ਸ੍ਰੀ ਮੁਕਤਸਰ ਸਾਹਿਬ
(ਜਸਟਿਸ ਨਿਊਜ਼ )
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਹੋ ਰਹੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਵਿਭਾਗ ਦੇ ਅਧੀਨ ਕੰਮ ਕਰਦੇ ਬੀਐਲਓ ਦੀਆਂ ਡਿਊਟੀਆਂ ਵੱਡੀ ਤਦਾਦ ਵਿੱਚ ਲਗਾਈਆਂ ਗਈਆਂ ਹਨ।
ਜਿਸ ਦੇ ਸਬੰਧ ਵਿੱਚ ਰਾਜ ਚੋਣ ਕਮਿਸ਼ਨ ਵੱਲੋਂ ਅਜ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ ਵਿੱਚ ਲਿਖਿਆ ਗਿਆ ਕਿ ਰਾਜ ਚੋਣ ਕਮਿਸ਼ਨ ਵੱਲੋਂ ਐਸ ਆਈ ਆਰ ਦਾ ਮਹੱਤਵਪੂਰਨ ਕੰਮ ਚੱਲ ਰਿਹਾ ਹੈ ਇਸ ਲਈ ਸਮੂਹ ਬੀਐਲਓ ਨੂੰ ਇਹਨਾਂ ਬਾਲਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚੋਂ ਛੋਟ ਦਿੱਤੀ ਜਾਵੇ।
ਜਦ ਇਸ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਤੇ ਏਡੀਸੀ (ਵਿਕਾਸ) ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੂੰ ਨੁਮਾਇੰਦਿਆਂ ਵੱਲੋਂ ਮਿਲਿਆ ਗਿਆ ਤਾਂ ਉਹਨਾਂ ਨੇ ਇਸ ਪੱਤਰ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਬੀਐਲਓ ਨੂੰ ਇਸ ਡਿਊਟੀ ਤੋਂ ਕਿਸੇ ਵੀ ਕਿਸਮ ਦੀ ਛੋਟ ਨਹੀਂ ਦਿੱਤੀ ਜਾਵੇਗੀ।
ਬੀਐਲਓ ਯੂਨੀਅਨ ਮੁਕਤਸਰ ਨੇ ਇਸ ਸਬੰਧੀ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਜੇਕਰ ਜਿਲਾ ਪ੍ਰਸ਼ਾਸਨ ਨੇ ਇਸ ਪੱਤਰ ਨੂੰ ਲਾਗੂ ਨਹੀਂ ਕੀਤਾ ਤਾਂ ਇਸ ਦਾ ਖਾਮਿਆਜ਼ਾ ਪ੍ਰਸ਼ਾਸਨ ਨੂੰ ਭੁਗਤਣਾ ਪਵੇਗਾ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਪੱਤਰ ਨੂੰ ਲਾਗੂ ਕਰਾਉਣ ਦੇ ਲਈ ਡੀਸੀ ਦਫਤਰ ਵਿਖੇ ਧਰਨਾ ਲਗਾਇਆ ਜਾਵੇਗਾ।
Leave a Reply