ਪਾਇਲ ( ਨਰਿੰਦਰ ਸਿੰਘ ਸ਼ਾਹਪੁਰ)
ਕੁਦਰਤੀ ਵਾਤਾਵਰਣ ਦੀ ਪ੍ਰਤੱਖ ਮਿਸਾਲ ਅਤੇ ਪੁਰਾਤਨ ਵਿਰਸੇ ਦੀ ਸਾਂਭ ਸੰਭਾਲ ਕਰਨ ਵਾਲੇ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿੱਚ ਸੰਤ ਬਾਬਾ ਦਰਸਨ ਸਿੰਘ ਜੀ ਖਾਲਸਾ ਵੱਲੋਂ ਨਿਵੇਕਲੀ ਪਹਿਲਕਦਮੀ ਕਰਦਿਆਂ ਸ੍ਰੀ ਗੁਰੂ ਤੇਗ ਬਹਾਦਰ ਸਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ 10ਵਾਂ ਵਿਸਾਲ ਖੂਨਦਾਨ ਕੈਂਪ ਲਾਇਆ ਗਿਆ। ਜਿਸ ਵਿੱਚ 350 ਖੂਨਦਾਨੀਆਂ ਨੇ ਆਪਣਾ ਖੂਨਦਾਨ ਕੀਤਾ। ਇਸ ਕੈਂਪ ਦਾ ਰਸਮੀ ਉਦਘਾਟਨ ਹਲਕਾ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਕੀਤਾ ਜਿਹਨਾ ਨੇ ਖੂਨਦਾਨ ਨੂੰ ਮਹਾਨ ਦਾਨ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਅਨੇਕਾਂ ਉਹ ਜਾਨਾ ਬਚ ਜਾਣਗੀਆਂ ਜਿਹੜੀਆਂ ਖੂਨ ਦੀ ਘਾਟ ਕਾਰਨ ਖਤਮ ਹੋ ਜਾਂਦੀਆ ਹਨ ।
ਜਿਕਰਯੋਗ ਹੈ ਖਾਲਸੇ ਦੇ 300 ਸਾਲਾ ਜਨਮ ਦਿਹਾੜੇ ਤੇ ਢੱਕੀ ਸਾਹਿਬ ਵਿੱਚ ਵਿਸ਼ਾਲ ਖੂਨਦਾਨ ਕੈਂਪ ਲਾ ਕੇ ਇੱਕ ਦਿਨ ਵਿੱਚ 5202 ਯੂਨਿਟ ਖੂਨ ਦਾਨ ਕਰਕੇ ਵਿਸਵ ਰਿਕਾਰਡ ਪੈਦਾ ਕੀਤਾ ਗਿਆ ਸੀ ਜਿਸਦਾ ਉਦਘਾਟਨ ਸੰਤ ਖਾਲਸਾ ਜੀ ਵੱਲੋਂ ਆਪਣਾ ਖੂਨ ਦਾਨ ਕਰਕੇ ਕੀਤਾ ਗਿਆ ਸੀ। ਇਸੇ ਰੀਤ ਨੂੰ ਜਾਰੀ ਰੱਖਦਿਆਂ ਅੱਜ ਸੰਤਾ ਦੇ ਵਿਦੇਸ਼ ਵਿੱਚ ਪ੍ਰਚਾਰ ਦੌਰੇ ਤੇ ਹੋਣ ਤੇ ਭਾਈ ਗੁਰਦੀਪ ਸਿੰਘ ਸਮੇਤ ਜੱਥੇ ਦੇ ਸਮੂਹ ਸਿੰਘਾ ਵੱਲੋਂ ਖੂਨ ਦਾਨ ਕੀਤਾ ਗਿਆ। ਭਾਵੇਂ ਕਿ ਮਹਾਪੁਰਖਾਂ ਦੇ ਆਦੇਸ ਅਨੁਸਾਰ ਖੂਨਦਾਨ ਕਰਨ ਦਾ ਟੀਚਾ 350 ਖੂਨਦਾਨੀਆਂ ਦਾ ਹੀ ਸੀ । ਪਰ ਸੰਗਤਾਂ ਵਿੱਚ ਖੂਨਦਾਨ ਕਰਨ ਲਈ ਭਾਰੀ ਉਤਸਾਹ ਸੀ ਅਤੇ ਖੂਨਦਾਨੀਆਂ ਦੀਆਂ ਲੰਮੀਆ ਲੰਮੀਆਂ ਕਤਾਰਾਂ ਲੱਗੀਆ ਹੋਈਆ ਸਨ। ਜਿਹਨਾ ਦੀ ਵੀ. ਡੀ.ਓ ਕਾਨਫਰੰਸ ਰਾਹੀ ਸੰਤਾਂ ਵੱਲੋਂ ਪ੍ਰਸੰਸਾ ਤੇ ਹੌਂਸਲਾ ਅਫਜਾਈ ਕੀਤੀ ਜਾ ਰਹੀ ਸੀ। ਇਸ ਸਮੇਂ ਬਾਬਾ ਲਖਵੀਰ ਸਿੰਘ, ਬਾਬਾ ਹਿੰਮਤ ਸਿੰਘ ਛੰਨਾਂ ਵਾਲੇ ,ਬਾਬਾ ਗੁਰਦੇਵ ਸਿੰਘ ਮਕਸੂਦੜਾ ,ਸਾਬਕਾ ਮੰਤਰੀ ਹਰਬੰਸ ਲਾਲ , ਭਾਈ ਮਹਿੰਦਰ ਸਿੰਘ ਅੰਬੇਮਾਜਰਾ , ਭਾਈ ਜੀਤ ਸਿੰਘ ਮਕਸੂਦੜਾ ,ਭਾਈ ਜਸਵੀਰ ਸਿੰਘ ਲੋਪੋਂ ਜਥੇਦਾਰ ਦਰਸਨ ਸਿੰਘ ਰੱਬੋਂ ਸੰਜੀਵ ਕੁਮਾਰ ਅਫਰੀਕਾ ਤੇ ਜਸਵਿੰਦਰ ਸਿੰਘ ਰਾਜੀ ਮਕਸੂਦੜਾ ਨੇ ਵੀ ਹਾਜਰੀ ਲਵਾਈ। ਪਿੰਡ ਸਾਰੋਂ ਦੀ ਸੰਗਤ ਵੱਲੋਂ ਖੂਨਦਾਨੀਆ ਲਈ ਫਰੂਟਾ ਦੀ ਸੇਵਾ ਕੀਤੀ ਗਈ। ਖੂਨਦਾਨ ਕੈਂਪ ਵਿੱਚ ਸਿਵਲ ਹਸਪਤਾਲ ਖੰਨਾ , ਦੀਪ ਹਸਪਤਾਲ ਲੁਧਿਆਣਾ, ਪ੍ਰੋ ਹਸਪਤਾਲ ਗਿੱਲ, ਰੈੱਡ ਕਰਾਸ ਲੁਧਿਆਣਾ, ਖੰਨਾ ਨਰਸਿੰਗ ਹੋਮ ਅਤੇ ਗੁਰੂ ਕਿਰਪਾ ਕਲੀਨਿਕ ਖਰੜ ਦੀਆਂ ਟੀਮਾਂ ਵੱਲੋਂ ਬਹੁਤ ਹੀ ਤਨਦੇਹੀ ਨਾਲ ਸੇਵਾਵਾਂ ਨਿਭਾਈਆਂ ਗਈਆ। ਜਿਹਨਾਂ ਨੂੰ ਜੱਥੇ ਵੱਲੋਂ ਯਾਦਗਾਰੀ ਚਿੰਨ ਅਤੇ ਸਿਰੋਪਾਓ ਦੇ ਕਿ ਸਨਮਾਨਿਤ ਕੀਤਾ ਗਿਆ । ਸੰਤ ਬਾਬਾ ਦਰਸਨ ਸਿੰਘ ਖਾਲਸਾ ਜੀ ਦੇ ਸਤਿਕਾਰਯੋਗ ਮਾਤਾ ਜੀ ਨੂੰ ਇਕੱਤਰ ਹੋਏ ਖੂਨ ਨਾਲ ਸੰਗਤ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਦੋ ਵਾਰ ਤੋਲਿਆ ਗਿਆ। ਭਾਈ ਗੁਰਦੀਪ ਸਿੰਘ ਤੇ ਭਾਈ ਹਰਵੰਤ ਸਿੰਘ ਵੱਲੋਂ ਵੱਖ ਵੱਖ ਸੇਵਾਵਾਂ ਨਿਭਾਉਣ ਵਾਲੀ ਸੰਗਤ ਅਤੇ ਸੇਵਾਦਾਰ ਜਿਹੜੇ ਪਿਛਲੇ ਕਈ ਦਿਨ ਤੋਂ ਪੂਰੀ ਤਨਦੇਹੀ ਨਾਲ ਇਸ ਕੈੰਪ ਦੀ ਤਿਆਰੀ ਵਿੱਚ ਲੱਗੇ ਹੋਏ ਸਨ ਦਾ ਧੰਨਵਾਦ ਕੀਤੀ ਗਿਆ। ਸੰਗਤਾਂ ਲਈ ਜੱਥੇ ਵੱਲੋ ਜਿੱਥੇ ਗੁਰੂ ਕੇ ਲੰਗਰ ਅਤੇ ਦੇਸੀ ਚਾਹ ਦੇ ਵਿਸੇਸ਼ ਪ੍ਰਬੰਧ ਕੀਤੇ ਗਏ ਉਥੇ ਪੁਰਾਤਨ ਵਿਰਸੇ ਨੂੰ ਤਾਜਾ ਕਰਵਾਉਂਦੀ ਘੁਲਾੜੀ ਚਲਾ ਕੇ ਸੰਗਤਾਂ ਲਈ ਗਰਮਾ ਗਰਮ ਗੁੜ ਅਤੇ ਰਸ ਦੇ ਵੀ ਲੰਗਰ ਨਿਰਵਿਘਨ ਚੱਲ ਰਹੇ ਸਨ। ਇਹ ਮਹਾਨ ਖੂੂਨਦਾਨ ਕੈੰਪ ਯਾਦਗਾਰੀ ਹੋ ਨਿੱਬੜਿਆ।
Leave a Reply