ਮੁੱਲਾਂਪੁਰ ਦਾਖਾ
( ਵਿਜੇ ਭਾਂਬਰੀ )–
ਪੰਚਾਇਤੀ ਰਾਜ ਨੂੰ ਹੇਠਲੇ ਪੱਧਰ ਤੋਂ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਮਜਬੂਤ ਕੀਤਾ ਅਤੇ 18 ਸਾਲ ਦੇ ਯੂਥ ਨੂੰ ਵੋਟ ਦਾ ਅਧਿਕਾਰ ਦਿੱਤਾ। ਇਹ ਸ਼ਬਦ ਅੱਜ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਪ੍ਰਚਾਰ ਕਰਦੇ ਹੋਏ ਦਾਖਾ ਅਤੇ ਸਾਹਨੇਵਾਲ ਹਲਕੇ ਵਿੱਚ ਭਰਵੀਆਂ ਚੋਣ ਮੀਟਿੰਗਾਂ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਅਬਜਰਵਰ ਅਤੇ ਸੀਨੀਅਰ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਨੇ ਬੋਲਦੇ ਹੋਏ ਕਹੇ। ਇਸ ਸਮੇਂ ਹਲਕਾ ਦਾਖਾ ਦੇ ਇੰਚਾਰਜ ਅਤੇ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ, ਹਲਕਾ ਸਾਹਨੇਵਾਲ ਦੇ ਇੰਚਾਰਜ ਬਿਕਰਮ ਬਾਜਵਾ, ਸੀਨੀਅਰ ਨੇਤਾ ਵਾਈਸ ਪ੍ਰਧਾਨ ਜਿਲ੍ਹਾ ਕਾਂਗਰਸ ਰਾਮਨਾਥ ਸਾਹਨੇਵਾਲ, ਰਣਜੀਤ ਸਿੰਘ ਸਾਹਨੇਵਾਲ, ਮਨਪ੍ਰੀਤ ਈਸੇਵਾਲ, ਸਤਿੰਦਰ ਸਿੰਘ ਕਾਕਾ ਗਰੇਵਾਲ ਹਾਜਰ ਸਨ।
ਇਸ ਸਮੇਂ ਬਾਵਾ ਨੇ ਕੋਟ ਗੰਗੂ ਰਾਏ ਵਿਖੇ ਬੋਲਦੇ ਬੱਬੂ ਪੰਡਿਤ ਨੂੰ ਯਾਦ ਕੀਤਾ ਜਿਨਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣੀ ਜਾਨ ਦੀ ਅਹੂਤੀ ਦਿੱਤੀ ਸੀ। ਉਹਨਾਂ ਕਿਹਾ ਕਿ ਪੰਜਾਬ ਵਿੱਚ ਸ਼ਾਂਤੀ, ਵਿਕਾਸ ਅਤੇ ਖੁਸ਼ਹਾਲੀ ਦੀ ਮੁਦਈ ਕਾਂਗਰਸ ਪਾਰਟੀ ਹੈ। ਉਹਨਾਂ ਕਿਹਾ ਕਿ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਹੇਠਲੇ ਪੱਧਰ ‘ਤੇ ਪੰਚਾਇਤੀ ਰਾਜ ਨੂੰ ਮਜਬੂਤ ਕੀਤਾ ਅਤੇ 18 ਸਾਲ ਦੇ ਯੂਥ ਨੂੰ ਵੋਟ ਦਾ ਅਧਿਕਾਰ ਦਿੱਤਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵਿਦੇਸ਼ ਵਿੱਚ ਹਨ ਪਰ ਹੈਲੀਕਾਪਟਰ ਪੰਜਾਬੀਆਂ ਦੇ ਖਰਚੇ ਵਿੱਚ ਪੰਜਾਬ ਵਿੱਚ ਉੱਡ ਰਿਹਾ ਹੈ। ਬਾਵਾ ਨੇ ਕਿਹਾ ਕਿ ਝਾੜੂ (ਸੂਣ) ਜੇਕਰ ਘਰ ਵਿੱਚ ਖੜੀ ਹੋਵੇ ਤਾਂ ਲੜਾਈ ਦਾ ਮੁੱਢ ਸਮਝਿਆ ਜਾਂਦਾ ਹੈ। ਹੁਣ ‘ਆਪ’ ਵਾਲਿਆਂ ਨੇ ਤਾਂ ਚਾਰ ਸਾਲ ਤੋਂ ਸੂਣ ਖੜੀ ਕੀਤੀ ਹੋਈ ਹੈ। ਪੰਜਾਬ ਵਿੱਚ ਕਿਸਾਨ, ਵਿਉਪਾਰੀ, ਕਾਰਖਾਨੇਦਾਰ, ਮਜ਼ਦੂਰ, ਮੁਲਾਜ਼ਮ ਯੂਥ ਸਭ ਵਰਗਾਂ ਦੇ ਲੋਕ ਤੰਗ ਹਨ। ਦਿਨ ਦਿਹਾੜੇ ਕੁੱਟੇ, ਲੁੱਟੇ ਅਤੇ ਮਾਰੇ ਜਾ ਰਹੇ ਹਨ। ਕੋਈ ਵੀ ਪੰਜਾਬੀ ਆਪਣੇ ਆਪ ਨੂੰ ਸੁਰੱਖਿਤ ਨਹੀਂ ਸਮਝਦਾ।
Leave a Reply