ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ //////////ਬਲਵਿੰਦਰ ਸਿੰਘ ਬਿੱਲਾ ਪ੍ਰਧਾਨ ਮੌਜ਼ੂਦਾ ਟਰੱਸਟ ਸਨਾਤਨ ਧਰਮ ਸਭਾ (ਰਜਿ.) ਟਰੱਸਟ ਸੁਲਤਾਨਵਿੰਡ ਰੋਡ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੰਦਿਰ ਦੀ ਜ਼ਮੀਨ 01 ਕਨਾਲ 09 ਮਰਲੇ ਜਿਸਦਾ ਖਸਰਾ ਨੰਬਰ 3508/575/4 ਮਿੰਨ ਵਾਕਿਆ ਰਕਬਾ ਸੁਲਤਾਨਵਿੰਡ ਅਰਬਨ ਅੰਮ੍ਰਿਤਸਰ ਹੈ। ਪੁਰਾਣੀਆਂ ਜਮਾਂਬੰਦੀ ਅਤੇ ਤਕਸੀਮ ਦੇ ਵਿੱਚ ਉਕਤ ਖਸਰਾ ਨੰਬਰ ਦੇ ਵਿੱਚ ਗ਼ੈਰ ਮੁਮਕਿਨ ਮੰਦਿਰ ਲਿਖਿਆ ਹੋਇਆ ਹੈ ਅਤੇ ਮੌਕੇ ਤੇ ਮੰਦਿਰ ਮੌਜ਼ੂਦ ਹੈ। ਇਸ ਉਕਤ ਮੰਦਿਰ ਦੇ ਵਿੱਚ 09 ਦੁਕਾਨਾਂ ਬਣੀਆ ਹੋਇਆ ਹਨ। ਜਿਸਦਾ ਕਿਰਾਇਆਂ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਦੁਕਾਨਾਂ ਦਾ ਕਿਰਾਇਆ ਮੌਜ਼ੂਦਾ ਉਕਤ ਟਰੱਸਟ ਕਿਰਾਇਆਂ ਰਸੀਦਾਂ ਦੇ ਕੇ ਵਸੂਲ ਕਰ ਰਹੀ ਹੈ। ਉਕਤ ਦੁਕਾਨਾਂ ਦੇ ਵਿੱਚ ਕਿਰਾਏਦਾਰਾਂ ਦਾ ਵੇਰਵਾ ਇਸ ਤਰਾ ਦੇ ਨਾਲ ਹੈ (1) ਸੋਹਨ ਲਾਲ ਜੋਤੀ ਆਇਸ ਕ੍ਰੀਮ (2) ਨਵੀਨ ਕੁਮਾਰ ਸ਼ਿਵ ਮੈਡੀਕਲ ਸਟੋਰ (3) ਡਾ. ਰਣਜੀਤ ਸਿੰਘ, ਜਿਸ ਕੋਲ ਦੋ ਦੁਕਾਨਾਂ ਹਨ (4) ਮਹਾਜਨ ਪੇਟ (5) ਸੁਭਾਸ਼ ਹੇਅਰ ਸਟਾਇਲ (6) ਚੰਨ ਸਿੰਘ ਕੁਲਚੇਆ ਵਾਲਾ (7) ਰੋਹਿਤ ਕੁਮਾਰ ਹਨ। ਇਹਨਾਂ ਉਕਤ ਕਿਰਾਏਦਾਰਾਂ ਦੇ ਵਿੱਚੋਂ ਡਾ. ਰਣਜੀਤ ਸਿੰਘ ਦੋ ਦੁਕਾਨਾਂ ਦਾ ਕਿਰਾਏਦਾਰ ਹੈ ਅਤੇ ਨਵੀਨ ਕੁਮਾਰ ਪਾਸ ਇੱਕ ਦੁਕਾਨ ਹੈ, ਇਹ ਤਿੰਨੋ ਦੁਕਾਨਾਂ ਮੇਨ ਸੁਲਤਾਨਵਿੰਡ ਰੋਡ ਵਿਖੇ ਹਨ। ਇਹਨਾ ਸਾਰੀਆਂ ਦੁਕਾਨਾਂ ਦੇ ਉੱਪਰ ਮੰਦਿਰ ਟਰੱਸਟ ਕਮੇਟੀ ਦਾ ਵੱਡਾ ਹਾਲ ਬਣਿਆ ਹੋਇਆ ਹੈ, ਜੋ ਸਰਬ ਧਰਮ ਦੇ ਨਾਮ ਨਾਲ ਜਾਣਿਆ ਜਾਦਾ ਹੈ ਅਤੇ ਇਹਨਾਂ ਉਕਤ ਦੁਕਾਨਾਂ ਦੇ ਮਗਰ ਸ਼ਨੀ ਨਵ ਗ੍ਰਹਿ ਮੰਦਿਰ ਬਣਿਆ ਹੋਇਆ ਹੈ।
ਇਹਨਾਂ ਸਾਰੀਆਂ ਦੁਕਾਨਾਂ ਦੀ ਥਾਂ ਤੇ ਮੰਦਿਰ ਕਮੇਟੀ ਨੇ ਮਾਤਾ ਸ੍ਰੀ ਭਦਰਕਾਲੀ ਜੀ ਦਾ ਮੰਦਿਰ ਤੇ ਲੰਗਰ ਹਾਲ ਬਣਾਉਣ ਵਾਸਤੇ ਮਾਨਯੋਗ ਅਦਾਲਤ ਵਿੱਚ ਦੁਕਾਨਾਂ ਖ਼ਾਲੀ ਕਰਵਾਉਂਣ ਦਾ ਕੇਸ ਵੀ ਕੀਤਾ ਹੋਇਆ ਹੈ, ਜੋ ਅੱਜ ਤੱਕ ਫ਼ੈਸਲੇ ਅਧੀਨ ਹੈ। ਡਾ. ਰਣਜੀਤ ਸਿੰਘ ਅਤੇ ਉਸਦੇ ਪੁੱਤਰ ਸਨਮੀਤ ਸਿੰਘ ਅਤੇ ਸ਼ਿਵਾਨੀ ਤੇ ਨਵੀਨ ਕੁਮਾਰ ਨੇ ਗੋਪਾਲ ਕਿਸ਼ਨ ਪੁੱਤਰ ਸ੍ਰੀ ਰਮੇਸਵਰ ਦਾਸ, ਵਾਸੀ 724, ਹਾਊਸ ਫੰਡ ਕੰਮਪਲੈਕਸ, ਨਿਊ ਅੰਮ੍ਰਿਤਸਰ ਜੀ.ਟੀ ਰੋਡ ਅੰਮ੍ਰਿਤਸਰ ਨੇ ਮੰਦਿਰ ਵਾਲੀ ਜ਼ਮੀਨ ਦੀ ਬਿਨਾਂ ਮੌਜ਼ੂਦਾ ਟਰੱਸਟ ਨੂੰ ਦੱਸਿਆਂ, ਰਕਬਾ 43 ਵਰਗ ਗਜ ਦੀ ਰਜਿਸਟਰੀ ਬਿਨਾਂ ਛੱਤ ਤੇ ਰਣਜੀਤ ਸਿੰਘ ਪੁੱਤਰ ਸ੍ਰ. ਬੂਆ ਸਿੰਘ ਅਤੇ ਸਨਮੀਤ ਸਿੰਘ ਪੁੱਤਰ ਸ੍ਰ. ਰਣਜੀਤ ਸਿੰਘ ਵਲਦ ਸ੍ਰ. ਬੂਆ ਸਿੰਘ ਵਾਸੀਆਨ 01 ਬੀ/ਏ ਕੋਰਟ ਰੋਡ ਕੈਨੇਡੀ ਐਵੀਨਿਊ ਅੰਮ੍ਰਿਤਸਰ ਨੇ ਮਿਤੀ 19-07-2024 ਨੂੰ ਆਪਣੇ ਨਾਮ ਤੇ ਤਸਦੀਕ ਕਰਵਾ ਲਈ ਅਤੇ ਬਾਅਦ ਵਿੱਚ 43 ਵਰਗ ਗਜ ਮੰਦਿਰ ਵਾਲੀ ਜਗ੍ਹਾ ਦੇ ਵਿੱਚੋਂ ਰਕਬਾ 14.22 ਵਰਗ ਗਜ ਦਾ ਮੁਖ਼ਤਾਰਨਾਮਾ ਆਮ ਸ਼ਿਵਾਨੀ ਪਤਨੀ ਨਵੀਨ ਕੁਮਾਰ ਵਾਸੀ 5441 ਗਲੀ ਨੰ. 02, ਗੋਬਿੰਦ ਨਗਰ, ਸੁਲਤਾਨਵਿੰਡ ਰੋਡ ਅੰਮ੍ਰਿਤਸਰ ਦੇ ਨਾਮ ਤੇ ਮਿਤੀ 19 07-2024 ਨੂੰ ਤਸਦੀਕ ਕਰਵਾ ਦਿੱਤਾ ਅਤੇ ਇਸ ਮੁਖਤਾਰਨਾਮੇ ਤੇ ਅਗਾਹ ਸ਼ਿਵਾਨੀ ਨੇ ਆਪਣੇ ਪਤੀ ਨਵੀਨ ਕੁਮਾਰ ਪੁੱਤਰ ਸ੍ਰੀ ਸੁਭਾਸ਼ ਕੁਮਾਰ ਵਾਸੀ 5441 ਗਲੀ ਨੰ 02, ਗੋਬਿੰਦ ਨਗਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਦੇ ਹੱਕ ਦੇ ਵਿੱਚ ਰਜਿਸਟਰੀ ਮਿਤੀ 01-10-2024 ਨੂੰ ਤਸਦੀਕ ਕਰਵਾ ਦਿੱਤੀ ਹੈ। ਗੋਪਾਲ ਕਿਸ਼ਨ ਵੱਲੋਂ ਪਹਿਲਾਂ ਮੌਜ਼ੂਦਾ ਟਰੱਸਟ ਨੂੰ ਭੰਗ ਕਰਨ ਲਈ ਮਾਨਯੋਗ ਅਦਾਲਤ ਦੇ ਵਿੱਚ ਕੇਸ ਦਾਇਰ ਕੀਤਾ ਸੀ। ਇਸ ਕੇਸ ਨੂੰ ਮਾਨਯੋਗ ਅਦਾਲਤ ਨੇ ਇਸਦਾ ਕੇਸ ਡਿਸਮਿਸ ਕੀਤਾ ਗਿਆ ਅਤੇ ਅਤੇ ਇਸ ਦੇ ਪੁੱਤਰ ਅਮਿਤ ਬਾਂਗਲਾ ਵੱਲੋਂ ਵੀ ਮੌਜ਼ੂਦਾ ਟਰੱਸਟ ਤੇ ਦੋ ਕੇਸ ਮਾਨਯੋਗ ਅਦਾਲਤ ਵਿਚ ਕੀਤੇ ਗਏ ਅਤੇ ਇਸਦੇ ਕੇਸ ਵੀ ਅਦਾਲਤ ਵਿੱਚ ਡਿਸਮਿਸ ਹੋ ਗਏ। ਉਦੋਂ ਤੋਂ ਹੀ ਗੋਪਾਲ ਕਿਸ਼ਨ ਮੰਦਿਰ ਦੀਆਂ ਝੂਠੀਆ ਟਰੱਸਟਾਂ ਬਣਾ ਕੇ ਮੰਦਿਰ ਵਾਲੀ ਜਗ੍ਹਾ ਨੂੰ ਵੇਚਣਾ ਚਾਹੁੰਦਾ ਹੈ। ਇਸ ਵਾਰ ਇਸ ਨੇ ਮੰਦਿਰ ਵਾਲੀ ਜਗ੍ਹਾ ਦੀ ਮੇਨ ਰੋਡ ਤੋਂ ਰਕਬਾ 43 ਵਰਗ ਗਜ ਦੀ ਰਜਿਸਟਰੀ ਰਣਜੀਤ ਸਿੰਘ ਆਦਿ ਦੇ ਨਾਮ ਕਰ ਦਿੱਤੀ ਹੈ। ਬਲਵਿੰਦਰ ਸਿੰਘ ਬਿੱਲਾ ਨੇ ਮਾਨਯੋਗ ਪੁਲਿਸ ਕਮਿਸ਼ਨਰ ਪਾਸੋਂ ਮੰਗ ਕੀਤੀ ਹੈ ਕਿ ਇਹਨਾਂ ਸਾਰਿਆ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਮੰਦਿਰ ਦੇ ਨਾਮ ਤੇ ਰਜਿਸਟਰੀ ਤਸਦੀਕ ਕਰਵਾਈ ਜਾਵੇ ਜਾਵੇ। ਮਾਨਯੋਗ ਪੁਲਿਸ ਕਮਿਸ਼ਨਰ ਵੱਲੋਂ ਇਹ ਸ਼ਿਕਾਇਤ ਏਡੀਸੀਪੀ ਸਿਟੀ-3 ਮੈਡਮ ਜਸਰੂਪ ਕੌਰ ਨੂੰ ਮਾਰਕ ਕਰ ਦਿੱਤੀ ਹੈ। ਮੰਦਿਰ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਬਿੱਲਾ ਨੇ ਕਿਹਾ ਕਿ ਜੇਕਰ ਉਹਨਾਂ ਨੂ ਇੰਨਸਾਫ਼ ਨਾ ਮਿਲਿਆ ਤਾਂ ਉਹ ਧਰਨਾ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋ ਜਾਣਗੇ।
Leave a Reply