਸ ਨੂੰ ਕੇਵਲ ਇੱਕ ਦਿਨ ਨਹੀਂ, ਸਗੋਂ ਰਾਸ਼ਟਰੀ ਚੇਤਨਾ ਦਾ ਅਟੁੱਟ ਹਿੱਸਾ ਬਣਾਇਆ ਗਿਆ ਹੈ। ਇਸ ਨਾਲ ਕੌਮ ਦਾ ਸਿਰ ਉੱਚਾ ਹੋਇਆ ਹੈ ਅਤੇ ਖ਼ਾਲਸੇ ਦੇ ਬੋਲ–ਬਾਲੇ ਨਾਲ ਸਿੱਖੀ ਦੀ ਪਛਾਣ ਹੋਰ ਮਜ਼ਬੂਤ ਹੋਵੇਗੀ।ਸਾਹਿਬਜ਼ਾਦਿਆਂ ਦੇ ਇਸ ਸਨਮਾਨ ਲਈ ਪ੍ਰਧਾਨ ਮੰਤਰੀ ਮੋਦੀ ਸਿੱਖ ਭਾਈਚਾਰੇ ਵੱਲੋਂ ਧੰਨਵਾਦ ਦੇ ਪਾਤਰ ਹਨ। ਜੋ ਵੀ ਵਿਅਕਤੀ ਪੰਥ ਲਈ ਚੰਗਾ ਕਾਰਜ ਕਰਦਾ ਹੈ, ਉਸ ਦੀ ਹੌਸਲਾ ਅਫ਼ਜ਼ਾਈ ਅਤੇ ਸ਼ਲਾਘਾ ਹੋਣੀ ਚਾਹੀਦੀ ਹੈ—ਨਾ ਕਿ ਨੁਕਤਾਚੀਨੀ ਜਾਂ ਨਿੰਦਿਆ ਕਰਦਿਆਂ ਨਾਸ਼ੁਕਰਾ ਬਣਨਾ। ਸਾਨੂੰ ਇਸ ਗੱਲ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਔਰੰਗਜ਼ੇਬ ਨਾਲ ਲੱਖ ਵਿਰੋਧਾਂ ਦੇ ਬਾਵਜੂਦ, ਜ਼ਫ਼ਰਨਾਮੇ ਵਿੱਚ ਦਸਮ ਪਿਤਾ ਨੇ ਉਸ ਦੇ ਕੀਤੇ ਕੁਝ ਚੰਗੇ ਕੰਮਾਂ ਦੀ ਸਿਫ਼ਤ ਵੀ ਕੀਤੀ ਹੈ।
ਪ੍ਰਧਾਨ ਮੰਤਰੀ ਦੇ ਇਸ ਵੱਡੇ ਉਪਰਾਲੇ ਦਾ ਸਿੱਖ ਭਾਈਚਾਰੇ ਦੇ ਵੱਡੇ ਹਿੱਸੇ ਦੇ ਨਾਲ–ਨਾਲ ਸਿੱਖ ਬੁੱਧੀਜੀਵੀਆਂ, ਇਤਿਹਾਸਕਾਰਾਂ, ਸਾਹਿਤਕਾਰਾਂ ਅਤੇ ਪ੍ਰਚਾਰਕਾਂ ਨੇ ਭਰਪੂਰ ਸਵਾਗਤ ਕੀਤਾ ਹੈ। ਹਾਲਾਂਕਿ ਕੁਝ ਲੋਕ ਆਪਣੇ ਸਿਆਸੀ ਅਕਾਵਾਂ ਨੂੰ ਖ਼ੁਸ਼ ਕਰਨ ਲਈ ਨਾਮਕਰਨ ’ਤੇ ਇਤਰਾਜ਼ ਕਰਕੇ ਵਿਵਾਦ ਖੜ੍ਹਾ ਕਰਦਿਆਂ ਦੁੱਧ ਵਿੱਚ ਕਾਂਜੀ ਘੋਲਣ ਦੀ ਕੋਸ਼ਿਸ਼ ਕਰ ਰਹੇ ਹਨ।
ਸਾਹਿਬਜ਼ਾਦਿਆਂ ਦਾ ਸਨਮਾਨ ’ਤੇ ਰਾਜਨੀਤੀ ਨਾ ਕਰੀਏ ਅਤੇ ਨਾ ਹੀ ਐਨੇ ਬੇਸ਼ੁਕਰੇ ਤੇ ਬੇਈਮਾਨ ਬਣੀਏ। ਨਾ ਹੀ ਪ੍ਰਧਾਨ ਮੰਤਰੀ ਮੋਦੀ ਦੇ ਇਸ ਚੰਗੇ ਉਪਰਾਲੇ ਨੂੰ ਨਫ਼ਰਤ ਦੀ ਤੱਕੜੀ ਵਿੱਚ ਤੋਲ ਕੇ ਹੁੱਜਤਾਂ ਕਰੀਏ, ਸਗੋਂ ਉਨ੍ਹਾਂ ਨੂੰ ਹੋਰ ਉਤਸ਼ਾਹਿਤ ਕਰੀਏ ਤਾਂ ਜੋ ਸਿੱਖ ਪੰਥ ਲਈ ਸਹੀ ਫ਼ੈਸਲੇ ਲੈਣ ਵਿੱਚ ਉਨ੍ਹਾਂ ਨੂੰ ਦ੍ਰਿੜ੍ਹਤਾ ਤੇ ਮਜ਼ਬੂਤੀ ਮਿਲੇ।ਸਾਨੂੰ ਮਾਣ ਅਤੇ ਚਾਅ ਹੋਣਾ ਚਾਹੀਦਾ ਹੈ ਕਿ ਗੁਰੂ ਦੇ ਲਾਲਾਂ ਦੀ ਘਾਲ–ਕਮਾਈ ਪ੍ਰਧਾਨ ਮੰਤਰੀ ਦੇ ਇਸ ਅਤਿ ਪਵਿੱਤਰ ਉਪਰਾਲੇ ‘ਵੀਰ ਬਾਲ ਦਿਵਸ’ ਰਾਹੀਂ ਹਿੰਦੁਸਤਾਨ ਦੇ ਹਰ ਨੁੱਕਰ ਤੱਕ ਪਹੁੰਚ ਰਹੀ ਹੈ। ਭਾਰਤ ਸਰਕਾਰ ਵੱਲੋਂ ਵੀਰ ਬਾਲ ਦਿਵਸ ਮਨਾਉਣ ਪ੍ਰਤੀ ਹੁਣ ਤੱਕ ਦੀ ਭੂਮਿਕਾ ਇਤਿਹਾਸਕ, ਸੰਵੇਦਨਸ਼ੀਲ ਅਤੇ ਰਾਸ਼ਟਰੀ ਪੱਧਰ ’ਤੇ ਅਤਿ ਮਹੱਤਵਪੂਰਨ ਰਹੀ ਹੈ।
ਹਾਂ ਇਹ ਬੇਨਤੀ ਹੈ ਜਰੂਰ ਹੈ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ’ਵੀਰ ਬਾਲ ਦਿਵਸ’ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਨੂੰ ਵੀ ਭਾਵ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਕੀਤਾ ਜਾਵੇ।
— ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ
ਬੁਲਾਰਾ, ਪੰਜਾਬ ਭਾਜਪਾ ਅਤੇ ਸਿੱਖ ਚਿੰਤਕ
ਮੋਬਾਇਲ: 9781355522

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin