ਸਿਵਲ ਹਸਪਤਾਲ ਫਰੀਦਕੋਟ ਵੱਲੋਂ ਏਡਜ਼ ਜਾਗਰੂਕਤਾ ਸਬੰਧੀ ਰੈਲੀ ਕੱਢੀ

ਫਰੀਦਕੋਟ
(  ਜਸਟਿਸ ਨਿਊਜ਼)
ਅੱਜ ਸਿਵਲ ਹਸਪਤਾਲ ਫਰੀਦਕੋਟ ਵੱਲੋਂ ਨਰਸਿੰਗ ਕਾਲਜ ਵਿਦਿਆਰਥੀਆਂ, ਯੂਥ ਅਫੇਅਰ ਆਰਗੇਨਾਈਜ਼ੇਸ਼ਨ ਅਤੇ ਦਿਸ਼ਾ ਕਲੱਸਟਰ ਫਿਰੋਜਪੁਰ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਤੋਂ ਬੱਸ ਸਟੈਂਡ ਫਰੀਦਕੋਟ ਤੱਕ ਏਡਜ਼ ਜਾਗਰੂਕਤਾ ਸਬੰਧੀ ਰੈਲੀ ਦਾ ਆਯੋਜਨ ਕੀਤਾ ਗਿਆ। ਸਿਵਲ ਸਰਜਨ ਫ਼ਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਪਰਮਜੀਤ ਸਿੰਘ ਬਰਾੜ ਨੇ ਸਿਵਲ ਹਸਪਤਾਲ ਤੋਂ ਰੈਲੀ ਨੂੰ ਰਵਾਨਾ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਡਾ. ਵਿਵੇਕ ਰਿਜੋਰਾ ਜ਼ਿਲਾ ਪਰਿਵਾਰ ਭਲਾਈ ਅਫਸਰ, ਡਾ. ਵਰਿੰਦਰ ਕੁਮਾਰ ਐਸਐਮਓ ਜੈਤੋ, ਡਾ. ਹੁਸਨਪਾਲ ਸਿੱਧੂ ਜਿਲਾ ਟੀਕਾਕਰਨ ਅਫਸਰ, , ਡਾ. ਲੀਨਾ ਚੋਪੜਾ ਭੱਲਾ ਜਿਲਾ ਏਡਜ਼ ਕੰਟਰੋਲ ਅਫਸਰ ਫਰੀਦਕੋਟ, ਡਾ. ਅਰਸ਼ਦੀਪ ਬਰਾੜ ਐਸਐਮਓ ਜੰਡ ਸਾਹਿਬ, ਡਾ. ਸਰਵਦੀਪ ਸਿੰਘ ਰੋਮਾਣਾ, ਜਿਲਾ ਐਪੀਡੀਮੋਲੋਜਿਸਟ ਡਾ. ਹਿਮਾਂਸੂ ਗੁਪਤਾ, ਡਿਪਟੀ ਮਾਸ ਮੀਡੀਆ ਅਫਸਰ ਸੁਧੀਰ ਕੁਮਾਰ ਅਤੇ ਡਿਪਟੀ ਮਾਸ ਮੀਡੀਆ ਅਫਸਰ ਲਖਵਿੰਦਰ ਸਿੰਘ ਕੈੰਥ ਤੋਂ ਇਲਾਵਾ ਹੋਰ ਸਿਹਤ ਅਧਿਕਾਰੀ, ਨਰਸਿੰਗ ਕਾਲਜ ਦੇ ਅਧਿਆਪਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।
ਇਸ ਮੌਕੇ ਸਿਵਲ ਸਰਜਨ ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਨੇ ਦੱਸਿਆ ਕਿ ਬੀਤੇ ਦਿਨੀਂ ਵਿਸ਼ਵ ਏਡਜ ਦਿਵਸ ਮੌਕੇ ਸਿਹਤ ਮੰਤਰੀ ਪੰਜਾਬ ਵੱਲੋਂ ਫਰੀਦਕੋਟ ਹਸਪਤਾਲ ਨੂੰ ਪੰਜਾਬ ਭਰ ਵਿੱਚ ਵਧੀਆ ਸੇਵਾਵਾਂ ਲਈ ਦਿੱਤਾ ਐਵਾਰਡ ਦਿੱਤਾ ਗਿਆ ਹੈ, ਜੋ ਕਿ ਸਿਹਤ ਵਿਭਾਗ ਫਰੀਦਕੋਟ ਲਈ ਮਾਣ ਵਾਲੀ ਗੱਲ ਹੈ । ਇਹ ਐਵਾਰਡ ਸਿਹਤ ਵਿਭਾਗ ਪੰਜਾਬ ਵੱਲੋਂ ਮੁਹਾਲੀ ਵਿਖੇ ਕਰਵਾਏ ਰਾਜ ਪੱਧਰੀ ਸਮਾਗਮ ਦੌਰਾਨ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਜੀ ਵੱਲੋਂ ਸੀਨੀਅਰ ਮੈਡੀਕਲ ਅਫਸਰ ਫਰੀਦਕੋਟ ਡਾ. ਪਰਮਜੀਤ ਸਿੰਘ ਬਰਾੜ, ਜਿਲਾ ਨੋਡਲ ਅਫਸਰ ਏਡਜ਼ ਕੰਟਰੋਲ ਪ੍ਰੋਗਰਾਮ ਡਾ. ਲੀਨਾ ਚੋਪੜਾ ਭੱਲਾ, ਆਈ. ਸੀ. ਟੀ. ਸੀ. ਕੌਂਸਲਰ ਮੋਨਿਕਾ ਰਾਣੀ, ਆਈ.ਸੀ.ਟੀ.ਸੀ. ਲੈਬ ਟੈਕਨੀਸ਼ੀਅਨ ਅਮਰਦੀਪ ਕੌਰ ਨੂੰ ਦਿੱਤਾ ਗਿਆ।
ਡਾ. ਚੰਦਰ ਸ਼ੇਖਰ ਕੱਕੜ ਨੇ ਕਿਹਾ ਕਿ ਏਡਜ਼ ਤੋਂ ਬਚਾਓ ਰੱਖਣ ਦਾ ਇੱਕੋ ਇੱਕ ਤਰੀਕਾ ਸਾਵਧਾਨੀ ਹੀ ਹੈ। ਉਹਨਾਂ ਕਿਹਾ ਕਿ ਐਚ ਆਈ ਵੀ ਇਕ ਐਸਾ ਵਾਇਰਸ ਹੈ ਜੋ ਸਰੀਰ ਦੇ ਬਿਮਾਰੀਆਂ ਨਾਲ ਲੜਨ ਵਾਲੇ ਸੈੱਲਾਂ ਉਪਰ ਹਮਲਾ ਕਰਕੇ ਸਰੀਰ ਦੀ ਬਿਮਾਰੀ ਨਾਲ ਲੜਨ ਦੀ ਸਮਰੱਥਾ ਨੂੰ ਹੌਲੀ ਹੌਲੀ ਖ਼ਤਮ ਕਰ ਦਿੰਦਾ ਹੈ।ਇਸ ਲਈ ਐਚ ਆਈ ਵੀ ਅਤੇ ਏਡਜ਼ ਬਾਰੇ ਕਿਸ਼ੋਰ ਅਵਸਥਾ ਅਤੇ ਨੌਜਵਾਨ ਵਰਗ ਵਿੱਚ ਜਾਗਰੂਕਤਾ ਪੈਦਾ ਕੀਤੇ ਜਾਣ ਦੀ ਲੋੜ ਹੈ ਤਾਂ ਕਿ ਦੇਸ਼ ਦੀ ਆਉਣ ਵਾਲੀ ਪੀੜੀ ਤੰਦਰੁਸਤ ਜ਼ਿੰਦਗੀ ਗੁਜ਼ਾਰ ਸਕੇ। ਉਹਨਾਂ ਕਿਹਾ ਕਿ ਇਸ ਵੇਲੇ ਪੰਜਾਬ ਸਿਹਤ ਵਿਭਾਗ ਵੱਲੋਂ ਏਡਜ਼ ਦੇ ਮਰੀਜ਼ਾਂ ਦਾ ਇਲਾਜ ਜ਼ਿਲਾ ਅਤੇ ਸਬ ਡਿਵੀਜ਼ਨ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਇਹਨਾਂ ਹਸਪਤਾਲਾਂ ਵਿੱਚ ਸ਼ੱਕੀ ਮਰੀਜ਼ਾਂ ਦਾ ਮੁਫ਼ਤ ਐਚ ਆਈ ਵੀ ਟੈਸਟ ਕੀਤਾ ਜਾਂਦਾ ਹੈ ਅਤੇ ਬਿਮਾਰੀ ਨਸ਼ਰ ਹੋਣ ਤੇ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ, ਪਰੰਤੂ ਇਸ ਸਮੇਂ ਮਰੀਜ਼ ਦਾ ਨਾਮ ਪਤਾ ਆਦਿ ਗੁਪਤ ਰੱਖਿਆ ਜਾਂਦਾ ਹੈ। ਐਚ ਆਈ ਵੀ ਮੁੱਖ ਤੌਰ ਤੇ ਅਸੁਰੱਖਿਅਤ ਸਰੀਰਕ ਸਬੰਧ ਬਨਾਉਣ, ਇੱਕੋ ਸਰਿੰਜ ਤੋਂ ਵਾਰ ਵਾਰ ਟੀਕੇ ਲਗਾਉਣ ਅਤੇ ਸੰਕ੍ਰਮਿਤ ਖੂਨ ਚੜਾਏ ਜਾਣ ਕਾਰਨ, ਕਈ ਕੇਸਾਂ ਵਿੱਚ ਸ਼ਰੀਰ ਤੇ ਟੈਟੂ ਬਣਵਾਉਣ ਨਾਲ਼ ਵੀ ਫੈਲਦਾ ਹੈ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin