ਹਰਿਆਣਾ ਖ਼ਬਰਾਂ

ਪ੍ਰਧਾਨ ਮੰਤਰੀ ਮੋਦੀ ਨੇ ਕੁਰੂਕਸ਼ੇਤਰ ਦੇ ਮਹਾਭਾਰਤ ਅਨੁਭਵ ਕੇਂਦਰ ਦੇ ਤਜਰਬੇ ਨੂੰ ਦੇਸ਼ਵਾਸੀਆਂ ਦੇ ਨਾਲ ਕੀਤਾ ਸਾਂਝਾ

ਮਨ ਕੀ ਬਾਦ ਪ੍ਰੋਗਰਾਮ ਵਿੱਚ ਕੀਤਾ ਜਿਕਰ

ਚੰਡੀਗੜ੍ਹ

(ਜਸਟਿਸ ਨਿਊਜ਼   )

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪੰਜ ਦਿਨ ਪਹਿਲਾਂ ਕੁਰੂਕਸ਼ੇਤਰ ਵਿੱਚ ਜੋ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਤਜਰਬਾ ਪ੍ਰਾਪਤ ਕੀਤਾ, ਉਹ ਉਨ੍ਹਾਂ ਦੇ ਦਿੱਲ ਨੂੰ ਆਨੰਦਿਤ ਕਰ ਗਿਆ। ਐਤਵਾਰ ਨੂੰ ਆਪਣੇ ਮਨ ਦੀ ਬਾਤ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਕੁਰੂਕਸ਼ੇਤਰ ਵਿੱਚ ਮਹਾਭਾਰਤ ਅਨੁਭਵ ਕੇਂਦਰ ਦਾ ਜਿਕਰ ਦੇਸ਼ਵਾਸੀਆਂ ਦੇ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਦੇਸ਼ਵਾਸੀਆਂ ਨੁੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਮਹਾਭਾਰਤ ਦਾ ਯੁੱਧ ਹੋਇਆ ਸੀ, ਇਹ ਅਸੀਂ ਸਾਰੇ ਜਾਣਦੇ ਹਨ, ਪਰ ਯੁੱਧ ਦੇ ਇਸ ਤਜਰਬੇ ਨੂੰ ਹੁਣ ਤੁਸੀਂ ਉੱਥੇ ਮਹਾਭਾਰਤ ਅਨੁਭਵ ਕੇਂਦਰ ਵਿੱਚ ਵੀ ਦੇਖ ਸਕਦੇ ਹਨ। ਇ ਅਨੁਭਵ ਕੇਂਦਰ ਵਿੱਚ ਮਹਾਭਾਰਤ ਦੀ ਗਾਥਾ ਨੂੰ 3ਡੀ ਲਾਇਟ/ਸਾਉਂਡ ਸ਼ੌਅ ਅਤੇ ਡਿਜੀਟਲ ਟੈਕਨਿਕ ਨਾਲ ਦਿਖਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ 25 ਨਵੰਬਰ ਨੁੰ ਜਦੋਂ ਮੈਂ ਕੁਰੂਕਸ਼ੇਤਰ ਗਿਆ ਸੀ ਤਾਂ ਇਸ ਅਨੁਭਵ ਕੇਂਦਰ ਦੇ ਤਜਰਬੇ ਨੇ ਮੈਂਨੂੰ ਆਨੰਦ ਨਾਲ ਭਰ ਦਿੱਤਾ ਸੀ।

          ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਕੁਰੂਕਸ਼ੇਤਰ ਵਿੱਚ ਬ੍ਰਹਮਸਰੋਵਰ ‘ਤੇ ਆਯੋਜਿਤ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਸ਼ਾਮਿਲ ਹੋਣਾ ਵੀ ਮੇਰੇ ਲਈ ਬਹੁਤ ਵਿਸ਼ੇਸ਼ ਰਿਹਾ। ਮੈਂ ਇਹ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ ਕਿ ਕਿਵੇਂ ਪੂਰੀ ਦੁਨੀਆ ਦੇ ਲੋਕ ਦਿਵਅ ਗ੍ਰੰਥ ਗੀਤਾ ਤੋਂ ਪੇ੍ਰਰਿਤ ਹੋ ਰਹੇ ਹਨ। ਇਸ ਮਹੋਤਸਵ  ਵਿੱਚ ਯੂਰੋਪ ਅਤੇ ਸੈਂਟਰਲ ਏਸ਼ਿਆ ਸਮੇਤ ਵਿਸ਼ਵ ਦੇ ਕਈ ਦੇਸ਼ਾਂ ਦੇ ਲੋਕਾਂ ਦੀ ਭਾਗੀਦਾਰੀ ਰਹੀ ਹੈ।

          ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸਾਊਦੀ ਅਰਬ ਵਿੱਚ ਪਹਿਲੀ ਵਾਰ ਕਿਸੇ ਪਬਲਿਕ ਮੰਚ ‘ਤੇ ਗੀਤਾ ਦੀ ਪੇਸ਼ਗੀ ਕੀਤੀ ਗਈ ਹੈ। ਯੂਰੋਪ ਦੇ ਲਾਤਵਿਆ ਵਿੱਚ ਵੀ ਇੱਕ ਯਾਦਗਾਰ ਗੀਤਾ ਮਹੋਤਸਵ ਆਯੋਜਿਤ ਕੀਤਾ ਗਿਆ। ਇਸ ਮਹੋਤਸਵ ਵਿੱਚ ਲਾਤਵਿਆ, ਏਸਟੋਨਿਆ, ਲਿਥੂਆਨਿਆ ਅਤੇ ਅਲਜੀਰਿਆ ਦੇ ਕਲਾਕਾਰਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਕੀਤੀ ਪੂਜਾ ਅਰਚਥਾ, ਸ੍ਰੀ ਸ਼ਕਤੀਪੀਠ ਮਾਂ ਭਦਰਕਾਲੀ ਮੰਦਿਰ ਦੇ ਪੀਠਾਧੀਸ਼ ਪੰਡਿਤ ਸਤਪਾਲ ਸ਼ਰਮਾ ਨੈ ਪਰੰਪਰਾ ਅਨੁਸਾਰ ਕਰਵਾਇਆ ਪੂਜਨ

ਚੰਡੀਗੜ੍ਹ

(ਜਸਟਿਸ ਨਿਊਜ਼   )

ਉੱਪ ਰਾਸ਼ਟਰਪਤੀ ਸ੍ਰੀ ਸੀ.ਪੀ. ਰਾਧਾਕ੍ਰਿਸ਼ਣਨ ਨੇ ਕੁਰੂਕਸ਼ੇਤਰ ਦੇ ਵਿਸ਼ਵ ਪ੍ਰਸਿੱਦ ਸ਼ਕਤੀਪੀਠ ਮਾਂ ਭਦਰਕਾਲੀ ਮੰਦਿਰ ਵਿੱਚ ਪੂਜਾ-ਅਰਚਣਾ ਕੀਤੀ। ਇਸ ਮੌਕੇ ‘ਤੇ ਉਨ੍ਹਾਂ ਨੇ ਦੇਸ਼ਵਾਸੀਆਂ ਦੇ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਉਨ੍ਹਾਂ ਦੇ ਨਾਲ ਇਸ ਮੌਕੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੀ ਮੌਜੂਦ ਰਹੇ।

          ਮੰਦਿਰ ਦੇ ਪੀਠਾਧੀਸ਼ ਪੰਡਿਤ ਸਤਪਾਲ ਮਹਾਰਾਜ ਨੇ ਪਰੰਪਰਾ ਅਨੁਸਾਰ ਉੱਪ ਰਾਸ਼ਟਰਪਤੀ ਸ੍ਰੀ ਰਾਧਾਕਿਸ਼ਣਨ ਤੋਂ ਪੂਜਾ-ਅਰਚਣਾ ਕਰਵਾਈ। ਇਸ ਮੌਕੇ ‘ਤੇ ਉੱਪ ਰਾਸ਼ਟਰਪਤੀ ਨੇ ਸ੍ਰੀ ਸ਼ਕਤੀਪੀਠ ‘ਤੇ ਮੱਥਾ ਟੇਕਿਆ। ਪੂਜਾ-ਅਰਚਣਾ ਦੇ ਬਾਅਦ ਪੰਡਿਤ ਸਤਪਾਲ ਮਹਾਰਾਜ ਨੇ ਉੱਪ ਰਾਸ਼ਟਰਪਤੀ ਨੂੰ ਸਨਮਾਨ ਸਵਰੂਪ ਸਮ੍ਰਿਤੀ ਚਿੰਨ੍ਹ ਵੀ ਭੇਂਟ ਕੀਤਾ।

          ਉੱਪ ਰਾਸ਼ਟਰਪਤੀ ਸ੍ਰੀ ਰਾਧਾਕ੍ਰਿਸ਼ਣਨ ਆਪਣੇ ਕੁਰੂਕਸ਼ੇਤਰ ਦੌਰੇ ਦੌਰਾਨ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਨਾਲ ਮੰਦਿਰ ਪਹੁੰਚੇ। ਉੱਪ ਰਾਸ਼ਟਰਪਤੀ ਦੇ ਇਸ ਦੌਰੇ ਨੇ ਨਾ ਸਿਰਫ ਧਾਰਮਿਕ ਮਾਹੌਲ ਨੂੰ ਹੋਰ ਖੁਸ਼ਹਾਲ ਕੀਤਾ, ਸਗੋ ਕੁਰੂਕਸ਼ੇਤਰ ਦੀ ਸਭਿਆਚਾਰਕ ਅਤੇ ਇਤਿਹਾਸਕ ਵਿਰਾਸਤ ‘ਤੇ ਵੀ ਚਾਨਣਪਾਇਆ। ਮੰਦਿਰ ਵਿੱਚ ਉਨ੍ਹਾਂ ਦੀ ਮੌਜੂਦਗੀ ਨਾਲ ਸ਼ਰਧਾਲੂਆਂ ਅਤੇ ਸਥਾਨਕ ਨਾਗਰਿਕਾਂ ਵਿੱਚ ਵਿਸ਼ੇਸ਼ ਉਤਸਾਹ ਦੇਖਿਆ ਗਿਆ। ਇਸ ਮੌਕੇ ਨੇ ਇਹ ਸੰਦੇਸ਼ ਵੀ ਦਿੱਤਾ ਕਿ ਭਾਰਤ ਦੀ ਧਾਰਮਿਕ ਪਰੰਪਰਾਵਾਂ ਨਾ ਸਿਰਫ ਸਾਡੀ ਸਭਿਆਚਾਰਕ ਪਹਿਚਾਣ ਹਨ, ਸਗੋ ਸਮਾਜ ਵਿੱਚ ਏਕਤਾ, ਸ਼ਾਂਤੀ ਅਤੇ ਖੁਸ਼ਹਾਲੀ ਦੇ ਮੁੱਲਾਂ ਨੁੰ ਵੀ ਮਜਬੂਤ ਕਰਦੀ ਹੈ।

          ਮਾਂ ਭਦਰਕਾਲੀ ਮੰਦਿਰ, ਜਿਸ ਨੂੰ ਸ਼ਕਤੀਪੀਆਂ ਵਿੱਚ ਇੱਕ ਪ੍ਰਮੁੱਖ ਸਥਾਨ ਪ੍ਰਾਪਤ ਹੈ, ਆਪਣੇ ਇਤਿਹਾਸਕ ਅਤੇ ਅਧਿਆਤਮਿਕ ਮਹਤੱਵ ਲਈ ਪੂਰੇ ਦੇਸ਼ ਵਿੱਚ ਪ੍ਰਸਿੱਦ ਹਨ। ਇਹ ਸਥਾਨ ਨਾ ਸਿਰਘ ਭਗਤਾਂ ਦੇ ਲਈ, ਸਗੋ ਸੈਲਾਨੀਆਂ ਅਤੇ ਸਭਿਆਚਾਰ ਪ੍ਰੇਮੀਆਂ ਲਈ ਵੀ ਖਿੱਚ ਦੇ ਕੇਂਦਰ ਹੈ।

ਨੈਸ਼ਨਲ ਮੀਨਸ ਕਮ-ਮੈਰਿਟ ਸਕਾਲਰਸ਼ਿਪ ਸਕੀਮ (NMMSS) ਪ੍ਰੀਖਿਆ ਦਾ ਹੋਇਆ ਸਫਲ ਸੰਚਾਲਨ

ਪੂਰੇ ਸੂਬੇ ਵਿੱਚ ਨਕਲ ਰਹਿਤ ਤੇ ਸੁਵਿਵਸਥਿਤ ਢੰਗ ਨਾਲ ਸੰਚਾਲਿਤ ਹੋਈ ਪ੍ਰੀਖਿਆ

ਚੰਡੀਗੜ੍ਹ

  ( ਜਸਟਿਸ ਨਿਊਜ਼  )

ਹਰਿਆਣਾ ਸਕੂਲ ਸਿਖਿਆ ਬੋਰਡ ਭਿਵਾਨੀ ਵੱਲੋਂ ਅੱਜ ਰਾਸ਼ਟਰੀ ਸਾਧਨ-ਕਮ-ਯੋਗਤਾ ਸਕਾਲਰਸ਼ਿਪ ਯੋਜਨਾ (NMMSS) ਪ੍ਰੀਖਿਆ ਦਾ ਆਯੋਜਨ ਕਰਵਾਇਆ ਗਿਆ। ਇਹ ਪ੍ਰੀਖਿਆ ਸੂਬੇਭਰ ਵਿੱਓ 192 ਪ੍ਰੀਖਿਆ ਕੇਂਦਰਾਂ ‘ਤੇ ਨਕਲ ਰਹਿਤ ਸੁਚਾਰੂ ਰੂਪ ਨਾਲ ਸੰਚਾਲਿਤ ਹੋਈ। ਇਸ ਪ੍ਰੀਖਿਆ ਤਹਿਤ ਸੂਬੇਭਰ ਵਿੱਚ 57268 ਪ੍ਰੀਖਿਆਰਥੀਆਂ ਨੂੰ ਪ੍ਰਵੇਸ਼ ਪੱਤਰ ਜਾਰੀ ਕੀਤੇ ਗਏ ਸਨ, ਜਿਸ ਵਿੱਚ 23031 ਵਿਦਿਆਰਥੀ, 34233 ਵਿਦਿਆਰਥਣਾਂ ਤੇ 04 ਟ੍ਰਾਂਸਜੇਂਡਰ ਸ਼ਾਮਿਲ ਹਨ। ਇਹ ਪ੍ਰੀਖਿਆ ਸਵੇਰੇ 11:00 ਵਜੇ ਤੋਂ ਦੁਪਹਿਰ 2:00 ਤੱਕ ਸੰਚਾਲਿਤ ਹੋਈ।

          ਬੋਰਡ ਦੇ ਬੁਲਾਰੇ ਨੇ ਦਸਿਆ ਕਿ ਪ੍ਰੀਖਿਆ ਦੀ ਸ਼ੂਚਿਤਾ, ਭਰੋਸੇਮੰਦਗੀ ਤੇ ਗਰਿਮਾ ਬਣਾਏ ਰੱਖਣ ਲਈ ਹਰੇਕ ਜਿਲ੍ਹਾ ਵਿੱਚ ਜਿਲ੍ਹਾ ਸੁਆਲ ਪੱਤਰ ਫਲਾਇੰਗ ਦਸਤੇ ਦਾ ਗਠਨ ਕੀਤਾ ਗਿਆ ਸੀ। ਇੰਨ੍ਹਾਂ ਫਲਾਇੰਗ ਦਸਤਾ ਵੱਲੋਂ ਪ੍ਰੀਖਿਆ ਕੇਂਦਰਾਂ ਦਾ ਅਚਾਨਕ ਨਿਰੀਖਣ ਕੀਤਾ ਜਿੱਥੇ ਪ੍ਰੀਖਿਆ ਨਕਲ ਰਹਿਤ ਤੇ ਸ਼ਾਂਤੀਪੂਰਵਕ ਚੱਲ ਰਹੀ ਸੀ। ਇਸ ਤੋਂ ਇਲਾਵਾ ਜਿਲ੍ਹਾ ਸਿਖਿਆ ਅਧਿਕਾਰੀਆਂ ਵੱਲੋਂ ਆਪਣੇ-ਆਪਣੇ ਜਿਲ੍ਹਾ ਪ੍ਰੀਖਿਆ ਕੇਂਦਰਾਂ ਦਾ ਨਿਰੀਖਣ ਕੀਤਾ ਗਿਆ, ਜਿੱਥੇ ਪ੍ਰੀਖਿਆ ਸੁਚਾਰੂ ਰੂਪ ਨਾਲ ਸੰਚਾਲਿਤ ਹੋ ਰਹੀ ਸੀ।

          ਉਨ੍ਹਾਂ ਨੇ ਅੱਗੇ ਦਸਿਆ ਕਿ ਰਾਸ਼ਟਰੀ ਸਾਧਨ-ਕਮ-ਯੋਗਤਾ ਸਕਾਲਰਸ਼ਿਪ ਯੋਜਨਾ (NMMSS) ਪ੍ਰੀਖਿਆ ਸਿਖਿਆ ਮੰਤਰਾਲੇ ਭਾਰਤ ਸਰਕਾਰ, ਨਵੀਂ ਦਿੱਲੀ ਵੱਲੋਂ ਚਲਾਈ ਜਾ ਰਹੀ ਹੈ। ਇਸ ਯੋਜਨਾ ਦਾ ਮੁੱਖ ਉਦੇਸ਼ ਸਰਕਾਰੀ/ਅਨੁਦਾਨ ਪ੍ਰਾਪਤ ਸਕੂਲਾਂ ਵਿੱਚ ਪੜਨ ਵਾਲੇ ਪ੍ਰਤਿਭਾਸ਼ਾਲੀ ਗਰੀਬ ਕੁੜੀਆਂ/ਮੁੰਡਿਆਂ ਦਾ ਚੋਣ ਕਰ ਉਨ੍ਹਾਂ ਦਾ ਵਿਦਿਅਕ ਵਿਕਾਸ ਕਰਨਾ ਹੈ। ਇਸ ਯੋਜਨਾ ਵਿੱਚ ਚੋਣ ਹਏ ਕੁੜੀਆਂ/ਮੁੰਡਿਆਂ ਨੂੰ ਕਲਾਸ ਨੌਂਵੀ, ਦੱਸਵੀ, ਗਿਆਰਵੀਂ ਅਤੇ ਬਾਹਰਵੀਂ ਕਲਾਸ ਲਈ ਪ੍ਰਤਿ ਮਹੀਨਾ ਸਕਾਲਰਸ਼ਿਪ ਦਿੱਤੀ ਜਾਂਦੀ ਹੈ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin