-ਲੇਖਕ: ਡਾ. ਮਨਸੁਖ ਮਾਂਡਵੀਆ
ਰਾਸ਼ਟਰਮੰਡਲ ਖੇਡਾਂ ਨੇ 26 ਨਵੰਬਰ, 2025 ਨੂੰ ਰਸਮੀ ਤੌਰ 'ਤੇ ਭਾਰਤ ਨੂੰ ਰਾਸ਼ਟਰਮੰਡਲ ਖੇਡਾਂ ਦੀ ਸ਼ਤਾਬਦੀ ਵਰ੍ਹੇ
ਲਈ 2030 ਰਾਸ਼ਟਰਮੰਡਲ ਖੇਡਾਂ ਦੇ ਮੇਜ਼ਬਾਨ ਵਜੋਂ ਘੋਸ਼ਿਤ ਕੀਤਾ, ਜੋ ਕਿ ਦੇਸ਼ ਦੀ ਖੇਡ ਯਾਤਰਾ ਵਿੱਚ ਇੱਕ
ਮਹੱਤਵਪੂਰਨ ਪਲ ਹੈ। ਇਹ ਸਿਰਫ਼ ਇੱਕ ਵੱਡਾ ਮੇਜ਼ਬਾਨੀ ਸਨਮਾਨ ਨਹੀਂ ਹੈ, ਇਹ ਦੁਨੀਆ ਭਰ ਵਿੱਚ ਇੱਕ ਪਹਿਚਾਣ ਹੈ
ਕਿ ਭਾਰਤ ਪ੍ਰਮੁੱਖ ਕੌਮਾਂਤਰੀ ਖੇਡ ਸਮਾਗਮਾਂ ਲਈ ਸਭ ਤੋ ਭਰੋਸੇਮੰਦ ਅਤੇ ਪਸੰਦੀਦਾ ਮੇਜ਼ਬਾਨਾਂ ਵਿੱਚੋਂ ਇੱਕ ਬਣ ਗਿਆ ਹੈ
ਅਤੇ ਇੱਕ ਅਜਿਹਾ ਦੇਸ਼ ਜੋ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਦੇ ਆਪਣੇ ਲੰਬੇ ਸੁਪਨੇ ਵੱਲ ਪੂਰੇ ਭਰੋਸੇ ਨਾਲ ਅੱਗੇ ਵਧ
ਰਿਹਾ ਹੈ।
ਕੌਮਾਂਤਰੀ ਖੇਡ ਭਾਈਚਾਰੇ ਲਈ ਇਹ ਐਲਾਨ ਇੱਕ ਹਕੀਕਤ ਦੀ ਪੁਸ਼ਟੀ ਕਰਦਾ ਹੈ ਜੋ ਪਿਛਲੇ ਦਹਾਕੇ ਤੋ ਲਗਾਤਾਰ
ਆਕਾਰ ਲੈ ਰਹੀ ਹੈ। ਭਾਰਤ ਨੂੰ ਹੁਣ ਵਿਆਪਕ ਤੌਰ 'ਤੇ ਇੱਕ ਭਰੋਸੇਮੰਦ, ਸਮਰੱਥ ਅਤੇ ਅਥਲੀਟ-ਕੇਂਦ੍ਰਿਤ ਮੇਜ਼ਬਾਨ
ਮੰਨਿਆ ਜਾਂਦਾ ਹੈ, ਜੋ ਪੈਮਾਨੇ, ਕੁਸ਼ਲਤਾ ਅਤੇ ਨਿੱਘ ਨਾਲ ਵਿਸ਼ਵ ਪੱਧਰੀ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਪ੍ਰੋਗਰਾਮ
ਪ੍ਰਦਾਨ ਕਰਦਾ ਹੈ। ਇਸ ਪਹਿਚਾਣ ਨੂੰ ਦੁਨੀਆ ਭਰ ਦੇ ਖੇਡ ਨੇਤਾਵਾਂ ਵੱਲੋਂ ਲਗਾਤਾਰ ਸਵੀਕਾਰ ਕੀਤਾ ਗਿਆ ਹੈ। ਵਿਸ਼ਵ
ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਦੀ ਆਪਣੀ ਫੇਰੀ ਦੌਰਾਨ, ਕੌਮਾਂਤਰੀ ਪੈਰਾਲੰਪਿਕ ਕਮੇਟੀ ਦੇ ਪ੍ਰਧਾਨ ਨੇ ਭਾਰਤ ਦੀ
ਸੰਗਠਨਾਤਮਕ ਉੱਤਮਤਾ ਅਤੇ ਪੈਰਾ-ਸਪੋਰਟ ਵਿੱਚ ਤੇਜ਼ ਪ੍ਰਗਤੀ ਦੀ ਪ੍ਰਸ਼ੰਸਾ ਕੀਤੀ। ਕਈ ਕੌਮਾਂਤਰੀ ਪੱਧਰ 'ਤੇ ਪ੍ਰਸਿੱਧ
ਅਥਲੀਟਾਂ ਨੇ ਭਾਰਤ ਦੀਆਂ ਸਹੂਲਤਾਂ, ਡਾਕਟਰੀ ਸਹਾਇਤਾ, ਮੁਕਾਬਲਾ ਪ੍ਰਬੰਧ ਅਤੇ ਸਮੁੱਚੇ ਅਥਲੀਟ ਅਨੁਭਵ ਦੀ ਵੀ
ਪ੍ਰਸ਼ੰਸਾ ਕੀਤੀ।
ਇਸੇ ਤਰ੍ਹਾਂ ਵਿਸ਼ਵ ਮੁੱਕੇਬਾਜ਼ੀ (ਬੌਕਸਿੰਗ) ਕੱਪ ਫਾਈਨਲਜ਼ ਵਿੱਚ ਸ਼ਾਮਲ ਹੋਣ ਲਈ ਆਪਣੀ ਹਾਲੀਆ ਭਾਰਤ ਫੇਰੀ
ਦੌਰਾਨ, ਵਿਸ਼ਵ ਮੁੱਕੇਬਾਜ਼ੀ ਦੇ ਪ੍ਰਧਾਨ ਨੇ ਭਾਰਤ ਦੀ ਪੇਸ਼ਾਵਰਤਾ ਅਤੇ ਮੇਜ਼ਬਾਨੀ ਸਮਰੱਥਾਵਾਂ ਦੀ ਪ੍ਰਸ਼ੰਸਾ ਕਰਦੇ ਹੋਏ, ਦੇਸ਼
ਨੂੰ ਵਿਸ਼ਵ ਮੁੱਕੇਬਾਜ਼ੀ ਦਾ ਇੱਕ ਥੰਮ੍ਹ ਦੱਸਿਆ। ਇਹ ਕੌਮਾਂਤਰੀ ਸਮਰਥਨ ਇੱਕ ਮਹੱਤਵਪੂਰਨ ਭਾਵਨਾ ਨੂੰ ਮਜ਼ਬੂਤ
ਕਰਦੇ ਹਨ। ਭਾਰਤ ਇੱਕ ਅਜਿਹੇ ਪੱਧਰ 'ਤੇ ਪਹੁੰਚ ਗਿਆ ਹੈ ਜਿੱਥੇ ਵਿਸ਼ਵ ਖੇਡ ਭਾਈਚਾਰਾ ਇਸ ਨੂੰ ਸਭ ਤੋ ਵੱਧ
ਮਹੱਤਵਪੂਰਨ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰਨ ਦੇ ਸਮਰੱਥ ਵਜੋਂ ਮਾਨਤਾ ਦਿੰਦਾ ਹੈ।
ਇਹ ਵਿਸ਼ਵਾਸ ਪਿਛਲੇ ਦਹਾਕੇ ਦੌਰਾਨ ਮੋਦੀ ਸਰਕਾਰ ਦੇ ਅਧੀਨ ਖੇਡ ਖੇਤਰ ਅਤੇ ਅਰਥ-ਵਿਵਸਥਾ ਦੋਵਾਂ ਵਿੱਚ ਹੋਏ
ਨਿਰੰਤਰ ਪਰਿਵਰਤਨ ਦਾ ਨਤੀਜਾ ਹੈ। ਭਾਰਤ ਦੀ ਵਿਸ਼ਾਲ ਆਰਥਿਕ ਸਥਿਰਤਾ, ਵਧਦੀ ਵਿਸ਼ਵ ਆਰਥਿਕ ਦਰਜਾਬੰਦੀ
ਅਤੇ ਮਜ਼ਬੂਤ ਵਿੱਤੀ ਸਥਿਤੀ ਨੇ ਦੇਸ਼ ਦੇ ਇਤਿਹਾਸ ਵਿੱਚ ਖੇਡਾਂ ਵਿੱਚ ਸਭ ਤੋ ਵੱਡਾ ਨਿਵੇਸ਼ ਸੰਭਵ ਬਣਾਇਆ ਹੈ। ਯੁਵਾ
ਮਾਮਲੇ ਅਤੇ ਖੇਡ ਮੰਤਰਾਲੇ ਲਈ ਕੁੱਲ ਅਲਾਟਮੈਂਟ 2013-14 ਵਿੱਚ 1,093 ਕਰੋੜ ਰੁਪਏ ਸੀ। ਇਹ 2025-26
ਵਿੱਚ 3,794 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ, ਜੋ ਕਿ ਸਿਰਫ਼ ਇੱਕ ਦਹਾਕੇ ਵਿੱਚ ਲਗਭਗ 250 ਫ਼ੀਸਦੀ ਦਾ ਵਾਧਾ
ਦਰਸਾਉਂਦਾ ਹੈ।
ਨਿਵੇਸ਼ ਵਿੱਚ ਇਸ ਵੱਡੇ ਵਾਧੇ ਨੇ ਦੇਸ਼ ਭਰ ਵਿੱਚ ਇੱਕ ਵਿਆਪਕ ਖੇਡ ਪੁਨਰ-ਜਾਗਰਣ ਨੂੰ ਰਫ਼ਤਾਰ ਦਿੱਤੀ ਹੈ। ਖੇਲੋ ਇੰਡੀਆ
ਅਤੇ ਅਸਮਿਤਾ ਮਹਿਲਾ ਲੀਗ ਵਰਗੀਆਂ ਪਹਿਲਕਦਮੀਆਂ ਰਾਹੀਂ ਜ਼ਮੀਨੀ ਪੱਧਰ 'ਤੇ ਖੇਡਾਂ ਦਾ ਵਿਕਾਸ ਸੂਬਿਆਂ ਵਿੱਚ
ਵਿਆਪਕ ਤੌਰ 'ਤੇ ਫੈਲਿਆ ਹੈ, ਜਿਸ ਵਿੱਚ ਜ਼ਿਲ੍ਹਾ ਪੱਧਰ 'ਤੇ 1,050 ਤੋ ਵੱਧ ਖੇਲੋ ਇੰਡੀਆ ਕੇਂਦਰ ਸਥਾਪਤ ਕੀਤੇ ਗਏ ਹਨ,
ਜੋ ਕੋਚਿੰਗ, ਖੇਡ ਸਹੂਲਤਾਂ ਅਤੇ ਸਰੋਤ ਪ੍ਰਦਾਨ ਕਰਦੇ ਹਨ। ਇਸ ਤੋ ਇਲਾਵਾ, ਭਾਰਤ ਨੇ ਟਾਰਗੇਟ ਓਲੰਪਿਕ ਪੋਡੀਅਮ ਸਕੀਮ
(ਟੀਓਪੀਐੱਸ) ਅਤੇ ਇੱਕ ਨਵੀਂ ਸਕੀਮ, ਟਾਰਗੇਟ ਏਸ਼ੀਅਨ ਗੇਮਜ਼ ਗਰੁੱਪ (ਟੀਏਜੀਜੀ) ਰਾਹੀਂ ਇੱਕ ਮਜ਼ਬੂਤ ਉੱਚ-ਪ੍ਰਦਰਸ਼ਨ
ਮਾਰਗ ਵਿਕਸਿਤ ਕੀਤਾ ਹੈ, ਜੋ ਅਥਲੀਟਾਂ ਨੂੰ ਉੱਚ-ਪੱਧਰੀ ਸਿਖਲਾਈ, ਖੇਡ ਵਿਗਿਆਨ, ਪੋਸ਼ਣ ਅਤੇ ਗਲੋਬਲ ਐਕਸਪੋਜ਼ਰ
ਪ੍ਰਦਾਨ ਕਰਦਾ ਹੈ।
ਦੇਸ਼ ਵਿੱਚ ਖੇਡ ਬੁਨਿਆਦੀ ਢਾਂਚਾ ਬੇਮਿਸਾਲ ਗਤੀ ਨਾਲ ਵਧਿਆ ਹੈ। ਦੇਸ਼ ਭਰ ਵਿੱਚ 350 ਤੋ ਵੱਧ ਵੱਡੇ ਖੇਡ ਕੰਪਲੈਕਸ
ਬਣ ਚੁੱਕੇ ਹਨ ਜਾਂ ਨਿਰਮਾਣ ਅਧੀਨ ਹਨ, ਜਿਸ ਨਾਲ ਵਿਸ਼ਵ ਪੱਧਰੀ ਮੁਕਾਬਲਿਆਂ ਦਾ ਸਮਰਥਨ ਕਰਨ ਦੇ ਸਮਰੱਥ ਇੱਕ
ਈਕੋਸਿਸਟਮ ਬਣਾਇਆ ਜਾ ਰਿਹਾ ਹੈ। ਇਹ ਬੁਨਿਆਦੀ ਢਾਂਚਾ ਵਿਕਾਸ ਸਿਰਫ਼ ਆਯੋਜਨ-ਵਿਸ਼ੇਸ਼ ਨਹੀਂ ਹੈ, ਸਗੋ
ਟਿਕਾਊ, ਬਹੁ-ਮੰਤਵੀ ਹੈ, ਅਤੇ ਲੰਬੇ ਸਮੇਂ ਦੇ ਅਥਲੀਟ ਵਿਕਾਸ ਲਈ ਭਵਿੱਖ ਦੀਆਂ ਖੇਡ ਜ਼ਰੂਰਤਾਂ ਨੂੰ ਪੂਰਾ ਕਰਨ ਦੇ
ਸਮਰੱਥ ਹੈ। ਭਾਰਤ ਦੀਆਂ ਮੇਜ਼ਬਾਨੀ ਸਮਰੱਥਾਵਾਂ ਇਸ ਦੇ ਰਿਕਾਰਡ ਤੋ ਵੀ ਸਪਸ਼ਟ ਹਨ। ਪਿਛਲੇ ਦਹਾਕੇ ਦੌਰਾਨ, ਭਾਰਤ
ਨੇ 20 ਤੋ ਵੱਧ ਸ਼ਹਿਰਾਂ ਵਿੱਚ 22 ਕੌਮਾਂਤਰੀ ਖੇਡਾਂ ਦੀ ਸਫਲਤਾਪੂਰਵਕ ਮੇਜ਼ਬਾਨੀ ਕੀਤੀ ਹੈ, ਜਿਸ ਵਿੱਚ ਹਾਕੀ ਵਿਸ਼ਵ
ਕੱਪ, ਸ਼ਤਰੰਜ ਓਲੰਪੀਆਡ, ਫੀਫਾ ਅੰਡਰ-17 ਵਿਸ਼ਵ ਕੱਪ, ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ, ਅਤੇ ਆਈਸੀਸੀ
ਪੁਰਸ਼ ਅਤੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਸ਼ਾਮਲ ਹਨ। ਹਰੇਕ ਖੇਡ ਨੇ ਉੱਤਮਤਾ, ਪੈਮਾਨੇ, ਸੁਰੱਖਿਆ, ਪੇਸ਼ਾਵਰਤਾ ਅਤੇ
ਸਭਿਆਚਾਰਕ ਗਰਮਜੋਸ਼ੀ ਨਾਲ ਵਿਸ਼ਵ ਪੱਧਰੀ ਆਯੋਜਨ ਪ੍ਰਦਾਨ ਕਰਨ ਲਈ ਭਾਰਤ ਦੀ ਸਾਖ ਨੂੰ ਹੋਰ ਮਜ਼ਬੂਤ ਕੀਤਾ
ਹੈ। 2029 ਵਿੱਚ ਵਿਸ਼ਵ ਪੁਲਿਸ ਅਤੇ ਫਾਇਰ ਗੇਮਜ਼ ਦੀ ਮੇਜ਼ਬਾਨੀ ਭਾਰਤ ਦੀ ਬਹੁ-ਖੇਡ ਆਯੋਜਨ ਸਮਰੱਥਾ ਨੂੰ ਹੋਰ
ਮਜ਼ਬੂਤ ਕਰੇਗੀ, ਜੋ ਕਿ ਸੀਡਬਲਿਊਜੀ 2030 ਤੋ ਪਹਿਲਾਂ ਇੱਕ ਮਹੱਤਵਪੂਰਨ ਤਿਆਰੀ ਹੋਵੇਗੀ।
ਇਸ ਵਿਆਪਕ ਪਰਿਵਰਤਨ ਦੇ ਕੇਂਦਰ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਹਨ, ਜਿਨ੍ਹਾਂ ਨੇ ਖੇਡਾਂ ਨੂੰ ਇੱਕ ਰਾਸ਼ਟਰੀ
ਤਰਜੀਹ ਵਜੋਂ ਸਥਾਪਿਤ ਕੀਤਾ ਹੈ ਅਤੇ ਇਸ ਨੂੰ 2047 ਵਿੱਚ ਇੱਕ ਵਿਕਸਿਤ ਭਾਰਤ ਦੇ ਵੱਡੇ ਦ੍ਰਿਸ਼ਟੀਕੋਣ ਨਾਲ ਜੋੜਿਆ
ਹੈ। ਖੇਲੋ ਭਾਰਤ ਨੀਤੀ ਅਤੇ ਰਾਸ਼ਟਰੀ ਖੇਡ ਪ੍ਰਸ਼ਾਸਨ ਐਕਟ, 2025 ਵਰਗੇ ਨੀਤੀਗਤ ਸੁਧਾਰਾਂ ਨੇ ਖੇਡ ਪ੍ਰਸ਼ਾਸਨ ਨੂੰ
ਆਧੁਨਿਕ ਬਣਾਇਆ ਹੈ, ਪਾਰਦਰਸ਼ਤਾ ਵਧਾਈ ਹੈ ਅਤੇ ਵਿਸ਼ਵ-ਵਿਆਪੀ ਸਭ ਤੋ ਵਧੀਆ ਅਭਿਆਸਾਂ ਦੇ ਅਨੁਸਾਰ ਇੱਕ
ਅਥਲੀਟ-ਪਹਿਲਾਂ ਸ਼ਾਸਨ ਮਾਡਲ ਲਾਗੂ ਕੀਤਾ ਹੈ। ਇਨ੍ਹਾਂ ਸੁਧਾਰਾਂ ਨੇ ਵਿਸ਼ਵ ਖੇਡ ਸੰਗਠਨਾਂ ਨਾਲ ਭਾਰਤ ਦੀ
ਭਰੋਸੇਯੋਗਤਾ ਨੂੰ ਵਧਾਇਆ ਹੈ ਅਤੇ ਇਸ ਨੂੰ ਵਿਸ਼ਵ-ਵਿਆਪੀ ਖੇਡ ਵਾਤਾਵਰਨ ਪ੍ਰਣਾਲੀ ਵਿੱਚ ਇੱਕ ਸਰਗਰਮ,
ਜਵਾਬਦੇਹ ਅਤੇ ਮਜ਼ਬੂਤ ਭਾਈਵਾਲ ਵਜੋਂ ਸਥਾਪਿਤ ਕੀਤਾ ਹੈ।
2030 ਦੀਆਂ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਲਈ ਭਾਰਤ ਦੀ ਦਾਅਵੇਦਾਰੀ ਕੋਈ ਇਕੱਲਾ ਪ੍ਰੋਗਰਾਮ ਜਾਂ ਇਕੱਲੇ
ਸੁਧਾਰ ਦਾ ਨਤੀਜਾ ਨਹੀਂ ਹੈ। ਇਹ ਬੁਨਿਆਦੀ ਢਾਂਚੇ, ਅਥਲੀਟਾਂ ਦੇ ਵਿਕਾਸ, ਜ਼ਮੀਨੀ ਪੱਧਰ 'ਤੇ ਭਾਗੀਦਾਰੀ, ਖੇਡ
ਪ੍ਰਸ਼ਾਸਨ ਸੁਧਾਰਾਂ ਅਤੇ ਖੇਡ ਵਿੱਤੀ ਵਾਤਾਵਰਣ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਸਾਲਾਂ ਤੋ ਨਿਰੰਤਰ ਨਿਵੇਸ਼ ਦਾ
ਨਤੀਜਾ ਹੈ। ਇਹ ਮੋਦੀ ਸਰਕਾਰ ਦੀ ਖੇਡ ਵਾਤਾਵਰਨ ਪ੍ਰਣਾਲੀ, ਅਦਾਰਿਆਂ ਅਤੇ ਸਮਰੱਥਾਵਾਂ ਨੂੰ ਵਿਕਸਿਤ ਕਰਨ ਲਈ
ਦਹਾਕੇ ਲੰਬੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜੋ ਅੱਜ ਭਾਰਤ ਨੂੰ ਦੁਨੀਆ ਦੇ ਸਭ ਤੋ ਵੱਧ ਵਾਅਦਾ ਕਰਨ ਵਾਲੇ ਅਤੇ
ਲਚਕੀਲੇ ਖੇਡ ਦੇਸ਼ਾਂ ਵਿੱਚ ਸ਼ਾਮਲ ਕਰਦਾ ਹੈ।
ਭਾਰਤ ਹੁਣ ਕੋਈ ਪਛਾਣ ਬਣਾਉਣ ਦੀ ਤਿਆਰੀ ਨਹੀਂ ਕਰ ਰਿਹਾ, ਭਾਰਤ ਪਹਿਲਾਂ ਹੀ ਇੱਕ ਪਛਾਣ ਬਣਾ ਚੁੱਕਾ ਹੈ।
ਪਿਛਲੇ ਦਹਾਕੇ ਦੌਰਾਨ, ਦੇਸ਼ ਨੇ ਸੀਮਤ ਬੁਨਿਆਦੀ ਢਾਂਚੇ ਅਤੇ ਛੋਟੇ ਪ੍ਰਦਰਸ਼ਨਾਂ ਤੋ ਲੈ ਕੇ ਵਿਸ਼ਵ ਪੱਧਰੀ ਮਾਨਤਾ, ਵਿਸ਼ਵ
ਪੱਧਰੀ ਸਹੂਲਤਾਂ, ਨਿਰੰਤਰ ਕੌਮਾਂਤਰੀ ਐਕਸਪੋਜ਼ਰ, ਅਤੇ ਇੱਕ ਢਾਂਚਾਗਤ ਖੇਡ ਵਾਤਾਵਰਨ ਪ੍ਰਣਾਲੀ ਤੱਕ ਤਰੱਕੀ ਕੀਤੀ
ਹੈ, ਜੋ ਦੇਸ਼ ਦੇ ਹਰ ਖੇਤਰ ਨੂੰ ਜੋੜਦਾ ਹੈ।
ਰਾਸ਼ਟਰਮੰਡਲ ਖੇਡਾਂ 2030 ਦੀ ਘੋਸ਼ਣਾ ਉਸ ਪਲ ਦੀ ਨਿਸ਼ਾਨਦੇਹੀ ਕਰਦੀ ਹੈ, ਜਦੋਂ ਦੁਨੀਆ ਨੇ ਅਧਿਕਾਰਤ ਤੌਰ 'ਤੇ
ਇਸ ਤਬਦੀਲੀ ਨੂੰ ਸਵੀਕਾਰ ਕੀਤਾ ਹੈ।
ਭਾਰਤ ਅੱਜ ਵਿਸ਼ਵ ਪੱਧਰ 'ਤੇ ਆਰਥਿਕ, ਸੰਸਥਾਗਤ ਅਤੇ ਖੇਡ ਭਾਵਨਾ ਦੇ ਮਾਮਲੇ ਵਿੱਚ ਇੱਕ ਮੋਹਰੀ ਖੇਡ ਰਾਸ਼ਟਰ
ਵਜੋਂ ਉੱਭਰਨ ਲਈ ਤਿਆਰ ਹੈ।
ਸਮਾਪਤ।
(ਲੇਖਕ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਅਤੇ ਕਿਰਤ ਅਤੇ ਰੁਜ਼ਗਾਰ ਮੰਤਰੀ ਹਨ।)
Leave a Reply