ਲੁਧਿਆਣਾ
(ਜਸਟਿਸ ਨਿਊਜ਼ )
ਲੁਧਿਆਣਾ ਮੰਡੀ ਵਿੱਚ ਆ ਰਹੀਆਂ ਸਮੱਸਿਆਵਾਂ ਅਤੇ ਕੁਝ ਮੰਗਾਂ ਨੂੰ ਲੈ ਕੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੂੰ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਜੀਤ ਸਿੰਘ ਗਿੱਲ ਅਤੇ ਸਕੱਤਰ ਹਰਿੰਦਰ ਸਿੰਘ ਗਿੱਲ ਵਿਸ਼ੇਸ਼ ਤੌਰ ਤੇ ਮਿਲੇ ਅਤੇ ਮੀਟਿੰਗ ਕੀਤੀ ਜਿਸ ਵਿੱਚ ਚੇਅਰਮੈਨ ਗੁਰਜੀਤ ਸਿੰਘ ਗਿੱਲ ਨੇ ਕਿਹਾ ਕਿ ਸਾਡੀ ਪਹਿਲੀ ਮੰਗ ਨਵੀਂ ਸਬਜੀ ਮੰਡੀ ਬਹਾਦਰ ਕੇ ਰੋਡ ਤੇ ਬਣੇ ਪਰਚੂਨ ਮੰਡੀ ਜਿਸ ਨੂੰ ਬਦਲ ਕੇ ਤਿੰਨ ਨੰਬਰ ਗੇਟ ਤੇ ਸਿਫਟ ਕੀਤਾ ਜਾਵੇ ਕਿਉਂਕਿ ਜਿਸ ਜਗ੍ਹਾ ਤੇ ਪਹਿਲਾਂ ਪਰਚੂਨ ਮੰਡੀ ਲੱਗ ਰਹੀ ਹੈ ਉਸ ਜਗ੍ਹਾ ਤੇ ਮੰਡੀ ਬੋਰਡ ਵੱਲੋਂ ਦੁਕਾਨਾਂ ਕੱਟ ਦਿੱਤੀਆਂ ਗਈਆਂ ਹਨ ਪਰਚੂਨ ਮੰਡੀ ਤਿੰਨ ਨੰਬਰ ਗੇਟ ਤੇ ਜਾਨ ਨਾਲ ਪਹਿਲਾਂ ਤੋਂ ਲਗਾ ਰਹੇ ਫੜੀ ਵਾਲਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਲਈ ਪਹਿਲ ਦੇ ਅਧਾਰ ਤੇ ਤਿੰਨ ਨੰਬਰ ਗੇਟ ਖੋਲਿਆ ਜਾਵੇ ਦੂਜੀ ਮੰਗ ਮੰਡੀ ਵਿੱਚ ਬਣੇ ਪੈਕ ਹਾਊਸ ਜੋ ਕਿ ਕਾਫੀ ਲੰਬੇ ਸਮੇਂ ਤੋਂ ਬੰਦ ਪਿਆ ਹੈ ਅਤੇ ਕਿਸੇ ਵੀ ਕੰਮ ਵਿੱਚ ਨਹੀਂ ਆ ਰਿਹਾ ਇਸ ਨੂੰ ਖਤਮ ਕਰਕੇ ਆੜਤੀ ਭਾਈਚਾਰੇ ਨੂੰ ਫਰ ਅਲਾਟ ਕੀਤੇ ਜਾ ਸਕਦੇ ਹਨ ਜਿਸ ਨਾਲ ਮੰਡੀ ਦੀ ਆਮਦਨ ਵਿੱਚ ਵਾਧਾ ਹੋਵੇਗਾ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਦਾਣਾ ਮੰਡੀ ਵਿੱਚ ਪਿਛਲੀ ਸਰਕਾਰ ਸਮੇਂ ਕਰੀਬ 9 ਕਰੋੜ ਦੀ ਲਾਗਤ ਨਾਲ ਸੈਡ ਬਣਾਏ ਗਏ ਸਨ ਜੋ ਕਿ ਬੇਕਾਰ ਪਏ ਹਨ ਉਨਾਂ ਨੂੰ ਹੇਠਾਂ ਤੋਂ ਪੱਦਰਾ ਕਰਕੇ ਮੰਡੀ ਵਿੱਚ ਸੀਜਨ ਦੇ ਹਿਸਾਬ ਨਾਲ ਵਰਤਿਆ ਜਾ ਸਕਦਾ ਹੈ ਅਤੇ (ਐਜੀਬਿਸ਼ਨ) ਪ੍ਰਦਰਸ਼ਨੀ ਲਈ ਵੀ ਵਰਤਿਆ ਜਾ ਸਕਦਾ ਹੈ ਜਿਸ ਨਾਲ ਮੰਡੀ ਦੀ ਆਮਦਨ ਵਿੱਚ ਵਾਧਾ ਹੋਵੇਗਾ
Leave a Reply