ਲੁਧਿਆਣਾ
( ਵਿਜੇ ਭਾਂਬਰੀ )
ਮਾਨਯੋਗ ਸ਼੍ਰੀ ਸਵਪਨ ਸ਼ਰਮਾ ਆਈ.ਪੀ.ਐੱਸ/ਕਮਿਸ਼ਨਰ ਪੁਲਿਸ ਲੁਧਿਆਣਾ ਅਤੇ ਸ਼੍ਰੀ ਰੁਪਿੰਦਰ ਸਿੰਘ ਆਈ.ਪੀ.ਐਸ/ਡਿਪਟੀ ਕਮਿਸ਼ਨਰ ਪੁਲਿਸ, ਸ਼ਹਿਰੀ, ਲੁਧਿਆਣਾ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਦੇ ਹੋਏ ਅਰੁਣ ਸਾਹਨੀ ਕਤਲ ਮਾਮਲੇ ਵਿੱਚ ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਤੇਜ਼ ਕਾਰਵਾਈ ਕਰਦਿਆ ਹੋਇਆ 2 ਦੋਸ਼ੀ ਨੂੰ ਗ੍ਰਿਫਤਾਰ ਕੀਤਾ ਅਤੇ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸ੍ਰੀ ਸਮੀਰ ਵਰਮਾ ਪੀ.ਪੀ.ਐਸ/ ਵਧੀਕ ਡਿਪਟੀ ਕਮਿਸ਼ਨਰ ਪੁਲਿਸ-1 ਅਤੇ ਸ੍ਰੀ ਕਿੱਕਰ ਸਿੰਘ ਪੀ.ਪੀ.ਐੱਸ/ ਸਹਾਇਕ ਕਮਿਸ਼ਨਰ ਪੁਲਿਸ, ਉੱਤਰੀ, ਜੀ ਨੇ ਦੱਸਿਆ ਕਿ ਐਸ.ਆਈ. ਗੁਰਮੀਤ ਸਿੰਘ, ਮੁੱਖ ਅਫਸਰ ਥਾਣਾ ਦਰੇਸੀ ਨੂੰ ਮਿਤੀ 10/12/2025 ਵਰੁਣ ਸਾਹਨੀ ਪੁੱਤਰ ਸੁਭਾਸ਼ ਚੰਦ ਵਾਸੀ ਲੁਧਿਆਣਾ ਨੇ ਇਤਲਾਹ ਦਿੱਤੀ ਕਿ ਉਸਦਾ ਭਰਾ ਅਰੁਣ ਸਾਹਨੀ (ਉਮਰ ਕਰੀਬ 21 ਸਾਲ) ਜੋ ਪਿੰਡ ਕਨੇਜਾ ਵਿਖੇ ਪ੍ਰਿੰਟਿੰਗ ਪ੍ਰੈੱਸ ਵਿੱਚ ਕੰਮ ਕਰਦਾ ਸੀ।
ਜਦ ਮੇਰਾ ਭਰਾ ਅਰੁੁਣ ਸਾਹਨੀ ਮਿਤੀ 09/12/2025 ਦੀ ਰਾਤ ਕੰਮ ਤੋਂ ਘਰ ਵਾਪਸ ਆਉਂਦੇ ਹੋਏ ਕਾਰਾਬਾਰਾ ਮਾਰਕੀਟ ਨੇੜੇ ਪਹੁੰਚਿਆ ਤਾਂ ਉਸ ਤੇ ਦੋਸ਼ੀ ਅਮਨ ਨੇ ਆਪਣੇ ਸਾਥੀ ਹੈਪੀ ਬਿੰਦ, ਮਨੋਜ ਪੁੱਤਰ ਚੰਦਰਭਾਨ, ਵਿਨੋਦ ਕੁਮਾਰ ਪੁੱਤਰ ਤਿਲਕ ਰਾਜ, ਅਨੀਸ਼ ਕੁਮਾਰ ਪੁੱਤਰ ਮਨੀ ਰਾਮ, ਸੰਨੀ ਉਰਫ ਸੋਨੀ ਪੁੱਤਰ ਕਿਸ਼ਨ, ਮੋਹਿਤ ਉਰਫ ਅਮਨ ਪੁੱਤਰ ਜੋਗਿੰਦਰ ਪਾਲ, ਅਨੁਜ ਕੁਮਾਰ ਪੁੱਤਰ ਵਿਨੋਦ ਪ੍ਰਸਾਦ, ਹੇਮੰਤ, ਗੋਬਿੰਦ ਉਰਫ ਝਟਕਾ ਅਤੇ ਹੋਰ 2–3 ਨਾ-ਮਾਲੂਮ ਲੜਕਿਆਂ ਨੇ ਦਾਤਰ, ਗੰਡਾਸੇ, ਖੰਡੇ, ਡੰਡਿਆਂ ਵਗੈਰਾ ਨਾਲ ਹਮਲਾ ਕੀਤਾ। ਜਿਸ ਨਾਲ ਉਹ ਗੰਭੀਰ ਜਖ਼ਮੀ ਹੋ ਗਿਆ ਅਤੇ ਬਾਅਦ ਵਿੱਚ ਕਾਰਾਬਾਰਾ ਦੀ ਗਲੀ ਵਿੱਚ ਬੇਹੋਸ਼ ਮਿਲਿਆ। ਸਿਵਲ ਹਸਪਤਾਲ ਲੁਧਿਆਣਾ ਲਿਜਾਣ ‘ਤੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜਿਸ ਤੇ ਥਾਣਾ ਦਰੇਸੀ ਲੁਧਿਆਣਾ ਵੱਲੋਂ ਮ੍ਰਿਤਕ ਅਰੁਣ ਸਾਹਨੀ ਦੇ ਭਰਾ ਵਰੁਣ ਸਾਹਨੀ ਦੇ ਬਿਆਨ ’ਤੇ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਥਾਣਾ ਦਰੇਸੀ, ਲੁਧਿਆਣਾ ਵਿੱਚ ਮੁਕੱਦਮਾ ਨੰਬਰ 137 ਮਿਤੀ 10/12/2025 ਅ/ਧ 103/190/191(3)/61(2)/324(4) BNS ਤਹਿਤ ਦਰਜ ਕਰਕੇ ਦੋਸ਼ੀ ਹੈਪੀ ਬਿੰਦ ਅਤੇ ਮਨੋਜ ਨੂੰ ਗ੍ਰਿਫਤਾਰ ਕਰ ਲਿਆ ਗਿਆ। ਬਾਕੀ ਫਰਾਰ ਦੋਸ਼ੀ ਅਮਨ, ਵਿਨੋਦ, ਅਨੀਸ਼, ਸੋਨੀ, ਅਨੁਜ, ਹੇਮੰਤ, ਗੋਬਿੰਦ ਉਰਫ ਝਟਕਾ ਅਤੇ 2–3 ਨਾ-ਮਾਲੂਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਦੋਸ਼ੀ ਮਨੋਜ ਪਰ ਪਹਿਲਾਂ ਇੱਕ ਚੋਰੀ ਦਾ ਥਾਣਾ ਦਰੇਸੀ ਲੁਧਿਆਣਾ ਵਿੱਚ ਮੁਕੱਦਮਾ ਦਰਜ ਹੈ।
Leave a Reply