ਲੁਧਿਆਣਾ
( ਜਸਟਿਸ ਨਿਊਜ਼)
ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਅੱਜ ਮੋਬਾਈਲ ਵੈਨ ਰਾਹੀਂ ਵਾਰਡ ਨੰਬਰ 41 ਡਾਬਾ ਰੋਡ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਉਹਨਾਂ ਨੂੰ ਮੌਕੇ ‘ਤੇ ਹੀ ਹੱਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਵਿਧਾਇਕ ਸਿੱਧੂ ਲੰਮੇ ਸਮੇ ਤੋਂ ਹਲਕੇ ਦੇ ਅਲੱਗ ਅਲੱਗ ਵਾਰਡਾਂ ਵਿੱਚ ਮੋਬਾਇਲ ਵੈਨ ਰਾਹੀਂ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਹਨ ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਸਬੰਧਤ ਸਰਕਾਰੀ ਅਧਿਕਾਰੀ ਨੂੰ ਆਪਣੇ ਨਾਲ ਮੌਜੂਦ ਰੱਖਦੇ ਹਨ ਤਾਂ ਜੋ ਇੱਕੋ ਜਗ੍ਹਾ ‘ਤੇ ਲੋਕਾਂ ਦੇ ਸਾਰੇ ਮਸਲੇ ਹੱਲ ਹੋ ਸਕਣlਇਸ ਬਾਰੇ, ਵਿਧਾਇਕ ਸਿੱਧੂ ਦਾ ਕਹਿਣਾ ਹੈ ਕਿ ਜਦੋ ਅਸੀਂ ਵੋਟਾਂ ਮੰਗਣ ਲੋਕਾਂ ਦੇ ਦਰ ਤੇ ਜਾਨੇ ਹਾਂ ਤਾਂ ਉਹਨਾਂ ਦੇ ਕੰਮ ਕਰਨ ਉਹਨਾਂ ਦੇ ਦਰ ਤੇ ਕਿਉਂ ਨਹੀਂ ਜਾ ਸਕਦੇ?ਇਸ ਮੌਕੇ ਵਿਧਾਇਕ ਸਿੱਧੂ ਨਾਲ ਕੌਂਸਲਰ ਮਨੀ ਭਗਤ, ਡੀ ਐਸ ਪੀ ਸਤਵਿੰਦਰ ਸਿੰਘ ਵਿਰਕ, ਐਸ ਐਚ ਓ ਧਰਮਿੰਦਰ ਸਿੰਘ, ਇਲਾਕਾ ਪਟਵਾਰੀ ਅਤੇ ਨਗਰ ਨਿਗਮ ਦੇ ਅਧਿਕਾਰੀ ਮੌਜੂਦ ਸਨ ਜਿਨ੍ਹਾਂ ਰਾਹੀਂ ਲੋਕਾਂ ਦੀਆਂ ਮੁਸ਼ਕਿਲਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕਰਵਾਇਆ ਗਿਆ।
ਇਸ ਮੌਕੇ ਇਲਾਕਾ ਨਿਵਾਸੀਆਂ ਵੱਲੋਂ ਕੁਝ ਸ਼ਰਾਰਤੀ ਅਨਸਰਾਂ ਬਾਰੇ ਵਿਧਾਇਕ ਸਿੱਧੂ ਨੂੰ ਸ਼ਿਕਾਇਤ ਕੀਤੀ ਗਈ ਤਾਂ ਉਨਾਂ ਵੱਲੋਂ ਸ਼ਰਾਰਤੀ ਅਨਸਰਾਂ ਨੂੰ ਸਖਤ ਤਾੜਨਾ ਕਰਦੇ ਕਿਹਾ ਗਿਆ ਕਿ “ਮੇਰੇ ਹਲਕਾ ਨਿਵਾਸੀਆਂ ਦੀ ਖੁਸ਼ੀ ਮੇਰੀ ਖੁਸ਼ੀ ਹੈ ਅਤੇ ਉਹਨਾਂ ਦਾ ਦੁੱਖ ਮੇਰਾ ਦੁੱਖ, ਮੈਂ ਆਪਣੇ ਹਲਕੇ ਵਿੱਚ ਕਿਸੇ ਵੀ ਪ੍ਰਕਾਰ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕਰਾਂਗਾ।” ਉਹਨਾਂ ਪੁਲਿਸ ਅਧਿਕਾਰੀਆਂ ਨੂੰ ਇਸ ਸਬੰਧੀ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।
ਵਿਧਾਇਕ ਸਿੱਧੂ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਸੁਣਦਿਆਂ ਮਾਹੌਲ ਬੜਾ ਭਾਵਨਾਤਮਕ ਬਣ ਗਿਆ ਜਦੋਂ ਇੱਕ ਬਿਰਧ ਮਾਤਾ ਨੂੰ ਸਰਦੀਆਂ ਵਿੱਚ ਹਲਕੇ ਕੱਪੜਿਆਂ ਵਿੱਚ ਦੇਖ ਵਿਧਾਇਕ ਸਿੱਧੂ ਵੱਲੋਂ ਮੌਕੇ ‘ਤੇ ਹੀ ਗਰਮ ਕੱਪੜੇ ਅਤੇ ਸ਼ੋਲ ਮਾਤਾ ਨੂੰ ਭੇਟ ਕਰ ਉਸ ਦੇ ਪੈਰੀਂ ਹੱਥ ਲਾ ਕੇ ਅਸ਼ੀਰਵਾਦ ਲਿਆ ਅਤੇ ਦੋ ਬਿਰਧ ਮਤਾਵਾ ਨੂੰ ਦਵਾਈ ਲੈਣ ਲਈ ਆਪਣੀ ਜੇਬ ਵਿੱਚੋ ਪੈਸੇ ਦਿੱਤੇ।
Leave a Reply