ਸੁਸ਼ਾਸਨ ਦਿਵਸ ਤੱਕ ਸਾਰੀ ਨਾਗਰਿਕ ਸੇਵਾਵਾਂ ਨੂੰ ਆਟੋ ਅਪੀਲ ਸਿਸਟਮ ‘ਤੇ ਆਨਬੋਰਡ ਕਰਨਾ ਯਕੀਨੀ ਕਰਨ – ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪ੍ਰਸਾਸ਼ਨਿਕ ਸਕੱਤਰਾਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਆਪਣੇ-ਆਪਣੇ ਵਿਭਾਗਾਂ ਦੀ ਸਾਰੀ ਪੈਂਡਿੰਗ ਨਾਗਰਿਕ ਸੇਵਾਵਾਂ ਨੂੱ 25 ਦਸੰਬਰ, ਸੁਸਾਸ਼ਨ ਦਿਵਸ ਤੱਕ ਆਟੋ ਅਪੀਲ ਸਿਸਟਮ ‘ਤੇ ਪੂਰੀ ਤਰ੍ਹਾ ਨਾਲ ਆਨਬੋਰਡ ਕਰਨਾ ਯਕੀਨੀ ਕਰਨ ਤਾਂ ਜੋ ਜਨਤਾ ਨੂੰ ਸੇਵਾਵਾਂ ਦਾ ਸਮੇਂ ‘ਤੇ ਲਾਭ ਮਿਲ ਸਕੇ।
ਮੁੱਖ ਮੰਤਰੀ ਅੱਜ ਇੱਥੇ ਆਟੋ ਅਪੀਲ ਸਿਸਟਮ ਦੀ ਪ੍ਰਗਤੀ ਨੂੰ ਲੈ ਕੇ ਬੁਲਾਈ ਗਈ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਵਿਭਾਗਾਂ ਦੇ ਇੱਕ ਤੋਂ ਵੱਧ ਪੋਰਟਲ ਸੰਚਾਲਿਤ ਹਨ, ਉਨ੍ਹਾਂ ਵਿੱਚ ਬਿਹਤਰ ਇੰਟੀਗ੍ਰੇਸ਼ਨ ਯਕੀਨੀ ਕੀਤਾ ਜਾਵੇ ਤਾਂ ਜੋ ਡੇਟਾ ਤੱਕ ਸਹਿਜ ਪਹੁੰਚ ਹੋਵੇ ਅਤੇ ਨਾਗਰਿਕਾਂ ਨੂੰ ਸੇਵਾਵਾਂ ਦਾ ਲਾਭ ਸਮੇਂਬੱਧ ਮਿਲ ਸਕੇ। ਨਾਲ ਹੀ, ਜੋ ਸੇਵਾਵਾਂ ਭਾਰਤ ਸਰਕਾਰ ਦੇ ਪੋਰਟਲਾਂ ਰਾਹੀਂ ਸੰਚਾਲਿਤ ਹੁੰਦੀਆਂ ਹਨ, ਉਨ੍ਹਾਂ ਨੂੱ ਵੀ ਕੇਂਦਰ ਦੇ ਸਬੰਧਿਤ ਵਿਭਾਗਾਂ ਨਾਲ ਤਾਲਮੇਲ ਕਰ ਕੇ ਜਲਦੀ ਤੋਂ ਜਲਦੀ ਆਟੋ ਅਪੀਲ ਸਿਸਟਮ ‘ਤੇ ਆਨਬੋਰਡ ਕੀਤਾ ਜਾਵੇ ਤਾਂ ਜੋ ਇਹ ਪ੍ਰਣਾਲੀ ਸੁਸਾਸ਼ਨ ਦਿਵਸ ਤੱਕ ਪੂਰੀ ਤਰ੍ਹਾ ਨਾਲ ਲਾਗੂ ਹੋ ਸਕੇ।
ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਸਾਰੇ ਪ੍ਰਸਾਸ਼ਨਿਕ ਸਕੱਤਰ ਆਪਣੇ ਕੰਟਰੋਲਧੀਨ ਵਿਭਾਗਾਂ ਦੀ ਨਾਗਰਿਕ ਸੇਵਾਵਾਂ ਦੀ ਨਿਯਮਤ ਮਾਨੀਟਰਿੰਗ ਕਰਨ। ਉਨ੍ਹਾਂ ਨੇ ਕਿਹਾ ਕਿ ਫੀਲਡ ਪੱਧਰ ਤੱਕ ਹਰੇਕ ਅਧਿਕਾਰੀ-ਕਰਮਚਾਰੀ ਦੀ ਸਪਸ਼ਟ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਤਾਂ ੧ੋ ਨਿਰਧਾਰਿਤ ਸਮੇਂ ਵਿੱਚ ਸਾਰੇ ਨਾਗਰਿਕ ਸੇਵਾਵਾਂ ਦੀ ਡਿਲੀਵਰੀ ਯਕੀਨੀ ਹੋ ਸਕੇ। ਉਨ੍ਹਾਂ ਨੈ ਕਿਹਾ ਕਿ ਜਨਤਾ ਦੀ ਸੇਵਾ ਕਿਸੇ ਵੀ ਸਰਕਾਰ ਅਤੇ ਉਸਦੇ ਪ੍ਰਸਾਸ਼ਨਿਕ ਸਿਸਟਮ ਦੀ ਪਹਿਲੀ ਜਿਮੇਵਾਰੀ ਹੈ, ਇਸ ਲਈ ਨਾਗਰਿਕ ਕੇਂਦ੍ਰਿਤ ਸੇਵਾਵਾਂ ਦੀ ਸੁਗਮ ਪਹੁੰਚ ਹਰ ਹਾਲ ਵਿੱਚ ਸਕੀਨੀ ਕੀਤੀ ਜਾਣੀ ਚਾਹੀਦੀ ਹੈ।
ਮੀਟਿੰਗ ਵਿੱਚ ਦਸਿਆ ਗਿਆ ਕਿ ਹਰਿਆਣਾ ਸੇਵਾ ਦਾ ਅਧਿਕਾਰ ਐਕਟ, 2014 ਤਹਿਤ 794 ਨਾਗਰਿਕ ਸੇਵਾਵਾਂ ਨੂੰ ਨੋਟੀਫਾਇਡ ਕੀਤਾ ਗਿਆ ਹੈ। ਦੇਰੀ ਪਾਏ ਜਾਣ ‘ਤੇ ਰਾਇਟ ਟੂ ਸਰਵਿਸ ਕਮੀਸ਼ਨ ਵੱਲੋਂ ਸਬੰਧਿਤ ਅਧਿਕਾਰੀ/ਕਰਮਚਾਰੀ ‘ਤੇ ਜੁਰਮਾਨਾ ਵੀ ਲਗਾਇਆ ਜਾਂਦਾ ਹੈ। ਹੁਣ ਤੱਕ ਆਟੋ ਅਪੀਲ ਸਿਸਟਮ ਵਿੱਚ ਸੇਵਾ ਦੇਰੀ ਨਾਲ ਸਬੰਧਿਤ 24,18,370 ਅਪੀਲਾਂ ਦਰਜ ਹੋਈਆਂ ਹਨ, ਜਿਨ੍ਹਾਂ ਵਿੱਚੋਂ 22,07,307 ਪਹਿਲੀ ਅਪੀਲ ਅਥਾਰਿਟੀ ਅਤੇ 2,06,495 ਦੂਜੀ ਅਪੀਲ ਅਥਾਰਿਟੀ ਨੂੰ ਭੇਜੀ ਗਈ। ਸਿਰਫ 4,568 ਅਪੀਲ ਰਾਇਟ ਟੂ ਸਰਵਿਸ ਕਮੀਸ਼ਨ ਤੱਕ ਪਹੁੰਚੀ, ਜਿਨ੍ਹਾਂ ‘ਤੇ ਕਮੀਸ਼ਨ ਨੇ ਐਕਸ਼ਨ ਲਿਆ ਹੈ। ਰਾਜ ਸਰਕਾਰ ਵੱਲੋਂ ਇਸ ਪ੍ਰਣਾਲੀ ਨੂੰ ਲਾਗੂ ਕਰਨ ਦਾ ਉਦੇਸ਼ ਆਖੀਰੀ ਵਿਅਕਤੀ ਤੱਕ ਸਰਕਾਰੀ ਸੇਵਾਵਾਂ ਦੀ ਸਮੇਂਬੱਧ ਉਪਲਬਧਤਾ ਯਕੀਨੀ ਕਰਨਾ ਹੈ।
ਇਸ ਤੋਂ ਪਹਿਲਾਂ ਰਾਇਟ ਟੂ ਸਰਵਿਸ ਕਮੀਸ਼ਨ ਦੇ ਮੁੱਖ ਕਮਿਸ਼ਨਰ ਸ੍ਰੀ ਟੀ.ਸੀ. ਗੁਪਤਾ ਨੇ ਆਟੋ ਅਪੀਲ ਸਿਸਟਮ ਦੀ ਕਾਰਜਪ੍ਰਣਾਲੀ ਅਤੇ ਪ੍ਰਗਤੀ ਦੇ ਬਾਰੇ ਵਿੱਚ ਵਿਸਤਾਰ ਨਾਲ ਜਾਣਕਾਰੀ ਦਿੱਤੀ।
ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਗ੍ਰਹਿ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ, ਟ੍ਰਾਂਸਪੋਰਟ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜਾਸ਼ੇਖਰ ਵੁੰਡਰੂ, ਟਾਊਨ ਐਂਡ ਕੰਟਰੀ ਪਲਾਨਿੰਗ ਅਤੇ ਸ਼ਹਿਰੀ ਸੰਪਦਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਏ ਕੇ ਸਿੰਘ, ਊਰਜਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ਼ਿਆਮਲ ਮਿਸ਼ਰਾ, ਜਨਸਿਹਤ ਇੰਜੀਨੀਅਰਿੰਗ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਮੋਹਮਦ ਸ਼ਾਇਨ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।
ਜਨਤਾ ਦੀ ਸੇਵਾ ਸਰਕਾਰ ਦੀ ਪਹਿਲੀ ਜਿਵੇਵਾਰੀ, ਨਾਗਰਿਕ ਸੇਵਾਵਾਂ ਦੀ ਸੁਗਮ ਪਹੁੰਚ ਹਰ ਹਾਲ ਵਿੱਚ ਹੋਵੇ ਯਕੀਨੀ
ਚੰਡੀਗੜ੍ਹ
( ਜਸਟਿਸ ਨਿਊਜ਼)
ਹਰਿਆਣਾ ਸਰਕਾਰ ਵੱਲੋਂ ਅਗਾਮੀ 25 ਦਸੰਬਰ, 2025 ਨੂੰ ਸਾਲ 2024 ਅਤੇ 2025 ਵਿੱਚ ਗੁੱਡ ਗਵਰਨੈਂਸ ਨਾਲ ਜੁੜੇ ਸ਼ਾਨਦਾਰ/ਇਨੋਵੇਟਿਵ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਗੁੱਡ ਗਵਰਨੈਂਸ ਅਵਾਰਡ ਦਿੱਤੇ ਜਾਣਗੇ, ਇਸ ਦੇ ਲਈ 13 ਦਸੰਬਰ, 2025 ਤੱਕ ਬਿਨੈ ਕੀਤਾ ਜਾ ਸਕਦਾ ਹੈ।
ਇੱਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਏਡਮਿਨਿਸਟ੍ਰੇਟਿਵ ਸੈਕੇ੍ਰਟਰੀ, ਵਿਭਾਗ ਪ੍ਰਮੁੱਖ ਅਤੇ ਆਈਏਐਸ ਆਫਿਸਰ ਨੂੰ ਛੱਡ ਕੇ ਸਾਰੇ ਯੋਗ ਕਰਮਚਾਰੀ (ਰੈਗੂਲਰ ਜਾਂ ਕੰਟ੍ਰੇਕਟ ਵਾਲੇ) ਆਪਣੇ-ਆਪਣੈ ਆਫਿਸ ਹੈਡ ਜਾਂ ਵਿਭਾਗ ਪ੍ਰਮੁੱਖ ਜਾਂ ਸਬੰਧਿਤ ਏਡਮਿਨਿਸਟ੍ਰੇਟਿਵ ਸੈਕੇ੍ਰਅਰੀ ਦੇ ਜਰਇਏ ਆਨਲਾਇਨ ਪੋਰਟਲ haryanagoodgovernanceawards.haryana.gov.in ‘ਤੇ 13 ਦਸੰਬਰ 2025 ਤੱਕ ਅਪਲਾਈ ਕਰ ਸਕਦੇ ਹਨ। ਇਸ ਵਿੱਚ ਪ੍ਰੋਜੈਕਟ/ਸਕੀਮ/ਪ੍ਰੋਗਰਾਮ ਦਾ ਚੋਣ ਕੀਤਾ ਜਾਵੇਗਾ ਅਤੇ ਨੋਮੀਨੇਟ ਕੀਤਾ ਜਾਵੇਗਾ।
ਉਨ੍ਹਾਂ ਨੇ ਦਸਿਆ ਕਿ ਸਟੇਟ ਫਲੈਗਸ਼ਿਪ ਅਵਾਰਡ ਪੋਰਟਲ ਦੇ ਜਰਇਏ ਏਡਮਿਨਿਸਟ੍ਰੇਟਿਵ ਸੈਕ੍ਰੇਟਰੀ ਅਵਾਰਡ ਅਪਲੋਡ ਕਰਣਗੇ। ਸਟੇਟ ਅਵਾਰਡ ਸਾਰੇ ਕਰਮਚਾਰੀਆਂ ਲਈ ਪੋਰਟਲ ‘ਤੇ ਅਪਲੋਡ ਕਰਨ ਲਈ ਖੁੱਅਿਾ ਹੈ, ਜੋ ਸਟੇਟ ਲੇਵਲ ‘ਤੇ ਦਿੱਤੇ ਜਾਣਗੇ ਅਤੇ ਹਰ ਜਿਲ੍ਹਾ ਲਹੀ ਡਿਸਟ੍ਰਿਕਟ ਲੇਵਲ ਅਵਾਰਡ ਡਿਸਟ੍ਰਿਕਟ ਲੇਵਲ ‘ਤੇ ਦਿੱਤੇ ਜਾਣਗੇ। ਕੋਈ ਵੀ ਡਿਪਾਰਟਮੈਂਟ ਆਪਣੇ-ਆਪਣੇ ਡਿਪਾਰਟਮੈਂਟ ਵਿੱਚ ਇੱਕ ਤੋਂ ਵੱਧ ਸਕੀਮ ਲਈ ਕਰਮਚਾਰੀ ਦਾ ਨਾਮ ਪ੍ਰਸਤਾਵਿਤ ਕਰ ਸਕਦਾ ਹੈ। ਪ੍ਰਾਪਤ ਹੋਏ ਸਾਰੇ ਬਿਨਿਆਂ ਦੀ ਸਕਰੂਟਨੀ ਅਤੇ ਇਵੈਲਿਯੂਏਸ਼ਨ ਸਬੰਧਿਤ-ਏਂਪਾਰਵਡ ਕਮੇਟੀ ਕਰੇਗੀ ਅਤੇ ਉਸ ਦੇ ਬਾਅਦ ਹੀ ਜੇਤੂਆਂ ਨੂੰ ਫਾਈਨਲ ਕੀਤਾ ਜਾਵੇਗਾ। ਸਾਰੇ ਜੇਤੂਆਂ ਨੂੱ ਇੱਕ ਟ੍ਰਾਫੀ, ਮੁੱਖ ਸਕੱਤਰ ਦੇ ਦਸਤਖਤ ਕੀਤਾ ਹੋਇਆ ਇੱਕ ਅਵਾਰਡ ਸਰਟੀਫਿਕੇਟ ਅਤੇ ਕੈਸ਼ ਇਨਾਮ ਦਿੱਤਾ ਜਾਵੇਗਾ। ਵਿਸਤਾਰ ਨਿਰਦੇਸ਼ ਵੈਬਸਾਇਟ https://csharyana.gov.in ਅਤੇ haryanagoodgovernanceawards.haryana.gov.in ‘ਤੇ ਉਪਲਬਧ ਹਨ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਵਿਧਾਨਸਭਾ ਵੱਲੋਂ ਪ੍ਰਕਾਸ਼ਿਤ ਮੈਗਜ਼ੀਨ ‘ਸਦਨ ਸੰਦੇਸ਼‘ ਦੀ ਕੀਤੀ ਘੁੰਡ ਚੁਕਾਈ
ਚੰਡੀਗੜ੍ਹ
,( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੰਗਲਵਾਰ ਨੂੰ ਹਰਿਆਣਾ ਵਿਧਾਨਸਭਾ ਵੱਲੋਂ ਪ੍ਰਕਾਸ਼ਿਤ ਮੈਗਜ਼ੀਨ ‘ਸਦਨ ਸੰਦੇਸ਼’ ਦੀ ਘੁੰਡ ਚੁਕਾਈ ਕੀਤੀ। ਮੁੱਖ ਮੰਤਰੀ ਨੇ ਇਸ ਵਿਧਾਨਸਭਾ ਵੱਲੋਂ ਜਨਸੰਚਾਰ ਦੀ ਦਿਸ਼ਾ ਵਿੱਚ ਇੱਕ ਮਹਤੱਵਪੂਰਣ ਪਹਿਲ ਦੱਸਦੇ ਹੋਏ ਕਿਹਾ ਕਿ ਇਹ ਸਿਰਫ ਮੈਗਜ਼ੀਨ ਦੀ ਘੁੰਡ ਚੁਕਾਈ ਨਹੀ, ਸਗੋ ਨਵੀਂ ਸੋਚ, ਨਵੀਂ ਦਿਸ਼ਾ ਅਤੇ ਨਵੇਂ ਸੰਕਲਪ ਦੀ ਸ਼ੁਰੂਆਤ ਹੈ।
ਹਰਿਆਣਾ ਵਿਧਾਨਸਭਾ ਦੇ ਪਰਿਸਰ ਵਿੱਚ ਆਯੋਜਿਤ ਇਸ ਪ੍ਰੋਗਰਾਮ ਵਿੱਚ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ, ਸੰਸਦੀ ਕਾਰਜ ਮੰਤਰੀ ਸ੍ਰੀ ਮਹੀਪਾਲ ਢਾਂਡਾ, ਵਿਧਾਨਸਭਾ ਡਿਪਟੀ ਸਪੀਕਰ ਸ੍ਰੀ ਕ੍ਰਿਸ਼ਣ ਲਾਲ ਮਿੱਢਾ, ਵਿਧਾਇਕ ਸ੍ਰੀ ਬੀ.ਬੀ. ਬਤਰਾ ਸਮੇਤ ਮੰਤਰੀ, ਵਿਧਾਇਕ ਅਤੇ ਅਧਿਕਾਰੀ ਮੌਜੂਦ ਰਹੇ।
ਮੁੱਖ ਮੰਤਰੀ ਨੇ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਅਤੇ ਪ੍ਰਕਾਸ਼ਨ ਨਾਲ ੧ੁੜੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਦਨ ਸੰਦੇਸ਼ ਮੈਗਜ਼ੀਨ ਜਨਤਾ ਅਤੇ ਸਦਨ ਦੇ ਵਿਚ ਸੰਵਾਦ ਦਾ ਇੱਕ ਮਜਬੂਤ ਸੇਤੂ ਹੋਵੇਗਾ। ਇਹ ਮੈਗਜ਼ੀਨ ਨਾ ਸਿਰਫ ਵਿਧਾਨਸਭਾ ਦੀ ਕਾਰਵਾਈ, ਫੈਸਲਿਆਂ ਅਤੇ ਵਿਧਾਈ ਪ੍ਰਕ੍ਰਿਆਵਾਂ ਨੂੰ ਜਨਤਾ ਤੱਕ ਪਹੁੰਚਾਉਣ ਵਿੱਚ ਮਦਦ ਕਰੇਗੀ, ਸਗੋ ਲੋਕਤਾਂਤਰਿਕ ਮੁੱਲਾਂ ਨੂੰ ਮਜਬੂਤ ਕਰਨ ਦੀ ਦਿਸ਼ਾ ਵਿੱਚ ਵੀ ਮਹਤੱਵਪੂਰਣ ਭੁਮਿਕਾ ਨਿਭਾਏਗੀ। ਮੈਗਜ਼ੀਨ ਰਾਹੀਂ ਨਾਗਰਿਕਾਂ ਨੂੰ ਸਦਨ ਦੀ ਗਤੀਵਿਧੀਆਂ, ਨੀਤੀਗਤ ਚਰਚਾਵਾਂ ਅਤੇ ਮਹਤੱਵਪੂਰਣ ਵਿਧਾਈ ਪਹਿਲਾਂ ਦੀ ਸੁਵਿਵਸਥਿਤ ਜਾਣਕਾਰੀ ਪ੍ਰਾਪਤ ਹੋਵੇਗੀ।
ਲੋਕਤਾਂਤਰਿਕ ਪ੍ਰਕ੍ਰਿਆਵਾਂ ਦਾ ਜੀਵੰਤ ਦਸਤਾਵੇਜ਼ ਬਣੇਗੀ ਮੈਗਜ਼ੀਨ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਸ ਮੈਗਜ਼ੀਨ ਦਾ ਉਦੇਸ਼ ਮੈਂਬਰਾਂ ਅਤੇ ਪਾਠਕਾਂ ਨੂੰ ਉਪਯੋਗੀ ਜਾਣਕਾਰੀ ਦੇਣਾ ਅਤੇ ਵਿਚਾਰਾਂ ਦੀ ਅਭਿਵਿਅਕਤੀ ਦਾ ਮੰਚ ਪ੍ਰਦਾਨ ਕਰਨਾ ਹੈ। ਇਹ ਮੈਗਜ਼ੀਨ ਸਾਡੇ ਲੋਕਤਾਂਤਰਿਕ ਮੁੱਲਾਂ, ਵਿਧਾਈ ਪਰੰਪਰਾਵਾਂ ਅਤੇ ਸਦਨ ਦੀ ਗਰਿਮਾ ਨੂੰ ਨਵੀਂ ਊਰਜਾ ਦੇਣ ਦਾ ਇੱਕ ਮਜਬੂਤ ਸਰੋਤ ਬਣੇਗੀ। ਮੈਗਜ਼ੀਨ ਲੋਕਤਾਂਤਰਿਕ ਪ੍ਰਕ੍ਰਿਆਵਾਂ ਦਾ ਇੱਕ ਜੀਵੰਤ ਜਿਮੇਵਾਰੀ ਹੈ, ਜੋ ਖੋਜਕਾਰਾਂ, ਵਿਦਿਆਰਥੀਆਂ ਅਤੇ ਉਨਾਂ ਸਾਰੇ ਨਾਗਰਿਕਾਂ ਲਈ ਵੀ ਮਾਰਗਦਰਸ਼ਿਕਾ ਬਣੇਗੀ, ਜੋ ਲੋਕਤਾਂਤਰਿਕ ਪ੍ਰਕ੍ਰਿਆਵਾਂ ਨੂੰ ਗਹਿਰਾਈ ਨਾਲ ਸਮਝਣਾ ਚਾਹੁੰਦੇ ਹਨ।
ਜਨਤਾ ਦਾ ਭਰੋਸਾ ਬਣਾਏ ਰੱਖਣਾ ਜਨ-ਪ੍ਰਤੀਨਿਧੀਆਂ ਦੀ ਸਮੂਹਿਕ ਜਿਮੇਵਾਰੀ
ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦਾ ਲੋਕਤੰਤਰ ਵਿਸ਼ਵ ਦਾ ਸੱਭ ਤੋਂ ਵੱਡਾ ਅਤੇ ਜੀਵੰਤ ਲੋਕਤੰਤਰ ਹੈ। ਇਸ ਦੀ ਅਸਲੀ ਤਾਕਤ ਸਿਰਫ ਚੋਣਾਂ ਵਿੱਚ ਨਹੀਂ, ਸਗੋ ਉਸ ਭਰੋਸੇ ਵਿੱਚ ਨਿਹਿਤ ਹੈ, ਜੋ ਜਨਤਾ ਆਪਣੇ ਪ੍ਰਤੀਨਿਧੀਆਂ ‘ਤੇ ਕਰਦੀ ਹੈ। ਜਦੋਂ ਇੱਕ ਆਮ ਨਾਗਰਿਕ ਵੋਟਿੰਗ ਕਰਦਾ ਹੈ, ਤਾਂ ਉਹ ਆਪਣੇ ਸਪਨਿਆਂ, ਉਮੀਦਾਂ ਅਤੇ ਭਰੋਸੇ ਨੂੰ ਆਪਣੇ ਜਨ ਪ੍ਰਤੀਨਿਧੀ ਦੇ ਹੱਥਾਂ ਵਿੱਚ ਸੌਂਪਦਾ ਹੈ। ਇਸ ਲਈ, ਜਨਤਾ ਦਾ ਭਰੋਸਾ ਬਣਾਏ ਰੱਖਣਾ ਸਾਡੀ ਸਾਰਿਆਂ ਦੀ ਸਮੂਹਿਕ ਜਿਮੇਵਾਰੀ ਹੈ।
ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਦੀ ਆਤਮਾ ਸਾਡੀ ਵਿਧਾਇਕਾਵਾਂ ਵਿੱਚ ਵਸਦੀ ਹੈ। ਸੰਸਦ ਅਤੇ ਰਾਜ ਵਿਧਾਨਸਭਾਵਾਂ ਉਹ ਸਥਾਨ ਹੈ, ਜਿੱਥੇ ਕਾਨੂੰਨ ਬਣਦੇ ਹਨ, ਨੀਤੀਆਂ ਤੈਅ ਹੁੰਦੀਆਂ ਹਨ ਅਤੇ ਕਾਰਜਪਾਲਿਕਾ ਦੀ ਜਵਾਬਦੇਹੀ ਯਕੀਨੀ ਹੁੰਦੀ ਹੈ। ਸਦਨ ਵਿੱਚ ਹੋਣ ਵਾਲੀ ਹਰ ਚਰਚਾ, ਹਰ ਬਹਿਸ ਅਤੇ ਹਰ ਫੈਸਲਾ ਦਾ ਸਿੱਧਾ ਸਬੰਧ ਨਾਗਰਿਕਾਂ ਦੇ ਜੀਵਨ ਤੋਂ ਹੁੰਦਾ ਹੈ। ਇਸ ਲਈ, ਸਾਡੀ ਸਾਰਿਆਂ ਦੀ ਜਿਮੇਵਾਰੀ ਹੈ ਕਿ ਅਸੀਂ ਸਦਨ ਵਿੱਚ ਮੌਜੂਦ ਰਹਿਣ। ਨਾਲ ਹੀ, ਅਸੀਂ ਅਧਿਐਨ ਤੇ ਖੋਜ ਕਰਨ ਅਤੇ ਜਨਤਾ ਦੀ ਭਾਵਨਾਵਾਂ ਨੁੰ ਸਮਝ ਕੇ ਸਾਰਥਕ ਅਤੇ ਰਚਨਾਤਮਕ ਬਹਿਸ ਵਿੱਚ ਹਿੱਸਾ ਲੇਣ।
ਸਰਕਾਰ ਅਤੇ ਵਿਰੋਧੀ ਧਿਰ, ਦੋਨਾਂ ਦੀ ਸਮਾਨ ਜਿਮੇਵਾਰੀ ਹੈ ਕਿ ਉਹ ਜਨਹਿਤ ਨੂੰ ਸੱਭ ਤੋਂ ਉੱਪਰ ਰੱਖਣ
ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਲੋਕਤੰਤਰ ਦੀ ਮਜਬੂਤੀ ਉਸ ਦਾ ਸੰਵਾਦ ਸਭਿਆਚਾਰ ‘ਤੇ ਨਿਰਭਰ ਕਰਦੀ ਹੈ। ਮੱਤਭੇਦ ਲੋਕਤੰਤਰ ਦਾ ਸਵਭਾਵਿਕ ਅਤੇ ਜਰੁਰੀ ਹਿੱਸਾ ਹੈ, ਪਰ ਸਰਕਾਰ ਅਤੇ ਵਿਰੋਧੀ ਧਿਰ, ਦੋਨਾਂ ਦੀ ਸਮਾਨ ਜਿਮੇਵਾਰੀ ਹੈ ਕਿ ਉਹ ਜਨਹਿਤ ਨੂੰ ਸੱਭ ਤੋਂ ਉੱਪਰ ਰੱਖਣ ਅਤੇ ਵਿਚਾਰ-ਵਟਾਂਦਰਾਂ ਦੀ ਉਸ ਪਰੰਪਰਾ ਨੂੰ ਅੱਗੇ ਵਧਾਉਣ ਜੋ ਸਾਡੀ ਵਿਧਾਨਸਭਾ ਦੀ ਪਹਿਚਾਣ ਹਨ।
ਉਨ੍ਹਾਂ ਨੇ ਕਿਹਾ ਕਿ ਸਭਾ ਅਤੇ ਕਮੇਟੀਆਂ ਦੀ ਮੀਟਿੰਗਾਂ, ਬਿੱਲਾਂ ਦਾ ਅਧਿਐਨ, ਨੀਤੀਆਂ ਦਾ ਵਿਸ਼ਲੇਸ਼ਣ, ਇਹ ਸਾਰੇ ਵਿਧਾਈ ਕੰਮ ਜਨ-ਪ੍ਰਤੀਨਿਧੀਆਂ ਦੀ ਜਿਮੇਵਾਰੀ ਨੁੰ ਦਰਸ਼ਾਉਂਦੇ ਹਨ। ਅੱਜ ਖੋਜ-ਅਧਾਰਿਤ ਵਿਧਾਈ ਕੰਮਾਂ ਦੀ ਜਰੂਰਤ ਪਹਿਲਾਂ ਤੋਂ ਵੱਧ ਗਈ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2047 ਤੱਕ ਵਿਕਸਿਤ ਭਾਰਤ ਦਾ ਟੀਚਾ ਰੱਖਿਆ ਹੈ। ਇਸ ਟੀਚੇ ਦੀ ਸਿੱਦੀ ਤਾਂਹੀ ਸੰਭਵ ਹੈ, ਜਦੋਂ ਜਨਪ੍ਰਤੀਨਿਧੀ ਆਪਣੀ ਭੁਮਿਕਾ ਨੂੰ ਗੰਭੀਰਤਾ ਨਾਲ ਨਿਭਾਉਣ, ਨੀਤੀਆਂ ਨੁੰ ਸਮਝਣ ਅਤੇ ਵਿਕਾਸ ਦੀ ਗਤੀ ਨੂੰ ਤੇਜ ਕਰਨ ਲਈ ਠੋਸ ਹੱਲ ਦੇਣ।
ਵਿਧਾਈ ਢਾਂਚੇ ਨੁੰ ਹੋਰ ਵੱਧ ਸਮਰੱਥ ਅਤੇ ਆਧੁਨਿਕ ਬਨਾਉਣ ਲਈ ਹਰਿਆਣਾ ਵਿਧਾਨਸਭਾ ਵੱਲੋਂ ਲਗਾਤਾਰ ਕੀਤੇ ਜਾ ਰਹੇ ਯਤਨ
ਮੁੱਖ ਮੰਤਰੀ ਨੇ ਕਿਹਾ ਕਿ ਵਿਧਾਨਸਭਾ ਸਪੀਕਰ ਦੇ ਅਗਵਾਈ ਹੇਠ ਹਰਿਆਣਾ ਵਿਧਾਨਸਭਾ ਇਸ ਦਿਸ਼ਾ ਵਿੱਚ ਲਗਾਤਾਰ ਮਹਤੱਵਪੂਰਣ ਕਦਮ ਚੁੱਕ ਰਹੀ ਹੈ। ਸਦਨ ਦੀ ਕਾਰਜ ਸਮਰੱਥਾ ਵਧਾਉਣ ਲਈ ਆਧੁਨਿਕ ਤਕਨੀਕ ਦੀ ਵਰਤੋ, ਈ-ਵਿਧਾਨ ਦੀ ਸਫਲਤਾਪੂਰਵਕ ਸ਼ੁਰੂਆਤ, ਕਮੇਟੀਆਂ ਦੇ ਕੰਮ ਵਿੱਚ ਪਾਰਦਰਸ਼ਿਤਾ ਅਤੇ ਮੈਂਬਰਾਂ ਨੂੰ ਸਿਖਲਾਈ ਤੇ ਅਧਿਐਨ ਦੌਰਾ ਦੀ ਵਿਵਸਥਾ ਕੀਤੀ ਗਈ ਹੈ। ਇਹ ਸਾਰੇ ਯਤਨ ਵਿਧਾਈ ਢਾਂਚੇ ਨੂੰ ਹੋਰ ਵੱਧ ਸਮਰੱਥ ਅਤੇ ਆਧੁਨਿਕ ਬਣਾਉਂਦੇ ਹਨ। ਇੰਨੀ ਉਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਦਨ ਸੰਦੇਸ਼ ਮੈਗਜ਼ੀਨ ਦਾ ਪ੍ਰਕਾਸ਼ਨ ਬਹੁਤ ਮਹਤੱਵਪੂਰਣ ਹੈ। ਇਹ ਵਿਧਾਈ ਗਤੀਵਿਧੀਆਂ ਦੀ ਜਾਣਕਾਰੀ ਦਵੇਗੀ। ਨਾਲ ਹੀ, ਮੈਂਬਰਾਂ ਦੇ ਵਿਚਾਰਾਂ, ਵਿਸ਼ਲੇਸ਼ਨ ਅਤੇ ਤਜਰਬਿਆਂ ਨੂੰ ਪਾਠਕਾਂ ਤੱਕ ਪਹੁੰਚਾਏਗੀ।
ਇਸ ਮੌਕੇ ‘ਤੇ ਕੈਬਨਿਟ ਮੰਤਰੀ ਰਾਓ ਨਰਬੀਰ ਸਿੰਘ, ਸ੍ਰੀ ਵਿਪੁਲ ਗੋਇਲ, ਡਾ. ਅਰਵਿੰਦ ਸ਼ਰਮਾ, ਸ੍ਰੀ ਸ਼ਿਆਮ ਸਿੰਘ ਰਾਣਾ, ਸ੍ਰੀ ਰਣਬੀਰ ਗੰਗਵਾ, ਕੁਮਾਰੀ ਆਰਤੀ ਸਿੰਘ ਰਾਓ ਅਤੇ ਭਾਜਪਾ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਕੌਸ਼ਿਕ ਵੀ ਮੌਜੂਦ ਰਹੇ।
ਵਿਕਸਿਤ ਭਾਰਤ 2047 ਦਾ ਟੀਚਾ ਮਜਬੂਤ ਵਿਧਾਇਕਾ ਨਾਲ ਹੀ ਸੰਭਵ – ਵਿਧਾਨਸਭਾ ਸਪੀਕਰ ਹਰਵਿੰਦਰ ਕਲਿਆਣ
ਚੰਡੀਗੜ੍ਹ
( ਜਸਟਿਸ ਨਿਊਜ਼
ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਦਾ ਜੋ ਸੰਕਲਪ ਕੀਤਾ ਗਿਆ ਹੈ, ਉਹ ਇੱਕ ਮਜਬੂਤ ਵਿਧਾਇਕਾ ਦੇ ਬਿਨ੍ਹਾ ਸੰਭਵ ਨਹੀਂ ਹੈ। ਇਸ ਲਈ ਸਾਰੇ ਪ੍ਰਤੀਨਿਧੀਆਂ ਅਤੇ ਨਾਗਰਿਕਾਂ ਨੂੰ ਮਿਲ ਕੇ ਵਿਧਾਈ ਸੰਸਥਾਵਾਂ ਨੂੰ ਮਜਬੂਤ ਬਨਾਉਣ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ।
ਵਿਧਾਨਸਭਾ ਸਪੀਕਰ ਮੰਗਲਵਾਰ ਨੁੰ ਹਰਿਆਣਾ ਵਿਧਾਨਸਭਾ ਦੇ ਪਰਿਸਰ ਵਿੱਚ ਆਯੋਜਿਤ ਵਿਧਾਨਸਭਾ ਦੀ ਮੈਗਜ਼ੀਨ ਸਦਨ ਸੰਦੇਸ਼ ਦੀ ਘੁੰਡ ਚੁਕਾਈ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਇਸ ਤੋਂ ਪਹਿਲਾਂ, ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ, ਸੰਸਦੀ ਕਾਰਜ ਮੰਤਰੀ ਸ੍ਰੀ ਮਹੀਪਾਲ ਢਾਂਡਾ, ਵਿਧਾਨਸਭਾ ਡਿਪਟੀ ਸਪੀਕਰ ਡਾ. ਕ੍ਰਿਸ਼ਣ ਲਾਲ ਮਿੱਢਾ, ਵਿਧਾਇਕ ਸ੍ਰੀ ਬੀ.ਬੀ. ਬਤਰਾ, ਮੈਗਜ਼ੀਨ ਦੇ ਸਲਾਹਕਾਰ ਸੰਪਾਦਕ ਡਾ. ਚੰਦਰ ਤ੍ਰਿਖਾ ਨੇ ਮੈਗਜ਼ੀਨ ਦੀ ਘੁੰਡ ਚੁਕਾਈ ਕੀਤੀ।
ਇਸ ਮੌਕੇ ‘ਤੇ ਕੈਬਨਿਟ ਮੰਤਰੀ ਰਾਓ ਨਰਬੀਰ ਸਿੰਘ, ਸ੍ਰੀ ਵਿਪੁਲ ਗੋਇਲ, ਡਾ. ਅਰਵਿੰਦ ਸ਼ਰਮਾ, ਸ੍ਰੀ ਸ਼ਿਆਮ ਸਿੰਘ ਰਾਣਾ, ਸ੍ਰੀ ਰਣਬੀਰ ਗੰਗਵਾ, ਕੁਮਾਰੀ ਆਰਤੀ ਸਿੰਘ ਰਾਓ ਅਤੇ ਭਾਜਪਾ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਕੌਸ਼ਿਕ ਵੀ ਮੌਜੂਦ ਰਹੇ।
ਆਪਣੇ ਸੰਬੋਧਨ ਵਿੱਚ ਸ੍ਰੀ ਹਰਵਿੰਦਰ ਕਲਿਆਣ ਨੇ ਕਿਹਾ ਕਿ ਅੱਜ ਇਸ ਮੈਗਜ਼ੀਨ ਦੀ ਘੁੰਡ ਚੁਕਾਈ ਅਜਿਹੇ ਵਿਸ਼ੇਸ਼ ਸਥਾਨ ‘ਤੇ ਹੋ ਰਹੀ ਹੈ ਜਿਸ ਦੀ ਭਾਰਤ ਹੀ ਨਹੀਂ, ਸਗੋ ਪੂਰੇ ਵਿਸ਼ਵ ਵਿੱਚ ਵਿਸ਼ੇਸ਼ ਪਹਿਚਾਣ ਹੈ। ਇਹ ਕੈਪੀਟੋਲ ਕੰਪਲੈਕਸ, ਜਿੱਥੇ ਹਰਿਆਣਾ ਵਿਧਾਨਸਭਾ ਸਥਿਤ ਹੈ, ਇਸ ਦੀ ਇੱਕ ਹੋਰ ਕਾਰਜਪਾਲਿਕਾ ਯਾਨੀ ਸਿਵਲ ਸਕੱਤਰੇਤ ਸਥਿਤ ਹੈ ਅਤੇ ਦੂਜੇ ਪਾਸ ਨਿਆਂਪਾਲਿਕਾ-ਮਾਣਯੋਗ ਹਾਈ ਕੋਰਟ-ਸਥਾਪਿਤ ਹੈ, ਇਹ ਆਪਣੈ ਆਪ ਵਿੱਚ ਅਦੁੱਤੀ ਅਤੇ ਸ਼ਾਨਦਾਰ ਵਾਸਤੂਕਲਾ ਦਾ ਵਿਸ਼ੇਸ਼ ਉਦਾਹਰਣ ਪੇਸ਼ ਕਰਦਾ ਹੈ।
ਮੈਗਜ਼ੀਨ ਜਨ-ਜਾਗਰੁਕਤਾ ਵਧਾਉਣ ਵਿੱਚ ਨਿਭਾਏਗੀ ਮਹਤੱਵਪੂਰਣ ਭੂਕਿਮਾ
ਵਿਧਾਨਸਭਾ ਸਪੀਕਰ ਨੇ ਕਿਹਾ ਕਿ ਮੈਗਜ਼ੀਨ ਵਿੱਚ ਬੀਤੇ ਇੱਕ ਸਾਲ ਦੌਰਾਨ ਹਰਿਆਣਾ ਵਿਧਾਨਸਭਾ ਦੇ ਸਾਰੇ ਸੈਸ਼ਨਾਂ ਦੀ ਵਿਸਤਾਰ ਸਮੀਖਿਆ ਸ਼ਾਮਿਲ ਕੀਤੀ ਗਈ ਹੈ, ਜਿਸ ਨਾਲ ਆਮਜਨਤਾ ਨੁੰ ਸਦਨ ਦੀ ਕਾਰਵਾਈ ਦੀ ਸਟੀਕ ਅਤੇ ਵਿਧੀਵਤ ਜਾਣਕਾਰੀ ਪ੍ਰਾਪਤ ਹੋਵੇਗੀ। ਇਹ ਮੈਗਜ਼ੀਨ ਨਾ ਸਿਰਫ ਸੂਚਨਾਪ੍ਰਦ ਅਤੇ ਰੋਚਕ ਹੈ, ਸਗੋ ਜਨ ਜਾਗਰੁਕਤਾ ਵਧਾਉਣ ਵਿੱਚ ਵੀ ਮਹਤੱਵਪੂਰਣ ਭੁਮਿਕਾ ਨਿਭਾਏਗੀ। ਹਰਿਆਣਾ ਵਿਧਾਨਸਭਾ ਦਾ ਇਹ ਯਤਨ ਹੈ ਕਿ ਨਿਯਮਤ ਅੰਤਰਾਲ ‘ਤੇ ਇਸ ਮੈਗਜ਼ੀਨ ਦਾ ਪ੍ਰਕਾਸ਼ਨ ਜਾਰੀ ਰਹੇ। ਮੈਗਜ਼ੀਨ ਵਿੱਚ ਵਿਧਾਈ ਪ੍ਰਕ੍ਰਿਆਵਾਂ ਦੇ ਨਾਲ-ਨਾਲ ਹਰਿਆਣਾ ਦੇ ਸਾਰੇ ਵਿਧਾਇਕਾਂ ਅਤੇ ੇਸਾਂਸਦਾਂ ਦੀ ਸੰਪੂਰਣ ਜਾਣਕਾਰੀ ਵੀ ਸੰਕਲਿਤ ਕੀਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਸੰਕਲਪ ਇੱਕ ਦੇਸ਼-ਇੱਕ ਵਿਧਾਇਕਾ ਦੇ ਸੰਦੇੇਸ਼ ਨੂੰ ਅੱਗੇ ਵਧਾਉਣ ਦਾ ਹੈ, ਤਾਂ ਜੋ ਪੂਰੇ ਦੇਸ਼ ਦੀ ਸਾਰੇ ਵਿਧਾਨਸਭਾਵਾਂ ਅਤੇ ਵਿਧਾਨਮੰਡਲ ਇੱਕ ਸਾਂਝਾ ਮੰਚ ‘ਤੇ ਸਾਰਥਕ ਚਰਚਾਵਾਂ ਕਰ ਸਕਣ ਅਤੇ ਪ੍ਰਭਾਵੀ ਫੈਸਲੇ ਲੈ ਸਕਣ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਆਮ ਜਨਤਾ ਅਤੇ ਸਥਾਨਕ ਸੰਸਥਾਵਾਂ ਵਿਧਾਈ ਵਿਵਸਥਾ ਦੇ ਪ੍ਰਤੀ ਜਾਗਰੁਕ ਨਹੀਂ ਹੋਵੇਗੀ, ਉਦੋਂ ਤੱਕ ਇਹ ਸੰਸਥਾਵਾਂ ਪੂਰੀ ਤਰ੍ਹਾ ਨਾਲ ਮਜਬੂਤ ਨਹੀਂ ਹੋ ਸਕਦੀਆਂ। ਇਹ ਮੈਗਜ਼ੀਨ ਜਨਤਾ ਨੁੰ ਜਾਣੂ ਕਰਵਾਏਗੀ ਕਿ ਪੰਚਾਇਤ, ਸਥਾਨਕ ਨਿਗਮ, ਵਿਧਾਨਸਭਾ ਅਤੇ ਲੋਕਸਭਾ ਦੀ ਕੀ-ਕੀ ਭੁਮਿਕਾਵਾਂ ਅਤੇ ਜਿਮੇਵਾਰੀਆਂ ਹਨ, ਜਿਸ ਨਾਲ ਸਾਰੀ ਸੰਸਥਾਵਾਂ ਨੂੰ ਹੋਰ ਵੱਧ ਮਜਬੂਤ ਬਨਾਉਣ ਵਿੱਚ ਮਦਦ ਮਿਲੇਗੀ।
ਸ੍ਰੀ ਹਰਵਿੰਦਰ ਕਲਿਆਣ ਨੇ ਕਿਹਾ ਕਿ ਲੋਕਸਭਾ ਸਪੀਕਰ ਸ੍ਰੀ ਓਮ ਬਿਰਲਾ ਦੀ ਅਗਵਾਈ ਹੇਠ ਹਰਿਆਣਾ ਵਿਧਾਨਸਭਾ ਨੇ ਪਿਛਲੇ ਇੱਕ ਸਾਲ ਵਿੱਚ ਅਨੇਕ ਨਵਾਚਾਰ ਪਹਿਲ ਕੀਤੀਆਂ ਹਨ। ਇੰਨ੍ਹਾਂ ਵਿੱਚ ਵਿਧਾਇਕਾਂ ਲਈ ਓਰਇਨਟੇਸ਼ਨ ਕੈਂਪ, ਅਧਿਕਾਰੀਆ ਅਤੇ ਕਰਮਚਾਰੀਆਂ ਲਈ ਸਿਖਲਾਈ ਕੈਂਪਾਂ ਦਾ ਆਯੋਜਨ ਅਤੇ ਲੋਕਸਭਾ ਤੇ ਹਰਿਆਣਾ ਸਰਕਾਰ ਦੇ ਸਹਿਯੋਗ ਨਾਲ ਵੱਖ-ਵੱਖ ਸਮਰੱਥਾ-ਵਾਧਾ ਪ੍ਰੋਗਰਾਮ ਸ਼ਾਮਿਲ ਹਨ। ਵਿਧਾਨਸਭਾ ਨੇ ਏਨੂਅਲ ਕੈਪੇਸਿਟੀ ਬਿਲਡਿੰਗ ਪਲਾਨ ਵੀ ਸ਼ੁਰੂ ਕੀਤਾ ਹੈ, ਜਿਸ ਦੇ ਤਹਿਤ ਅਗਾਲੀ ਸਿਖਲਾਈ ਪ੍ਰੋਗਰਾਮਾਂ ਦੀ ਪੂਰੀ ਰੂਪਰੇਖਾ ਉਪਲਬਧ ਕਰਾਈ ਗਈ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਕੰਮਾਂ ਨਾਲ ਸਬੰਧਿਤ ਜਾਣਕਾਰੀਆਂ ਨਿਯਮਤ ਅੰਤਰਾਲ ‘ਤੇ ਅਪਡੇਟ ਕੀਤੀਆਂ ਜਾਣਗੀਆਂ, ਜਿਸ ਨਾਲ ਉਨ੍ਹਾਂ ਦੀ ਕੁਸ਼ਲਤਾ ਅਤੇ ਕਾਰਜਕੁਸ਼ਲਤਾ ਵਿੱਚ ਵਾਧਾ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਬਜਟ ਸੈਸ਼ਨ ਦੌਰਾਨ ਲਗਭਗ 2500 ਲੋਕਾਂ ਨੇ ਵਿਧਾਨਸਭਾ ਦੀ ਕਾਰਵਾਈ ਸਿੱਧੇ ਰੂਪ ਨਾਲ ਦੇਖੀ, ਜਦੋਂ ਕਿ ਹਾਲ ਹੀ ਵਿੱਚ ਸਪੰਨ ਹੋਏ ਚਾਰ ਦਿਨਾਂ ਦੇ ਸੈਸ਼ਨ ਵਿੱਚ ਲਗਭਗ 2000 ਦਰਸ਼ਕ ਮੌਜੂਦ ਰਹੇ। ਇਹ ਦਰਸ਼ਾਉਂਦਾ ਹੈ ਕਿ ਆਮ ਜਨਤਾ ਵਿੱਚ ਵਿਧਾਇਕਾ ਦੇ ਪ੍ਰਤੀ ਦਿਲਚਸਪੀ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਦਨ ਦੇ ਅੰਦਰ ਸਾਰਥਕ ਚਰਚਾ ਹੋਵੇ ਅਤੇ ਸਰਕਾਰ ਨੂੰ ਪ੍ਰਭਾਵੀ ਸੁਝਾਅ ਮਿਲਣ, ਇਹ ਸਾਡੇ ਸਾਰਿਆਂ ਮੈਂਬਰਾਂ ਦੀ ਸਮੂਹਿਕ ਜਿਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂਬਰਾਂ ਵੱਲੋਂ ਦਿੱਤੇ ਗਹੇ ਉਪਯੋਗੀ ਸੁਝਾਆਂ ਨੂੰ ਮੈਗਜ਼ੀਨ ਵਿੱਚ ਜਰੂਰ ਸਥਾਨ ਦਿੱਤਾ ਜਾਵੇਗਾ।
ਹਰਿਆਣਾ ਦੀ ਦਿਸ਼ਾ ਅਤੇ ਸੋਚ ਨੂੰ ਵਿਆਪਕ ਰੂਪ ਨਾਲ ਪੇਸ਼ ਕਰੇਗੀ ਸਦਨ ਸੰਦੇਸ਼ ਮੈਗਜ਼ੀਨ – ਮਹੀਪਾਲ ਢਾਂਡਾ
ਸੰਸਦੀ ਕਾਰਜ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੈ ਕਿਹਾ ਕਿ ਸਦਨ ਸੰਦੇਸ਼ ਮੈਗਜ਼ੀਨ ਦਾ ਅੱਜ ਹੋਇਆ ਇਹ ਘੁੰਡ ਚੁਕਾਈ ਵਿਧਾਨਸਭਾ ਸਪੀਕਰ ਦੀ ਦੂਰਦ੍ਰਿਸ਼ਟੀ ਦਾ ਵਿਸ਼ੇਸ਼ ਉਦਾਹਰਣ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪਹਿਲ ਨਾਲ ਹਰਿਆਣਾ ਹੀ ਨਹੀਂ, ਸਗੋ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਇਹ ਸਪਸ਼ਟ ਰੂਪ ਨਾਲ ਜਾਣਿਆ ਜਾ ਸਕੇਗਾ ਕਿ ਹਰਿਆਣਾ ਕਿਸੇ ਦਿਸ਼ਾ ਵਿੱਚ ਅੱਗੇ ਵੱਧ ਰਿਹਾ ਹੈ ਅਤੇ ਸੂਬੇ ਦੀ ਮੌਜੂਦਾ ਸੋਚ ਕੀ ਹੈ। ਸਦਨ ਵਿੱਚ ਪੱਖ ਅਤੇ ਵਿਪੱਖ ਦੇ ਵਿੱਚ ਹੋਣ ਵਾਲੀ ਸਾਰਕਕ ਬਹਿਸ, ਲੋਕਤੰਤਰ ਦੀ ਖੂਬਸੂਰਤੀ ਅਤੇ ਜਨਪ੍ਰਤੀਨਿਧੀਆਂ ਤੇ ਜਨਤਾ ਦੇ ਵਿੱਚ ਸੰਵਾਦ ਦੀ ਪ੍ਰਕ੍ਰਿਆ-ਇੰਨ੍ਹਾਂ ਸਾਰਿਆਂ ਪਹਿਲੂਆਂ ਦਾ ਸਾਰ ਇਸ ਪੁਸਤਕਾ ਵਿੱਚ ਸਮਾਹਿਤ ਹੈ। ਇਹ ਪ੍ਰਕਾਸ਼ਨ ਲੋਕਤਾਂਤਰਿਕ ਮੁੱਲਾਂ ਨੁੰ ਹੋਰ ਵੱਧ ਮਜਬੁਤ ਕਰਨ ਵਿੱਚ ਮਹਤੱਵਪੂਰਣ ਭੁਮਿਕਾ ਨਿਭਾਏਗਾ।
ਉਨ੍ਹਾਂ ਨੇ ਕਿਹਾ ਕਿ ਇਹ ਕਦਮ ਨਾ ਸਿਰਫ ਹਰਿਆਣਾ ਦੀ ਜਨਤਾ ਲਈ ਉਪਯੋਗੀ ਹੈ, ਸਗੋ ਪੂਰੇ ਦੇਸ਼ ਦੇ ਪਾਠਕਾਂ ਨੂੰ ਵੀ ਵਿਧਾਨਸਭਾ ਦੀ ਕਾਰਜਪ੍ਰਣਾਲੀ, ਸਰਕਾਰ ਦੀ ਨੀਤੀਆਂ ਅਤੇ ਵਿਰੋਧੀ ਧਿਰ ਦੇ ਸੁਝਾਆਂ ਨਾਲ ਜਾਣੂ ਕਰਾਉਣ ਵਾਲਾ ਮਹਤੱਵਪੂਰਣ ਮਾਧਿਅਮ ਬਣੇਗਾ। ਉਨ੍ਹਾਂ ਨੇ ਆਸ ਵਿਅਕਤ ਕੀਤੀ ਕਿ ਜਨਪ੍ਰਤੀਨਿਧੀ ਆਪਣੇ ਬਹੁਮੁੱਲੇ ਵਿਚਾਰ, ਸੁਝਾਅ ਅਤੇ ਸੰਦੇਸ਼ ਇਸ ਪੁਸਤਿਕਾ ਦੇ ਮਾਧਿਅਮ ਨਾਲ ਵਿਆਪਕ ਪੱਧਰ ਤੱਕ ਪਹੁੰਚਾਉਣਗੇ।
ਮੈਂਬਰ ਆਪਣੇ ਤਜਰਬੇ ਅਤੇ ਵਿਚਾਰਾਂ ਨਾਲ ਮੈਗਜ਼ੀਨ ਨੂੰ ਬਨਾਉਣ ਸਮਰਿੱਧ – ਵਿਧਾਇਕ ਬੀ.ਬੀ. ਬਤਰਾ
ਵਿਧਾਇਕ ਸ੍ਰੀ ਭਾਰਤ ਭੂਸ਼ਣ ਬਤਰਾ ਨੇ ਕਿਹਾ ਕਿ ਇਸ ਮੈਗਜ਼ੀਨ ਵਿੱਚ ਮੈਂਬਰਾਂ ਨੂੰ ਆਪਣੇ ਲੇਖ, ਤਜਰਬੇ ਅਤੇ ਵਿਚਾਰਾਂ ਰਾਹੀਂ ਸਾਰਥਕ ਯੋਗਦਾਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਧਾਇਕਾਂ ਨੂੰ ਵੀ ਵੱਖ-ਵੱਖ ਸਥਾਨਾਂ ‘ਤੇ ਜਾ ਕੇ ਸਿੱਖਣ ਅਤੇ ਨਵੀਂ ਜਾਣਕਾਰੀਆਂ ਪ੍ਰਾਪਤ ਕਰਨ ਦਾ ਜੋ ਮੌਕਾ ਮਿਲਦਾ ਹੈ, ਉਨ੍ਹਾਂ ਤਜਰਬਿਆਂ ਦਾ ਲਾਭ ਇਸ ਮੈਗਜ਼ੀਨ ਰਾਹੀਂ ਵਿਆਪਕ ਰੂਪ ਨਾਲ ਸਾਂਝਾ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਮੈਗਜ਼ੀਨ ਦੇ ਸੰਸਕਰਣ ਨਿਯਮਤ ਰੂਪ ਨਾਲ ਪ੍ਰਕਾਸ਼ਿਤ ਹੋਣ ਅਤੇ ਉਸ ਵਿੱਚ ਵਿਸ਼ਾਵਾਰ ਸਮੱਗਰੀ ਨੂੰ ਸੁਵਿਵਸਥਿਤ ਢੰਗ ਨਾਲ ਸ਼ਾਮਿਲ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸਾਰੇ ਮੈਂਬਰਾਂ ਨੂੰ ਪੇ੍ਰਰਿਤ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਬਿਹਤਰ ਤੋਂ ਬਿਹਤਰ ਲੇਖ ਭੇਜਣ, ਤਾਂ ਜੋ ਇਹ ਮੈਗਸ਼ੀਨ ਸੂਬੇ ਦੀ ਦਿਸ਼ਾ ਅਤੇ ਦ੍ਰਿਸ਼ਟੀ ਨੂੰ ਅੱਗੇ ਵਧਾਉਣ ਵਿੱਚ ਵੱਧ ਪ੍ਰਭਾਵੀ ਭੁਮਿਕਾ ਨਿਭਾ ਸਕੇ।
ਨੌਜੁਆਨ ਪੀੜੀ ਲਈ ਲੋਕਤਾਂਤਰਿਕ ਪ੍ਰਕ੍ਰਿਆਵਾਂ ਦਾ ਮੁਲਾਂਕਣ ਦਸਤਾਵੇਜ ਬਣੇਗੀ ਸਦਨ ਸੰਦੇਸ਼ – ਡਾ. ਕ੍ਰਿਸ਼ਣ ਲਾਲ ਮਿੱਢਾ
ਹਰਿਆਣਾ ਵਿਧਾਨਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਣ ਲਾਲ ਮਿੱਢਾ ਨੇ ਸਾਰੇ ਮੌਜੂਦ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅੱਜ ਦਾ ਇਹ ਆਯੋਜਨ ਸਿਰਫ ਇੱਕ ਓਪਚਾਰਿਕ ਪ੍ਰੋਗਰਾਮ ਨਹੀਂ, ਸਗੋ ਸਾਡੀ ਲੋਕਤਾਂਤਰਿਕ ਪਰੰਪਰਾਵਾਂ ਦਾ ਇੱਕ ਮਹਤੱਵਪੂਰਣ ਮੌਕਾ ਹੈ। ਉਨ੍ਹਾਂ ਨੇ ਕਿਹਾ ਕਿ ਸਦਨ ਸੰਦੇਸ਼ ਮੈਗਜ਼ੀਨ ਹਰਿਆਣਾ ਵਿਧਾਨਸਭਾ ਦੇ ਮੈਂਬਰਾਂ ਵੱਲੋਂ ਆਪਣੀ ਜਿਮੇਵਾਰੀਆਂ ਦੇ ਪਰਿਪੱਕ ਨਿਭਾਉਣ ਦਾ ਮਜਬੂਤ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਨਿਅਤ ਜਨਾਿਤ ਦੀ ਹੋਵੇ, ਤਾਂ ਵਿਚਾਰਾਂ ਵਿੱਚ ਭਲੇ ਹੀ ਭਿੰਨਤਾ ਹੋਵੇ, ਪਰ ਉਦੇਸ਼ ਇੱਕ ਹੀ ਰਹਿੰਦਾ ਹੈ। ਪੱਖ ਅਤੇ ਵਿਪੱਖ ਦੋਨੋਂ ਹੀ ਲੋਕਤੰਤਰ ਦੇ ਜਰੂਰੀ ਥੰਮ੍ਹ ਹਨ, ਪਰ ਜਦੋਂ ਸੰਵਾਦ ਮਰਿਆਦਾ ਵਿੱਚ ਰਹੇ ਅਤੇ ਜਨਭਲਾਈ ਕੇਂਦਰ ਵਿੱਚ ਹੋਵੇ, ਉਦੋਂ ਸਦਨ ਦੀ ਕਾਰਵਾਈ ਨਵੀਂ ਦਿਸ਼ਾ ਪ੍ਰਾਪਤ ਕਰਦੀ ਹੈ। ਇਹ ਮੈਗਜ਼ੀਨ ਉਸ ਤਾਲਮੇਲ , ਸੰਵੇਦਨਸ਼ੀਲਤਾ ਅਤੇ ਸਕਾਰਾਤਮਕ ਭਾਵਨਾਵਾਂ ਦਾ ਜੀਵੰਤ ਦਸਤਾਵੇਜ ਹੈ। ਸਦਨ ਸੰਦੇਸ਼ ਮੈਗਜ਼ੀਨ ਨੌਜੁਆਨ ਪੀੜੀ ਨੂੰ ਹਰਿਆਣਾ ਦੀ ਵਿਧਾਈ ਕਾਰਜਸ਼ੈਲੀ ਅਤੇ ਲੋਕਤਾਂਤਰਿਕ ਪ੍ਰਕ੍ਰਿਆਵਾਂ ਨਾਲ ਜਾਣੂ ਕਰਾਉਣ ਦਾ ਇੱਕ ਮੁਲਵਾਨ ਮਾਧਿਆਮ ਬਣੇਗੀ।
ਇਸ ਮੌਕੇ ‘ਤੇ ਮੈਗਜ਼ੀਨ ਦੇ ਸਲਾਹਕਾਰ ਸੰਪਾਦਕ ਡਾ. ਚੰਦਰ ਤ੍ਰਿਖਾ ਨੇ ਵਿਸਤਾਰ ਨਾਲ ਮੈਗਜ਼ੀਨ ਪ੍ਰਕਾਸ਼ਨ ਸਬੰਧੀ ਜਾਣਕਾਰੀ ਦਿੱਤੀ।
ਲਿੰਗਨੁਪਾਤ ਮਾਨੀਟਰਿੰਗ ਸਪੈਸ਼ਲ ਟਾਸਕ ਫੋਰਸ ਦੀ ਮੀਟਿੰਗ ਆਯੋਜਿਤਅਵੈਧ ਐਮਟੀਪੀ ਅਤੇ ਪੀਐਨਡੀਟੀ ਦੇ ਮਾਮਲਿਆਂ ‘ਤੇ ਪੈਨੀ ਨਜ਼ਰ ਰੱਖਣ ਦੇ ਦਿੱਤੇ ਨਿਰਦੇਸ਼
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਸਿਹਤ ਵਿਭਾਗ ਦੇ ਸਕੱਤਰ ਅਤੇ ਨੈਸ਼ਨਲ ਹੈਲਥ ਮਿਸ਼ਨ ਹਰਿਆਣਾ ਦੇ ਮਿਸ਼ਨ ਡਾਇਰੈਕਟਰ ਸ੍ਰੀ ਰਿਪੂਦਮਨ ਸਿੰਘ ਢਿੱਲੋਂ ਨੇ ਸੂਬੇ ਦੇ ਸਾਰੇ ਸਿਵਲ ਸਰਜਨਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਅਵੈਧ ਐਮਟੀਪੀ ਅਤੇ ਪੀਐਨਡੀਟੀ ਦੇ ਮਾਮਲਿਆਂ ਵਿੱਚ ਵੱਧ ਤੋਂ ਵੱਧ ਰੇਡ ਕਰਨ ਅਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ।
ਸ੍ਰੀ ਢਿੱਲੋਂ ਅੱਜ ਇੱਥੇ ਲਿੰਗਨੁਪਾਤ ਨੂੰ ਮਾਨੀਟਰਿੰਗ ਕਰਨ ਲਈ ਗਠਨ ਸਪੈਸ਼ਲ ਟਾਸਕ ਫੋਰਸ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
ਮੀਟੰਗ ਵਿੱਚ ਜਾਣਕਾਰੀ ਦਿੱਤੀ ਗਈ ਕਿ ਇਸ ਵਾਰ ਸੂਬੇ ਵਿੱਚ ਕੁੜੀਆਂ ਦਾ ਲਿੰਗਨੁਪਾਤ 915 ਤੱਕ ਪਹੁੰਚ ਗਿਆ ਹੈ।
ਮੀਟਿੰਗ ਵਿੱਚ ਸਿਹਤ ਵਿਭਾਗ ਦੇ ਮਹਾਨਿਦੇਸ਼ਕ ਡਾ. ਕੁਲਦੀਪ ਸਿੰਘ, ਡਾ. ਵੀਰੇਂਦਰ ਯਾਦਵ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
ਮਿਸ਼ਨ ਡਾਇਰੈਕਟਰ ਸ੍ਰੀ ਰਿਪੂਦਮਨ ਸਿੰਘ ਢਿੱਲੋਂ ਨੇ ਲਿੰਗਨੁਪਾਤ ਵਿੱਚ ਪਿਛੜਣ ਵਾਲੇ ਜਿਲ੍ਹਾ ਦੇ ਸਿਵਲ ਸਰਜਨ, ਨੋਡਲ ਅਧਿਕਾਰੀ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ-ਆਪਣੇ ਖੇਤਰ ਵਿੱਚ ਅਵੈਧ ਐਸਟੀਪੀ ਅਤੇ ਪੀਐਨਡੀਟੀ ਦੇ ਮਾਮਲਿਆਂ ‘ਤੇ ਪੈਨੀ ਨਜ਼ਰ ਰੱਖਣ, ਜੇਕਰ ਕੋਈ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਕਰਨ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਐਫਆਈਆਰ ਲਿਖਦੇ ਸਮੇਂ ਸਾਰੇ ਪਹਿਲੂਆਂ ਦਾ ਧਿਆਨ ਰੱਖਣ ਤਾਂ ਜੋ ਸਬੂਤਾਂ ਦੇ ਅਭਾਵ ਵਿੱਚ ਦੋਸ਼ੀ ਕੋਰਟ ਤੋਂ ਛੋਟ ਨਾ ਪਾਏ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਮਾਮਲਿਆਂ ਇਹ ਆਭਾਸ ਹੁੰਦਾ ਹੈ ਕਿ ਸਹੀ ਪੈਰਵੀ ਦੇ ਕਾਰਨ ਦੋਸ਼ੀ ਵਿਅਕਤੀ ਹੇਠਲੀ ਅਦਾਲਤ ਤੋਂ ਛੁਟਣ ਵਿੱਚ ਕਾਮਯਾਬ ਹੋ ਗਿਆ ਹੈ ਤਾਂ ਕੇਸ ਦੀ ਅਪੀਲ ਉਸ ਤੋਂ ਉੱਪਰੀ ਅਦਾਲਤ ਵਿੱਚ ਜਰੂਰ ਕਰਨ। ਉਨ੍ਹਾਂ ਨੇ ਪਿਛਲੇ 3 ਸਾਲ ਦੇ ਕੋਰਟ ਕੇਸਾਂ ਦਾ ਬਿਊਰਾ ਵੀ ਮੰਗਿਆ ਤਾਂ ਜੋ ਇਹ ਪਤਾ ਚੱਲ ਸਕੇ ਕਿ ਚਾਲਾਨ ਸਮਂ ‘ਤੇ ਪੇਸ਼ ਹੋ ਰਹੇ ਹਨ ਜਾਂ ਨਹੀਂ।
ਸ੍ਰੀ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਬੇਟੀ ਬਚਾਓ-ਬੇਟੀ ਪੜਾਓ ਦਾ ਜੋ ਨਾਰਾ ਦਿੱਤਾ ਸੀ, ਸੂਬਾ ਸਰਕਾਰ ਨੇ ਉਸ ‘ਤੇ ਅਮਲ ਕਰਦੇ ਹੋਏ ਰਾਜ ਵਿੱਚ ਕੰਨਿਆ ਭਰੂਣ ਹਤਿਆ ‘ਤੇ ਪੂਰੀ ਤਰ੍ਹਾ ਨਾਲ ਰੋਕ ਲਗਾਉਣੀ ਹੈ ਤਾਂ ਜੋ ਲਿੰਗਨੁਪਾਤ ਸਮਾਨ ਹੋ ਸਕੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਜਿਲ੍ਹਿਆਂ ਵਿੱਚ ਪਿਛਲੇ 4-5 ਮਹੀਨੇ ਤੋਂ ਅਵੈਧ ਐਮਟੀਪੀ ਅਤੇ ਪੀਐਨਡੀਟੀ ਦੀ ਜਾਂਚ ਲਈ ਇੱਕ ਵੀ ਰੇਡ ਨਹੀਂ ਕੀਤੀ ਗਈ ਹੈ, ਸਬੰਧਿਤ ਅਧਿਕਾਰੀ ਉਸ ਵਿੱਚ ਤੇਜੀ ਲਿਆਉਣ ਅਤੇ ਲਿੰਗਨੁਪਾਤ ਦੇ ਟੀਚੇ ਨੂੰ ਹਾਸਲ ਕਰਨ।
ਉਨ੍ਹਾਂ ਨੇ ਕਈ ਜਿਲ੍ਹਿਆਂ ਵਿੱਚ ਸਲੱਮ ਬਸਤੀਆਂ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਨਵਜਾਤ ਬੱਚਿਆਂ ਦਾ ਜਨਮ ਰਜਿਸਟ੍ਰੇਸ਼ਣ ਸਹੀ ਢੰਗ ਨਾਲ ਨਾ ਕਰਨ ‘ਤੇ ਨਾਰਾਜ਼ਗੀ ਜਾਹਰ ਕਰਦੇ ਹੋਏ ਕਿਹਾ ਕਿ ਸ਼ਹਿਰਾਂ ਦੇ ਜਿਨ੍ਹਾਂ ਖੇਤਰਾਂ ਵਿੱਚ ਫ੍ਰੰਟ ਲਾਇਨ ਵਰਕਰ ਰਹਿੰਦੇ ਹਨ ਉਨ੍ਹਾਂ ਦੇ ਏਰਿਆ ਵਿੱਚ ਜਾ ਕੇ ਜਾਗਰੁਕਤਾ ਫੈਲਾਉਣ ਅਤੇ ਉਨ੍ਹਾਂ ਦੇ ਬੱਚਿਆਂ ਦਾ ਜਨਮ ਰਜਿਸਟ੍ਰੇਸ਼ਣ ਯਕੀਨੀ ਕਰਨ।
ਹਰਿਆਣਾ ਵਿੱਚ ਬੋਰਡਾਂ, ਨਿਗਮਾਂ, ਕਰਮਚਾਰੀਆਂ ਅਤੇ ਸਹਿਕਾਰੀ ਸੰਸਥਾਵਾਂ ਦੇ ਕਰਮਚਾਰੀਆਂ ਨੂੰ ਵੀ ਡੈਥ-ਕਮ-ਰਿਟਾਇਰਮੈਂਟ ਗ੍ਰੇਚੂਟੀ ਦਾ ਲਾਭ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਸਰਕਾਰ ਨੇ ਇੱਕ ਜਨਵਰੀ, 2006 ਦੇ ਬਾਅਦ ਸੇਵਾ ਵਿੱਚ ਆਏ ਅਤੇ ਨਿਯੂ ਡਿਫਾਇੰਡ ਕੋਨਟ੍ਰੀਬਿਯੂਟਰੀ ਪੈਨਸ਼ਨ ਸਕੀਮ (ਐਨਪੀਐਸ) ਤਹਿਤ ਆਉਣ ਵਾਲੇ ਬੋਰਡਾਂ, ਨਿਗਮਾਂ, ਕੰਪਨੀਆਂ ਅਤੇ ਸਹਿਕਾਰੀ ਸੰਸਥਾਵਾਂ ਦੇ ਕਰਮਚਾਰੀਆਂ ਨੂੰ ਵੀ ਡੈਥ-ਕਮ-ਰਿਟਾਇਰਮੈਂਟ ਗਰੈਚੁਟੀ ਦਾ ਲਾਭ ਦੇਣ ਦਾ ਫੈਸਲਾ ਕੀਤਾ ਹੈ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਜਿਨ੍ਹਾਂ ਦੇ ਕੋਲ ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੀ ਜਿਮੇਵਾਰੀ ਵੀ ਹੈ, ਵੱਲੋਂ ਰਾਜ ਦੇ ਸਾਰੇ ਬੋਰਡਾਂ, ਨਿਗਮਾਂ, ਕੰਪਨੀਆਂ ਅਤੇ ਸਹਿਕਾਰੀ ਸੰਸਥਾਵਾਂ ਦੇ ਪ੍ਰਬੰਧ ਨਦੇਸ਼ਕਾਂ, ਮੁੱਖ ਪ੍ਰਸਾਸ਼ਕਾਂ ਅਤੇ ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਹੈ।
ਪੱਤਰ ਵਿੱਚ ਵਿੱਤ ਵਿਭਾਗ ਦੇ 19 ਜਨਵਰੀ, 2017 ਦਾ ਹਵਾਲਾ ਦਿੰਦੇ ਹੋਏ ਦਸਿਆ ਗਿਆ ਹੈ ਕਿ ਐਨਪੀਐਸ ਦੇ ਤਹਿਤ ਆਉਣ ਵਾਲੇ ਸੂਬਾ ਸਰਕਾਰ ਦੇ ਕਰਮਚਾਰੀ ਉਸੀ ਤਰ੍ਹਾ ਰਿਟਾਇਰਮੈਂਟ ਗਰੈਚੁਟੀ ਅਤੇ ਡੈਥ ਗਰੈਚੁਟੀ ਪ੍ਰਾਪਤ ਕਰਨ ਦੇ ਯੋਗ ਹੋਣਗੇ, ਜੋ ਸੀਐਸਆਰ ਵਾਲਿਯੂਮ-2 ਦੇ ਤਹਿਤ ਕਰਮਚਾਰੀਆਂ ਨੂੰ ਪ੍ਰਦਾਨ ਕੀਤੇ ਜਾਂਦੇ ਹਨ।
ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਮਾਮਲਿਆਂ ਦੀ ਪੂਰੀ ਜਾਂਚ ਅਤੇ ਤਸਦੀਕ ਦੇ ਬਾਅਦ ਹੀ ਰਿਟਾਇਰਮੈਂਟ/ਡੈਥ ਗਰੈਚੁਟੀ ਪ੍ਰਦਾਨ ਕੀਤੀ ਜਾਵੇ। ਨਾਲ ਹੀ, ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਇੰਨ੍ਹਾਂ ਉਪਾਦਾਨਾਂ ਦੇ ਕਾਰਨ ਵੱਧਣ ਵਾਲੇ ਵਿੱਤੀ ਜਿਮੇਵਾਰੀ ਨੂੰ ਸਬੰਧਿਤ ਬੋਰਡ ਜਾਂ ਨਿਗਮ ਵੱਲੋਂ ਖੁਦ ਦੇ ਸੰਸਾਧਨਾਂ ਨਾਲ ਪੂਰਾ ਕੀਤਾ ਜਾਵੇਗਾ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਕੈਨੇਡਾ ਦੀ ਰਾਜਦੂਤ ਨੇ ਕੀਤੀ ਮੁਲਾਕਾਤਊਰਜਾ, ਖਨਨ, ਸਿੱਖਿਆ ਅਤੇ ਨਿਵੇਸ਼ ਜਿਹੇ ਕਈ ਖੇਤਰਾਂ ਵਿੱਚ ਸਹਿਯੋਗ ਵਧਾਉਣ ਨੂੰ ਲੈ ਕੇ ਹੋਈ ਚਰਚਾ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਰਾਜ ਸਰਕਾਰ ਹਰਿਆਣਾ ਨੂੰ ਸਿੱਖਿਆ ਦੇ ਖੇਤਰ ਵਿੱਚ ਗਲੋਬਲ ਹੱਬ ਬਨਾਉਣ ਦੇ ਲਗਾਤਾਰ ਯਤਨ ਕਰ ਰਹੀ ਹੈ। ਇਨ੍ਹਾਂ ਯਤਨਾਂ ਦੀ ਲੜੀ ਵਿੱਚ ਮੰਗਲਵਾਰ ਨੂੰ ਭਾਰਤ ਵਿੱਚ ਕੈਨਾਡਾ ਦੇ ਰਾਜਦੂਤ ਕ੍ਰਿਸਟੋਫਰ ਕੂਟਰ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਕੋਲ੍ਹ ਉਨ੍ਹਾਂ ਦੇ ਨਿਵਾਸ ਸਥਾਨ ਸੰਤ ਕਬੀਰ ਕੁਟੀਰ ‘ਤੇ ਸ਼ਿਸ਼ਟਾਚਾਰ ਭੇਂਟ ਕੀਤੀ।
ਇਸ ਮੌਕੇ ‘ਤੇ ਕੈਨੇਡਾ ਨੇ ਹਰਿਆਣਾ ਰਾਜ ਦੇ ਨਾਲ ਸਿੱਖਿਆ, ਨਿਵੇੇਸ਼ ਅਤੇ ਤਕਨੀਕੀ ਸਹਿਯੋਗ ਜਿਹੇ ਖੇਤਰਾਂ ਵਿੱਚ ਮਦਦ ਕਰਨ ਦੀ ਪੇਸ਼ਕਸ਼ ਕਰਨ ਨਾਲ ਨਾਲ ਕੈਨੇਡਾ ਵੱਲੋਂ ਹਰਿਆਣਾ ਵਿੱਚ ਇੱਕ ਯੂਨਿਵਰਸਿਟੀ ਖੋਲਣ ‘ਤੇ ਚਰਚਾ ਹੋਈ।
ਮੀਟਿੰਗ ਦੌਰਾਨ ਚਰਚਾ ਕੀਤੀ ਗਈ ਕਿ ਫਾਸਟ ਟੈ੍ਰਕ ਸਿਸਟਮ ਰਾਹੀਂ ਹਰਿਆਣਾ ਅਤੇ ਕੈਨੇਡਾ ਦੇ ਨਿਵੇਸ਼ ਪ੍ਰਕਿਰਿਆਵਾਂ ਨੂੰ ਸਰਲ ਬਣਾਇਆ ਜਾਵੇਗਾ। ਫਾਸਟ ਟ੍ਰੈਕ ਸਿਸਟਮ ਰਾਹੀਂ ਅਨੁਮਤਿ ਪ੍ਰਕਿਰਿਆਵਾਂ ਦੇ ਸਰਲੀਕਰਨ, ਵਿਭਾਗਾਂ ਵਿੱਚਕਾਰ ਤਾਲਮੇਲ ਸਮੇਤ ਸਾਰੀ ਜਰੂਰੀ ਸੇਵਾਵਾਂ ਉਪਲਬਧ ਹੋ ਸਕਣਗੀਆਂ। ਇਸ ਦੇ ਇਲਾਵਾ ਹਰਿਆਣਾ ਦਾ ਤੇਜ ਆਰਥਿਕ ਵਾਧਾ, ਮਜਬੂਤ ਉਦਯੋਗਿਕ ਆਧਾਰ ਅਤੇ ਨਿਵੇਸ਼ ਅਨੁਕੂਲ ਨੀਤੀਆਂ ਨੂੰ ਵੇਖਦੇ ਹੋਏ ਕੈਨੇਡਾ ਨੇ ਰਾਜ ਦੇ ਨਾਲ ਨਾਲ ਆਰਥਿਕ ਅਤੇ ਰਣਨੀਤੀਕ ਜੁੜਾਅ ਨੂੰ ਹੋਰ ਮਜਬੂਤ ਕਰਨ ਵਿੱਚ ਰੂਚੀ ਵਿਅਕਤ ਕੀਤੀ ਹੈ।
ਹਰਿਆਣਾ ਅਤੇ ਕੈਨੇਡਾ ਵਿੱਚਕਾਰ ਇਹ ਪਹਿਲ ਰਾਜ ਵਿੱਚ ਨਿਵੇਸ਼ ਦੇ ਨਵੇਂ ਦੁਆਰ ਖੋਲੇਗੀ, ਰੁਜਗਾਰਾਂ ਨੂੰ ਗਤੀ ਦਵੇਗੀ ਅਤੇ ਗਲੋਬਲ ਸਾਂਝੇਦਾਰਿਆਂ ਨੂੰ ਮਜਬੂਤ ਬਣਾਵੇਗੀ। ਸਰਕਾਰ ਦਾ ਟੀਚਾ ਹੈ ਕਿ ਹਰਿਆਣਾ ਉਤਰੀ ਭਾਰਤ ਦਾ ਸਭ ਤੋਂ ਭਰੋਸੇਮੰਦ ਗਲੋਰਲ ਨਿਵੇਸ਼ ਵੱਜੋਂ ਸਥਾਪਿਤ ਕੀਤਾ ਜਾਵੇ।
ਇਸ ਦੌਰਾਨ ਸ੍ਰੀ ਕ੍ਰਿਸਟੋਫਰ ਕੂਟਰ ਨੇ ਮੁੱਖ ਮੰਤਰੀ ਨਾਲ ਵੇਸਟ ਟੂ ਏਨਰਜੀ, ਵਿਦਯੁਤ ਉਤਪਾਦਨ ਅਤੇ ਕੈਨੇਡਾ ਦੇ ਖਨਨ ਖੇਤਰ ਵਿੱਚ ਹਰਿਆਣਾ ਦੇ ਨੌਜੁਆਨਾਂ ਦੀ ਭਾਗੀਦਾਰੀ ਵਧਾਉਣ ਦੀ ਸੰਭਾਵਨਾਵਾਂ ‘ਤੇ ਵੀ ਵਿਸਥਾਰ ਚਰਚਾ ਕੀਤੀ।
ਇਸ ਦੇ ਇਲਾਵਾ ਉਨ੍ਹਾਂ ਨੇ ਕੈਨੇਡਾ ਦੇ ਨਿਵੇਸ਼ਕਾਂ ਨੂੰ ਹਰਿਆਣਾ ਵਿੱਚ ਨਿਵੇਸ਼ ਲਈ ਆਕਰਸ਼ਿਤ ਕਰਨ ਸਬੰਧੀ ਵਿਸਥਾਰ ਰੋਡਮੈਪ ‘ਤੇ ਵੀ ਵਿਚਾਰ-ਵਟਾਂਦਰਾ ਕੀਤੀ ਤਾਂ ਜੋ ਦੋਹਾਂ ਪੱਖਾਂ ਦੇ ਵਿਅਵਸਾਇਕ ਸਬੰਧ ਅਤੇ ਵੱਧ ਮਜਬੂਤ ਬਣ ਸਕੇ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਯੁਵਾਵਾਂ ਨੂੰ ਗਲੋਰਲ ਪੱਧਰ ‘ਤੇ ਮੌਕੇ ਪ੍ਰਦਾਨ ਕਰਨ ਅਤੇ ਸੂਬੇ ਨੂੰ ਵਿਕਾਸ ਦੇ ਨਵੇਂ ਆਯਾਮਾਂ ਵੱਲ ਲੈ ਜਾਣ ਲਈ ਪ੍ਰਤੀਬੱਧ ਹੈ। ਨਾਲ ਹੀ ਯੁਵਾਵਾਂ ਨੂੰ ਵਿਦੇਸ਼ਾਂ ਵਿੱਚ ਰੁਜਗਾਰ ਦੇ ਮੌਕੇ ਦਿਲਵਾਉਣ ਲਈ ਵੀ ਵਿਸਥਾਰ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਨੇ ਸਾਲ 2047 ਤੱਕ ਹਰਿਆਣਾ ਦੀ ਅਰਥਵਿਵਸਥਾ ਨੂੰ ਇੱਕ ਟ੍ਰਿਲਿਅਨ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਵਿੱਚ ਊਰਜਾ, ਸਿੱਖਿਆ, ਏਆਈ ਆਦਿ ਖੇਤਰਾਂ ਦਾ ਪ੍ਰਮੁੱਖ ਯੋਗਦਾਨ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਨੂੰ ਗਲੋਬਲ ਮੰਚ ‘ਤੇ ਨਿਵੇਸ਼ਕਾਂ ਲਈ ਪਸੰਦੀਦਾ ਸਥਾਨ ਬਨਾਉਣ ਲਈ ਰਾਜ ਸਰਕਾਰ ਨੇ ਇਜ਼ ਆਫ਼ ਡੂਇੰਗ ਨੂੰ ਪ੍ਰਾਥਮਿਕਤਾ ਦਿੱਤੀ ਹੈ। ਇਸ ਦੇ ਲਹੀ ਸਰਕਾਰ ਨੇ ਵੱਖ ਤੋਂ ਵਿਦੇਸ਼ ਸਹਿਯੋਗ ਵਿਭਾਗ ਦਾ ਗਠਨ ਕੀਤਾ ਹੈ ਜੋ ਲਗਾਤਾਰ ਰਾਜਦੂਤਾਂ ਅਤੇ ਨਿਵੇਸ਼ਕਾਂ ਅਤੇ ਹੋਰ ਪ੍ਰਤੀਨਿਧੀਆਂ ਨਾਲ ਤਾਲਮੇਲ ਸਥਾਪਿਤ ਕਰ ਸਹਿਯੋਗ ਨੂੰ ਵਧਾਵਾ ਦੇ ਰਿਹਾ ਹੈ।
ਸ੍ਰੀ ਕ੍ਰਿਸਟੋਫਰ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇ ਵਿੱਚ ਹਰਿਆਣਾ ਅਤੇ ਕੈਨੇਡਾ ਵਿੱਚਕਾਰ ਇਹ ਸਾਂਝੇਦਾਰੀ ਬਹੁਆਯਾਮੀ ਰੂਪ ਵੱਜੋਂ ਅੱਗੇ ਵਧੇਗੀ ਅਤੇ ਇਸ ਦਾ ਲਾਭ ਸਿੱਧੇ ਸਿੱਧੇ ਸੂਬੇ ਦੇ ਲੋਕਾਂ ਅਤੇ ਨੌਜੁਆਨਾਂ ਨੂੰ ਮਿਲੇਗਾ
Leave a Reply