ਲੁਧਿਆਣਾ: ( ਵਿਜੇ ਭਾਂਬਰੀ )
– ਵਿਧਾਨ ਸਭਾ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਬਾਲ ਦਿਵਸ ਦੇ ਮੌਕੇ ਤੇ ਅੱਜ ਹਲਕੇ ਦੇ ਵੱਖ-ਵੱਖ ਸਕੂਲਾਂ ਚ ਛੋਟੇ ਬੱਚਿਆਂ ਨਾਲ ਆਪਣੇ ਕੁਝ ਕੀਮਤੀ ਪਲ ਸਾਂਝੇ ਕੀਤੇ , ਇਸ ਮੌਕੇ ਤੇ ਬੱਚੇ ਮਨ ਕੇ ਸੱਚੇ ਸਾਰੀ ਜਗ ਕੇ ਆਖ ਕੇ ਤਾਰੇ ਯੇ ਵੋ ਨਨੇ ਫੂਲ ਹੈ ਜੋ ਭਗਵਾਨ ਕੋ ਲਗਤੇ ਪਿਆਰੇ ਗੀਤ ਬੱਚਿਆਂ ਨੂੰ ਸਪੈਸ਼ਲ ਤੌਰ ਤੇ ਸਕੂਲ ਪ੍ਰਬੰਧਕਾਂ ਵੱਲੋਂ ਸੁਣਾਇਆ ਗਿਆ । ਇਸ ਮੌਕੇ ਤੇ ਵਿਧਾਇਕ ਗਰੇਵਾਲ ਵੱਲੋਂ ਸਕੂਲੀ ਬੱਚਿਆਂ ਨੂੰ ਕਿਤਾਬਾਂ, ਕਾਪੀਆਂ ਤੇ ਹੋਰ ਸਕੂਲੀ ਸਮੱਗਰੀ ਵੰਡੀ ਗਈ ਅਤੇ ਬਾਲ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ ।
ਇਸ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰ ਜੀ ਵੱਲੋਂ 14 ਨਵੰਬਰ ਨੂੰ ਬਾਲ ਦਿਵਸ ਮਨਾਉਣ ਦੀ ਜੋ ਸ਼ੁਰੂਆਤ ਕੀਤੀ ਗਈ ਸੀ ਅੱਜ ਇਸ ਦਿਨ ਨੂੰ ਪੂਰੇ ਦੇਸ਼ ਭਰ ਵਿੱਚ ਬੜੇ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਬੱਚੇ ਸਾਡਾ ਆਉਣ ਵਾਲਾ ਭਵਿੱਖ ਹਨ , ਇਹਨਾਂ ਵਿੱਚੋਂ ਵੱਡੇ ਹੋ ਕੇ ਕਿਸੇ ਨੇ ਅਫਸਰ ਅਤੇ ਕਿਸੇ ਨੇ ਵੱਡਾ ਨੇਤਾ ਬਣਨਾ ਹੈ, ਉਹਨਾਂ ਕਿਹਾ ਕਿ ਬੱਚੇ ਦਾ ਦਿਲ ਬਿਲਕੁਲ ਸਾਫ ਹੁੰਦਾ ਹੈ ਅਤੇ ਉਹ ਕਿਸੇ ਵੀ ਗੱਲ ਨੂੰ ਕਹਿਣ ਲੱਗਿਆਂ ਕਿਸੇ ਤਰ੍ਹਾਂ ਦੀ ਸ਼ਰਮ ਮਹਿਸੂਸ ਨਹੀਂ ਕਰਦਾ ਚਾਹੇ ਉਹ ਗੱਲ ਕਿਸੇ ਵੀ ਤਰ੍ਹਾਂ ਦੀ ਕਿਉਂ ਨਾ ਹੋਵੇ । ਵਿਧਾਇਕ ਗਰੇਵਾਲ ਨੇ ਕਿਹਾ ਕਿ ਬੱਚਾ ਇੱਕ ਤਰ੍ਹਾਂ ਦਾ ਰੱਬ ਰੂਪੀ ਹੁੰਦਾ ਹੈ ਜਿਸ ਦੇ ਮਨ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਮੈਲ ਨਹੀਂ ਹੁੰਦੀ । ਉਹਨਾ ਇਸ ਮੌਕੇ ਤੇ ਸਕੂਲ ਸਟਾਫ ਅਤੇ ਇਲਾਕਾਵਾਸੀਆਂ ਨੂੰ ਬਾਲ ਦਿਵਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਸਭ ਨੂੰ ਇਸ ਦਿਨ ਨੂੰ ਆਪਣੇ ਬਚਪਨ ਨੂੰ ਯਾਦ ਕਰਦਿਆਂ ਜਰੂਰ ਮਨਾਉਣਾ ਚਾਹੀਦਾ ਹੈ। ਇਸ ਮੌਕੇ ਤੇ ਪ੍ਰਿੰਸੀਪਲ ਦਵਿੰਦਰ ਸਿੰਘ , ਪ੍ਰਿੰਸੀਪਲ ਜਸਵਿੰਦਰ ਸਿੰਘ , ਕੌਂਸਲਰ ਸੁੱਖ ਮੇਲ ਗਰੇਵਾਲ , ਕੌਂਸਲਰ ਅਸ਼ਵਨੀ ਗੋਭੀ, ਕੌਂਸਲਰ ਲਵਲੀ ਮਨੋਚਾ ਬਲਵਿੰਦਰ ਸੈਂਕੀ , ਦਰਸ਼ਨ ਚਾਵਲਾ , ਬਖਸ਼ੀਸ ਹੀਰ , ਰਣਜੀਤ ਰਾਣਾ ,ਗੱਗੀ ਸ਼ਰਮਾ , ਵਿਨੋਦ ਮਹਿਰਾ , ਕਰਨੈਲ ਸਿੰਘ , ਮਨਜੀਤ ਸਿੰਘ , ਪ੍ਰਸ਼ੋਤਮ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਚ ਪਾਰਟੀ ਵਰਕਰ ਅਤੇ ਇਲਾਕਾ ਵਾਸੀ ਹਾਜ਼ਰ ਸਨ।
Leave a Reply