ਹਰਿਆਣਾ ਖ਼ਬਰਾਂ

ਪੀਐਮ-ਕਿਸਾਨ ਨਿਧੀ ਦੀ 21ਵੀਂ ਕਿਸਤ ਜਾਰੀ  ਹਰਿਆਣਾ ਦੇ 15.82 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ ਆਏ 316.38 ਕਰੋੜ ਰੁਪਏ

ਅੰਨਦਾਤਾ ਨੂੰ ਮਜਬੂਤ, ਸਸ਼ਕਤ ਅਤੇ ਖੁਸ਼ਹਾਲ ਬਨਾਉਣਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸੰਕਲਪ- ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਮੁੱਲ-ਵਰਧਿਤ ਫਸਲਾਂ ਅਤੇ ਪ੍ਰੋਸੈਂਸਿੰਗ ਯੂਨਿਟਸ ਦੇ ਵੱਲ ਵੱਧਣ, ਏਗਰੀ-ਟੂਰੀਜ਼ਮ, ਬ੍ਰਾਂਡਿੰਗ ਅਤੇ ਫਾਰਮ-ਟੂ-ਫੋਰਕ ਮਾਡਲ ਅਪਨਾਉਣ  ਮੁੱਖ ਮੰਤਰੀ

ਚੰਡੀਗੜ੍ਹ  ( ਜਸਟਿਸ ਨਿਊਜ਼ )

– ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਤਮਿਲਨਾਡੂ ਦੇ ਕੋਯੰਬਟੂਰ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨੀਧੀ ਯੋਜਨਾ ਤਹਿਤ ਪੂਰੇ ਦੇਸ਼ ਦੇ ਕਿਸਾਨਾਂ ਦੇ ਖਾਤਿਆਂ ਵਿੱਚ 21ਵੀਂ ਕਿਸਤ ਜਾਰੀ ਕੀਤੀ। ਇਸ ਮੌਕੇ ‘ਤੇ ਹਰਿਆਣਾ ਦੇ 15 ਲੱਖ 82 ਹਜਾਰ ਕਿਸਾਨਾਂ ਨੂੰ 316 ਕਰੋੜ 38 ਲੱਖ ਕਰੋੜ ਰੁਪਏ ਦੀ ਰਕਮ ਸਿੱਧੇ ਲਾਭਕਾਰਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਗਈ।

          ਇਸ ਮੌਕੇ ‘ਤੇ ਜਿਲ੍ਹਾ ਪਲਵਲ ਵਿੱਚ ਰਾਜ ਪੱਧਰੀ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ। ਇਸ ਤੋਂ ਇਲਾਵਾ, ਸਾਰੇ ਜਿਲ੍ਹਿਆਂ ਵਿੱਚ ਵੀ ਪ੍ਰੋਗਰਾਮ ਆਯੋਜਿਤ ਕੀਤੇ ਗਏ, ਜਿਸ ਵਿੱਚ ਕੈਬਨਿਟ ਮੰਤਰੀਆਂ, ਰਾਜ ਮੰਤਰੀਆਂ ਅਤੇ ਸਾਂਸਦਾਂ ਨੇ ਹਿੱਸਾ ਲਿਆ। ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਲਾਇਵ ਪ੍ਰਸਾਰਣ ਦੇਖਿਆ ਅਤੇ ਸੁਣਿਆ ਗਿਆ।

          ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਦਾ 21ਵੀਂ ਕਿਸਤ ਜਾਰੀ ਕਰਨ ਲਈ ਧੰਨਵਾਦ ਕਰਦੇ ਹੋਏ ਦਸਿਆ ਕਿ ਅੱਜ ਜਿਲ੍ਹਾ ਪਲਵਲ ਦੇ 74,299 ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 14 ਕਰੋੜ 86 ਲੱਖ ਰੁਪਏ ਦੀ ਰਕਮ ਭੇਜੀ ਗਈ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨੀਧੀ ਯੋਜਨਾ ਤਹਿਤ ਹੁਣ ਤੱਕ ਜਾਰੀ 21 ਕਿਸਤਾਂ ਰਾਹੀਂ ਹਰਿਆਣਾ ਦੇ ਕਿਸਾਨਾਂ ਨੂੰ ਕੁੱਲ 7,233 ਕਰੋੜ 74 ਲੱਖ ਰੁਪਏ ਦੀ ਰਕਮ ਪ੍ਰਦਾਨ ਕੀਤੀ ਜਾ ਚੁੱਕੀ ਹੈ।

          ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਕਿਸਾਨ ਨੁੰ ਮਜਬੂਤ, ਸਸ਼ਕਤ ਅਤੇ ਖੁਸ਼ਹਾਲ ਬਨਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਰਿਵਾਇਤੀ ਖੇਤੀ ਤੋਂ ਅੱਗੇ ਵੱਧਦੇ ਹੋਏ ਮੁੱਲ-ਵਰਧਿਤ ਫਸਲਾਂ ਦੇ ਵੱਲ ਰੁੱਖ ਕਰਨ, ਫਾਰਮ ਪ੍ਰੋਸੈਸਿੰਗ ਯੂਨਿਟਸ ਸਥਾਪਿਤ ਕਰਨ, ਫਾਰਮ-ਟੂ-ਫੋਰਕ ਮਾਡਲ ਅਪਨਾਉਣ ਅਤੇ ਏਗਰੀ-ਟੂਰੀਜ਼ਮ ਅਤੇ ਬ੍ਰਾਂਡਿੰਗ ਨੂੰ ਪ੍ਰੋਤਸਾਹਨ ਦੇਣ।

ਸੁਤੰਤਰਤਾ ਦੀ ਸ਼ਤਾਬਦੀ ਤੱਕ ਆਤਮਨਿਰਭਰ ਅਤੇ ਡਿਜੀਟਲ ਰੂਪ ਨਾਲ ਮਜਬੂਤ ਹੋਵੇਗਾ ਕਿਸਾਨ

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2047 ਤੱਕ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਲਈ 4 ਥੰਮ੍ਹਾਂ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਇੰਨ੍ਹਾਂ ਵਿੱਚ ਕਿਸਾਨ, ਗਰੀਬ, ਮਹਿਲਾ ਅਤੇ ਨੋਜੁਆਨ ਸ਼ਾਮਿਲ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸਾਡੇ ਪਹਿਲੇ ਥੰਮ੍ਹ ਕਿਸਾਨ ਭਰਾਵਾਂ ਦੀ ਖੁਸ਼ਹਾਲੀ ਨਾਲ ਹੀ ਇਸ ਸੰਕਲਪ ਨੂੰ ਪੂਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਇਸੀ ਵਿਜ਼ਨ ਨੂੰ ਸਾਕਾਰ ਕਰਨ ਲਈ ਅਸੀਂ ਹਰਿਆਣਾ ਵਿੱਚ ਕਿਸਾਨਾਂ ਦੀ ਖੁਸ਼ਹਾਲੀ ਅਤੇ ਖੇਤੀਬਾੜੀ ਖੇਤਰ ਨੂੰ ਲਾਭਕਾਰੀ ਬਨਾਉਣ ਲਈ ਲਗਾਤਾਰ ਯਤਨਸ਼ੀਲ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਦੂਰਦਰਸ਼ੀ ਅਗਵਾਈ ਹੇਠ ਹਰਿਆਣਾ ਵਿਕਸਿਤ ਭਾਰਤ-ਵਿਕਸਿਤ ਹਰਿਆਣਾ ਦੀ ਦਿਸ਼ਾ ਵਿੱਚ ਤੇਜੀ ਨਾਲ ਅੱਗੇ ਵੱਧ ਰਿਹਾ ਹੈ। ਸਾਲ 2047 ਵਿੱਚ ਜਦੋਂ ਭਾਰਤ ਸੁਤੰਤਰਤਾ ਦੀ ਸ਼ਤਾਬਦੀ ਮਨਾਏਗਾ, ਉਦੋਂ ਸਾਡਾ ਕਿਸਾਨ ਆਤਮਨਿਰਭਰ, ਜਲ੍ਹ ਅਤੇ ਵਾਤਾਵਰਣ ਦੇ ਪ੍ਰਤੀ ਸੁਚੇਤ, ਡਿਜੀਟਲ ਰੂਪ ਨਾਲ ਮਜਬੂਤ, ਵਿਸ਼ਵ ਬਾਜਾਰ ਨਾਲ ਜੁੜਿਆ ਹੋਇਆ ਅਤੇ ਉੱਚ ਗੁਣਵੱਤਾ ਅਤੇ ਬ੍ਰਾਂਡੇਡ ਉਤਪਾਦਨ ਦਾ ਪ੍ਰਮੁੱਖ ਕੇਂਦਰ ਹੋਵੇਗਾ।

          ਮੁੱਖ ਮੰਤਰੀ ਨੇ ਕਿਸਾਨ ਭਲਾਈ ਲਈ ਚਲਾਈ ਜਾ ਰਹੀ ਵੱਖ-ਵੱਖ ਯੋਜਨਾਵਾਂ ਦਾ ਵਰਨਣ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਕਿਸਾਨ ਹੁਣ ਰਾਸ਼ਟਰੀ ਨੀਤੀ ਦੇ ਕੇਂਦਰ ਬਣ ਚੁੱਕੇ ਹਨ। ਸੂਬੇ ਵਿੱਚ ਜਿੱਥੇ ਕੁਦਰਤੀ ਖੇਤੀ ਨੂੰ ਪ੍ਰਤੋਸਾਹਨ ਦਿੱਤਾ ਜਾ ਰਿਹਾ ਹੈ, ਉੱਥੇ ਰਾਜ ਸਰਕਾਰ ਬਾਗਬਾਨੀ ਫਸਲਾਂ ਨੂੰ ਪਰੰਪਰਾਗਤ ਫਸਲਾਂ ਦੇ ਵਿਕਲਪ ਵਜੋ ਪ੍ਰੋਤਸਾਹਿਤ ਕਰ ਰਹੀ ਹੈ ਤਾਂ ਜੋ ਕਿਸਾਨ ਫੱਲ ਅਤੇ ਸਬਜੀਆਂ ਦੇ ਵੱਲ ਵੱਧ ਦਿਲਚਸਪੀ ਲੈਣ। ਉਨ੍ਹਾਂ ਨੇ ਦਸਿਆ ਕਿ ਪਰਾਲੀ ਪ੍ਰੋਤਸਾਹਨ ਯੋਜਨਾ ਤਹਿਤ ਦਿੱਤੀ ਜਾਣ ਵਾਲੀ ਪ੍ਰੋਤਸਾਹਨ ਰਕਮ ਨੂੰ 1,000 ਰੁਪਏ ਤੋਂ ਵਧਾ ਕੇ 1,200 ਰੁਪਏ ਪ੍ਰਤੀ ਏਕੜ ਕਰ ਦਿੱਤਾ ਗਿਆ ਹੈ। ਬਾਗਬਾਨੀ ਕਿਸਾਨਾਂ ਨੂੰ ਬਾਜ਼ਾਰ ਦੇ ਉਤਾਰ-ਚੜਾਅ ਤੋਂ ਸੁਰੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਭਾਵਾਂਤਰ ਭਰਪਾਈ ਯੋਜਨਾ ਤਹਿਤ ਪਿਛਲੇ 11 ਸਾਲਾਂ ਵਿੱਚ 30 ਹਜਾਰ ਕਿਸਾਨਾਂ ਨੂੰ 135 ਕਰੋੜ ਰੁਪਏ ਦੀ ਸਹਾਇਤਾ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾ ਚੁੱਕੀ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਪਹਿਲਾਂ ਸੂਬਾ ਹੈ, ਜਿੱਥੇ ਕਿਸਾਨਾਂ ਦੀ ਸਾਰੀ ਫਸਲਾਂ ਦੀ ਸਰਕਾਰੀ ਖਰੀਦ ਘੱਟੋ ਘੱਟ ਸਹਾਇਕ ਮੁੱਲ (ਐਮਐਸਪੀ) ‘ਤੇ ਕੀਤੀ ਜਾਂਦੀ ਹੈ ਅਤੇ ਫਸਲ ਖਰੀਦ ਦਾ ਭੁਗਤਾਨ 48 ਘੰਟੇ ਦੇ ਅੰਦਰ ਕਿਸਾਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਯੁਵਾ ਪੀੜੀ ਨੂੰ ਨਵਾਚਾਰ ਅਤੇ ਕਾਰੋਬਾਰ ਵਜੋ ਅਪਣਾ ਰਹੇ ਹਨ। ਡਿਜੀਟਲ ਡੇਟਾ ਵਿਵਸਥਾ ਰਾਹੀਂ ਹੁਣ ਕਿਸਾਨਾਂ ਨੂੰ ਵੱਖ-ਵੱਖ ਯੋਜਨਾਵਾਂ ਦਾ ਲਾਭ ਸਰਲ, ਪਾਰਦਰਸ਼ੀ ਅਤੇ ਤੇਜ ਗਤੀ ਨਾਲ ਉਪਲਬਧ ਹੋ ਰਿਹਾ ਹੈ।

ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਕਿਸਾਨ ਹਿੱਤ ਵਿੱਚ ਅਨੇਕ ਮਹਤੱਵਪੂਰਣ ਯੋਜਨਾਵਾਂ ਸੰਚਾਲਿਤ ਕੀਤੀਆਂ ਜਾ ਰਹੀਆਂ  ਰਣਬੀਰ ਗੰਗਵਾ

          ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਹਰਿਆਣਾ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਸਿੰਘ ਗੰਗਵਾ ਨੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਦੇ ਖਾਤਿਆਂ ਵਿੱਚ 21ਵੀਂ ਕਿਸਤ ਵਜੋ ਕਰੋੜਾਂ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨੀਧੀ ਯੋਜਨਾ ਤਹਿਤ ਕਿਸਾਨਾਂ ਨੂੰ ਪ੍ਰਤੀ ਸਾਲ 6,000 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਕਿਸਾਨ ਹਿੱਤ ਵਿੱਚ ਅਨੇਕ ਮਹਤੱਵਪੂਰਣ ਯੋਜਨਾਵਾਂ ਸੰਚਾਲਿਤ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਲਾਭ ਪੂਰੇ ਦੇਸ਼ ਦੇ ਕਿਸਾਨ ਚੁੱਕ ਰਹੇ ਹਨ।

          ਪ੍ਰੋਗਰਾਮ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਪ੍ਰਧਾਨ ਸਕੱਤਰ ਪੰਕਜ ਅਗਰਵਾਲ, ਜਿਲ੍ਹਾ ਪ੍ਰਧਾਨ ਵਿਪਿਨ ਬੈਂਸਲਾ, ਸਾਬਕਾ ਵਿਧਾਇਕ ਜਗਦੀਸ਼ ਨਾਇਰ, ਦੀਪਕ ਮੰਗਲਾ, ਪ੍ਰਵੀਣ ਡਾਂਗਰ, ਸਾਬਕਾ ਸਾਂਸਦ ਲੇਫਟੀਨੈਂਟ ਜਨਰਲ ਡੀ ਪੀ ਵੱਤਸ, ਜਿਲ੍ਹਾ ਪਰਿਸ਼ਦ ਚੇਅਰਮੈਨ ਨਰੇਂਦਰ, ਵਾਇਸ ਚੇਅਰਮੈਨ ਉਮੇਸ਼ ਸਮੇਤ ਹੋਰ ਮਾਣਯੋਗ ਵੀ ਮੌਜੂਦ ਰਹੇ।

ਵਿਕਾਸ ਕੰਮਾਂ ਨੂੰ ਸਮੇ-ਸਿਰ ਪੜਾਅਵਾਰ ਪੂਰਾ ਕਰਨ ਅਧਿਕਾਰੀ-ਸ਼ਿਆਮ ਸਿੰਘ ਰਾਣਾ

ਚੰਡੀਗੜ੍ਹ  (ਜਸਟਿਸ ਨਿਊਜ਼  )

-ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਦੀ ਅਗਵਾਈ ਹੇਠ ਯਮੁਨਾਨਗਰ ਵਿੱਚ ਜ਼ਿਲ੍ਹਾ ਖਣਿਜ ਫਾਉਂਡੇਸ਼ਨ ( ਡੀਐਮਐਫ਼ ) ਦੀ ਮੀਟਿੰਗ ਹੋਈ। ਉਨ੍ਹਾਂ ਨੇ ਜ਼ਿਲ੍ਹੇ ਵਿੱਚ ਚਲ ਰਹੇ ਵਿਕਾਸ ਕੰਮਾਂ ਦੀ ਵਿਸਥਾਰ ਨਾਲ ਜਾਣਕਾਰੀ ਲੈਂਦੇ ਹੋਏ ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਵਿਕਾਸ ਕੰਮਾਂ ਨੂੰ ਸਮੇ-ਸਿਰ ਪੜਾਅਵਾਰ ਪੂਰਾ ਕਰਨ। ਉਨ੍ਹਾਂ ਨਾਲ ਇਸ ਮੀਟਿੰਗ ਵਿੱਚ ਯਮੁਨਾਨਗਰ ਦੇ ਵਿਧਾਇਕ ਸ੍ਰੀ ਘਨਸ਼ਿਆਮ ਦਾਸ ਅਰੋੜਾ ਵੀ ਮੌਜ਼ੂਦ ਰਹੇ।

ਸ੍ਰੀ ਸ਼ਿਆਮ ਸਿੰਘ ਰਾਣਾ ਨੇ ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ ਕਿ ਅਪਣੇ ਵਿਭਾਗ ਨਾਲ ਸਬੰਧਿਤ ਸਾਰੇ ਕੰਮ 30 ਨਵੰਬਰ ਤੱਕ ਪੂਰੇ ਕਰ ਲੈਣ ਅਤੇ ਨਿਰਮਾਣ ਕੰਮਾਂ ਵਿੱਚ ਪ੍ਰਯੋਗ ਹੋਣ ਵਾਲੀ ਸਾਮਗਰੀ ਦੀ ਗੁਣਵੱਤਾ ਦੀ ਵੀ ਲਗਾਤਾਰ ਜਾਂਚ ਅਤੇ ਚੈਕਿੰਗ ਕਰਨ। ਉਨ੍ਹਾਂ ਨੇ ਦੱਸਿਆ ਕਿ ਸਾਰੇ ਅਧਿਕਾਰੀ ਕਿਸਾਨਾਂ ਅਤੇ ਆਮਜਨ ਲਈ ਆਏ ਬਜਟ ਦਾ ਪੂਰਾ ਇਸਤੇਮਾਲ ਕਰਨ ਲਈ ਇਸ ਦਾ ਆਂਕਲਨ ਕਰ ਲੈਣ ਤਾਂ ਜੋ ਬਜਟ ਲੈਪਸ ਨਾ ਹੋ ਜਾਵੇ।

ਉਨ੍ਹਾਂ ਨੇ ਰੈਡਕ੍ਰਾਸ ਕਮੇਟੀ ਨੂੰ ਰਜਿਸਟਰਡ ਕੀਤੇ ਗਏ ਯੋਗ ਦਿਵਿਆਂਗ ਨਾਗਰਿਕਾਂ ਨੂੰ ਟ੍ਰਾਈ-ਸਾਇਕਿਲ ਅਤੇ ਆਰਟੀਫ਼ਿਸ਼ਲ ਅੰਗ ਅਤੇ ਕੰਨਾਂ ਦੀ ਮਸ਼ੀਨ ਵੰਡ ਕਰਨ ਲਈ 5 ਲੱਖ ਰੁਪਏ ਦਿੱਤੇ।

ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਹੁਣ ਤੱਕ ਜੋ ਵੀ ਵਿਕਾਸ ਕੰਮ ਕਰਵਾਏ ਗਏ ਹਨ ਸਬੰਧਿਤ ਅਧਿਕਾਰੀ ਉਪਯੋਗਿਤਾ ਸਰਟੀਫਿਕੇਟ ਜਲਦ ਜਮਾ ਕਰਨ ਤਾਂ ਜੋ ਅੱਗੇ ਹੋਰ ਵਿਕਾਸ ਕੰਮ ਕੀਤੇ ਜਾ ਸਕਣ।

ਉਨ੍ਹਾਂ ਨੇ ਕਿਹਾ ਕਿ ਸਾਰੇ ਵਿਭਾਗਾਂ ਦੇ ਅਧਿਕਾਰੀ ਹਰਿਆਣਾ ਸਰਕਾਰ ਦੀ ਸਾਰੀ ਨੀਤੀਆਂ ਅਤੇ ਯੋਜਨਾਵਾਂ ਨੂੰ ਅਮਲ ਵਿੱਚ ਲਿਆਉਣ ਦੇ ਸਾਰੇ ਉਪਾਅ ਕਰਨ ਤਾਂ ਜੋ ਆਮਜਨ ਨੂੰ ਸਰਕਾਰ ਦੀ ਯੋਜਨਾਵਾਂ ਦਾ ਪੂਰਾ ਲਾਭ ਮਿਲ ਸਕੇ ਉਸ ਦੇ ਲਈ ਜੋ ਵੀ ਮਦਦ ਚਾਹੀਦੀ ਹੈ ਉਸ ਦੇ ਲਈ ਅਸੀ ਤਿਆਰ ਹਾਂ।

ਸੈਂਟਰਲ ਸੈਕਟਰ ਸਕੀਮ ਆਫ ਸਕਾਲਰਸ਼ਿਪ ਫੋਰ ਕਾਲਜ ਐਂਡ ਯੂਨੀਵਰਸਿਟੀ ਸਟੂਡੈਂਟ ਲਈ ਆਨਲਾਇਨ ਬਿਨੈ ਕਰਨ ਦੀ ਵਧਾਈ ਆਖੀਰੀ ਮਿੱਤੀ

ਚੰਡੀਗੜ੍ਹ   ( ਜਸਟਿਸ ਨਿਊਜ਼ )

– ਭਾਰਤ ਸਰਕਾਰ ਦੇ ਸਿਖਿਆ ਮੰਤਰਾਲੇ ਵੱਲੋਂ ਸੰਚਾਲਿਤ ਪ੍ਰਧਾਨ ਮੰਤਰੀ ਉੱਚੇਰੀ ਸਿਖਿਆ ਪ੍ਰੋਤਸਾਹਨ ਯੋਜਨਾ ਤਹਿਤ ਸੈਂਟਰਲ ਸੈਕਟਰ ਸਕੀਮ ਆਫ ਸਕਾਲਰਸ਼ਿਪ ਫੋਰ ਕਾਲਜ ਐਂਡ ਯੂਨੀਵਰਸਿਟੀ ਸਟੂਡੈਂਟ (PM-USP CSSS) ਸਾਲ 2025-26 ਲਈ ਆਨਲਾਇਨ ਬਿਨੈ-ਪੱਤਰ ਭਰਨ ਦੀ ਆਖੀਰੀ ਮਿੱਤੀ ਮੰਤਰਾਲੇ ਵੱਲੋਂ 15 ਨਵੰਬਰ, 2025 ਨਿਰਧਾਰਿਤ ਕੀਤੀ ਗਈ ਸੀ, ਜਿਸ ਨੂੰ ਹੁਣ ਵਧਾ ਕੇ 30 ਨਵੰਬਰ, 2025 ਕਰ ਦਿੱਤਾ ਹੈ। ਇਹ ਪ੍ਰਕ੍ਰਿਆ 02 ਜੂਨ, 2025 ਤੋਂ ਸ਼ੁਰੂ ਹੋ ਚੁੱਕੀ ਹੈ।

          ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਬੋਰਡ ਦੇ ਬੁਲਾਰੇ ਨੇ ਦਸਿਆ ਕਿ ਇਸ ਸਕੀਮ ਲਈ ਫ੍ਰੈਸ਼ ਸਕਾਲਰਸ਼ਿਪ ਦੇ ਯੋਗ ਵਿਦਿਆਰਥੀ/ਵਿਦਿਆਰਥਣਾਂ ਦੀ ਮੈਰਿਟ ਕੱਟ ਆਫ ਲਿਸਟ ਬੋਰਡ ਦੀ ਅਧਿਕਾਰਕ ਵੈਬਸਾਇਟ www.bseh.org.in ‘ਤੇ ਉਪਲਬਧ ਹੈ। ਇਸ ਤੋਂ ਇਲਾਵਾ, ਰਿਨਿਯੁਵਲ ਦੇ ਯੋਗ ਵਿਦਿਆਰਥੀ/ਵਿਦਿਆਰਥਣਾਂ ਸਿਖਿਆ ਮੰਤਰਾਲੇ, ਭਾਰਤ ਸਰਕਾਰ, ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਿਨੈ ਕਰ ਸਕਦੇ ਹਨ। ਇਸ ਸਬੰਧ ਵਿੱਚ ਦਿਸ਼ਾ-ਨਿਰਦੇਸ਼ National Scholarship Portal (www.scholarships.gov.in) ‘ਤੇ ਉੱਪਲਬਧ ਹਨ।

          ਉਨ੍ਹਾਂ ਨੇ ਦਸਿਆ ਕਿ ਸਾਰੇ ਕਾਲਜਾਂ/ਯੂਨੀਵਰਸਿਟੀਆਂ/ਸੰਸਥਾਨਾਂ (L-1) ਵੱਲੋਂ ਫ੍ਰੈਸ਼ ਤੇ ਨਵੀਨੀਕਰਣ (ਰਿਨਿਯੂਵਲ) ਦੇ ਆਨਲਾਇਨ ਸਕਾਲਰਸ਼ਿਪ ਤਹਿਤ ਪ੍ਰਾਪਤ ਬਿਨਿਆਂ ਦਾ ਹੁਣ 15 ਦਸੰਬਰ, 2025 ਤੱਕ ਤਸਦੀਕ ਕੀਤੀ ਜਾਣੀ ਹੈ ਅਤੇ ਰਾਜ ਨੋਡਲ ਅਧਿਕਾਰੀ (L-2) ਵੱਲੋਂ 31 ਦਸੰਬਰ, 2025 ਤੱਕ ਤਸਦੀਕ ਕੀਤੀ ਜਾਣੀ ਹੈ।

          ਉਨ੍ਹਾਂ ਨੇ ਅੱਗੇ ਦਸਿਆ ਕਿ ਸਕਾਲਰਸ਼ਿਪ ਲਈ ਯੋਗ ਵਿਦਿਆਰਥੀ/ਵਿਦਿਆਰਥਾਂ ਫ੍ਰੈਸ਼ ਅਤੇ ਪਹਿਲੇ, ਦੂਜੇ, ਤੀਜੇ ਤੇ ਚੌਥੇ ਨਵੀਨੀਕਰਣ (ਰਿਨਿਯੂਵਲ) ਤਹਿਤ National Scholarship Portal (www.scholarships.gov.in) ‘ਤੇ 31 ਨਵੰਬਰ, 2025 ਤੱਕ ਆਨਲਾਇਨ ਬਿਨੈ ਕਰਨਾ ਯਕੀਨੀ ਕਰਨ। ਸਾਰੇ ਕਾਲਜਾਂ/ਯੂਨੀਵਰਸਿਟੀਆਂ/ਸੰਸਥਾਨਾਂ ਨੂੰ ਵੀ ਨਿਰਦੇਸ਼ ਦਿੱਤੇ ਜਾਂਦੇ ਹਨ ਕਿ ਉਹ ਆਪਣੇ ਪੱਧਰ ‘ਤੇ ਵਿਦਿਆਰਥੀ/ਵਿਦਿਆਰਥਣਾਂ ਨੁੰ ਬਿਨੈ ਕਰਨ ਲਈ ਸੂਚਿਤ ਕਰਦੇ ਹੋਏ ਅਜਿਹੇ ਬਿਨਿਆਂ ਦਾ ਜਲਦੀ ਤੋਂ ਜਲਦੀ ਆਨਲਾਇਨ ਤਸਦੀਕ ਕਰਨ ਤਾਂ ਜੋ ਸਕੇਂ ‘ਤੇ ਸਕਾਲਰਸ਼ਿਪ ਦਾ ਭੁਗਤਾਨ ਕੀਤਾ ਜਾ ਸਕੇ।

ਹਰਿਆਣਾ ਵਿੱਚ ਜ਼ਿਲ੍ਹਾ ਪ੍ਰੀਸ਼ਦਾਂ, ਡੀਆਰਡੀਏ ਲਈ ਲਿੰਕ ਅਧਿਕਾਰੀ ਨਾਮਜਦ

ਚੰਡੀਗੜ੍ਹ  ( ਜਸਟਿਸ ਨਿਊਜ਼ )

-ਹਰਿਆਣਾ ਸਰਕਾਰ ਨੇ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਡੀਆਰਡੀਏ ਦੇ ਮੁੱਖ ਕਾਰਜਕਾਰੀ ਅਧਿਕਾਰਿਆਂ ਦੀ ਗੈਰ-ਹਾਜ਼ਰੀ ਵਿੱਚ ਇਨ੍ਹਾਂ ਦੇ ਕਾਮਕਾਜ ਦਾ ਸੁਚਾਰੂ ਸੰਚਾਲਨ ਯਕੀਨੀ ਕਰਨ ਦੇ ਟੀਚੇ ਨਾਲ ਲਿੰਕ ਅਧਿਕਾਰੀ ਨਾਮਜਦ ਕੀਤੇ ਹਨ।

ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਇਸ ਸਬੰਧ ਵਿੱਚ ਜਾਰੀ ਇੱਕ ਪੱਤਰ ਅਨੁਸਾਰ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਡੀਆਰਡੀਏ ਦੇ ਮੁੱਖ ਕਾਰਜਕਾਰੀ ਅਧਿਕਾਰਿਆਂ ਦੇ ਮਾਮਲੇ ਵਿੱਚ ਉਸੇ ਜ਼ਿਲ੍ਹੇ ਦੇ ਵਧੀਕ ਡਿਪਟੀ ਕਮੀਸ਼ਨਰ ਨੂੰ ਲਿੰਕ ਅਧਿਕਾਰੀ-1, ਜ਼ਿਲ੍ਹਾ ਨਗਰ ਕਮੀਸ਼ਨਰ ਨੂੰ ਲਿੰਕ ਅਧਿਕਾਰੀ-2 ਅਤੇ ਜ਼ਿਲੇ ਦੇ ਮੁੱਖ ਦਫ਼ਤਰ ਉਪ ਮੰਡਲ ਦੇ ਉਪ ਮੰਡਲ ਅਧਿਕਾਰੀ ( ਨਾਗਰਿਕ ) ਨੂੰ ਲਿੰਕ ਅਧਿਕਾਰੀ-3 ਨਾਮਜਦ ਕੀਤਾ ਗਿਆ ਹੈ।

ਇਹ ਲਿੰਕ ਅਧਿਕਾਰੀ ਛੁੱਟੀ, ਸਿਖਲਾਈ, ਦੌਰੇ, ਚੌਣ ਡਿਯੁਟੀ ਅਤੇ ਟ੍ਰਾਂਸਫਰ ਜਾਂ ਸੇਵਾ ਮੁਕਤ ਦੇ ਚਲਦੇ ਜਾਂ ਕਿਸੇ ਹੋਰ ਕਾਰਨ ਨਾਲ ਸਬੰਧਿਤ ਅਧਿਕਾਰੀ ਦੀ ਗੈਰ-ਮੌਜ਼ੂਦਗੀ ਵਿੱਚ ਉਨ੍ਹਾਂ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਡੀਆਰਡੀਏ ਦਾ ਕਾਮਕਾਜ ਵੇਖਣੇ।

ਜੌਂ ਅਤੇ ਕਣਕ ਦੇ ਪ੍ਰਦਰਸ਼ਨ ਪਲਾਂਟ, ਬੀਜ ਵੰਡ, ਪੌਧ ਅਤੇ ਮਿੱਟੀ ਸਰੰਖਣ ਪ੍ਰਬੰਧਨ ਲਈ ਦਿੱਤੀ ਜਾਵੇਗੀ ਸਬਸਿਡੀ

ਇੱਛੁਕ ਕਿਸਾਨ ਕਰ ਸਕਦੇ ਹਨ ਅਪਲਾਈ

ਚੰਡੀਗੜ੍ਹ  ( ਜਸਟਿਸ ਨਿਊਜ਼ )

ਹਰਿਆਣਾ ਸਰਕਾਰ ਵੱਲੋਂ ਰਾਸ਼ਟਰੀ ਖੁਰਾਕ ਸੁਰੱਖਿਆ ਅਤੇ ਪੋਸ਼ਣ ਮਿਸ਼ਨ ( ਮੋਟੇ ਅਨਾਜ ) ਸਕੀਮ ਤਹਿਤ ਹਰਿਆਣਾ ਦੇ ਪੰਚਕੂਲਾ, ਰੋਹਤਕ, ਭਿਵਾਨੀ, ਸਿਰਸਾ, ਹਿਸਾਰ, ਝੱਜਰ ਅਤੇ ਚਰਖੀ ਦਾਦਰੀ ਸਮੇਤ 7 ਜ਼ਿਲ੍ਹਿਆਂ ਵਿੱਚ ਜੌਂ ਅਨਾਜ ਦੇ ਬੀਜ ਵੰਡ ਅਤੇ ਪ੍ਰਦਰਸ਼ਨ ਪਲਾਂਟ, ਪੌਧ ਅਤੇ ਮਿੱਟੀ ਸਰੰਖਣ ਦੀ ਵੰਡ ‘ਤੇ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਣੀ ਹੈ। ਸਬਸਿਡੀ ਲੈਣ ਦੇ ਇੱਛੁਕ ਕਿਸਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਹਰਿਆਣਾ ਦੀ ਵੈਬਸਾਇਡ https://agriharyana.gov.in/ ‘ਤੇ ਕਲਿਕ ਕਰਨ। ਇਸ ਤੋਂ ਬਾਅਦ ਉਹ ਅਪਲਾਈ ਪ੍ਰਕਿਰਿਆ ਪੂਰੀ ਕਰ ਸਕਦੇ ਹਨ।

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਬੁਲਾਰੇ ਨੇ ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸਾਨ ਆਪਣੀ ਫਸਲ ਦੀ ਬਿਜਾਈ ਅਤੇ ਫਸਲ ਦੇ ਸਮੇ ਅਨੁਸਾਰ ਤੱਕ ਕਰ ਸਕਦੇ ਹਨ। ਵੱਧ ਜਾਣਕਾਰੀ ਲਈ ਆਪਣੇ ਖੇਤਰ ਦੇ ਖੇਤੀਬਾੜੀ ਵਿਕਾਸ ਅਧਿਕਾਰੀ ਖੰਡ ਖੇਤੀਬਾੜੀ ਅਧਿਕਾਰੀ/ ਉਪਮੰਡਲ ਖੇਤੀਬਾੜੀ ਅਧਿਕਾਰੀ/ ਉਪ ਖੇਤੀਬਾੜੀ ਨਿਦੇਸ਼ਕ ਦੇ ਦਫ਼ਤਰ ਵਿੱਚ ਸੰਪਰਕ ਕਰ ਸਕਦੇ ਹਨ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਰਾਸ਼ਟਰੀ ਖੁਰਾਕ ਸੁਰੱਖਿਆ ਅਤੇ ਪੋਸ਼ਣ ਮਿਸ਼ਨ ( ਕਣਕ ) ਸਕੀਮ ਤਹਿਤ ਹਰਿਆਣਾ ਦੇ 8 ਜ਼ਿਲ੍ਹੇ ਅੰਬਾਲਾ, ਭਿਵਾਨੀ, ਹਿਸਾਰ, ਝੱਜਰ, ਮੇਵਾਤ, ਪਲਵਲ, ਚਰਖੀ ਦਾਦਰੀ ਅਤੇ ਰੋਹਤਕ ਵਿੱਚ ਕਣਕ ਦੇ ਪ੍ਰਦਰਸ਼ਨ ਪਲਾਂਟ, ਬੀਜ ਵੰਡ, ਪੌਧ ਅਤੇ ਮਿੱਟੀ ਸਰੰਖਣ ਪ੍ਰਬੰਧਨ ਦੇ ਵੰਡ ‘ਤੇ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਣੀ ਹੈ। ਇਹ ਸਬਸਿਡੀ ਲੈਣ ਦੇ ਇੱਛੁਕ ਕਿਸਾਨ ਵੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਹਰਿਆਣਾ ਦੀ ਵੈਬਸਾਇਟ https://agriharyana.gov.in/ ‘ਤੇ ਜਾ ਕੇ ਕਲਿਕ ਕਰਕੇ ਅਪਲਾਈ ਕਰ ਸਕਦੇ ਹਨ। ਇਸ ਫਸਲ ਲਈ ਵੀ ਕਿਸਾਨ ਬਿਜਾਈ ਅਤੇ ਫਸਲ ਦੇ ਸਮੇ ਅਨੁਸਾਰ ਤੱਕ ਕਰ ਸਕਦੇ ਹਨ। ਬੁਲਾਰੇ ਨੇ ਸਲਾਹ ਦਿੱਤੀ ਹੈ ਕਿ ਸਬਸਿਡੀ ਲਈ ਵੱਧ ਜਾਣਕਾਰੀ ਲਈ ਆਪਣੇ ਜ਼ਿਲ੍ਹੇ ਦੇ ਸਬੰਧਿਤ ਖੇਤੀਬਾੜੀ ਵਿਕਾਸ ਅਧਿਕਾਰੀ/ ਬਲਾਕ ਖੇਤੀਬਾੜੀ / ਉਪਮੰਡਲ ਖੇਤੀਬਾੜੀ ਅਧਿਕਾਰੀ/ ਉਪ ਖੇਤੀਬਾੜੀ ਨਿਦੇਸ਼ਕ ਦੇ ਦਫ਼ਤਰ ਵਿੱਚ ਸੰਪਰਕ ਕਰ ਸਕਦੇ ਹਨ।

ਇੰਡੀਆ ਇੰਟਰਨੇਸ਼ਨਲ ਸਾਇੰਸ ਫੇਸਟਿਵਲ-2025 ਵਿਦਿਆਰਥੀਆਂ ਵਿੱਚ ਵਿਗਿਆਨ ਪ੍ਰਤੀ ਰੁਝਾਨ ਵਧਾਉਣ ਦਾ ਵੱਡਾ ਕਦਮ

ਪੰਜਾਬ ਯੂਨਿਵਰਸਿਟੀ ਵਿੱਚ 6 ਤੋਂ 9 ਦਸੰਬਰ ਤੱਕ ਆਯੋਜਿਤ ਹੋਵੇਗਾ ਸਟੂਡੇਂਟ ਸਾਇੰਸ ਵਿਲੇਜ ਪ੍ਰੇਗਰਾਮ

ਚੰਡੀਗੜ੍ਹ  (  ਜਸਟਿਸ ਨਿਊਜ਼ )

– ਵਿਦਿਆਰਥੀਆਂ ਵਿੱਚ ਵਿਗਿਆਨ ਵਿਸ਼ੇ ਪ੍ਰਤੀ ਰੂਚਿ ਵਧਾਉਣ ਅਤੇ ਉਨ੍ਹਾਂ ਨੂੰ ਆਧੁਨਿਕ ਵਿਗਿਆਨਕ ਸੋਚ ਨਾਲ ਜੋੜਨ ਦੇ ਟੀਚੇ ਨਾਲ ਭਾਰਤ ਸਰਕਾਰ ਦੇ ਪ੍ਰਥਵੀ ਵਿਗਿਆਨ ਮੰਤਰਾਲੇ ਅਤੇ ਭਾਰਤੀ ਮੌਸਮ ਵਿਭਾਗ ਦੇ ਸਾਂਝੇ ਸਹਿਯੋਗ ਵਿੱਚ ਇੰਡੀਆ ਇੰਟਰਨੇਸ਼ਨਲ ਸਾਇੰਸ ਫੇਸਟਿਵਲ-2025 ਦਾ ਆਯੋਜਨ ਕੀਤਾ ਜਾ ਰਿਹਾ ਹੈ।

ਇਸ ਲੜੀ ਤਹਿ ਪੰਜਾਬ ਯੂਨਿਵਰਸਿਟੀ ਚੰਡੀਗੜ੍ਹ ਵਿੱਚ 6 ਤੋਂ 9 ਦਸੰਬਰ 2025 ਤੱਕ ਸਟੂਡੇਂਟ ਵਿਲੇਜ ਪ੍ਰੋਗਰਾਮ ਆਯੋਜਿਤ ਹੋਵੇਗਾ।

ਹਰਿਆਣਾ ਸਰਕਾਰ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਆਯੋਜਨ ਲਈ ਵਿਗਿਆਨ ਅਤੇ ਤਕਨਾਲੋਜੀ ਡਾਇਰੈਕਟਰੇਟ, ਉਤਰ ਸਿੱਖਿਆ ਵਿਭਾਗ ਹਰਿਆਣਾ ਦੇ ਡਾਇਰੈਕਟਰ ਜਨਰਲ ਨੂੰ ਨੋਡਲ ਅਧਿਕਾਰੀ ਨਾਮਜਦ ਕੀਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਹਰਿਆਣਾ ਦੇ ਹਰੇਕ ਜ਼ਿਲ੍ਹੇ ਤੋਂ ਜਮਾਤ 8ਵੀਂ ਤੋਂ 11ਵੀਂ ਤੱਕ ਦੇ 35 ਵਿਦਿਆਰਥੀ ਅਤੇ 5 ਅਧਿਆਪਕ ਹਿੱਸਾ ਲੈਣਗੇ। ਪ੍ਰੋਗਰਾਮ ਸਥਲ ਤੱਕ ਪਹੁੰਚਾਉਣ ਅਤੇ ਵਾਪਸ ਲਿਆਉਣ ਲਈ ਬੱਸਾਂ ਦੀ ਵਿਦਵਸਥਾ ਵੱਖ ਤੋਂ ਕੀਤੀ ਜਾਵੇਗੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਪੰਚਕੂਲਾ ਅਤੇ ਨੇੜੇ ਦੇ ਖੇਤਰਾਂ ਤੋਂ ਹਰ ਰੋਜ 2000 ਵਿਦਿਆਰਥੀਆਂ ਦੀ ਹਿੱਸੇਦਾਰੀ ਦੀ ਯਕੀਨੀ ਕਰਨ ਲਈ ਵਿਸ਼ੇਸ਼ ਟ੍ਰਾਂਸਪੋਰਟ ਸਹੂਲਤਾਂ ਉਪਲਬਧ ਕਰਵਾਈ ਜਾਣਗੀਆਂ।

ਇਸ ਦੇ ਨਾਲ ਹੀ ਉੱਚ ਸਿੱਖਿਆ ਅਤੇ ਸਕੂਲ, ਟ੍ਰਾਂਸਪੋਰਟ ਵਿਭਾਗ, ਸੈਰ-ਸਪਾਟਾ ਵਿਭਾਗ, ਹੋਸਵਿਐਲਿਟੀ ਵਿਭਾਗ ਅਤੇ ਡਿਪਟੀ ਕਮੀਸ਼ਨਰ ਪੰਚਕੂਲਾ ਨੂੰ ਪ੍ਰੋਗਰਾਮ ਦੀ ਸੂਚਨਾ ਸਵਰੂਪ ਇੱਕ-ਇੱਕ ਕਾਪੀ ਭੇਜ ਦਿੱਤੀ ਗਈ ਹੈ ਤਾਂ ਜੋ ਸਾਰੇ ਵਿਭਾਗ ਤਾਲਮੇਲ ਦੇ ਨਾਲ ਆਪਣਾ ਸਹਿਯੋਗ ਪ੍ਰਦਾਨ ਕਰ ਸਕਣ।

ਹਰਿਆਣਾ ਤਕਨੀਕੀ ਸਿੱਖਿਆ ਵਿਭਾਗ ਦਾ ਇੰਡਸਟਰੀ ਨਾਲ ਜੋੜਨ ‘ਤੇ ਫੋਕਸਟਾਪਰ ਵਿਦਿਆਰਥੀਆਂ ਨੇ ਕੀਤਾ ਇਨਫੋਸਿਸ ਚੰਡੀਗੜ੍ਹ ਦਾ ਵਿਦਿਅਕ ਦੌਰਾ

ਚੰਡੀਗੜ੍ਹ  ( ਜਸਟਿਸ ਨਿਊਜ਼ )

– ਹਰਿਆਣਾ ਤਕਨੀਕੀ ਸਿਖਿਆ ਵਿਭਾਗ ਦੇ ਮਹਾਨਿਦੇਸ਼ਕ ਸ੍ਰੀ ਪ੍ਰਭਜੋਤ ਸਿੰਘ ਦੀ ਅਗਵਾਈ ਹੇਠ 16 ਟਾਪਰ ਵਿਦਿਆਰਥੀਆਂ ਨੇ ਇਨਫੋਸਿਸ, ਰਾਜੀਵ ਗਾਂਧੀ ਆਈਟੀ ਪਾਰਕ, ਚੰਡੀਗੜ੍ਹ ਦਾ ਵਿਦਿਅਕ ਦੌਰਾ ਕੀਤਾ। ਇਹ ਦੌਰਾ ਵਿਦਿਆਰਥੀਆਂ ਨੂੰ ਉਦਯੋਗ ਦੀ ਮੌਜੂਦਾ ਕਾਰਜਪ੍ਰਣਾਲੀ, ਨਵੀਂ ਤਕਨੀਕਾਂ ਅਤੇ ਆਧੁਨਿਕ ਖੋਜ ਗਤੀਵਿਧੀਆਂ ਨਾਲ ਜਾਣੂ ਕਰਾਉਣ ਦੀ ਦਿਸ਼ਾ ਵਿੱਚ ਇੱਕ ਮਹਤੱਵਪੂਰਣ ਪਹਿਲ ਹੈ।

          ਮਹਾਨਿਦੇਸ਼ਕ ਸ੍ਰੀ ਪ੍ਰਭਜੋਤ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੁੰ ਵਿਸ਼ਵ ਪੱਧਰ ‘ਤੇ ਬਦਲਦੇ ਤਕਨੀਕੀ ਦ੍ਰਿਸ਼ਟੀਕੋਣ ਦੇ ਨਾਲ ਜੋੜਨ ਲਈ ਇੰਡਸਟਰੀ ਐਕਸਪੋਜਰ ਬਹੁਤ ਜਰੂਰੀ ਹੈ। ਇਸੀ ਸੋਚ ਤਹਿਤ ਵਿਭਾਗ ਲਗਾਤਾਰ ਅਜਿਹੇ ਵਿਦਿਅਕ ਦੌਰਿਆਂ ਦਾ ਆਯੋਜਨ ਕਰ ਰਿਹਾ ਹੈ।

          ਇਸ ਸਬੰਧ ਵਿੱਚ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਵਿਦਿਅਕ ਦੌਰੇ ਵਿੱਚ ਹਰਿਆਣਾ ਦੇ ਸਾਰੇ ਪੰਜ ਐਸਆਈਟੀ ਅਤੇ ਗੁਰੂ ਜੰਭੇਸ਼ਵਰ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ, ਹਿਸਾਰ ਅਤੇ ਦੀਨਬੰਧੂ ਛੋਟੂਰਾਮ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ, ਮੂਰਥਲ ਦੇ ਕੰਪਿਊਟਰ ਸਾਇੰਸ ਫਾਈਨਲ ਇਅਰ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।

          ਇਨਫੋਸਿਸ ਪਹੁੰਚਣ ‘ਤੇ ਡਿੰਪਲ ਭਸੀਨ ਅਤੇ ਸ੍ਰੀ ਹਰਪ੍ਰੀਤ ਸਿੰਘ ਵੱਲੋਂ ਵਿਭਾਗ ਦੀ ਟੀਮ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ। ਇਨਫੋਸਿਸ ਵੱਲੋਂ ਵਿਦਿਆਰਥੀਆਂ ਲਈ ਆਰਟੀਫੀਸ਼ਿਅਲ ਇੰਟੈਲੀਜੈਂਸ, ਰਿਸਰਚ ਕੰਮ ਅਤੇ ਆਈਟੀ ਉਦਯੋਗ ਵਿੱਚ ਉਭਰਦੇ ਮੌਕਿਆਂ ‘ਤੇ ਇੱਕ ਵਿਸ਼ੇਸ਼ ਇੰਟਰੈਕਟਿਵ ਸੈਸ਼ਨ ਆਯੋਜਿਤ ਕੀਤਾ ਗਿਆ।

          ਇਸ ਦੇ ਬਾਅਦ ਵਿਦਿਆਰਥੀਆਂ ਨੂੰ ਇਨਫੋਸਿਸ ਕੈਂਪਸ ਦਾ ਵਿਸਤਾਰ ਦੌਰਾ ਕਰਾਇਆ ਗਿਆ, ਜਿੱਥੇ ਉਨ੍ਹਾਂ ਨੇ ਨਵੀਨਤਮ ਤਕਨਾਲੋਜੀਆਂ, ਅੱਤਆਧੁਨਿਕ ਲੈਬਸ, ਵਰਕ ਕਲਚਰ ਅਤੇ ਉਦਯੋਗ ਦੇ ਮੌਜੂਦਾ ਮਾਹੌਲ ਨੂੰ ਦੇਖਿਆ ਅਤੇ ਸਮਝਿਆ।

          ਬੁਲਾਰੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਤਕਨੀਕੀ ਸਿਖਿਆ ਵਿਭਾਗ 28 ਵਿਦਿਆਰਥੀਆਂ ਨੂੰ ਇਸਰੋ ਅਹਿਮਦਾਬਾਦ ਦਾ ਵਿਦਿਅਕ ਦੌਰਾ ਵੀ ਕਰਾਇਆ ਗਿਆ ਸੀ। ਇਨਫੋਸਿਸ ਦਾ ਇਹ ਦੌਰਾ ਵੀ ਉਸੇ ਲੜੀ ਦਾ ਅਗਲਾ ਮਹਤੱਵਪੂਰਣ ਪੜਾਅ ਹੈ। ਹਾਲ ਹੀ ਵਿੱਚ ਕੰਪਿਊਟਰ ਇੰਜੀਨੀਅਰਿੰਗ, ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ, ਇਲੈਕਟ੍ਰਿਕਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਇਸਰੋ, ਅਹਿਮਦਾਬਾਦ, ਸੀਐਸਆਈਆਰ-ਸੀਐਸਆਈਓ, ਚੰਡੀਗੜ੍ਹ, ਪੀਈਸੀ ਚੰਡੀਗੜ੍ਹ, ਐਸਸੀਐਲ, ਮੋਹਾਲੀ, ਐਨਏਬੀਆਈ, ਆਈਆਈਟੀ ਐਕਸਟੇਂਸ਼ਨ ਕੇਂਪਸ ਦੇ ਅਧਿਐਨ ਦੌਰੇ ‘ਤੇ ਲੈ ਜਾਇਆ ਗਿਆ।

          ਬੁਲਾਰੇ ਨੇ ਦੱਸਿਆ ਕਿ ਸ੍ਰੀ ਪ੍ਰਭਜੋਤ ਸਿੰਘ ਦੇ ਮਾਰਗਦਰਸ਼ਨ ਵਿੱਚ ਸਿਵਲ, ਟੈਕਸਟਾਇਲ, ਮੈਕੇਨੀਕਲ, ਕੰਪਿਊਟਰ, ਇਲੈਕਟੀਕਲ, ਇਲੈਕਟ੍ਰੋਨਿਕ ਅਤੇ ਕੰਮਿਊਨੀਕੇਸ਼ਨ ਬ੍ਰਾਂਚ ਦੇ 400 ਤੋਂ ਵੱਧ ਫੈਕੇਲਟੀ ਮੈਂਬਰਾਂ ਨੇ ਆਈਆਈਟੀ ਕੈਂਪਸ, ਨਵੀਂ ਦਿੱਤੀ ਦਾ ਵੀ ਦੌਰਾ ਕੀਤਾ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin